ਨਾਰੀਅਲ ਵਿੱਚ ਪਾਣੀ ਕਿਵੇਂ ਭਰ ਜਾਂਦਾ ਹੈ, ਜਾਣੋ ਕੁਦਰਤ ਦੇ ਕਰਿਸ਼ਮੇ ਦੀ ਕਹਾਣੀ

ਤਸਵੀਰ ਸਰੋਤ, Getty Images
- ਲੇਖਕ, ਸਾਰਦਾ ਮਿਆਪੁਰਮ
- ਰੋਲ, ਬੀਬੀਸੀ ਪੱਤਰਕਾਰ
ਕੀ ਤੁਸੀਂ ਕਦੇ ਇਹ ਦੇਖ ਕੇ ਹੈਰਾਨ ਹੋਏ ਹੋ ਕਿ ਨਾਰੀਅਲ ਵਿੱਚ ਪਾਣੀ ਕਿੱਥੋਂ ਆਇਆ ? ਇਹ ਮਿੱਠਾ, ਠੰਡਾ ਪਾਣੀ ਦਰੱਖ਼ਤ ਉੱਤੇ ਲੱਗੇ ਨਾਰੀਅਲ ਦੇ ਅੰਦਰ ਕਿਵੇਂ ਗਿਆ ?
ਤਾਜ਼ਾ ਪਾਣੀ ਵਿੱਚ ਪੋਸ਼ਕ ਤੱਤ ਹੁੰਦੇ ਹਨ ਜੋ ਨਾ ਸਿਰਫ ਪਿਆਸ ਬੁਝਾਉਂਦੇ ਸਗੋਂ ਗਰਮੀਆਂ ਵਿੱਚ ਤੁਰੰਤ ਤਾਕਤ ਵੀ ਦਿੰਦੇ ਹਨ।
ਤਾਜ਼ਾ ਨਾਰੀਅਲ ਦਾ ਰੰਗ ਹਰਾ ਹੁੰਦਾ ਹੈ ਅਤੇ ਇਸ ਵਿੱਚ ਕਾਫੀ ਪਾਣੀ ਹੁੰਦਾ ਹੈ। ਜਦਕਿ ਪੱਕਿਆ ਹੋਇਆ ਨਾਰੀਅਲ ਜੋ ਭੂਰਾ ਹੋ ਜਾਂਦਾ ਹੈ ਉਸ ਵਿੱਚ ਘੱਟ ਪਾਣੀ ਹੁੰਦਾ ਹੈ ਅਤੇ ਇਸ ਵਿੱਚ ਚਿਕਨਾਈ ਵੱਧ ਹੁੰਦੀ ਹੈ।

ਨਾਰੀਅਲ ਦੀ ਬਣਤਰ ਕਿਵੇਂ ਬਣਦੀ ਹੈ
ਨਾਰੀਅਲ ਦੇ ਦਰੱਖ਼ਤ ਨੂੰ 'ਜੀਵਨ ਦਾ ਰੁੱਖ' ਵੀ ਕਿਹਾ ਜਾਂਦਾ ਹੈ ਕਿਉਂਕਿ ਨਾਰੀਅਲ ਦੇ ਦਰੱਖ਼ਤ ਦਾ ਹਰ ਹਿੱਸੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲਾਭਦਾਇਕ ਮੰਨਿਆ ਜਾਂਦਾ ਹੈ।
ਨਾਰੀਅਲ ਦੇ ਦਰੱਖ਼ਤ ਆਮ ਤੌਰ 'ਤੇ ਗਰਮ ਖੇਤਰਾਂ ਅਤੇ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਪਾਏ ਜਾਂਦੇ ਹਨ।
ਇਸ ਤੋਂ ਪਹਿਲਾਂ ਕਿ ਅਸੀਂ ਇਹ ਸਮਝ ਸਕੀਏ ਕਿ ਨਾਰੀਅਲ ਦੇ ਖੋਲ ਦੇ ਅੰਦਰ ਪਾਣੀ ਕਿਵੇਂ ਬਣਦਾ ਹੈ, ਸਾਨੂੰ ਇਸਦੀ ਬਣਤਰ ਜਾਣਨ ਦੀ ਲੋੜ ਹੈ।

ਤਸਵੀਰ ਸਰੋਤ, Getty Images
ਸੈਪਵੁੱਡ (ਦਰਖ਼ਤ ਦੇ ਮੁੱਢ ਜਾਂ ਟਾਹਣੀ ਦਾ ਬਾਹਰੀ ਹਿੱਸਾ) ਵਿੱਚ ਤਿੰਨ ਪਰਤਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਐਕਸੋਕਾਰਪ, ਮੇਸੋਕਾਰਪ ਅਤੇ ਐਂਡੋਕਾਰਪ ਕਿਹਾ ਜਾਂਦਾ ਹੈ।
ਐਕਸੋਕਾਰਪ ਫਲ ਦੀ ਬਾਹਰੀ ਪਰਤ ਹੈ। ਇਹ ਹਰਾ ਅਤੇ ਨਰਮ ਹੁੰਦਾ ਹੈ। ਹਰੀ ਪਰਤ ਦੇ ਹੇਠਾਂ ਰੇਸ਼ੇਦਾਰ ਹਿੱਸਾ ਮੇਸੋਕਾਰਪ ਕਿਹਾ ਜਾਂਦਾ ਹੈ। ਐਂਡੋਕਾਰਪ ਅੰਦਰੂਨੀ ਕੋਰ ਹੈ। ਐਂਡੋਕਾਰਪ ਅੰਦਰਲੇ ਚਿੱਟੇ ਗੁੱਦੇ ਦੀ ਰੱਖਿਆ ਕਰਦਾ ਹੈ।
ਐਂਡੋਕਾਰਪ ਦੇ ਦੋ ਹਿੱਸੇ ਹੁੰਦੇ ਹਨ। ਇੱਕ ਗੁੱਦਾ ਹੈ,ਜਿਸਨੂੰ ਐਂਡੋਸਪਰਮ ਕਿਹਾ ਜਾਂਦਾ ਹੈ। ਇਹ ਗੁੱਦਾ, ਜੋ ਕਿ ਤਾਜ਼ਾ ਨਾਰੀਅਲ ਵਿੱਚ ਨਰਮ ਅਤੇ ਜੈਲੀ ਵਰਗਾ ਹੁੰਦਾ ਹੈ, ਨਾਰੀਅਲ ਦੇ ਪੱਕਣ ਨਾਲ ਸਖ਼ਤ ਹੋ ਜਾਂਦਾ ਹੈ।
ਇਹ ਪਾਣੀ ਅੰਦਰ ਕਿਵੇਂ ਆਉਂਦਾ ਹੈ ?

ਤਸਵੀਰ ਸਰੋਤ, Getty Images
ਯੂਐਸ ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੋਜੀ ਇਨਫਰਮੇਸ਼ਨ ਦੇ ਇੱਕ ਅਧਿਐਨ ਦੇ ਅਨੁਸਾਰ, ਨਾਰੀਅਲ ਵਿੱਚ ਪਾਣੀ ਇੱਕ ਫਿਲਟਰ ਕੀਤਾ ਤਰਲ ਹੈ।
ਅਧਿਐਨ ਦੱਸਦਾ ਹੈ ਕਿ ਪਾਣੀ ਦਰੱਖ਼ਤ ਦੀ ਵਾਹਕ ਪ੍ਰਣਾਲੀ (ਪਾਣੀ ਅਤੇ ਪੌਸ਼ਟਿਕ ਤੱਤਾਂ ਦੀ ਆਵਾਜਾਈ ਕਰਨ ਵਾਲੀ ਪ੍ਰਣਾਲੀ) ਰਾਹੀਂ ਜੜ੍ਹਾਂ ਤੋਂ ਨਾਰੀਅਲ ਤੱਕ ਜਾਂਦਾ ਹੈ। ਖ਼ਾਸ ਤੌਰ 'ਤੇ, ਦਰੱਖਤ ਵਿੱਚ ਜ਼ਾਇਲਮ ਨਾੜੀਆਂ ਪਾਣੀ ਦੀ ਆਵਾਜਾਈ ਵਿੱਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ।
ਇੱਕ ਅਧਿਐਨ ਨੇ ਨਾਰੀਅਲ ਦੇ ਖੋਲ ਦੇ ਅੰਦਰ ਪਾਣੀ ਬਣਨ ਦੀ ਪ੍ਰਕਿਰਿਆ ਬਾਰੇ ਦੱਸਿਆ।
ਨਾਰੀਅਲ ਦੇ ਦਰੱਖਤ ਦੀਆਂ ਜੜ੍ਹਾਂ ਜ਼ਮੀਨ ਤੋਂ ਧਰਤੀ ਵਿੱਚ ਲਗਭਗ 1 ਤੋਂ 5 ਮੀਟਰ ਦੀ ਡੂੰਘਾਈ ਤੱਕ ਫੈਲਦੀਆਂ ਹਨ। ਇਹ ਜੜ੍ਹਾਂ ਆਲੇ ਦੁਆਲੇ ਦੀ ਮਿੱਟੀ ਤੋਂ ਪੌਸ਼ਟਿਕ ਤੱਤਾਂ ਵਾਲੇ ਭੂਮੀਗਤ ਪਾਣੀ ਨੂੰ ਸੋਖ ਲੈਂਦੀਆਂ ਹਨ। ਇਹ ਪਾਣੀ ਫਿਰ ਇਸਦੇ ਤਣੇ ਰਾਹੀਂ ਉੱਪਰ ਵੱਲ ਜਾਂਦਾ ਹੈ ਅਤੇ ਅੰਤ ਵਿੱਚ ਨਾਰੀਅਲ ਤੱਕ ਪਹੁੰਚਦਾ ਹੈ।
ਨਾਰੀਅਲ ਦੀ ਐਂਡੋਕਾਰਪ ਬਣਤਰ ਇਸ ਪਾਣੀ ਨੂੰ ਸਟੋਰ ਕਰਦੀ ਹੈ।
ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਪਾਣੀ ਪੱਕਣ 'ਤੇ ਇੱਕ ਚਿੱਟਾ ਕੋਕੂਨ (ਨਾਰੀਅਲ) ਬਣਾਉਂਦਾ ਹੈ।
ਨਾਰੀਅਲ ਪਾਣੀ ਕੁਦਰਤੀ ਤੌਰ 'ਤੇ ਰੁੱਖ ਵਿੱਚ ਪੈਦਾ ਹੁੰਦਾ ਹੈ।
ਨਾਰੀਅਲ ਪਾਣੀ ਨੂੰ ਤਾਜ਼ਾ ਪਾਣੀ ਕਿਉਂ ਕਹਿੰਦੇ ?

ਤਸਵੀਰ ਸਰੋਤ, Getty Images
ਬਾਕੀ 5 ਫੀਸਦ ਪਾਣੀ ਵਿੱਚ ਪੋਸ਼ਕ ਤੱਤ ਹੁੰਦੇ ਹਨ ਜੋ ਸਰੀਰ ਲਈ ਲਾਹੇਵੰਦ ਹੁੰਦੇ ਹਨ।
ਸੋਡੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਵਰਗੇ ਖਣਿਜ ਹੁੰਦੇ ਹਨ ਜੋ ਨਾੜੀਆਂ ਅਤੇ ਮਾਸਪੇਸ਼ੀਆਂ ਲਈ ਜ਼ਰੂਰੀ ਹੁੰਦੇ ਹਨ।
ਪ੍ਰੋਟੀਨ, ਜਿਵੇਂ ਅਮੀਨੋ ਐਸਿਡ ਅਤੇ ਐਨਜ਼ਾਈਮ ਪਾਚਨ ਸ਼ਕਤੀ ਵਿੱਚ ਮਦਦ ਕਰਦੇ ਹਨ।
ਫਰੂਟੋਜ਼ ਅਤੇ ਗਲੂਕੋਜ਼ ਪਾਣੀ ਨੂੰ ਮਿੱਠਾ ਸੁਆਦ ਦਿੰਦੇ ਹਨ। ਇਸ ਵਿੱਚ ਵਿਟਾਮਿਨ ਸੀ ਅਤੇ ਬੀ ਵਿਟਾਮਿਨ ਵੀ ਹੁੰਦੇ ਹਨ।
ਨਾਰੀਅਲ ਦੇ ਸ਼ੈੱਲ ਅੰਦਰ ਕਿੰਨਾ ਪਾਣੀ ਹੁੰਦਾ ਹੈ?

ਤਸਵੀਰ ਸਰੋਤ, Getty Images
ਨਾਰੀਅਲ ਪਾਣੀ ਦੀ ਗੁਣਵਤਾ ਅਤੇ ਮਾਤਰਾ ਕਈ ਤੱਥਾਂ ਉੱਤੇ ਨਿਰਭਰ ਕਰਦੀ ਹੈ।
ਸਭ ਤੋਂ ਅਹਿਮ ਗੱਲ ਤਾਂ ਨਾਰੀਅਲ ਦੀ ਉਮਰ ਹੈ। ਤਾਜ਼ਾ ਨਾਰੀਅਲ ਪਾਣੀ ਨਾਲ ਭਰਿਆ ਹੁੰਦਾ ਹੈ। ਜੋ ਨਾਰੀਅਲ 6 ਤੋਂ 8 ਮਹੀਨਿਆਂ ਦਾ ਹੈ ਉਸ ਨੂੰ ਤਾਜ਼ਾ ਨਾਰੀਅਲ ਮੰਨਿਆ ਜਾਂਦਾ ਹੈ। ਇਨ੍ਹਾਂ ਵਿੱਚ 300 ਮਿਲੀਲੀਟਰ ਤੋਂ 1 ਲੀਟਰ ਤੱਕ ਪਾਣੀ ਹੁੰਦਾ ਹੈ।
ਜੋ 12 ਮਹੀਨੇ ਜਾਂ ਇਸ ਤੋਂ ਵੱਧ ਪੁਰਾਣੇ ਹੁੰਦੇ ਹਨ ਉਨ੍ਹਾਂ ਵਿੱਚ ਘੱਟ ਪਾਣੀ ਹੁੰਦਾ ਹੈ। ਇਨ੍ਹਾਂ ਵਿੱਚ ਐਂਡੋਸਪਰਮ ਕਰਕੇ ਘੱਟ ਪਾਣੀ ਹੁੰਦਾ ਹੈ, ਕਿਉਂਕਿ ਇਹ ਸੋਖਿਆ ਜਾਂਦਾ ਹੈ।
ਇਸ ਵਿੱਚ ਮੀਂਹ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਜ਼ਿਆਦਾ ਮੀਂਹ ਦਾ ਮਤਲਬ ਹੈ ਕਿ ਨਾਰੀਅਲ ਤੱਕ ਜ਼ਿਆਦਾ ਪਾਣੀ ਪਹੁੰਚਦਾ ਹੈ। ਜਦੋਂ ਨਾਰੀਅਲ ਦੇ ਦਰੱਖਤ ਸੁੱਕੇ ਖੇਤਰਾਂ ਵਿੱਚ ਉੱਗਦੇ ਹਨ, ਤਾਂ ਘੱਟ ਪਾਣੀ ਨਾਰੀਅਲ ਤੱਕ ਪਹੁੰਚਦਾ ਹੈ, ਜਿਸਦੇ ਨਤੀਜੇ ਵਜੋਂ ਇਸਦੇ ਅੰਦਰ ਘੱਟ ਪਾਣੀ ਪੈਦਾ ਹੁੰਦਾ ਹੈ।

ਤਸਵੀਰ ਸਰੋਤ, Getty Images
ਖਣਿਜਾਂ ਨਾਲ ਭਰਪੂਰ ਮਿੱਟੀ ਵਿੱਚ ਉਗਾਏ ਗਏ ਰੁੱਖਾਂ ਨੂੰ ਸਭ ਤੋਂ ਉੱਚ ਗੁਣਵੱਤਾ ਵਾਲਾ, ਪੌਸ਼ਟਿਕ ਤੱਤਾਂ ਨਾਲ ਭਰਪੂਰ ਪਾਣੀ ਮਿਲਦਾ ਹੈ।
ਜੇਕਰ ਮਿੱਟੀ ਖਣਿਜਾਂ ਨਾਲ ਭਰਪੂਰ ਨਹੀਂ ਹੈ ਜਾਂ ਪੌਸ਼ਟਿਕ ਤੱਤਾਂ ਨੂੰ ਜੜ੍ਹਾਂ ਤੋਂ ਫਲਾਂ ਤੱਕ ਨਹੀਂ ਪਹੁੰਚਾ ਸਕਦੀ, ਤਾਂ ਪਾਣੀ ਦੀ ਗੁਣਵੱਤਾ ਬਹੁਤੀ ਚੰਗੀ ਨਹੀਂ ਹੋਵੇਗੀ।
ਬਿਮਾਰ ਰੁੱਖ ਛੋਟੇ ਫਲ ਪੈਦਾ ਕਰਦੇ ਹਨ ਅਤੇ ਉਨ੍ਹਾਂ ਵਿੱਚ ਪਾਣੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ।
ਮਿੱਟੀ ਦੀ ਜਾਂਚ ਅਤੇ ਕੁਦਰਤੀ ਖਾਦਾਂ ਦੀ ਵਰਤੋਂ ਵਰਗੇ ਟਿਕਾਊ ਖੇਤੀ ਅਭਿਆਸਾਂ ਦੀ ਪਾਲਣਾ ਕਰਕੇ,ਨਾਰੀਅਲ ਦੇ ਦਰੱਖਤਾਂ ਵਿੱਚ ਪੌਸ਼ਟਿਕ ਤੱਤਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ,ਜਿਸ ਨਾਲ ਗੁਣਵੱਤਾ ਵਾਲਾ ਤਾਜ਼ਾ ਪਾਣੀ ਪੈਦਾ ਹੁੰਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












