ਜ਼ਰੂਰੀ ਨਹੀਂ ਕਿ ਵਿਟਾਮਿਨ ਡੀ ਦੀਆਂ ਗੋਲੀਆਂ ਤੁਹਾਨੂੰ ਲਾਭ ਪਹੁੰਚਾਉਣ

ਵਿਟਾਮਿਨ ਡੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਟਾਮਿਨ ਡੀ ਕੁਝ ਖਾਣ ਵਾਲੀਆਂ ਚੀਜ਼ਾਂ ਵਿੱਚ ਵੀ ਮਿਲਦਾ ਹੈ ਪਰ ਇਨ੍ਹਾਂ 'ਚ ਲੋੜੀਂਦੀ ਮਾਤਰਾ ਹਾਸਿਲ ਕਰਨਾ ਔਖਾ ਹੁੰਦਾ ਹੈ।

ਵਿਟਾਮਿਨ ਡੀ ਦੀਆਂ ਗੋਲੀਆਂ ਹਰੇਕ ਨੂੰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ, ਖ਼ਾਸ ਕਰਕੇ ਪਤੜਝ ਅਤੇ ਸਰਦੀਆਂ ਦੇ ਮੌਸਮ 'ਚ ਤਾਂ ਜ਼ਰੂਰ ਲੈਣ ਲਈ ਕਿਹਾ ਜਾਂਦਾ ਹੈ।

ਪਰ ਸਾਨੂੰ ਇਸ ਦੀ ਲੋੜ ਕਿਉਂ ਪੈਂਦੀ ਹੈ?

ਵਿਟਾਮਿਨ ਡੀ ਸਪਲੀਮੈਂਟ ਕਈ ਸਾਲਾਂ ਤੋਂ ਵਿਚਾਰ-ਚਰਚਾ ਦਾ ਸਰਗਰਮ ਮੁੱਦਾ ਬਣਿਆ ਹੋਇਆ ਹੈ।

ਕਈਆਂ ਦਾ ਕਹਿਣਾ ਹੈ ਕਿ ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਠੰਢ ਤੇ ਫਲੂ ਤੋਂ ਬਚਾਉਂਦਾ ਹੈ।

ਹਾਲਾਂਕਿ ਉੱਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਪੈਸੇ ਦੀ ਫਜ਼ੂਲ ਖਰਚੀ ਹੈ।

ਵਿਟਾਮਿਨ ਡੀ ਸਾਡੇ ਸਰੀਰ ਵਿੱਚ ਕੈਲਸ਼ੀਅਮ ਅਤੇ ਫਾਸਫੇਟ ਦੀ ਮਾਤਰਾ ਨੂੰ ਕਾਬੂ 'ਚ ਰੱਖਦਾ ਹੈ, ਜੋ ਕਿ ਮਜ਼ਬੂਤ ਹੱਡੀਆਂ, ਦੰਦਾਂ ਅਤੇ ਮਾਸਪੇਸ਼ੀਆਂ ਲਈ ਜ਼ਰੂਰੀ ਹੈ।

ਇਹ ਵੀ ਪੜ੍ਹੋ:

ਆਮ ਤੌਰ 'ਤੇ ਵਿਟਾਮਿਨ ਡੀ ਉਦੋਂ ਬਣਦਾ ਹੈ ਜਦੋਂ ਸਾਡੀ ਸਕਿਨ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਂਦੀ ਹੈ ਅਤੇ ਇਸੇ ਲਈ ਗਰਮੀਆਂ ਅਤੇ ਬਸੰਤ ਵਿੱਚ ਇਸ ਦੀ ਕਾਫੀ ਮਾਤਰਾ ਸਾਡੇ ਸਰੀਰ ਵਿੱਚ ਬਣਦੀ ਹੈ।

ਵਿਟਾਮਿਨ ਡੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਦੀਆਂ ਅਤੇ ਪਤਝੜ ਵਿੱਚ ਜਦੋਂ ਸੂਰਜ ਦੀ ਰੌਸ਼ਨੀ ਤੇਜ਼ ਨਹੀਂ ਹੁੰਦਾ ਤਾਂ ਇਸ ਦੀ ਮਾਤਰਾ ਸਾਡੇ ਲਈ ਪੂਰੀ ਨਹੀਂ ਬਣਦੀ

ਪਰ ਸਰਦੀਆਂ ਅਤੇ ਪਤਝੜ ਵਿੱਚ ਜਦੋਂ ਸੂਰਜ ਦੀ ਰੌਸ਼ਨੀ ਤੇਜ਼ ਨਹੀਂ ਹੁੰਦੀ ਤਾਂ ਇਸ ਦੀ ਮਾਤਰਾ ਸਾਡੇ ਲਈ ਪੂਰੀ ਨਹੀਂ ਬਣਦੀ।

ਇਸ ਤੋਂ ਇਲਾਵਾ ਵਿਟਾਮਿਨ ਡੀ ਕੁਝ ਖਾਣ ਵਾਲੀਆਂ ਚੀਜ਼ਾਂ ਵਿੱਚ ਵੀ ਮਿਲਦਾ ਹੈ ਪਰ ਇਨ੍ਹਾਂ 'ਚ ਲੋੜੀਂਦੀ ਮਾਤਰਾ ਹਾਸਿਲ ਕਰਨਾ ਔਖਾ ਹੁੰਦਾ ਹੈ।

ਇਸ ਲਈ ਸਾਲ 2016 ਵਿੱਚ ਸਿਹਤ ਅਧਿਕਾਰੀਆਂ ਮੁਤਾਬਕ ਸੁਝਾਇਆ ਗਿਆ ਹੈ ਹਰ ਕਿਸੇ ਨੂੰ ਵਿਟਾਮਿਨ ਡੀ ਦੀਆਂ ਗੋਲੀਆਂ ਰੋਜ਼ਾਨਾ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਮਾਹਿਰਾਂ ਮੁਤਾਬਕ ਇਸ ਦੀ ਰੋਜ਼ਾਨਾ ਲੋੜੀਂਦੀ ਮਾਤਰਾ 10 ਮਾਇਕ੍ਰੋਗ੍ਰਾਮ ਬੇਹੱਦ ਜ਼ਰੂਰੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਣ ਦੀ ਸਲਾਹ ਹੈ।

ਉਨ੍ਹਾਂ ਇਹ ਮਤਲਬ ਨਹੀਂ ਕਿ ਹਰ ਕੋਈ ਸਪਲੀਮੈਂਟ ਹੀ ਖਰੀਦੇ ਪਰ ਇਹ ਜ਼ਰੂਰ ਨਿਸ਼ਚਿਤ ਕਰਨ ਕਿ ਉਨ੍ਹਾਂ ਨੂੰ ਇਸ ਦੀ ਲੋੜ ਹੈ ਜਾਂ ਨਹੀਂ।

ਵਿਟਾਮਿਨ ਡੀ ਅਤੇ ਹੱਡੀਆਂ ਦੀ ਮਜ਼ਬੂਤੀ ਲਈ ਪਿਛਲੇ 81 ਪਿਛਲੇ ਟ੍ਰਾਇਲਾਂ ਦਾ ਮੈਟਾ-ਵਿਸ਼ਲੇਸ਼ਣ ਦਾ ਇੱਕ ਤਾਜ਼ਾ ਅਧਿਅਨ ਹੋਇਆ ਹੈ।

ਵਿਟਾਮਿਨ ਡੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਟਾਮਿਨ ਡੀ ਦੀ ਸਹੀ ਮਾਤਰਾ ਵਾਲੇ ਸਿਹਤਮੰਦ ਲੋਕਾਂ ਵਿੱਚ ਕੋਈ ਲਾਭ ਦੇਖਣ ਦੀ ਸੰਭਾਵਨਾ ਨਹੀਂ ਹੈ।

ਪਰ ਉਨ੍ਹਾਂ ਵਿਚੋਂ 4 ਟ੍ਰਾਇਲ ਅਜਿਹੇ ਲੋਕਾਂ 'ਤੇ ਸੀ ਜਿਨ੍ਹਾਂ 'ਚ ਅਸਲ ਵਿੱਚ ਵਿਟਾਮਿਨ ਡੀ ਦੀ ਘਾਟ ਸੀ।

ਵਿਟਾਮਿਨ ਡੀ ਦੀ ਸਹੀ ਮਾਤਰਾ ਵਾਲੇ ਸਿਹਤਮੰਦ ਲੋਕਾਂ ਵਿੱਚ ਕੋਈ ਲਾਭ ਦੇਖਣ ਦੀ ਸੰਭਾਵਨਾ ਨਹੀਂ ਹੈ।

ਪਬਲਿਕ ਹੈਲਥ ਇੰਗਲੈਂਜ ਨੇ ਇਸ 'ਤੇ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ ਸਲਾਹ ਫਿਰ ਉਚਿਤ ਹੈ।

ਇਹ ਵੀ ਪੜ੍ਹੋ:

ਤਾਜ਼ਾ ਅਧਿਅਨ

ਹੋਰ ਸੁਤੰਤਰ ਮਾਹਿਰਾਂ ਨੇ ਵੀ ਇਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਵਿਟਾਮਿਨ ਡੀ ਦੀਆਂ ਸਪਲੀਮੈਂਟ ਲੈਣ ਦਾ ਲਾਭ ਤਾਂ ਹੀ ਹੈ ਜੇਕਰ ਇਸ ਦੀ ਕਮੀ ਹੈ।

ਲੰਡਨ ਦੀ ਕੁਈਨ ਮੈਰੀ ਯੂਨੀਵਰਿਸਟੀ ਦੇ ਪ੍ਰੋ. ਆਡਰੀਆਨ ਮਾਰਟੀਨਿਊ ਮੁਤਾਬਕ ਨਤੀਜੇ ਤਾਜ਼ਾ ਸਲਾਹ ਨੂੰ "ਮੁੜ ਵਿਚਾਰਨ ਅਤੇ ਮੁਖ ਦੇਖਣ ਦਾ ਕੋਈ ਕਾਰਨ ਨਹੀਂ ਦਿੰਦੇ।"

ਸੁਸਾਇਟੀ ਆਫ ਐਂਡੋਕ੍ਰੋਨਿਓਲਾਜੀ ਦੇ ਪ੍ਰੋ. ਮਾਰਟਿਨ ਹੈਵੀਸਨ ਦਾ ਕਹਿਣਾ ਹੈ, "ਵਿਟਾਮਿਨ ਡੀ ਸਪਲੀਮੈਂਟਸ ਦੇ ਵਧੇਰੇ ਟ੍ਰਾਇਲ ਇਹੀ ਦੱਸਦੇ ਹਨ ਕਿ ਇਹ ਤਾਂ ਹੀ ਲਾਹੇਵੰਦ ਹੈ ਜੇਕਰ ਇਸਦੀ ਸਰੀਰ 'ਚ ਕਮੀ ਹੈ।"

ਵਿਟਾਮਿਨ ਡੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਦਾ ਪੱਧਰ ਹੈ, ਬਲੱਡ ਸੀਰਮ 'ਤੇ 25 ਨੈਨੋਮੋਲਸ ਪ੍ਰਤੀ ਲੀਟਰ ਹੋਵੇ।

"ਇਸ ਤਰ੍ਹਾਂ ਵਿਟਾਮਿਨ ਡੀ ਸਪਲੀਮੈਂਟ ਦੇ ਲਾਭ ਅਧਿਅਨ ਤੋਂ ਨਿਰਧਾਰਿਤ ਕਰਨਾ ਮੁਸ਼ਕਲ ਹੈ, ਬੇਸ਼ੱਕ ਇਸ ਵਿੱਚ ਵੱਡੀ ਗਿਣਤੀ 'ਚ ਲੋਕ ਸ਼ਾਮਿਲ ਹੋਣ।"

ਦਿ ਲਾਂਸੈਟ ਐਂਡ ਐਂਡੋਕ੍ਰੋਨਿਓਲਾਜੀ ਵਿੱਚ ਮਾਹਿਰਾਂ ਕਹਿੰਦੇ ਹਨ, "ਇਸ 'ਤੇ ਖੋਜ ਕਰਨ ਦੀ ਲੋੜ ਹੈ।"

ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਦਾ ਤੈਅ ਪੱਧਰ ਹੈ ਜਦੋਂ ਬਲੱਡ ਸੀਰਮ 'ਤੇ 25 ਨੈਨੋਮੋਲਸ ਪ੍ਰਤੀ ਲੀਟਰ ਹੋਵੇ।

ਵਿਟਾਮਿਨ ਡੀ ਕਿਸ ਨੂੰ ਲੈਣਾ ਚਾਹੀਦਾ ਹੈ?

  • 4 ਸਾਲ ਦੀ ਉਮਰ ਤੋਂ ਵੱਧ ਹਰੇਕ ਵਿਅਕਤੀ ਨੂੰ ਰੋਜ਼ਾਨਾ 10 ਮਾਇਕ੍ਰੋਗ੍ਰਾਮ ਵਿਟਾਮਿਨ ਡੀ ਲੈਣਾ ਚਾਹੀਦਾ ਹੈ ਅਤੇ ਸਪਲੀਮੈਂਟ ਲੈਣ ਬਾਰੇ ਵਿਚਾਰ ਕੀਤਾ ਜਾਵੇ, ਖ਼ਾਸ ਕਰਕੇ ਅਕਤੂਬਰ ਤੋਂ ਮਾਰਚ ਤੱਕ।
  • ਗਰਭਵਤੀ ਅਤੇ ਦੁੱਧ ਪਿਆਉਣ ਵਾਲੀਆਂ ਮਾਵਾਂ, ਔਰਤਾਂ, ਸਕਿਨ ਨੂੰ ਵਧੇਰੇ ਢੱਕ ਕੇ ਰੱਖਣ ਵਾਲਿਆਂ ਅਤੇ ਬਜ਼ੁਰਗਾਂ ਨੂੰ ਵੀ ਰੋਜ਼ਾਨਾ 10 ਮਾਇਕ੍ਰੋਗ੍ਰਾਮ ਵਿਟਾਮਿਨ ਡੀ ਲੈਣਾ ਚਾਹੀਦਾ ਹੈ।
ਵਿਟਾਮਿਨ ਡੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਂ ਦਾ ਦੁੱਧ ਪੀਂਦੇ ਹਨ ਨੂੰ ਰੋਜ਼ਾਨਾ 8.5 ਤੋ 10 ਮਾਇਕ੍ਰੋਗ੍ਰਾਮ ਵਿਟਾਮਿਨ ਡੀ ਲੈਣਾ ਚਾਹੀਦਾ ਹੈ।
  • ਇੱਕ ਤੋਂ 4 ਸਾਲ ਤੱਕ ਦੀ ਉਮਰ ਵਾਲੇ ਬੱਚਿਆਂ ਨੂੰ ਪੂਰੇ ਸਾਲ 'ਚ 10 ਮਾਇਕ੍ਰੋਗ੍ਰਾਮ ਵਿਟਾਮਿਨ ਡੀ ਸਪਲੀਮੈਂਟ ਦੇਣਾ ਚਾਹੀਦਾ ਹੈ
  • ਜਨਮ ਤੋਂ ਲੈ ਕੇ ਇੱਕ ਸਾਲ ਦੀ ਉਮਰ ਵਾਲੇ ਬੱਚਿਆਂ (ਖ਼ਾਸ ਕਰਕੇ ਜੋ ਮਾਂ ਦਾ ਦੁੱਧ ਪੀਂਦੇ ਹਨ) ਨੂੰ ਰੋਜ਼ਾਨਾ 8.5 ਤੋ 10 ਮਾਇਕ੍ਰੋਗ੍ਰਾਮ ਵਿਟਾਮਿਨ ਡੀ ਲੈਣਾ ਚਾਹੀਦਾ ਹੈ।

ਪਬਲਿਕ ਹੈਲਥ ਇੰਗਲੈਂਡ ਦੀ ਸਲਾਹ ਹੈ ਕਿ ਸਿਹਤਮੰਦ ਰਹਿਣ ਲਈ ਸੰਤੁਲਿਤ ਭੋਜਨ ਅਤੇ ਸੂਰਜ ਦੀ ਤੇਜ਼ ਰੌਸ਼ਨੀ ਦਾ ਅਰਥ ਹੋਵੇਗਾ ਕਿ ਵਧੇਰੇ ਲੋਕਾਂ ਨੂੰ ਗਰਮੀਆਂ ਅਤੇ ਬਸੰਤ 'ਚ ਲੋੜੀਂਦਾ ਵਿਟਾਮਿਨ ਡੀ ਮਿਲਦਾ ਹੈ।

ਕਿਹੜੇ ਖਾਣੇ 'ਚ ਹੁੰਦਾ ਹੈ ਵਿਟਾਮਿਨ ਡੀ?

  • ਤੇਲਯੁਕਤ ਮੱਛੀ
  • ਲਾਲ ਮੀਟ
  • ਜਿਗਰ
  • ਆਂਡੇ ਦੀ ਜਰਦੀ
  • ਵਧੇਰੇ ਫੈਟ ਵਾਲੇ ਅਤੇ ਜਿਨ੍ਹਾਂ 'ਚ ਪੋਸ਼ਕ ਤੱਤ ਮਿਲਾਏ ਗਏ ਹੋਣ

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)