ਰੇਅਰ ਅਰਥ ਮੈਗਨੇਟ ਕੀ ਹਨ, ਜਿਨ੍ਹਾਂ ਲਈ ਮੋਦੀ ਸਰਕਾਰ ਨੇ 7 ਹਜ਼ਾਰ ਕਰੋੜ ਰੁਪਏ ਦੀ ਯੋਜਨਾ ਬਣਾਈ ਹੈ, ਕੀ ਇਹ ਸਾਡੇ ਲਈ ਜ਼ਰੂਰੀ ਹੁੰਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਭਰਤ ਸ਼ਰਮਾ
- ਰੋਲ, ਬੀਬੀਸੀ ਪੱਤਰਕਾਰ
ਕੇਂਦਰੀ ਮੰਤਰੀ ਮੰਡਲ ਨੇ 7,280 ਕਰੋੜ ਰੁਪਏ ਦੇ ਰੇਅਰ ਅਰਥ ਮੈਨਿਊਫੈਕਚਰ ਪ੍ਰੋਗਰਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸਰਕਾਰ ਦਾ ਕਹਿਣਾ ਹੈ ਕਿ 'ਸਿੰਟਰਡ ਰੇਅਰ ਅਰਥ ਪਰਮਾਨੈਂਟ ਮੈਗਨੇਟ ਦੀ ਮੈਨਿਊਫੈਕਚਰਿੰਗ ਨੂੰ ਪ੍ਰਮੋਟ ਕਰਨ ਦੀ ਸਕੀਮ' ਇੱਕ ਵਿਲੱਖਣ ਪਹਿਲ ਹੈ।
ਇਸਦਾ ਉਦੇਸ਼ ਭਾਰਤ ਵਿੱਚ ਇੰਟੀਗ੍ਰੇਟੇਡ ਰੇਅਰ ਅਰਥ ਪਰਮਾਨੈਂਟ ਮੈਗਨੇਟ (REPM) ਮੈਨਿਊਫੈਕਚਰਿੰਗ ਨੂੰ ਸਾਲਾਨਾ 6 ਹਜ਼ਾਰ ਮੀਟ੍ਰਿਕ ਟਨ ਪ੍ਰਤੀ ਸਾਲ (MTPA) ਉਤਪਾਦਨ ਤੱਕ ਪਹੁੰਚਾਉਣਾ ਹੈ।
ਸੂਚਨਾ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੁੱਧਵਾਰ ਨੂੰ ਦੱਸਿਆ ਕਿ ਰੇਅਰ ਅਰਥ ਪਰਮਾਨੈਂਟ ਮੈਗਨੇਟ ਸਭ ਤੋਂ ਮਜ਼ਬੂਤ ਪਰਮਾਨੈਂਟ ਮੈਗਨੇਟ ਵਿੱਚੋਂ ਇੱਕ ਹੁੰਦੇ ਹਨ ਅਤੇ ਇਲੈਕਟ੍ਰਿਕ ਵਾਹਨਾਂ, ਰੀਨਿਊਏਬਲ ਐਨਰਜੀ, ਇਲੈਕਟ੍ਰਾਨਿਕਸ, ਏਰੋਸਪੇਸ ਅਤੇ ਡਿਫੈਂਸ ਐਪਲੀਕੇਸ਼ਨਾਂ ਲਈ ਮਹੱਤਵਪੂਰਨ ਹੁੰਦੇ ਹਨ।
ਵੈਸ਼ਨਵ ਦੇ ਅਨੁਸਾਰ, ਇਹ ਯੋਜਨਾ ਇੰਟੀਗ੍ਰੇਟੇਡ ਮੈਨਿਊਫੈਕਚਰਿੰਗ ਫੈਸੀਲਿਟੀ ਬਣਾਉਣ ਵਿੱਚ ਵੀ ਮਦਦਗਾਰ ਹੋਵੇਗੀ।
ਇਸ ਵਿੱਚ ਰੇਅਰ ਅਰਥ ਆਕਸਾਈਡ ਨੂੰ ਮੈਟਲ, ਮੈਟਲ ਨੂੰ ਏਲੋਏ ਅਤੇ ਏਲੋਏ ਨੂੰ ਫਿਨਿਸ਼ਡ ਰੇਅਰ ਅਰਥ ਪਰਮਾਨੈਂਟ ਮੈਗਨੇਟ ਵਿੱਚ ਬਦਲਣਾ ਸ਼ਾਮਲ ਹੋਵੇਗਾ।
ਪਰ ਰੇਅਰ ਅਰਥ ਮੈਟੇਰੀਅਲ ਅਤੇ ਰੇਅਰ ਅਰਥ ਮੈਗਨੇਟ ਨੂੰ ਲੈ ਕੇ ਹਾਲ ਹੀ ਵਿੱਚ ਇੰਨੀ ਚਰਚਾ ਕਿਉਂ ਹੋਣ ਲੱਗੀ ਹੈ?
ਦਰਅਸਲ, ਇਲੈਕਟ੍ਰਿਕ ਵਾਹਨਾਂ, ਰੀਨਿਊਏਬਲ ਐਨਰਜੀ, ਇੰਡਸਟ੍ਰੀ ਐਪਲੀਕੇਸ਼ਨ ਅਤੇ ਕੰਜ਼ਿਊਮਰ ਇਲੈਕਟ੍ਰਾਨਿਕਸ ਨੂੰ ਲੈ ਕੇ ਮੰਗ ਵਧ ਰਹੀ ਹੈ, ਅਜਿਹੇ ਵਿੱਚ ਭਾਰਤ ਅਜੇ ਰੇਅਰ ਅਰਥ ਪਰਮਾਨੈਂਟ ਮੈਗਨੇਟ ਦੀ ਮੰਗ ਨੂੰ ਦਰਾਮਦਗੀ ਰਾਹੀਂ ਪੂਰਾ ਕਰ ਰਿਹਾ ਹੈ।
ਮਾਰਚ 2025 ਨੂੰ ਖ਼ਤਮ ਵਿੱਤੀ ਸਾਲ ਵਿੱਚ ਭਾਰਤ ਨੇ 53,000 ਮੀਟ੍ਰਿਕ ਟਨ ਰੇਅਰ ਅਰਥ ਮੈਗਨੇਟ ਦਰਾਮਦ ਕੀਤੇ ਸਨ।
ਫਿਲਹਾਲ ਇਨ੍ਹਾਂ ਕ੍ਰਿਟੀਕਲ ਐਲੀਮੈਂਟ 'ਤੇ ਚੀਨ ਹਾਵੀ ਹੈ ਅਤੇ ਅਮਰੀਕਾ ਵੱਲੋਂ ਟੈਰਿਫਾਂ ਤੋਂ ਲਗਾਏ ਜਾਣ ਤੋਂ ਬਾਅਦ ਅਪ੍ਰੈਲ ਮਹੀਨੇ ਵਿੱਚ ਚੀਨ ਨੇ ਇਨ੍ਹਾਂ ਮੈਗਨੇਟ ਦੇ ਦਰਾਮਦ ਨੂੰ ਲੈ ਕੇ ਨਿਯਮ ਸਖ਼ਤ ਕਰ ਦਿੱਤੇ ਸਨ।
ਰੇਅਰ ਅਰਥ ਮੈਗਨੇਟ ਕੀ ਹੁੰਦੇ ਹਨ?

ਤਸਵੀਰ ਸਰੋਤ, Getty Images
ਰੇਅਰ ਅਰਥ ਮੈਗਨੇਟ ਅਸੀਂ ਉਨ੍ਹਾਂ ਪਰਮਾਨੈਂਟ ਮੈਗਨੇਟ ਦੀ ਕਲਾਸ ਨੂੰ ਕਹਿ ਸਕਦੇ ਹਾਂ, ਜੋ ਰੇਅਰ ਅਰਥ ਐਲੀਮੈਂਟ ਦੇ ਏਲੋਏ ਨਾਲ ਬਣਦੇ ਹਨ।
ਇਹ ਪਰਮਾਨੈਂਟ ਮੈਗਨੇਟ ਦੀ ਸ਼ਕਤੀਸ਼ਾਲੀ ਕਿਸਮ ਹੁੰਦੀ ਹੈ ਅਤੇ ਇਹ ਵੱਖ-ਵੱਖ ਉਤਪਾਦਾਂ ਵਿੱਚ ਵਰਤੀ ਜਾਂਦੀ ਹੈ, ਜਿਵੇਂ ਕਿ ਇਲੈਕਟ੍ਰਿਕ ਮੋਟਰਾਂ, ਜਨਰੇਟਰ ਅਤੇ ਹਾਰਡ ਡਿਸਕ ਡਰਾਈਵ।
ਏਲੋਏ ਦਾ ਅਰਥ ਹੈ ਦੋ ਜਾਂ ਦੋ ਤੋਂ ਵੱਧ ਕਿਸਮਾਂ ਦੀਆਂ ਧਾਤਾਂ ਨੂੰ ਮਿਲਾ ਕੇ ਬਣਾਈ ਗਈ ਧਾਤ। ਪੰਜਾਬੀ ਵਿੱਚ, ਇਸ ਨੂੰ ਮਿਸ਼ਰਤ ਧਾਤੂ ਵੀ ਕਿਹਾ ਜਾਂਦਾ ਹੈ।
ਸਿੱਖਿਆ ਮੰਤਰਾਲੇ ਦੇ ਸਾਥੀ ਪੋਰਟਲ ਦੇ ਅਨੁਸਾਰ, ਰੇਅਰ ਅਰਥ ਮੈਗਨੇਟ ਦੀ ਖ਼ਾਸੀਅਤ ਉਨ੍ਹਾਂ ਹਾਈ ਦੀ ਮੈਗਨੇਟਿਕ ਸਟ੍ਰੈਂਥ ਭਾਵ ਉੱਚ ਚੁੰਬਕੀ ਤਾਕਤ, ਹਾਈ ਕੋਏਸਰਿਟੀ ਅਤੇ ਹਾਈ ਐਨਰਜੀ ਪ੍ਰੋਡਕਟ ਹੁੰਦੀ ਹੈ।
ਮੈਗਨੇਟਿਕ ਸਟ੍ਰੈਂਥ ਇੱਕ ਮੈਗਨੇਟ ਦੀ ਦੂਜੇ ਮੈਗਨੇਟ ਨੂੰ ਆਕਰਸ਼ਿਤ ਕਰਨ ਜਾਂ ਦੂਰ ਕਰਨ ਦੀ ਸਮਰੱਥਾ ਹੈ।
ਕੋਏਸਰਵਿਟੀ ਇੱਕ ਮੈਗਨੇਟ ਦਾ ਡੀਮੈਗਨੇਟਾਈਜ਼ ਹੋਣ ਦਾ ਰੇਜੀਸਟੈਂਸ ਹੈ। ਐਨਰਜੀ ਪ੍ਰੋਡਕਟ ਇੱਕ ਮੈਗਨੇਟ ਵਿੱਚ ਸਟੋਰ ਮੈਗਨੇਟਿਕ ਐਨਰਜੀ ਦੀ ਮਾਤਰਾ ਨੂੰ ਕਹਿੰਦੇ ਹਨ।
ਰੇਅਰ ਅਰਥ ਮੈਗਨੇਟ ਦੀ ਮੈਗਨੇਟਿਕ ਸਟ੍ਰੈਂਥ ਇਸ ਕਾਰਨ ਹੁੰਦੀ ਹੈ ਕਿ ਉਹ ਰੇਅਰ ਅਰਥ ਐਲੀਮੈਂਟਸ ਦੇ ਏਲੋਏ ਨਾਲ ਬਣੇ ਹੁੰਦੇ ਹਨ, ਜਿਨ੍ਹਾਂ ਵਿੱਚ ਅਨਪੇਅਰਡ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਇਹ ਅਨਪੇਅਰ਼ ਇਲੈਕਟ੍ਰਾਨ ਇੱਕ ਮਜ਼ਬੂਤ ਮੈਗਨੇਟਿਕ ਫੀਲਡ ਬਣਾਉਂਦੇ ਹਨ।
ਰੇਅਰ ਅਰਥ ਮੈਗਨੇਟ ਦੀ ਕੋਏਸਰਵਿਟੀ ਇਸ ਕਾਰਨ ਹੁੰਦੀ ਹੈ ਕਿ ਉਨ੍ਹਾਂ ਵਿੱਚ ਹਾਈ ਮੈਗਨੇਟੋਕ੍ਰਿਸਟਲਾਈਨ ਐਨੀਸੋਟ੍ਰੋਪੀ ਹੁੰਦੀ ਹੈ। ਇਸਦਾ ਮਤਲਬ ਹੈ ਕਿ ਰੇਅਰ ਅਰਥ ਮੈਗਨੇਟ ਵਿੱਚ ਮੋਮੈਂਟਸ ਇੱਕ ਦੂਜੇ ਨਾਲ ਮਜ਼ਬੂਤੀ ਨਾਲ ਜੁੜੇ ਹੁੰਦੇ ਹਨ।
ਇਸ ਰੇਅਰ ਅਰਥ ਮੈਗਨੇਟਿਕ ਫੀਲਡ ਦਾ ਡੀਮੈਗਨੇਟਾਈਜ਼ ਹੋਣਾ ਮੁਸ਼ਕਲ ਹੋ ਜਾਂਦਾ ਹੈ।
ਰੇਅਰ ਅਰਥ ਮੈਗਨੇਟਿਕ ਦੀ ਸ਼ਕਤੀ ਦਾ ਕਾਰਨ ਇਹ ਹੁੰਦਾ ਹੈ ਕਿ ਉਨ੍ਹਾਂ ਵਿੱਚ ਹਾਈ ਮੈਗਨੇਟਿਕ ਸਟ੍ਰੈਂਥ ਅਤੇ ਹਾਈ ਕੋਏਸਰਵਿਟੀ ਹੁੰਦੀ ਹੈ। ਇਸਦਾ ਮਤਲਬ ਹੈ ਕਿ ਰੇਅਰ ਅਰਥ ਮੈਗਨੇਟਿਕ ਐਨਰਜੀ ਸਟੋਰ ਕਰ ਸਕਦੇ ਹਨ।
ਅਤੇ ਇਹ ਕਿੱਥੇ-ਕਿੱਥੇ ਵਰਤੇ ਜਾਂਦੇ ਹਨ?
- ਇਲੈਕਟ੍ਰਿਕ ਮੋਟਰਾਂ
- ਜਨਰੇਟਰ
- ਹਾਰਡ ਡਿਸਕ ਡਰਾਈਵ
- ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ (MRI) ਮਸ਼ੀਨਾਂ
- ਹੈੱਡਫੋਨ
- ਮਾਈਕ੍ਰੋਫੋਨ
- ਮੈਗਨੈਟਿਕ ਸੈਪਰੇਟਰ
- ਮੈਗਨੈਟਿਕ ਬੇਅਰਿੰਗ
- ਮੈਗਨੈਟਿਕ ਗਹਿਣੇ
ਇਹ ਕਿਵੇਂ ਬਣਦੇ ਹਨ?

ਤਸਵੀਰ ਸਰੋਤ, Getty Images
ਰੇਅਰ ਅਰਥ ਮੈਗਨੇਟ ਅਸਲ ਵਿੱਚ ਰੇਅਰ ਅਰਥ ਐਲੀਮੈਂਟ ਅਤੇ ਦੂਸਰੇ ਮੈਟਲ ਦੇ ਕੌਂਬੀਨੇਸ਼ਨ ਨਾਲ ਬਣੇ ਹੁੰਦੇ ਹਨ। ਮੈਗਨੇਟ ਵਿੱਚ ਇਸਤੇਮਾਲ ਹੋਣ ਵਾਲੇ ਰੇਅਰ ਅਰਥ ਐਲੀਮੈਂਟ ਦੇ ਨਾਮ ਹਨ ਨਿਓਡੀਮੀਅਮ, ਪ੍ਰੇਸੋਡੀਮੀਅਮ ਅਤੇ ਡਿਸਪ੍ਰੋਸੀਅਮ ਹਨ।
ਇਹ ਐਲੀਮੈਂਟ ਆਇਰਨ, ਬੋਰਾਨ ਅਤੇ ਦੂਜੇ ਮੈਟਲ ਦੇ ਨਾਲ ਮਿਲਦੇ ਹਨ ਤਾਂ ਮੈਟੇਰੀਅਲ ਬਣਾਉਂਦੇ ਹਨ, ਜੋ ਬਹੁਤ ਮੈਗਨੇਟਿਕ ਹੁੰਦਾ ਹੈ।
ਰੇਅਰ ਅਰਥ ਮੈਗਨੇਟ ਬਣਾਉਣ ਦੀ ਪ੍ਰਕਿਰਿਆ ਕਾਫ਼ੀ ਗੁੰਝਲਦਾਰ ਹੈ ਅਤੇ ਇਸ ਵਿੱਚ ਕਈ ਗੇੜ ਸ਼ਾਮਲ ਹੁੰਦੇ ਹਨ।
1. ਮਾਈਨਿੰਗ ਅਤੇ ਰਿਫਾਈਨਿੰਗ
ਰੇਅਰ ਅਰਥ ਮੈਗਨੇਟ ਬਣਾਉਣ ਦਾ ਪਹਿਲਾ ਕਦਮ ਰੇਅਰ ਅਰਥ ਐਲੀਮੈਂਟ ਦੀ ਮਾਈਨਿੰਗ ਜਾਂ ਖੁਦਾਈ। ਇਹ ਐਲੀਮੈਂਟ ਕਈ ਤਰ੍ਹਾਂ ਨੇ ਮਿਨਰਲ ਵਿੱਚ ਮਿਲਦੇ ਹਨ, ਜਿਸ ਵਿੱਚ ਬੇਸਨਾਸਾਈਟ, ਮੋਨਾਜ਼ਾਈਟ ਅਤੇ ਜ਼ੈਨੋਟਾਈਮ ਸ਼ਾਮਲ ਹਨ। ਇਨ੍ਹਾਂ ਮਿਨਰਲ ਦੀ ਪਹਿਲਾ ਖੁਦਾਈ ਕੀਤੀ ਜਾਂਦੀ ਹੈ ਅਤੇ ਰੇਅਰ ਅਰਥ ਐਲੀਮੈਂਟ ਕੱਢਣ ਲਈ ਪ੍ਰੋਸੈਸਿੰਗ ਕੀਤੀ ਜਾਂਦੀ ਹੈ।
2.ਏਲਾਂਇੰਗ
ਅਗਲਾ ਕਦਮ ਰੇਅਰ ਅਰਥ ਮੈਟੇਰੀਅਲ ਨੂੰ ਦੂਜੇ ਮੈਟਲ ਦੇ ਨਾਲ ਏਲੋਏ ਕਰਨਾ ਭਾਵ ਮਿਲਾਉਣਾ। ਰੇਅਰ ਅਰਥ ਮੈਟੇਰੀਅਲ ਵਿੱਚ ਵਰਤੀਆਂ ਜਾਣ ਵਾਲੀਆਂ ਆਮ ਧਾਤਾਂ ਵਿੱਚ ਆਇਰਨ, ਬੋਰਾਨ ਅਤੇ ਕੋਬਾਲਟ ਸ਼ਾਮਲ ਹਨ। ਇਨ੍ਹਾਂ ਮੈਟਲ ਨੂੰ ਪਿਘਲਾ ਕੇ ਇਕੱਠੇ ਮਿਲਾਇਆ ਜਾਂਦਾ ਹੈ ਅਤੇ ਫਿਰ ਮੋਲਡ ਕੀਤਾ ਜਾਂਦਾ ਹੈ।
3. ਸਿੰਟਰਿੰਗ
ਇਸ ਤੋਂ ਬਾਅਦ ਕਾਸਟ ਮੈਗਨੇਟ ਦੀ ਸਿੰਟਰਿੰਗ ਕੀਤੀ ਜਾਂਦੀ ਹੈ। ਸਿੰਟਰਿੰਗ ਦਾ ਮਤਲਬ ਹੈ ਕਿ ਉੱਚੇ ਤਾਪਮਾਨ 'ਤੇ ਮੈਗਨੇਟ ਦੀ ਹੀਟਿੰਗ, ਪਰ ਇਸ ਤਰ੍ਹਾਂ ਕਿ ਉਹ ਪਿਘਲੇ ਨਹੀਂ। ਇਸ ਪ੍ਰਕਿਰਿਆ ਨਾਲ ਮੈਗਨੇਟ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਮਦਦ ਮਿਲਦੀ ਹੈ ਅਤੇ ਜੰਗ ਲੱਗਣ ਦਾ ਖ਼ਤਰਾ ਘੱਟ ਹੁੰਦਾ ਹੈ।
4. ਮੈਗਨੇਟਾਈਜ਼
ਰੇਅਰ ਅਰਥ ਮੈਗਨੇਟ ਦਾ ਆਖ਼ਰੀ ਗੇੜ ਹੈ ਉਨ੍ਹਾਂ ਨੂੰ ਮੈਗਨੇਟਾਈਜ਼ ਕਰਨਾ। ਅਜਿਹਾ ਤਾਕਤਵਰ ਮੈਗਨੇਟਿਕ ਫੀਲਡ ਵਿੱਚ ਰੱਖ ਕੇ ਕੀਤਾ ਜਾਂਦਾ ਹੈ। ਮੈਗਨੇਟਿਕ ਫੀਲਡ, ਮੈਗਨੇਟ ਵਿੱਚ ਮੈਗਨੇਟਿਕ ਡੋਮੇਮ ਦੇ ਨਾਲ ਅਲਾਈਨ ਹੁੰਦੀ ਹੈ, ਜਿਸ ਨਾਲ ਸਟ੍ਰੌਂਗ ਮੈਗਨੇਟਿਕ ਬਣਾਉਂਦੀ ਹੈ।
ਦੋ ਮੁੱਖ ਰੇਅਰ ਅਰਥ ਮੈਗਨੇਟ ਕਿਹੜੇ ਹਨ?

ਤਸਵੀਰ ਸਰੋਤ, Getty Images
ਨਿਓਡੀਮੀਅਮ ਮੈਗਨੇਟ, ਰੇਅਰ ਅਰਥ ਦੀ ਸਭ ਤੋਂ ਆਮ ਕਿਸਮ ਕਹੀ ਜਾਂਦੀ ਹੈ। ਇਹ ਨਿਓਡੀਮੀਅਮ, ਆਇਰਨ ਅਤੇ ਬੋਰਾਨ ਦੇ ਏਲੋਏ ਜਾਂ ਮਿਸ਼ਰਣ ਨਾਲ ਬਣਦਾ ਹੈ। ਨਿਓਡੀਮੀਅਮ ਮੈਗਨੇਟ ਬਹੁਤ ਮਜ਼ਬੂਤ ਹੁੰਦੇ ਹਨ, ਪਰ ਜੇਕਰ ਡਿੱਗ ਜਾਣ ਜਾਂ ਚੰਗੀ ਤਰ੍ਹਾਂ ਸੰਭਾਲੇ ਨਾ ਜਾਣ ਤਾਂ ਟੁੱਟ ਵੀ ਜਾਂਦੇ ਹਨ।
ਸੇਮੇਰੀਅਮ-ਕੋਬਾਲਟ ਮੈਗਨੇਟ। ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ, ਇਹ ਸੈਮੇਰੀਅਮ ਅਤੇ ਕੋਬਾਲਟ ਤੋਂ ਬਣਦਾ ਹੈ। ਇਹ ਨਿਓਡੀਮੀਅਮ ਮੈਗਨੇਟ ਜਿੰਨਾ ਮਜ਼ਬੂਤ ਨਹੀਂ ਹੁੰਦਾ, ਪਰ ਇਹ ਡਿਊਰੇਬਲ ਹੁੰਦਾ ਹੈ ਅਤੇ ਉੱਚ ਤਾਪਮਾਨ ਵਿੱਚ ਵੀ ' ਟਿਕਿਆ ਰਹਿੰਦਾ ਹੈ।
ਨਿਓਡੀਮੀਅਮ ਮੈਗਨੇਟ ਕਿੱਥੇ-ਕਿੱਥੇ ਵਰਤੇ ਜਾਂਦੇ ਹਨ?
- ਇਲੈਕਟ੍ਰਿਕ ਮੋਟਰਾਂ
- ਜਨਰੇਟਰ
- ਹਾਰਡ ਡਿਸਕ ਡਿਵਾਈਸਾਂ
- ਐੱਮਆਰਆਈ ਮਸ਼ੀਨਾਂ
- ਲਾਊਡਸਪੀਕਰ
- ਹੈੱਡਫੋਨ
- ਖਿਡੌਣੇ
ਸਮੇਰੇਮੀਅਮ-ਕੋਬਾਲਟ ਮੈਗਨੇਟ ਕਿੱਥੇ-ਕਿੱਥੇ ਵਰਤਿਆ ਜਾਂਦਾ ਹੈ?
- ਏਰੋਸਪੇਸ
- ਆਟੋਮੋਟਿਵ
- ਟੋਮੋਟਿਵ
- ਮੈਡੀਕਲ
- ਫੌਜੀ
- ਉਦਯੋਗਿਕ
ਨਿਓਡੀਮੀਅਮ ਅਤੇ ਸੈਮੇਰੀਅਮ-ਕੋਬਾਲਟ ਮੈਗਨੇਟ ਤੋਂ ਇਲਾਵਾ, ਹੋਰ ਕਿਸਮ ਦੇ ਰੇਅਰ ਅਰਥ ਮੈਗਨੇਟ ਵੀ ਹੁੰਦੇ ਹਨ, ਜਿਵੇਂ ਕਿ:
ਪ੍ਰਾਸੋਡੀਮੀਅਮ ਚੁੰਬਕ ਪ੍ਰਾਸੋਡੀਮੀਅਮ, ਆਇਰਨ ਅਤੇ ਬੋਰਾਨ ਤੋਂ ਬਣੇ ਹੁੰਦੇ ਹਨ। ਇਹ ਕੁਝ-ਕੁਝ ਨਿਓਡੀਮੀਅਮ ਮੈਗਨੇਟ ਵਰਗੇ ਹੁੰਦੇ ਹਨ, ਪਰ ਉਨ੍ਹਾਂ ਤੋਂ ਥੋੜ੍ਹੇ ਘੱਟ ਮਜ਼ਬੂਤ ਹੁੰਦੇ ਹਨ।
ਡਿਸਪ੍ਰੋਸੀਅਮ ਮੈਗਨੇਟ ਡਿਸਪ੍ਰੋਸੀਅਮ, ਆਇਰਨ ਅਤੇ ਬੋਰਾਨ ਨਾਲ ਮਿਲ ਕੇ ਬਣਦੇ ਹਨ। ਇਹ ਰੇਅਰ ਅਰਥ ਮੈਗਨੇਟ ਵਿੱਚ ਇਹ ਤਾਪਮਾਨ ਦੇ ਸਾਹਮਣੇ ਸਭ ਤੋਂ ਮਜ਼ਬੂਤੀ ਨਾਲ ਟਿਕੇ ਰਹਿੰਦੇ ਹਨ।
ਹੋਲਮੀਅਮ ਮੈਗਨੇਟ ਹੋਲਮੀਅਮ, ਆਇਰਨ ਅਤੇ ਬੋਰਾਨ ਦੇ ਏਲੋਏ ਨਾਲ ਬਣਦੇ ਹਨ। ਇਹ ਰੇਅਰ ਅਰਥ ਮੈਗਨੇਟ ਵਿੱਚ ਮੈਗਨੇਟੀਕਲੀ ਸਭ ਤੋਂ ਸਾਫਟ ਮੰਨੇ ਜਾਂਦੇ ਹਨ।
ਸਮਾਰਟਫ਼ੋਨ ਹੋਣ, ਇਲੈਕਟ੍ਰਿਕ ਵਾਹਨ ਹੋਣ ਜਾਂ ਵਿੰਡ ਟਰਬਾਈਨ ਹੋਣ, ਰੇਅਰ ਅਰਥ ਮੈਗਨੇਟ ਵੱਖ-ਵੱਖ ਤਕਨੀਕੀ ਯੰਤਰਾਂ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ। ਇਹ ਰੇਅਰ ਅਰਥ ਐਲੀਮੈਂਟਾਂ ਨਾਲ ਬਣੇ ਹੁੰਦੇ ਹਨ, ਜੋ ਵੱਖ-ਵੱਖ ਅਤੇ ਖ਼ਾਸ ਮੈਗਨੇਟਿਕ ਪ੍ਰੋਪਰਟੀ ਰੱਖਣ ਵਾਲੇ 17 ਐਲੀਮੈਂਟ ਦਾ ਗਰੁੱਪ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












