ਭਾਰਤ-ਪਾਕਿਸਤਾਨ ਵਿਚਕਾਰ ਟੀ-20 ਵਿਸ਼ਵ ਕੱਪ ਦੇ ਫ਼ਾਇਨਲ ਦਾ ਇੰਤਜ਼ਾਰ

ਤਸਵੀਰ ਸਰੋਤ, MARTIN KEEP - ICC
- ਲੇਖਕ, ਪੰਕਜ ਪ੍ਰਿਯਾਦਰਸ਼ੀ
- ਰੋਲ, ਬੀਬੀਸੀ ਪੱਤਰਕਾਰ
ਆਸਟ੍ਰੇਲੀਆ ਦੇ ਸਾਬਕਾ ਆਲਰਾਊਂਡਰ ਸ਼ੇਨ ਵਾਟਸਨ ਦਾ ਕਹਿਣਾ ਹੈ ਕਿ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲੇ ਸੰਭਾਵੀ ਮੁਕਾਬਲੇ ਨੂੰ ਲੈ ਕੇ ਹਰ ਕੋਈ ਉਤਸ਼ਾਹਿਤ ਹੈ।
ਸੈਮੀਫ਼ਾਈਨਲ 'ਚ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਹਾਰ ਦਿੱਤਾ, ਭਾਰਤ ਦਾ ਮੈਚ ਵੀਰਵਾਰ ਨੂੰ ਇੰਗਲੈਂਡ ਨਾਲ ਹੈ।
ਸਾਲ 2007 ਵਿੱਚ ਦੱਖਣੀ ਅਫਰੀਕਾ ’ਚ ਹੋਏ ਪਹਿਲੇ ਟੀ-20 ਵਿਸ਼ਵ ਕੱਪ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਫ਼ਾਈਨਲ ਖੇਡਿਆ ਗਿਆ ਸੀ।
ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ।
ਉਸ ਤੋਂ ਬਾਅਦ ਭਾਰਤ ਦੀ ਟੀਮ ਨੇ ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਨਹੀਂ ਜਿੱਤਿਆ।
ਮੌਜੂਦਾ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਦੀ ਵਾਪਸੀ ਕ੍ਰਿਕਟ ਪ੍ਰੇਮੀਆਂ ਲਈ ਸੁਪਨੇ ਵਰਗੀ ਰਹੀ ਹੈ।
ਇਸ ਵਿਸ਼ਵ ਕੱਪ ਵਿੱਚ ਪਾਕਿਸਤਾਨ ਆਪਣਾ ਪਹਿਲਾ ਮੈਚ ਭਾਰਤ ਤੋਂ ਅਤੇ ਦੂਜਾ ਮੈਚ ਜ਼ਿੰਮਬਾਵੇ ਤੋਂ ਹਾਰ ਗਿਆ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਸ਼ੇਨ ਵਾਟਸਨ ਕੀ ਕਹਿ ਰਹੇ ਹਨ?

ਤਸਵੀਰ ਸਰੋਤ, ALBERT PEREZ
ਸ਼ੇਨ ਵਾਟਸਨ ਦਾ ਕਹਿਣਾ ਹੈ ਕਿ ਹਰ ਕੋਈ ਭਾਰਤ ਅਤੇ ਪਾਕਿਸਤਾਨ ਨੂੰ ਫ਼ਾਈਨਲ ਵਿੱਚ ਦੇਖਣਾ ਚਾਹੁੰਦਾ ਹੈ।
ਉਨ੍ਹਾਂ ਕਿਹਾ ਕਿ 2007 ਦੇ ਫ਼ਾਈਨਲ ਵਿੱਚ ਵੀ ਦੋਵੇਂ ਟੀਮਾਂ ਆਹਮੋ-ਸਾਹਮਣੇ ਸਨ।
ਲੋਕ ਚਾਹੁੰਦੇ ਹਨ ਕਿ ਇਸ ਵਾਰ ਵੀ ਦੋਵੇਂ ਟੀਮਾਂ ਫ਼ਾਈਨਲ ਮੈਚ ਖੇਡਣ।
ਫਿਰ ਭਾਰਤ ਨੂੰ ਇੰਗਲੈਂਡ ਖਿਲਾਫ਼ ਵੀ ਜਿੱਤ ਹਾਸਿਲ ਕਰਨੀ ਹੋਵੇਗੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਕ੍ਰਿਕਟ ਪੱਤਰਕਾਰ ਬੋਰੀਆ ਮਜ਼ੂਮਦਾਰ ਨੇ ਲਿਖਿਾਆ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਮੈਚ ਇਸ ਵਿਸ਼ਵ ਕੱਪ ਦਾ ਸੱਭ ਤੋਂ ਵਧੀਆ ਮੁਕਾਬਲਾ ਬਣ ਸਕਦਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਸ਼ੁਰੂਆਤ ਵਿੱਚ ਪਾਕਿਸਤਾਨ ਦੇ ਪ੍ਰਦਰਸ਼ਨ ਤੋਂ ਨਰਾਜ਼ ਰਹੇ ਸਾਬਕਾ ਖਿਡਾਰੀ ਸ਼ੋਇਬ ਅਖ਼ਤਰ ਵੀ ਭਾਰਤ ਅਤੇ ਪਾਕਿਸਤਾਨ ਦੇ ਫ਼ਾਈਨਲ ਦੀ ਪੈਰਵਾਈ ਕਰ ਰਹੇ ਹਨ।
ਭਾਰਤ ਅਤੇ ਪਾਕਿਸਤਾਨ ਦਾ ਸਫ਼ਰ ਕਿਹੋ ਜਿਹਾ ਰਿਹਾ ?

ਤਸਵੀਰ ਸਰੋਤ, DANIEL POCKETT-ICC
ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਨੇ ਪਹਿਲਾ ਮੈਚ ਭਾਰਤ ਨਾਲ ਖੇਡਿਆ ਸੀ।
ਮੈਚ ਬਹੁਤ ਰੌਚਕ ਸੀ ਪਰ ਪਾਕਿਸਤਾਨ ਚਾਰ ਵਿਕਟਾਂ ਨਾਲ ਹਾਰ ਗਿਆ ਸੀ।
ਆਖ਼ਰੀ 8 ਗੇਂਦਾਂ ਪਾਕਿਸਤਾਨ ਲਈ ਬੁਰੇ ਸੁਪਨੇ ਵਰਗੀਆਂ ਰਹੀਆਂ ਸਨ।
ਭਾਰਤ ਨੂੰ ਜਿੱਤਣ ਲਈ 8 ਗੇਂਦਾਂ ਵਿੱਚ 28 ਰਨ ਚਾਹੀਦੇ ਸਨ।
ਪਰ ਵਿਰਾਟ ਕੋਹਲੀ ਦੀ ਧਮਾਕੇਦਾਰ ਬੱਲੇਬਾਜ਼ੀ ਕਾਰਨ ਭਾਰਤ ਜਿੱਤ ਗਿਆ।
ਆਖ਼ਰੀ ਓਵਰ ਵਿੱਚ ਇੱਕ ਨੋ ਬਾਲ ਅਤੇ ਇੱਕ ਵਾਈਡ਼ ਬਾਲ ਹੋ ਗਈ ਸੀ।
ਪਾਕਿਸਤਾਨੀ ਕ੍ਰਿਕਟ ਪ੍ਰੇਮੀ ਉਸ ਸਮੇਂ ਹੋਰ ਸਦਮੇ ਵਿੱਚ ਆ ਗਏ ਜਦੋਂ ਪਾਕਿਸਤਾਨ ਦੀ ਟੀਮ ਅਗਲਾ ਮੈਚ ਜ਼ਿੰਮਬਾਵੇ ਤੋਂ ਇੱਕ ਰਨ ਨਾਲ ਹਾਰ ਗਈ।
ਇਸ ਨਾਲ ਪਾਕਿਸਤਾਨੀ ਟੀਮ ਦੀ ਕਾਫ਼ੀ ਅਲੋਚਨਾ ਹੋਈ।
ਪਰ ਪਾਕਿਸਤਾਨ ਨੇ ਇਸ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ।
ਪਾਕਿਸਤਾਨ ਨੇ ਆਗਲੇ 3 ਮੈਚ ਜਿੱਤ ਲਏ।
ਪਰ ਸਭ ਤੋਂ ਅਹਿਮ ਜਿੱਤ ਰਹੀ ਦੱਖਣੀ ਅਫ਼ਰੀਕਾ ਖ਼ਿਲਾਫ਼, ਜਿਸ ਨੇ ਭਾਰਤ ਨੂੰ ਵੀ ਹਰਾ ਦਿੱਤਾ ਸੀ।
ਪਾਕਿਸਤਾਨ ਲਈ ਬੰਗਲਾਦੇਸ਼ ਨੇ ਆਪਣਾ ਆਖਰੀ ਮੈਚ ਨਾ ਸਿਰਫ਼ ਜਿੱਤਣਾ ਸੀ ਸਗੋਂ ਇਹ ਵੀ ਉਮੀਦ ਕਰਨੀ ਸੀ ਕਿ ਭਾਰਤ ਆਪਣਾ ਆਖਰੀ ਮੈਚ ਜ਼ਿੰਮਬਾਵੇ ਤੋਂ ਹਾਰ ਜਾਵੇ।

- ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਟੀ-20 ਵਿਸ਼ਵ ਕੱਪ ਦਾ ਫ਼ਾਈਨਲ ਹੋਣ ਦੀ ਉਮੀਦ
- ਸੈਮੀਫ਼ਾਈਨਲ 'ਚ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾਇਆ
- ਭਾਰਤ ਦਾ ਇੰਗਲੈਂਡ ਨਾਲ ਸਾਹਮਣਾ ਹਾਲੇ ਬਾਕੀ
- ਫ਼ਾਈਨਲ ਮੈਚ 13 ਨਵੰਬਰ ਨੂੰ ਹੋਣਾ ਹੈ।
- ਸਾਲ 2007 ਵਿੱਚ ਪਹਿਲਾ ਟੀ-20 ਵਿਸ਼ਵ ਕੱਪ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਇਆ ਸੀ
- ਭਾਰਤ ਨੇ ਪਹਿਲਾ ਟੀ-20 ਵਿਸ਼ਵ ਕੱਪ ਜਿੱਤਿਆ ਸੀ


ਤਸਵੀਰ ਸਰੋਤ, ICON SPORTSWIRE
ਇਸ ਹਲਾਤ ਵਿੱਚ ਹੀ ਪਾਕਿਸਤਾਨ ਸੈਮੀਫ਼ਾਈਨਲ ਵਿੱਚ ਪਹੁੰਚ ਸਕਦਾ ਸੀ।
ਪਰ ਇਸ ਤੋਂ ਪਹਿਲਾਂ ਹੀ ਨੀਂਦਰਲੈਂਡ ਨੇ ਇੱਕ ਵੱਡਾ ਉਲਟਫੇਰ ਕਰ ਦਿੱਤਾ।
ਇਸ ਨਾਲ ਸਾਰੇ ਸਮੀਕਰਨ ਬਦਲ ਗਏ।
ਨੀਂਦਰਲੈਂਡ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਦਿੱਤਾ।
ਇਸ ਕਾਰਨ ਭਾਰਤ ਜ਼ਿੰਮਬਾਵੇ ਨਾਲ ਖੇਡਣ ਤੋਂ ਪਹਿਲਾਂ ਹੀ ਸੈਮੀਫ਼ਾਈਨਲ ਵਿੱਚ ਪਹੁੰਚ ਗਿਆ।
ਹਾਲਾਂਕਿ ਪਾਕਿਸਤਾਨ ਬੰਗਲਾਦੇਸ਼ ਨੂੰ ਰਹਾ ਕੇ ਸੈਮੀਫ਼ਾਈਨਲ ਵਿੱਚ ਪਹੁੰਚ ਸਕਦਾ ਸੀ।
ਪਾਕਿਸਤਾਨ ਨੇ ਅਰਾਮ ਨਾਲ ਬੰਗਲਾਦੇਸ਼ ਨੂੰ ਹਰਾ ਦਿੱਤਾ ਅਤੇ ਸੈਮੀਫ਼ਾਈਨਲ ਵਿੱਚ ਪਹੁੰਚ ਗਿਆ।
ਦੂਜੇ ਪਾਸੇ ਭਾਰਤ ਨੇ ਆਪਣੇ ਸ਼ੁਰੂ ਦੇ ਦੋਵੇਂ ਮੈਚ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ ਸੀ।
ਪਰ ਦੱਖਣੀ ਅਫ਼ਰੀਕਾ ਤੋਂ ਮਿਲੀ ਹਾਰ ਨੇ ਕੁਝ ਨਿਰਾਸ਼ਾ ਪੈਦਾ ਕੀਤੀ ਸੀ।
ਫ਼ਿਰ ਭਾਰਤ ਬੰਗਲਾਦੇਸ਼ ਅਤੇ ਜ਼ਿੰਮਬਾਵੇ ਤੋਂ ਜਿੱਤ ਗਿਆ।
ਇਸ ਤਰ੍ਹਾਂ ਭਾਰਤ ਸੈਮੀ ਫ਼ਾਈਨਲ ਵਿੱਚ ਪਹੁੰਚ ਗਿਆ।

ਇਹ ਵੀ ਪੜ੍ਹੋ-

2007 ਦਾ ਟੀ-20 ਵਿਸ਼ਵ ਕੱਪ

ਤਸਵੀਰ ਸਰੋਤ, SAEED KHAN
ਪਹਿਲਾ ਟੀ-20 ਵਿਸ਼ਵ ਕੱਪ 2007 ਵਿੱਚ ਦੱਖਣੀ ਅਫ਼ਰੀਕਾ ਵਿੱਚ ਖੇਡਿਆ ਗਿਆ ਸੀ।
ਇਸੇ ਸਾਲ ਵੈਸਟਇੰਡੀਜ਼ 'ਚ ਵਨ ਡੇ ਦਾ ਵੀ ਵਿਸ਼ਵ ਕੱਪ ਵੀ ਹੋਇਆ ਸੀ ਪਰ ਭਾਰਤ ਦੀ ਟੀਮ ਦਾ ਪ੍ਰਦਰਸ਼ਨ ਬਹੁਤ ਖ਼ਰਾਬ ਰਿਹਾ ਸੀ।
ਸਚਿਨ, ਰਾਹੁਲ ਦ੍ਰਾਵਿੜ ਅਤੇ ਸੌਰਭ ਗਾਂਗੁਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਗਰੁੱਪ ਪੜਾਅ ਤੋਂ ਅੱਗੇ ਨਹੀਂ ਵਧ ਸਕੀ।
ਪਹਿਲੇ ਟੀ-20 ਵਿਸ਼ਵ ਕੱਪ ਲਈ ਬੀਸੀਸੀਆਈ ਨੇ ਇਨ੍ਹਾਂ ਚੋਟੀ ਦੇ ਖਿਡਾਰੀਆਂ ਨੂੰ ਆਰਾਮ ਦਿੱਤਾ ਸੀ।
ਟੀਮ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ ਭੇਜੀ ਗਈ।
ਪਾਕਿਸਤਾਨ ਦੀ ਟੀਮ ਦੀ ਕਮਾਨ ਸ਼ੋਏਬ ਮਲਿਕ ਹੱਥ ਸੀ।
ਟੀਮਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਸੀ।
ਹਰ ਗਰੁੱਪ ਵਿੱਚ ਤਿੰਨ ਟੀਮਾਂ ਸਨ।
ਗਰੁੱਪ-ਡੀ ਵਿੱਚ ਭਾਰਤ, ਪਾਕਿਸਤਾਨ ਅਤੇ ਸਕਾਟਲੈਂਡ ਦੀਆਂ ਟੀਮਾਂ ਸਨ।
ਗਰੁੱਪ ਮੈਚਾਂ 'ਚ ਵੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਹੋਇਆ ਸੀ ਜੋ ਟਾਈ ਹੋ ਗਿਆ ਸੀ ਅਤੇ ਬਾਊਲ ਆਊਟ 'ਚ ਭਾਰਤ ਜੇਤੂ ਰਿਹਾ।
ਉਸ ਸਮੇਂ ਸੁਪਰ ਓਵਰ ਦੀ ਥਾਂ ਮੈਚ ਟਾਈ ਹੋਣ ਉਪਰ ਬਾਊਲ ਆਊਟ ਹੋ ਜਾਂਦਾ ਸੀ।
ਸੁਪਰ-8 ਦੇ ਪਹਿਲੇ ਗਰੁੱਪ 'ਚ ਭਾਰਤ ਨੂੰ ਨਿਊਜ਼ੀਲੈਂਡ, ਦੱਖਣੀ ਅਫ਼ਰੀਕਾ ਅਤੇ ਇੰਗਲੈਂਡ ਦੇ ਨਾਲ ਰੱਖਿਆ ਗਿਆ ਸੀ
ਦੂਜੇ ਗਰੁੱਪ 'ਚ ਪਾਕਿਸਤਾਨ, ਆਸਟ੍ਰੇਲੀਆ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੀਆਂ ਟੀਮਾਂ ਸਨ।
ਭਾਰਤ ਆਪਣੇ ਗਰੁੱਪ 'ਚ ਸਿਖਰ ਉਪਰ ਸੀ ਅਤੇ ਨਿਊਜ਼ੀਲੈਂਡ ਦੂਜੇ ਨੰਬਰ 'ਤੇ ਰਿਹਾ।
ਦੂਜੇ ਗਰੁੱਪ 'ਚ ਪਾਕਿਸਤਾਨ ਸਿਖਰ 'ਤੇ ਸੀ ਅਤੇ ਆਸਟ੍ਰੇਲੀਆ ਦੀ ਟੀਮ ਦੂਜੇ ਨੰਬਰ 'ਤੇ ਸੀ।
ਸੈਮੀਫ਼ਾਈਨਲ 'ਚ ਭਾਰਤ ਦਾ ਸਾਹਮਣਾ ਆਸਟ੍ਰੇਲੀਆ ਨਾਲ ਅਤੇ ਪਾਕਿਸਤਾਨ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਇਆ।
ਪਹਿਲੇ ਸੈਮੀਫ਼ਾਈਨਲ 'ਚ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ ਸੀ।
2007 ਦੇ ਫ਼ਾਈਨਲ ਵਿੱਚ ਕੀ ਹੋਇਆ ਸੀ?

ਤਸਵੀਰ ਸਰੋਤ, HAMISH BLAIR
ਭਾਰਤ ਨੇ 20 ਓਵਰਾਂ ਵਿੱਚ 157 ਰਨ ਬਣਾਏ ਸੀ।
ਸਭ ਤੋਂ ਵੱਧ 75 ਰਨ ਗੌਤਮ ਗੰਭੀਰ ਨੇ ਬਣਾਏ ਸਨ।
ਰੋਹਿਤ ਸ਼ਰਮਾਂ ਨੇ ਆਖ਼ਰੀ 16 ਬਾਲਾਂ ਵਿੱਚ 30 ਰਨ ਦੀ ਪਾਰੀ ਖੇਡੀ ਸੀ।
ਪਾਕਿਸਤਾਨ ਵੱਲੋਂ ਉਮਰ ਗੁਲ ਨੇ 3 ਵਿਕਟਾਂ ਲਈਆ ਸਨ।
ਪਾਕਿਸਤਾਨ ਨੇ ਖ਼ਰਾਬ ਸ਼ੁਰੂਆਤ ਕੀਤੀ ਅਤੇ 2 ਵਿਕਟਾਂ 26 ਰਨਾਂ ਉਪਰ ਡਿੱਗ ਗਈਆਂ ਸਨ।
ਪਾਕਿਸਤਾਨ ਵੱਲੋਂ ਇਮਰਾਨ ਖ਼ਾਨ ਨੇ 33 ਰਨ ਅਤੇ ਯੂਨੁਸ ਖ਼ਾਨ ਨੇ 24 ਰਨਾਂ ਦੀ ਪਾਰੀ ਖੇਡੀ ਸੀ।

ਤਸਵੀਰ ਸਰੋਤ, SAEED KHAN
ਧੋਨੀ ਨੇ ਆਖਰੀ ਓਵਰ ਜੋਗਿੰਦਰ ਸ਼ਰਮਾਂ ਨੂੰ ਦਿੱਤਾ।
ਮਿਸਬਾਹਲ ਹੱਕ ਨੇ ਦੂਜੀ ਗੇਂਦ ਉਪਰ ਛੱਕਾ ਮਾਰ ਦਿੱਤਾ।
ਭਾਰਤੀਆਂ ਨੂੰ ਲੱਗਾ ਕਿ ਹੱਕ ਮੈਚ ਜਿਤਾ ਦੇਵੇਗਾ।
ਅਗਲੀ ਬਾਲ ਉਪਰ ਹੱਕ ਨੇ ਛੱਕਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸ਼੍ਰੀਸ਼ੰਤ ਨੇ ਕੈਚ ਫੜ ਲਿਆ।
ਇਸ ਨਾਲ ਭਾਰਤ ਦੇ ਕ੍ਰਿਕਟ ਪ੍ਰੇਮੀ ਖੁਸ਼ੀ ਨਾਲ ਝੂਮਣ ਲੱਗ ਪਏ।
ਭਾਰਤ ਪਹਿਲਾ ਟੀ-20 ਵਿਸ਼ਵ ਕੱਪ ਜਿੱਤ ਚੁੱਕਾ ਸੀ।।
ਇਹ ਵੀ ਪੜ੍ਹੋ :















