ਸ਼ਰਾਬ ਰੋਜ਼ ਪੀਣ ਨਾਲ ਸਰੀਰ ਉੱਤੇ ਕੀ ਅਸਰ ਪੈਂਦਾ ਹੈ ਤੇ ਸ਼ਰਾਬ ਛੱਡਣ ਨਾਲ ਸਰੀਰ ’ਚ ਕੀ ਹੁੰਦੀ ਹੈ ਪ੍ਰਤੀਕਿਰਿਆ

ਸ਼ਰਾਬ

ਤਸਵੀਰ ਸਰੋਤ, Getty Images

    • ਲੇਖਕ, ਸੁਭਾਸ਼ ਚੰਦਰ ਬੋਸ
    • ਰੋਲ, ਬੀਬੀਸੀ ਪੱਤਰਕਾਰ

ਸ਼ਰਾਬ ਪੀਣ ਦੇ ਸਰੀਰ ਨੂੰ ਕਈ ਨੁਕਸਾਨ ਹੋ ਸਕਦੇ ਹਨ।

ਜ਼ਿਆਦਾ ਸ਼ਰਾਬ ਪੀਣ ਕਾਰਨ ਲਿਵਰ ਅਤੇ ਦਿਮਾਗ ਸਣੇ ਸਰੀਰ ਦੇ ਕਈ ਅੰਗ ਗੰਭੀਰ ਰੋਗਾਂ ਦਾ ਸ਼ਿਕਾਰ ਹੋ ਸਕਦੇ ਹਨ।

ਇਸ ਲੇਖ ਵਿੱਚ ਸ਼ਰਾਬ ਪੀਣ ਅਤੇ ਇਸ ਨੂੰ ਅਚਾਨਕ ਛੱਡਣ ਕਾਰਨ ਸਿਹਤ ਉੱਤੇ ਜੋ ਪ੍ਰਭਾਵ ਪੈਂਦੇ ਹਨ ਉਸ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਅਸੀਂ ਜਿਹੜੀ ਸ਼ਰਾਬ ਪੀਂਦੇ ਹਾਂ ਉਹ ਕਿੱਥੇ ਜਾਂਦੀ ਹੈ

ਲਿਵਰ, ਸ਼ਰਾਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਹੁਤੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਕਿ ਸ਼ਰਾਬ ਦਾ ਸਰੀਰ ਦੇ ਅੰਗਾਂ ਉੱਤੇ ਕਿੰਨਾ ਅਸਰ ਪੈਂਦਾ ਹੈ।

ਬਹੁਤ ਲੋਕ ਸੋਚਦੇ ਹਨ ਕਿ ਉਹ ਜਿਹੜੀ ਸ਼ਰਾਬ ਪੀਂਦੇ ਹਨ ਉਹ ਸਿੱਧੀ ਉਨ੍ਹਾਂ ਦੇ ਢਿੱਡ ਵਿੱਚ ਜਾਂਦੀ ਹੈ ਅਤੇ ਪਿਸ਼ਾਬ ਦੇ ਰਾਹੀਂ ਬਾਹਰ ਨਿਕਲ ਜਾਂਦੀ ਹੈ।

ਪਰ ਬਹੁਤੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਕਿ ਸ਼ਰਾਬ ਦਾ ਸਰੀਰ ਦੇ ਅੰਗਾਂ ਉੱਤੇ ਕਿੰਨਾ ਅਸਰ ਪੈਂਦਾ ਹੈ।

ਅਸੀਂ ਇਹ ਜਾਨਣ ਦੇ ਲਈ ਏਐੱਮਜੀਐੱਮ ਹੈਲਥਕੇਅਰ ਵਿੱਚ ਲਿਵਰ ਟਰਾਂਸਪਲਾਂਟ ਦੇ ਮਾਹਰ ਡਾ ਥਿਆਗਰਾਜਨ ਨਾਲ ਗੱਲ ਕੀਤੀ।

ਉਨ੍ਹਾਂ ਕਿਹਾ, “ਸ਼ਰਾਬ ਮਾੜੀ ਹੈ ਚਾਹੇ ਤੁਸੀਂ ਜਿੰਨੀ ਮਰਜ਼ੀ, ਜਿੰਨੇ ਮਰਜ਼ੀ ਦਿਨ ਪੀਓ, ਇਸ ਤੋਂ ਇਲਾਵਾ ਮਰਦਾਂ ਦੇ ਮੁਕਾਬਲੇ ਔਰਤਾਂ ਸ਼ਰਾਬ ਦੇ ਪ੍ਰਤੀ ਵੱਧ ਸੰਵੇਦਨਸ਼ੀਲ ਹੁੰਦੀਆਂ ਹਨ।"

ਲਿਵਰ, ਸ਼ਰਾਬ

ਤਸਵੀਰ ਸਰੋਤ, Getty Images

ਡਾ. ਥਿਆਗਰਾਜਨ ਕਹਿੰਦੇ ਹਨ, “ਸ਼ਰਾਬ ਸਿੱਧਾ ਢਿੱਡ ਤੋਂ ਹੁੰਦਿਆਂ ਛੋਟੀ ਅੰਤਣੀ ਅਤੇ ਵੱਡੀ ਅੰਤੜੀ ਦੇ ਉਸ ਹਿੱਸੇ, ਜਿਸ ਨੂੰ ਕੌਲਨ ਕਿਹਾ ਜਾਂਦਾ ਹੈ, ਤੱਕ ਜਾਂਦੀ ਹੈ। ਇੱਥੇ ਐਲਕੋਹਲ ਇੱਕ ਕੰਪਾਊਂਡ ਵਿੱਚ ਬਦਲ ਜਾਂਦੀ ਹੈ, ਇਸ ਕੰਪਾਊਂਡ ਦਾ ਨਾਮ ਹੈ ਅਲਡੇਹਾਈਡ’।

ਉਹ ਦੱਸਦੇ ਹਨ, "ਢਿੱਡ ਅਤੇ ਅੰਤੜੀ ਵਿਚਲਾ ਸਾਰਾ ਖੂਨ ਲਿਵਰ ਦੇ ਰਾਹੀਂ ਬਾਕੀ ਸਰੀਰ ਤੱਕ ਜਾਂਦਾ ਹੈ, ਲਿਵਰ ਦਾ ਕੰਮ ਹੈ ਕਿ ਉਹ ਖ਼ੁਰਾਕ ਵਿੱਚੋਂ ਪੋਸ਼ਣ ਪਦਾਰਥਾਂ ਨੂੰ ਵੱਖਰਾ ਕਰਕੇ ਉਸ ਨੂੰ ਖੂਨ ਰਾਹੀਂ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਉਂਦਾ ਹੈ, ਇਹ ਮਲ ਅਤੇ ਪਿਸ਼ਾਬ ਰਾਹੀਂ ਕੂੜਾ ਵੀ ਬਾਹਰ ਕੱਢਦਾ ਹੈ।”

ਉਹ ਕਹਿੰਦੇ ਹਨ, “ਐਲਡੇਹਾਈਡ ਇੱਕ ਹੈਪੈਟੋਕਸਿਕ ਪਦਾਰਥ ਹੈ ਜਿਹੜਾ ਲਿਵਰ ਨੂੰ ਨੁਕਸਾਨ ਪਹੁੰਚਾਉਂਦਾ ਹੈ, ਇਹ ਪਦਾਰਥ ਖੂਨ ਦੇ ਰਾਹੀਂ ਲਿਵਰ ਤੱਕ ਪਹੁੰਚਦਾ ਹੈ। ਜਦੋਂ ਤੁਸੀਂ ਕਾਫੀ ਮਾਤਰਾ ਵਿੱਚ ਥੋੜੇ ਸਮੇਂ ਵਿੱਚ ਸ਼ਰਾਬ (ਐਲਕੋਹਲ) ਪੀਂਦੇ ਹੋ ਤਾਂ ਇਸ ਪਦਾਰਥ ਦੀ ਮਾਤਰਾ ਵੱਧ ਜਾਂਦੀ ਹੈ ਜੋ ਲਿਵਰ ਨੂੰ ਫੇਲ੍ਹ ਤੱਕ ਕਰ ਸਕਦਾ ਹੈ।”

ਔਰਤਾਂ ਨੂੰ ਵਧੇਰੇ ਖਤਰਾ

ਲਿਵਰ, ਸ਼ਰਾਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਰਾਬ(ਅਲਕੋਹਲ) ਕਿਸੇ ਵੀ ਲਿੰਗ ਲਈ ਖ਼ਤਰਨਾਕ ਹੋ ਸਕਦੀ ਹੈ।

ਸ਼ਰਾਬ (ਅਲਕੋਹਲ) ਕਿਸੇ ਵੀ ਲਿੰਗ ਲਈ ਖ਼ਤਰਨਾਕ ਹੋ ਸਕਦੀ ਹੈ।

ਡਾ. ਥਿਆਗਾਰਾਜ ਕਹਿੰਦੇ ਹਨ ਔਰਤਾਂ ਦੀ ਜਿਨਸੀ ਬਣਤਰ ਉਨ੍ਹਾਂ ਨੂੰ ਸ਼ਰਾਬ ਪ੍ਰਤੀ ਵੱਧ ਸੰਵੇਦਨਸ਼ੀਲ ਬਣਾਉਂਦੀ ਹੈ।

ਉਹ ਕਹਿੰਦੇ ਹਨ, “ਲਗਾਤਾਰ ਸ਼ਰਾਬ ਪੀਣ ਨਾਲ ਨੁਕਸਾਨ ਪਹੁੰਚਾਉਣ ਵਾਲੇ ਤੱਤ ਲਿਵਰ ਵਿੱਚ ਵੱਧ ਜਾਂਦੇ ਹਨ ਅਤੇ ਉਹ ਲਿਵਰ ਨਾਲ ਜੁੜੀਆਂ ਕਈ ਬੀਮਾਰੀਆਂ ਦਾ ਕਾਰਨ ਬਣਦੇ ਹਨ।

ਇਸ ਨਾਲ ਲਿਵਰ ਦੀ ਫਾਇਬਰੋਸਿਸ ਬੀਮਾਰੀ ਵੀ ਹੋ ਸਕਦੀ ਹੈ ਅਤੇ ਇਹ ਵੱਧ ਕੇ ਸਿਰਹੋਸਿਸ ਬੀਮਾਰੀ ਵਿੱਚ ਵੀ ਤਬਦੀਲ ਹੋ ਸਕਦੀ ਹੈ। ਇਹ ਬੀਮਾਰੀਆਂ ਲਿਵਰ ਦੇ ਤੰਤੂਆਂ ਨਾਲ ਜੁੜੀਆਂ ਹਨ।

ਹਾਲਾਂਕਿ ਇਸ ਬੀਮਾਰੀ ਦੀ ਗੰਭੀਰਤਾ ਵਿਅਕਤੀ ਦੇ ਜੈਨੇਟਿਕਸ ਦੇ ਮੁਤਾਬਕ ਜਾਂ ਸ਼ਰਾਬ ਦੇ ਸੇਵਨ ਦੇ ਮੁਤਾਬਕ ਘੱਟ ਜਾਂ ਵੱਧ ਹੋ ਸਕਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਸ਼ਰਾਬ ਕਰਕੇ ਲਿਵਰ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ।

ਡਾ. ਥਿਆਗਰਾਜਨ

ਤਸਵੀਰ ਸਰੋਤ, Doctor Thiagarajan

ਤਸਵੀਰ ਕੈਪਸ਼ਨ, ਡਾ. ਥਿਆਗਾਰਾਜ ਕਹਿੰਦੇ ਹਨ ਔਰਤਾਂ ਦੀ ਜਿਨਸੀ ਬਣਤਰ ਉਨ੍ਹਾਂ ਨੂੰ ਸ਼ਰਾਬ ਪ੍ਰਤੀ ਵੱਧ ਸੰਵੇਦਨਸ਼ੀਲ ਬਣਾਉਂਦੀ ਹੈ

ਸ਼ਰਾਬ ਕਾਰਨ ਕਈ ਲਿਵਰ ਸਬੰਧੀ ਬੀਮਾਰੀਆਂ ਹੋ ਸਕਦੀਆਂ ਹਨ।

ਡੇਟਾ ਵਿੱਚ ਇਹ ਸਾਹਮਣੇ ਆਇਆ ਹੈ ਭਾਰਤ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਲਿਵਰ ਸਬੰਧੀ ਬੀਮਾਰੀਆਂ ਵੱਧ ਰਹੀਆਂ ਹਨ। ਇਹ ਵੀ ਸਾਹਮਣੇ ਆਇਆ ਕਿ ਪੰਜ ਵਿੱਚੋਂ ਇੱਕ ਭਾਰਤੀ ਲਿਵਰ ਸਬੰਧੀ ਬੀਮਾਰੀ ਦਾ ਸ਼ਿਕਾਰ ਹ।

ਇਸ ਮਾਮਲੇ ਵਿੱਚ ਲਿਵਰ ਨਾਲ ਸਬੰਧੀ ਮੌਤਾਂ ਵੀ ਵਧੀਆਂ ਹਨ।

ਡਾ. ਥਿਆਗਰਾਜਨ ਦੇ ਮੁਤਾਬਕ ਸ਼ਰਾਬ ਦੇ ਲਿਵਰ ਉੱਤੇ ਇਹ ਮੁੱਖ ਅਸਰ ਪੈ ਸਕਦੇ ਹਨ।

ਕ੍ਰੋਨਿਕ ਲਿਵਰ ਸਿਰਹੋਸਿਸ

ਕਈ ਸਾਲਾਂ ਤੱਕ ਲਿਵਰ ਨੂੰ ਨੁਕਸਾਨ ਹੌਲੀ-ਹੌਲੀ ਲਾਗ ਦਾ ਕਾਰਨ ਬਣ ਸਕਦਾ ਹੈ ਜਿਸ ਕਰਕੇ ਲਿਵਰ ਫੇਲ੍ਹ ਵੀ ਹੋ ਸਕਦਾ ਹੈ। ਇਸ ਦੇ ਲੱਛਣਾ ਵਿੱਚ ਕਮਜ਼ੋਰੀ, ਮਾਸਪੇਸ਼ੀਆਂ ਦੀ ਕਮਜ਼ੋਰੀ, ਡੀਹਾਈਡਰੇਸ਼ਨ, ਪੀਲੀਆ ਅਤੇ ਖੂਨ ਦੀਆਂ ਉਲਟੀਆਂ ਵੀ ਆ ਸਕਦੀਆਂ ਹਨ।

ਦਿਨ ਰਾਤ ਸ਼ਰਾਬ ਦਾ ਸੇਵਨ ਅਤੇ ਇਸ ਦੇ ਨਾਲ ਹੀ ਚੰਗੀ ਖ਼ੁਰਾਕ ਨਾ ਲੈਣਾ ਲਿਵਰ ਫੇਲ੍ਹ ਹੋਣ ਦਾ ਕਾਰਨ ਬਣ ਸਕਦਾ ਹੈ। ਇਹ ਪੀਲੀਆ ਦੇ ਨਾਲ-ਨਾਲ ਖ਼ੂਨ ਦੇ ਥੱਕੇ ਅਤੇ ਸ਼ੁਰੂਆਤੀ ਕੋਮਾ ਜਿਹੀ ਅਵਸਥਾ ਦਾ ਵੀ ਕਾਰਨ ਬਣ ਸਕਦਾ ਹੈ।

ਜੇਕਰ ਲਿਵਰ ਲੰਬੇ ਸਮੇਂ ਤੱਕ ਨੁਕਸਾਨ ਹੇਠ ਰਿਹਾ ਹੈ ਤਾਂ ਡਾ ਥਿਆਗਾਰਾਜਨ ਕਹਿੰਦੇ ਹਨ ਕਿ ਤੁਸੀਂ ਇਸ ਹਾਲਤ ਵਿੱਚ ਭਾਵੇਂ ਘੱਟ ਸ਼ਰਾਬ ਪੀਓ ਚਾਹੇ ਜ਼ਿਆਦਾ ਤੁਹਾਡਾ ਲਿਵਰ ਫੇਲ੍ਹ ਹੋ ਸਕਦਾ ਹੈ।

ਉਹ ਕਹਿੰਦੇ ਹਨ ਕਿ ਇਨ੍ਹਾਂ ਤਿੰਨੇ ਹਾਲਾਤਾਂ ਵਿੱਚ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਉਹ ਕਹਿੰਦੇ ਹਨ ਕਿ ਮਰੀਜ਼ਾਂ ਦਾ ਇਲਾਜ ਉਨ੍ਹਾਂ ਦੀ ਅਵਸਥਾ ਦੇ ਮੁਤਾਬਕ ਹੁੰਦਾ ਹੈ।

ਲਿਵਰ, ਸ਼ਰਾਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਿਵਰ ਦੇ ਵਿੱਚ ਫੈਟ ਸੈਲਜ਼ ਦਾ ਇਕੱਠੇ ਹੋਣਾ ਆਮ ਗੱਲ ਹੈ

ਫੈਟੀ ਲਿਵਰ ਅਤੇ ਸ਼ਰਾਬ ਵਿੱਚ ਕੀ ਸਬੰਧ ਹੈ

ਏਮਜ਼ ਵੱਲੋਂ ਪ੍ਰਕਾਸ਼ਿਤ ਕੀਤੀ ਗਏ ਇੱਕ ਅਧਿਐਨ ਵਿੱਚ ਇਹ ਸਾਹਮਣੇ ਆਇਆ ਹੈ ਕਿ ਸਿਰਫ਼ 38 ਫ਼ੀਸਦ ਭਾਰਤੀਆਂ ਨੂੰ ਨੋਨ ਐਲਕੋਹੋਲਿਕ ਫੈਟੀ ਲਿਵਰ ਹੈ।

ਲਿਵਰ ਦੇ ਵਿੱਚ ਫੈਟ ਸੈਲਜ਼ ਦਾ ਇਕੱਠੇ ਹੋਣਾ ਆਮ ਗੱਲ ਹੈ।

ਪਰ ਲਿਵਰ ਵਿੱਚ ਇਨ੍ਹਾਂ ਦੀ ਮਾਤਰਾ 5 ਫ਼ੀਸਦ ਤੋਂ ਘੱਟ ਹੁੰਦੀ ਹੈ ਜੇਕਰ ਇਹ ਫ਼ੀਸਦ 20 ਤੋਂ 25 ਫ਼ੀਸਦ ਤੱਕ ਜਾਵੇ ਤਾਂ ਇਹ ਲਿਵਰ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨੂੰ ਹੀ ਅਸੀਂ ਲਿਵਰ ਫੈਟ ਕਹਿੰਦੇ ਹਾਂ।

ਡਾ. ਥਿਆਗਰਾਜਨ ਕਹਿੰਦੇ ਹਨ ਕਿ ਦੋ ਤਰ੍ਹਾਂ ਦੇ ਫੈਟੀ ਲਿਵਰ ਹੁੰਦੇ ਹਨ, ਇੱਕ ਐਲਕੋਹੋਲਿਕ ਫੈਟੀ ਲਿਵਰ ਅਤੇ ਦੂਜਾ ਹੈ ਨਾਨ ਐਲਕੋਹੋਲਿਕ ਫੈਟੀ ਲਿਵਰ।

ਉਹ ਕਹਿੰਦੇ ਹਨ ਕਿ ਜੀਵਨ ਜਾਚ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਫੈਟੀ ਲਿਵਰ ਦਾ ਮੁੱਖ ਕਾਰਨ ਹੁੰਦੀਆਂ ਹਨ, ਇਸ ਦੇ ਨਾਲ ਹੀ ਉਹ ਦੱਸਦੇ ਹਨ ਕਿ ਨੋਨ-ਐਲਕੋਹੋਲਿਕ ਫੈਟੀ ਲਿਵਰ ਰੋਗ ਦੂਜੇ ਨਾਲੋਂ ਵੱਧ ਆਮ ਹੈ।

ਇੱਕ ਦਿਨ ਵਿੱਚ ਕਿੰਨੀ ਸ਼ਰਾਬ ਪੀਣੀ ਸੁਰੱਖਿਅਤ ਹੈ?

ਕੁਝ ਲੋਕ ਇਹ ਕਹਿੰਦੇ ਹਨ ਕਿ ਉਹ ਕਾਬੂ ਵਿੱਚ ਰਹਿ ਕੇ ਸ਼ਰਾਬ ਪੀਂਦੇ ਹਨ ਅਤੇ ਘੱਟ ਪੀਂਦੇ ਹਨ। ਪਰ ਸ਼ਰਾਬ ਪੀਣ ਦੀ ਸੁਰੱਖਿਅਤ ਮਾਤਰਾ ਸਿਰਫ਼ ਖੰਘ ਦੀ ਦਵਾਈ ਦੇ ਇੱਕ ਢੱਕਣ ਜਿੰਨੀ ਹੀ ਹੈ।

ਡਾਕਟਰ ਕਹਿੰਦੇ ਹਨ, “ਸ਼ਰਾਬ ਪੀਣ ਦੀ ਸੁਰੱਖਿਅਤ ਮਾਤਰਾ ਸਿਰਫ਼ ਇੱਕ ਦਿਨ ਵਿੱਚ 30 ਮਿਲਿਲੀਟਰ ਹੀ ਹੈ, ਇੰਨੀ ਮਾਤਰਾ ਰੋਜ਼ ਪੀਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਪਰ ਇਸ ਲਈ ਤੁਹਾਡੇ ਲਿਵਰ ਦਾ ਜਮਾਂਦਰੂ ਤੌਰ ਉੱਤੇ ਸਿਹਤਮੰਦ ਹੋਣਾ ਜ਼ਰੁਰੀ ਹੁੰਦਾ ਹੈ।”

ਕਿਉਂਕਿ ਸ਼ਰਾਬ ਦਾ ਨਸ਼ਾ ਲੱਗ ਸਕਦਾ ਹੈ ਇਸ ਲਈ ਇਹ ਸੰਭਵ ਨਹੀਂ ਹੈ ਕਿ ਤੁਸੀਂ ਸੁਰੱਖਿਅਤ ਮਾਤਰਾ ਵਿੱਚ ਹੀ ਸ਼ਰਾਬ ਪੀਓ। ਹਰ ਦਿਨ ਸ਼ਰਾਬ ਦੇ ਸੇਵਨ ਦੀ ਮਾਤਰਾ ਘੱਟਣ ਦੀ ਥਾਂ ਉੱਤੇ ਵਧਦੀ ਹੀ ਹੈ।

ਡਾਕਟਰ ਕਹਿੰਦੇ ਹਨ ਕਿ ਇਸ ਲਈ ਸ਼ਰਾਬ ਛੱਡਣਾ ਹੀ ਬਿਹਤਰ ਬਦਲ ਹੈ।

ਕੀ ਸ਼ਰਾਬ ਛੱਡਣ ਨਾਲ ਲਿਵਰ ਠੀਕ ਹੋ ਜਾਂਦਾ ਹੈ?

ਲਿਵਰ, ਸ਼ਰਾਬ

ਤਸਵੀਰ ਸਰੋਤ, Getty Images

ਕਦੇ-ਕਦੇ ਲੰਬੇ ਸਮੇਂ ਤੋਂ ਸ਼ਰਾਬ ਪੀਣ ਵਾਲੇ ਲੋਕ ਅਚਾਨਕ ਇਹ ਫ਼ੈਸਲਾ ਲੈਂਦੇ ਹਨ ਕਿ ਉਹ ਸ਼ਰਾਬ ਛੱਡ ਦੇਣਗੇ। ਉਹ ਮੰਨਦੇ ਹਨ ਇਹ ਉਨ੍ਹਾਂ ਦੇ ਸਰੀਰ ਨੂੰ ਮੁੜ ਪਹਿਲਾਂ ਵਾਲੀ ਹਾਲਤ ਵਿੱਚ ਲੈ ਆਵੇਗਾ।

ਪਰ ਡਾਕਟਰਾਂ ਦਾ ਕਹਿਣਾ ਹੈ ਕਿ ਲਿਵਰ ਸਬੰਧੀ ਬੀਮਾਰੀਆਂ ਉਨ੍ਹਾਂ ਲੋਕਾਂ ਨੂੰ ਵੀ ਹੋ ਸਕਦੀਆਂ ਹਨ, ਜਿਨ੍ਹਾਂ ਨੇ ਸ਼ਰਾਬ ਪਿਛਲੇ ਕਈ ਸਾਲਾਂ ਤੋਂ ਛੱਡੀ ਹੋਈ ਹੈ।

ਉਹ ਕਹਿੰਦੇ ਹਨ, “ਜੇਕਰ ਤੁਸੀਂ ਉਸ ਵੇਲੇ ਸ਼ਰਾਬ ਪੀਣੀ ਛੱਡ ਦੇਵੋ ਜਦੋਂ ਸ਼ਰਾਬ ਕਾਰਨ ਹੋਣ ਵਾਲਾ ਫੈਟੀ ਲਿਵਰ ਜਾਂ ਫਿਬਰੋਸਿਸ ਆਪਣੇ ਸ਼ੁਰੂਆਤੀ ਪੜਾਅ ਵਿੱਚ ਹੀ ਹੈ ਤੁਸੀਂ ਲਿਵਰ ਨੂੰ ਨੁਕਸਾਨ ਪਹੁੰਚਾਉਣ ਤੋਂ ਬਚ ਸਕਦੇ ਹੋ, ਡਾਕਟਰੀ ਸਹਾਇਤਾ ਨਾਲ ਤੁਸੀਂ ਕੁਝ ਦਿਨਾਂ ਵਿੱਚ ਹੀ ਠੀਕ ਹੋ ਸਕਦੇ ਹੋ।"

ਪਰ ਜੇਕਰ ਇਹ ਹਾਲਤ ਸਿਰਹੋਸਿਸ ਬੀਮਾਰੀ ਤੱਕ ਪਹੁੰਚ ਜਾਵੇ ਤਾਂ ਭਾਵੇਂ ਤੁਸੀਂ ਸ਼ਰਾਬ ਪੂਰੀ ਤਰ੍ਹਾਂ ਛੱਡ ਦੇਵੋ ਤਾਂ ਵੀ ਤੁਹਾਡਾ ਸਰੀਰ ਪਹਿਲਾਂ ਵਾਲੀ ਹਾਲਤ ਵਿੱਚ ਨਹੀਂ ਪਹੁੰਚ ਸਕਦਾ।

ਡਾਕਟਰ ਥਿਆਗਰਾਜਨ ਕਹਿੰਦੇ ਹਨ ਪਰ ਤੁਹਾਡੇ ਲਿਵਰ ਦੇ ਨੁਕਸਾਨ ਦੀ ਭਾਵੇਂ ਕੋਈ ਵੀ ਸਟੇਜ ਹੋਵੇ ਜੇਕਰ ਤੁਸੀਂ ਸ਼ਰਾਬ ਛੱਡ ਦੇਵੋ ਤਾਂ ਇਹ ਅਗਲੇ ਪੜਾਅ ਵਿੱਚ ਨਹੀਂ ਜਾਵੇਗੀ।

ਡਾਕਟਰ ਪੂਰਨਾ ਚੰਦ੍ਰਿਕਾ

ਤਸਵੀਰ ਸਰੋਤ, POORNA CHANDRIKA

ਤਸਵੀਰ ਕੈਪਸ਼ਨ, ਡਾਕਟਰ ਪੂਰਨਾ ਚੰਦ੍ਰਿਕਾ

ਸ਼ਰਾਬ ਦੇ ਕਾਰਨ ਹੋਣ ਵਾਲੀਆਂ ਮਾਨਸਿਕ ਦਿੱਕਤਾਂ

ਸ਼ਰਾਬ ਦੇ ਸੇਵਨ ਨਾਲ ਦਿਮਾਗ ਨੂੰ ਵੀ ਨੁਕਸਾਨ ਪਹੁੰਚਦਾ ਹੈ।

ਸ਼ਰਾਬ ਦੀ ਆਦਤ ਵਾਲੇ ਲੋਕਾਂ ਨੂੰ ਮਾਨਸਿਕ ਦਿੱਕਤਾਂ ਵੀ ਹੁੰਦੀਆਂ ਹਨ।

ਅਸੀਂ ਕਿਲਪੱਕਮ ਸਰਕਾਰੀ ਮਾਨਸਿਕ ਹਸਤਪਤਾਲ ਵਿੱਚ ਡਾਇਰੈਕਟਰ ਅਤੇ ਡਾਕਟਰ ਪੂਰਨਾ ਚੰਦ੍ਰਿਕਾ ਨਾਲ ਗੱਲ ਕੀਤੀ।

ਉਹ ਕਹਿੰਦੇ ਹਨ ਕਿਸੇ ਵਿਅਕਤੀ ਨੂੰ ਸ਼ਰਾਬ ਦੀ ਆਦਤ ਇਸ ਉੱਤੇ ਨਿਰਭਰ ਕਰਦੀ ਹੈ ਕਿ ਉਸ ਨੇ ਕਿੰਨੀ ਸ਼ਰਾਬ ਪੀਤੀ ਹੈ ਅਤੇ ਉਸ ਦਾ ਸਰੀਰ ਕਿੰਨੀ ਸ਼ਰਾਬ ਸਹਿ ਸਕਦਾ ਹੈ।

ਜ਼ਿਆਦਾ ਸ਼ਰਾਬ ਦੇ ਸੇਵਨ ਕਾਰਨ ਹੋਣ ਵਾਲੀਆਂ ਦਿੱਕਤਾਂ

ਸ਼ਰਾਬ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਡਾਕਟਰ ਪੂਰਨਾ ਚੰਦ੍ਰਿਕਾ ਕਹਿੰਦੇ ਹਨ ਇਸ ਤੋਂ ਇਲਾਵਾ ਹੋਰ ਵੀ ਮਾਨਸਿਕ ਦਿੱਕਤਾਂ ਹੋ ਸਕਦੀ ਹਾਂ

ਕੁਝ ਲੋਕ ਥੋੜ੍ਹੀ ਸ਼ਰਾਬ ਪੀਣ ਮਗਰੋਂ ਹੀ ਖਰੂਦ ਮਚਾਉਣ ਲੱਗਦੇ ਹਨ।

ਉਹ ਲੋਕਾਂ ਨਾਲ ਲੜਨ ਲੱਗਦੇ ਹਨ ਅਤੇ ਚੀਜ਼ਾਂ ਤੋੜਨ ਲੱਗਦੇ ਹਨ, ਡਾਕਟਰ ਮੁਤਾਬਕ ਇਹ ਪਹਿਲਾ ਪੜਾਅ ਹੈ।

ਉਹ ਕਹਿੰਦੇ ਹਨ ਇਸ ਤੋਂ ਡੇਲੀਰੀਅਮ ਟ੍ਰੇਮਸ ਦੀ ਹਾਲਤ ਵੀ ਬਣ ਜਾਂਦੀ ਹੈ।

ਉਹ ਕਹਿੰਦੇ ਹਨ ਇਸ ਅਵਸਥਾ ਵਿੱਚ ਵਿਅਕਤੀ ਇਹ ਕਹਿਣ ਲੱਗਦਾ ਕਿ ਉਸ ਨੂੰ ਲੱਗ ਰਿਹਾ ਹੈ ਜਿਵੇਂ ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ, ਇਸ ਹਾਲਾਤ ਦੇ ਲੱਛਣਾਂ ਵਿੱਚ ਇਨਸੋਮਨੀਆ, ਉਲਝੇ ਹੋਏ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਚੀਜ਼ਾਂ ਭੁੱਲਣ ਲਗਦੀਆਂ ਹਨ, ਥਕੇ ਹੋਏ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਕੰਨਾਂ ਵਿੱਚ ਆਵਾਜ਼ਾਂ ਸੁਣਾਈ ਦਿੰਦੀਆਂ ਹਨ।

ਸ਼ਰਾਬ ਦੇ ਨਸ਼ੇ ਕਾਰਨ ਹੁੰਦੀਆਂ ਦਿੱਕਤਾਂ ਦੇ ਨਾਲ-ਨਾਲ ਸ਼ਰਾਬ ਛੱਡਣ ਕਾਰਨ ਵੀ ਲੋਕਾਂ ਕਈ ਮੁਸ਼ਕਲਾਂ ਹੋ ਸਕਦੀ ਹਾਂ। ਇਸ ਨੂੰ ਵਿਦਡਰੌਅਲ ਸਿੰਡਰੋਮ ਕਿਹਾ ਜਾਂਦਾ ਹੈ। ਇਸ ਕਾਰਨ ਮਾਨਸਿਕ ਤਣਾਅ, ਹੱਥਾਂ ਅਤੇ ਪੈਰਾਂ ਦਾ ਕੰਬਣਾ ਅਤੇ ਥਕਾਵਟ ਹੋ ਸਕਦੀ ਹੈ।

ਡਾਕਟਰ ਪੂਰਨਾ ਚੰਦ੍ਰਿਕਾ ਕਹਿੰਦੇ ਹਨ ਇਸ ਤੋਂ ਇਲਾਵਾ ਹੋਰ ਵੀ ਮਾਨਸਿਕ ਦਿੱਕਤਾਂ ਹੋ ਸਕਦੀ ਹਾਂ।

ਉਹ ਕਹਿੰਦੇ ਹਨ, “ਜਦੋਂ ਲੋਕ ਸ਼ਰਾਬ ਛੱਡ ਦਿੰਦੇ ਹਨ ਤਾਂ ਉਨ੍ਹਾਂ ਨੂੰ ਕੰਨਾਂ ਵਿੱਚ ਆਵਾਜ਼ਾਂ ਸੁਣਨ ਲੱਗਦੀਆਂ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਉਨ੍ਹਾਂ ਨੂੰ ਆਵਾਜ਼ ਮਾਰ ਰਿਹਾ ਹੈ।"

ਲਿਵਰ, ਸ਼ਰਾਬ

ਤਸਵੀਰ ਸਰੋਤ, GETTY IMAGES

ਸ਼ਰਾਬ ਛੱਡਣ ਮਗਰੋਂ 'ਵਰਨਿੱਲ ਇਨਸੇਫਾਲੋਪੈਥੀ ਅਤੇ ਕੋਰਸਾਕੌਫ਼ ਸਿੰਡਰੋਮ' ਜਿਹੀਆਂ ਦਿਮਾਗ ਨਾਲ ਸਬੰਧਤ ਦਿੱਕਤਾਂ ਵੀ ਹੋ ਸਕਦੀਆਂ ਹਨ।

ਡਾਕਟਰ ਪੂਰਨਾ ਚੰਦ੍ਰਿਕਾ ਕਹਿੰਦੇ ਹਨ ਕਿ ਇਸ ਕਾਰਨ ਚੀਜ਼ਾਂ ਭੁੱਲਣ ਲਗਦੀਆਂ ਹਨ।

ਉਹ ਕਹਿੰਦੇ ਹਨ ਇਸ ਕਾਰਨ ਨਾੜੀਆਂ ਨਾਲ ਸਬੰਧਤ ਹੋਰ ਦਿੱਕਤਾਂ ਵੀ ਹੋ ਸਕਦੀਆਂ ਹਨ।

ਮਿਓਪੈਥੀ ਅਤੇ ਨਿਊਰੋਪੈਥੀ ਜਿਹੀਆਂ ਦਿੱਕਤਾਂ ਕਾਰਨ ਕਦੇ ਕਦੇ ਉੱਠ ਕੇ ਕੰਮ ਕਰਨਾ ਵੀ ਅਸੰਭਵ ਲੱਗਣ ਲੱਗਦਾ ਹੈ। ਡਾਕਟਰ ਦੱਸਦੇ ਹਨ ਕਿ ਸ਼ਰਾਬ ਛੱਡਣ ਵਾਲੇ ਵਿਅਕਤੀ ਨੂੰ ਕਦੇ ਕਦੇ ਇਹ ਵੀ ਲੱਗਣ ਲੱਗਦਾ ਹੈ ਜਿਵੇਂ ਕੋਈ ਉਨ੍ਹਾਂ ਦੇ ਸਰੀਰ ਉੱਤੇ ਸੂਈਆਂ ਖੁਭੋ ਰਿਹਾ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)