You’re viewing a text-only version of this website that uses less data. View the main version of the website including all images and videos.
ਇੱਕ ਤੋਂ ਬਾਅਦ ਇੱਕ ਫਟੇ ਪੇਜਰ, 9 ਮੌਤਾਂ, ਕਰੀਬ 3000 ਜ਼ਖ਼ਮੀ, ਜਾਣੋ ਇਹ ਹਾਦਸਾ ਵਾਪਰਿਆ ਕਿਵੇਂ
ਮੰਗਲਵਾਰ ਨੂੰ ਲਿਬਨਾਨ ਦੇ ਹਥਿਆਰਬੰਦ ਸਮੂਹ ਹਿਜ਼ਬੁੱਲਾ ਦੇ ਸੈਂਕੜੇ ਮੈਂਬਰ ਉਸ ਸਮੇਂ ਜ਼ਖਮੀ ਹੋ ਗਏ ਜਦੋਂ ਟੈਕਸਟ ਮੈਸੇਜਿੰਗ ਲਈ ਵਰਤਿਆ ਜਾਣ ਵਾਲਾ ਇੱਕ ਪੇਜਰ ਫਟ ਗਿਆ।
ਇਸ ਦੌਰਾਨ 9 ਦੀ ਮੌਤ ਹੋ ਗਈ, ਇਹਨਾਂ ਵਿੱਚੋਂ ਦੋ ਹਿਜ਼ਬੁੱਲਾ ਦੇ ਮੈਂਬਰ ਸਨ।
ਲਿਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਇਸ ਘਟਨਾ ’ਚ ਹੁਣ ਤੱਕ 2750 ਲੋਕ ਜ਼ਖਮੀ ਹੋਏ ਹਨ। ਮੰਤਰਾਲੇ ਮੁਤਾਬਕ ਇਨ੍ਹਾਂ ਵਿੱਚੋਂ 200 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਲਿਬਨਾਨ ਦੀ ਸਰਕਾਰੀ ਸਮਾਜਿਕ ਏਜੰਸੀ ਮੁਤਾਬਕ ਇਹ ਧਮਾਕਾ ਬੇਰੂਤ ਅਤੇ ਹੋਰ ਇਲਾਕਿਆਂ ਵਿੱਚ ਹੋਇਆ। ਹਿਜ਼ਬੁੱਲਾ ਦੇ ਅਲ-ਮਨਾਰ ਟੀਵੀ ਨੇ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਪਰ ਇਹ ਨਹੀਂ ਦੱਸਿਆ ਕਿ ਕੌਣ-ਕੌਣ ਜ਼ਖਮੀ ਹੋਏ ਹਨ।
ਹਿਜ਼ਬੁੱਲਾ ਨਾਲ ਜੁੜੇ ਲੋਕਾਂ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਪਿਛਲੇ 11 ਮਹੀਨਿਆਂ ਵਿੱਚ ਇਹ ਸਭ ਤੋਂ ਵੱਡੀ ਸੁਰੱਖਿਆ ਵਿੱਚ ਅਣਗਹਿਲੀ ਹੈ।
ਸੋਸ਼ਲ ਮੀਡੀਆ ’ਤੇ ਅਜਿਹੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਜ਼ਖਮੀ ਲੋਕਾਂ ਨੂੰ ਜ਼ਮੀਨ ’ਤੇ ਪਏ ਦੇਖਿਆ ਜਾ ਸਕਦਾ ਹੈ।
ਇੱਕ ਸੀਸੀਟੀਵੀ ਫੁਟੇਜ ਵਿੱਚ ਦੁਕਾਨ ਦੇ ਅੰਦਰ ਧਮਾਕਾ ਦੇਖਿਆ ਜਾ ਸਕਦਾ ਹੈ।
ਦਰਅਸਲ, 11 ਮਹੀਨੇ ਪਹਿਲਾਂ ਯਾਨੀ ਪਿਛਲੇ ਸਾਲ ਅਕਤੂਬਰ ਵਿੱਚ ਹਮਾਸ ਨੇ ਇਜ਼ਰਾਈਲ ਉੱਤੇ ਹਮਲਾ ਕੀਤਾ ਸੀ।
ਹਮਾਸ ਦੇ ਹਮਲੇ ਦੇ ਜਵਾਬ ਵਿੱਚ ਇਜ਼ਰਾਈਲ ਉਸ ਸਮੇਂ ਤੋਂ ਗਾਜ਼ਾ ਵਿੱਚ ਫੌਜੀ ਕਾਰਵਾਈ ਕਰ ਰਿਹਾ ਹੈ। ਇਜ਼ਰਾਈਲ ਨੇ ਆਪਣੇ ਕਬਜ਼ੇ ਵਾਲੇ ਵੈਸਟ ਬੈਂਕ ਵਿੱਚ ਵੀ ਕਈ ਕਾਰਵਾਈਆਂ ਕੀਤੀਆਂ ਹਨ।
ਹਿਜ਼ਬੁੱਲਾ ਨੇ ਕੀ ਕਿਹਾ?
ਹਿਜ਼ਬੁੱਲਾ ਨੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਧਮਾਕਾ ਕਿਸ ਕਾਰਨ ਹੋਇਆ। ਫਿਲਹਾਲ ਇਜ਼ਰਾਇਲੀ ਫੌਜ ਨੇ ਅੱਜ ਦੀ ਘਟਨਾ ਬਾਰੇ ਕੁਝ ਨਹੀਂ ਕਿਹਾ।
ਹਮਾਸ ਵੱਲੋਂ ਚਲਾਏ ਜਾ ਰਹੇ ਸਿਹਤ ਮੰਤਰਾਲੇ ਦੇ ਅਨੁਸਾਰ ਗਾਜ਼ਾ ਵਿੱਚ ਲੜਾਈ ਤੋਂ ਬਾਅਦ 41,220 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਜ਼ਰਾਈਲ 'ਤੇ ਹਮਾਸ ਦੇ ਹਮਲਿਆਂ 'ਚ 1,200 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)