ਵੇਅ ਪ੍ਰੋਟੀਨ ਮਾਸਪੇਸ਼ੀਆਂ ਵਧਾਉਣ ’ਚ ਕਿਵੇਂ ਮਦਦ ਕਰਦਾ ਹੈ, ਇਸ ਨੂੰ ਖੁਰਾਕ ’ਚ ਸ਼ਾਮਲ ਕਰਨ ਵੇਲੇ ਇਹ ਜਾਣਨਾ ਜ਼ਰੂਰੀ ਹੈ

ਤਸਵੀਰ ਸਰੋਤ, Getty Images
- ਲੇਖਕ, ਜਿਉਲੀਆ ਗਰਾਂਚੀ
- ਰੋਲ, ਬੀਬੀਸੀ ਪੱਤਰਕਾਰ
ਸਾਡੇ ਪੂਰੇ ਸਰੀਰ ਵਿੱਚ ਪ੍ਰੋਟੀਨ ਮੌਜੂਦ ਹੁੰਦੇ ਹਨ: ਮਾਸਪੇਸ਼ੀਆਂ, ਹੱਡੀਆਂ, ਚਮੜੀ, ਵਾਲਾਂ ਅਤੇ ਲਗਭਗ ਸਾਰੇ ਟਿਸ਼ੂਆਂ ਅਤੇ ਅੰਗਾਂ ਵਿੱਚ ਪ੍ਰੋਟੀਨ ਦਾ ਅਹਿਮ ਯੋਗਦਾਨ ਹੈ।
ਤੁਹਾਡੇ ਸਰੀਰ ਦੇ ਰੋਜ਼ਾਨਾ ਦੇ ਆਧਾਰ 'ਤੇ ਚੰਗੀ ਤਰ੍ਹਾਂ ਕੰਮ ਕਰਨ ਲਈ ਅਮੀਨੋ ਐਸਿਡ ਦੇ ਵੱਖ-ਵੱਖ ਸੰਜੋਗਾਂ ਤੋਂ ਬਣੇ 10,000 ਤੋਂ ਵੱਧ ਮੈਕਰੋਨਿਊਟ੍ਰੀਐਂਟ ਵੱਖਰੋ-ਵੱਖਰੀ ਪ੍ਰਕਿਰਿਆਵਾਂ ਵਿੱਚ ਕੰਮ ਕਰਦੇ ਹਨ।
ਇਸ ਨਾਲ ਹੀ ਸਰੀਰ ਦੇ ਟਿਸ਼ੂਆਂ ਦੀ ਮੁਰੰਮਤ ਹੁੰਦੀ ਹੈ, ਤੱਤਾਂ ਨੂੰ ਖੂਨ ਰਾਹੀਂ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਪਹੁੰਚਾਇਆ ਜਾਂਦਾ ਹੈ ਅਤੇ ਇਸ ਨਾਲ ਹਾਰਮੋਨ ਅਤੇ ਐਂਟੀਬਾਡੀਜ਼ ਬਣਦੇ ਹਨ।
ਪਰ ਇਨ੍ਹਾਂ ਜ਼ਰੂਰੀ ਪ੍ਰਕਿਰਿਆਵਾਂ ਵਿੱਚੋਂ, ਪ੍ਰੋਟੀਨ ਦਾ ਇੱਕ ਕੰਮ ਸਭ ਤੋਂ ਵਧੇਰੇ ਧਿਆਨ ਖਿੱਚਦਾ ਉਹ ਹੈ ਮਸਲ ਮਾਸ ਵਿੱਚ ਭੂਮਿਕਾ।

ਸਖ਼ਤ ਕਸਰਤ, ਜਿਵੇਂ ਕਿ ਭਾਰ ਚੁੱਕਣਾ, ਮਾਸਪੇਸ਼ੀਆਂ ਦੇ ਰੇਸ਼ਿਆਂ ਵਿੱਚ ਟੁੱਟ-ਭੱਜ ਦਾ ਕਾਰਨ ਬਣਦੀ ਹੈ।
ਸਾਡਾ ਸਰੀਰ ਮੁਰੰਮਤ ਅਤੇ ਮਜ਼ਬੂਤੀ ਲਈ ਪ੍ਰੋਟੀਨ ਤੋਂ ਆਉਣ ਵਾਲੇ ਅਮੀਨੋ ਐਸਿਡ ਦੀ ਵਰਤੋਂ ਕਰਦਾ ਹੈ, ਇਸ ਨਾਲ ਮਾਸਪੇਸ਼ੀਆਂ ਦੀ ਵਿਕਾਸ ਹੁੰਦਾ ਹੈ ਅਤੇ ਮਜ਼ਬੂਤੀ ਬਣਦੀ ਹੈ।
ਪ੍ਰੋਟੀਨ ਦੀ ਢੁਕਵੀਂ ਮਾਤਰਾ ਪ੍ਰਾਪਤ ਕੀਤੇੇ ਬਗੈਰ ਮਾਸਪੇਸ਼ੀਆਂ ਦੇ ਵਿਕਾਸ ਅਤੇ ਵਾਧੇ ਦੀ ਪ੍ਰਕਿਰਿਆ ਅਧੂਰੀ ਹੈ।
ਪ੍ਰੋਟੀਨ ਨੂੰ ਪ੍ਰਾਪਤ ਕਰਨ ਦੇ ਮੁੱਖ ਸਰੋਤ ਮੀਟ, ਆਂਡੇ, ਡੇਅਰੀ ਉਤਪਾਦ, ਬੀਨਜ਼, ਦਾਲਾਂ ਅਤੇ ਛੋਲੇ ਹਨ।
ਪਿਛਲੇ ਸਮੇਂ ਤੋਂ "ਵੇਅ ਪ੍ਰੋਟੀਨ" ਕਾਫ਼ੀ ਪ੍ਰਸਿੱਧ ਹੋਇਆ ਹੈ। ਹਾਲਾਂਕਿ ਇਹ 1980 ਦੇ ਦਹਾਕੇ ਤੋਂ ਬਜ਼ਾਰ ਵਿੱਚ ਮੌਜੂਦ ਹੈ।ਇਸ ਨੂੰ ਪ੍ਰੋਟੀਨ ਹਾਸਲ ਕਰਨ ਲਈ ਵਧੇਰੇ ਵਿਹਾਰਕ ਮੰਨਿਆ ਜਾਂਦਾ ਹੈ।
"ਵੇਅ ਪ੍ਰੋਟੀਨ" ਮਾਸਪੇਸ਼ੀਆਂ ਦੇ ਵਾਧੇ ਲਈ ਕਿਵੇਂ ਮਦਦਗਾਰ
ਜੇਕਰ ਤੁਹਾਡਾ ਟੀਚਾ ਸਿਰਫ਼ ਮਸਲ ਮਾਸ ਨੂੰ ਵਧਾਉਣਾ ਹੈ ਤਾਂ
ਇੰਟਰਨੈਸ਼ਨਲ ਸੋਸਾਇਟੀ ਆਫ਼ ਨਿਊਟ੍ਰੀਸ਼ਨ ਐਂਡ ਸਪੋਰਟ ਦੇ ਸੁਝਾਅ ਅਨੁਸਾਰ ਇੱਕ ਵਿਅਕਤੀ ਨੂੰ ਪ੍ਰਤੀ ਕਿਲੋਗ੍ਰਾਮ ਭਾਰ ਨਾਲ 1.4 ਤੋਂ 2 ਗ੍ਰਾਮ ਪ੍ਰੋਟੀਨ ਦੀ ਜ਼ਰੂਰੂਤ ਹੁੰਦੀ ਹੈ।
ਪ੍ਰੋਟੀਨ ਦਾ ਸਰੀਰਕ ਕਸਰਤ ਜਿਵੇਂ ਭਾਰ ਚੁੱਕਣਾ ਆਦਿ ਪ੍ਰਕਿਰਿਆਵਾਂ ਕਰਨ ਵਾਲਿਆਂ ਨੂੰ ਸੇਵਨ ਕਰਨਾ ਚਾਹੀਦਾ ਹੈ।
ਉਦਾਹਰਣ ਵਜੋਂ 70 ਕਿਲੋਗ੍ਰਾਮ ਭਾਰ ਵਾਲੇ ਵਿਅਕਤੀ ਲਈ ਪ੍ਰਤੀ ਦਿਨ ਲਗਭਗ 119 ਗ੍ਰਾਮ ਪ੍ਰੋਟੀਨ ਲੈਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਇੱਕ ਪੂਰੇ ਦਿਨ ਦੇ ਖਾਣੇ ਲਈ ਹੇਠ ਲਿਖੀਆਂ ਚੀਜ਼ਾਂ ਖਾਂਧੀਆਂ ਜਾ ਸਕਦੀਆਂ ਹਨ।
- ਸਵੇਰ ਦੇ ਖਾਣੇ ਲਈ 3 ਆਂਡੇ
- ਦੁਪਹਿਰ ਦੇ ਖਾਣੇ ਲਈ 150 ਗ੍ਰਾਮ ਚਿਕਨ
- 150 ਗ੍ਰਾਮ ਦਹੀ
- 12 ਬਦਾਮ
- ਪਨੀਰ ਦੇ 3 ਚਮਚੇ
- 100 ਗ੍ਰਾਮ ਬੀਫ
ਹਾਲਾਂਕਿ ਇਸ ਨੂੰ ਸਿਰਫ਼ ਪ੍ਰੋਟੀਨ ਦੀ ਮਾਤਰਾ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ ਅਤੇ ਹੋਰ ਪੌਸ਼ਟਿਕ ਤੱਤਾਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ।

ਤਸਵੀਰ ਸਰੋਤ, Getty Images
ਇਹ ਆਮ ਗੱਲ ਹੈ ਕਿ ਭੋਜਨ ਤਿਆਰ ਕਰਦੇ ਸਮੇਂ ਪ੍ਰੋਟੀਨ ਨੂੰ ਹਮੇਸ਼ਾ ਤਰਜੀਹ ਨਹੀਂ ਦਿੱਤੀ ਜਾਂਦੀ।
ਅਜਿਹੇ ਵਿੱਚ ਵੇਅ ਪ੍ਰੋਟੀਨ ਮੈਕਰੋਨਿਊਟ੍ਰੀਐਂਟ ਦੀ ਮਾਤਰਾ ਨੂੰ ਪੂਰਾ ਕਰਨ ਲਈ ਸਹਾਇਕ ਵਿਕਲਪ ਵਜੋਂ ਮੰਨਿਆ ਜਾ ਸਕਦਾ ਹੈ।
ਇਹ ਪ੍ਰੋਟੀਨ 'ਵੇਅ' ਤੋਂ ਕੱਢਿਆ ਜਾਂਦਾ ਹੈ ਅਤੇ ਜ਼ਰੂਰੀ ਅਮੀਨੋ ਐਸਿਡ ਨਾਲ ਭਰਪੂਰ ਹੁੰਦਾ ਹੈ।
ਇਹ ਉਹਨਾਂ ਲੋਕਾਂ ਲਈ ਸੁਵਿਧਾਜਨਕ ਹੈ ਜੋ ਆਪਣੇ ਪ੍ਰੋਟੀਨ ਦੀ ਮਾਤਰਾ ਨੂੰ ਵਧਾਉਣਾ ਜਾਂ ਦਿਨ ਭਰ ਲਈ ਪੂਰਾ ਕਰਨਾ ਚਾਹੁੰਦੇ ਹਨ।
ਫੈਡਰਲ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਹੈਲਥ ਐਂਡ ਸੋਸਾਇਟੀ ਦੇ ਮਾਹਰ ਵੇਰੀਡੀਆਨਾ ਵੇਰਾ ਡੀ ਰੋਸੋ ਦੱਸਦੇ ਹਨ, "ਦੁੱਧ ਵਿੱਚ ਲਗਭਗ 80 ਪ੍ਰਤੀਸ਼ਤ ਪ੍ਰੋਟੀਨ ਕੈਸੀਨ ਹੁੰਦਾ ਹੈ। ਜਿਸ ਨੂੰ ਪਨੀਰ, ਦਹੀ ਅਤੇ ਹੋਰ ਉਤਪਾਦਨ ਵਿੱਚ ਵਰਤਿਆ ਜਾਂਦਾ ਹੈ। ਅਤੇ ਬਾਕੀ ਬਚਦਾ 20% ਵੇਅ ਹੁੰਦਾ ਹੈ। ਜਿਸਨੂੰ ਵੇਅ ਪ੍ਰੋਟੀਨ ਕਿਹਾ ਜਾਂਦਾ ਹੈ।"
"ਇਹ ਉੱਚ-ਗੁਣਵੱਤਾ ਵਾਲੇ ਪ੍ਰੋਟੀਨ ਦਾ ਸਰੋਤ ਹੈ, ਜੋ ਕਿ ਸਰੀਰ ਵੱਲੋਂ ਸੌਖਿਆਂ ਪਚਾ ਲਿਆ ਜਾਂਦਾ ਹੈ।"
ਤੁਲਨਾ ਲਈ, ਇੱਕ ਗਲਾਸ ਪਾਣੀ ਜਾਂ ਦੁੱਧ ਵਿੱਚ ਲਏ ਗਏ ਪ੍ਰੋਟੀਨ ਵਿੱਚ ਲਗਭਗ 25 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਹ 125 ਗ੍ਰਾਮ ਬੀਫ ਜਾਂ ਚਾਰ ਆਂਡੇ ਜਾਂ 100 ਗ੍ਰਾਮ ਚਿਕਨ ਦੇ ਬਰਾਬਰ ਹੈ।
ਅਲਬਰਟ ਸਬੀਨ ਹਸਪਤਾਲ ਦੀ ਪੋਸ਼ਣ ਵਿਗਿਆਨੀ ਡੈਨੀਏਲਾ ਗੋਮਜ਼ ਕਹਿੰਦੇ ਹਨ, "ਸਰਕੋਪੇਨੀਆ ਵਾਲੇ ਮਰੀਜ਼ਾਂ ਲਈ ਵੇਅ ਪ੍ਰੋਟੀਨ ਬਹੁਤ ਲਾਭਦਾਇਕ ਹੁੰਦਾ ਹੈ। ਇਸ ਬਿਮਾਰੀ ਵਿੱਚ ਮਸਲ ਮਾਸ ਅਤੇ ਤਾਕਤ ਦਾ ਨੁਕਸਾਨ ਹੁੰਦਾ ਹੈ। ਇਹ ਬਜ਼ੁਰਗਾਂ ਵਿੱਚ ਕਾਫ਼ੀ ਆਮ ਹੈ।"
ਮਸਲ ਮਾਸ ਅਤੇ ਤਾਕਤ ਦਾ ਨੁਕਸਾਨ ਕੁਦਰਤੀ ਤੌਰ ’ਤੇ 30 ਸਾਲ ਦੀ ਉਮਰ ਤੋਂ ਸ਼ੁਰੂ ਹੋ ਜਾਂਦਾ ਹੈ। ਹਾਲਾਂਕਿ ਇਹ ਨੁਕਸਾਨ ਹੌਲੀ-ਹੌਲੀ ਹੁੰਦਾ ਹੈ।
50 ਸਾਲ ਦੀ ਉਮਰ ਤੱਕ ਪਹੁੰਚਣ 'ਤੇ, ਵਿਅਕਤੀ ਦੇ ਮਸਲ ਮਾਸ ਵਿੱਚ ਵਧੇਰੇ ਨੁਕਸਾਨ ਦਾ ਅਨੁਭਵ ਕੀਤਾ ਜਾ ਸਕਦਾ ਹੈ । ਇਹ ਨੁਕਸਾਨ ਸਾਲਾਨਾ 2 ਫੀਸਦ ਤੱਕ ਬਣਦ ਸਕਦਾ ਹੈ।
ਗੋਮਜ਼ ਦੇ ਅਨੁਸਾਰ ਵੇਅ ਪ੍ਰੋਟੀਨ ਦੇ ਸੇਵਨ ਨੂੰ ਆਮ ਤੌਰ 'ਤੇ ਕਸਰਤ ਤੋਂ ਬਾਅਦ ਸਿਫਾਰਸ਼ ਕੀਤਾ ਜਾਂਦਾ ਹੈ ਕਿਉਂਕਿ ਇਹ ਤੇਜ਼ੀ ਨਾਲ ਸਰੀਰ ਵਿੱਚ ਸਮਾਈ ਮਾਸਪੇਸ਼ੀਆਂ ਦੀ ਰਿਕਵਰੀ ਵਿੱਚ ਮਦਦ ਕਰਦਾ ਹੈ।
ਹਾਲਾਂਕਿ, ਜੇਕਰ ਟੀਚਾ ਸਿਰਫ਼ ਰੋਜ਼ਾਨਾ ਪ੍ਰੋਟੀਨ ਦੀ ਮਾਤਰਾ ਵਧਾਉਣਾ ਹੈ, ਤਾਂ ਪ੍ਰੋਟੀਨ ਨੂੰ ਕਿਸੇ ਵੀ ਸਮੇਂ ਖਾਧਾ ਜਾ ਸਕਦਾ ਹੈ।
ਵੇਅ ਪ੍ਰੋਟੀਨ ਦੀਆਂ ਕਿਸਮਾਂ

ਤਸਵੀਰ ਸਰੋਤ, Getty Images
ਵੇਰੀਡੀਆਨਾ ਵੇਰਾ ਡੀ ਰੋਸੋ ਦੱਸਦੇ ਹਨ, "ਹਾਲਾਂਕਿ ਸਰੀਰ ਵਿੱਚ ਪ੍ਰੋਟੀਨ ਦੀ ਸਿਫ਼ਾਰਸ਼ ਕੀਤੀ ਮਾਤਰਾ ਹੁੰਦੀ ਹੈ। ਪਰ ਇਹ ਵਿਅਕਤੀ ਦੇ ਭਾਰ, ਮਸਲ ਮਾਸ ਅਤੇ ਸਭ ਤੋਂ ਮਹੱਤਵਪੂਰਨ, ਵਿਅਕਤੀ ਦੀ ਸਰੀਰਕ ਗਤੀਵਿਧੀ ਦੇ ਪੱਧਰ ਦੇ ਅਧਾਰ ਤੇ ਵੱਖ-ਵੱਖ ਹੋ ਸਕਦਾ ਹੈ।"
"ਉਦਾਹਰਣ ਵਜੋਂ, ਵਧੇਰੇ ਸਮੇਂ ਬੈਠੇ ਰਹਿਣ ਵਾਲੇ ਵਿਅਕਤੀ ਨੂੰ ਇੱਕ ਐਥਲੀਟ ਨਾਲੋਂ ਘੱਟ ਪ੍ਰੋਟੀਨ ਦੀ ਲੋੜ ਹੁੰਦੀ ਹੈ।"
ਪ੍ਰੋਟੀਨ ਦੀ ਲੋੜੀਂਦੀ ਮਾਤਰਾ ਪਤਾ ਲਗਾਉਣ ਲਈ ਪੋਸ਼ਣ ਵਿਗਿਆਨੀ ਦੀ ਸਲਾਹ ਲਈ ਜਾ ਸਕਦੀ ਹੈ, ਕਿ, ਕੀ ਪ੍ਰੋਟੀਨ ਦਾ ਸੇਵਨ ਕਰਨਾ ਸੱਚਮੁੱਚ ਜ਼ਰੂਰੀ ਹੈ ਅਤੇ ਆਦਰਸ਼ ਖੁਰਾਕ ਕੀ ਹੋ ਸਕਦੀ ਹੈ।
ਉਹ ਕਹਿੰਦੇ ਹਨ, "ਅਸੀਂ ਦੇਖਿਆ ਹੈ ਕਿ ਬਹੁਤ ਸਾਰੇ ਲੋਕ ਕਸਰਤ ਸ਼ੁਰੂ ਕਰਦੇ ਹਨ ਅਤੇ ਮੰਨ ਲੈਂਦੇ ਹਨ ਕਿ ਉਹਨਾਂ ਨੂੰ ਵੇਅ ਪ੍ਰੋਟੀਨ ਲੈਣ ਦੀ ਜ਼ਰੂਰਤ ਹੈ, ਇਹ ਮੁਲਾਂਕਣ ਕੀਤੇ ਬਿਨਾਂ ਕਿ, ਕੀ ਇਸਦੀ ਅਸਲ ਵਿੱਚ ਜ਼ਰੂਰਤ ਹੈ। ਬਲਕਿ ਸੁਰੱਖਿਅਤ ਅਤੇ ਵਧੇਰੇ ਢੁਕਵੇਂ ਫੈਸਲੇ ਲੈਣ ਲਈ ਪੋਸ਼ਣ ਵਿਗਿਆਨੀ ਦੀ ਸਲਾਹ ਅਤੇ ਨਿਗਰਾਨੀ ਜ਼ਰੂਰੀ ਹੈ।"
ਬਾਜ਼ਾਰ ਵਿੱਚ ਤਿੰਨ ਮੁੱਖ ਕਿਸਮਾਂ ਦੇ "ਵੇਅ ਪ੍ਰੋਟੀਨ" ਹਨ। ਇਹ ਸਰੀਰ ਦੁਆਰਾ ਪ੍ਰੋਟੀਨ ਨੂੰ ਸੋਖਣ ਅਤੇ ਪ੍ਰੋਸੈਸ ਕਰਨ ਦੇ ਤਰੀਕੇ ਅਤੇ ਇਸਦੀ ਪੌਸ਼ਟਿਕ ਰਚਨਾ ਦੇ ਰੂਪ ਵਿੱਚ ਭਿੰਨ ਹੁੰਦੇ ਹਨ।

ਤਸਵੀਰ ਸਰੋਤ, Getty Images
"ਵੇਅ ਪ੍ਰੋਟੀਨ ਕਸਟ੍ਰੇਟ"
ਇਸ ਵਿੱਚ ਘੱਟ 'ਪ੍ਰੋਟੀਨ ਕਸਟ੍ਰੇਟ' ਹੁੰਦਾ ਹੈ। ਬਾਕੀ ਕਾਰਬੋਹਾਈਡਰੇਟ (ਲੈਕਟੋਜ਼) ਅਤੇ ਚਰਬੀ ਤੋਂ ਬਣਿਆ ਹੈ ਜਿਸ ਦੀ ਵਜ੍ਹਾ ਕਾਰਨ ਇਹ ਵਧੇਰਾ ਸਸਤਾ ਹੁੰਦਾ ਹੈ।
ਇਸਦੀ ਪ੍ਰੋਸੈਸਿੰਗ ਘੱਟ ਤੀਬਰ ਹੁੰਦੀ ਹੈ ਜਿਸ ਕਾਰਨ ਦੁੱਧ ਦੇ ਪੌਸ਼ਟਿਕ ਤੱਤ (ਇਮਯੂਨੋਗਲੋਬੂਲਿਨ ਅਤੇ ਲੈਕਟੋਫੈਰਿਨ) ਬਣੇ ਰਹਿੰਦੇ ਹਨ।
ਵੇਅ ਪ੍ਰੋਟੀਨ ਆਈਸੋਲੇਟ
ਇਸ ਵਿੱਚ 90 ਪ੍ਰਤੀਸ਼ਤ ਤੋਂ ਵੱਧ ਪ੍ਰੋਟੀਨ ਹੁੰਦਾ ਹੈ। ਇਹ ਨਾਜ਼ੁਕ ਪਾਚਣ ਸ਼ਕਤੀ ਵਾਲੇ ਲੋਕਾਂ ਲਈ ਇੱਕ ਚੰਗਾ ਵਿਕਲਪ ਹੈ।
ਇਹ ਵਧੇਰੇ ਸਖ਼ਤ ਫਿਲਟਰਿੰਗ ਪ੍ਰਕਿਰਿਆ ਵਿੱਚੋਂ ਲੰਘਦਾ ਹੈ ਜਿਸ ਵਿੱਚ ਜ਼ਿਆਦਾਤਰ ਕਾਰਬੋਹਾਈਡਰੇਟ ਅਤੇ ਚਰਬੀ ਨੂੰ ਹਟਾ ਦਿੱਤੀ ਜਾਂਦਾ ਹੈ।
ਇਹ ਜਲਦੀ ਲੀਨ ਹੋ ਜਾਂਦਾ ਹੈ ਅਤੇ ਕਸਰਤ ਤੋਂ ਬਾਅਦ ਖਾਣ ਲਈ ਵਧੇਰੇ ਕਾਰਗਰ ਹੈ।
ਹਾਈਡ੍ਰੋਲਾਈਜ਼ਡ ਵੇਅ ਪ੍ਰੋਟੀਨ
ਡੀ ਰੋਸੋ ਦੱਸਦਾ ਹੈ, "ਹਾਈਡ੍ਰੋਲਾਈਜ਼ਡ ਵੇਅ ਇੱਕ ਐਨਜ਼ਾਈਮੈਟਿਕ ਹਾਈਡ੍ਰੋਲਾਈਸਿਸ ਪ੍ਰਕਿਰਿਆ ਵਿੱਚੋਂ ਗੁਜ਼ਰਦਾ ਹੈ। ਪ੍ਰੋਟੀਨ ਨੂੰ ਅਮੀਨੋ ਐਸਿਡ ਵਿੱਚ ਤੋੜਦਾ ਹੈ।"
ਮਾਹਰ ਅੱਗੇ ਕਹਿੰਦਾ ਹੈ, "ਇਹ ਸਰੀਰ ਵੱਲੋਂ ਛੇਤੀ ਸੌਖ ਲਿਆ ਜਾਂਦਾ ਹੈ।"
"ਹਾਲਾਂਕਿ ਸਾਰੇ ਪ੍ਰਕਾਰ ਦੇ ਵੇਅ ਪ੍ਰੋਟੀਨ ਸਰੀਰ ਵੱਲੋਂ ਸੌਖੇ ਤਰੀਕੇ ਨਾਲ ਪਚਾਏ ਜਾਂਦੇ ਹਨ।”
ਸ਼ਾਕਾਹਾਰੀ ਵਿਕਲਪ

ਤਸਵੀਰ ਸਰੋਤ, Getty Images
ਹਾਲਾਂਕਿ ਵੇਅ ਪ੍ਰੋਟੀਨ ਮੂਲ ਰੂਪ ਵਿੱਚ ਵੇਅ ਤੋਂ ਹਾਸਲ ਹੁੰਦਾ ਹੈ।
ਮਟਰ ਅਤੇ ਸੋਇਆ ਵਰਗੇ ਭੋਜਨਾਂ ਤੋਂ ਪ੍ਰੋਟੀਨ ਦਾ ਸੇਵਨ ਕਰਦੇ ਸਮੇਂ, ਇਹ ਵਿਚਾਰ ਕਰਨਾ ਜ਼ਰੂਰੀ ਹੈ ਕਿ ਇਹ ਕਿੰਨੇ ਪਚਣਯੋਗ ਹਨ।
ਇਹਨਾਂ ਭੋਜਨਾਂ ਵਿੱਚ ਫਾਈਬਰ ਦੀ ਮੌਜੂਦਗੀ ਸਰੀਰ ਦੁਆਰਾ ਪ੍ਰੋਟੀਨ ਦੇ ਸੋਖਣ ਨੂੰ ਪ੍ਰਭਾਵਤ ਕਰਦੀ ਹੈ।
ਡੀ ਰੋਸੋ ਕਹਿੰਦਾ ਹੈ, "ਪਰ ਵੇਅ ਪ੍ਰੋਟੀਨ ਵੱਖਰਾ ਹੁੰਦਾ ਹੈ ਕਿਉਂਕਿ ਪ੍ਰੋਟੀਨ ਨੂੰ ਕੱਢਿਆ ਜਾਂਦਾ ਹੈ ਅਤੇ ਇਸ ਵਿੱਚ ਫਾਈਬਰ ਨਹੀਂ ਹੁੰਦਾ ਜਾ ਫਿਰ ਨਾਮਾਤਰ ਹੁੰਦਾ ਹੈ।"
"ਵੇਅ ਪ੍ਰੋਟੀਨ ਕਸਟ੍ਰੇਟ' ਵਿੱਚ 50% ਅਤੇ 55% ਦੇ ਵਿਚਕਾਰ ਪ੍ਰੋਟੀਨ ਹੁੰਦਾ ਹੈ, ਬਹੁਤ ਸਾਰਾ ਪੌਦਾ ਫਾਈਬਰ ਪਹਿਲਾਂ ਹੀ ਹਟਾ ਦਿੱਤਾ ਗਿਆ ਹੁੰਦਾ ਹੈ, ਜਿਸ ਨਾਲ ਇਸਨੂੰ ਜਜ਼ਬ ਕਰਨਾ ਆਸਾਨ ਹੋ ਜਾਂਦਾ ਹੈ।"
ਮਾਹਰਾਂ ਦੇ ਅਨੁਸਾਰ ਬਹੁਤ ਸਾਰੇ ਵੀਗਨ ਪੂਰਕ ਵੇਅ ਪ੍ਰੋਟੀਨ ਵਾਂਗ ਹੀ ਪ੍ਰਭਾਵਸ਼ਾਲੀ ਹੁੰਦੇ ਹਨ।
ਡੀ ਰੋਸੋ ਕਹਿੰਦਾ ਹੈ, "ਉਦਾਹਰਣ ਵਜੋਂ, ਸੋਇਆ ਪ੍ਰੋਟੀਨ ਵੀ ਪ੍ਰੋਟੀਨ ਦੀ ਪੂਰਤੀ ਲਈ ਪ੍ਰਭਾਵਸ਼ਾਲੀ ਹਨ।"
ਉਹ ਅੱਗੇ ਕਹਿੰਦਾ ਹੈ, "ਕਿਉਂਕਿ ਪ੍ਰਕਿਰਿਆ ਵਿੱਚ ਪ੍ਰੋਟੀਨ ਕੱਢਣ ਨਾਲ ਸੋਖਣ ਦੀਆਂ ਕੁਦਰਤੀ ਰੁਕਾਵਟਾਂ ਦੂਰ ਹੁੰਦੀਆਂ ਹਨ, ਇਸ ਲਈ ਜਾਨਵਰਾਂ ਅਤੇ ਪੌਦਿਆਂ-ਅਧਾਰਤ ਪ੍ਰੋਟੀਨਾਂ ਵਿੱਚ ਅੰਤਰ ਪਾਚਕ ਤੌਰ 'ਤੇ ਹੁੰਦਾ ਹੈ,"
"ਇਸ ਤੋਂ ਇਲਾਵਾ, ਅਮੀਨੋ ਐਸਿਡ ਦੀ ਰਚਨਾ ਇੱਕੋ ਜਿਹੀ ਹੁੰਦੀ ਹੈ, ਜਿਸ ਵਿੱਚ ਲਿਊਸੀਨ, ਆਈਸੋਲੀਯੂਸੀਨ ਅਤੇ ਵੈਲੀਨ ਸ਼ਾਮਲ ਹਨ, ਜੋ ਮਸਲ ਮਾਸ ਨੂੰ ਬਣਾਈ ਰੱਖਣ ਅਤੇ ਵਿਕਸਤ ਕਰਨ ਲਈ ਜ਼ਰੂਰੀ ਹੁੰਦੇ ਹਨ।"
ਕੀ ਵਾਧੂ ਪ੍ਰੋਟੀਨ ਹਾਨੀਕਾਰਕ ਹੈ?

ਤਸਵੀਰ ਸਰੋਤ, Getty Images
ਡੀ ਰੋਸੋ ਜ਼ੋਰ ਦਿੰਦਾ ਹੈ, "ਮੈਂ ਅਕਸਰ ਕਹਿੰਦੀ ਹਾਂ ਕਿ ਬਹੁਤ ਜ਼ਿਆਦਾ ਪਾਣੀ ਵੀ ਨੁਕਸਾਨਦੇਹ ਹੋ ਸਕਦਾ ਹੈ।"
"ਇਸ ਕਰਕੇ ਹੀ ਮੈਂ ਇੱਕ ਸਿਹਤ ਮਾਹਰ ਜ਼ਰੂਰੀ ਸਮਝਦੀ ਹਾਂ। ਮਾਹਰ ਪ੍ਰੋਟੀਨ ਅਤੇ ਹੋਰ ਤੱਤਾਂ ਦੀ ਲੋੜੀਦੀ ਮਾਤਰਾ ਬਾਰੇ ਵਿਅਕਤੀ ਨੂੰ ਸੁਝਾਉਂਦਾ ਹੈੈੈੈ।"
ਗੁਰਦੇ ਦੀ ਬਿਮਾਰੀ ਵਾਲੇ ਮਰੀਜ਼ਾਂ ਲਈ ਪ੍ਰੋਟੀਨ ਦੀ ਵਧੇਰੇ ਖਪਤ ਗੁਰਦਿਆਂ ਨੂੰ ਓਵਰਲੋਡ ਕਰ ਸਕਦੀ ਹੈ ਅਤੇ ਮਰੀਜ਼ ਲਈ ਨੁਕਸਾਨਦੇਹ ਹੋ ਸਕਦਾ ਹੈ।
ਸੁਰੱਖਿਅਤ ਸੀਮਾ ਬਿਮਾਰੀ ਦੀ ਸਥਿਤੀ 'ਤੇ ਨਿਰਭਰ ਕਰਦੀ ਹੈ, ਇਸ ਲਈ ਪੋਸ਼ਣ ਮਾਹਰਾਂ ਦੀ ਮਹੱਤਤਾ ਹੋਰ ਮਹੱਤਵਪੂਰਨ ਹੈ।
ਮਾਹਰ ਦੱਸਦੇ ਹਨ, "ਹਾਲਾਂਕਿ ਸਿਹਤਮੰਦ ਲੋਕਾਂ ਵਿੱਚ ਪਚਾਇਆ ਨਹੀਂ ਜਾ ਰਿਹਾ ਪ੍ਰੋਟੀਨ ਸਰੀਰ ਦੁਆਰਾ ਬਾਹਰ ਕੱਢ ਦਿੱਤਾ ਜਾਂਦਾ ਹੈ।
ਉਹ ਕਹਿੰਦੇ ਹਨ, "ਆਮ ਤੌਰ 'ਤੇ, ਪ੍ਰਤੀ ਭੋਜਨ 30 ਗ੍ਰਾਮ ਪ੍ਰੋਟੀਨ ਸੀਮਾ ਹੈ ਜੋ ਸਰੀਰ ਸੋਖ ਸਕਦਾ ਹੈ, ਹਾਲਾਂਕਿ ਇਹ ਵਿਅਕਤੀ ਤੋਂ ਵਿਅਕਤੀ ਵਿੱਚ ਵੱਖਰਾ ਹੋ ਸਕਦਾ ਹੈ,"
"ਹਾਲਾਂਕਿ ਜੇਕਰ ਭੋਜਨ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਪ੍ਰੋਟੀਨ ਦਾ ਸੇਵਨ ਕੀਤਾ ਜਾਂਦਾ ਹੈ, ਤਾਂ ਇਸ ਪ੍ਰੋਟੀਨ ਦਾ ਕੁਝ ਹਿੱਸਾ ਸਰੀਰ ਦੁਆਰਾ ਵਰਤੇ ਬਿਨਾਂ ਬਾਹਰ ਕੱਢ ਦਿੱਤਾ ਜਾਂਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












