ਨਿਤੀਸ਼ ਕੁਮਾਰ ਨੇ 9ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ, ਜਾਣੋ ਉਨ੍ਹਾਂ ਨੂੰ ‘ਦਲ ਬਦਲੂ’ ਕਿਉਂ ਕਿਹਾ ਜਾਂਦਾ ਹੈ

ਤਸਵੀਰ ਸਰੋਤ, ANI
ਨਿਤੀਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਵਜੋਂ 9ਵੀਂ ਵਾਰ ਸਹੁੰ ਚੁੱਕ ਲਈ ਹੈ।
ਨਿਤੀਸ਼ ਕੁਮਾਰ ਦੇ ਕਾਰਜਕਾਲ ਨੂੰ ਚਾਰ ਸਾਲ ਦੇ ਕਰੀਬ ਹੋਣ ਵਾਲੇ ਹਨ, ਉਨ੍ਹਾਂ ਨੇ 2020 ਵਿੱਚ ਭਾਜਪਾ ਨਾਲ ਵਿਧਾਨ ਸਭਾ ਚੋਣਾਂ ਲੜ ਕੇ ਸਰਕਾਰ ਬਣਾਈ ਸੀ।
ਇਸ ਕਾਰਜਕਾਲ ਵਿੱਚ ਉਨ੍ਹਾਂ ਨੇ ਇਹ ਦੂਜੀ ਵਾਰ ਗਠਜੋੜ ਵਿੱਚ ਆਪਣੇ ਭਾਈਵਾਲ ਬਦਲੇ ਹਨ।
ਇਸ ਸਹੁੰ ਚੁੱਕ ਸਮਾਗਮ ਵਿੱਚ ਭਾਜਪਾ ਦੇ ਮੁਖੀ ਜੇਪੀ ਨੱਡਾ, ਲੋਕ ਜਨਸ਼ਕਤੀ ਪਾਰਟੀ(ਰਾਮਵਿਲਾਸ) ਦੇ ਆਗੂ ਚਿਰਾਗ ਪਾਸਵਾਨ ਸਣੇ ਭਾਜਪਾ ਦੇ ਕਈ ਆਗੂ ਹਾਜ਼ਰ ਸਨ।
ਰਾਜਭਵਨ ਵਿੱਚ ਐਤਵਾਰ ਨੂੰ ਮੁੱਖ ਮੰਤਰੀ ਸਣੇ ਕੁੱਲ 9 ਮੰਤਰੀਆਂ ਨੇ ਸਹੁੰ ਚੁੱਕੀ ਸੀ।
ਇਸ ਵਿੱਚ ਤਿੰਨ ਮੰਤਰੀ ਭਾਜਪਾ ਦੇ ਹਨ ਅਤੇ ਮੁੱਖ ਮੰਤਰੀ ਸਣੇ ਚਾਰ ਮੰਤਰੀ ਜੇਡੀਯੂ ਦੇ ਹਨ, ਇੱਕ ਮੰਤਰੀ ਹਿੰਦੁਸਤਾਨੀ ਅਵਾਮ ਮੋਰਚਾ ਦਾ ਅਤੇ ਇੱਕ ਅਜ਼ਾਦ ਵਿਧਾਇਕ ਨੂੰ ਮੰਤਰੀ ਬਣਾਇਆ ਗਿਆ ਹੈ।
ਐਤਵਾਰ ਸਵੇਰ ਨੂੰ ਦਿੱਤਾ ਸੀ ਅਸਤੀਫ਼ਾ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੁਝ ਸਮਾਂ ਪਹਿਲਾਂ ਰਾਜਪਾਲ ਰਾਜੇਂਦਰ ਅਰਲੇਕਰ ਨਾਲ ਮੁਲਾਕਾਤ ਕਰਕੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਨਿਤੀਸ਼ ਕੁਮਾਰ ਨੇ ਰਾਜ ਭਵਨ ਵਿੱਚ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਇਹ ਐਲਾਨ ਕੀਤਾ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨੂੰ ਕਿਹਾ, "ਅੱਜ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸੀਂ ਪਾਰਟੀ ਦੇ ਲੋਕਾਂ ਦੀ ਗੱਲ ਸੁਣੀ ਅਤੇ ਸਰਕਾਰ ਨੂੰ ਖਤਮ ਕਰਨ ਦਾ ਪ੍ਰਸਤਾਵ ਦਿੱਤਾ। ਅਸੀਂ ਅੱਜ ਗਠਜੋੜ ਤੋਂ ਵੱਖ ਹੋ ਗਏ ਹਾਂ।"
ਗਠਜੋੜ ਛੱਡਣ ਬਾਰੇ ਉਨ੍ਹਾਂ ਕਿਹਾ ਕਿ ਉਹ ਡੇਢ ਸਾਲ ਪੁਰਾਣਾ ਗਠਜੋੜ ਛੱਡ ਚੁੱਕੇ ਹਨ। ਉਨ੍ਹਾਂ ਕਿਹਾ, "ਨਵੇਂ ਗਠਜੋੜ ਅਤੇ ਭਵਿੱਖ ਦੀ ਸਰਕਾਰ ਬਾਰੇ ਫੈਸਲਾ ਐਨਡੀਏ ਦੀ ਮੀਟਿੰਗ ਵਿੱਚ ਲਿਆ ਜਾਵੇਗਾ।"
ਇਸ ਤੋਂ ਪਹਿਲਾਂ ਬਿਹਾਰ 'ਚ ਚੱਲ ਰਹੀਆਂ ਸਿਆਸੀ ਸਰਗਰਮੀਆਂ ਵਿਚਾਲੇ ਰਾਜਧਾਨੀ ਪਟਨਾ 'ਚ ਜਨਤਾ ਦਲ (ਯੂਨਾਈਟਿਡ) ਦੀ ਮੀਟਿੰਗ ਹੋਈ।
ਇਹ ਮੀਟਿੰਗ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਰਿਹਾਇਸ਼ 'ਤੇ ਹੋਈ। ਇਸ ਵਿੱਚ ਵਿਧਾਇਕਾਂ, ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਅਤੇ ਸੰਸਦ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਬਾਅਦ ਨਿਤੀਸ਼ ਕੁਮਾਰ ਰਾਜ ਭਵਨ ਲਈ ਰਵਾਨਾ ਹੋ ਗਏ।

ਤਸਵੀਰ ਸਰੋਤ, ANI
'ਸਿਆਸਤ ਵਿੱਚ ਕੋਈ ਦਰਵਾਜ਼ਾ ਬੰਦ ਨਹੀਂ ਹੁੰਦਾ'

ਤਸਵੀਰ ਸਰੋਤ, ANI
ਮੀਡੀਆ ਰਿਪੋਰਟਾਂ ਵਿੱਚ ਨਿਤੀਸ਼ ਕੁਮਾਰ ਦੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣ ਦੀਆਂ ਖਬਰਾਂ ਵੀ ਆ ਰਹੀਆਂ ਹਨ।
ਹਾਲਾਂਕਿ ਬਿਹਾਰ ਜੇਡੀਯੂ ਦੇ ਮੁਖੀ ਉਮੇਸ਼ ਸਿੰਘ ਕੁਸ਼ਵਾਹਾ ਨੇ ਇਨ੍ਹਾਂ ਰਿਪੋਰਟਾਂ ਨੂੰ ਮਹਿਜ਼ ਅਟਕਲਾਂ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਜੇ ਵੀ ‘ਮਹਾਂ ਗਠਜੋੜ ਦਾ ਹਿੱਸਾ’ ਹੈ ਅਤੇ ਇਸ ਵਿੱਚ ਕੋਈ ‘ਭਰਮ’ ਨਹੀਂ ਹੈ।
ਉਨ੍ਹਾਂ ਨੇ ਕਿਹਾ, "ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ। ਸਾਨੂੰ ਸਿਰਫ਼ ਇਹੀ ਪਤਾ ਹੈ ਕਿ ਸਾਡੇ ਨੇਤਾ ਕੰਮ ਕਰ ਰਹੇ ਹਨ ਅਤੇ ਉਹ ਇਸ ਵਿੱਚ ਰੁੱਝੇ ਹੋਏ ਹਨ।"
ਭਾਜਪਾ ਆਗੂ ਰੇਣੂ ਦੇਵੀ ਨੇ ਕਿਹਾ, "ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਫਿਲਹਾਲ ਸਾਡਾ ਇੱਕ ਹੀ ਉਦੇਸ਼ ਹੈ ਕਿ ਅਸੀਂ ਲੋਕ ਸਭਾ ਚੋਣਾਂ ਦੀ ਤਿਆਰੀ ਵਿੱਚ ਰੁੱਝੇ ਹੋਏ ਹਾਂ।"
ਅਜੇ ਥੋੜ੍ਹਾ ਪਿੱਛੇ ਜਾਈਏ ਤਾਂ...ਨਿਤੀਸ਼ ਨੇ 30 ਜਨਵਰੀ 2023 ਨੂੰ ਕਿਹਾ ਸੀ, "ਮਰਨਾ ਮਨਜ਼ੂਰ ਹੈ ਪਰ ਅਸੀਂ ਉਨ੍ਹਾਂ ਦੇ ਨਾਲ ਜਾਣਾ ਕਦੇ ਵੀ ਸਵੀਕਾਰ ਨਹੀਂ ਕਰਾਂਗੇ।" ਇੱਕ ਸਾਲ ਵੀ ਨਹੀਂ ਹੋਇਆ ਕਿ ਨਿਤੀਸ਼ ਹੁਣ ਮੁੜ ਭਾਜਪਾ ਵੱਲ ਵਧ ਰਹੇ ਹਨ।
ਇਸ ਦੌਰਾਨ ਨਿਤੀਸ਼ ਨੂੰ ਲੈ ਕੇ ਭਾਜਪਾ ਦਾ ਰੁਖ ਵੀ ਸਖਤ ਰਿਹਾ। ਅਪਰੈਲ 2023 ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ, “ਮੈਂ ਇੱਕ ਗੱਲ ਸਾਫ਼-ਸਾਫ਼ ਕਹਿ ਦੇਵਾਂ, ਜੇਕਰ ਕਿਸੇ ਦੇ ਮਨ ਵਿੱਚ ਕੋਈ ਸ਼ੱਕ ਹੈ ਕਿ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਨਿਤੀਸ਼ ਬਾਬੂ ਨੂੰ ਮੁੜ ਐਨਡੀਏ ਵਿੱਚ ਲਵੇਗੀ, ਤਾਂ ਮੈਂ ਬਿਹਾਰ ਦੇ ਲੋਕਾਂ ਨੂੰ ਸਪੱਸ਼ਟ ਕਹਿਣਾ ਚਾਹੁੰਦਾ ਹਾਂ ਅਤੇ ਮੈਂ ਲਲਨ ਬਾਬੂ ਨੂੰ ਵੀ ਸਪੱਸ਼ਟ ਦੱਸਣਾ ਚਾਹੁੰਦਾ ਹਾਂ, ਤੁਹਾਡੇ ਲਈ ਭਾਜਪਾ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਚੁੱਕੇ ਹਨ।"
ਹਾਲਾਂਕਿ ਹੁਣ ਨਿਤੀਸ਼ ਕੁਮਾਰ ਅਤੇ ਭਾਜਪਾ ਦੋਵਾਂ ਦਾ ਰੁਖ ਬਦਲ ਗਿਆ ਹੈ।
ਇਸ ਬਾਰੇ ਭਾਜਪਾ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਦੀ ਟਿੱਪਣੀ ਦਿਲਚਸਪ ਹੈ, "ਸਿਆਸਤ ਵਿੱਚ ਕੋਈ ਦਰਵਾਜ਼ਾ ਬੰਦ ਨਹੀਂ ਹੁੰਦਾ।" ਦਰਵਾਜ਼ਾ ਲੋੜ ਅਨੁਸਾਰ ਬੰਦ ਅਤੇ ਖੁੱਲ੍ਹਦਾ ਰਹਿੰਦਾ ਹੈ।
ਬਹਾਨਾ ਜਾਂ ਪਹਿਲਾਂ ਦੀ ਤਿਆਰੀ...

ਤਸਵੀਰ ਸਰੋਤ, ANI
ਨਿਤੀਸ਼ ਕੁਮਾਰ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 2013 ਵਿੱਚ ਐਨਡੀਏ ਤੋਂ ਵੱਖ ਹੋ ਗਏ ਸਨ। ਬਾਅਦ ਵਿੱਚ ਉਨ੍ਹਾਂ ਨੇ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਨਾਲ ਮਹਾਗਠਜੋੜ ਬਣਾਇਆ।
2017 ਵਿੱਚ, ਉਹ ਮਹਾਗਠਜੋੜ ਤੋਂ ਵੱਖ ਹੋ ਗਏ ਅਤੇ ਦੁਬਾਰਾ ਐਨਡੀਏ ਵਿੱਚ ਸ਼ਾਮਲ ਹੋ ਗਏ। ਬਾਅਦ ਵਿੱਚ ਉਨ੍ਹਾਂ ਨੇ ਐਨਡੀਏ ਨਾਲੋਂ ਨਾਤਾ ਤੋੜ ਲਿਆ ਅਤੇ ਮਹਾਗਠਜੋੜ ਵਿੱਚ ਸ਼ਾਮਲ ਹੋ ਗਏ। ਹੁਣ ਇੱਕ ਵਾਰ ਫਿਰ ਉਹ ਐਨਡੀਏ ਵਿੱਚ ਵਾਪਸੀ ਕਰਨ ਜਾ ਰਹੇ ਹਨ।
ਕਈ ਵਾਰ ਪੱਖ ਬਦਲਣ ਕਾਰਨ ਮੀਡੀਆ ਦੇ ਕਈ ਹਲਕਿਆਂ ਵਿੱਚ ਉਨ੍ਹਾਂ ਨੂੰ 'ਦਲ ਬਦਲੂ' ਦਾ ਖਿਤਾਬ ਦਿੱਤਾ ਗਿਆ ਹੈ।
ਪਟਨਾ ਵਿੱਚ ਏਐਨ ਸਿਨਹਾ ਇੰਸਟੀਚਿਊਟ ਆਫ਼ ਸੋਸ਼ਲ ਸਟੱਡੀਜ਼ ਦੇ ਸਾਬਕਾ ਨਿਰਦੇਸ਼ਕ ਡੀਐਮ ਦਿਵਾਕਰ ਕਹਿੰਦੇ ਹਨ, “ਨਿਤੀਸ਼ ਸੱਤਾ ਦੀ ਸਿਆਸਤ ਕਰਦੇ ਹਨ। ਉਹ ਉਨ੍ਹਾਂ ਬਾਰੇ ਅਨੁਮਾਨ ਨਹੀਂ ਲਾਇਆ ਜਾ ਸਕਦਾ। ਉਹ ਸਮਝਦੇ ਹਨ ਕਿ ਜੇਕਰ ਸੱਤਾ ਉਨ੍ਹਾਂ ਦੇ ਹੱਥ ਵਿੱਚ ਹੈ ਤਾਂ ਸਭ ਕੁਝ ਠੀਕ ਹੋ ਜਾਵੇਗਾ।"
ਉੱਥੇ ਹੀ ਪਟਨਾ ਵਿੱਚ ਸੀਨੀਅਰ ਪੱਤਰਕਾਰ ਸਰੂਰ ਅਹਿਮਦ ਦਾ ਕਹਿਣਾ ਹੈ, "(ਜੇਕਰ ਇਹ ਖਬਰਾਂ ਸੱਚ ਹਨ ਤਾਂ) ਉਹ ਅੱਗੇ-ਪਿੱਛੇ ਬਹੁਤ ਕੁਝ ਕਰ ਰਹੇ ਹਨ। ਜਿਹੜੇ ਲੋਕ ਲਾਲੂ ਯਾਦਵ ਦੇ ਨਾਲ ਹਨ, ਉਹ ਉਨ੍ਹਾਂ ਬਾਰੇ ਕਹਿ ਰਹੇ ਹਨ ਕਿ ਲਾਲੂ ਜੀ ਦਾ ਸਟੈਂਡ ਰਿਹਾ ਹੈ। ਦੂਜੇ ਪਾਸੇ ਨਿਤੀਸ਼ ਜੀ ਦੇਖੋ, ਤੁਸੀਂ ਡੇਢ ਸਾਲ ਪਹਿਲਾਂ ਹੀ ਆਏ ਸੀ, ਅਧਿਆਪਕਾਂ ਨੂੰ ਬਹਾਲ ਕਰਵਾਇਆ, ਅਤੇ ਹੁਣ ਇਹ? ਕੀ ਇਹ ਕਰਪੂਰੀ ਠਾਕੁਰ ਕੇਸ (ਬਹਾਨਾ) ਸੀ ਜਾਂ ਇਹ ਸਭ ਪਹਿਲਾਂ ਤੋਂ ਚੱਲ ਰਿਹਾ ਸੀ?
ਮੀਡੀਆ ਵਿੱਚ ਕਈ ਦਿਨਾਂ ਤੋਂ ਚਰਚਾ ਸੀ ਕਿ ਨਿਤੀਸ਼ ਨੂੰ ਇੰਡੀਆ ਗਠਜੋੜ ਦਾ ਕਨਵੀਨਰ ਨਾ ਬਣਾਏ ਜਾਣ ਤੋਂ ਨਾਖੁਸ਼ ਸਨ। ਗਠਜੋੜ ਦੇ ਭਾਈਵਾਲਾਂ ਵਿੱਚ ਸੀਟਾਂ ਦੇ ਸਬੰਧ ਵਿਚ ਤਾਲਮੇਲ ਵਿਚ ਦੇਰੀ ਉਨ੍ਹਾਂ ਦੀ ਨਾਖੁਸ਼ੀ ਦਾ ਇੱਕ ਹੋਰ ਕਾਰਨ ਸੀ।

ਨਿਤੀਸ਼ ਕੁਮਾਰ ਦਾ ਸਿਆਸੀ ਸਫ਼ਰ
ਮੌਜੂਦਾ ਕਾਰਜਕਾਲ ਲਈ ਨਿਤੀਸ਼ ਕੁਮਾਰ ਅਗਸਤ 2022 ਵਿੱਚ ਬੀਜੇਪੀ ਨਾਲੋਂ ਗਠਜੋੜ ਤੋੜਕੇ ਆਰਜੇਡੀ ਨਾਲ ਰਲੇ ਸਨ।
ਨਿਤੀਸ਼ ਕੁਮਾਰ ਦਾ ਹੁਣ ਤੱਕ ਦਾ ਸਿਆਸੀ ਜੀਵਨ ‘ਯੂ-ਟਰਨ’ ਲੈਣ ਅਤੇ ਆਪਣੇ ਹਿੱਤ ਦੀ ਰਾਜਨੀਤੀ ਕਰਨ ਦਾ ਗਵਾਹ ਰਿਹਾ ਹੈ।
ਹਾਲਾਂਕਿ ਨਿਤੀਸ਼ ਨੇ ਲਾਲੂ ਪ੍ਰਸਾਦ ਯਾਦਵ ਅਤੇ ਜਾਰਜ ਫਰਨਾਂਡਿਸ ਦੀ ਸਰਪ੍ਰਸਤੀ ਹੇਠ ਸਿਆਸਤ ਸ਼ੁਰੂ ਕੀਤੀ ਸੀ।
ਲਗਭਗ ਪੰਜ ਦਹਾਕਿਆਂ ਦੇ ਸਿਆਸਤ ਜੀਵਨ ਦੌਰਾਨ ਨਿਤੀਸ਼ ਕੁਮਾਰ ਆਪਣੀ ਸਹੂਲਤ ਅਨੁਸਾਰ ਪਾਰਟੀਆਂ ਅਤੇ ਗਠਜੋੜ ਬਦਲਦੇ ਰਹੇ।
ਨਿਤੀਸ਼ ਨੇ 1974 ਤੋਂ 1977 ਦਰਮਿਆਨ ਜੈ ਪ੍ਰਕਾਸ਼ ਨਰਾਇਣ ਦੇ ਅੰਦੋਲਨ ਵਿੱਚ ਹਿੱਸਾ ਲਿਆ। ਉਸਨੇ ਆਪਣਾ ਸਿਆਸੀ ਕਰੀਅਰ ਸਤੇਂਦਰ ਨਰਾਇਣ ਸਿਨਹਾ ਦੀ ਅਗਵਾਈ ਵਾਲੀ ਜਨਤਾ ਪਾਰਟੀ ਨਾਲ ਸ਼ੁਰੂ ਕੀਤਾ।
ਨਿਤੀਸ਼ ਪਹਿਲੀ ਵਾਰ 1985 ਵਿੱਚ ਹਰਨੌਤ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਇਸ ਸਮੇਂ ਦੌਰਾਨ ਉਹ ਬਿਹਾਰ ਵਿੱਚ ਵਿਰੋਧੀ ਧਿਰ ਵਿੱਚ ਬੈਠੇ ਲਾਲੂ ਪ੍ਰਸਾਦ ਯਾਦਵ ਦੇ ਸਹਿਯੋਗੀ ਰਹੇ।
1994 ਵਿੱਚ ਜਾਰਡਨ ਫਰਨਾਂਡਿਸ ਨੇ ਸਮਤਾ ਪਾਰਟੀ ਬਣਾਈ। ਨਿਤੀਸ਼ ਉਸ ਨਾਲ ਸ਼ਾਮਲ ਹੋਏ। ਅਗਲੇ ਸਾਲ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਸਮਤਾ ਪਾਰਟੀ ਨੂੰ ਸਿਰਫ਼ 7 ਸੀਟਾਂ ਮਿਲੀਆਂ ਸਨ।

ਸਹੂਲਤ ਅਨੁਸਾਰ ਪਾਰਟੀਆਂ ਅਤੇ ਗਠਜੋੜ ਬਦਲੇ
ਨਿਤੀਸ਼ ਕੁਮਾਰ ਅਗਸਤ 2022 ਵਿੱਚ ਬੀਜੇਪੀ ਨਾਲੋਂ ਗਠਜੋੜ ਤੋੜਕੇ ਆਰਜੇਡੀ ਨਾਲ ਰਲੇ ਸਨ।
ਨਿਤੀਸ਼ ਕੁਮਾਰ ਦਾ ਹੁਣ ਤੱਕ ਦਾ ਸਿਆਸੀ ਜੀਵਨ ‘ਯੂ-ਟਰਨ’ ਲੈਣ ਅਤੇ ਆਪਣੇ ਹਿੱਤ ਦੀ ਰਾਜਨੀਤੀ ਕਰਨ ਦਾ ਗਵਾਹ ਰਿਹਾ ਹੈ।
ਹਾਲਾਂਕਿ ਨਿਤੀਸ਼ ਨੇ ਲਾਲੂ ਪ੍ਰਸਾਦ ਯਾਦਵ ਅਤੇ ਜਾਰਜ ਫਰਨਾਂਡਿਸ ਦੀ ਸਰਪ੍ਰਸਤੀ ਹੇਠ ਸਿਆਸਤ ਸ਼ੁਰੂ ਕੀਤੀ ਸੀ।
ਲਗਭਗ ਪੰਜ ਦਹਾਕਿਆਂ ਦੇ ਸਿਆਸੀ ਜੀਵਨ ਦੌਰਾਨ ਨਿਤੀਸ਼ ਕੁਮਾਰ ਆਪਣੀ ਸਹੂਲਤ ਅਨੁਸਾਰ ਪਾਰਟੀਆਂ ਅਤੇ ਗਠਜੋੜ ਬਦਲਦੇ ਰਹੇ।
ਨਿਤੀਸ਼ ਨੇ 1974 ਤੋਂ 1977 ਦਰਮਿਆਨ ਜੈ ਪ੍ਰਕਾਸ਼ ਨਰਾਇਣ ਦੇ ਅੰਦੋਲਨ ਵਿੱਚ ਹਿੱਸਾ ਲਿਆ। ਉਸਨੇ ਆਪਣਾ ਸਿਆਸੀ ਕਰੀਅਰ ਸਤੇਂਦਰ ਨਰਾਇਣ ਸਿਨਹਾ ਦੀ ਅਗਵਾਈ ਵਾਲੀ ਜਨਤਾ ਪਾਰਟੀ ਨਾਲ ਸ਼ੁਰੂ ਕੀਤਾ।
ਨਿਤੀਸ਼ ਪਹਿਲੀ ਵਾਰ 1985 ਵਿੱਚ ਹਰਨੌਤ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਇਸ ਸਮੇਂ ਦੌਰਾਨ ਉਹ ਬਿਹਾਰ ਵਿੱਚ ਵਿਰੋਧੀ ਧਿਰ ਵਿੱਚ ਬੈਠੇ ਲਾਲੂ ਪ੍ਰਸਾਦ ਯਾਦਵ ਦੇ ਸਹਿਯੋਗੀ ਰਹੇ।
1994 ਵਿੱਚ ਜਾਰਡਨ ਫਰਨਾਂਡਿਸ ਨੇ ਸਮਤਾ ਪਾਰਟੀ ਬਣਾਈ। ਨਿਤੀਸ਼ ਉਸ ਨਾਲ ਸ਼ਾਮਲ ਹੋਏ। ਅਗਲੇ ਸਾਲ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਸਮਤਾ ਪਾਰਟੀ ਨੂੰ ਸਿਰਫ਼ 7 ਸੀਟਾਂ ਮਿਲੀਆਂ ਸਨ।

ਤਸਵੀਰ ਸਰੋਤ, HINDUSTAN TIMES
ਸਾਲ 1996 ਵਿੱਚ ਉਨ੍ਹਾਂ ਨੇ ਭਾਜਪਾ ਨਾਲ ਗਠਜੋੜ ਕਰ ਲਿਆ।
ਸਾਲ 1989 'ਚ ਪਹਿਲੀ ਵਾਰ ਸੰਸਦ ਮੈਂਬਰ ਬਣੇ ਨਿਤੀਸ਼ ਪਹਿਲਾਂ 1998 ਤੋਂ 2001 ਤੱਕ ਦਰਮਿਆਨ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਵੱਖ-ਵੱਖ ਵਿਭਾਗਾਂ ਦੇ ਕੇਂਦਰੀ ਮੰਤਰੀ ਵੀ ਰਹੇ।
ਨਿਤੀਸ਼ 2001 ਤੋਂ 2004 ਦਰਮਿਆਨ ਤਤਕਾਲੀ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਰੇਲ ਮੰਤਰੀ ਸਨ।
ਇਸ ਦੌਰਾਨ ਸਾਲ 2000 ਵਿੱਚ 3 ਮਾਰਚ ਤੋਂ 10 ਮਾਰਚ ਦਰਮਿਆਨ ਨਿਤੀਸ਼ ਕੁਮਾਰ ਵੀ ਬਿਹਾਰ ਦੇ ਮੁੱਖ ਮੰਤਰੀ ਬਣੇ ਸਨ।
2004 ਤੱਕ ਕੇਂਦਰੀ ਮੰਤਰੀ ਰਹਿਣ ਮਗਰੋਂ ਉਹ 2005 ਵਿੱਚ ਸੂਬੇ ਦੀ ਰਾਜਨੀਤੀ ਵਿੱਚ ਵਾਪਸ ਆਏ ਅਤੇ ਮੁੱਖ ਮੰਤਰੀ ਬਣੇ।
2014-15 ਵਿੱਚ ਜੀਤਨ ਰਾਮ ਮਾਂਝੀ ਦੇ ਦਸ ਮਹੀਨਿਆਂ ਨੂੰ ਛੱਡ ਕੇ ਪਿਛਲੇ 19 ਸਾਲਾਂ 'ਚ ਨਿਤੀਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਰਹੇ ਹਨ।
ਪਟਨਾ ਤੋਂ ਸੀਨੀਅਰ ਪੱਤਰਕਾਰ ਸਰੂਰ ਅਹਿਮਦ ਦਾ ਕਹਿਣਾ ਹੈ, "ਉਹ ਸਾਲ 2005-2010 ਵਿੱਚ ਕੀਤੇ ਕੰਮਾਂ ਕਰਕੇ ਸੂਬੇ ਵਿੱਚ ਮਸ਼ਹੂਰ ਹੋ ਗਏ ਸਨ। ਚਾਹੇ ਉਹ ਕੋਈ ਵੀ ਜਾਤ, ਫਿਰਕੇ, ਪਾਰਟੀ ਜਾਂ ਸਮਾਜ ਹੋਵੇ, ਉਹ ਆਪਣੇ ਪੱਧਰ ਉੱਤੇ 12 ਤੋਂ 13 ਫੀਸਦੀ ਵੋਟਾਂ ਲਿਆਉਂਦੇ ਰਹੇ ਸਨ।''
ਹਾਲਾਂਕਿ ਇਸ ਦੌਰਾਨ ਨਿਤੀਸ਼ ਕੁਮਾਰ ਆਪਣੀ ਸਹੂਲਤ ਮੁਤਾਬਕ ਗਠਜੋੜ ਦੇ ਸਾਥੀ ਬਦਲਦੇ ਰਹੇ। ਉਹ ਪਿਛਲੇ ਇੱਕ ਦਹਾਕਿਆਂ ਵਿੱਚ ਪੰਜਵੀਂ ਵਾਰ ਪੱਖ ਬਦਲਣ ਜਾ ਰਹੇ ਹਨ।

ਤਸਵੀਰ ਸਰੋਤ, Getty Images
ਸਿਆਸੀ ਕੁਸ਼ਲਤਾ 'ਕਿੱਸਾ ਕੁਰਸੀ ਦਾ'
ਸਾਲ 1996 ਵਿੱਚ ਨਿਤੀਸ਼ ਨੇ ਭਾਜਪਾ ਨਾਲ ਗਠਜੋੜ ਕੀਤਾ। ਭਾਜਪਾ ਨਾਲ ਨਿਤੀਸ਼ ਦਾ ਇਹ ਗਠਜੋੜ 2013 ਤੱਕ ਚੱਲਿਆ। ਨਿਤੀਸ਼ ਨੇ ਭਾਜਪਾ ਨਾਲ ਮਿਲ ਕੇ ਚੋਣਾਂ ਲੜੀਆਂ ਅਤੇ ਬਿਹਾਰ ਦੀ ਸੱਤਾ 'ਤੇ ਕਾਬਜ਼ ਹੋ ਗਏ।
ਭਾਜਪਾ ਅਤੇ ਨਿਤੀਸ਼ 17 ਸਾਲਾਂ ਤੋਂ ਬਿਹਾਰ ਦੀ ਰਾਜਨੀਤੀ ਵਿੱਚ ਇਕੱਠੇ ਸਨ।
ਸੰਨ 2014 ਵਿੱਚ ਨਿਤੀਸ਼ ਨੇ ਪਹਿਲੀ ਵਾਰ ਭਾਜਪਾ ਤੋਂ ਵੱਖਰਾ ਰਾਹ ਫੜਿਆ ਜਦੋਂ ਭਾਜਪਾ ਨੇ ਲੋਕ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਚਿਹਰਾ ਐਲਾਨ ਦਿੱਤਾ। ਉਹ ਲੋਕ ਸਭਾ ਚੋਣਾਂ ਉਨ੍ਹਾਂ ਨੇ ਇਕੱਲਿਆਂ ਹੀ ਲੜੀਆਂ ਸਨ।
2019 ਦੀਆਂ ਚੋਣਾਂ ਦੇ ਨਿਰਾਸ਼ਾਜਨਕ ਨਤੀਜਿਆਂ ਤੋਂ ਬਾਅਦ, ਨਿਤੀਸ਼ ਨੇ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਪਾਰਟੀ ਨਾਲ ਗਠਜੋੜ ਕੀਤਾ।
2015 ਵਿੱਚ, ਨਿਤੀਸ਼ ਨੇ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਨਾਲ ਮਹਾਗਠਜੋੜ ਬਣਾ ਕੇ ਚੋਣਾਂ ਲੜੀਆਂ ਅਤੇ ਗਠਜੋੜ ਨੂੰ ਭਾਰੀ ਬਹੁਮਤ ਮਿਲਿਆ। ਨਿਤੀਸ਼ ਇੱਕ ਵਾਰ ਫਿਰ ਮੁੱਖ ਮੰਤਰੀ ਬਣੇ ਅਤੇ ਤੇਜਸਵੀ ਯਾਦਵ ਉਨ੍ਹਾਂ ਦੇ ਡਿਪਟੀ।

ਤਸਵੀਰ ਸਰੋਤ, Getty Images
ਇਹ ਮਹਾਗਠਜੋੜ ਸਿਰਫ ਦੋ ਸਾਲ ਤੱਕ ਚੱਲਿਆ ਅਤੇ ਨਿਤੀਸ਼ ਨੇ 2017 ਵਿੱਚ ਮਹਾਗਠਜੋੜ ਨਾਲੋਂ ਨਾਤਾ ਤੋੜ ਲਿਆ। ਨਿਤੀਸ਼ ਨੇ ਭਾਜਪਾ ਨਾਲ ਗਠਜੋੜ ਕਰਕੇ ਸਰਕਾਰ ਬਣਾਈ ਅਤੇ ਭਾਜਪਾ ਨੇਤਾ ਸੁਸ਼ੀਲ ਮੋਦੀ ਉਨ੍ਹਾਂ ਦੇ ਉਪ ਮੁੱਖ ਮੰਤਰੀ ਬਣੇ।
2020 ਵਿੱਚ, ਨਿਤੀਸ਼ ਨੇ ਭਾਜਪਾ ਨਾਲ ਵਿਧਾਨ ਸਭਾ ਚੋਣਾਂ ਲੜੀਆਂ ਅਤੇ ਸੱਤਾ ਵਿੱਚ ਵਾਪਸ ਪਰਤੇ। ਹਾਲਾਂਕਿ ਜੇਡੀਯੂ ਦੀਆਂ ਸੀਟਾਂ ਭਾਜਪਾ ਨਾਲੋਂ ਘੱਟ ਸਨ। ਫਿਰ ਵੀ ਉਹ ਮੁੱਖ ਮੰਤਰੀ ਦੀ ਕੁਰਸੀ 'ਤੇ ਬਣੇ ਰਹੇ।
ਡੀਐਮ ਦਿਵਾਕਰ ਦੇ ਅਨੁਸਾਰ, "ਭਾਜਪਾ ਨੂੰ ਇਹ ਫਾਇਦਾ ਹੈ ਕਿ ਜੇਕਰ ਉਹ ਬਿਹਾਰ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਲੋਕ ਸਭਾ ਚੋਣਾਂ ਉਸਦੇ ਸ਼ਾਸਨ ਦੌਰਾਨ ਹੋਣਗੀਆਂ, ਜਿਸਦਾ ਉਸਨੂੰ ਚੋਣਾਂ ਵਿੱਚ ਫਾਇਦਾ ਹੋ ਸਕਦਾ ਹੈ।"
ਇਸ ਤੋਂ ਇਲਾਵਾ ਨਿਤੀਸ਼ ਦਾ ਸਮਰਥਨ ਕਰਨਾ ਵੀ ਭਾਜਪਾ ਦੀ ਮਜਬੂਰੀ ਹੈ ਕਿਉਂਕਿ ਪਾਰਟੀ ਦਾ ਬਿਹਾਰ ਵਿੱਚ ਕੋਈ ਵੱਡਾ ਚਿਹਰਾ ਨਹੀਂ ਹੈ।
ਸੁਰੂਰ ਅਹਿਮਦ ਕਹਿੰਦੇ ਹਨ, "ਬਿਹਾਰ ਵਿੱਚ ਭਾਜਪਾ ਦਾ ਕੋਈ ਵੱਡਾ ਚਿਹਰਾ ਨਹੀਂ ਸੀ ਅਤੇ ਨਾ ਹੀ ਹੈ। ਕਲਿਆਣ ਸਿੰਘ ਉੱਤਰ ਪ੍ਰਦੇਸ਼ ਵਿੱਚ ਸਨ। ਉਮਾ ਭਾਰਤੀ ਮੱਧ ਪ੍ਰਦੇਸ਼ ਵਿੱਚ ਸਨ। ਬਾਅਦ ਵਿੱਚ ਸ਼ਿਵਰਾਜ ਸਿੰਘ ਚੌਹਾਨ ਨੂੰ ਅੱਗੇ ਕਰ ਦਿੱਤਾ ਗਿਆ ਸੀ। ਉਸ ਤਰ੍ਹਾਂ ਦਾ ਚਿਹਰਾ ਉੱਥੇ ਨਹੀਂ ਹੈ। ਬਿਹਾਰ। ਹੋਰ ਨਹੀਂ।"
ਨਿਤੀਸ਼ ਕੁਮਾਰ ਬਿਹਾਰ ਦੇ ਚੁਣੇ ਹੋਏ ਮੁੱਖ ਮੰਤਰੀ

ਤਸਵੀਰ ਸਰੋਤ, HINDUSTAN TIMES
ਦੋ ਸਾਲਾਂ ਤੱਕ ਭਾਜਪਾ ਨਾਲ ਸਰਕਾਰ ਚਲਾਉਣ ਤੋਂ ਬਾਅਦ, ਨਿਤੀਸ਼ ਨੇ ਮੁੜ ਰਾਹ ਬਦਲਿਆ ਅਤੇ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਈ।
ਨਿਤੀਸ਼ ਅਗਸਤ 2022 ਵਿੱਚ ਦੁਬਾਰਾ ਮੁੱਖ ਮੰਤਰੀ ਬਣੇ ਅਤੇ ਤੇਜਸਵੀ ਯਾਦਵ ਉਨ੍ਹਾਂ ਦੇ ਉਪ ਮੁੱਖ ਮੰਤਰੀ ਬਣੇ।
ਇਸ ਵਾਰ ਨਿਤੀਸ਼ ਨੇ ਭਾਜਪਾ ਖਿਲਾਫ ਸਖਤ ਰਵੱਈਆ ਅਪਣਾਇਆ। ਉਨ੍ਹਾਂ ਨੇ ਕੌਮੀ ਪੱਧਰ 'ਤੇ ਭਾਜਪਾ ਵਿਰੁੱਧ ਵਿਰੋਧੀ ਪਾਰਟੀਆਂ ਦਾ ਗਠਜੋੜ ਬਣਾਉਣ ਦੇ ਯਤਨ ਕੀਤੇ।
ਨਿਤੀਸ਼ ਕੁਮਾਰ ਬਿਹਾਰ ਦੇ ਚੁਣੇ ਹੋਏ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਦੇ ਹੁਣ ਤੱਕ ਦੇ ਸਿਆਸੀ ਕਰੀਅਰ ਤੋਂ ਸਾਫ਼ ਹੈ ਕਿ ਉਹ ਭਵਿੱਖ ਵਿੱਚ ਵੀ ਮੁੱਖ ਮੰਤਰੀ ਬਣੇ ਰਹਿਣਾ ਚਾਹੁੰਦੇ ਹਨ ਅਤੇ ਸ਼ਾਇਦ ਇਸੇ ਲਈ ਉਹ ਇੱਕ ਵਾਰ ਫਿਰ ਆਪਣੇ ਸਿਆਸੀ ਸਹਿਯੋਗੀ ਬਦਲਣ ਦੇ ਰਾਹ ਤੁਰ ਪਏ ਹਨ।
ਬਿਹਾਰ ਵਿਧਾਨ ਸਭਾ 'ਚ ਗਿਣਤੀ ਦੇ ਮਾਮਲੇ 'ਚ ਭਾਵੇਂ ਨਿਤੀਸ਼ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਅਤੇ ਭਾਜਪਾ ਤੋਂ ਕਾਫੀ ਪਿੱਛੇ ਹੈ ਪਰ ਇਹ ਨਿਤੀਸ਼ ਦਾ ਸਿਆਸੀ ਹੁਨਰ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਕੋਈ ਮਜ਼ਬੂਤ ਢਾਂਚਾ ਨਾ ਹੋਣ ਦੇ ਬਾਵਜੂਦ ਉਹ ਸੂਬੇ 'ਚ ਜਨ ਆਧਾਰ ਅਤੇ ਵਰਕਰਾਂ ਵਾਲੀਆਂ ਪਾਰਟੀਆਂ ਨੂੰ ਖੂੰਜੇ ਲਾਉਣ 'ਚ ਕਾਮਯਾਬ ਰਹੇ।
ਸ਼ਕਤੀ ਦਾ ਕੇਂਦਰ ਬਣੇ ਰਹੇ।
ਨਿਤੀਸ਼ ਹਮੇਸ਼ਾ ਆਪਣੀ ਸਹੂਲਤ ਅਨੁਸਾਰ ਗਠਜੋੜ ਕਰਦੇ ਅਤੇ ਤੋੜਦੇ ਰਹੇ। ਉਨ੍ਹਾਂ ਦਾ ਅਗਲਾ ਸਿਆਸੀ ਕਦਮ ਜੋ ਵੀ ਹੋਵੇ, ਇਹ ਸਪੱਸ਼ਟ ਹੈ ਕਿ ਉਹ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣਾ ਚਾਹੁੰਦੇ ਹਨ।















