ਲੋਕ ਸਭਾ ਚੋਣਾਂ 2024: ਗੁਰਦਾਸਪੁਰ ’ਚ ਮੋਦੀ, ‘ਪੰਜਾਬ ਨੂੰ ਮੌਜੂਦਾ ਹਾਲਾਤ ’ਚੋਂ ਭਾਜਪਾ ਹੀ ਕੱਢ ਸਕਦੀ ਹੈ’

ਤਸਵੀਰ ਸਰੋਤ, Pardeep Pundit/BBC
ਬੀਬੀਸੀ ਪੰਜਾਬੀ ਦੇ ਇਸ ਪੰਨੇ ਰਾਹੀਂ ਅਸੀਂ ਆਮ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਣੇ ਦੇਸ਼ ਦਾ ਪ੍ਰਮੁੱਖ ਸਿਆਸੀ ਘਟਨਾਕ੍ਰਮ ਤੁਹਾਡੇ ਤੱਕ ਪਹੁੰਚਾ ਰਹੇ ਹਾਂ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਪੰਜਾਬ ਵਿੱਚ ਦੂਜਾ ਦਿਨ ਹੈ ਅਤੇ ਇਸ ਦੌਰਾਨ ਉਹ ਗੁਰਦਾਸਪੁਰ ਅਤੇ ਜਲੰਧਰ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।
ਵੀਰਵਾਰ ਨੂੰ ਉਨ੍ਹਾਂ ਨੇ ਪਟਿਆਲਾ ਵਿੱਚ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਸੀ।
ਕਿਸਾਨ ਯੂਨੀਅਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਦੌਰੇ ਦਾ ਵਿਰੋਧ ਕਰ ਰਹੀਆਂ ਹਨ। ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰੋਕਣ ਲਈ ਥਾਓਂ-ਥਾਈਂ ਨਾਕੇਬੰਦੀ ਵੀ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿੱਚ ਦੀਨਾਨਗਰ ਅਤੇ ਜਲੰਧਰ ਵਿੱਖੇ ਰੈਲੀਆਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਲ-ਪਲ ਪੰਜਬਾ ਦੇ ਲੋਕਾਂ ਲਈ ਹੈ।
ਹੰਸ ਰਾਜ ਹੰਸ ਨੇ ਕਿਸਾਨਾਂ ਤੋਂ ਮੰਗੀ ਮੁਆਫ਼ੀ ਕਿਹਾ,"ਮੈਂ ਸ਼ਹਾਦਤ ਲਈ ਲਈ ਵੀ ਤਿਆਰ ਹਾਂ।"
ਬੀਤੇ ਦਿਨ ਦਾ ਅਹਿਮ ਘਟਨਾਕ੍ਰਮ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਮੇਰਾ ਪਲ-ਪਲ ਤੁਹਾਡੇ ਲਈ ਹੈ - ਮੋਦੀ
ਗੁਰਦਾਸਪਪੁਰ ਦੇ ਦੀਨਾਨਗਰ ਵਿੱਚ ਰੈਲੀ ਨੂੰ ਸੰਬਧਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ
ਮੋਦੀ ਨੇ ਬੋਲਦਿਆਂ ਕਿਹਾ, "ਸਾਡੇ ਪੰਜਾਬ ਨੂੰ ਸਭ ਤੋਂ ਵੱਧ ਜ਼ਖ਼ਮ ਇਸੇ ਇੰਡੀ ਗਠਜੋੜ ਨੇ ਦਿੱਤੇ ਹਨ, ਆਜ਼ਾਦੀ ਤੋਂ ਬਾਅਦ ਵੰਡ ਦਾ ਜ਼ਖ਼ਮ, ਸਵਾਰਥ ਦੇ ਚਲਦਿਆਂ ਅਸਥਿਰਤਾ ਦਾ ਜ਼ਖ਼ਮ, ਪੰਜਾਬ ਵਿੱਚ ਅਸ਼ਾਂਤੀ ਦਾ ਲੰਬਾ ਦੌਰ, ਪੰਜਾਬ ਦੇ ਭਾਈਚਾਰੇ ਤੇ ਹਮਲਾ ਸਾਡੀ ਆਸਥਾ ਉੱਤੇ ਸੱਟ ਹੈ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਪੰਜਾਬ ਦਾ ਮੁੱਖ ਮੰਤਰੀ ਖ਼ੁਦ ਕੋਈ ਫ਼ੈਸਲਾ ਨਹੀਂ ਲੈ ਸਕਦਾ। ਤਿਹਾੜ ਜਾਂਦਾ ਸਲਾਹ ਲੈਣ ਲਈ, ਕੀ ਪੰਜਾਬ ਦੀ ਸਰਕਾਰ ਜੇਲ੍ਹ ਵਿੱਚੋਂ ਚਲੇਗੀ। ਇਹ ਪੰਜਾਬ ਦੀ ਬੇਇੱਝਤੀ ਹੈ ਇਹ ਗੁਰੂਆਂ ਦੀ ਭੂਮੀ ਦੀ ਬੇਇੱਝਤੀ ਹੈ।”
“ਅੱਜ ਪੰਜਾਬ ਜਿਸ ਸਥਿਤੀ ਵਿੱਚ ਹੈ ਉਸ ਤੋਂ ਬਾਹਰ ਕੱਢਣ ਲਈ ਮੈਂ ਪੰਜਾਬ ਵਾਸੀਆਂ ਤੋਂ ਕੁਝ ਮੰਗਣ ਆਇਆ। ਪੰਦਾਬ ਦੇ ਸੁਨਿਹਰੇ ਭਵਿੱਖ ਲਈ, ਦੇਸ਼ ਦੇ ਸੁਨਿਹਰੇ ਭਵਿੱਖ ਲਈ ਪੰਜਾਬ ਜ਼ਿਆਦਾ ਤੋਂ ਜ਼ਿਆਦਾ ਭਾਜਪਾ ਦੇ ਸੰਸਦ ਮੈਂਬਰ ਜਿਤਾ ਕੇ ਭੇਜੇ।”
“ਮੇਰਾ ਪਲ ਪਲ ਤੁਹਾਡੇ ਲਈ ਹੈ, ਦੇਸ਼ ਲਈ ਹੈ।”

ਤਸਵੀਰ ਸਰੋਤ, Hans Raj Hans/FB
ਹੰਸ ਰਾਜ ਹੰਸ ਨੇ ਹੱਥ ਬੰਨ੍ਹ ਕੇ ਕਿਸਾਨਾਂ ਤੋਂ ਮੰਗੀ ਮੁਆਫ਼ੀ ਤੇ ਦਿੱਤੀਆਂ ਇਹ ਦਲੀਲਾਂ
ਚੋਣ ਪ੍ਰਚਾਰ ਲਈ ਆਏ ਹੰਸ ਰਾਜ ਹੰਸ ਨੇ ਕਿਸਾਨਾਂ ਤੋਂ ਮੰਗੀ ਮੁਆਫ਼ੀ ਕਿਹਾ ਮੈਂ ਜੇ ਸ਼ੁੱਭਕਰਮਨ ਵਾਪਸ ਆ ਜਾਂਦਾ ਤਾਂ ਮੈਂ ਸ਼ਹਾਦਤ ਲਈ ਤਿਆਰ ਹਾਂ।
ਉਨ੍ਹਾਂ ਕਿਹਾ,“ਮੈਂ ਕਿਸਾਨ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਹੱਥ ਜੋੜਕੇ ਬੇਨਤੀ ਕਰਦਾਂ ਹਾਂ, ਮੈਂ ਮੁਆਫ਼ੀ ਮੰਗਦਾ ਹਾਂ। ਮੈਂ ਤੁਹਾਡਾ ਵੀ ਹਾਂ। ਖੇਤੀ ਕਾਨੂੰਨ ਮੈਂ ਨਹੀਂ ਬਣਾਏ। ਮੈਨੂੰ ਇਸ ਬਾਰੇ ਬਾਅਦ ਵਿੱਚ ਪਤਾ ਲੱਗਿਆ।”
“ਮੇਰੀ ਕਿਸੇ ਨਾਲ ਦੁਸ਼ਮਣੀ ਨਹੀਂ। ਕੱਲ੍ਹ ਮੈਂ ਮੋਦੀ ਸਾਹਿਬ ਦੀ ਰੈਲੀ ਉੱਤੇ ਸੀ। ਕਰੀਬ ਹਜ਼ਾਰ ਬੰਦੇ ਨੇ ਕਿਹਾ ਕਿ ਅੱਜ ਇਸ ਦਾ ਬਦਲਾ ਲੈ ਲਓ। ਮੇਰੀ ਗੱਡੀ ਤੋੜ੍ਹ ਦਿੱਤੀ ਗਈ। ਮੈਂ ਆਪਣੇ ਲੋਕਾਂ ਲਈ ਸ਼ਹਾਦਤ ਨੂੰ ਵੀ ਤਿਆਰ ਹਾਂ।”
ਉਨ੍ਹਾਂ ਕਿਹਾ, “ਮੇਰੀ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਪਿੰਡਾਂ ਵਿੱਚ ਪਾੜੇ ਪੈਣ। ਮੈਂ ਨਹੀਂ ਚਾਹੁੰਦਾ ਪਿੰਡਾਂ ਵਿੱਚ ਲੋਕੀ ਆਪਸ ਵਿੱਚ ਲੜਨ। ਆਪਸ ਵਿੱਚ ਭਾਈਚਾਰਾ ਕਾਇਮ ਰੱਖੋ। ਤੁਸੀਂ ਮੇਰੇ ਵੱਲ ਪੱਥਰ ਮਾਰੋਗੇ ਤਾਂ ਮੈਂ ਤੁਹਡੇ ਵੱਲ ਫੁੱਲ ਸੁੱਟਾਗਾਂ।”
“ਜੇ ਮੈਨੂੰ ਮਾਰਿਆਂ ਸ਼ੁੱਭਕਰਨ ਵਾਪਸ ਆਉਂਦਾ ਤਾਂ ਠੀਕ ਹੈ ਉਹ ਮੇਰਾ ਵੀ ਪੁੱਤ ਸੀ।”
ਹੰਸ ਰਾਜ ਹੰਸ ਨੇ ਕਿਹਾ, “ਮੈਂ ਇੱਥੇ ਗਰੀਬਾਂ ਲਈ ਵੀ ਆਇਆ, ਕਿਸਾਨਾਂ ਲਈ ਵੀ ਆਇਆ, ਵਪਾਰੀਆਂ ਲਈ ਵੀ ਆਇਆ। ਡਰਾਈਵਰ ਮੇਰਾ ਬੇਟੇ ਵਰਗਾ ਹੈ, ਮੈਨੂੰ ਕਿਸੇ ਇਕੱਲੀ ਜਗ੍ਹਾ ਬੁਲਾ ਲਈਓ, ਮੈਂ ਨਹੀ ਚਾਹੁੰਦਾ ਉਸ ਦਾ ਕੋਈ ਨੁਕਸਾਨ ਹੋਵੇ।”
“ਮੇਰੀ ਬੇਨਤੀ ਹੈ ਕਿ ਪਿੰਡਾਂ ਵਿੱਚ ਭਾਈਚਾਰਾ ਬਣਾ ਸਕੋ। ਤੁਸੀਂ ਖ਼ੁਸ਼ ਰਹੋ, ਅਬਾਦ ਰਹੋ।”

ਤਸਵੀਰ ਸਰੋਤ, gurpreet chawla/bbc
ਕਿਸਾਨ ਯੂਨੀਅਨਾਂ ਦੀ ਕੀ ਹੈ ਤਿਆਰੀ
ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚਣਾ ਹੈ।
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਖਾਲਸਾ ਵੱਲੋਂ ਲਏ ਗਏ ਫੈਸਲੇ ਅਨੁਸਾਰ ਅੱਜ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਪੀਐੱਮ ਮੋਦੀ ਨੂੰ ਸਵਾਲ ਪੁੱਛਣ ਜਾਣ ਦਾ ਐਲਾਨ ਕੀਤਾ ਗਿਆ ਹੈ।
ਉੱਧਰ ਪ੍ਰਸ਼ਾਸਨ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਕਿਸਾਨ ਆਗੂ ਰੈਲੀ ਵਾਲੀ ਜਗ੍ਹਾ ’ਤੇ ਨਾ ਪਹੁੰਚ ਸਕਣ।
ਇਸ ਲਈ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਅਫ਼ਸਰ ਕੁਝ ਕਿਸਾਨ ਆਗੂਆ ਨੂੰ ਰੋਕਣ ਦੇ ਮੰਤਵ ਨਾਲ ਉਹਨਾਂ ਦੇ ਘਰਾਂ ਅਤੇ ਪਿੰਡਾਂ ਵਿੱਚ ਜਾ ਰਹੇ ਹਨ।
ਕਿਸਾ਼ਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਵੇਂ ਕਿ ਉਹ ਦਾਅਵਾ ਕਰਦੇ ਹਨ, ਦੁਨੀਆਂ ਦੇ ਸਭ ਤੋਂ ਤਾਕਤਵਰ ਪ੍ਰਧਾਨ ਮੰਤਰੀ ਹਨ ਪਿਛਲੇ ਦਸ ਸਾਲਾਂ ਵਿੱਚ ਉਨ੍ਹਾਂ ਨੇ ਵਿਕਾਸ ਕੀਤਾ ਹੈ ਸਾਡੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੇ ਹਨ। ਪੰਜਾਬ ਭਾਜਪਾ ਦੇ ਵੀ ਕਿਸੇ ਆਗੂ ਵਿੱਚ ਦਮ ਨਹੀਂ ਹੈ ਕਿ ਸਾਡੇ ਸਵਾਲਾਂ ਦਾ ਜਵਾਬ ਦੇ ਦੇਣ।”

ਤਸਵੀਰ ਸਰੋਤ, gurpreet chawla/bbc
ਗੁਰਦਾਸਪੁਰ ਦੇ ਚਾਪੂ ਪਿੰਡ ਵਿੱਚ ਕਿਸਾਨਾਂ-ਮਜ਼ਦੂਰਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਹੇਠ ਲਿਖੇ ਸਵਾਲ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਣਾ ਚਾਹੁੰਦੇ ਹਨ—
- ਰਾਜਧਾਨੀ ਦਿੱਲੀ ਵਿੱਚ ਜਾਕੇ ਮੁਜ਼ਾਹਰਾ ਕਰਨ ਦਾ ਹੱਕ ਦੇਸ ਦੇ ਕਿਸਾਨਾਂ-ਮਜ਼ਦੂਰਾਂ ਨੂੰ ਨਹੀਂ ਹੈ?
- ਹਾਈਵੇਅ ਦੇ ਉੱਤੇ ਦੀਵਾਰਾਂ ਕਿਹੜੇ ਕਾਨੂੰਨ ਤਹਿਤ ਕੱਢੀਆਂ ਗਈਆਂ?
- ਸਾਡੇ ਉੱਤੇ ਕੀਤੀ ਗਈ ਤਾਕਤ ਦੀ ਵਰਤੋਂ ਜਿਸ ਕਾਰਨ 750 ਕਿਸਾਨ ਮਾਰੇ ਗਏ ਅਤੇ ਸ਼ੁਭਕਰਨ ਦੀ ਵੀ ਮੌਤ ਹੋਈ, ਇਸਦਾ ਜਵਾਬ ਸਾਨੂੰ ਦਿਓ?
- ਲਖੀਮਪੁਰ ਖੀਰੀ ਦੇ ਮੁਲਜ਼ਮ ਨੂੰ ਟਿਕਟ ਦਿੱਤੀ ਗਈ। ਹੁਣ ਵੀ ਕਿਹਾ ਜਾ ਰਿਹਾ ਹੈ ਕਿ ਜਿੱਤ ਕੇ ਆਉਣ ਤੋਂ ਬਾਅਦ ਉਸਦਾ ਸਨਮਾਨ ਕੀਤਾ ਜਾਵੇਗਾ। ਇਸ ਸਵਾਲ ਦਾ ਜਵਾਬ ਸਾਨੂੰ ਦਿਓ?
- ਤੁਹਾਨੂੰ ਐੱਮਐੱਸਪੀ ਕਨੂੰਨੀ ਗਰੰਟੀ ਦਾ ਕਾਨੂੰਨ ਬਣਾਉਣ ਵਿੱਚ ਕੀ ਪ੍ਰੇਸ਼ਾਨੀ ਹੈ?
- ਭਾਰਤ ਡਬਲਿਊਟੀਓ ਤੋਂ ਬਾਹਰ ਆਵੇ ਇਸ ਵਿੱਚ ਕੀ ਪ੍ਰੇਸ਼ਾਨੀ ਹੈ?
- ਮਨਰੇਗਾ ਦੇ ਕੰਮ ਦੇ ਦਿਨ ਅਤੇ ਉਜਰਤ ਵਧਾਉਣ ਵਿੱਚ ਕੀ ਦਿੱਕਤ ਹੈ?
ਗੁਰਪ੍ਰੀਤ ਚਾਵਲਾ ਮੁਤਾਬਕ ਕਿਸਾਨਾਂ ਨੂੰ ਪੀਐੱਮ ਮੋਦੀ ਦੀ ਰੈਲੀ ਤੋਂ ਕਰੀਬ 15 ਕਿੱਲੋਮੀਟਰ ਦੂਰ ਰੋਕਿਆ ਗਿਆ ਹੈ।
ਕਿਸਾਨਾਂ ਵਿੱਚ ਪਹੁੰਚੀ ਜਸਦੇਵ ਕੌਰ ਨੇ ਕਿਹਾ, ਕਿ ਜੇ ਸਾਨੂੰ ਜਾਣ ਨਹੀਂ ਦਿੱਤਾ ਜਾਂਦਾਂ ਤਾਂ ਸਾਡੇ ਮਨ ਵਿੱਚ ਮਲਾਲ ਰਹੇਗਾ ਕਿ ਸਾਨੂੰ ਆਪਣੀ ਗੱਲ ਨਹੀਂ ਕਰਨ ਦਿੱਤੀ ਗਈ। ਉਨ੍ਹਾਂ ਨੇ ਕਿਹਾ ਪਿੰਡਾਂ ਵਿੱਚ ਅਸੀਂ ਪੁੱਛਦੇ ਹਾਂ ਉਨ੍ਹਾਂ ਕੋਲ ਜਵਾਬ ਨਹੀਂ ਹਨ।
ਇੱਕ ਹੋਰ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਜੇ ਸਾਨੂੰ ਜਾਣ ਨਹੀਂ ਦਿੱਤਾ ਜਾਂਦਾ ਤਾਂ ਜਿਵੇਂ ਸੂਬਾ ਆਗੂ ਕਹਿਣਗੇ ਅਸੀਂ ਕਰਾਂਗੇ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਮਾਂ ਸੀ ਜਦੋਂ ਬੀਬੀਆਂ ਚੁੱਲ੍ਹੇ-ਚੌਕੇ ਤੱਕ ਸੀਮਤ ਸਨ ਪਰ ਹੁਣ ਅਜਿਹਾ ਨਹੀਂ ਹੈ ਅਸੀਂ ਆਪਣੇ ਭਰਵਾਂ ਨਾਲ ਖੜ੍ਹੇ ਹਾਂ।
ਪੀਐੱਮ ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ

ਤਸਵੀਰ ਸਰੋਤ, BJP/YT
ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਪਟਿਆਲਾ ਵਿੱਚ ਲੋਕਾਂ ਨੂੰ ਪ੍ਰਨੀਤ ਕੌਰ ਦੇ ਪੱਖ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਪ੍ਨੀਤ ਕੌਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਹੈ ਅਤੇ ਕਾਂਗਰਸ ਵਲੋਂ ਪਟਿਆਲਾ ਦੀ ਮੌਜੂਦਾ ਸੰਸਦ ਮੈਂਬਰ ਹਨ।
ਇਸ ਦੌਰਾਨ ਉਨ੍ਹਾਂ ਨੇ ਕਿਹਾ-
ਮੈਂ ਪੰਜਾਬ ਵਿੱਚ ਬਿਤਾਇਆ ਆਪਣਾ ਸਮਾਂ ਬਿਲਕੁਲ ਨਹੀਂ ਭੁੱਲ ਸਕਦਾ।
ਉਨ੍ਹਾਂ ਦਾਅਵਾ ਕੀਤਾ ਕਿ "ਮੋਦੀ ਭਾਰਤ ਨੂੰ ਵਿਕਸਿਤ ਭਾਰਤ ਬਣਾਉਣਾ ਚਾਹੁੰਦਾ ਹੈ।"
"ਮੈਂ ਗੁਰੂਆਂ ਦੀ ਧਰਤੀ ਉੱਤੇ ਸਿਰ ਝੁਕਾ ਕੇ ਪੰਜਾਬ ਦੇ ਭੈਣਾਂ ਭਰਾਵਾਂ ਤੋਂ ਆਸ਼ਿਰਵਾਦ ਲੈਣ ਆਇਆ ਹਾਂ।"
ਪੰਜਾਬ ਦੇ ਲੋਕਾਂ ਨੇ ਖੇਤੀ ਤੋਂ ਲੈ ਕੇ ਹਰ ਖੇਤਰ ਤੱਕ ਯੋਗਦਾਨ ਪਾਇਆ ਹੈ।
‘ਇੱਥੇ ਰੇਤ ਮਾਫ਼ੀਆ, ਡਰਗ ਮਾਫ਼ੀਆ ਤੇ ਸ਼ੂਟਰ ਗੈਂਗ ਦੀ ਮਨਮਰਜ਼ੀ ਚੱਲਦੀ ਹੈ। ਪੂਰੀ ਸਰਕਾਰ ਕਰਜ਼ੇ ਉੱਤੇ ਚੱਲ ਰਹੀ ਹੈ। ਮੰਤਰੀ ਮੌਜ ਕਰ ਰਹੇ ਹਨ। ਜੋ ਕਾਗਜ਼ੀ ਸੀਐੱਮ ਹੈ, ਉਨ੍ਹਾਂ ਨੂੰ ਦਿੱਲੀ ਦਰਬਾਰ ਵਿੱਚ ਹਾਜ਼ਰੀ ਲਗਵਾਉਣ ਤੋਂ ਫ਼ੁਰਸਤ ਨਹੀਂ’
ਆਜ਼ਾਦੀ ਤੋਂ ਬਾਅਦ ਦੂਜੇ ਦਿਨ ਹੀ ਅਯੋਧਿਆ ਵਿੱਚ ਰਾਮ ਮੰਦਰ ਬਣ ਜਾਣਾ ਚਾਹੀਦਾ ਸੀ।ਇਸ ਲਈ ਕਾਂਗਰਸ ਜ਼ਿੰਮੇਵਾਰ ਹੈ।
''ਹੁਣ ਰਾਮ ਮੰਦਰ ਬਣਨ ਤੋਂ ਬਾਅਦ ਦੁਨੀਆਂ ਭਰ ਦੇ ਲੋਕ ਉੱਥੇ ਪਹੁੰਚਦੇ ਹਨ ਤੇ ਬਾਲਮੀਕ ਦੇ ਨਾਮ ਉੱਤੇ ਬਣੇ ਹਵਾਈ ਅੱਡੇ ਉੱਤੇ ਉਤਰਦੇ ਹਨ।''
ਸਾਨੂੰ 70 ਸਾਲਾਂ ਤੱਕ ਕਰਤਾਰ ਸਾਹਿਬ ਨੂੰ ਦੂਰਬੀਨ ਜ਼ਰੀਏ ਦੇਖਣਾ ਪਿਆ।
ਦਰਬਾਰ ਸਾਹਿਬ ਨੂੰ ਵਿਦੇਸ਼ਾਂ ਤੋਂ ਚੰਦਾ ਭੇਜਣਾ ਸੰਭਵ ਨਹੀਂ ਸੀ ਪਰ ਮੋਦੀ ਸਰਕਾਰ ਦੀਆ ਨਵੀਂ ਨੀਤੀਆਂ ਸਦਕਾ ਇਹ ਸੰਭਵ ਹੋ ਸਕਿਆ।
ਉਨ੍ਹਾਂ ਨੇ ਕਿਹਾ ਕਿਹਾ ਸਾਹਿਬਜ਼ਾਦਿਆਂ ਦੀ ਕੁਰਬਾਨੀ ਭੁੱਲੀ ਨਹੀਂ ਜਾ ਸਕਦੀ, ਇਸੇ ਲਈ ਵੀਰ ਬਾਲ ਦਿਵਸ ਮਨਾਉਣ ਦਾ ਫੈਸਲਾ ਲਿਆ ਗਿਆ ਪਰ ਕੁਝ ਲੋਕਾਂ ਨੂੰ ਇਹ ਸਮਝ ਨਹੀਂ ਆਇਆ।
ਉਨ੍ਹਾਂ ਕਿਹਾ ਕਿ, “ਪ੍ਰਧਾਨ ਮੰਤਰੀ ਨੂੰ ਛੱਡੋ ਮੇਰਾ ਤਾਂ ਪੰਜਾਬ ਨਾਲ ਖ਼ੂਨ ਦਾ ਰਿਸ਼ਤਾ ਹੈ। ਗੁਰੂ ਗੋਬਿੰਦ ਸਿੰਘ ਦੇ ਪਹਿਲੇ ਪੰਜ ਪਿਆਰਿਆਂ ਵਿੱਚ ਇੱਕ ਦਵਾਰਕਾ ਤੋਂ ਵੀ ਸੀ।”
ਕਿਸਾਨ ਆਗੂਆਂ ਨੂੰ ਕੀਤਾ ਜਾ ਰਿਹਾ ਨਜ਼ਰਬੰਦ

ਤਸਵੀਰ ਸਰੋਤ, Pardeep Sharma/ BBC
ਜਲੰਧਰ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਮ ਨੂੰ ਰੈਲੀ ਨੂੰ ਸੰਬੋਧਿਤ ਕਰਨ ਪਹੁੰਚਣਾ ਹੈ। ਉੱਥੇ ਵੀ ਰੋਸ ਜਤਾਉਣ ਦੀ ਤਿਆਰੀ ਕਰ ਰਹੇ ਕਿਸਾਨਾਂ ਉੱਤੇ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਹੈ।

ਤਸਵੀਰ ਸਰੋਤ, Pardeep sharma/ BBC

ਤਸਵੀਰ ਸਰੋਤ, Gurpreet Chawla/BBC
ਬੀਬੀਸੀ ਸਹਿਯੋਗੀ ਪ੍ਰਦੀਪ ਪੰਡਿਤ ਮੁਤਾਬਕ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਕਿਸਾਨ ਆਗੂ ਜਗਤਾਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਸਾਢੇ ਪੰਜ ਵਜੇ ਨਿੱਤਨੇਮ ਤੋਂ ਬਾਅਦ ਗੁਰੂ ਘਰ ਤੋਂ ਨਿਕਲਣ ਲੱਗੇ ਤਾਂ ਪੁਲਿਸ ਨੇ ਮੀਡੀਆ ਸਮੇਤ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ।
ਇਸ ਤੋਂ ਉਨ੍ਹਾਂ ਨੇ ਗੁਰਦੁਆਰੇ ਵਿੱਚੋਂ ਹੀ ਅਨਾਊਂਸਮੈਂਟ ਕਰ ਦਿੱਤੀ, ਜਿਸ ਤੋਂ ਬਾਅਦ ਉੱਥੇ ਪਿੰਡ ਵਾਸੀਆਂ ਦਾ ਇਕੱਠ ਹੋ ਗਿਆ।
ਉਨ੍ਹਾਂ ਨੇ ਕਿਹਾ ਕਿ ਉਹ ਜਿੰਨਾ ਹੋ ਸਕੇਗਾ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕਰਦੇ ਰਹਿਣਗੇ।

ਤਸਵੀਰ ਸਰੋਤ, pardeep sharma/BBC
ਹੁਸ਼ਿਆਰਪੁਰ ਵਿੱਚ ਹੀ ਕਿਸਾਨ ਆਗੂ ਮਨਜੀਤ ਸਿੰਘ ਰਾਏ ਦੇ ਪਿੰਡ ਵੀ ਪੁਲਿਸ ਉਨ੍ਹਾਂ ਨੂੰ ਨਜ਼ਰਬੰਦ ਕਰਨ ਪਹੁੰਚੀ ਹੈ।

ਤਸਵੀਰ ਸਰੋਤ, Pardeep Sharma/BBC
ਹੁਸ਼ਿਆਰਪੁਰ ਤੋਂ ਚੋਣ ਮੈਦਾਨ ਵਿੱਚ ਤਾਮਿਲ ਉਮੀਦਵਾਰ ਦੀ ਖਾਸੀਅਤ

ਤਸਵੀਰ ਸਰੋਤ, PARDEEP SHARMA/BBC
‘ਪੰਜਾਬ ਇਜ਼ ਮਾਈ ਮਦਰਲੈਂਡ (ਪੰਜਾਬ ਮੇਰੀ ਮਾਤ ਭੁਮੀ ਹੈ)’, ਇਹ ਬੋਲ ਹਨ ਸਿਰ ’ਤੇ ਨੀਲੇ ਰੰਗ ਦੀ ਦਸਤਾਰ ਅਤੇ ਨੀਲੇ ਰੰਗ ਦਾ ਪਰਨਾ ਬੰਨ੍ਹ ਕੇ ਹੁਸ਼ਿਆਰਪੁਰ ਦੇ ਪਿੰਡ-ਪਿੰਡ ਜਾ ਕੇ ਵੋਟਾਂ ਮੰਗਣ ਜਾ ਰਹੇ ਜੀਵਨ ਸਿੰਘ ਦੇ ਹਨ।
ਜੀਵਨ ਸਿੰਘ ਤਮਿਲ ਤਮਿਲਨਾਡੂ ਦੇ ਜੰਮਪਲ਼ ਹਨ। 51 ਸਾਲਾ ਜੀਵਨ ਸਿੰਘ ਬਹੁਜਨ ਦ੍ਰਵਿੜ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।
ਪੇਸ਼ੇ ਵਜੋਂ ਵਕੀਲ ਜੀਵਨ ਸਿੰਘ ਦੇ ਨਾਲ ਤਮਿਲਨਾਡੂ ਤੋਂ ਉਨ੍ਹਾਂ ਦੇ ਕਈ ਸਾਥੀ ਵੀ ਚੋਣ ਪ੍ਰਚਾਰ ਕਰਨ ਲਈ ਆਏ ਹਨ।
ਉਨ੍ਹਾਂ ਦੇ ਸਾਥੀ ਸਾਈਕਲਾਂ ਅਤੇ ਰਿਕਸ਼ਿਆਂ ਉੱਤੇ ਬੈਨਰ ਲਾ ਕੇ ਅਤੇ ਬੱਸਾਂ ਵਿੱਚ ਚੜ੍ਹ ਕੇ ਪਰਚੇ ਵੰਡ ਕੇ ਜੀਵਨ ਸਿੰਘ ਦੀ ਚੋਣ ਮੁਹਿੰਮ ਵਿੱਚ ਹਿੱਸਾ ਪਾ ਰਹੇ ਹਨ।
ਜੀਵਨ ਸਿੰਘ ਵੀ ਲੋਕਾਂ ਨੂੰ ਆਪਣੇ ਚੋਣਾਂ ਲੜਨ ਦੇ ਮਕਸਦ ਬਾਰੇ ਲੋਕਾਂ ਨੂੰ ਅੰਗਰੇਜ਼ੀ ਵਿੱਚ ਹੀ ਦੱਸਦੇ ਹਨ, ਜਿਸ ਦਾ ਤਰਜਮਾ ਉਨ੍ਹਾਂ ਦੇ ਸਥਾਨਕ ਸਾਥੀ ਪੰਜਾਬੀ ਵਿੱਚ ਕਰਦੇ ਹਨ।
ਇਸ ਸਭ ਦੇ ਚਲਦਿਆਂ ਉਹ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਉਨ੍ਹਾਂ ਬਾਰੇ ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਦੀ ਖਾਸ ਰਿਪੋਰਟ ਤੁਸੀਂ ਇੱਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ।
ਉਨ੍ਹਾਂ ਦੀ ਬਹੁਜਨ ਦ੍ਰਵਿੜ ਪਾਰਟੀ ਬਾਰੇ ਖਾਸ ਰਿਪੋਰਟ ਤੁਸੀਂ ਇੱਥੇ ਦੇਖ ਸਕਦੇ ਹੋ।












