ਟੀ20 ਵਿਸ਼ਵ ਕੱਪ: ਭਾਰਤ ਦੀ ਹਾਰ ਬਾਰੇ ਪਾਕਿਸਤਾਨੀ ਕੀ ਕਹਿ ਰਹੇ

ਟੀ 20

ਤਸਵੀਰ ਸਰੋਤ, Getty Images

    • ਲੇਖਕ, ਅਭੀਜੀਤ ਸ਼੍ਰੀਵਾਸਤਵਾ
    • ਰੋਲ, ਬੀਬੀਸੀ ਪੱਤਰਕਾਰ

ਇੰਗਲੈਂਡ ਤੋਂ ਸੈਮੀਫ਼ਾਈਨਲ ਵਿੱਚ 10 ਵਿਕਟਾਂ ਨਾਲ ਮਿਲੀ ਹਾਰ ਦੇ ਨਾਲ ਹੀ ਭਾਰਤ ਟੀ20 ਵਿਸ਼ਵ ਕੱਪ 2022 ਤੋਂ ਬਾਹਰ ਹੋ ਗਿਆ ਹੈ।

ਇਸਦੇ ਨਾਲ ਹੀ ਆਈਸੀਸੀ ਦੇ ਟੂਰਨਾਮੈਂਟ ਵਿੱਚ ਟ੍ਰਾਫ਼ੀ ਨਾ ਜਿੱਤ ਸਕਣਾ ਵੀ ਬਾਦਸਤੂਰ ਕਾਇਮ ਹੈ।

ਭਾਰਤ ਦੀ ਇਸ ਕਰਾਰੀ ਹਾਰ ਦੀ ਲੋਕ ਕਈ ਤਰ੍ਹਾਂ ਨਾਲ ਵਿਆਖਿਆ ਕਰ ਰਹੇ ਹਨ ਤੇ ਇਸ ਨੂੰ ਲੈ ਕੇ ਪ੍ਰਤੀਕਿਰਿਆਵਾਂ ਦਾ ਵੀ ਹੜ੍ਹ ਆ ਗਿਆ ਹੈ।

ਇਸ ਹਾਰ ਨੇ ਭਾਰਤੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਤੇ ਨਾਲ ਹੀ ਕਈ ਸਵਾਲ ਵੀ ਖੜੇ ਹੋ ਰਹੇ ਹਨ।

ਪਾਕਿਸਤਾਨ ਦੇ ਸਾਬਕਾ ਕ੍ਰਿਕਟ ਖਿਡਾਰੀ ਵੀ ਤਰ੍ਹਾਂ ਤਰ੍ਹਾਂ ਨਾਲ ਇਸ ਬਾਰੇ ਗੱਲ ਕਰ ਰਹੇ ਹਨ ਤੇ ਨਾਲ ਹੀ ਪਾਕਿਸਤਾਨ ਤੋਂ ਵੀ ਇਸ ਬਾਰੇ ਅਣਗਿਣਤ ਕਮੈਂਟ ਆ ਰਹੇ ਹਨ।

ਸਭ ਤੋਂ ਪਹਿਲਾਂ ਗੱਲ ਕ੍ਰਿਕਟ ਦੇ ਦਿਗਜਾਂ ਦੀ ਕਰਦੇ ਹਾਂ।

ਸ਼ੋਏਬ ਅਖ਼ਤਰ ਨੇ ਕੀ ਕਿਹਾ

ਟੀ20

ਤਸਵੀਰ ਸਰੋਤ, TWITTER@SHOAIB100MPH

ਰਾਵਲਪਿੰਡੀ ਐਕਸਪ੍ਰੈਸ ਦੇ ਨਾਮ ਤੋਂ ਮਸ਼ਹੂਰ ਪਕਿਸਤਾਨ ਦੇ ਸ਼ੋਏਬ ਅਖ਼ਤਰ ਨੇ ਕਿਹਾ, “ਭਾਰਤ ਲਈ ਇਹ ਸ਼ਰਮਨਾਕ ਹਾਰ ਹੈ। ਭਾਰਤ ਬਹੁਤ ਗੰਦਾ ਖੇਡਿਆ। ਉਨ੍ਹਾਂ ਦਾ ਪ੍ਰਦਰਸ਼ਨ ਹਾਰ ਦੇ ਲਾਈਕ ਸੀ, ਫ਼ਾਈਨਲ ਵਿੱਚ ਪਹੁੰਚਣ ਲਾਇਕ ਬਿਲਕੁਲ ਵੀ ਨਹੀਂ ਸੀ। ਭਾਰਤ ਕੋਲ ਕੰਡੀਸ਼ਨ ਫਾਸਟ ਗੇਂਦਬਾਜ ਹਨ, ਕੋਈ ਐਕਸਪ੍ਰੈਸ ਤੇਜ਼ ਗੇਂਦਬਾਜ਼ ਨਹੀਂ ਹੈ।”

ਸ਼ੋਏਬ ਨੇ ਕਿਹਾ, “ਏਲੈਕਸ ਹੇਲਸ, ਹੇਲ ਤੁਫ਼ਾਨ ਬਣ ਕੇ ਭਾਰਤ ’ਤੇ ਡਿੱਗੇ। ਉਨ੍ਹਾਂ ਨੇ ਤਬਾਹੀ ਮਚਾ ਦਿੱਤੀ ਤੇ ਫ਼ਲੈਟ ਟ੍ਰੈਕ ਤੋਂ ਉੱਪਰ ਇਹ ਦੱਸਣ ਵਿੱਚ ਕਾਮਯਾਬ ਹੋਏ ਕਿ ਭਾਰਤ ਕੋਲ ਐਕਸਪ੍ਰੈਸ ਫਾਸਟ ਗੇਂਦਬਾਜ ਨਹੀਂ ਹਨ।"

ਸ਼ੋਏਬ ਨੇ ਕਿਹਾ ਭਾਰਤ ਦੀ ਟੀਮ ਚੋਣ ਉਲਝੀ ਹੋਈ ਸੀ।

BBC

ਭਾਰਤ ਦੀ ਇੰਗਲੈਂਡ ਹੱਥੋਂ ਹਾਰ ’ਤੇ ਕਿਸ ਨੇ ਕੀ ਕਿਹਾ?

  • ਭਾਰਤ ਸੈਮੀਫ਼ਾਈਨਲ ’ਚ ਇੰਗਲੈਂਡ ਤੋਂ 10 ਵਿਕਟਾਂ ਨਾਲ ਹਾਰਿਆ
  • ਏਲੈਕਸ ਹੇਲਸ, ਹੇਲ ਤੁਫ਼ਾਨ ਬਣ ਕੇ ਭਾਰਤ ’ਤੇ ਡਿੱਗੇ-ਸ਼ੁਏਬ ਅਖ਼ਤਰ
  • ਇੰਗਲੈਂਡ ਨੇ ਭਾਰਤ ਨੂੰ ਖੇਡ ਦੇ ਹਰ ਖੇਤਰ 'ਚ ਹਰਾਇਆ-ਵਸੀਮ ਅਕਰਮ
  • ਮੈਂਨੂੰ ਇੰਗਲੈਂਡ ਦੀ ਜਿੱਤ ਦਾ ਅੰਦਾਜ਼ਾ ਸੀ। ਇਸ ਤਰ੍ਹਾਂ ਦਾ ਹੋਵੇਗਾ ਇਹ ਅੰਦਾਜ਼ਾ ਸੀ।- ਵਕਾਰ ਯੂਨਿਸ
  • ਭਾਰਤੀ ਖਿਡਾਰੀਆਂ ਨੂੰ ਆਧੂਨਿਕ ਖੇਡ ਖੇਡਣੀ ਚਾਹੀਦੀ ਹੈ- ਸ਼ੋਏਬ ਮਲਿਕ
  • ਇਹ ਇੱਕ ਅਧਿਆਏ ਹੈ। ਅਸੀਂ ਮਜ਼ਬੂਤੀ ਨਾਲ ਵਾਪਸੀ ਕਰਾਂਗੇ-ਫ਼ਿਲਮ ਅਦਾਕਾਰ ਫ਼ਰਹਾਨ ਅਖ਼ਤਰ
  • ਧੋਨੀ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ-ਇੱਕ ਭਾਰਤੀ ਟਵਿੱਟਰ ਯੂਜ਼ਰ ਨੇ ਕਿਹਾ ਹੁਣ ਅੱਗੇ ਪਾਕਿਸਤਾਨ ਤੇ ਇੰਗਲੈਂਡ ਦਰਮਿਆਨ ਫ਼ਾਈਨਲ ਮੁਕਾਬਲਾ ਹੈ।
BBC

ਉਨ੍ਹਾਂ ਨੇ ਕਿਹਾ, “ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਸੀ ਮੈਲਬਰਨ ਵਿੱਚ। ਪਰ ਤੁਸੀਂ ਨਹੀਂ ਆ ਰਹੇ। ਚੰਗੀ ਵਿਕੇਟ ਸੀ ਪਰ ਜਦੋਂ ਇੰਗਲੈਂਡ ਬੱਲੇਬਾਜ਼ੀ ਕਰਨ ਮੈਦਾਨ ਵਿੱਚ ਆਇਆ ਤਾਂ ਪਹਿਲੇ ਪੰਜ ਓਵਰਾਂ ਵਿੱਚ ਇਹ ਹੱਥ ਖੜੇ ਕਰ ਗਏ।”

ਮੈਂਨੂੰ ਤਾਂ ਲੱਗ ਰਿਹਾ ਸੀ ਕਿ ਜੇ ਕੁਝ ਨਹੀਂ ਹੋ ਰਿਹਾ ਤਾਂ ਘੱਟੋਂ ਘੱਟ ਲੜਦੇ ਤਾਂ ਸਹੀ। ਰਾਉਂਡ ਦਾ ਵਿਕੇਟ ਆ ਕੇ ਬਾਉਂਸ ਕਰਦੇ, ਮੂੰਹ ਤੋੜਦੇ। ਲੜਾਈ ਹੁੰਦੀ, ਥੋੜ੍ਹੀ ਅਕਰਮਕਤਾ ਆਉਂਦੀ। ਉਹ ਕੁਝ ਵੀ ਨਜ਼ਰ ਨਹੀਂ ਆਇਆ ਭਾਰਤੀ ਟੀਮ ਵਿੱਚ, ਬਿਲਕੁਲ ਹੱਥ ਖੜ੍ਹੇ ਕਰ ਦਿੱਤੇ।

"ਹਾਰਦਿਕ ਪਾਂਡਿਆ ਉਭਰ ਕੇ ਆਏ, ਉਹ ਉੱਭਰਦੇ ਹੋਏ ਕਪਤਾਨ ਹਨ, ਨਿਊਜ਼ੀਲੈਂਡ ਜਾ ਰਿਹਾ ਹਨ, ਕਿਤੇ ਅੱਗੇ ਵੀ ਕਪਤਾਨ ਨਾ ਹੋ ਜਾਣ।"

BBC

ਇਹ ਵੀ ਪੜ੍ਹੋ-

BBC
Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 1

ਵਕਾਰ, ਅਕਰਮ, ਮਿਸਬਾਹ, ਸ਼ੋਏਬ ਮਲਿਕ ਨੇ ਕੀ ਕਿਹਾ?

ਪਾਕਿਸਤਾਨ ਦੇ ਇੱਕ ਟੀਵੀ ਚੈਨਲ 'ਤੇ ਵਕਾਰ ਯੂਨਿਸ, ਵਸੀਮ ਅਕਰਮ, ਮਿਸਬਾਹ-ਉਲ-ਹੱਕ ਅਤੇ ਸ਼ੋਏਬ ਮਲਿਕ ਨਾਲ ਹੋਈ ਚਰਚਾ ਦੀ ਵੀ ਉਸੇ ਪੱਧਰ ’ਤੇ ਚਰਚਾ ਹੈ ਜਿਸ ਪੱਧਰ ’ਤੇ ਵਿਸ਼ਵ ਕੱਪ 'ਚ ਖੇਡੇ ਜਾ ਰਹੇ ਮੈਚਾਂ ਦੀ।

ਇਸ ਪ੍ਰੋਗਰਾਮ ਦੌਰਾਨ ਇਨ੍ਹਾਂ ਚਾਰ ਦਿੱਗਜ ਕ੍ਰਿਕਟ ਖਿਡਾਰੀਆਂ ਨੇ ਮੈਚ ਬਾਰੇ ਆਪਣੀ ਰਾਏ ਦਿੱਤੀ ਅਤੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।

ਇਸੇ ਪ੍ਰੋਗਰਾਮ ਦੌਰਾਨ ਸੈਮੀਫਾਈਨਲ 'ਚ ਭਾਰਤ ਦੇ ਪ੍ਰਦਰਸ਼ਨ 'ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ।

ਭਾਰਤ ਦੀ ਹਾਰ 'ਤੇ ਵਸੀਮ ਅਕਰਮ ਨੇ ਕਿਹਾ, "ਇੰਗਲੈਂਡ ਨੇ ਭਾਰਤ ਨੂੰ ਖੇਡ ਦੇ ਹਰ ਖੇਤਰ 'ਚ ਹਰਾਇਆ। ਭਾਰਤ ਦੀ ਗ਼ਲਤੀ ਦੀ ਸ਼ੁਰੂਆਤ ਭਾਰਤ ਦੀ ਹੌਲੀ ਸ਼ੁਰੂਆਤ ਤੋਂ ਹੋਈ। ਉਹ ਪਿੱਛੇ ਹੋਏ ਤਾਂ ਉਭਰ ਨਹੀਂ ਸਕੇ।"

"ਵਿਕਟਾਂ ਹੱਥ ਵਿੱਚ ਸਨ ਪਰ ਤੁਸੀਂ ਵੱਡਾ ਸਕੋਰ ਨਹੀਂ ਬਣਾ ਸਕੇ। ਤਕਰੀਬਨ190 ਦੌੜਾਂ ਬਣਾਉਣੀਆਂ ਚਾਹੀਦੀਆਂ ਸਨ।"

"ਹਾਲਾਂਕਿ ਬਟਲਰ ਅਤੇ ਹੇਲਸ ਵੱਖ-ਵੱਖ ਅੰਦਾਜ਼ ਵਿੱਚ ਬੱਲੇਬਾਜ਼ੀ ਕਰ ਰਹੇ ਸਨ। ਜੇ ਪਾਂਡਿਆ ਨੇ ਤੇਜ਼ ਪਾਰੀ ਨਾ ਖੇਡੀ ਹੁੰਦੀ ਤਾਂ ਇੱਜ਼ਤਯੋਗ ਸਕੋਰ ਵੀ ਨਹੀਂ ਸੀ ਬਣ ਸਕਦਾ।"

"ਵਿਰਾਟ ਨੇ ਭਾਵੇਂ ਅਰਧ ਸੈਂਕੜਾ ਲਗਾਇਆ ਹੋਵੇ ਪਰ ਲਾਇਆ 40 ਗੇਂਦਾਂ ਖੇਡ ਕੇ। ਦੋਵਾਂ ਟੀਮਾਂ ਦਰਮਿਆਨ ਇਹ ਸਭ ਤੋਂ ਵੱਡਾ ਫ਼ਰਕ ਸੀ।'' 

ਇਸੇ ਪੈਨਲ ਨੇ ਸੈਮੀਫ਼ਾਈਨਲ ਤੋਂ ਪਹਿਲਾਂ ਭਾਰਤ ਦੀ ਜਿੱਤ ਦੀ ਆਸ ਜਤਾਈ ਸੀ, ਹਾਲਾਂਕਿ ਵਕਾਰ ਯੂਨਿਸ ਨੇ ਕਿਹਾ ਸੀ ਕਿ ਇੰਗਲੈਂਡ ਸੈਮੀਫ਼ਾਈਨਲ ਜਿੱਤ ਜਾਵੇਗਾ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 2

ਮੈਚ ਤੋਂ ਬਾਅਦ ਵਕਾਰ ਯੂਨਿਸ ਨੇ ਕਿਹਾ, "ਮੈਨੂੰ ਇੰਗਲੈਂਡ ਦੀ ਜਿੱਤ ਦਾ ਅੰਦਾਜ਼ਾ ਸੀ। ਇਹ ਇੱਕ ਅੰਦਾਜ਼ਾ ਸੀ। ਪਰ ਭਾਰਤ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ, ਉਸ ਦੀ ਤਾਂ ਬਿਲਕੁਲ ਵੀ ਉਮੀਦ ਨਹੀਂ ਸੀ। ਟੀਮ ਸ਼ੁਰੂ ਤੋਂ ਹੀ ਮੈਚ ਵਿੱਚ ਨਹੀਂ ਸੀ। ਜਿਸ ਆਕਰਮਕ ਕ੍ਰਿਕਟ ਲਈ ਭਾਰਤੀ ਬੱਲੇਬਾਜ਼ ਜਾਣੇ ਜਾਂਦੇ ਹਨ ਉਹ ਅੱਜ ਨਹੀਂ ਸੀ।"

“ਪਹਿਲੇ ਛੇ ਓਵਰਾਂ ਵਿੱਚ ਕੋਈ ਮਹੱਤਵਪੂਰਨ ਦੌੜਾਂ ਨਹੀਂ ਬਣਾਈਆਂ ਗਈਆਂ। ਸਕੋਰ ਬੋਰਡ 'ਤੇ ਸਿਰਫ਼ 38 ਦੌੜਾਂ ਹੀ ਸਨ। ਉਹ ਡਰੇ ਜਿਹੇ ਖੇਡ ਰਹੇ ਸਨ। ਜਦੋਂ ਤੱਕ ਉਨ੍ਹਾਂ ਨੇ ਸੋਚਿਆ ਕਿ ਉਹ ਬਹੁਤ ਪਿੱਛੇ ਚੱਲ ਰਹੇ ਹਨ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਸ਼ਾਮ ਵੇਲੇ ਪਿੱਚ ਬਿਹਤਰ ਹੋ ਗਈ। ਹੇਲਸ ਅਤੇ ਬਟਲਰ ਜਿਸ ਤਰ੍ਹਾਂ ਦਾ ਖੇਡਦੇ ਹਨ ਤਾਂ ਅਜਿਹਾ ਹੀ ਹੁੰਦਾ ਹੈ ਇਹ ਦੋਵੇਂ ਚਲੇ ਜਾਂਦੇ ਹਨ।”

ਸ਼ੋਏਬ ਮਲਿਕ ਦਾ ਕਹਿਣਾ ਹੈ ਕਿ ਤੁਹਾਨੂੰ ਆਧੁਨਿਕ ਕ੍ਰਿਕਟ ਖੇਡਣਾ ਪਵੇਗਾ।

ਉਨ੍ਹਾਂ ਨੇ ਕਿਹਾ, "ਕੇ.ਐੱਲ ਰਾਹੁਲ ਜਲਦੀ ਆਊਟ ਹੋ ਗਿਆ। ਰੋਹਿਤ ਸ਼ਰਮਾ ਹੌਲੀ ਖੇਡੇ। ਪਾਵਰਪਲੇ ਨੂੰ ਦੇਖੀਏ ਤਾਂ ਪਹਿਲੇ ਛੇ ਓਵਰਾਂ ਵਿੱਚ ਭਾਰਤ ਦਾ ਸਕੋਰ ਬਿਲਕੁਲ ਅਜਿਹਾ ਸੀ ਜਿਸ ਤਰ੍ਹਾਂ ਦਾ ਪਹਿਲੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਦਾ ਸੀ। ਨਿਊਜ਼ੀਲੈਂਡ ਨੇ ਵੀ ਪਹਿਲੇ ਸੈਮੀਫਾਈਨਲ ਦੇ ਫਾਈਨਲ ਪਾਵਰਪਲੇ ਵਿੱਚ ਅਜਿਹਾ ਹੀ ਸਕੋਰ ਦਿੱਤਾ ਸੀ।"

ਟੀ-20 ਕ੍ਰਿਕਟ 'ਚ ਕਿਹਾ ਜਾਂਦਾ ਹੈ ਕਿ ਪਾਵਰਪਲੇ 'ਚ ਜਿੰਨੀ ਟੀਮ ਅੱਗੇ ਹੁੰਦੀ ਹੈ, ਉਸ ਦੇ ਜਿੱਤਣ ਦੇ ਮੌਕੇ ਓਨੇ ਹੀ ਜ਼ਿਆਦਾ ਹੁੰਦੇ ਹਨ।

ਮਿਸਬਾਹ-ਉਲ-ਹੱਕ ਨੇ ਕਿਹਾ, "ਭਾਰਤ ਦੀ ਤਾਕਤ ਬੱਲੇਬਾਜ਼ੀ ਹੈ, ਇੰਗਲੈਂਡ ਦੀ ਵੀ। ਰੋਹਿਤ ਨੇ ਕਿਹਾ ਕਿ ਜੇਕਰ ਉਹ ਟਾਸ ਜਿੱਤਦੇ ਤਾਂ ਵੀ ਉਹ ਬੱਲੇਬਾਜ਼ੀ ਲੈਂਦੇ। ਇੱਥੇ ਹੀ ਰੋਹਿਤ ਸਪੱਸ਼ਟ ਨਹੀਂ ਸੀ ਕਿ ਉਨ੍ਹਾਂ ਕੀ ਕਰਨਾ ਹੈ, ਜਦਕਿ ਬਟਲਰ ਇਸ ਬਾਰੇ ਸਪੱਸ਼ਟ ਸੀ। ਦੋਵਾਂ ਟੀਮਾਂ ਦੇ ਮੈਚ ਵਿੱਚ ਪਾਵਰਪਲੇਅ ਦਾ ਫ਼ਰਕ ਸਭ ਤੋਂ ਵੱਡਾ ਸੀ। ਇੱਥੇ ਤੁਹਾਨੂੰ ਮੈਚ ਵਿੱਚ 180 ਤੋਂ ਵੱਧ ਦੌੜਾਂ ਬਣਾਉਣੀਆਂ ਚਾਹੀਦੀਆਂ ਸਨ ਪਰ ਅਜਿਹਾ ਨਹੀਂ ਹੋਇਆ।"

ਨਾਲ ਹੀ ਮਿਸਬਾਹ ਨੇ ਹਾਰਦਿਕ ਪਾਂਡਿਆ ਦੀ ਤਰੀਫ਼ ਕੀਤੀ ਤੇ ਕਿਹਾ, "ਉਹ 360 ਮੈਚ ਖੇਡਦੇ ਹਨ। ਉਨ੍ਹਾਂ ਦਾ ਆਪਣੇ ਆਪ 'ਤੇ ਯਕੀਨ ਨਜ਼ਰ ਆਉਂਦਾ ਸੀ। ਪਾਕਿਸਤਾਨ ਦੇ ਖਿਲਾਫ ਮੈਚ 'ਚ ਵੀ ਉਹ ਠੀਕ ਖੇਡੇ ਸਨ। ਕਵਰ ਵਿੱਚ ਜੋ ਹੋਰ ਸਾਹਮਣੇ ਛੱਕਾ ਮਾਰਿਆ ਉਸ ਵਿੱਚ ਬੱਲਾ ਪੂਰੀ ਤਰ੍ਹਾਂ ਪਿੱਛੇ ਨਹੀਂ ਗਿਆ, ਉਹ ਹੈਲੀਕਾਪਟਰ ਸ਼ਾਟ ਵਿੱਚ ਮਾਹਰ ਹਨ।"

ਟੀ20

ਤਸਵੀਰ ਸਰੋਤ, Getty Images

ਧੋਨੀ ਵੀ ਯਾਦ ਕੀਤੇ ਗਏ

ਇਸ ਦੌਰਾਨ ਧੋਨੀ ਦੀ ਕਮੀ ਦੀ ਚਰਚਾ ਵੀ ਟਵਿੱਟਰ ’ਤੇ ਕਾਫ਼ੀ ਹੋਈ।

ਇੱਕ ਯੂਜ਼ਰ ਨੇ ਲਿਖਿਆ, “ਕੁਝ ਸਮੇਂ ਲਈ ਲੱਗਿਆ ਕਿ ਇਸ ਮੈਚ ਵਿੱਚ ਜੋਸ਼ ਦੀ ਕਮੀ ਹੈ। ਪਰ ਸਾਨੂੰ ਅਸਲ ਵਿੱਚ ਜਿਸ ਦੀ ਕਮੀ ਮਹਿਸੂਸ ਹੋਈ ਉਹ ਇਹ ਹਨ।”

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 3

ਇੱਕ ਯੂਜ਼ਰ ਨੇ ਲਿਖਿਆ ਕਿ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਦੀ ਕਮੀ ਮਹਿਸੂਸ ਹੋਈ।

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 4

ਲੇਜੇਂਡ ਧੋਨੀ ਦੀ ਅਗਵਾਈ ਦੇ ਦਿਨ ਵੀ ਕੀ ਦਿਨ ਸਨ।

Skip X post, 5
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 5

ਇੱਕ ਯੂਜ਼ਰ ਨੇ ਲਿਖਿਆ, “ਧੋਨੀ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ।”

Skip X post, 6
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 6

ਅਭੈ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ,“ਆਈਪੀਐੱਲ ਵਿੱਚ ਰੋਹਿਤ ਸ਼ਰਮਾਂ ਨੂੰ ਉਨ੍ਹਾਂ ਦੀ ਕਪਤਾਨੀ ਲਈ ਸਰਾਹਿਆ ਜਾਂਦਾ ਸੀ ਤੇ ਧੋਨੀ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਦੋਸ਼ੀ ਠਹਿਰਾਇਆ ਜਾਂਦਾ ਸੀ।

ਮੈਂ ਜਾਣਨਾ ਚਾਹੁੰਦਾ ਹਾਂ ਕਿ ਉਹ ਐੱਮਆਈ ਲਾਬੀ ਕਿੱਥੇ ਗਈ। ਅੰਤਰਰਾਸ਼ਟਰੀ ਕ੍ਰਿਕਟ ਤੇ ਆਈਪੀਐੱਲ ਵਿੱਚ ਬਹੁਤ ਫ਼ਰਕ ਹੈ। ਮੇਰੇ ਹਿਸਾਬ ਨਾਲ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੋਂ ਬਿਹਤਰ ਕਪਤਾਨ ਸਨ।”

Skip X post, 7
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 7

ਤੰਜ਼ ਵੀ ਕੱਸੇ ਗਏ

ਅਫ਼ਸ਼ਾਨ ਮਲਿਕ ਨਾ ਦੇ ਇੱਕ ਯੂਜ਼ਰ ਨੇ ਲਿਖਿਆ, “ਕੀ ਸ਼ਾਨਦਾਰ ਹਾਰ ਹੈ।”

ਉਨ੍ਹਾਂ ਨੇ ਇੱਕ ਫ਼ੋਟੋ ਵੀ ਟਵੀਟ ਕੀਤੀ ਹੈ ਜਿਸ ਵਿੱਚ ਉਸ ਮੈਚ ਦਾ ਵੀ ਜ਼ਿਕਰ ਹੈ ਜਦੋਂ ਪਾਕਿਸਤਾਨ ਵਿੱਚ ਭਾਰਤ ਨੂੰ

ਟੀ20 ਵਿਸ਼ਵ ਕੱਪ ਵਿੱਚ 10 ਵਿਕਟਾਂ ਨਾਲ ਹਰਾਇਆ ਸੀ। 

ਅਫਸ਼ਾਨ ਮਲਿਕ ਨੂੰ ਜਵਾਬ ਦਿੰਦਿਆਂ ਧੀਰਜ ਪਾਂਡੇ ਨੇ ਲਿਖਿਆ, “ਤੁਹਾਡੀ ਗੱਲ ਨਾਲ ਸਹਿਮਤ ਹਾਂ, ਹਮੇਂ ਤੋ ਆਪਣੋ ਨੇ ਲੁੱਟਾ, ਗ਼ੈਰੋਂ ਮੇਂ ਕਿਯਾ ਦਮ ਥਾ।” 

“ਇਹ ਤਾਂ ਮੰਨਣਾ ਪਵੇਗਾ ਕਿ ਸਾਡੇ ਦੇਸ਼ ਵਿੱਚ 130 ਕਰੋੜ ਆਬਾਦੀ ਹੋਣ ਦੇ ਬਾਵਜੂਦ ਵੀ ਗੇਂਦਬਾਜ ਨਹੀਂ ਹਨ। ਫਾਈਨਲ ਲਈ ਪਾਕਿਸਤਾਨ ਨੂੰ ਸ਼ੁੱਭਕਾਮਨਾਵਾਂ।”

ਫਿਲਮ ਅਭਿਨੇਤਾ ਫਰਹਾਨ ਅਖ਼ਤਰ ਨੇ ਇੰਸਟਾਗ੍ਰਾਮ 'ਤੇ ਇੰਗਲੈਂਡ ਨੂੰ ਜਿੱਤ 'ਤੇ ਵਧਾਈ ਦਿੰਦੇ ਹੋਏ ਲਿਖਿਆ, "ਟੀਮ ਇੰਡੀਆ ਦਾ ਦਿਨ ਨਿਸ਼ਚਤ ਤੌਰ 'ਤੇ ਨਿਰਾਸ਼ਾਜਨਕ ਰਿਹਾ ਪਰ ਕਹਾਣੀ ਇੱਥੇ ਖ਼ਤਮ ਨਹੀਂ ਹੁੰਦੀ... ਇਹ ਇੱਕ ਅਧਿਆਏ ਹੈ। ਅਸੀਂ ਮਜ਼ਬੂਤੀ ਨਾਲ ਵਾਪਸੀ ਕਰਾਂਗੇ। ਉਮੀਦ ਹੈ।"

Skip Instagram post
Instagram ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Instagram ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Instagram ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of Instagram post

ਹੁਣ ਇੰਗਲੈਂਡ ਤੇ ਪਾਕਿਸਤਾਨ ਦਰਮਿਆਨ ਫ਼ਾਈਨਲ ਮੁਕਾਬਲਾ ਹੈ।

BBC
BBC

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)