ਚੰਨ ਦੇ ਕੀੜਿਆਂ ਤੋਂ ਲੈ ਕੇ ਸਮੁੰਦਰੀ ਚੰਦਰਮਾ ਤੱਕ: ਵਿਗਿਆਨ ਨੇ ਹੁਣ ਤੱਕ ਏਲੀਅਨਜ਼ ਬਾਰੇ 7 ਚੀਜ਼ਾਂ ਦਾ ਖੁਲਾਸਾ ਕੀਤਾ

ਚੰਦਰਮਾ

ਚੰਦਰਮਾ ਬਾਰੇ ਜਿਵੇਂ ਕਿ ਅਸੀਂ ਹੁਣ ਜਾਣਦੇ ਹਾਂ, ਉਹ ਇੱਕ ਮੁਰਦਾ ਜ਼ਮੀਨ ਹੈ। ਪਰ ਜਦੋਂ ਤੱਕ ਅਪੋਲੋ 11 ਦੇ ਪੁਲਾੜ ਯਾਤਰੀ ਉੱਥੇ ਨਹੀਂ ਉਤਰੇ, ਉਦੋਂ ਤੱਕ ਸਾਨੂੰ 100 ਫੀਸਦ ਯਕੀਨੀ ਨਹੀਂ ਸੀ।

ਅਸਲ ਵਿੱਚ, ਇਸ ਗੱਲ ਦੀ ਗੰਭੀਰ ਸੰਭਾਵਨਾ ਸੀ ਕਿ ਮਿਸ਼ਨ 'ਤੇ ਗਏ ਤਿੰਨ ਆਦਮੀ ਆਪਣੇ ਨਾਲ ਪੁਲਾੜ ਬੱਗਸ (ਕੀੜੇ) ਵਾਪਸ ਲਿਆ ਸਕਦੇ ਸਨ।

ਜਦੋਂ ਅਪੋਲੋ ਕੈਪਸੂਲ ਆਪਣੀ ਚੰਦਰਮਾ ਦੀ ਯਾਤਰਾ ਤੋਂ ਬਾਅਦ ਸਮੁੰਦਰ ਵਿੱਚ ਉਤਰਿਆ, ਤਾਂ ਧਰਤੀ ਉੱਤੇ ਏਲੀਅਨਸ ਜੀਵਨ ਦੇ ਫੈਲਾਅ ਨੂੰ ਰੋਕਣ ਲਈ ਸਖ਼ਤ ਐਂਟੀ-ਪ੍ਰਦੂਸ਼ਣ ਪ੍ਰਕਿਰਿਆਵਾਂ ਲਾਗੂ ਕੀਤੀਆਂ ਗਈਆਂ ਸਨ।

ਪੁਲਾੜ ਦੇ ਜੀਵਨ ਬਾਰੇ ਸਾਡੀ ਖੁਸ਼ਕਿਸਮਤੀ

ਪੁਲਾੜ ਯਾਤਰੀਆਂ ਨੂੰ ਦਰਵਾਜ਼ਾ ਬੰਦ ਕਰਕੇ ਅੰਦਰ ਰਹਿਣਾ ਸੀ ਜਦੋਂ ਤੱਕ ਉਹ ਕੁਆਰੰਟੀਨ ਵਿੱਚ ਦਾਖਲ ਨਹੀਂ ਹੋ ਜਾਂਦੇ।

ਪਰ ਇਹ ਗਰਮ ਅਤੇ ਅਸੁਵਿਧਾਜਨਕ ਸੀ, ਉਹ ਲਹਿਰਾਂ ਨਾਲ ਇੱਧਰ-ਉੱਧਰ ਟਕਰਾਅ ਰਹੇ ਸਨ, ਇਸ ਲਈ ਉਨ੍ਹਾਂ ਨੂੰ ਦਰਵਾਜ਼ਾ ਖੋਲ੍ਹਣ ਦੀ ਇਜ਼ਾਜਤ ਦਿੱਤੀ ਗਈ ਸੀ।

ਜੇਕਰ ਇਨ੍ਹਾਂ ਕੀੜਿਆਂ ਨੇ ਕੋਈ ਰੁਕਾਵਟ ਪੈਦਾ ਕੀਤੀ ਹੁੰਦੀ ਤਾਂ ਉਹ ਮਹਾਂਸਾਗਰ ਵਿੱਚ ਪ੍ਰਵੇਸ਼ ਕਰਨ ਦੇ ਇਸ ਮੌਕੇ ਦਾ ਲਾਹਾ ਚੁੱਕ ਸਕਦੇ ਸਨ।

ਸਿਧਾਂਤਕ ਤੌਰ 'ਤੇ, ਇਹ ਧਰਤੀ ਦੇ ਜੀਵਨ ਵੀ ਵਿਨਾਸ਼ਕਾਰੀ ਸਾਬਿਤ ਹੋ ਸਕਦੇ ਸਨ ਪਰ ਕਿਸਮਤ ਨਾਲ ਅਜਿਹਾ ਨਹੀਂ ਹੋਇਆ।

ਧਰਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਗਿਆਨੀ ਸੋਚਦੇ ਹਨ ਕਿ ਇਹ ਚੰਦਰ ਮਹਾਂਸਾਗਰ ਬਾਹਰੀ ਜੀਵਨ ਦੀ ਖੋਜ ਲਈ ਸਭ ਤੋਂ ਵਧੀਆ ਸਥਾਨ ਹੋ ਸਕਦੇ ਹਨ

ਸਮੁੰਦਰੀ ਚੰਦਰਮਾ ਏਲੀਅਨਸ ਦੀ ਜ਼ਿੰਦਗੀ ਭਾਲਣ ਲਈ ਸਭ ਤੋਂ ਵਧੀਆ ਸਥਾਨ ਹੋ ਸਕਦਾ ਹੈ

ਮੰਨਿਆ ਜਾਂਦਾ ਹੈ ਕਿ ਸਾਡੇ ਸੂਰਜੀ ਸਿਸਟਮ ਦੇ ਅੰਦਰ ਕਈ ਚੰਦਰਮਾਵਾਂ ਵਿੱਚ ਸਾਡੇ ਵਰਗੇ ਹੀ ਸਮੁੰਦਰ ਹਨ, ਜੋ ਨਮਕੀਨ ਅਤੇ ਹਾਈਡ੍ਰੋਥਰਮਲ ਵੈਂਟਸ ਰਾਹੀਂ ਗਰਮ ਹੁੰਦੇ ਹਨ।

ਹੁਣ, ਵਿਗਿਆਨੀ ਸੋਚਦੇ ਹਨ ਕਿ ਇਹ ਚੰਦਰ ਮਹਾਂਸਾਗਰ ਬਾਹਰੀ ਜੀਵਨ ਦੀ ਖੋਜ ਲਈ ਸਭ ਤੋਂ ਵਧੀਆ ਸਥਾਨ ਹੋ ਸਕਦੇ ਹਨ।

ਮਿਸਾਲ ਵਜੋਂ, ਜੁਪੀਟਰ ਦਾ ਚੰਦਰਮਾ ਯੂਰੋਪਾ, ਬਾਰੇ ਅਜਿਹਾ ਮੰਨਿਆ ਜਾਂਦਾ ਹੈ ਕਿ ਧਰਤੀ ਦੇ ਸਾਰੇ ਸਮੁੰਦਰਾਂ ਨਾਲੋਂ ਜ਼ਿਆਦਾ ਤਰਲ ਪਾਣੀ ਰੱਖਦਾ ਹੈ, ਜਦਕਿ ਸ਼ਨੀ ਦਾ ਚੰਦਰਮਾ ਐਨਸੇਲਾਡਸ ਕਿੰਨਾ ਸਾਰਾ ਪਾਣੀ ਛੱਡਦਾ ਹੈ ਜੋ ਇਸ ਦੇ ਸਮੁੰਦਰੀ ਤਲ 'ਤੇ ਹਾਈਡ੍ਰੋਥਰਮਲ ਵੈਂਟ ਵੱਲ ਸੰਕੇਤ ਕਰਦਾ ਹੈ।

ਜੇਕਰ ਇਹ ਧਰਤੀ 'ਤੇ ਪਾਏ ਜਾਣ ਵਾਲੇ ਡੂੰਘੇ ਸਮੁੰਦਰੀ ਛੇਦਾਂ ਦੇ ਸਮਾਨ ਸਾਬਤ ਹੁੰਦੇ ਹਨ, ਤਾਂ ਇਹ ਮਹੱਤਵਪੂਰਨ ਹੋ ਸਕਦਾ ਹੈ। ਇਹ ਸਭ ਤੋਂ ਮਜ਼ਬੂਤ ਉਮੀਦਵਾਰਾਂ ਵਿੱਚੋਂ ਇੱਕ ਹਨ ਜਿੱਥੇ ਧਰਤੀ ਉੱਤੇ ਜੀਵਨ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ।

ਜੀਵਨ ਦੀ ਸੰਭਾਵਨਾ ਵਾਲੇ ਹੋਰ ਚੰਦਰਮਾਵਾਂ ਵਿੱਚ ਜੁਪੀਟਰ ਦਾ ਕੈਲਿਸਟੋ ਅਤੇ ਗੈਨੀਮੇਡ ਤੇ ਸ਼ਨੀ ਦਾ ਟਾਇਟਨ ਸ਼ਾਮਲ ਹਨ। ਵਿਦੇਸ਼ੀ ਸਮੁੰਦਰਾਂ ਵਿੱਚ ਜੀਵਨ ਦੇ ਸੰਕੇਤਾਂ ਦੀ ਖੋਜ ਕਰਨ ਲਈ ਅਗਲੇ ਦਹਾਕੇ ਵਿੱਚ ਕਈ ਵੱਡੇ ਪੁਲਾੜ ਮਿਸ਼ਨਾਂ ਦੀ ਯੋਜਨਾ ਬਣਾਈ ਜਾ ਰਹੀ ਹੈ। ਪਰ ਅਸੀਂ ਕਿਸ ਕਿਸਮ ਦੀ ਜ਼ਿੰਦਗੀ ਦੀ ਖੋਜ ਕਰ ਸਕਦੇ ਹਾਂ?

ਨਾਸਾ

ਤਸਵੀਰ ਸਰੋਤ, NASA/JPL/Space Science Institute

ਅਸੀਂ ਕਿਸੇ ਵਿਦੇਸ਼ੀ ਸੰਪਰਕ ਲਈ ਕਿਉਂ ਤਿਆਰ ਨਹੀਂ ਹਾਂ?

ਏਲੀਐਨਸ ਬਾਰੇ ਜੀਵਨ ਦੀ ਅਜੇ ਤੱਕ ਖੋਜ ਨਹੀਂ ਹੋਈ ਹੈ, ਪਰ ਜੇਕਰ ਹੋ ਵੀ ਜਾਂਦੀ, ਤਾਂ ਕੀ ਅਸੀਂ ਇਸ ਨਾਲ ਚੰਗੀ ਤਰ੍ਹਾਂ ਪੇਸ਼ ਆਉਂਦੇ ਹਾਂ?

ਕਾਲਪਨਿਕ ਦ੍ਰਿਸ਼ਾਂ ਨੇ ਬਹੁਤੀ ਉਮੀਦ ਨਹੀਂ ਜਗਾਈ, ਜਿਸ ਵਿੱਚ ਬਾਹਰਲੇ ਜੀਵਾਂ ਦੀ ਕਲਪਨਾ ਮਨੁੱਖ ਨਾਲੋਂ ਘੱਟ ਅਤੇ ਗੌਣ ਹੈ। ਇੱਥੋਂ ਤੱਕ ਕਿ ਇਸ ਗ੍ਰਹਿ ਦੇ ਮੌਜੂਦਾ ਮਨੁੱਖੀ ਵਸਨੀਕਾਂ ਵਿੱਚ, ਵਿਸ਼ਵਵਿਆਪੀ ਅਧਿਕਾਰ ਵੀ ਅਕਸਰ ਲਾਗੂ ਨਹੀਂ ਹੁੰਦੇ ਹਨ।

ਫਿਰ ਵੀ ਨੈਤਿਕਤਾਵਾਦੀ ਹੁਣ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਜੇਕਰ ਕਦੇ ਵਿਦੇਸ਼ੀ ਸੰਪਰਕ ਹੋਇਆ ਤਾਂ ਕੀ ਹੋਵੇਗਾ।

ਉਨ੍ਹਾਂ ਦੀ ਬੁੱਧੀ ਅਤੇ ਭਾਵਨਾ ਨੂੰ ਸਥਾਪਿਤ ਕਰਨਾ ਇੱਕ ਮਹੱਤਵਪੂਰਨ ਸ਼ੁਰੂਆਤੀ ਕਦਮ ਹੋਵੇਗਾ। ਉਨ੍ਹਾਂ ਦੇ ਇਰਾਦੇ ਦਾ ਪਤਾ ਲਗਾਉਣਾ ਦੂਜੀ ਗੱਲ ਹੋਵੇਗੀ।

ਖ਼ਾਸ ਤੌਰ 'ਤੇ ਜੇ ਉਨ੍ਹਾਂ ਕੋਲ ਪਹਿਲਾਂ ਹੀ ਧਰਤੀ 'ਤੇ ਉਤਰਨ ਲਈ ਤਕਨੀਕ ਹੈ, ਤਾਂ ਸਾਨੂੰ ਇਹ ਵੀ ਛੇਤੀ ਜਾਣਨ ਦੀ ਜ਼ਰੂਰਤ ਪੈ ਸਕਦੀ ਹੈ ਕਿ ਉਹ ਬਦਲੇ ਵਿੱਚ ਸਾਨੂੰ ਕਿਹੜੇ ਅਧਿਕਾਰ ਦੇਣ ਲਈ ਤਿਆਰ ਹੋਣਗੇ?

ਚੰਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਿਰ ਵੀ ਨੈਤਿਕਤਾਵਾਦੀ ਹੁਣ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਜੇਕਰ ਕਦੇ ਵਿਦੇਸ਼ੀ ਸੰਪਰਕ ਹੋਇਆ ਤਾਂ ਕੀ ਹੋਵੇਗਾ

ਸਾਰੇ "ਏਲੀਅਨਸ" ਸਿਗਨਲ ਪੁਲਾੜ ਤੋਂ ਨਹੀਂ ਆਉਂਦੇ

ਖਗੋਲ-ਵਿਗਿਆਨੀ ਆਪਣਾ ਬਹੁਤ ਸਾਰਾ ਸਮਾਂ ਆਕਾਸ਼ਾਂ ਦੇ ਉਨ੍ਹਾਂ ਸਿਗਨਲਾਂ ਨੂੰ ਸਕੈਨ ਕਰਨ ਵਿੱਚ ਬਿਤਾਉਂਦੇ ਹਨ ਜੋ ਉਨ੍ਹਾਂ ਨੂੰ ਦੂਰ ਦੇ ਤਾਰਿਆਂ, ਐਕਸੋਪਲੈਨੇਟਸ ਅਤੇ ਆਕਾਸ਼ਗੰਗਾਵਾਂ ਬਾਰੇ ਸੁਰਾਗ਼ ਦੇ ਸਕਦੇ ਹਨ। ਪਰ ਉਨ੍ਹਾਂ ਨੂੰ ਵੀ ਕਈ ਵਾਰ ਆਪਣੇ ਸਿਰ ਨੂੰ ਨੀਵਾਂ ਕਰਨ ਅਤੇ ਘਰ ਦੇ ਨੇੜੇ ਵੇਖਣ ਦੀ ਵੀ ਲੋੜ ਹੁੰਦੀ ਹੈ।

1998 ਵਿੱਚ, ਨਿਊ ਸਾਊਥ ਵੇਲਜ਼ ਵਿੱਚ ਆਸਟ੍ਰੇਲੀਆ ਦੇ ਪਾਰਕੇਜ਼ ਆਬਜ਼ਰਵੇਟਰੀ ਵਿੱਚ ਵਿਗਿਆਨੀਆਂ ਨੇ ਕੁਝ ਹੀ ਮਿਲੀਸਕਿੰਟ ਲੰਬੇ ਅਜੀਬ ਰੇਡੀਓ ਬਰਸਟ ਦੀ ਖੋਜ ਕੀਤੀ ਜਿਸਦਾ ਪਤਾ ਕਈ ਹਫ਼ਤਿਆਂ ਦੌਰਾਨ ਲੱਗਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਸਿਰਫ਼ ਹਫ਼ਤੇ ਦੇ ਦਿਨਾਂ 'ਤੇ ਦਫਤਰੀ ਸਮੇਂ ਦੌਰਾਨ ਵਾਪਰਦੇ ਸਨ।

ਫਿਰ ਵੀ 2015 ਵਿੱਚ ਵਿਗਿਆਨੀ ਸਰੋਤ ਦਾ ਪਤਾ ਲਗਾਉਣ ਵਿੱਚ ਸਫ਼ਲ ਰਹੇ। ਅਪਰਾਧੀ ਆਬਜ਼ਰਵੇਟਰੀ ਦਾ ਮਾਈਕ੍ਰੋਵੇਵ ਸੀ। ਇਹ ਧਮਾਕਾ ਉਸ ਸਮੇਂ ਦੌਰਾਨ ਰਿਕਾਰਡ ਕੀਤਾ ਗਿਆ ਜਦੋਂ ਖੋਜਕਰਤਾ ਆਪਣੇ ਭੋਜਨ ਨੂੰ ਗਰਮ ਕਰ ਰਹੇ ਸਨ।

ਮਾਈਕ੍ਰੋਵੇਵ ਓਵਨ ਨੂੰ ਪਿੰਗ ਹੋਣ (ਅਲਾਰਮ ਵੱਜਣ) ਤੋਂ ਪਹਿਲਾਂ ਖੋਲ੍ਹਣ ਨਾਲ ਲਗਭਗ 2.4GHz ਦੀਆਂ ਰੇਡੀਓ ਤਰੰਗਾਂ ਦਾ ਸੰਖੇਪ ਨਿਕਾਸ ਹੋਇਆ ਜੋ ਆਬਜ਼ਰਵੇਟਰੀ ਦੇ ਐਂਟੀਨਾ ਨੇ ਫੜ੍ਹ ਲਿਆ।

ਪੁਲਾੜ

ਤਸਵੀਰ ਸਰੋਤ, Nasa/Glenn Benson

ਤਸਵੀਰ ਕੈਪਸ਼ਨ, ਪੁਲਾੜ ਯਾਨ ਵਿੱਚ ਜ਼ਿਆਦਾ ਸਾਫ-ਸਫਾਈ ਕੀਤੀ ਜਾਂਦੀ ਹੈ

ਮੰਗਲ 'ਤੇ ਪਹਿਲਾਂ ਹੀ ਧਰਤੀ ਵਾਸੀ ਹੋ ਸਕਦੇ ਹਨ

ਲਾਂਚ ਕੀਤੇ ਜਾਣ ਤੋਂ ਪਹਿਲਾਂ, ਪੁਲਾੜ ਯਾਨ ਨੂੰ ਸਾਵਧਾਨੀ ਨਾਲ ਸਾਫ਼ ਰੱਖਿਆ ਜਾ ਸਕਦਾ ਹੈ ਤਾਂ ਜੋ ਉਨ੍ਹਾਂ ਦੇ ਜੀਵਾਂ ਦੇ ਨਾਲ ਕਿਸੇ ਵੀ ਗੰਦਗੀ ਨਾ ਹੋ ਜਾਵੇ,ਬਾਅਦ ਵਿੱਚ ਸਾਡੇ ਗ੍ਰਹਿ ਤੋਂ ਬਾਹਰ ਲੈ ਕੇ ਜਾਣ।

ਔਰਬਿਟਰ, ਲੈਂਡਰ ਅਤੇ ਰੋਵਰ ਸਾਫ਼-ਸੁਥਰੇ ਕਮਰਿਆਂ ਵਿੱਚ ਰੱਖੇ ਜਾਂਦੇ ਹਨ ਅਤੇ ਸਖ਼ਤ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਂਦੀ ਹੈ, ਜਿਸ ਵਿੱਚ ਇਕੱਠੇ ਹੋਣ ਤੋਂ ਪਹਿਲਾਂ ਹਰੇਕ ਹਿੱਸੇ ਨੂੰ ਰੋਗਾਣੂ ਮੁਕਤ ਕਰਨਾ ਸ਼ਾਮਲ ਹੁੰਦਾ ਹੈ।

ਇਸਦੀ ਬਜਾਏ, ਉਨ੍ਹਾਂ ਨੂੰ ਜਿੰਨਾ ਸੰਭਵ ਹੋ ਸਕੇ ਘੱਟ ਰੱਖਿਆ ਜਾਂਦਾ ਹੈ ਅਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਸਪੇਸ ਵਿੱਚ ਅਸਹਿਣਸ਼ੀਲ ਵਾਤਾਵਰਣ ਜੋ ਕੁਝ ਵੀ ਬਚਿਆ ਹੈ ਉਹ ਸਭ ਖ਼ਤਮ ਕਰ ਦੇਵੇਗਾ।

ਹਾਲਾਂਕਿ, ਕੁਝ ਜੀਵ ਸਫਾਈ ਪ੍ਰਕਿਰਿਆ ਅਤੇ ਪੁਲਾੜ ਯਾਤਰਾ ਤੋਂ ਬਚਣ ਦੇ ਸਮਰੱਥ ਹਨ।

ਵਿਗਿਆਨੀਆਂ ਨੇ ਸਾਫ਼-ਸੁਥਰੇ ਕਮਰਿਆਂ ਵਿੱਚ ਰੇਡੀਏਸ਼ਨ, ਠੰਢੇ ਵਾਤਾਵਰਣ ਅਤੇ ਸੁੱਕਣ ਦੇ ਵਿਰੁੱਧ ਪ੍ਰਤੀਰੋਧ ਵਾਲੇ ਰੋਗਾਣੂਆਂ ਤੋਂ ਡੀਐੱਨਏ ਵੀ ਲੱਭੇ ਹਨ ਜਿੱਥੇ ਮੰਗਲ ਦੀ ਸਤਹ 'ਤੇ ਘੁੰਮਦੇ ਹੋਏ ਕੁਝ ਰੋਬੋਟਿਕ ਰੋਵਰ ਬਣਾਏ ਗਏ ਸਨ।

ਚੰਨ ਅਤੇ ਧਰਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੰਨ ਅਤੇ ਧਰਤੀ

ਇਸ ਨਾਲ ਇਹ ਸਵਾਲ ਉੱਠਦਾ ਹੈ ਕਿ ਕੀ ਅਸੀਂ ਮੰਗਲ 'ਤੇ ਜੀਵਨ ਭੇਜ ਸਕਦੇ ਸੀ?

ਕੋਵਿਡ-19 ਮਹਾਂਮਾਰੀ ਦੇ ਦੌਰਾਨ, ਵਿਗਿਆਨੀਆਂ ਨੇ ਇੱਕ ਹੈਰਾਨੀਜਨਕ ਰੁਝਾਨ ਦੇਖਿਆ। ਪੂਰੇ ਅਮਰੀਕਾ ਵਿੱਚ ਅਣਪਛਾਤੀਆਂ ਉੱਡਣ ਵਾਲੀਆਂ ਵਸਤੂਆਂ (UFOs) ਵੱਧ ਗਿਣਤੀ ਵਿੱਚ ਦੇਖੀਆਂ ਗਈਆਂ।

ਉਸ ਵੇਲੇ ਆਪਣੇ ਘਰਾਂ ਤੱਕ ਸੀਮਤ ਲੋਕਾਂ ਕੋਲ ਰਾਤੀਂ ਅਸਮਾਨ ਵੱਲ ਵੇਖਣ ਲਈ ਵਧੇਰੇ ਸਮਾਂ ਹੁੰਦਾ ਸੀ।

ਖੋਜਾਂ ਬਾਰੇ ਇੱਕ ਪੇਪਰ ਵਿੱਚ ਖੋਜਕਰਤਾਵਾਂ ਨੇ ਇੱਕ ਸਪੱਸ਼ਟੀਕਰਨ ਦਾ ਪ੍ਰਸਤਾਵ ਦਿੱਤਾ, ਲੋਕ ਲੌਕਡਾਊਨ ਦੌਰਾਨ ਸ਼ੱਕੀ ਚੀਜ਼ਾਂ ਵੱਲ ਵਧੇਰੇ ਧਿਆਨ ਦੇ ਰਹੇ ਸਨ।

2021 ਵਿੱਚ ਅਮਰੀਕੀ ਸਰਕਾਰ ਦੇ ਯੂਐੱਫਓ ਦੇ ਪਹਿਲੇ ਮੁਲਾਂਕਣ ਤੋਂ ਬਾਅਦ ਵਿੱਚ ਵਾਧਾ ਦਰਜ ਕੀਤਾ ਗਿਆ। ਇਕੱਲੇ ਪਿਛਲੇ ਸਾਲ 350 ਤੋਂ ਵੱਧ ਸਨ, ਜਦਕਿ ਇਸ ਤੋਂ ਪਹਿਲਾਂ ਪੂਰੇ 17 ਸਾਲ ਦੀ ਸਮੇਂ ਸੀਮਾ ਵਿੱਚ 144 ਸਨ।

ਕੁਝ ਟਿੱਪਣੀਕਾਰਾਂ ਨੇ ਇਸ ਘਟਨਾ ਨੂੰ "ਯੂਐੱਫਓ ਦਾ ਆਮਦ ਦਾ ਨਵਾਂ ਯੁੱਗ" ਕਰਾਰ ਦਿੱਤਾ ਹੈ। ਨਾਸਾ ਨੇ ਹਾਲ ਹੀ ਵਿੱਚ ਪਹਿਲੀ ਵਾਰ ਇਨ੍ਹਾਂ ਰਿਪੋਰਟਾਂ ਦੀ ਜਾਂਚ ਸ਼ੁਰੂ ਕੀਤੀ ਹੈ।

ਟਾਈਟਨ 'ਤੇ ਜੀਵਨ, ਪਰ ਉਵੇਂ ਨਹੀਂ ਜਿਵੇਂ ਅਸੀਂ ਜਾਣਦੇ ਹਾਂ

ਧਰਤੀ ਤੋਂ ਲਗਭਗ 746 ਮਿਲੀਅਨ ਮੀਲ ਦੂਰ, ਹੈਰਾਨੀਜਨਕ ਢੰਗ ਨਾਲ ਰਹਿਣ ਵਾਲੀਆਂ ਵਿਸ਼ਾਲ ਚੱਟਾਨਾਂ ਦਾ ਇੱਕ ਸਮੂਹ ਹੈ, ਜਿਸ ਵਿੱਚ ਵਿਸ਼ਾਲ ਤਰਲ ਮਹਾਂਸਾਗਰ ਅਤੇ ਸੰਘਣਾ ਵਾਤਾਵਰਣ ਹੈ।

ਇਨ੍ਹਾਂ ਸਮੁੰਦਰਾਂ ਦੀ, ਸੂਖਮ ਜੀਵ ਹਲਚਲ ਮਚਾ ਸਕਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ਨੀ ਦਾ ਸਭ ਤੋਂ ਵੱਡਾ ਚੰਦਰਮਾ, ਟਾਈਟਨ, ਜੀਵਨ ਲਈ ਅਨੁਕੂਲ ਸਥਿਤੀਆਂ ਨੂੰ ਪਨਾਹ ਦੇ ਸਕਦਾ ਹੈ।

ਇੱਕ ਵਿਚਾਰ ਇਹ ਹੈ ਕਿ ਟਾਈਟਮ ਵਿੱਚ "ਵਿਨਾਇਲ ਜੀਵਨ" ਹੋ ਸਕਦਾ ਹੈ। ਹੁਣ ਵਿਗਿਆਨੀਆਂ ਨੂੰ ਕੁਝ ਜਵਾਬ ਮਿਲਣ ਦੀ ਆਸ ਹੈ।

ਨਾਸਾ ਦੇ ਸੰਭਾਵੀ 2047 ਵਿੱਚ ਟਾਈਟਨ ਦੀਆਂ ਅਗਲੀਆਂ ਗਰਮੀਆਂ ਦੌਰਾਨ ਇਸ ਦੇ ਉੱਤਰੀ ਧੁਰੇ 'ਤੇ ਮਿਥੇਨ ਮਹਾਂਸਾਗਰ ਦਾ ਪਤਾ ਲਗਾਉਣ ਲਈ ਇੱਕ ਪਣਡੁੱਬੀ ਭੇਜਣ ਦਾ ਪ੍ਰਸਤਾਵ ਰੱਖਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)