ਇਸ ਯੋਜਨਾ ਤਹਿਤ ਅੱਧੀ ਕੀਮਤ 'ਤੇ ਖਰੀਦ ਸਕਦੇ ਹੋ ਟਰੈਕਟਰ, ਜਾਣੋ ਕੌਣ ਹੈ ਯੋਗ ਤੇ ਕਿਵੇਂ ਕਰਨਾ ਹੈ ਅਪਲਾਈ

ਟਰੈਕਟਰ

ਤਸਵੀਰ ਸਰੋਤ, Getty Images

    • ਲੇਖਕ, ਏ ਕਿਸ਼ੋਰਬਾਬੂ
    • ਰੋਲ, ਬੀਬੀਸੀ ਲਈ

ਪਹਿਲਾਂ ਦੀ ਤੁਲਨਾ ਵਿੱਚ ਖੇਤੀ ਦੇ ਆਧੁਨੀਕਰਨ ਅਤੇ ਤਕਨਾਲੋਜੀ ਕਾਰਨ ਖੇਤੀ ਵਿੱਚ ਮਸ਼ੀਨਰੀ ਦੀ ਵਰਤੋਂ ਕਾਫ਼ੀ ਵਧ ਗਈ ਹੈ।

ਟਰੈਕਟਰ ਕਿਸਾਨਾਂ ਨੂੰ ਖੇਤੀ ਵਿੱਚ ਮਦਦ ਕਰਨ ਵਾਲੀਆਂ ਮੁੱਖ ਮਸ਼ੀਨਾਂ ਵਿੱਚੋਂ ਇੱਕ ਹੈ, ਪਰ ਇਸ ਨੂੰ ਖਰੀਦਣਾ ਕਿਸਾਨਾਂ ਲਈ ਅਜੇ ਵੀ ਕਾਫ਼ੀ ਔਖਾ ਹੈ।

ਇਹ ਇੱਕ ਅਜਿਹੀ ਸਥਿਤੀ ਹੈ ਜਿੱਥੇ ਗਰੀਬ ਕਿਸਾਨ ਆਪਣੀ ਘੱਟ ਜ਼ਮੀਨ ਵਿੱਚ ਕੰਮ ਕਰਨ ਲਈ ਲੱਖਾਂ ਰੁਪਏ ਖਰਚ ਕਰਕੇ ਟਰੈਕਟਰ ਨਹੀਂ ਖਰੀਦ ਸਕਦੇ।

ਤੇਲੰਗਾਨਾ ਦੀ ਸਰਕਾਰ ਅਜਿਹੇ ਕਿਸਾਨਾਂ ਨੂੰ ਅੱਧੀ ਕੀਮਤ ’ਤੇ ਟਰੈਕਟਰ ਖਰੀਦਣ ਵਿੱਚ ਸਮਰੱਥ ਬਣਾਉਣ ਲਈ ਇੱਕ ਯੋਜਨਾ ਲਾਗੂ ਕਰ ਰਹੀ ਹੈ। ਉਹ ਹੈ 'ਯੰਤਰਾ ਲਕਸ਼ਮੀ ਸਕੀਮ'...

ਇਹ ਸਕੀਮ ਕੀ ਹੈ? ਇਸ ਦੀਆਂ ਪ੍ਰਕਿਰਿਆਵਾਂ ਕੀ ਹਨ? ਅਰਜ਼ੀ ਕਿਵੇਂ ਦੇਣੀ ਹੈ? ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ? ਆਓ ਜਾਣਦੇ ਹਾਂ ਅਜਿਹੇ ਹੀ ਵੇਰਵਿਆਂ ਬਾਰੇ।

ਟਰੈਕਟਰ

ਤਸਵੀਰ ਸਰੋਤ, Getty Images

'ਯੰਤਰਾ ਲਕਸ਼ਮੀ ਸਕੀਮ' ਕੀ ਹੈ?

ਇਹ ਸਰਕਾਰ ਵੱਲੋਂ ਕਿਸਾਨਾਂ ਨੂੰ ਘੱਟ ਲਾਗਤ ਵਾਲੇ ਖੇਤੀ ਸੰਦ ਮੁਹੱਈਆ ਕਰਵਾਉਣ ਦੇ ਇਰਾਦੇ ਨਾਲ ਲਾਗੂ ਕੀਤੀ ਗਈ ਯੋਜਨਾ ਹੈ। ਇਸ ਦਾ ਮਕਸਦ ਵੀ ਖੇਤੀ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨਾ ਹੈ।

ਆਂਧਰਾ ਪ੍ਰਦੇਸ਼ ਸਰਕਾਰ ਕਿਸੇ ਕਿਸਾਨ ਨੂੰ ਟਰੈਕਟਰ ਨਹੀਂ ਦੇ ਰਹੀ ਬਲਕਿ ਕਿਸਾਨਾਂ ਦੇ ਸਮੂਹਾਂ ਨੂੰ ਟਰੈਕਟਰ ਦੇ ਰਹੀ ਹੈ।

ਇਸ ਸਕੀਮ ਅਧੀਨ 5-7 ਕਿਸਾਨਾਂ ਨੂੰ ਮਿਲਕੇ ਇੱਕ ਸਮੂਹ ਵਜੋਂ ਅਰਜ਼ੀ ਦੇਣੀ ਪਵੇਗੀ ਤੇ ਉਸੇ ਸਮੂਹ ਦੇ ਨਾਂ ਉੱਤੇ ਟਰੈਟਕਟਰ ਦਿੱਤਾ ਜਾਵੇਗਾ।

ਸਰਕਾਰ ਸਮੂਹ ਨੂੰ ਟਰੈਕਟਰ ਖ਼ਰੀਦਨ ਲਈ ਸਬਸਿਡੀ ਅਤੇ ਕਰਜ਼ਾ ਦੇਵੇਗੀ।

ਸਮੂਹ ਨੂੰ ਪਿੰਡ ਦੇ ਹੋਰ ਕਿਸਾਨਾਂ ਨੂੰ ਵੀ ਲੋੜ ਸਮੇਂ ਕਿਰਾਏ ’ਤੇ ਟਰੈਕਟਰ ਦੇਣਾ ਪਵੇਗਾ।

ਕਿਸਾਨਾਂ ਦੇ ਸਮੂਹ ਨੂੰ 10 ਫ਼ੀਸਦ ਖ਼ਰਚਾ ਖ਼ੁਦ ਕਰਨਾ ਪਵੇਗਾ, 50 ਫ਼ੀਸਦ ਸਰਕਾਰੀ ਕਰਜ਼ਾ ਹੋਵੇਗਾ ਤੇ 40 ਫ਼ੀਸਦ ਸਬਸਿਡੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ-

ਕੌਣ ਲੈ ਸਕਦਾ ਹੈ?

ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦਾ ਹਰ ਛੋਟਾ ਅਤੇ ਦਰਮਿਆਨਾ ਕਿਸਾਨ ਇਸ ਸਕੀਮ ਲਈ ਯੋਗ ਹੈ।

ਟਰੈਕਟਰ

ਤਸਵੀਰ ਸਰੋਤ, Getty Images

ਉਮਰ ਸੀਮਾ ਕੀ ਹੈ?

ਜੋ ਕਿਸਾਨ ਇਸ ਸਕੀਮ ਦਾ ਲਾਭ ਲੈਣਾ ਚਾਹੁੰਦਾ ਹੈ, ਉਸ ਦੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਟਰੈਕਟਰ

ਤਸਵੀਰ ਸਰੋਤ, Getty Images

ਕੀ ਤੁਹਾਡੀ ਆਪਣੀ ਜ਼ਮੀਨ ਹੈ?

ਇਹ ਸਕੀਮ ਉਨ੍ਹਾਂ ਕਿਸਾਨਾਂ ’ਤੇ ਲਾਗੂ ਹੈ, ਜਿਨ੍ਹਾਂ ਕੋਲ ਆਪਣੀ ਜ਼ਮੀਨ ਹੈ ਅਤੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨ ਵੀ ਇਸ ਦਾ ਲਾਭ ਲੈ ਸਕਦੇ ਹਨ। ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਜ਼ਮੀਨ ਦੇ ਮਾਲਕ ਤੋਂ ਐੱਨਵੀਸੀ ਲੈਣੀ ਪਵੇਗੀ।

ਟਰੈਕਟਰ

ਤਸਵੀਰ ਸਰੋਤ, Getty Images

ਕਿਸਾਨ ਪਰਿਵਾਰ ਦੀ ਸਾਲਾਨਾ ਆਮਦਨ ਸੀਮਾ ਕੀ ਹੋਣੀ ਚਾਹੀਦੀ ਹੈ?

ਇਸ ਸਕੀਮ ਲਈ ਅਪਲਾਈ ਕਰਨ ਵਾਲੇ ਕਿਸਾਨ ਪਰਿਵਾਰ ਦੀ ਸਾਲਾਨਾ ਆਮਦਨ 1.50 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਟਰੈਕਟਰ

ਅੱਧੀ ਕੀਮਤ 'ਤੇ ਟਰੈਕਟਰ ਕਿਵੇਂ ਮਿਲੇਗਾ?

ਜੇਕਰ ਬਿਨੈਕਾਰ ਕਿਸਾਨ ਯੋਗ ਹੈ, ਤਾਂ ਕਿਸਾਨ ਨੂੰ ਅੱਧੀ ਕੀਮਤ ’ਤੇ ਟਰੈਕਟਰ ਖਰੀਦਣ ਦਾ ਮੌਕਾ ਦਿੱਤਾ ਜਾਵੇਗਾ।

ਸੂਬਾ ਸਰਕਾਰ ਟਰੈਕਟਰ ਦੀ ਕੀਮਤ ’ਤੇ ਅੱਧੀ ਸਬਸਿਡੀ ਦਿੰਦੀ ਹੈ। ਬਾਕੀ ਦੀ ਅੱਧੀ ਰਕਮ ਬੈਂਕ ਕਿਸਾਨ ਨੂੰ ਕਰਜ਼ੇ ਵਜੋਂ ਦਿੰਦੇ ਹਨ।

ਟਰੈਕਟਰ

ਤਸਵੀਰ ਸਰੋਤ, Getty Images

ਕੀ ਜਿਸ ਕਿਸਾਨ ਕੋਲ ਪਹਿਲਾਂ ਹੀ ਟਰੈਕਟਰ ਹੈ, ਉਹ ਮੁੜ ਕਰਜ਼ਾ ਲੈ ਸਕਦਾ ਹੈ?

ਜਿਨ੍ਹਾਂ ਕਿਸਾਨਾਂ ਨੇ ਪਿਛਲੇ 7 ਸਾਲਾਂ ਤੋਂ ਟਰੈਕਟਰ ਨਹੀਂ ਖਰੀਦਿਆ ਹੈ, ਉਹ ਇਸ ਸਕੀਮ ਲਈ ਯੋਗ ਹਨ।

ਇਸ ਸਕੀਮ ਤਹਿਤ ਇੱਕ ਕਿਸਾਨ ਨੂੰ ਸਿਰਫ਼ ਇੱਕ ਟਰੈਕਟਰ ਖਰੀਦਣ ਦੀ ਇਜਾਜ਼ਤ ਹੈ।

ਕਿਹੜੇ ਦਸਤਾਵੇਜ਼ ਜਮ੍ਹਾ ਕਰਾਉਣੇ ਹੋਣਗੇ?

ਇਸ ਸਕੀਮ ਲਈ ਅਪਲਾਈ ਕਰਨ ਵਾਲੇ ਕਿਸਾਨਾਂ ਨੂੰ ਇਹ ਦਸਤਾਵੇਜ਼ ਜਮ੍ਹਾ ਕਰਵਾਉਣੇ ਹੋਣਗੇ।

• ਆਧਾਰ ਕਾਰਡ

• ਵੋਟਰ ਆਈਡੀ ਜਾਂ ਪੈਨ ਕਾਰਡ ਜਾਂ ਪਾਸਪੋਰਟ ਜਾਂ ਡਰਾਈਵਿੰਗ ਲਾਇਸੈਂਸ

• ਕਿਸਾਨ ਦੀ ਜ਼ਮੀਨ ਨਾਲ ਸਬੰਧਤ ਦਸਤਾਵੇਜ਼

• ਉਸ ਦੇ ਨਾਮ ’ਤੇ ਬੈਂਕ ਖਾਤੇ ਦੇ ਵੇਰਵੇ

• ਸਾਲਾਨਾ ਆਮਦਨ ਤਸਦੀਕ ਫਾਰਮ

• ਤਾਜ਼ਾ ਪਾਸਪੋਰਟ ਸਾਈਜ਼ ਦੀ ਫੋਟੋ

ਵੈਬਸਾਈਟ

ਤਸਵੀਰ ਸਰੋਤ, https://pmkisan.gov.in/

ਤੇਲੰਗਾਨਾ ਸਰਕਾਰ ਦੀ ‘ਯੰਤਰਾ ਲਕਸ਼ਮੀ’

ਸਕੀਮ ਤਹਿਤ ਤੇਲੰਗਾਨਾ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਟਰੈਕਟਰ ਖ਼ਰੀਦਣ ਲਈ 50 ਫ਼ੀਸਦੀ ਸਬਸਿਡੀ ਦੇਵੇਗੀ

ਬਾਕੀ ਦਾ ਬਚਿਆ 50 ਫ਼ੀਸਦ ਕਿਸਾਨ ਕਿਸੇ ਬੈਂਕ ਤੋਂ ਕਰਜ਼ਾ ਚੁੱਕ ਕੇ ਅਦਾ ਕਰ ਸਕਦੇ ਹਨ।

ਕਿਸਾਨਾਂ ਨੂੰ ਇਸ ਕਰਜ਼ੇ ਦਾ ਭੁਗਤਾਨ ਕਿਸ਼ਤਾਂ ਵਿੱਚ ਕਰਨਾ ਪਵੇਗਾ

ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ ਦੇ ਕਿਸਾਨਾਂ ਨੂੰ 100 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ। ਯਾਨੀ ਦਲਿਤ ਕਿਸਾਨਾਂ ਨੂੰ ਟਰੈਕਟਰ ਬਿਲਕੁਲ ਮੁਫ਼ਤ ਦਿੱਤੇ ਜਾਣਗੇ।

ਸਕੀਮ ਦਾ ਮਕਸਦ ਖੇਤੀਬਾੜੀ ਦੇ ਨਵੇਕਲੇ ਤਰੀਕਿਆਂ ਨੂੰ ਉਤਸ਼ਾਹਿਤ ਕਰਨਾ ਹੈ।

ਮਜ਼ਦੂਰੀ ਦਾ ਖ਼ਰਚਾ ਘਟਾ ਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)