ਟੀ 20 ਵਿਸ਼ਵ ਕੱਪ: ਭਾਰਤ ਸੈਮੀਫਾਇਨਲ ਵਿਚ ਇੰਗਲੈਂਡ ਹੱਥੋਂ 10 ਵਿਕਟਾਂ ਨਾਲ ਹਾਰਿਆ

ਐਡੀਲੇਡ 'ਚ ਖੇਡੇ ਗਏ ਦੂਜੇ ਸੈਮੀਫਾਈਨਲ ਮੈਚ 'ਚ ਇੰਗਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।

ਇਸ ਜਿੱਤ ਨਾਲ ਇੰਗਲੈਂਡ ਨੇ ਫਾਈਨਲ ਵਿੱਚ ਥਾਂ ਬਣਾ ਲਈ ਹੈ। 13 ਨਵੰਬਰ ਨੂੰ ਮੈਲਬਰਨ ਵਿੱਚ ਖੇਡੇ ਜਾਣ ਵਾਲੇ ਫਾਈਨਲ ਮੈਚ ਵਿੱਚ ਇੰਗਲੈਂਡ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ।

ਇਸ ਤੋਂ ਪਹਿਲਾਂਂ ਭਾਰਤ ਨੇ ਇੰਗਲੈਂਡ ਨੂੰ ਜਿੱਤ ਲਈ 169 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਨੂੰ ਇੰਗਲੈਂਡ ਨੇ ਬਿਨਾਂ ਕੋਈ ਵਿਕਟ ਗੁਆਏ ਪੂਰਾ ਕਰ ਲਿਆ।

ਪਰ ਐਡੀਲੇਡ ਮੈਦਾਨ ਦੇ ਛੋਟੇ ਮੈਦਾਨ ਨੂੰ ਦੇਖਦੇ ਹੋਏ ਇਸ ਨੂੰ ਵੱਡਾ ਸਕੋਰ ਨਹੀਂ ਮੰਨਿਆ ਜਾ ਰਿਹਾ ਸੀ। ਜਿਸ ਨੂੰ ਇੰਗਲੈਂਡ ਨੇ ਸੱਚ ਕਰ ਦਿਖਾਇਆ।

ਨਿਗੂਣਾ ਸਾਬਿਤ ਹੋਇਆ ਭਾਰਤੀ ਟੀਚਾ

ਭਾਰਤ ਨੇ ਇੰਗਲੈਂਡ ਦੇ ਸਾਹਮਣੇ ਜਿੱਤ ਲਈ 169 ਦੌੜਾਂ ਦੀ ਚੁਣੌਤੀ ਰੱਖੀ ਸੀ।

ਸਲਾਮੀ ਬੱਲੇਬਾਜ਼ ਐਲੇਕਸ ਹੇਲਸ ਅਤੇ ਕਪਤਾਨ ਜੋਸ ਬਟਲਰ ਨੇ ਪਹਿਲੀ ਵਿਕਟ ਦੀ ਰਿਕਾਰਡ ਸਾਂਝੇਦਾਰੀ ਰਾਹੀਂ ਟੀਚੇ ਨੂੰ ਮਾਮੂਲੀ ਜਿਹਾ ਬਣਾ ਦਿੱਤਾ।

ਭਾਰਤ ਦਾ ਕੋਈ ਵੀ ਗੇਂਦਬਾਜ਼ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਿਆ।

ਇੰਗਲੈਂਡ ਨੇ ਇਹ ਮੈਚ 24 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਲਿਆ। ਕਪਤਾਨ ਬਟਲਰ ਅਤੇ ਹੇਲਸ ਦੋਵਾਂ ਨੇ ਅਰਧ ਸੈਂਕੜੇ ਲਗਾਏ।

ਇਸ ਤੋਂ ਪਹਿਲਾਂ ਭਾਰਤੀ ਬੱਲੇਬਾਜ਼ ਵੀ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਸਨ।

ਐਲੇਕਸ ਹੇਲਸ ਨੇ ਭੁਵਨੇਸ਼ਵਰ ਦੇ ਦੂਜੇ ਓਵਰ 'ਚ ਛੱਕਾ ਲਗਾਇਆ। ਇਸ ਓਵਰ 'ਚ 12 ਦੌੜਾਂ ਬਣੀਆਂ। ਤਿੰਨ ਓਵਰਾਂ ਬਾਅਦ ਇੰਗਲੈਂਡ ਦਾ ਸਕੋਰ 33 ਦੌੜਾਂ ਸਨ।

ਕਪਤਾਨ ਰੋਹਿਤ ਸ਼ਰਮਾ ਨੇ ਚੌਥੇ ਓਵਰ ਵਿੱਚ ਅਕਸ਼ਰ ਪਟੇਲ ਨੂੰ ਗੇਂਦ ਸੌਂਪੀ।

ਬਟਲਰ ਨੇ ਆਪਣੀ ਪਹਿਲੀ ਗੇਂਦ 'ਤੇ ਹੀ ਚੌਕਾ ਮਾਰ ਦਿੱਤਾ। ਇੰਗਲੈਂਡ ਦੀ ਸਲਾਮੀ ਜੋੜੀ ਨੇ ਸਿਰਫ਼ ਚਾਰ ਓਵਰਾਂ ਵਿੱਚ 41 ਦੌੜਾਂ ਜੋੜੀਆਂ।

ਭਾਰਤੀ ਗੇਦਬਾਜ਼ੀ ਦਾ ਪਿਆ ਖਿਲਾਰਾ

ਭਾਰਤ ਨੇ ਇੰਗਲੈਂਡ ਦੇ ਸਾਹਮਣੇ ਜਿੱਤ ਲਈ 169 ਦੌੜਾਂ ਦੀ ਚੁਣੌਤੀ ਰੱਖੀ ਸੀ।

ਸਲਾਮੀ ਬੱਲੇਬਾਜ਼ ਐਲੇਕਸ ਹੇਲਸ ਅਤੇ ਕਪਤਾਨ ਜੋਸ ਬਟਲਰ ਨੇ ਪਹਿਲੀ ਵਿਕਟ ਦੀ ਰਿਕਾਰਡ ਸਾਂਝੇਦਾਰੀ ਰਾਹੀਂ ਟੀਚੇ ਨੂੰ ਮਾਮੂਲੀ ਜਿਹਾ ਬਣਾ ਕੇ ਰੱਖਿਆ।

ਭਾਰਤ ਦਾ ਕੋਈ ਵੀ ਗੇਂਦਬਾਜ਼ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਿਆ।

ਇੰਗਲੈਂਡ ਨੇ ਇਹ ਮੈਚ 24 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਲਿਆ। ਕਪਤਾਨ ਬਟਲਰ ਅਤੇ ਹੇਲਸ ਦੋਵਾਂ ਨੇ ਅਰਧ ਸੈਂਕੜੇ ਲਗਾਏ।

ਇਸ ਤੋਂ ਪਹਿਲਾਂ ਭਾਰਤੀ ਬੱਲੇਬਾਜ਼ ਵੀ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਸਨ।

ਐਲੇਕਸ ਹੇਲਸ ਨੇ ਭੁਵਨੇਸ਼ਵਰ ਦੇ ਦੂਜੇ ਓਵਰ 'ਚ ਛੱਕਾ ਲਗਾਇਆ। ਇਸ ਓਵਰ 'ਚ 12 ਦੌੜਾਂ ਬਣੀਆਂ। ਤਿੰਨ ਓਵਰਾਂ ਬਾਅਦ ਇੰਗਲੈਂਡ ਦਾ ਸਕੋਰ 33 ਦੌੜਾਂ ਸਨ।

ਕਪਤਾਨ ਰੋਹਿਤ ਸ਼ਰਮਾ ਨੇ ਚੌਥੇ ਓਵਰ ਵਿੱਚ ਅਕਸ਼ਰ ਪਟੇਲ ਨੂੰ ਗੇਂਦ ਸੌਂਪੀ। ਬਟਲਰ ਨੇ ਆਪਣੀ ਪਹਿਲੀ ਗੇਂਦ 'ਤੇ ਹੀ ਚੌਕਾ ਮਾਰ ਦਿੱਤਾ। ਇੰਗਲੈਂਡ ਦੀ ਸਲਾਮੀ ਜੋੜੀ ਨੇ ਸਿਰਫ਼ ਚਾਰ ਓਵਰਾਂ ਵਿੱਚ 41 ਦੌੜਾਂ ਜੋੜੀਆਂ।

ਇਸ ਵਾਰ ਦੇ ਟੀ-29 ਵਿਸ਼ਵ ਕੱਪ ਵਿੱਚ ਇੰਨੇ ਫ਼ੇਰਬਦਲ ਹੋਏ ਹਨ ਕਿ ਇਸ ਨੂੰ ਹੁਣ ਤੱਕ ਦਾ ਸਭ ਤੋਂ ਰੋਚਕ ਵਿਸ਼ਵ ਕੱਪ ਟੂਰਨਾਮੈਂਟ ਮੰਨਿਆ ਜਾ ਰਿਹਾ ਹੈ।

ਗਰੁੱਪ ਸਟੇਜ ਵਿੱਚ ਫ਼ੇਰਬਦਲ ਤੋਂ ਬਾਅਦ ਟੂਰਨਾਮੈਂਟ ਨਾਕ-ਆਉਟ ਸਟੇਜ ਵਿੱਚ ਪਹੁੰਚ ਗਿਆ।

ਪਹਿਲੇ ਸੈਮੀਫ਼ਾਈਨਲ ਵਿੱਚ ਪਾਕਿਸਤਾਨ ਨੇ ਨਿਊਜ਼ੀਲੈਂਡ ਖ਼ਿਲਾਫ਼ ਵੱਡੀ ਜਿੱਤ ਦਰਜ ਕਰਵਾਈ ਤੇ ਇਸ ਤੋਂ ਬਾਅਧ ਉਡੀਕ ਸੀ ਦੂਜੇ ਸੈਮੀਫ਼ਾਈਨਲ ਦੀ ਜੋ ਭਾਰਤ ਤੇ ਇੰਗਲੈਂਡ ਦਰਮਿਆਨ ਇਸ ਵੇਲੇ ਏਡੀਲੇਡ ਵਿੱਚ ਖੇਡਿਆ ਜਾ ਰਿਹਾ ਹੈ।

ਭਾਰਤ ਬੱਲੇਬਾਜ਼ੀ ਕਰ ਰਿਹਾ ਹੈ, ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਲਿਆ।

ਕੋਹਲੀ ਦਾ ਐਡੀਲੇਡ ਨਾਲ ਪਿਆਰ

ਉਂਝ ਤਾਂ ਵਿਰਾਟ ਕੋਹਲੀ ਦੁਨੀਆਂ ਦੇ ਹਰ ਕੋਨੇ ਵਿੱਚ ਦੌੜਾਂ ਬਣਾ ਚੁੱਕੇ ਹਨ ਪਰ ਆਸਟ੍ਰੇਲੀਆ ਵਿੱਚ ਤੇ ਖ਼ਾਸਕਰ ਐਡੀਲੇਡ ਵਿੱਚ ਉਨ੍ਹਾਂ ਦਾ ਬੱਲਾ ਕੁਝ ਜ਼ਿਆਦਾ ਹੀ ਤੇਜ਼ ਹੁੰਦਾ ਹੈ।

ਵਿਰਾਟ ਨੇ ਐਡੀਲੇਡ ਵਿੱਚ ਤਿੰਨ ਵੱਖ ਵੱਖ ਤਰ੍ਹਾਂ ਦੇ ਮੈਂਚਾਂ ਵਿੱਚ ਕੁੱਲ 14 ਪਾਰੀਆਂ ਖੇਡੀਆ, ਜਿੰਨਾਂ ਵਿੱਚ ਉਨ੍ਹਾਂ ਨੇ ਤਿੰਨ ਅਰਧ-ਸੈਂਕੜੇ ਤੇ ਪੰਜ ਸੈਂਕੜੇ ਲਗਾਏ।

ਜਿੰਬਾਬਵੇ ਦੇ ਖ਼ਿਲਾਫ਼ ਪਿਛਲੇ ਮੈਚ ਵਿੱਚ ਵੀ ਉਨ੍ਹਾਂ ਨੇ ਅਰਧ-ਸੈਂਕੜਾ ਲਾਇਆ ਸੀ ਤੇ ਕਿਹਾ ਸੀ ਕਿ ਅਸਟ੍ਰੇਲੀਆ ਵਿੱਚ ਖੇਡਣਾ ਉਨ੍ਹਾਂ ਨੂੰ ਆਪਣੇ ਘਰ ਖੇਡਣ ਵਰਗਾ ਲੱਗਦਾ ਹੈ।

ਵਿਰਾਟ ਕੋਹਲੀ ਵਧੀਆ ਖੇਡ ਰਹੇ ਹਨ, ਉਨ੍ਹਾਂ ਨੇ ਪਿਛਲੀਆਂ 9 ਪਾਰੀਆਂ ਵਿੱਚ ਤਕਰੀਬਨ 75 ਦੀ ਔਸਤ ਨਾਲ 372 ਦੌੜਾਂ ਬਣਾਈਆਂ ਹਨ।

ਟੀ20 ਮੈਚਾਂ ਵਿੱਚ ਅਜਿਹੇ ਅੰਕੜੇ ਘੱਟ ਹੀ ਕਿਸੇ ਹਿੱਸੇ ਆਏ।

ਸੁਰਿਆਕੁਮਾਰ ਦੀ ਚਮਕ

ਇਸ ਸਾਲ ਸੁਰਿਆਕੁਮਾਰ ਅਜਿਹੀ ਬੱਲੇਬਾਜ਼ੀ ਕਰ ਰਹੇ ਹਨ ਕਿ ਵਿਰੋਧੀ ਟੀਮ ਬਸ ਸੋਚ ਰਹਿੰਦੀ ਹੈ ਕਿ ਉਨ੍ਹਾਂ ਦੀ ਰਫ਼ਤਾਰ ਨੂੰ ਰੋਕਿਆ ਕਿਵੇਂ ਜਾਵੇ।

ਸੁਰਿਆਕੁਮਾਰ ਨੇ ਇਸ ਸਾਲ ਟੀ 20 ਵਿੱਚ 1000 ਦੌੜਾਂ ਪੂਰੀਆਂ ਕਰ ਲਈਆਂ ਹਨ ਤੇ ਰੁਕਣ ਦਾ ਨਾਮ ਨਹੀਂ ਲੈ ਰਹੇ।

ਪਿਛਲੀਆਂ 10 ਪਾਰੀਆਂ ਵਿੱਚ ਉਨ੍ਹਾਂ ਨੇ 59 ਦੀ ਔਸਤ ਨਾਲ 413 ਦੋੜਾਂ ਬਣਾਈਆਂ।

ਉਨ੍ਹਾਂ ਦੇ ਪਿਛਲੇ 10 ਮੈਂਚਾਂ ਵਿੱਚ ਸਟ੍ਰਾਈਕ ਰੇਟ 192 ਦਾ ਰਹੀ ਹੈ ਜੋ ਕਿਸੇ ਵੀ ਗੇਂਦਬਾਜ ਵਿੱਚ ਖ਼ੌਫ਼ ਪੈਦਾ ਕਰ ਸਕਦੀ ਹੈ।

ਸੁਰਿਆਕੁਮਾਰ ਦੀ ਖ਼ਾਸੀਅਤ ਇਹ ਰਹੀ ਹੈ ਕਿ ਉਹ ਉਥੇ ਸ਼ਾਟ ਲਗਾ ਰਹੇ ਹਨ ਜਿਥੇ ਫ਼ੀਲਡਰ ਮੌਜੂਦ ਨਹੀਂ ਹੁੰਦੇ।

ਤੇਜ਼ ਗੇਂਦਬਾਜਾਂ ਤੋਂ ਸਫ਼ਲਤਾ ਨਾਲ ਸਕੂਪ ਕਰਕੇ ਛੱਕਾ ਮਾਰਨਾ ਉਨ੍ਹਾਂ ਦੀ ਬੈਟਿੰਗ ਦਾ ਸਿਗਨੇਚਰ ਸ਼ਾਟ ਬਣ ਚੁੱਕਿਆ ਹੈ।

ਐਡੀਲੇਡ ਵਿੱਚ ਬੀਬੀਸੀ ਪੱਤਰਕਾਰ ਨਿਤਿਨ ਸ਼੍ਰੀਵਾਸਤਵ ਨਾਲ ਗੱਲਬਾਤ ਕਰਦਿਆਂ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਭਾਰਤ ਦੇ ਖ਼ਿਲਾਫ਼ ਸੈਮੀਫ਼ਾਈਨਲ ਵਿੱਚ ਸੁਰਿਆਕੁਮਾਰ ਯਾਦਵ ਨੂੰ ਸਭ ਤੋਂ ਵੱਡਾ ਖ਼ਤਰਾ ਦੱਸਿਆ ਸੀ।

ਬਟਲਰ ਨੇ ਕਿਹਾ, "ਜ਼ਾਹਿਰ ਹੈ, ਇਸ ਵੇਲੇ ਸਭ ਤੋਂ ਵੱਡਾ ਖ਼ਤਰਾ ਸੁਰਿਆਕੁਮਾਰ ਯਾਦਵ ਹੈ, ਜੋ ਪੂਰੇ ਟੂਰਨਾਮੈਂਟ ਵਿੱਚ ਵਧੀਆ ਖੇਡਦੇ ਆ ਰਹੇ ਹਨ। ਉਹ ਖੁੱਲ੍ਹਕੇ ਬੱਲੇਬਾਜ਼ੀ ਕਰਦੇ ਹਨ ਤੇ ਗ਼ੇਮ ਨੂੰ ਆਪਣੇ ਹਿਸਾਬ ਨਾਲ ਬਦਲ ਸਕਦੇ ਹਨ।"

ਐਡੀਲੇਡ ਮੈਦਾਨ ਦਾ ਆਕਾਰ

ਐਡੀਲੇਡ ਦਾ ਮੈਦਾਨ ਅਸਟ੍ਰੇਲੀਆ ਦਾ ਦੂਜਾ ਵੱਡਾ ਮੈਦਾਨ ਹੈ ਭਾਵੇਂ ਕਿ ਮੈਲਬਰਨ, ਪਰਥ ਜਾਂ ਬਿਜ਼ਨੈਸ ਦੇ ਮੁਕਾਬਲੇ ਕਾਫ਼ੀ ਛੋਟਾ ਹੈ।

ਖ਼ਾਸਕਰ ਇਸ ਦੀ ਚੌਰਸ ਬਾਉਂਡਰੀ ਦੀ ਪਿੱਚ ਤੋਂ ਦੂਰੀ 60 ਮੀਟਰ ਦੇ ਕਰੀਬ ਹੀ ਹੈ। ਯਾਨੀ ਗੇਂਦਬਾਜ ਨੂੰ ਅਜਿਹੀ

ਲਾਈਨ ਤੇ ਫ਼ਾਸਲਾ ਰੱਖਣਾ ਪਵੇਗਾ ਕਿ ਛੋਟੀ ਬਾਉਂਡਰੀ ’ਤੇ ਸੌਖਿਆਂ ਸ਼ਾਟ ਨਾ ਲੱਗ ਸਕੇ।

ਉਥੇ ਹੀ ਭਾਰਤੀ ਬੱਲੇਬਾਜ਼ ਨੂੰ ਚੌਰਸ ਬਾਉਂਡਰੀ ਨੂੰ ਟਾਰਗੈਟ ਕਰਨਾ ਪਵੇਗਾ। ਸੁਰਿਆਕੁਮਾਰ, ਰੋਹਿਤ, ਰਾਹੁਲ ਵਰਗੇ ਅਟੈਕ ਕਰਨ ਵਾਲੇ ਬੱਲੇਬਾਜ਼ ਇਸ ਗੱਲ ਨੂੰ ਸਮਝਾਉਣਗੇ ਤੇ ਉਮੀਦ ਹੈ ਕਿ ਉਹ ਅਜਿਹਾ ਹੀ ਖੇਡਣਗੇ।

ਟੀਮ ਵਿੱਚ ਪਿਛਲੇ ਮੈਚ ਵਿੱਚ ਰਿਸ਼ਭ ਪੰਤ ਨੂੰ ਸ਼ਾਮਿਲ ਕੀਤਾ ਗਿਆ ਸੀ ਤੇ ਆਸ ਹੈ ਕਿ ਉਹ ਏਡੀਲਡ ਵਿੱਚ ਵੀ ਖੇਡਣਗੇ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)