ਟੀ-20 ਵਿਸ਼ਵ ਕੱਪ 2024: ਕੀ ਅਰਸ਼ਦੀਪ ਬੁਮਰਾਹ ਤੋਂ ਬਾਅਦ ਦੂਜੇ ਮੁੱਖ ਗੇਂਦਬਾਜ਼ ਬਣ ਸਕਦੇ ਹਨ

ਰੋਹਿਤ ਸ਼ਰਮਾ ਅਤੇ ਅਰਸ਼ਦੀਪ ਦੀ ਫਾਈਲ ਫੋਟੋ

ਤਸਵੀਰ ਸਰੋਤ, Getty Images

ਟੀ-20 ਵਰਲਡ ਕੱਪ ਟੂਰਨਾਮੈਂਟ ਦੀ ਗਰੁੱਪ ਸਟੇਜ ਵਿੱਚ ਭਾਰਤ ਨੇ ਅਮਰੀਕਾ ਨੂੰ ਸੱਤ ਵਿਕਟਾਂ ਨਾਲ ਸ਼ਿਕਸਤ ਦੇ ਕੇ ਲਗਤਾਰ ਤੀਜੀ ਜਿੱਤ ਦਰਜ ਕੀਤੀ ਹੈ।

ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦੀ ਚੋਣ ਕੀਤੀ। ਅਮਰੀਕਾ ਨੇ ਭਾਰਤ ਨੂੰ 111 ਦੌੜਾਂ ਦਾ ਟੀਚਾ ਦਿੱਤਾ ਸੀ।

ਭਾਰਤ ਦੀ ਇਸ ਜਿੱਤ ਦੇ ਹੀਰੋ ਰਹੇ ਅਰਸ਼ਦੀਪ ਜ਼ਿਨ੍ਹਾਂ ਦਾ ਯੋਗਦਾਨ ਅਹਿਮ ਰਿਹਾ। ਉਨ੍ਹਾਂ ਨੇ 9 ਦੌੜਾਂ ਵਿੱਚ ਅਮਰੀਕਾ ਦੇ 4 ਖਿਡਾਰੀਆਂ ਨੂੰ ਮੈਦਾਨ ਤੋਂ ਰੁਖ਼ਸਤ ਕੀਤਾ।

ਇਸ ਦੇ ਨਾਲ ਹੀ ਸੂਰਿਆ ਕੁਮਾਰ ਦੀ ਪਾਰੀ ਵੀ ਸ਼ਾਨਦਾਰ ਰਹੀ।

ਇਸ ਪਾਰੀ ਵਿੱਚ ਸੂਰਿਆ ਦਾ ਸਾਥ ਦਿੱਤਾ ਸ਼ਿਵਮ ਦੂਬੇ ਨੇ, ਜੋ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦਾ ਹਿੱਸਾ ਬਣੇ ਹਨ।

ਹਾਲਾਂਕਿ ਭਾਰਤ ਲਈ ਇਹ ਜਿੱਤ ਸੌਖੀ ਨਹੀਂ ਸੀ। ਅਮਰੀਕੀ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ ਦੀ ਚੰਗੀ ਅਗਨੀ ਪ੍ਰਖਿਆ ਲਈ।

ਲੇਕਿਨ ਭਾਰਤ ਦੇ ਤਜ਼ਰਬੇ ਨੇ ਉਸ ਨੂੰ ਜਿੱਤ ਦਵਾਈ। ਮੈਚ ਵਿੱਚ ਭਾਰਤ ਨੂੰ ਪੰਜ ਰਨ ਪੈਨਲਟੀ ਦੇ ਵੀ ਮਿਲੇ।

ਇਸ ਦੇ ਨਾਲ ਹੀ ਭਾਰਤ ਦਾ ਸੂਪਰ 8 ਵਿੱਚ ਪਹੁੰਚਣਾ ਤੈਅ ਹੋ ਗਿਆ ਹੈ।

ਭਾਰਤ ਦੀ ਬੱਲੇਬਾਜ਼ੀ ਫਿਰ ਡਾਵਾਂਡੋਲ

ਭਾਰਤ ਅਮਰੀਕਾ ਮੁਕਾਬਲਾ

ਤਸਵੀਰ ਸਰੋਤ, GETTY IMAGES

ਭਾਰਤ ਨੂੰ ਪਾਰੀ ਦੀ ਸ਼ੁਰੂਆਤ ਵਿੱਚ ਹੀ ਦੋ ਵੱਡੇ ਝਟਕੇ ਲੱਗੇ।

ਵਿਰਾਟ ਕੋਹਲੀ ਪਹਿਲੇ ਹੀ ਓਵਰ ਦੀ ਦੂਜੀ ਗੇਂਦ ਉੱਤੇ ਬਿਨਾਂ ਕੋਈ ਰਨ ਬਣਾਏ ਆਊਟ ਹੋ ਗਏ। ਇਸ ਤੋਂ ਬਾਅਦ ਤੀਜੇ ਓਵਰ ਵਿੱਚ ਸਿਰਫ਼ ਤਿੰਨ ਦੌੜਾਂ ਬਣਾ ਕੇ ਰੋਹਿਤ ਸ਼ਰਮਾ ਵੀ ਨੇਤ੍ਰਵਲਕਰ ਦੀ ਗੇਂਦ ਉੱਤੇ ਕੈਚ ਆਊਟ ਹੋ ਗਏ।

ਅਮਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅੱਠ ਵਿਕਟਾਂ ਦੇ ਨੁਕਸਾਨ ਉੱਤੇ 110 ਦੌੜਾਂ ਬਣਾਈਆਂ।

ਅਮਰੀਕਾ ਦੇ ਸਾਹਮਣੇ ਭਾਰਤੀ ਗੇਂਦਬਾਜ਼ਾਂ ਨੇ ਸ਼ੁਰੂ ਵਿੱਚ ਪਕੜ ਰੱਖੀ ਪਰ ਡਰਿੰਕਸ ਤੋਂ ਬਾਅਦ ਓਵਰਾਂ ਵਿੱਚ ਅਰਸ਼ਦੀਪ ਤੋਂ ਇਲਾਵਾ ਬਾਕੀ ਸਾਰੇ ਗੇਂਦਬਾਜ਼ ਮਹਿੰਗੇ ਸਾਬਤ ਹੋਏ।

ਅਰਸ਼ਦੀਪ ਨੇ ਪਹਿਲੇ ਹੀ ਓਵਰ ਵਿੱਚ ਭਾਰਤ ਨੂੰ ਦੋ ਸਫ਼ਲਤਾਵਾਂ ਦਵਾਈਆਂ। ਪਹਿਲੀ ਵਿਕਟ ਪਾਰੀ ਦੀ ਪਹਿਲੀ ਹੀ ਗੇਂਦ ਉੱਤੇ ਮਿਲੀ।

ਅਰਸ਼ਦੀਪ ਜਦੋਂ ਪਹਿਲਾ ਓਵਰ ਪਾਉਣ ਆਏ ਤਾਂ ਵਿਰੋਧੀ ਟੀਮ ਵਿੱਚ ਕਪਤਾਲ ਮੋਨਾਂਕ ਪਟੇਲ ਦੀ ਥਾਂ ਖੇਡਣ ਆਏ ਸ਼ਾਯਨ ਜਹਾਂਗੀਰ ਪਹਿਲੀ ਗੇਂਦ ਉੱਤੇ ਐੱਲਬੀਡਬਲਿਊ ਆਊਟ ਹੋ ਗਏ।

ਇਸ ਤੋਂ ਬਾਅਦ ਓਵਰ ਦੀ ਆਖ਼ਰੀ ਗੇਂਦ ਉੱਤੇ ਐਂਡ੍ਰਿਸ ਗਾਸ ਵੀ ਹਾਰਦਿਕ ਪਾਂਡਿਆ ਨੂੰ ਕੈਚ ਦੇ ਬੈਠੇ।

ਨਿਊਯਾਰਕ ਦੇ ਨਾਊਸ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਇਹ ਮੈਚ ਹੋਇਆ। ਭਾਰਤ ਦਾ ਇਸ ਮੈਦਾਨ ਵਿੱਚ ਇਹ ਲਗਾਤਾਰ ਤੀਜਾ ਮੁਕਾਬਲਾ ਸੀ।

ਭਾਰਤ ਨੇ ਇਸ ਤੋਂ ਪਹਿਲਾਂ ਪਾਕਿਸਤਾਨ ਅਤੇ ਆਇਰਲੈਂਡ ਨੂੰ ਹਰਾਇਆ ਹੈ। ਉਸ ਨੇ ਅਮਰੀਕਾ ਨੂੰ ਹਰਾ ਕੇ ਆਪਣੀ ਹੈਟਰਿਕ ਬਣਾਈ।

ਉੱਥੇ ਹੀ ਅਮਰੀਕਾ ਦੀ ਟੀਮ ਟੂਰਨਾਮੈਂਟ ਵਿੱਚ ਦੋ ਮੈਚ ਖੇਡੀ ਹੈ ਅਤੇ ਦੋਵੇਂ ਜਿੱਤੀ ਹੈ। ਅਮਰੀਕਾ ਨੇ ਪਾਕਿਸਤਾਨ ਨੂੰ ਹਰਾ ਕੇ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਡਾ ਉਲਟਫੇਰ ਕੀਤਾ ਹੈ

ਅਮਰੀਕਾ ਦੇ ਖਿਲਾਫ਼ ਹੋ ਰਹੇ ਟੀ-20 ਮੁਕਾਬਲੇ ਵਿੱਚ ਭਾਰਤੀ ਕਪਤਾਨ ਰੋਹਤ ਸ਼ਰਮਾ ਨੇ ਪਹਿਲਾਂ ਗੇਂਦਬਾਜ਼ੀ ਚੁਣੀ ਸੀ।

ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਭਾਰਤੀ ਪਾਰੀ ਨੂੰ ਕੁਝ ਦੇਰ ਲਈ ਸੂਰਿਆ ਕੁਮਾਰ ਯਾਦਵ ਅਤੇ ਰਿਸ਼ਭ ਪੰਤ ਨੇ ਕੁਝ ਦੇਰ ਲਈ ਸੰਭਾਲਿਆ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਦਾ ਜੁਆਇਨ ਲਿੰਕ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਰਿਸ਼ਭ ਪੰਤ ਵਧੀਆ ਖੇਡ ਰਹੇ ਸਨ। ਉਨ੍ਹਾਂ ਨੇ 20 ਗੇਂਦਾਂ ਵਿੱਚ 18 ਦੌੜਾਂ ਜੋੜੀਆਂ ਪਰ ਅੱਠਵੇਂ ਓਵਰ ਵਿੱਚ ਉਹ ਵੀ ਅਲੀ ਖ਼ਾਨ ਦੀ ਗੇਂਦ ਉੱਤੇ ਤੁਰਦੇ ਬਣੇ।

ਪਿਛਲੇ ਮੁਕਾਬਲੇ ਵਿੱਚ ਪੰਤ ਨੇ ਹੀ ਸਭ ਤੋਂ ਜ਼ਿਆਦਾ 42 ਦੌੜਾਂ ਬਣਾ ਕੇ ਟੀਮ ਨੂੰ ਇੱਕ ਸਨਮਾਨਯੋਗ ਆਂਕੜੇ ਤੱਕ ਲੈ ਜਾਣ ਵਿੱਚ ਮਦਦ ਕੀਤੀ ਸੀ।

ਇਸ ਤੋਂ ਬਾਅਦ ਮੈਦਾਨ ਉੱਤੇ ਸੂਰਿਆ ਦਾ ਸਾਥ ਦੇਣ ਆਏ ਸ਼ਿਵਮ ਦੂਬੇ। ਦੋਵੇਂ ਬੱਲੇਬਾਜ਼ਾਂ ਨੇ ਖੇਡ ਨੂੰ ਹੌਲੀ-ਹੋਲੀ ਅੱਗੇ ਵਧਾਇਆ ਅਤੇ ਗਿਆਰਵੇਂ ਓਵਰ ਤੱਕ ਭਾਰਤ ਨੇ ਤਿੰਨ ਵਿਕਟਾਂ ਦੇ ਨੁਕਸਾਨ ਉੱਤੇ 54 ਦੌੜਾਂ ਬਣਾਈਆਂ।

ਇਸ ਤੋਂ ਬਾਅਦ ਸੂਰਿਆ ਕੁਮਾਰ ਯਾਦਵ ਅਤੇ ਸ਼ਿਵਮ ਦੂਬੇ ਨੇ ਕੁਝ ਵੱਡੇ ਸ਼ਾਟ ਖੇਡ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ।

ਭਾਰਤ ਨੇ 15 ਓਵਰਾਂ ਤੱਕ 70 ਰਨ ਜੋੜ ਲਏ। ਇਸ ਤੋਂ ਬਾਅਦ ਦੋਵਾਂ ਖਿਡਾਰੀਆਂ ਨੇ ਕ੍ਰੀਜ਼ ਉੱਤੇ ਟਿਕ ਕੇ ਇੱਕ-ਦੋ ਰਨ ਲੈਣੇ ਜਾਰੀ ਰੱਖੇ।

ਅੰਤ ਵਿੱਚ ਭਾਰਤ ਨੇ ਜਦੋਂ 10 ਗੇਂਦਾਂ ਰਹਿੰਦੀਆਂ ਸਨ ਤਾਂ ਮੈਚ ਸੱਤ ਵਿਕਟਾਂ ਨਾਲ ਜਿੱਤ ਲਿਆ।

ਸੂਰਿਆ ਕੁਮਾਰ ਨੇ 50 ਅਤੇ ਸ਼ਿਵਮ ਦੂਬੇ ਨੇ 31 ਦੌੜਾਂ ਦੀ ਨਾਬਾਦ ਪਾਰੀ ਖੇਡੀ।

ਅਮਰੀਕਾ ਪਾਵਰ ਪਲੇ ਦੌਰਾਨ 20 ਦੌੜਾਂ ਨਾ ਬਣਾ ਸਕਿਆ

ਭਾਰਤ ਅਮਰੀਕਾ ਮੁਕਾਬਲਾ

ਤਸਵੀਰ ਸਰੋਤ, Getty Images

ਛੇਵਾਂ ਓਵਰ ਮੁੱਕਣ ਤੱਕ ਅਮਰੀਕਾ ਦੀ ਟੀਮ ਨੇ ਕੋਈ ਵਿਕਟ ਤਾਂ ਨਹੀਂ ਗੁਆਇਆ ਪਰ ਕਈ ਡਾਟ ਗੇਂਦਾਂ ਖੇਡਣ ਕਾਰਨ ਉਸਦੀ ਦੌੜਾਂ ਦੀ ਗਤੀ ਨਹੀਂ ਬਣ ਸਕੀ।

ਅਮਰੀਕਾ ਨੇ ਪਾਵਰ ਪਲੇ ਖ਼ਤਮ ਹੋਣ ਤੱਕ ਦੋ ਵਿਕਟਾਂ ਉੱਤੇ ਸਿਰਫ 18 ਦੌੜਾਂ ਹੀ ਬਣਾਈਆਂ।

ਅਰਸ਼ਦੀਪ ਦੇ ਨਾਲ ਹੀ ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪਾਂਡਿਆ ਵੀ ਕਾਫੀ ਕਿਫਾਇਤੀ ਰਹੇ।

ਅੱਠਵੇਂ ਓਵਰ ਵਿੱਚ ਹਾਰਦਿਕ ਪਾਂਡਿਆ ਨੇ ਵੀ ਹੁਣ ਤੱਕ ਅਮਰੀਕਾ ਦੇ ਲਈ ਸਭ ਤੋਂ ਵਧੀਆ ਬੱਲੇਬਾਜ਼ੀ ਕਰ ਰਹੇ ਏਰੇਨ ਜੋਂਸ ਨੂੰ ਘਰ ਤੋਰਿਆ।

ਜੋਂਸ ਸਿਰਫਡ 11 ਦੌੜਾਂ ਬਣਾ ਕੇ ਸੂਰਿਆ ਕੁਮਾਰ ਯਾਦਵ ਨੁੰ ਕੈਚ ਦੇ ਬੈਠੇ।

ਡ੍ਰਿੰਕਸ ਜਾਣੀ 10 ਓਵਰ ਤੱਕ ਅਮਰੀਕਾ ਦੀ ਟੀਮ ਨੇ ਤਿੰਨ ਵਿਕਟਾਂ ਦੇ ਨੁਕਸਾਨ ਉੱਤੇ 42 ਰਨ ਬਣਾਏ ਸਨ।

ਹਾਲਾਂਕਿ ਡ੍ਰਿੰਕਸ ਤੋਂ ਬਾਅਦ ਅਮਰੀਕਾ ਦੀ ਟੀਮ ਨੇ ਗੇਅਰ ਬਦਲਿਆ ਅਤੇ ਦੌੜਾਂ ਦੀ ਰਫ਼ਤਾਰ ਤੇਜ਼ ਹੋਈ।

ਅਕਸ਼ਰ ਪਟੇਲ ਦੇ 12ਵੇਂ ਓਵਰ ਵਿੱਚ ਸਟੀਵਨ ਟੇਲਰ ਨੇ ਪਹਿਲਾ ਛਿੱਕਾ ਮਾਰ ਕੇ ਟੀਮ ਨੂੰ ਕੁਝ ਰਾਹਤ ਦਿੱਤੀ ਪਰ ਅਗਲੀ ਹੀ ਗੇਂਦ ਵਿੱਚ ਉਹ 24 ਦੌੜਾਂ ਦੀ ਨਿੱਜੀ ਸਕੋਰ ਉੱਤੇ ਆਊਟ ਹੋ ਗਏ।

13ਵੇਂ ਓਵਰ ਵਿੱਚ ਅਮਰੀਕੀ ਖਿਡਾਰੀ ਨਿਤੀਸ਼ ਕੁਮਾਰ ਨੇ ਹਾਰਦਿਕ ਪਾਂਡਿਆ ਦੀਆਂ ਗੇਂਦਾਂ ਉੱਤੇ ਛਿੱਕਾ ਅਤੇ ਚੌਕਾ ਜੜ ਕੇ ਟੀਮ ਨੂੰ ਸੁੱਖ ਦਾ ਸਾਹ ਦਵਾਇਆ।

ਲੇਕਿਨ 15ਵੇਂ ਓਵਰ ਵਿੱਚ ਅਰਸ਼ਦੀਪ ਦੀ ਗੇਂਦ ਉੱਤੇ ਨਿਤੀਸ਼ ਕੁਮਾਰ ਨੇ ਇੱਕ ਸ਼ਾਟ ਜੜਿਆ ਪਰ ਮੁਹੰਮਦ ਸਿਰਾਜ ਨੇ ਬਾਊਂਡਰੀ ਦੇ ਕੋਲ ਸ਼ਾਨਦਾਰ ਕੈਚ ਲੈ ਕੇ ਉਨ੍ਹਾਂ ਨੂੰ ਤੋਰ ਦਿੱਤਾ।

ਇਸ ਤੋਂ ਬਾਅਦ ਕੋਰੀ ਐਂਡਰਸਨ ਨੇ ਰਨਾਂ ਦੀ ਗਤੀ ਵਧਾਈ ਪਰ ਹਾਰਦਿਕ ਪਾਂਡਿਆ ਦੀ ਗੇਂਦ ਉੱਤੇ ਮਾੜਾ ਸ਼ਾਟ ਖੇਡ ਕੇ ਰਿਸ਼ਭ ਪੰਤ ਨੂੰ ਕੈਚ ਦੇ ਬੈਠੇ। ਉਹ 11 ਗੇਂਦਾਂ ਵਿੱਚ 15 ਦੌੜਾਂ ਬਣਾ ਕੇ ਪੈਵਿਲੀਅਨ ਵਾਪਸ ਆ ਗਏ।

ਅਗਲੇ ਹੀ ਓਵਰ ਵਿੱਚ ਹਰਮੀਤ ਸਿੰਘ ਨੂੰ ਅਰਸ਼ਦੀਪ ਦੀ ਗੇਂਦ ਉੱਤੇ ਪੰਤ ਨੇ ਕੈਚ ਆਊਟ ਕੀਤਾ।

ਅਮਰੀਕਾ ਨੇ 19ਵੇਂ ਓਵਰ ਤੱਕ 100 ਤੋਂ ਜ਼ਿਆਦਾ ਦੌੜਾਂ ਬਣਾਈਆਂ, ਜੋ ਨਾਊਸ ਦੀ ਪਿੱਚ ਉੱਤੇ ਇੱਕ ਸਨਮਾਨਯੋਗ ਸਕੋਰ ਮੰਨਿਆ ਜਾ ਰਿਹਾ ਹੈ।

ਭਾਰਤ ਅਮਰੀਕਾ ਮੁਕਾਬਲਾ

ਤਸਵੀਰ ਸਰੋਤ, Getty Images

ਅਜਿਹਾ ਇਸ ਲਈ ਵੀ ਕਿਉਂਕਿ ਇਸ ਪਿੱਚ ਉੱਤੇ ਵਰਲਡ ਕੱਪ ਟੂਰਨਾਮੈਂਟ ਦੇ ਹੁਣ ਤੱਕ ਖੇਡੇ ਗਏ ਅੱਠ ਮੁਕਾਬਲਿਆਂ ਵਿੱਚ ਬੱਲੇਬਾਜ਼ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ ਹਨ।

ਇੱਥੇ ਪਿੱਚ ਉੱਪਰ ਅਸਮਤਲ ਉਛਾਲ ਦੇ ਕਾਰਨ ਹੀ ਭਾਰਤੀ ਟੀਮ ਪਾਕਿਸਤਾਨ ਦੇ ਖਿਲਾਫ਼ ਮਹਿਜ਼ 119 ਦੌੜਾਂ ਹੀ ਬਣਾ ਸਕੀ ਸੀ।

ਅਮਰੀਕਾ ਲਈ ਆਖਰੀ ਓਵਰ ਸੁੱਟਣ ਵਾਲੇ ਸਿਰਾਜ ਦੀ ਪਹਿਲੀ ਹੀ ਗੇਂਦ ਉੱਤੇ ਵਾਨ ਸ਼ਾਲਵਿਕ ਨੇ ਚੌਕਾ ਮਾਰਿਆ। ਪਾਵਰ ਪਲੇ ਵਿੱਚ ਅਮਰੀਕਾ ਦਾ ਔਸਤ 3 ਦੇ ਆਸ ਪਾਸ ਸੀ ਪਰ ਆਖਰੀ ਓਵਰ ਵਿੱਚ ਸਾਢੇ ਪੰਜ ਤੋਂ ਉੱਪਰ ਚਲਿਆ ਗਿਆ ਸੀ।

ਲੇਕਿਨ ਪਾਰੀ ਦੀ ਆਖਰੀ ਗੇਂਦ ਉੱਤੇ ਵੀ ਅਮਰੀਕਾ ਨੇ ਰਨ-ਆਊਟ ਨਾਲ ਵਿਕਟ ਗੁਆਇਆ ਅਤੇ ਭਾਰਤ ਨੂੰ ਅੱਠ ਵਿਕਟਾਂ ਗੁਆ ਕੇ 111 ਦੌੜਾਂ ਦਾ ਟੀਚਾ ਦਿੱਤਾ।

ਭਾਰਤ ਲਈ ਅਰਸ਼ਦੀਪ ਸਭ ਤੋਂ ਕਿਫ਼ਾਇਤੀ ਰਹੇ ਜਿਨ੍ਹਾਂ ਨੇ 9 ਦੌੜਾਂ ਦਿੱਤੀਆਂ ਅਤੇ 4 ਵਿਕਟਾਂ ਲਈਆਂ।

'ਸਟਾਪ-ਕਾਲਕ ਨਿਯਮ' ਜਿਸ ਕਾਰਨ ਅਮਰੀਕਾ ਨੂੰ 5 ਦੌੜਾਂ ਦੀ ਸਜ਼ਾ ਮਿਲੀ

ਅਮਰੀਕਾ ਦੀ ਟੀਮ ਨਵੇਂ ਸਟਾਪ-ਕਾਲਕ ਨਿਯਮ ਦੇ ਤਹਿਤ ਸਜ਼ਾ ਪਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ।

ਇਹ ਨਿਯਮ ਟੀ20 ਕੌਮਾਂਤਰੀ ਮੈਚਾਂ ਦੀ ਗਤੀ ਨੂੰ ਬਰਕਰਾਰ ਰੱਖਣ ਲਈ ਪਹਿਲੀ ਜੂਨ ਤੋਂ ਲਾਗੂ ਕੀਤਾ ਗਈ ਹੈ।

ਨਿਯਮ ਕਹਿੰਦਾ ਹੈ ਕਿ ਘੜੀ ਦੀ ਵਰਤੋਂ ਓਵਰਾਂ ਵਿਚਲੇ ਸਮੇਂ ਨੂੰ ਨਿਯਮਤ ਰੱਖਣ ਲਈ ਕੀਤੀ ਜਾਵੇਗੀ।

ਜਦੋਂ ਗੇਂਦਬਾਜ਼ੀ ਕਰਨ ਵਾਲੀ ਟੀਮ ਇੱਕ ਓਵਰ ਖਤਮ ਹੋਣ ਤੋਂ 60 ਸਕਿੰਟਾਂ ਦੇ ਅੰਦਰ ਦੂਜਾ ਓਵਰ ਕਰਨ ਲਈ ਤਿਆਰ ਨਹੀਂ ਹੁੰਦੀ ਹੈ। ਜੇ ਅਜਿਹਾ ਇੱਕ ਪਾਰੀ ਦੌਰਾਨ ਤਿੰਨ ਵਾਰ ਹੁੰਦਾ ਹੈ ਤਾਂ ਉਸ ਉੱਤੇ ਪੰਜ ਦੌੜਾਂ ਦੀ ਪੈਨਲਟੀ ਲਾਈ ਜਾਵੇਗੀ।

ਸੋਲਵੇਂ ਉਵਰ ਦੀ ਸ਼ੁਰੂਆਤ ਵਿੱਚ ਭਾਰਤ ਨੂੰ ਟੀ-20 ਵਿਸ਼ਵ ਕੱਪ ਦੇ ਗਰੁੱਪ ਮੈਚ ਵਿੱਚ ਜਿੱਤਣ ਲਈ 35 ਦੌੜਾਂ ਚਾਹੀਦੀਆਂ ਸਨ।

ਭਾਰਤੀ ਟੀਮ ਲਈ ਪਿੱਚ ਕਾਰਨ ਜੋ ਕਿ ਬੱਲੇਬਾਜ਼ਾਂ ਲਈ ਮੁਫੀਦ ਸਾਬਤ ਨਹੀਂ ਹੋਈ ਹੈ— ਇਹ ਇੱਕ ਨਾਜ਼ੁਕ ਸਥਿਤੀ ਸੀ।

ਅਮਰੀਕਾ ਨੂੰ ਪੈਨਲਟੀ ਲੱਗਣ ਤੋਂ ਬਾਅਦ ਸਥਿਤੀ ਪਲਟ ਗਈ ਅਤੇ ਭਾਰਤ ਨੂੰ 30 ਗੇਂਦਾਂ ਉੱਤੇ 30 ਦੌੜਾਂ ਚਾਹੀਦੀਆਂ ਸਨ।

ਕੀ ਅਰਸ਼ਦੀਪ ਬੁਮਰਾਹ ਤੋਂ ਬਾਅਦ ਦੂਜੇ ਕਾਮਯਾਬ ਗੇਂਦਬਾਜ਼ ਬਣ ਸਕਦੇ

ਅਮਰੀਕਾ ਖਿਲਾਫ ਖੇਡੇ ਮੁਕਾਬਲੇ ਵਿੱਚ ਜਿਸ ਤਰ੍ਹਾਂ ਅਰਸ਼ਦੀਪ ਨੇ 9 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਭਾਰਤੀ ਕ੍ਰਿਕਟ ਟੀਮ ਦੇ ਸੀਨੀਅਰ ਸਾਬਕਾ ਖਿਡਾਰੀ ਅਨਿਲ ਕੁੰਬਲੇ ਨੇ ਈਐੱਸਪੀਐਨ ਕ੍ਰਿਕ ਇਨਫੋ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੀ ਤਾਰੀਫ਼ ਕੀਤੀ।

ਕੀ ਭਾਰਤੀ ਟੀਮ ਵਿੱਚ ਉਨ੍ਹਾਂ ਨੇ ਆਪਣਾ ਸਥਾਨ ਪੱਕਾ ਕਰ ਲਿਆ ਹੈ। ਇਸ ਸਵਾਲ ਦੇ ਜਵਾਬ ਵਿੱਚ ਕੁੰਬਲੇ ਨੇ ਕਿਹਾ, “ਉਨ੍ਹਾਂ ਨੇ ਆਪਣਾ ਸਥਾਨ ਪੱਕਾ ਕੀਤਾ ਹੈ। ਜਿਸ ਤਰ੍ਹਾਂ ਉਨ੍ਹਾਂ ਨੇ ਆਖਰੀ ਓਵਰ ਵਿੱਚ ਗੇਂਦਬਾਜ਼ੀ ਕੀਤੀ ਹੈ ਅਤੇ ਜਿਵੇਂ ਉਹ ਟੀ-20 ਖੇਡ ਵਿੱਚ ਕਈ ਖੇਤਰਾਂ ਵਿੱਚ ਗੇਂਦਬਾਜ਼ੀ ਕਰ ਲੈਂਦੇ ਹਨ। ਜੇ ਕਦੇ ਭਾਰਤ ਨੇ ਦੋ ਉਨ੍ਹਾਂ ਨੂੰ ਮੁਹੰਮਦ ਸ਼ਿਰਾਜ਼ ਹਾਰਦਿਕ ਪਾਂਡਿਆ ਵਿੱਚੋਂ ਚੋਣ ਕਰਨੀ ਹੋਵੇ ਤਾਂ ਅੱਗੇ ਕਰਦਾ ਹੈ।”

ਅਰਸ਼ਦੀਪ ਨੇ ਪਹਿਲੇ ਓਵਰ ਦੀ ਪਹਿਲੀ ਹੀ ਗੇਂਦ ਉੱਤੇ ਸ਼ਿਆਨ ਜਹਾਂਗੀਰ ਦੀ ਵਿਕਟ ਲਈ, ਇਸ ਦੇ ਨਾਲ ਹੀ ਉਨ੍ਹਾਂ ਨੇ ਮੈਚ ਨੂੰ ਪ੍ਰਭਾਵਿਤ ਕਰ ਦਿੱਤਾ।

ਉਸੇ ਓਵਰ ਵਿੱਚ ਉਨ੍ਹਾਂ ਨੇ ਦੂਜੀ ਵਿਕਟ ਵਿਕਟਕੀਪਰ-ਬੱਲੇਬਾਜ਼ ਐਂਡ੍ਰਿਸ ਗਾਸ ਦੀ ਲਈ। ਗੌਸ ਨੂੰ ਅਰਸ਼ ਨੇ ਸਿਰਫ਼ ਦੋ ਦੌੜਾਂ ਬਣਾਉਣ ਦਿੱਤੀਆਂ।

ਪੰਦਰਵੇਂ ਓਵਰ ਵਿੱਚ ਅਰਸ਼ਦੀਪ ਨੂੰ ਮੁੜ ਗੇਂਦਬਾਜ਼ੀ ਲਈ ਲਿਆਂਦਾ ਗਿਆ। ਇਸ ਵਾਰ ਉਨ੍ਹਾਂ ਨੇ ਨਿਤੀਸ਼ ਕੁਮਾਰ ਅਤੇ ਹਰਮੀਤ ਸਿੰਘ ਨੂੰ ਪੈਵਿਲੀਅਨ ਵਿੱਚ ਵਾਪਸ ਭੇਜਿਆ।

ਪੁਆਇੰਟਸ ਟੇਬਲ ਵਿੱਚ ਕੌਣ ਕਿੱਥੇ ਹੈ

ਭਾਰਤ ਅਤੇ ਅਮਰੀਕਾ ਗਰੁੱਪ-ਏ ਦੇ ਪੁਆਇੰਟ ਟੇਬਲ ਵਿੱਚ ਸਭ ਤੋਂ ਉੱਪਰ ਸਨ।

ਦੋਵੇਂ ਟੀਮਾਂ ਦੋ-ਦੋ ਮੈਚ ਖੇਡ ਕੇ ਅਜਿੱਤ ਰਹੀਆਂ। ਜਦਕਿ ਹੁਣ ਅਮਰੀਕਾ ਦੇ ਖਾਤੇ ਵਿੱਚ ਇੱਕ ਹਾਰ ਜੁੜ ਗਈ ਹੈ।

ਤਿੰਨ ਖੇਡੇ ਗਏ ਤਿੰਨ ਮੈਚਾਂ ਨੂੰ ਜਿੱਤ ਕੇ ਭਾਰਤ ਕੋਲ 6 ਅੰਕ ਹਨ। ਉੱਥੇ ਹੀ ਇੱਕ ਮੈਚ ਵਿੱਚ ਹਾਰ ਤੋਂ ਬਾਅਦ ਅਮਰੀਕਾ ਹੁਣ ਪੁਆਇੰਟ ਟੇਬਲ ਵਿੱਚ ਚਾਰ ਅੰਕਾਂ ਨਾਲ ਦੂਜੇ ਸਥਾਨ ਉੱਤੇ ਹਨ।

ਨੈਟ ਰਨ ਰੇਟ ਦੇ ਮਾਮਲੇ ਵਿੱਚ ਅਮਰੀਕਾ ਪਹਿਲਾਂ ਹੀ ਭਾਰਤ ਤੋਂ ਪਿੱਛੇ ਸੀ।

ਉੱਥੇ ਹੀ ਪਾਕਿਸਤਾਨ ਵਿੱਚ ਟੀਮ ਤੀਜੇ ਸਥਾਨ ਉੱਤੇ ਹੈ। ਸੁਪਰ 8 ਦੇ ਲਈ ਦੋ ਟਾਪ ਦੀਆਂ ਅੱਗੇ ਜਾਣਗੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)