ਟੀ-20 ਵਿਸ਼ਵ ਕੱਪ 2024 : ਭਾਰਤ ਨੇ ਦੂਜੀ ਵਾਰ ਆਪਣੇ ਨਾਂ ਕੀਤਾ ਖ਼ਿਤਾਬ, ਵਿਰਾਟ ਕੋਹਲੀ ਬੋਲੇ, 'ਇਹ ਮੇਰਾ ਆਖ਼ਰੀ ਟੀ-20 ਵਿਸ਼ਵ ਕੱਪ ਹੈ'

ਤਸਵੀਰ ਸਰੋਤ, Getty Images
ਭਾਰਤ ਨੇ ਟੀ-20 ਵਿਸ਼ਵ ਕੱਪ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ।
ਭਾਰਤ ਨੇ ਦੱਖਣੀ ਅਫਰੀਕਾ ਨੂੰ 177 ਦੌੜਾਂ ਦਾ ਟੀਚਾ ਦਿੱਤਾ ਸੀ, ਦਖਣੀ ਅਫਰੀਕਾ ਦੀ ਟੀਮ 169 ਦੌੜਾਂ ਹੀ ਬਣਾ ਸਕੀ।
ਭਾਰਤੀ ਟੀਮ ਵਾਂਗ ਦੱਖਣੀ ਅਫਰੀਕਾ ਦੀ ਟੀਮ ਦੀ ਬੱਲੇਬਾਜ਼ੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ।
ਪਾਰੀ ਦੇ ਦੂਜੇ ਓਵਰ ਵਿੱਚ ਰੇਜ਼ਾ ਹੈਂਡਰਿਕਸ ਨੂੰ ਬੁਮਰਾਹ ਨੇ ਬੋਲਡ ਕਰ ਦਿੱਤਾ ਅਤੇ ਅਫਰੀਕਾ ਨੂੰ ਛੇਤੀ ਹੀ ਝਟਕਾ ਲੱਗਾ।
ਫਿਰ ਤੀਜੇ ਓਵਰ ਵਿੱਚ ਹੀ ਅਰਸ਼ਦੀਪ ਸਿੰਘ ਨੇ ਦੱਖਣੀ ਅਫ਼ਰੀਕਾ ਦੇ ਕਪਤਾਨ ਮਾਰਕਰਮ ਨੂੰ ਆਊਟ ਕਰਕੇ ਦੱਖਣੀ ਅਫ਼ਰੀਕਾ ਦੇ ਕੈਂਪ ਨੂੰ ਸੌਂਪ ਦਿੱਤਾ।
ਪਰ ਫਿਰ ਡੀ ਕਾਕ ਅਤੇ ਸਟਰਬਸ ਨੇ ਪਾਰੀ ਨੂੰ ਸੰਭਾਲਿਆ ਅਤੇ 58 ਦੌੜਾਂ ਦੀ ਸਾਂਝੇਦਾਰੀ ਕੀਤੀ। ਸਟ੍ਰਬਸ ਨੇ ਤੇਜ਼ ਬੱਲੇਬਾਜ਼ੀ ਕਰਦੇ ਹੋਏ 21 ਗੇਂਦਾਂ 'ਚ 31 ਦੌੜਾਂ ਬਣਾਈਆਂ।
ਜਦੋਂ ਡੀ ਕਾਕ 39 ਦੌੜਾਂ ਬਣਾ ਕੇ ਆਊਟ ਹੋਇਆ ਤਾਂ ਅਫਰੀਕਾ ਦੀਆਂ 12.3 ਓਵਰਾਂ ਵਿੱਚ ਚਾਰ ਵਿਕਟਾਂ ’ਤੇ 106 ਦੌੜਾਂ ਸਨ।
ਪਰ ਅਗਲੇ ਨੰਬਰ 'ਤੇ ਆਏ ਹੈਨਰਿਕ ਕਲਾਸੇਨ ਨੇ ਚੰਗੀ ਬੱਲੇਬਾਜ਼ੀ ਕੀਤੀ ਅਤੇ ਇੰਝ ਲੱਗਾ ਜਿਵੇਂ ਭਾਰਤ ਤੋਂ ਮੈਚ ਖੋਹ ਲਿਆ ਗਿਆ ਹੋਵੇ।
ਪਾਰੀ ਦਾ 15ਵਾਂ ਓਵਰ ਰੋਹਿਤ ਸ਼ਰਮਾ ਨੇ ਅਕਸ਼ਰ ਪਟੇਲ ਨੂੰ ਦਿੱਤਾ ਅਤੇ ਉਸ ਓਵਰ ਵਿੱਚ ਕਲਾਸੇਨ ਨੇ 24 ਦੌੜਾਂ ਬਣਾਈਆਂ।
ਮੈਚ ਭਾਰਤ ਦੇ ਹੱਥੋਂ ਖਿਸਕਦਾ ਜਾ ਰਿਹਾ ਸੀ। ਪਰ ਸਤਾਰਵੇਂ ਓਵਰ ਦੀ ਪਹਿਲੀ ਗੇਂਦ 'ਤੇ ਹਾਰਦਿਕ ਪੰਡਯਾ ਨੇ ਖਤਰਨਾਕ ਬੱਲੇਬਾਜ਼ ਕਲਾਸਨ ਦਾ ਵਿਕਟ ਲੈ ਕੇ ਭਾਰਤ ਨੂੰ ਇਕ ਵਾਰ ਫਿਰ ਉਮੀਦ ਦਿੱਤੀ।
ਹੇਨਰਿਕ ਕਲਾਸੇਨ ਨੇ 27 ਗੇਂਦਾਂ 'ਤੇ ਦੋ ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 52 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।

ਤਸਵੀਰ ਸਰੋਤ, Getty Images
ਮੈਚ ਭਾਰਤ ਦੇ ਹੱਥੋਂ ਖਿਸਕਦਾ ਜਾ ਰਿਹਾ ਸੀ। ਪਰ ਸਤਾਰਵੇਂ ਓਵਰ ਦੀ ਪਹਿਲੀ ਗੇਂਦ 'ਤੇ ਹਾਰਦਿਕ ਪੰਡਯਾ ਨੇ ਖਤਰਨਾਕ ਬੱਲੇਬਾਜ਼ ਕਲਾਸਨ ਦਾ ਵਿਕਟ ਲੈ ਕੇ ਭਾਰਤ ਨੂੰ ਇਕ ਵਾਰ ਫਿਰ ਉਮੀਦ ਦਿੱਤੀ।
ਹੇਨਰਿਕ ਕਲਾਸੇਨ ਨੇ 27 ਗੇਂਦਾਂ 'ਤੇ ਦੋ ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 52 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।
ਆਖਰੀ ਦੋ ਓਵਰਾਂ ਵਿੱਚ ਦੱਖਣੀ ਅਫਰੀਕਾ ਨੂੰ ਜਿੱਤ ਲਈ 20 ਦੌੜਾਂ ਦੀ ਲੋੜ ਸੀ। ਡੇਵਿਡ ਮਿਲਰ ਅਤੇ ਕੇਸ਼ਵ ਮਹਾਰਾਜ ਕ੍ਰੀਜ਼ 'ਤੇ ਸਨ।
ਭਾਰਤ ਨੇ 19ਵਾਂ ਓਵਰ ਅਰਸ਼ਦੀਪ ਸਿੰਘ ਨੂੰ ਦਿੱਤਾ ਅਤੇ ਉਸ ਨੇ ਦੋ ਡਾਟ ਗੇਂਦਾਂ ਸੁੱਟੀਆਂ। 19ਵੇਂ ਓਵਰ ਵਿੱਚ ਅਰਸ਼ਦੀਪ ਸਿੰਘ ਨੇ ਸਖ਼ਤ ਗੇਂਦਬਾਜ਼ੀ ਕੀਤੀ ਅਤੇ ਸਿਰਫ਼ ਚਾਰ ਦੌੜਾਂ ਦਿੱਤੀਆਂ।
ਹੁਣ ਆਖਰੀ ਓਵਰ ਵਿੱਚ ਦੱਖਣੀ ਅਫਰੀਕਾ ਨੂੰ ਜਿੱਤ ਲਈ 16 ਦੌੜਾਂ ਦੀ ਲੋੜ ਸੀ।
ਭਾਰਤੀ ਕੈਂਪ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਹਾਰਦਿਕ ਪੰਡਯਾ ਨੇ 20ਵੇਂ ਓਵਰ ਤੋਂ ਠੀਕ ਪਹਿਲਾਂ ਮਿਲਰ ਨੂੰ ਕੈਚ ਆਊਟ ਕਰ ਦਿੱਤਾ। ਸੂਰਿਆਕੁਮਾਰ ਯਾਦਵ ਨੇ ਮਿਲਰ ਦਾ ਜ਼ਬਰਦਸਤ ਕੈਚ ਲਿਆ।
ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 176 ਦੌੜਾਂ ਬਣਾਈਆਂ ਸਨ।
ਵਿਰਾਟ ਕੋਹਲੀ ਨੇ ਸਭ ਤੋਂ ਵੱਧ 76(59) ਦੌੜਾਂ ਬਣਾਈਆਂ ਉੱਥੇ ਹੀ ਅਕਸ਼ਰ ਪਟੇਲ ਨੇ 47(31) ਦੌੜਾਂ ਬਣਾਈਆਂ।
ਸ਼ਿਵਮ ਦੂਬੇ ਨੇ 27(16) ਦੌੜਾਂ ਬਣਾਈਆਂ ਸਨ।
ਇਹ ਮੇਰਾ ਆਖਰੀ ਵਿਸ਼ਵ ਕੱਪ ਹੈ, ਰੱਬ ਦਾ ਬਹੁਤ-ਬਹੁਤ ਧੰਨਵਾਦ- ਵਿਰਾਟ ਕੋਹਲੀ

ਤਸਵੀਰ ਸਰੋਤ, Getty Images
ਫਾਈਨਲ 'ਚ ਮੈਨ ਆਫ ਦਿ ਮੈਚ ਰਹੇ ਵਿਰਾਟ ਕੋਹਲੀ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, "ਇਹ ਮੇਰਾ ਆਖਰੀ ਟੀ-20 ਵਿਸ਼ਵ ਕੱਪ ਸੀ। ਅੱਜ ਮੈਂ ਬੱਲੇਬਾਜ਼ੀ ਕਰਨ ਗਿਆ ਅਤੇ ਰੋਹਿਤ ਨੂੰ ਕਿਹਾ ਕਿ ਅੱਜ ਮੈਨੂੰ ਲੱਗਦਾ ਹੈ ਕਿ ਮੈਂ ਸਕੋਰ ਕਰਾਂਗਾ। ਰੱਬ ਦਾ ਬਹੁਤ-ਬਹੁਤ ਧੰਨਵਾਦ।"
"ਮੈਨੂੰ ਪਤਾ ਸੀ ਕਿ ਇਹ ਮੇਰਾ ਆਖਰੀ ਟੀ-20 ਮੈਚ ਸੀ ਅਤੇ ਇਸ ਲਈ ਮੈਂ ਸ਼ਾਂਤ ਰਹਿਣ ਅਤੇ ਟੀਮ ਲਈ ਖੇਡਣ ਦਾ ਫੈਸਲਾ ਕੀਤਾ ਅਤੇ ਹੁਣ ਅਗਲੀ ਪੀੜ੍ਹੀ ਨੂੰ ਵਾਗਡੋਰ ਸੌਂਪਣ ਦਾ ਸਮਾਂ ਆ ਗਿਆ ਹੈ।''
ਸਾਊਥ ਅਫਰੀਕਾ ਖ਼ਿਲਾਫ਼ ਬੱਲੇਬਾਜ਼ੀ ਕਰਦਿਆਂ ਵਿਰਾਟ ਕੋਹਲੀ ਨੇ ਅਰਧ ਸੈਂਕੜਾ ਬਣਾਇਆ।
17ਵੇਂ ਓਵਰ ਦੀ ਦੂਜੀ ਗੇਂਦ ਤੱਕ ਉਨ੍ਹਾਂ ਨੇ 50 ਗੇਂਦਾਂ ਉੱਤੇ 58 ਦੌੜਾਂ ਬਣਾਈਆਂ ।
ਭਾਰਤੀ ਟੀਮ ਨੇ 17.3 ਓਵਰਾਂ ਤੱਕ 146 ਦੌੜਾਂ ਬਣਾਈਆਂ ।
ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਉੱਤੇ 31 ਅਕਸ਼ਰ ਪਟੇਲ ਗੇਂਦਾਂ ਉੱਤੇ 74 ਦੌੜਾਂ ਬਣਾ ਕੇ ਰਨ ਆਊਟ ਹੋ ਗਏ ਹਨ ।
ਉਨ੍ਹਾਂ ਤੋਂ ਬਾਅਦ ਸ਼ਿਵਮ ਦੂਬੇ ਬੱਲੇਬਾਜ਼ੀ ਕਰਨ ਆਏ ਹਨ।
ਭਾਰਤੀ ਟੀਮ ਨੇ 14 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 108 ਦੌੜਾਂ ਬਣਾਈਆਂ ਹਨ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਸ ਓਵਰਾਂ ਵਿੱਚ 75 ਦੌੜਾਂ ਬਣਾਈਆਂ ਹਨ।
ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ, ਰਿਸ਼ਭ ਪੰਤ ਅਤੇ ਸੂਰਿਆਕੁਮਾਰ ਯਾਦਵ ਆਊਟ ਹੋ ਚੁੱਕੇ ਹਨ।
ਅਕਸ਼ਰ ਪਟੇਲ ਅਤੇ ਵਿਰਾਟ ਕੋਹਲੀ ਪਿਚ ਉੱਤੇ ਟਿਕੇ ਹੋਏ ਹਨ।
ਦਸਵੇਂ ਓਵਰ ਤੱਕ ਅਕਸ਼ਰ ਪਟੇਲ ਨੇ 26(20) ਦੋੜਾਂ ਅਤੇ ਵਿਰਾਟ ਕੋਹਲੀ ਨੇ 36(29) ਦੌੜਾਂ ਬਣਾਈਆਂ ਹਨ।

ਤਸਵੀਰ ਸਰੋਤ, Getty Images
ਚੌਥੇ ਓਵਰ ਦੀ ਤੀਜੀ ਗੇਂਦ ਉੱਤੇ ਭਾਰਤ ਵੱਲੋਂ ਚੌਥੇ ਨੰਬਰ ਉੱਤੇ ਬੱਲੇਬਾਜ਼ੀ ਕਰਨ ਉੱਤੇ ਸੂਰਿਆਕੁਮਾਰ ਯਾਦਵ ਆਊਟ ਹੋ ਗਏ।
ਉਹ ਰਬਾਦਾ ਦੀ ਗੇਂਦ ਉੱਤੇ ਆਊਟ ਹੋਏ, ਉਨ੍ਹਾਂ ਦਾ ਕੈਚ ਕਲਾਸਨ ਨੇ ਫੜਿਆ ਹੈ। ਉਨ੍ਹਾਂ ਦੀ ਵਿਕਟ ਦੱਖਣੀ ਅਫਰੀਕਾ ਲਈ ਵੱਡੀ ਪ੍ਰਾਪਤੀ ਹੈ।
ਪੰਜਵੇੇ ਨੰਬਰ ਉੱਤੇ ਅਕਸ਼ਰ ਪਟੇਲ ਬੱਲੇਬਾਜ਼ੀ ਲਈ ਉੱਤਰੇ ਹਨ।
ਭਾਰਤੀ ਟੀਮ ਨੂੰ ਸ਼ੁਰੂਆਤ ਵਿੱਚ ਹੀ ਦੋ ਝਟਕੇ ਮਿਲੇ ।
ਸ਼ੁਰੂਆਤੀ ਬੱਲੇਬਾਜ਼ ਵਜੋਂ ਆਏ ਰੋਹਿਤ ਸ਼ਰਮਾ 5 ਗੇਂਦਾਂ ਉੱਤੇ 9 ਦੌੜਾਂ ਬਣਾ ਕੇ ਆਊਟ ਹੋ ਗਏ ਹਨ। ਉਹ ਕੇਸ਼ਵ ਮਹਾਰਾਜ ਦੀ ਗੇਂਦ ਉੱਤੇ ਆਊਟ ਹੋਏ। ਉਨ੍ਹਾਂ ਦਾ ਕੈਚ ਕਲਾਸੇਨ ਨੇ ਫੜਿਆ।
ਰੋਹਿਤ ਸ਼ਰਮਾ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਰਿਸ਼ਭ ਪੰਤ ਵੀ ਦੋ ਗੇਦਾਂ ਵਿੱਚ 0 ਦੌੜਾਂ ਬਣਾ ਕੇ ਕੇਸ਼ਵ ਮਹਾਰਾਜ ਦੀ ਗੇਂਦ ਉੱਤੇ ਆਊਟ ਹੋ ਗਏ। ਉਨ੍ਹਾਂ ਦਾ ਕੈਚ ਕੁਇੰਟਨ ਡੀ ਕਾਕ ਨੇ ਫੜਿਆ। ਇਸ ਵੇਲੇ ਵਿਰਾਟ ਕੋਹਲੀ ਅਤੇ ਸੂਰਿਆਕੁਮਾਰ ਯਾਦਵ ਮੈਦਾਨ ਵਿੱਚ ਹਨ।

ਤਸਵੀਰ ਸਰੋਤ, Getty Images
ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ।
ਦੱਖਣੀ ਅਫਰੀਕਾ ਅਤੇ ਭਾਰਤ ਵਿਚਾਲੇ ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਬਾਰਬਾਡੋਸ ਦੇ ਕੇਨਸਿੰਗਟਨ ਓਵਲ, ਬ੍ਰਿਜਟਾਊਨ 'ਚ ਖੇਡਿਆ ਜਾ ਰਿਹਾ ਹੈ।
ਟੀਮ ਇੰਡੀਆ ਨੇ ਸੈਮੀਫਾਈਨਲ ਮੈਚ 'ਚ ਇੰਗਲੈਂਡ ਨੂੰ ਹਰਾ ਕੇ ਤੀਜੀ ਵਾਰ ਫਾਈਨਲ 'ਚ ਥਾਂ ਬਣਾਈ ਹੈ।
ਉੱਥੇ ਹੀ ਦੱਖਣੀ ਅਫਰੀਕਾ ਦੀ ਟੀਮ ਅਫਗਾਨਿਸਤਾਨ ਨੂੰ ਹਰਾ ਕੇ ਫਾਈਨਲ 'ਚ ਪਹੁੰਚ ਗਈ ਹੈ।
ਦੱਖਣੀ ਅਫਰੀਕਾ ਦੀ ਟੀਮ ਪਹਿਲੀ ਵਾਰੀ ਫਾਈਨਲ ਵਿੱਚ ਪਹੁੰਚੀ ਹੈ।
ਭਾਰਤੀ ਟੀਮ ਨੇ ਟੀ-20 ਕੱਪ ਵਿੱਚ ਹੋਏ ਆਪਣੇ ਸਾਰੇ 7 ਮੈਚ ਜਿੱਤੇ ਹਨ।
ਭਾਰਤੀ ਟੀਮ ਅਤੇ ਦੱਖਣੀ ਅਫਰੀਕਾ ਦੇ ਵਿੱਚ ਹੁਣ ਤੱਕ 26 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ।
ਇਨ੍ਹਾਂ ਵਿੱਚ 14 ਵਿੱਚ ਭਾਰਤ ਨੇ ਜਿੱਤ ਹਾਸਲ ਕੀਤੀ ਹੈ, ਉੱਥੇ ਹੀ ਦੱਖਣੀ ਅਫਰੀਕਾ ਨੇ 11 ਮੇਚ ਜਿੱਤੇ ਹਨ।

ਤਸਵੀਰ ਸਰੋਤ, Getty Images
ਮੌਸਮ ਦੀ ਭਵਿੱਖਬਾਣੀ ਕੀ ਕਹਿੰਦੀ ਹੈ?

ਤਸਵੀਰ ਸਰੋਤ, Getty Images
ਦੋਵਾਂ ਟੀਮਾਂ ਵਿਚਾਲੇ ਮੈਚ ਬਾਰਬਾਡੋਸ ਦੇ ਬ੍ਰਿਜਟਾਊਨ ਦੇ ਕਿੰਗਸਟਨ ਓਵਲ ਸਟੇਡੀਅਮ ਵਿੱਚ ਹੋਵੇਗਾ।
ਇਹ ਫਾਈਨਲ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ ਅੱਠ ਵਜੇ ਖੇਡਿਆ ਜਾਣਾ ਹੈ।
ਜੇਕਰ ਅੱਜ ਬ੍ਰਿਜਟਾਊਨ ਦੇ ਮੌਸਮ ਦੀ ਗੱਲ ਕਰੀਏ ਤਾਂ ਤਾਪਮਾਨ 25 ਤੋਂ 30 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਮੌਸਮ ਦੀ ਭਵਿੱਖਵਾਣੀ ਕਰਨ ਵਾਲੀਆਂ ਏਜੰਸੀਆਂ ਨੇ ਮੀਂਹ ਪੈਣ ਦੀ ਸੰਭਾਵਨਾ ਬਾਰੇ ਦੱਸਿਆ ਹੈ। ਐਕੂਵੈਦਰ ਮੁਤਾਬਕ ਥੋੜ੍ਹਾ ਮੀਂਹ ਪੈ ਸਕਦਾ ਹੈ।
ਇਹ ਮੈਚ ਸਥਾਨਕ ਸਮੇਂ ਮੁਤਾਬਕ ਸਵੇਰੇ 10:30 ਵਜੇ ਹੋਵੇਗਾ।
ਇਸ ਮੁਤਾਬਕ ਸਵੇਰੇ ਚਾਰ ਵਜੇ ਤੋਂ ਲੈ ਕੇ 9 ਵਜੇ ਤੱਕ 50 ਫ਼ੀਸਦ ਨਮੀ ਰਹਿਣ ਦੀ ਸੰਭਾਵਨਾ ਹੈ। ਦੱਸ ਵਜੇ ਤੋਂ ਬਾਅਦ ਇਹ 30 ਫ਼ੀਸਦ ਤੱਕ ਆ ਜਾਵੇਗੀ ਹਾਲਾਂਕਿ ਇਸ ਦੇ ਵਧਣ ਦੀ ਸੰਭਾਵਨਾ ਹੈ।

ਕੀ ਜੇ ਮੀਂਹ ਪੈ ਜਾਵੇ ਫਿਰ ?
ਜੇਕਰ ਫਾਈਨਲ ਮੈਚ ਮੀਂਹ ਜਾਂ ਹੋਰ ਕਾਰਨਾਂ ਕਰਕੇ ਰੋਕਿਆ ਜਾਂਦਾ ਹੈ, ਤਾਂ ਉਸੇ ਦਿਨ ਯਾਨੀ ਸ਼ਨੀਵਾਰ ਨੂੰ ਹੀ ਮੈਚ ਪੂਰਾ ਕਰਨ ਲਈ 190 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ।
ਮੈਚ ਦਾ ਨਤੀਜਾ ਉਦੋਂ ਹੀ ਤੈਅ ਕੀਤਾ ਜਾ ਸਕਦਾ ਹੈ ਜਦੋਂ ਦੋਵੇਂ ਟੀਮਾਂ ਘੱਟੋ-ਘੱਟ 10 ਓਵਰ ਖੇਡਣ। ਜੇਕਰ ਕੋਈ ਵੀ ਟੀਮ 10 ਓਵਰ ਨਹੀਂ ਖੇਡ ਸਕੀ ਤਾਂ ਐਤਵਾਰ ਨੂੰ ਰਿਜ਼ਰਵ ਡੇ ਦੇ ਦਿਨ ਮੈਚ ਉੱਥੋਂ ਹੀ ਸ਼ੁਰੂ ਹੋਵੇਗਾ ਜਿੱਥੋਂ ਛੱਡਿਆ ਗਿਆ ਸੀ।
ਜੇਕਰ ਰਿਜ਼ਰਵ ਵਾਲੇ ਦਿਨ ਮੀਂਹ ਪੈਂਦਾ ਹੈ ਜਾਂ ਟਾਈ ਹੁੰਦਾ ਹੈ ਤਾਂ ਆਈਸੀਸੀ ਨਿਯਮਾਂ ਅਨੁਸਾਰ ਸੁਪਰ ਓਵਰ ਕਰਵਾਇਆ ਜਾਵੇਗਾ।
ਜੇਕਰ ਸੁਪਰ ਓਵਰ ਵੀ ਨਹੀਂ ਹੋ ਸਕਿਆ ਤਾਂ ਫਾਈਨਲ 'ਚ ਜਾਣ ਵਾਲੀਆਂ ਦੋਵੇਂ ਟੀਮਾਂ ਨੂੰ ਸਾਂਝੇ ਤੌਰ ’ਤੇ ਜੇਤੂ ਐਲਾਨਿਆ ਜਾਵੇਗਾ। ਹਾਲਾਂਕਿ, ਟੀ-20 ਵਿਸ਼ਵ ਕੱਪ ਦੇ 17 ਸਾਲਾਂ ਦੇ ਇਤਿਹਾਸ ਵਿੱਚ ਹੁਣ ਤੱਕ ਕਿਸੇ ਵੀ ਟੀਮ ਨੂੰ ਸਾਂਝੇ ਤੌਰ ਉੱਤੇ ਜੇਤੂ ਐਲਾਨਿਆ ਨਹੀਂ ਗਿਆ ਹੈ।

ਤਸਵੀਰ ਸਰੋਤ, Getty Images
ਇਹ ਭਾਰਤੀ ਟੀਮ ਦਾ ਕਿਸੇ ਟੂਰਨਾਮੈਂਟ ਵਿੱਚ ਤੀਜਾ ਫਾਈਨਲ ਮੈਚ ਹੋਵੇਗਾ।
ਭਾਰਤੀ ਟੀਮ ਜੂਨ 2023 ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਹਾਰ ਗਈ ਸੀ। ਆਸਟਰੇਲੀਆ ਨੇ ਨਵੰਬਰ 2023 ਵਿੱਚ ਇੱਕ-ਦਿਨਾ ਵਿਸ਼ਵ ਕੱਪ ਫਾਈਨਲ ਵਿੱਚ ਭਾਰਤ ਨੂੰ ਹਰਾਇਆ ਸੀ ਅਤੇ ਹੁਣ ਭਾਰਤ ਦੱਖਣੀ ਅਫਰੀਕਾ ਵਿਰੁੱਧ ਇੱਕ ਹੋਰ ਵਿਸ਼ਵ ਕੱਪ ਜਿੱਤਣ ਲਈ ਉਤਰੇਗਾ।
ਦੱਖਣੀ ਅਫਰੀਕਾ ਦੀ ਟੀਮ ਨੇ ਪਿਛਲੇ ਤਿੰਨ ਦਹਾਕਿਆਂ ਵਿੱਚ ਇੱਕ ਵੀ ਵਿਸ਼ਵ ਕੱਪ ਨਹੀਂ ਜਿੱਤਿਆ ਹੈ।
ਇੱਕ ਪਾਸੇ ਜਿੱਥੇ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰਿਸ਼ਭ ਪੰਤ, ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ ਵਰਗੇ ਕਾਬਿਲ ਟੀ-20 ਬੱਲੇਬਾਜ਼ਾਂ ਦੀ ਫੌਜ ਹੈ, ਉਥੇ ਹੀ ਦੂਜੇ ਪਾਸੇ ਕਵਿੰਟਨ ਡੀ ਕਾਕ, ਹੈਨਰਿਕ ਕਲਾਸੇਨ, ਡੇਵਿਡ ਮਿਲਰ ਅਤੇ ਏਡਨ ਮਾਰਕਰਾਮ ਵਰਗੇ ਹਮਲਾਵਰ ਬੱਲੇਬਾਜ਼ ਹਨ।
ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਅਕਸ਼ਰ ਪਟੇਲ, ਰਵਿੰਦਰ ਜਡੇਜਾ ਵਰਗੇ ਭਾਰਤੀ ਗੇਂਦਬਾਜ਼ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਜਦਕਿ ਦੱਖਣੀ ਅਫਰੀਕਾ ਤੋਂ ਕੇਸ਼ਵ ਮਹਾਰਾਜ, ਤਬਰੇਜ਼ ਸ਼ਮਸੀ, ਕਾਗਿਸੋ ਰਬਾਡਾ ਵਰਗੇ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਨੂੰ ਫਾਈਨਲ 'ਚ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ।
ਅਗਲੇ ਟੂਰਨਾਮੈਂਟ ਦੀ ਮੇਜ਼ਬਾਨੀ ਕੌਣ ਕਰੇਗਾ?

ਤਸਵੀਰ ਸਰੋਤ, Getty Images
ਕੋਵਿਡ ਕਾਲ ਨੂੰ ਛੱਡ ਦਿੱਤਾ ਜਾਵੇ ਤਾਂ ਟੀ20 ਵਿਸ਼ਵ ਕੱਪ ਲਗਾਤਾਰ ਖੇਡਿਆ ਜਾਂਦਾ ਰਿਹਾ ਹੈ ਅਤੇ ਇਸ ਨੇ ਕ੍ਰਿਕਟ ਦੇ ਚਾਹੁਣ ਵਾਲਿਆਂ ਵਿੱਚ ਬਹੁਤ ਵਾਧਾ ਵੀ ਕੀਤਾ ਹੈ।
ਇੰਟਰਨੈਸ਼ਨਲ ਕ੍ਰਿਕਟ ਕਾਊਂਸਲ ਨੇ ਕਿਹਾ ਕਿ ਟੀ20 ਵਿਸ਼ਵ ਕੱਪ ਹਰ ਦੋ ਸਾਲ ਬਾਅਦ ਹੋਇਆ ਕਰੇਗਾ।
ਅਗਲਾ ਟੂਰਨਾਮੈਂਟ 2026 ਵਿੱਚ ਹੋਣਾ ਹੈ ਜਿਸ ਦੀ ਮੇਜ਼ਬਾਨੀ ਭਾਰਤ ਅਤੇ ਸ੍ਰੀ ਲੰਕਾ ਸਾਂਝੇ ਰੂਪ ਵਿੱਚ ਕਰਨਗੇ।
ਇਸੇ ਤਰ੍ਹਾਂ 2028 ਦਾ ਟੂਰਨਾਮੈਂਟ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸਾਂਝੇ ਰੂਪ ਵਿੱਚ ਕਰਵਾਉਣਗੇ।
ਪੁਰਸ਼ ਟੀ20 ਵਿਸ਼ਵ ਕੱਪ ਦੇ ਵੱਡੇ ਰਿਕਾਰਡ

ਤਸਵੀਰ ਸਰੋਤ, Getty Images
ਸਭ ਤੋਂ ਜ਼ਿਆਦਾ ਦੌੜਾਂ— ਵਿਰਾਟ ਕੋਹਲੀ (ਭਾਰਤ) 27 ਮੈਚਾਂ ਵਿੱਚ 1,141 ਦੌੜਾਂ
ਇੱਕ ਟੂਰਨਾਮੈਂਟ ਵਿੱਚ ਸਭ ਤੋਂ ਜ਼ਿਆਦਾ ਦੌੜਾਂ— ਵਿਰਾਟ ਕੋਹਲੀ (ਭਾਰਤ) 319 ਦੌੜਾਂ, 2014 ਦੇ ਟੂਰਨਾਮੈਂਟ ਵਿੱਚ
ਸਭ ਤੋਂ ਜ਼ਿਆਦਾ ਵਿਅਕਤੀਗਤ ਸਕੋਰ— 123 ਦੌੜਾਂ, ਬੰਗਲਾਦੇਸ਼ ਦੇ ਖਿਲਾਫ਼ ਸਾਲ 2012 ਵਿੱਚ ਬਰੈਂਡਨ ਮੈਕਲਮ (ਨਿਊਜ਼ੀਲੈਂਡ)
ਸਭ ਤੋਂ ਜ਼ਿਆਦਾ ਸੈਂਕੜੇ— ਕ੍ਰਿਸ ਗੇਲ (ਵੈਸਟ ਇੰਡੀਜ਼) 2007 ਅਤੇ 2016 ਦੌਰਾਨ ਦੋ ਸੈਂਕੜੇ
ਸਭ ਤੋਂ ਜ਼ਿਆਦਾ ਵਿਕਟਾਂ— ਸ਼ਾਕਿਬ ਅਲ ਹਸਨ (ਬੰਗਲਾਦੇਸ਼) 36 ਮੈਚਾਂ ਵਿੱਚ 47 ਵਿਕਟਾਂ
ਟੂਰਨਾਮੈਂਟ ਵਿੱਚ ਸਭ ਤੋਂ ਜ਼ਿਆਦਾ ਵਿਕਟਾਂ— ਵਾਇਨਾਡੂ ਹਸਾਰੰਗਾ (ਸ੍ਰੀ ਲੰਕਾ) 2021 ਵਿੱਚ 16 ਵਿਕਟਾਂ
ਸਭ ਤੋਂ ਵਧੀਆ ਗੇਂਦਬਾਜ਼ੀ ਦੇ ਆਂਕੜੇ— ਜ਼ਿੰਬਾਬਵੇ ਦੇ ਖਿਲਾਫ 2012 ਵਿੱਚ ਅਜੰਥਾ ਮੈਂਡਿਸ (ਸ੍ਰੀ ਲੰਕਾ) 8 ਦੌੜਾਂ ਦੇ ਕੇ 6 ਵਿਕਟਾਂ
ਸਭ ਤੋਂ ਜ਼ਿਆਦਾ ਡਿਸਮਿਸਲ (ਵਿਕਟ ਕੀਪਰ) — ਮਹਿੰਦਰ ਸਿੰਘ ਧੋਨੀ (ਭਾਰਤ) 33 ਮੈਚਾਂ ਵਿੱਚ 32 ਡਿਸਮਿਸਲ
ਸਭ ਤੋਂ ਜ਼ਿਆਦਾ ਕੈਚ (ਫੀਲਡਰ) — ਏਬੀ ਡੇ ਵਿਲੀਰਸ (ਦੱਖਣੀ ਅਫਰੀਕਾ) 30 ਮੈਚਾਂ ਵਿੱਚ 23 ਕੈਚ
ਸਭ ਤੋਂ ਜ਼ਿਆਦਾ ਸਕੋਰ— 2007 ਵਿੱਚ ਸ੍ਰੀ ਲੰਕਾ ਬਨਾਮ ਕੀਨੀਆ 260/6
ਸਭ ਤੋਂ ਘੱਟ ਸਕੋਰ— 2014 ਵਿੱਚ ਨੀਦਰਲੈਂਡਸ ਬਨਾਮ ਸ੍ਰੀ ਲੰਕਾ 39 (ਆਲ ਆਊਟ)
ਮਹਿਲਾ ਟੀ20 ਵਿਸ਼ਵ ਕੱਪ ਕਦੋਂ ਹੈ?
ਸਾਲ 2016 ਵਿੱਚ ਪੁਰਸ਼ਾਂ ਅਤੇ ਬੀਬੀਆਂ ਦੇ ਟੂਰਨਾਮੈਂਟ ਇਕੱਠੇ ਕਰਵਾਏ ਗਏ ਸਨ। ਜਦਕਿ ਇਸ ਵਾਰ ਬੀਬੀਆਂ ਦਾ ਟੀ20 ਵਿਸ਼ਵ ਕੱਪ ਇੱਕ ਵੱਖਰੇ ਟੂਰਨਾਮੈਂਟ ਵਜੋਂ ਕਰਵਾਇਆ ਜਾਵੇਗਾ।
ਇਹ ਅਕਤੂਬਰ 2024 ਦੌਰਾਨ ਬੰਗਾਲਦੇਸ਼ ਵਿੱਚ ਖੇਡਿਆ ਜਾਣਾ ਹੈ।












