ਭਾਰਤ-ਪਾਕ ਵੰਡ: ਜਦੋਂ ਜਹਾਜ਼ ਨੀਵੇਂ ਉੱਡਦੇ ਤਾਂ ਪੰਜਾਬ ਦੀਆਂ ਨਹਿਰਾਂ ‘ਚ ਲਾਸ਼ਾਂ ਤੈਰਦੀਆਂ ਦਿਖਦੀਆਂ ਸਨ

ਤਸਵੀਰ ਸਰੋਤ, Getty Images
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਲੇਖਕ ਭੀਸ਼ਮ ਸਾਹਨੀ ਨੇ ਆਪਣੇ 1974 ਦੇ ਨਾਵਲ ਤਮਸ (ਡਾਰਕਨੇਸ) ਵਿੱਚ, ਭਾਰਤ ਦੀ ਖੂਨੀ ਵੰਡ ਦਾ ਇੱਕ ਸਪਸ਼ਟ ਚਿਤਰਣ ਕੀਤਾ ਹੈ। ਉਨ੍ਹਾਂ ਹਿੰਸਾ ਨਾਲ ਪ੍ਰਭਾਵਿਤ ਪਿੰਡ ਦੇ ਬਦਲਦੇ ਮਾਹੌਲ ਨੂੰ ਦਰਸਾਇਆ, ਜਿਸ ਉੱਪਰ ਇੱਕ ਹਵਾਈ ਜਹਾਜ਼ ਚੱਕਰ ਕੱਢ ਰਿਹਾ ਸੀ।
"ਲੋਕ ਬਾਹਰ ਨਿਕਲ ਆਏ। ਲੜਾਈ ਰੁਕ ਗਈ ਜਾਪਦੀ ਸੀ ਅਤੇ ਲਾਸ਼ਾਂ ਨੂੰ ਸੰਭਾਲਿਆ ਜਾ ਰਿਹਾ ਸੀ, ਜਿੰਨਾਂ ਤੇ ਜਿਸ ਤਰ੍ਹਾਂ ਹੋ ਸਕੇ ਆਖ਼ਰੀ ਰਸਮਾਂ ਨਿਭਾਈਆ ਜਾ ਰਹੀਆਂ ਸਨ, ਲੋਕ ਕੱਪੜੇ ਅਤੇ ਹੋਰ ਸਾਜੋ-ਸਮਾਨ ਦੇ ਰੂਪ ਵਿੱਚ ਹੋਏ ਨੁਕਸਾਨ ਦਾ ਮੁਲਾਂਕਣ ਵਿੱਚ ਲੱਗੇ ਹੋਏ ਸਨ।"
ਸਾਹਨੀ ਨੇ ਵੰਡ ਦੌਰਾਨ ਹੋਏ ਕਤਲੇਆਮ ਦਾ ਇੱਕ ਕਾਲਪਨਿਕ ਬਿਰਤਾਂਤ ਲਿਖਿਆ ਹੈ। ਇਸ ਦੌਰਾਨ ਇੱਕ ਉੱਪ-ਮਹਾਂਦੀਪ ਭਾਰਤ ਤੇ ਪਾਕਿਸਤਾਨ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਦੋਵਾਂ ਦੇਸ਼ਾਂ ਨੂੰ ਨਵੇਂ ਆਜ਼ਾਦ ਮੁਲਕ ਦੱਸਿਆ ਜਾ ਰਿਹਾ ਸੀ।
ਧਾਰਮਿਕ ਹਿੰਸਾ ਭੜਕ ਚੁੱਕੀ ਸੀ, 1.2 ਕਰੋੜ ਲੋਕ ਉਜੜ ਚੁੱਕੇ ਸਨ ਤੇ 10 ਲੱਖ ਤੋਂ ਵੱਧ ਲੋਕ ਜਾਨ ਗਵਾ ਚੁੱਕੇ ਸਨ।

ਤਸਵੀਰ ਸਰੋਤ, Getty Images
ਜਹਾਜ਼ਾਂ ਦੀ ਮਦਦ
ਇੱਕ ਭਾਰਤੀ ਇਤਿਹਾਸਕਾਰ ਆਸ਼ਿਕ ਅਹਿਮਦ ਇਕਬਾਲ ਦੱਸਦੇ ਹਨ ਕਿ ਹੋ ਸਕਦਾ ਹੈ ਕਲਪਨਾ ਉਸ ਸਮੇਂ ਦਾ ਸੱਚ ਹੀ ਦਰਸਾਉਂਦੀ ਹੋਵੇ, ਜਦੋਂ ਜਹਾਜ਼ਾਂ ਨੇ ਸੰਕਟਗ੍ਰਸਤ ਪਿੰਡਾਂ ਉੱਤੇ ਹਮਲਾ ਕੀਤਾ ਸੀ।
ਲੋਕ ਹਵਾਈ ਜਹਾਜ਼ ਦੀ ਮੌਜੂਦਗੀ ਭਰ ਤੋਂ ਹੀ ਖ਼ੌਫ਼ਜ਼ਦਾ ਹੋ ਰਹੇ ਸਨ।
ਇਸ ਨਾਲ ਭੀੜ ਨੂੰ ਖਿੰਡਾਇਆ ਗਿਆ, ਇਸ ਨਾਲ ਪਿੰਡਾਂ ਨੂੰ ਆਪਣੇ ਬਚਾਅ ਲਈ ਪ੍ਰਬੰਧ ਕਰਨ ਦਾ ਸਮਾਂ ਵੀ ਮਿਲਿਆ ਸੀ।
ਇਕਬਾਲ ਨੇ ਆਪਣੀ ਦਿਲਚਸਪ ਕਿਤਾਬ, ਦਿ ਏਅਰਪਲੇਨ ਐਂਡ ਦਿ ਮੇਕਿੰਗ ਆਫ਼ ਮਾਡਰਨ ਇੰਡੀਆ ਵਿੱਚ ਲਿਖਿਆ ਹੈ, "ਭਾਰਤ ਵਿੱਚ ਬਰਤਾਨਵੀ ਸਾਮਰਾਜ ਦੇ ਖ਼ਾਤਮੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸੁਤੰਤਰ ਰਾਜਾਂ ਵਿੱਚ ਵੰਡ ਦੌਰਾਨ ਹਵਾਈ ਜਹਾਜ਼ ਨੇ ਇੱਕ ਛੋਟੀ ਪਰ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਸੀ।"
ਭਾਰਤ ਅਤੇ ਪਾਕਿਸਤਾਨ ਤੋਂ ਭੱਜਣ ਵਾਲੇ 12 ਕਰੋੜ ਲੋਕਾਂ ਵਿੱਚੋਂ, ਬਹੁਗਿਣਤੀ ਰੇਲ ਗੱਡੀ ਜਾਂ ਜੋ ਵੀ ਵਾਹਨ ਮਿਲਿਆ ਉਸ ਜ਼ਰੀਏ ਦੂਜੇ ਦੇਸ਼ ਪਹੁੰਚਣ ਦੀ ਕੋਸ਼ਿਸ਼ ਵਿੱਚ ਲੱਗ ਗਏ। ਕਈਆਂ ਨੇ ਪੈਦਲ ਹੀ ਤੁਰਨਾ ਸ਼ੁਰੂ ਕਰ ਦਿੱਤਾ।
50,000 ਤੱਕ ਲੋਕਾਂ ਨੂੰ ਜੋ ਕਿ ਕਰੀਬ 1 ਫ਼ੀਸਦ ਸਨ, ਨੂੰ ਵੰਡ ਵੇਲੇ ਬਾਹਰ ਕੀਤਾ ਗਿਆ।
ਇਕਬਾਲ ਕਹਿੰਦੇ ਹਨ, 1947 ਵਿੱਚ ਸਤੰਬਰ ਤੋਂ ਨਵੰਬਰ ਮਹੀਨਿਆਂ ਦਰਮਿਆਨ ਆਬਾਦੀ ਦਾ ਲਗਭਗ ਪੂਰਾ ਆਦਾਨ-ਪ੍ਰਦਾਨ ਮੁਕੰਮਲ ਕੀਤਾ ਗਿਆ ਸੀ।
ਰਾਇਲ ਇੰਡੀਅਨ ਏਅਰ ਫੋਰਸ (ਆਰਆਈਏਐੱਫ਼) ਨੇ ਬਰਤਾਨਵੀ ਭਾਰਤ ਦੀ ਹਵਾਈ ਸੈਨਾ ਨੇ ਔਖੇ ਹਾਲਾਤ ਵਿੱਚ ਫ਼ਸੇ ਵੰਡ ਦੇ ਸ਼ਰਨਾਰਥੀਆਂ ਨੂੰ ਕੱਢਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਤਸਵੀਰ ਸਰੋਤ, MICHAEL OCHS ARCHIVES
ਸੁਰੱਖਿਆ ਕਾਰਜਾਂ ਵਿੱਚ ਲੱਗੇ ਜਹਾਜ਼
ਹਰ ਰੋਜ਼ ਜਹਾਜ਼ ਸਿਆਸੀ ਮਿਸ਼ਨਾਂ ਦੀ ਸ਼ੁਰੂਆਤ ਕੀਤੀ ਜਾਂਦੀ। ਰੇਲਵੇ ਪਟੜੀਆਂ ’ਤੇ ਤੁਰੀ ਜਾਂਦੀ ਭੀੜ ਦੀ ਸੁਰੱਖਿਆ ਲਈ ਜਹਾਜ਼ ਉੱਥੇ ਉੱਡਦੇ ’ਤੇ ਆਪਣਾ ਸੰਦੇਸ਼ ਦਿੰਦੇ। ਕਿਤੇ ਭੀੜ ਇਕੱਤਰ ਹੁੰਦੀ ਤਾਂ ਉਸ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ।
ਇਹ ਜਹਾਜ਼ ਹਥਿਆਰਬੰਦ ਭੀੜ ਦੀ ਭਾਲ ਵੀ ਕਰਦੇ ਅਤੇ ਵਾਇਰਲੈੱਸ ਰੇਡੀਓ ਦੀ ਵਰਤੋਂ ਕਰਕੇ ਰੇਲ ਗੱਡੀਆਂ ਨਾਲ ਸੰਚਾਰ ਕਰਦੇ।
ਸਤੰਬਰ 1947 ਵਿੱਚ, ਪੰਜਾਬ ਉੱਤੇ ਉੱਡ ਰਹੇ ਜਹਾਜ਼ਾਂ ਨੇ ਇੱਕ ਹੈਰਾਨ ਕਰਨ ਵਾਲਾ ਦ੍ਰਿਸ਼ ਦਰਸਇਆ। ਕਰੀਬ 30,000 ਤੋਂ ਵੱਧ ਸ਼ਰਨਾਰਥੀ 25 ਮੀਲ ਦਾ ਰਾਸਤਾ ਤੈਅ ਕਰਨ ਲਈ ਪੈਦਲ ਚੱਲ ਰਹੇ ਸਨ।
ਇਕਬਾਲ ਦੱਸਦੇ ਹਨ ਕਿ ਇਨ੍ਹਾਂ ਜਹਾਜ਼ਾਂ ਨੇ ਥੱਕੇ ਹੋਏ ਸ਼ਰਨਾਰਥੀਆਂ 'ਤੇ ਹਮਲਾ ਕਰਨ ਲਈ ਤਿਆਰ ਭੀੜ ਦਾ ਪਤਾ ਲਗਾਇਆ ਤੇ ਉਨ੍ਹਾਂ ਦੇ ਟਿਕਾਣਿਆਂ ਤੇ ਗਸ਼ਤ ਕਰਨ ਲਈ ਮਿਲਟਰੀ ਨੂੰ ਭੇਜਿਆ।
ਜਹਾਜ਼ਾਂ ਨੇ ਉਨ੍ਹਾਂ ਪਿੰਡਾਂ ਵਿੱਚੋਂ ਉੱਠਦੇ ਧੂੰਏ ਦੇ ਕਾਰਨਾਂ ਨੂੰ ਭਾਪਿਆਂ। ਇਕਬਾਲ ਲਿਖਦੇ ਹਨ, "ਜੇ ਜਹਾਜ਼ ਨੀਵੇਂ ਉੱਡਦੇ ਹੋਣ ਤਾਂ ਤੁਹਾਨੂੰ ਪੰਜਾਬ ਦੇ ਮਸ਼ਹੂਰ ਨਹਿਰੀ ਸਿਸਟਮ ਵਿੱਚੋਂ ਤੈਰਦੀਆਂ ਲਾਸ਼ਾਂ ਨਜ਼ਰ ਆਉਣਗੀਆਂ।”
ਇੰਨਾ ਹੀ ਨਹੀਂ, ਇਨ੍ਹਾਂ ਜਹਾਜ਼ਾਂ ਨੇ ਹੋਰ ਵੀ ਬਹੁਤ ਮਦਦ ਕੀਤੀ ਸੀ।
ਜ਼ਹਾਜ਼ਾਂ ਨੇ ਦਿੱਲੀ ਤੋਂ ਕਰਾਚੀ ਵਿੱਚ 15 ਲੱਖ ਟੀਕੇ ਪਹੁੰਚਾਏ, ਜੋ ਕਿ ਹੈਜ਼ੇ ਦੀ ਰੋਕਥਾਮ ਲਈ ਲੋੜੀਂਦੇ ਸਨ।
ਉਨ੍ਹਾਂ ਨੇ ਸ਼ਰਨਾਰਥੀਆਂ ਲਈ ਪੱਕਿਆ ਹੋਇਆ ਭੋਜਨ, ਖੰਡ ਅਤੇ ਤੇਲ ਵੀ ਪਹੁੰਚਾਇਆ।
ਇਕਬਾਲ ਲਿਖਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਦੰਗਾਕਾਰੀਆਂ ਨੂੰ ਹਿੰਸਾ ਨੂੰ ਰੋਕਣ ਲਈ ਚੇਤਾਵਨੀ ਦੇਣ ਵਾਲੇ ਪਰਚੇ ਸੁੱਟਣ ਲਈ ਜਹਾਜ਼ਾਂ ਦੀ ਵਰਤੋਂ ਕੀਤੀ।

ਤਸਵੀਰ ਸਰੋਤ, Getty Images
ਸੋਨਾ ਤੇ ਪੈਸੇ ਦੇ ਰੂਪ ਵਿੱਚ ਰਿਸ਼ਵਤ ਮਿਲਣਾ
ਆਰਆਈਏਐੱਫ਼ ਨੇ ਮੁਲਤਾਨ, ਬੰਨੂ ਅਤੇ ਪੇਸ਼ਾਵਰ ਵਰਗੇ ਪਾਕਿਸਤਾਨ ਦੇ ਦੂਰ-ਦੁਰਾਡੇ ਦੇ ਹਿੱਸਿਆਂ ਤੋਂ ਗੈਰ-ਮੁਸਲਮਾਨਾਂ ਨੂੰ ਕੱਢਣ ਵਿੱਚ ਮਦਦ ਕੀਤੀ।
ਇਕਬਾਲ ਦੀ ਕਿਤਾਬ ਮੁਤਾਬਕ "ਹਵਾਈ ਖੇਤਰ ਨੇੜੇ ਕੈਂਪਾਂ ਵਿੱਚ ਜਿਵੇਂ ਹੀ ਸ਼ਰਨਾਰਥੀਆਂ ਨੂੰ ਇਜਾਜ਼ਤ ਦਿੱਤੀ ਜਾਂਦੀ ਸੀ, ਉਹ ਜਹਾਜ਼ਾਂ ਵੱਲ ਦੌੜਦੇ ਸਨ।”
“ਖ਼ਤਰੇ ਤੋਂ ਬਾਹਰ ਨਿਕਲਣ ਲਈ ਬੇਚੈਨ ਯਾਤਰੀ ਜਹਾਜ਼ ਵਿੱਚ ਸਵਾਰ ਹੋਣ ਲਈ ਚਾਲਕ ਦਲ ਨੂੰ ਪੈਸੇ ਅਤੇ ਸੋਨੇ ਦੀ ਰਿਸ਼ਵਤ ਦਿੰਦੇ ਸਨ।"
ਟਿਕਟਾਂ ਮਹਿੰਗੀਆਂ ਸਨ। ਮੁਸਾਫਰਾਂ ਨੂੰ ਬਹੁਤ ਘੱਟ ਸਮਾਨ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਭਾਰਤ ਵਿੱਚ ਹੈਦਰਾਬਾਦ ਤੋਂ ਇੱਕ ਸ਼ਰਨਾਰਥੀ ਸਨ, ਜੋ ਉਨ੍ਹਾਂ ਦਾ ਕੁਰਾਨ ਪਾਕਿਸਤਾਨ ਲੈ ਕੇ ਜਾ ਰਹੇ ਹਨ ਅਤੇ ਦੂਜੇ ਹਨ ਜੋ ‘ਬੱਚੇ ਦੀ ਕੁਰਸੀ’ ਅਤੇ ਤੋਤਾ ਲੈ ਕੇ ਜਾਣਾ ਚਾਹੁੰਦੇ ਸਨ।
ਹੈਰਾਨੀ ਦੀ ਗੱਲ ਇਹ ਹੈ ਕਿ ਜਹਾਜ਼ਾਂ ਨੂੰ ਗਿਲਜ਼ ਤੱਕ (ਨੱਕੋ-ਨੱਕ) ਭਰਿਆ ਗਿਆ ਸੀ।
ਵੱਧ ਤੋਂ ਵੱਧ ਸ਼ਰਨਾਰਥੀਆਂ ਨੂੰ ਬਿਠਾਉਣ ਲਈ ਸੀਟਾਂ ਅਤੇ ਕਾਰਪੇਟ ਹਟਾ ਦਿੱਤੇ ਗਏ ਸਨ।
ਡਕੋਟਾ ਡੀਸੀ-3 ਜਹਾਜ਼ਾਂ ਵਿੱਚ 21 ਯਾਤਰੀਆਂ ਨੂੰ ਲੈਣ ਦੀ ਵਿਵਸਥਾ ਹੁੰਦੀ ਹੈ ਤੇ ਉਹ ਅਕਸਰ ਗਿਣਤੀ ਤੋਂ ਪੰਜ ਗੁਣਾ ਵੱਧ ਨੂੰ ਜਹਾਜ਼ ਵਿੱਚ ਬਿਠਾਉਂਦੇ ਸਨ।
ਇੱਕ ਪ੍ਰਾਈਵੇਟ ਏਅਰਲਾਈਨ ਟੈਕਨੀਸ਼ੀਅਨ ਨੂੰ ਉਸ ਦੇ ਪਾਇਲਟ ਨੇ ਭੀੜ ਨੂੰ ਕਾਬੂ ਕਰਨ ਲਈ ਹੱਥ ਵਿੱਚ ਪਾਉਣ ਵਾਲੇ ਇੱਕ ਤਿੱਖੇ ਹਥਿਆਰ ਦਾ ਇੱਕ ਜੋੜਾ ਦਿੱਤਾ।
ਵੱਧ ਤੋਂ ਵੱਧ ਲੋਕ ਜਹਾਜ਼ ਵਿੱਚ ਬੈਠਣਾ ਚਾਹੁੰਦੇ ਸਨ ਤੇ ਉਸ ਵਿੱਚ ਚੜ੍ਹਨ ਦੀ ਕੋਸ਼ਿਸ਼ ਕੀਰਦੇ, ਪਰ ਜਿਵੇਂ ਹੀ ਜਹਾਜ਼ ਉੱਡਦਾ ਰਾਹ ਵਿੱਚ ਖੜ੍ਹੇ ਲੋਕ ਡਿੱਗਣ ਦੇ ਡਰ ਤੋਂ ਆਪਣੇ ਆਪ ਹੇਠਾਂ ਉੱਤਰ ਜਾਂਦੇ।
ਸ਼ੁਕਰ ਵਾਲੀ ਗੱਲ ਇਹ ਸੀ ਕਿ ਬਹੁਤ ਜ਼ਿਆਦਾ ਭੀੜ, ਢਿੱਲੀ ਏਅਰਪੋਰਟ ਸੁਰੱਖਿਆ ਅਤੇ ਵੱਧ ਕੰਮ ਕਰ ਰਹੇ ਜਹਾਜ਼ਾਂ ਦੇ ਬਾਵਜ਼ੂਦ ਕੋਈ ਵੱਡਾ ਹਾਦਸਾ ਨਹੀਂ ਸੀ ਵਾਪਰਿਆ।
ਹਾਲਾਂਕਿ ਬਹੁਤ ਜਲਦਬਾਜ਼ੀ ਤੇ ਬੇਰਹਿਮੀ ਤੋਂ ਕੰਮ ਲਿਆ ਜਾ ਰਿਹਾ ਸੀ।
"ਸੁਰੱਖਿਆ ਦੀ ਘਾਟ ਕਾਰਨ ਹਵਾਈ ਜਹਾਜ਼ਾਂ ਦੇ ਉਤਰਨ ਤੋਂ ਪਹਿਲਾਂ ਹੀ ਅਕਸਰ ਸ਼ਰਨਾਰਥੀ ਏਅਰਫੀਲਡ 'ਤੇ ਇਕੱਠੇ ਹੋ ਜਾਂਦੇ ਸਨ।''

ਤਸਵੀਰ ਸਰੋਤ, Getty Images
ਆਜ਼ਾਦ ਭਾਰਤ ਕੋਲ ਜਹਾਜ਼
1947 ਦੀ ਸ਼ੁਰੂਆਤ ਵਿੱਚ ਭਾਰਤ ਕੋਲ 11 ਪ੍ਰਾਈਵੇਟ ਕੰਪਨੀਆਂ ਵਲੋਂ ਚਲਾਏ ਗਏ 115 ਨਾਗਰਿਕ ਹਵਾਈ ਜਹਾਜ਼ ਸਨ।
ਦੂਜੀ ਵਿਸ਼ਵ ਜੰਗ ਤੋਂ ਬਾਅਦ ਲੋਕਾਂ ਦੀ ਨਾਗਰਿਕ ਜਹਾਜ਼ਾਂ ਵੱਲ ਦਿਲਚਸਪੀ ਵਧ ਗਈ ਸੀ।
ਪਰ ਜਹਾਜ਼ਾਂ ਦੇ ਕਾਰੋਬਾਰ ਵਿੱਚ ਮੁਨਾਫ਼ਾ ਜ਼ਿਆਦਾ ਨਹੀਂ ਸੀ।
ਵੰਡ ਦੌਰਾਨ, ਨਾਗਰਿਕ ਜਹਾਜ਼ਾਂ ਨੂੰ ਨਿਰਧਾਰਿਤ ਰੂਟਾਂ 'ਤੇ ਉਡਾਣ ਨਹੀਂ ਦਿੱਤੀ ਗਈ ਅਤੇ ਪਾਕਿਸਤਾਨ ਤੋਂ ਸ਼ਰਨਾਰਥੀਆਂ ਨੂੰ ਭਾਰਤ ਲੈ ਕੇ ਜਾਣ ਲਈ ਮੋੜ ਦਿੱਤਾ ਗਿਆ। ਇਨ੍ਹਾਂ ਵਿੱਚੋਂ 10 ਜਹਾਜ਼ ਸਰਕਾਰ ਲਈ ਉਪਲੱਬਧ ਕਰਵਾਏ ਗਏ ਸਨ।
ਪਰ ਨਾਗਰਿਕ ਏਅਰਲਾਈਨ ਓਪਰੇਟਰ ਇੰਨੀ ਵੱਡੀ ਗਿਣਤੀ ਵਿੱਚ ਯਾਤਰੀਆਂ ਨਾਲ ਨਜਿੱਠਣ ਦੇ ਯੋਗ ਨਹੀਂ ਸਨ। ਇਸ ਅਸੰਭਵ ਜਾਪਦੇ ਕੰਮ ਨੂੰ ਪੂਰਾ ਕਰਨ ਲਈ ਜਹਾਜ਼ਾਂ ਅਤੇ ਕਰਮਚਾਰੀਆਂ ਨੇ ਵੀ ਜੋਖਮ ਲੈਣ ਤੋਂ ਇਨਕਾਰ ਕਰ ਦਿੱਤਾ।
ਆਖਰਕਾਰ ਵਿਦੇਸ਼ੀ ਮਦਦ ਮੰਗੀ ਗਈ। 21 ਬਰਤਾਨਵੀ ਓਵਰਸੀਜ਼ ਏਅਰਵੇਜ਼ ਕਾਰਪੋਰੇਸ਼ਨ ਦੇ ਜੈੱਟ ਜਹਾਜ਼ਾਂ ਨੇ 6,300 ਲੋਕਾਂ ਨੂੰ ਦਿੱਲੀ ਤੋਂ ਕਰਾਚੀ ਲੈ ਕੇ ਜਾਣ ਲਈ 15 ਦਿਨਾਂ ਤੱਕ ਬਿਨ੍ਹਾਂ ਰੁਕਿਆਂ ਉਡਾਣ ਭਰੀ।
ਉਹ ਦਿੱਲੀ ਏਅਰਫੀਲਡ 'ਤੇ ਫਸੇ ਮੁਸਲਿਮ ਸ਼ਰਨਾਰਥੀਆਂ ਲਈ 45,000 ਕਿਲੋਗ੍ਰਾਮ ਭੋਜਨ, ਟੈਂਟ ਅਤੇ ਟੀਕੇ ਵੀ ਲੈ ਕੇ ਗਏ।
ਬਰਤਾਨਵੀ ਨਾਗਰਿਕਾਂ ਨੂੰ ਕੱਢਣ ਲਈ ਤੈਨਾਤ ਦੋ ਰਾਇਲ ਏਅਰ ਫੋਰਸ ਟਰਾਂਸਪੋਰਟ ਜਹਾਜ਼ਾਂ ਦੀ ਵਰਤੋਂ ਵੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਲਗਭਗ 12,000 ਲੋਕਾਂ ਨੂੰ ਕੱਢਣ ਲਈ ਕੀਤੀ ਗਈ ਸੀ।
ਮਹਿਜ਼ 2,790 ਬਰਤਾਨਵੀ ਕਰਮਚਾਰੀ ਸਨ, ਬਾਕੀ ਰੇਲਵੇ, ਡਾਕ ਅਤੇ ਟੈਲੀਗ੍ਰਾਫ਼ ਕਰਮਚਾਰੀ ਹੋਣਗੇ ਜਿਨ੍ਹਾਂ ਨੇ ਜ਼ਮੀਨ 'ਤੇ ਆਬਾਦੀ ਦੇ ਆਦਾਨ-ਪ੍ਰਦਾਨ ਵਿੱਚ ਮੁੱਖ ਭੂਮਿਕਾ ਨਿਭਾਈ।
ਅਕਤੂਬਰ 1947 ਤੱਕ, ਭਾਰਤ ਨੇ ਮਹਿਸੂਸ ਕੀਤਾ ਕਿ ਹਾਲੇ ਵੀ ਕਾਫ਼ੀ ਕੰਮ ਕਰਨਾ ਬਾਕੀ ਸੀ।
ਇਹੀ ਸਮਾਂ ਸੀ ਜਦੋਂ 'ਆਪ੍ਰੇਸ਼ਨ ਇੰਡੀਆ' ਦੀ ਸ਼ੁਰੂਆਤ ਕੀਤੀ ਗਈ ਸੀ।
ਅਕਤੂਬਰ ਅਤੇ ਨਵੰਬਰ ਵਿੱਚ ਛੇ ਹਫ਼ਤਿਆਂ ਵਿੱਚ 21 ਜਹਾਜ਼ਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ 35,000 ਲੋਕਾਂ ਅਤੇ 15 ਲੱਖ ਪੌਂਡ ਤੋਂ ਵੱਧ ਸਮਾਨ ਦੀ ਢੋਆ-ਢੁਆਈ ਕੀਤੀ। ਬ੍ਰਿਟੇਨ ਤੋਂ ਕਰੀਬ 170 ਹਵਾਬਾਜ਼ੀ ਕਰਮਚਾਰੀਆਂ ਨੂੰ ਮਦਦ ਲਈ ਭੇਜਿਆ ਗਿਆ ਸੀ।
ਭਾਰਤੀ ਹਵਾਬਾਜ਼ੀ ਕੰਪਨੀਆਂ ਨਿਕਾਸੀ ਦੀ ਇਸ ਤੀਬਰਤਾ ਤੋਂ ਘਬਰਾਈਆਂ ਹੋਈਆਂ ਸਨ, ਇਸ ਲਈ ਦੋਵਾਂ ਸਰਕਾਰਾਂ ਨੂੰ ਚਾਰਟਰਡ ਬ੍ਰਿਟਿਸ਼ ਜਹਾਜ਼ਾਂ 'ਤੇ ਨਿਰਭਰ ਕਰਨਾ ਪਿਆ।
ਇਕਬਾਲ ਕਹਿੰਦੇ ਹਨ ਕਿ ਜਹਾਜ਼ਾਂ ਦੀ ਵਰਤੋਂ ਨੇ "ਆਜ਼ਾਦੀ ਤੋਂ ਬਾਅਦ ਦੇ ਅਹਿਮ ਪਹਿਲੇ ਮਹੀਨਿਆਂ ਵਿੱਚ ਸੁਤੰਤਰ ਭਾਰਤ ਦੇ ਸੰਵਿਧਾਨ ਨੂੰ ਸਮਰੱਥ ਬਣਾਇਆ"।












