ਮਸ਼ੀਨ ਜੋ ਖੇਤ ਵਿੱਚ ਵੜ੍ਹੇ ਜਾਨਵਰਾਂ ਬਾਰੇ ਘਰ ਬੈਠੇ ਕਿਸਾਨਾਂ ਨੂੰ ਸੁਚੇਤ ਕਰ ਦਿੰਦੀ ਹੈ, ਜਾਣੋ ਕਿਵੇਂ

- ਲੇਖਕ, ਪ੍ਰਾਚੀ ਕੁਲਕਰਨੀ ਅਤੇ ਭਾਗਿਆਸ਼੍ਰੀ ਰਾਉਤ
- ਰੋਲ, ਬੀਬੀਸੀ ਮਰਾਠੀ
ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਬਾਘ ਦੇਖੇ ਜਾਣ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਏਆਈ ਦੀ ਵਰਤੋਂ ਜੀਵਨ ਦੇ ਲਗਭਗ ਹਰ ਖੇਤਰ ਵਿੱਚ ਹੋਣ ਲੱਗੀ।
ਪਿਛਲੇ ਸਮੇਂ ਦੇ ਦੌਰਾਨ ਮਨੁੱਖ ਅਤੇ ਜੰਗਲੀ ਜੀਵਾਂ ਦੇ ਟਕਰਾਅ ਦੀਆਂ ਘਟਨਾਵਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਜੰਗਲੀ ਜੀਵਾਂ ਦੇ ਨਿਵਾਸ, ਜੰਗਲਾਂ ਦੀ ਕਟਾਈ ਇਸਦਾ ਪ੍ਰਮੁੱਖ ਕਾਰਨ ਹੈ।
ਕੀ ਏਆਈ ਇਸ ਸਮੱਸਿਆ ਦਾ ਹੱਲ ਕਰ ਸਕਦੀ ਹੈ? ਇਸ ਸਵਾਲ ਦੇ ਜਵਾਬ ਉੱਤੇ ਇੱਕ ਨਜ਼ਰ—
“ਮੈਂ ਆਪਣੀ ਕਾਰ ਖੇਤਾਂ ਵਿੱਚ ਪਾ ਲਈ ਕਿਉਂਕਿ ਬਾਘ ਮੇਰਾ ਪਿੱਛਾ ਕਰ ਰਿਹਾ ਸੀ। ਕਾਰ ਡਿੱਗ ਗਈ। ਪਿੱਛੇ ਮੁੜ ਕੇ ਦੇਖਿਆ ਤਾਂ ਬਾਘ ਹਮਲਾ ਕਰਨ ਲਈ ਤਿਆਰ ਸੀ। ਮੈਂ ਚੀਖਿਆ...ਮੈਂ ਆਪਣੀ ਮਾਂ ਨੂੰ ਪੁਕਾਰਿਆ... ਫਿਰ ਉਹ ਭੱਜ ਗਿਆ।“
ਜਦੋਂ ਜਨਵਰੀ ਵਿੱਚ ਚੀਤੇ ਨਾਲ ਹੋਏ ਸਾਹਮਣੇ ਬਾਰੇ ਦੱਸਦੇ ਹਨ ਤਾਂ ਮਹਾਰਾਸ਼ਟਰ ਬੋਰੀ ਪਿੰਡ ਦੇ ਰਿਸ਼ੀ ਕੋਰਡੇ ਦੀ ਜਾਨ ਅਜੇ ਵੀ ਸੰਘ ਵਿੱਚ ਅਟਕ ਜਾਂਦੀ ਹੈ।
ਜੇ ਬਾਘ ਵਾਪਸ ਨਾ ਮੁੜਦਾ ਤਾਂ ਕੋਰਡੇ ਵੀ ਆਪਣੇ ਇਲਾਕੇ ਵਿੱਚ ਬਾਘ ਦਾ ਸ਼ਿਕਾਰ ਬਣਨ ਵਾਲੇ ਚਾਰ ਹੋਰ ਜਣਿਆਂ ਵਿੱਚ ਸ਼ਾਮਲ ਹੋ ਜਾਂਦੇ। ਪਿਛਲੇ ਪੰਜ ਸਾਲਾਂ ਦੌਰਾਨ ਦੇਸ ਭਰ ਵਿੱਚ 5,5104 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਲੋਕ ਆਪਣੇ ਘਰਾਂ ਤੋਂ ਦੂਰ ਨਹੀਂ ਸਨ। ਲੇਕਿਨ ਅੱਜ ਰਿਸ਼ੀ ਕੋਰਡੇ ਨੂੰ ਉਸੇ ਰਾਹ ਉੱਤੇ ਜਾਣ ਸਮੇਂ ਡਰ ਨਹੀਂ ਲਗਦਾ।
ਇਸਦੀ ਵਜ੍ਹਾ ਇਹ ਹੈ ਕਿ ਜੇ ਆਸ ਪਾਸ ਬਾਘ ਹੋਵੇਗਾ ਤਾਂ ਇਸਦੀ ਸੂਚਨਾ ਰਿਸ਼ੀ ਨੂੰ ਤੁਰੰਤ ਹੀ ਮਿਲ ਜਾਵੇਗੀ।
ਇਹ ਸੰਭਵ ਹੋ ਸਕਿਆ ਹੈ, ਮਸਨੂਈ ਬੁੱਧੀ ਜਾਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਸਕਦਾ।
ਵਣ ਜੀਵਾਂ ਅਤੇ ਮਨੁੱਖ ਦੇ ਟਕਰਾਅ ਦਾ ਸਵਾਲ ਕਿੰਨਾ ਗੰਭੀਰ ਹੈ
ਕਲਪਨਾ ਢਾਂਡੇ (50) ਸੀਤਾਰਾਮਪੇਠ ਦੀ ਵਾਸੀ ਹਨ ਅਤੇ ਤਬੋਦਾ ਬਾਘ ਰੱਖ ਦੇ ਕੋਲ ਰਹਿੰਦੇ ਹਨ।
ਉਹ ਦੱਸਦੇ ਹਨ, “ਮੇਰੀ ਬੇਟੀ ਦੇ ਵਿਆਹ ਵਿੱਚ ਡੇਢ ਮਹੀਨਾ ਰਹਿੰਦਾ ਸੀ ਜਦੋਂ ਮੇਰੇ ਪਤੀ ਜੰਗਲ ਵਿੱਚ ਬੇਲ ਪੱਤਰ ਇਕੱਠੇ ਕਰਨ ਗਏ ਸਨ। ਲੇਕਿਨ ਕਾਫੀ ਸਮਾਂ ਲੰਘ ਜਾਣ ਮਗਰੋਂ ਵੀ ਜਦੋਂ ਉਹ ਵਾਪਸ ਨਾ ਆਏ ਤਾਂ ਭਾਲ ਸ਼ੁਰੂ ਕੀਤੀ ਗਈ। ਪਤਾ ਲੱਗਿਆ ਕਿ ਬਾਘ ਉਨ੍ਹਾਂ ਨੂੰ ਜੰਗਲ ਵਿੱਚ ਘੜੀਸ ਕੇ ਲੈ ਗਿਆ ਸੀ।”
ਛੇ ਸਾਲ ਪਹਿਲਾਂ, ਉਨ੍ਹਾਂ ਦੇ ਪਤੀ ਗੁਲਾਬ ਰਾਓ ਢਾਂਡੇ ਦੀ ਇੱਕ ਬਾਘ ਦੇ ਹਮਲੇ ਵਿੱਚ ਮੌਤ ਹੋ ਗਈ ਸੀ। ਦੋ ਸਾਲ ਦੇ ਅੰਦਰ ਹੀ ਮੇਰੇ ਜੇਠ ਉੱਤੇ ਬਾਘ ਨੇ ਹਮਲਾ ਕਰ ਦਿੱਤਾ। ਆਪਣੇ ਜਮਾਈ ਅਤੇ ਦੋ ਧੀਆਂ ਨਾਲ ਮਜ਼ਦੂਰ ਵਜੋਂ ਕੰਮ ਕਰਦੇ ਸਨ।

ਬਾਘ ਅਤੇ ਚੀਤਿਆਂ ਦੇ ਵਸੇਬਿਆਂ ਦੇ ਨਜ਼ਦੀਕ ਰਹਿਣ ਵਾਲੇ ਕਿਸੇ ਵੀ ਵਿਅਕਤੀ ਲਈ ਜ਼ਿੰਦਗੀ ਕਿਸੇ ਮੁਹਿੰਮ ਤੋਂ ਘੱਟ ਨਹੀਂ ਹੈ।
ਕਈ ਥਾਵਾਂ ਉੱਤੇ ਲੋਕ ਮਾਰੇ ਗਏ ਹਨ ਤਾਂ ਕਈ ਥਾਵਾਂ ਉੱਤੇ ਜਾਨਵਰ ਮਨੁੱਖ ਦਾ ਸ਼ਿਕਾਰ ਬਣੇ ਹਨ।
ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਆਂਕੜਿਆਂ ਮੁਤਾਬਕ ਸਾਲ 2022 ਵਿੱਚ 0.3 ਫੀਸਦੀ ਮੌਤਾਂ ਜੰਗਲੀ ਜੀਵਾਂ ਦੇ ਹਮਲਿਆਂ ਕਾਰਨ ਹੋਈਆਂ ਸਨ।

‘ਜਾਨਵਰ ਡਰ ਕਾਰਨ ਹਮਲਾ ਕਰਦੇ ਹਨ’
ਸਾਲ 2022 ਵਿੱਚ ਬਾਘ ਦੇ ਹਮਲਿਆਂ ਵਿੱਚ 104 ਜਣਿਆਂ ਦੀ ਜਾਨ ਗਈ ਸੀ। ਇਨ੍ਹਾਂ ਵਿੱਚੋਂ 52 ਮੌਤਾਂ ਸਿਰਫ਼ ਚੰਦਰਪੁਰ ਜ਼ਿਲ੍ਹੇ ਵਿੱਚ ਹੋਈਆਂ ਸਨ। ਕੇਂਦਰ ਸਰਕਾਰ ਵੱਲੋਂ ਲੋਕ ਸਭਾ ਵਿੱਚ ਪੇਸ਼ ਆਂਕੜਿਆਂ ਮੁਤਾਬਕ ਜੰਗਲੀ ਜੀਵਾਂ ਦੇ ਹਮਲਿਆਂ ਵਿੱਚ ਹੋਈਆਂ ਮੌਤਾਂ ਦਾ ਸੂਬੇਵਾਰ ਵੇਰਵਾ ਹੇਠ ਲਿਖੇ ਅਨੁਸਾਰ ਹੈ—
- ਕਰਨਾਟਕ— 1
- ਮੱਧ ਪ੍ਰਦੇਸ਼ – 2
- ਉੱਤਰ ਪ੍ਰਦੇਸ਼— 11
- ਉੱਤਰਾਖੰਡ— 3
- ਪੱਛਮੀ ਬੰਗਾਲ— 1
- ਮਹਾਰਾਸ਼ਟਰ— 85
ਤਬੋਦਾ ਬਾਘ ਰੱਖ 622.87 ਵਰਗ ਕਿੱਲੋਮੀਟਰ ਵਿੱਚ ਫੈਲੀ ਹੋਈ ਹੈ। ਵਰਤਮਾਨ ਵਿੱਚ ਇੱਥੇ ਵੱਡੇ-ਛੋਟੇ, ਨਰ-ਮਾਦਾ ਸਾਰੇ ਮਿਲਾ ਕੇ 93 ਬਾਘ ਹਨ।

ਤਸਵੀਰ ਸਰੋਤ, Getty Images
ਤਬੋਦਾ ਅੰਧੇਰੀ ਬਾਘ ਰੱਖ ਦੇ ਬਫਰ ਜ਼ੋਨ ਦੇ ਡਿਪਟੀ ਡਾਇਰੈਕਟਰ ਕੁਸ਼ਗਾਰਾ ਪਾਠਕ ਦਾ ਕਹਿਣਾ ਹੈ, “ਚਾਂਦਪੁਰ ਜ਼ਿਲ੍ਹੇ ਵਿੱਚ ਮਨੁੱਖੀ-ਜੀਵ ਟਕਰਾਅ ਸਭ ਤੋਂ ਜ਼ਿਆਦਾ ਹੁੰਦਾ ਹੈ। ਜਦੋਂ ਅਸੀਂ ਅਧਿਐਨ ਕੀਤਾ ਤਾਂ ਦੇਖਿਆ ਕਿ ਇੱਥੇ ਬਾਘਾਂ ਦੀ ਗਿਣਤੀ ਵਧ ਰਹੀ ਹੈ। ਨਤੀਜੇ ਵਜੋਂ ਬਾਘ ਜੰਗਲ ਤੋਂ ਬਾਹਰ ਆ ਰਹੇ ਹਨ। ਜਦੋਂ ਉਹ ਜੰਗਲ ਦੇ ਕੋਲ ਟਹਿਲ ਰਹੇ ਲੋਕਾਂ ਨੂੰ ਦੇਖਦੇ ਹਨ ਤਾਂ ਉਨ੍ਹਾਂ ਦਾ ਟਕਰਾਅ ਹੋ ਜਾਂਦਾ ਹੈ ਅਤੇ ਉਹ ਹਮਲਾ ਕਰ ਦਿੰਦੇ ਹਨ।”
ਤਬੋਦਾ ਜੰਗਲ ਦਾ ਹਿੱਸਾ ਹੈ। ਲੇਕਿਨ ਜੁਨਾਰ ਦੀ ਸਮੱਸਿਆ ਜ਼ਿਆਦਾ ਪੇਚੀਦਾ ਹੈ। ਇੱਥੇ ਬਾਘ ਮਨੁੱਖੀ ਬਸਤੀ ਦੇ ਵਿੱਚ ਰਹਿੰਦੇ ਹਨ।
ਪਿਛਲੇ ਪੰਜ ਸਾਲਾਂ ਦੌਰਾਨ 40 ਇੱਥੇ ਬਾਘ ਦੇ ਹਮਲੇ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੇ 40 ਮਾਮਲੇ ਸਾਹਮਣੇ ਆਏ ਹਨ, ਅਤੇ 16 ਮੌਤਾਂ ਹੋਈਆਂ ਹਨ।
ਭਾਰਤੀ ਜੰਗਲੀ ਜੀਵ ਸੰਸਥਾਨ ਵੱਲੋਂ ਕੀਤੇ ਇੱਕ ਅਧਿਐਨ ਇੱਥੇ ਪ੍ਰਤੀ 100 ਵਰਗ ਮੀਟਰ ਦੇ ਘੇਰੇ ਵਿੱਚ ਕਿਸੇ ਵੀ ਸਮੇਂ 6-7 ਬਾਘ ਪਾਏ ਜਾਂਦੇ ਹਨ।

ਇਹ ਇੱਕ ਜੰਗਲ ਦੇ ਖੇਤਰ ਜਿੰਨਾ ਹੈ। ਇਸ ਦੇ ਮੱਦੇ ਨਜ਼ਰ ਸਰਕਾਰ ਨੇ ਇਸ ਨੂੰ ਚੀਤੇ ਦੇ ਹਮਲੇ ਦਾ ਸੰਭਾਵਿਤ ਖੇਤਰ ਐਲਾਨ ਕੀਤਾ ਹੈ। ਜਦਕਿ 233 ਪਿੰਡਾਂ ਨੂੰ ਅਤੀ- ਸੰਵੇਦਨਸ਼ੀਲ ਮੰਨੇ ਗਏ ਹਨ।
ਜੁਨਾਰ ਦੇ ਡਿਪਟੀ ਕੰਜ਼ਰਵੇਟਰ ਆਫ ਫਾਰਸੈਟਸ ਅਮੋਲ ਸਤਪੁਤੇ ਮੁਤਾਬਕ ਸੋਕਾ ਵੀ ਇਸ ਵਧਦੇ ਜਾ ਰਹੇ ਟਕਰਾਅ ਦੀ ਇੱਕ ਹੋਰ ਵਜ੍ਹਾ ਹੈ।
ਉਹ ਕਹਿੰਦੇ ਹਨ, “70 ਤੋਂ 80 ਫੀਸਦੀ ਬਾਘ ਇੱਥੇ ਮਨੁੱਖੀ ਬਸਤੀ ਵਿੱਚ ਰਹਿੰਦੇ ਹਨ। ਉਹ ਗੰਨੇ ਦੇ ਖੇਤਾਂ ਵਿੱਚ ਰਹਿੰਦੇ ਹਨ। ਪਿਛਲੇ ਤਿੰਨ ਮਹੀਨਿਆਂ ਦੌਰਾਨ ਮਨੁੱਖਾਂ ਉੱਤੇ ਹਮਲੇ ਵਧੇ ਹਨ। ਜੁਨਾਰ ਤਾਲੁਕੇ ਵਿੱਚ ਛੇ ਹਮਲੇ ਹੋਏ ਹਨ। ਹੌਟ ਸਪਾਟ ਵਾਲੇ ਖੇਤਰਾਂ ਵਿੱਚ ਤਾਂ ਚਾਰ ਮੌਤਾਂ ਹੋਈਆਂ ਹਨ। ਅਸੀਂ ਪਾਣੀ ਦੀ ਕਮੀ ਅਤੇ ਸੋਕੇ ਨੂੰ ਕਾਰਨਾਂ ਵਜੋਂ ਦੇਖ ਰਹੇ ਹਾਂ।”
ਪਾਠਕ ਕਹਿੰਦੇ ਹਨ ਕਿ ਜਦੋਂ ਅਸੀਂ ਇਸਦੇ ਹੱਲ ਬਾਰੇ ਵਿਚਾਰ ਕਰ ਹੀ ਰਹੇ ਸੀ ਤਾਂ ਸਾਡਾ ਧਿਆਨ ਆਰਟੀਫਿਸ਼ੀਅਲ ਇੰਟੈਲੀਜੈਂਸ ਵੱਲ ਗਿਆ।

ਤਸਵੀਰ ਸਰੋਤ, Getty Images
ਉਹ ਦੱਸਦੇ ਹਨ, “ਮੈਂ ਇੱਕ ਲੇਖ ਵਿੱਚ ਪੜ੍ਹਿਆ ਸੀ ਕਿ ਏਆਈ ਹਵਾਈ ਅੱਡੇ ਉੱਤੇ ਕਿਸੇ ਵਿਅਕਤੀ ਨੂੰ ਉਸਦੀ ਤੋਰ ਤੋਂ ਪਛਾਣ ਸਕਦੀ ਹੈ। ਬਾਘਾਂ ਦੀ ਵੀ ਇੱਕ ਖ਼ਾਸ ਤੋਰ ਹੈ। ਇਸੇ ਤੋਂ ਖੋਜ ਸ਼ੁਰੂ ਹੋਈ ਅਤੇ ਪ੍ਰਣਾਲੀ ਵਿਕਸਿਤ ਕੀਤੀ ਗਈ।”
ਉਹ ਅੱਗੇ ਦੱਸਦੇ ਹਨ, ਪਹਿਲਾ ਉਪਕਰਣ ਮਾਰਚ 2023 ਵਿੱਚ ਲਾਇਆ ਗਿਆ। ਬਿਨਾਂ ਸ਼ੱਕ ਬਿਜਲੀ ਨਾ ਹੋਣ ਵਰਗੀਆਂ ਕਈ ਚੁਣੌਤੀਆਂ ਸਨ। ਚੇਤਵਾਨੀ ਮਿਲਣ ਵਿੱਚ 10-15 ਸਕਿੰਟ ਦੀ ਦੇਰੀ ਹੋ ਜਾਂਦੀ ਸੀ। ਹੁਣ ਚੇਤਾਵਨੀ ਤਿੰਨ ਸਕਿੰਟਾਂ ਵਿੱਚ ਆ ਜਾਂਦੀ ਹੈ। ਹੁਣ ਇਹ ਪ੍ਰਣਾਲੀ ਤਬੋਦਾ ਦੇ ਆਲੇ-ਦੁਆਲੇ ਸੱਤ ਪਿੰਡਾਂ ਵਿੱਚ ਲਾ ਦਿੱਤੀ ਗਈ ਹੈ।”
ਚੇਤਾਵਨੀ ਪ੍ਰਣਾਲੀ ਕੰਮ ਕਿਵੇਂ ਕਰਦੀ ਹੈ?
ਉਪਕਰਣ ਲਾਉਣ ਲਈ ਪਹਿਲਾਂ ਜੰਗਲਾਤ ਵਿਭਾਗ ਨੇ ਹੌਟ ਸਪੌਟ ਲੱਭੇ। ਹੌਟ ਸਪੌਟ ਉਹ ਥਾਂ ਹੁੰਦੀ ਹੈ ਜਿੱਥੇ ਬਾਕੀ ਥਾਵਾਂ ਨਾਲੋਂ ਜ਼ਿਆਦਾ ਵਾਰ ਕਿਸੇ ਵਿਸ਼ੇਸ਼ ਜਾਨਵਰ ਨੂੰ ਦੇਖਿਆ ਗਿਆ ਹੋਵੇ।
ਫਿਰ ਇੱਥੇ ਖੰਭੇ ਉੱਤੇ ਬਿਜਲੀ ਜਾਂ ਸੋਲਰ ਊਰਜਾ ਵਾਲਾ ਸਮਾਰਟ ਕੈਮਰਾ ਲਾਇਆ ਗਿਆ। ਕੈਮਰਾ ਉੱਥੋਂ ਨਜ਼ਰ ਆਉਣ ਵਾਲੇ ਜਾਨਵਰਾਂ ਦੀ ਤਸਵੀਰ ਲੈਂਦਾ ਹੈ। ਇਹ ਤਸਵੀਰਾਂ ਇੰਟਰਨੈਟ ਰਾਹੀਂ ਕਲਾਊਡ ਉੱਤੇ ਭੇਜੀਆਂ ਜਾਂਦੀਆਂ ਹਨ। ਜਾਨਵਰਾਂ ਦਾ ਵਰਗੀਕਰਣ ਕਰਨ ਵਾਲੀ ਇੱਕ ਅਲੌਗਰਿਦਮ ਇਨ੍ਹਾਂ ਤਸਵੀਰਾਂ ਨੂੰ ਦੇਖਦੀ ਹੈ।
ਜੇ ਮਨੁੱਖਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਜਾਨਵਰ ਲਗਦਾ ਹੈ ਤਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਵਾਈਲੀਡ ਲਾਈਫ ਆਈ ਨਾਮ ਦੀ ਐਪਲੀਕੇਸ਼ਨ ਜ਼ਰੀਏ ਚੇਤਾਵਨੀ ਭੇਜੀ ਜਾਂਦੀ ਹੈ।
ਲੋਕਾਂ ਲਈ, ਪਿੰਡਾਂ ਵਿੱਚ ਹੂਟਰ ਲਾਏ ਗਏ ਹਨ। ਜਦੋਂ ਚੇਤਾਵਨੀ ਭੇਜੀ ਜਾਂਦੀ ਹੈ ਤਾਂ ਹੂਟਰ ਬੋਲਦੇ ਹਨ।
ਉਸ ਤੋਂ ਬਾਅਦ ਉਮੀਦ ਕੀਤੀ ਜਾਂਦੀ ਹੈ ਕਿ ਲੋਕ ਸੁਰੱਖਿਅਤ ਥਾਵਾਂ ਉੱਤੇ ਚਲੇ ਜਾਣਗੇ। ਜੁਨਾਰ ਵਿੱਚ ਜੰਗਲਾਤ ਅਧਿਕਾਰੀਆਂ ਨੇ ਸੰਬੰਧਿਤ ਇਲਾਕਾ ਵਾਸੀਆਂ ਨੂੰ ਫੋਨ ਕਰਕੇ ਵੀ ਇਸਦੀ ਜਾਣਕਾਰੀ ਦਿੱਤੀ ਹੈ।
ਤਬੋਦਾ ਵਿੱਚ ਇਸ ਮਕਸਦ ਲਈ ਇੱਕ ਪੀਆਰਟੀ ਟੀਮ ਵੀ ਬਣਾਈ ਗਈ ਹੈ। ਟੀਮ ਵਿੱਚ ਸ਼ਾਮਲ ਨੌਜਵਾਨਾਂ ਕੋਲ ਵੀ ਇਹ ਐਪਲੀਕੇਸ਼ਨ ਹੈ ਅਤੇ ਉਹ ਆਪਣੇ ਚੌਗਿਰਦੇ ਪ੍ਰਤੀ ਸੁਚੇਤ ਰਹਿੰਦੇ ਹਨ।
ਚੇਤਾਵਨੀ ਮਿਲਣ ਤੋਂ ਬਾਅਦ ਨੌਜਵਾਨ ਪਿੰਡ ਵਾਸੀਆਂ ਨੂੰ ਸਾਵਧਾਨ ਕਰਦੇ ਹਨ ਅਤੇ ਸੰਬੰਧਿਤ ਖੇਤਰ ਵਿੱਚ ਨਾ ਜਾਣ ਲਈ ਕਹਿੰਦੇ ਹਨ।
ਇਸ ਤੋਂ ਇਲਾਵਾ ਜਿਸ ਇਲਾਕੇ ਵਿੱਚ ਜੰਗਲੀ ਜੀਵ ਕੈਮਰੇ ਨੇ ਦੇਖੇ ਸਨ। ਨੌਜਵਾਨ ਉਥੇ ਜਾਂਦੇ ਹਨ, ਪਟਾਕੇ ਚਲਾ ਕੇ ਜਾਨਵਰਾਂ ਨੂੰ ਜੰਗਲ ਵੱਲ ਭਜਾਉਂਦੇ ਹਨ।
ਇਸ ਪ੍ਰਣਾਲੀ ਰਾਹੀਂ ਬਾਘ ਤੋਂ ਲੈ ਕੇ ਹਾਥੀ ਤੱਕ ਸਾਰੇ ਜਾਨਵਰਾਂ ਉੱਤੇ ਨਿਗਰਾਨੀ ਰੱਖੀ ਜਾ ਸਕਦੀ ਹੈ।
ਫਿਲਹਾਲ ਇਹ ਪ੍ਰਣਾਲੀ ਭਾਰਤ ਵਿੱਚ ਤਬੋਦਾ ਜੁਨਾਰ ਸਮੇਤ ਮੱਧ ਪ੍ਰਦੇਸ਼ ਦੀ ਪੇਂਚ ਸੈਂਚੁਰੀ ਵਿੱਚ ਵੀ ਕੰਮ ਕਰ ਰਹੀ ਹੈ। ਪਾਇਲਟ ਪ੍ਰੋਜੈਕਟ ਵਜੋਂ ਇਹ ਪ੍ਰਣਾਲੀ ਅਸਾਮ ਦੇ ਜਿੰਮ ਕੌਰਬਿਟ ਨੈਸ਼ਨਲ ਪਾਰਕ ਵਿੱਚ ਵੀ ਲਾਈ ਗਈ ਹੈ।
ਏਆਈ ਪ੍ਰਣਾਲੀ ਸ਼ੁਰੂ ਹੋਣ ਤੋਂ ਲੈਕੇ ਹੁਣ ਤੱਕ 2, 3 17 ਚੇਤਾਵਨੀ ਪ੍ਰਾਪਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 1,022 ਸਿਰਫ਼ ਬਾਘ ਬਾਰੇ ਸਨ, ਜਦਕਿ 561 ਚੀਤੇ ਦੀਆਂ ਅਤੇ 534 ਰਿੱਛਾਂ ਬਾਰੇ ਸਨ।
ਪਿਊਸ਼ ਧੁਲੀਆ ਜੋ ਕਿ ਏਆਈ ਪ੍ਰਣਾਲੀ ਲਾਉਣ ਵਾਲੀ ਕੰਪਨੀ ਦੇ ਡਿਪਟੀ ਨਿਰਦੇਸ਼ਕ ਹਨ। ਉਹ ਕਹਿੰਦੇ ਹਨ ਕਿ ਪ੍ਰਣਾਲੀ ਲੋਕਾਂ ਨੂੰ ਜੰਗਲ ਵਿੱਚ ਜਾਣ ਸਮੇਂ ਸੁਚੇਤ ਕਰਦੀ ਹੈ।
ਪਿਛਲੇ ਕੁਝ ਸਾਲਾਂ ਦੌਰਾਨ ਅਜਿਹੇ ਤਜ਼ਰਬੇ ਪੂਰੀ ਦੁਨੀਆਂ ਵਿੱਚ ਕੀਤੇ ਜਾ ਰਹੇ ਹਨ। ਸਾਲ 2018 ਵਿੱਚ ਵਿਸ਼ਵ ਵਣ ਜੀਵਨ ਫਾਊਂਡੇਸ਼ਨ ਨੇ ਵਣ-ਜੀਵ ਅਤੇ ਮਨੁੱਖੀ ਟਕਰਾਅ ਨੂੰ ਰੋਕਣ ਲਈ ਪ੍ਰਣਾਲੀਆਂ ਵਿਕਸਤ ਕਰਨ ਬਾਰੇ ਇੱਕ ਮੁਕਾਬਲਾ ਕਰਵਾਇਆ।

ਤਸਵੀਰ ਸਰੋਤ, Getty Images
ਇਨ੍ਹਾਂ ਵਣ ਜੀਵਾਂ ਵਿੱਚ— ਰਿੱਛ, ਏਸ਼ੀਆਈ ਹਾਥੀ ਅਤੇ ਬਾਘ ਸ਼ਾਮਲ ਸਨ।
ਗੂਗਲ ਵਾਇਲਡ ਲਾਈਫ ਇਨਸਾਈਟਸ ਅਤੇ ਗੂਗਲ ਏਆਈ ਅਤੇ ਵਾਈਲਡ ਲਾਈਫ ਕਨਜ਼ਰਵੇਸ਼ਨ ਨੇ ਅਜਿਹੇ ਹਮਲੇ ਰੋਕਣ ਲਈ ਏਆਈ ਦੀ ਵਰਤੋਂ ਕੀਤੀ ਹੈ।
ਪ੍ਰੋਜੈਕਟ ਤਬੋਦਾ ਦੇ ਹੀ ਬਰਹਮਪੁਰੀ ਵਿੱਚ ਲਾਇਆ ਗਿਆ ਸੀ। ਓਡੀਸ਼ਾ ਦੇ ਚੰਦੱਕਾ ਵਾਈਲਡਲਾਈਫ ਡਿਵੀਜ਼ਨ ਅਤੇ ਸਿੰਮੀਲਿਪਲ ਰੱਖ ਵਿੱਚ ਏਆਈ ਦੀ ਵਰਤੋਂ ਹਾਥੀਆਂ ਦੇ ਹਮਲਿਆਂ ਨੂੰ ਰੋਕਣ ਲਈ ਵੀ ਕੀਤੀ ਜਾਂਦੀ ਹੈ।
ਕੋਇੰਬਟੋਰ ਵਿੱਚ ਵੀ ਇਸਦੀ ਵਰਤੋਂ ਹਾਥੀਆਂ ਦੁਆਰਾ ਕੀਤੇ ਜਾ ਸਕਣ ਵਾਲੇ ਨੁਕਸਾਨ ਨੂੰ ਰੋਕਣ ਲਈ ਕੀਤੀ ਜਾ ਰਹੀ ਹੈ।
ਸਮੱਸਿਆਵਾਂ ਹੀ ਹਨ?

ਆਂਕੜਿਆਂ ਮੁਤਾਬਕ ਪ੍ਰਣਾਲੀ ਲੱਗਣ ਤੋਂ ਬਾਅਦ ਹਮਲਿਆਂ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਆਈ ਹੈ।
ਇਸ ਵਿੱਚ ਸਭ ਤੋਂ ਵੱਡੀ ਚੁਣੌਤੀ ਤਾਂ ਲੋਕਾਂ ਦਾ ਵਿਹਾਰ ਹੈ। ਲੋਕਾਂ ਦੀ ਰੋਜ਼ੀ-ਰੋਟੀ ਦਾ ਮੁੱਖ ਸਾਧਨ ਜੰਗਲ ਵਿੱਚ ਜਾ ਕੇ ਤੇਂਦੂ ਦੇ ਪੱਤੇ ਤੋੜਨਾ ਹੈ।
ਤਬੋਦਾ ਅੰਧੇਰੀ ਬਾਘ ਰੱਖ ਤੋਂ ਮਿਲੇ ਆਂਕੜਿਆਂ ਮੁਤਾਬਕ, ਇਲਾਕੇ ਵਿੱਚ ਏਆਈ ਪ੍ਰਣਾਲੀ ਲੱਗਣ ਤੋਂ ਪਹਿਲਾਂ ਆਸ ਪਾਸ ਦੇ ਸੱਤ ਪਿੰਡਾਂ ਵਿੱਚ ਚਾਰ ਮੌਤਾਂ ਹੋਈਆਂ ਸਨ।
ਹਾਲਾਂਕਿ ਪ੍ਰਣਾਲੀ ਲਾਉਣ ਤੋਂ ਬਾਅਦ ਰਤਨਾਪੁਰ ਦੇ ਤੁਲਸੀਦਾਸ ਸੋਨੂਲੇ ਦੀ ਮੌਤ ਇੱਕ ਬਾਘ ਦੇ ਹਮਲੇ ਕਾਰਨ ਹੋਈ ਸੀ। ਉਹ ਜੰਗਲ ਵਿੱਚ ਤੇਂਦੂ ਦੇ ਪੱਤੇ ਤੋੜਨ ਗਏ ਸਨ।
ਅਜਿਹੀਆਂ ਰਿਪੋਰਟਾਂ ਹਨ ਕਿ ਲੋਕ ਚੇਤਾਵਨੀ ਦੇ ਬਾਵਜੂਦ ਜੰਗਲ ਵਿੱਚ ਜਾਂਦੇ ਹਨ। ਇਸ ਕਾਰਨ ਮੌਤਾਂ ਵੀ ਹੋਈਆਂ ਹਨ।
ਇਸ ਦੀ ਇੱਕ ਵਜ੍ਹਾ ਰੋਜ਼ੀ ਰੋਟੀ ਲਈ ਸਥਾਨਕ ਲੋਕਾਂ ਦੀ ਤੇਂਦੂ ਦੇ ਪੱਤਿਆਂ ਉੱਤੇ ਨਿਰਭਰਤਾ ਵੀ ਹੈ।
ਤਬੋਦਾ ਅੰਧੇਰੀ ਬਾਘ ਰੱਖ ਦੇ ਸੱਤ ਪਿੰਡਾਂ ਵਿੱਚ ਏਆਈ ਪ੍ਰਣਾਲੀ ਲੱਗਣ ਤੋਂ ਪਹਿਲਾਂ ਚਾਰ ਜਣੇ ਮਾਰੇ ਗਏ ਸਨ ਅਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ।
ਹਾਲਾਂਕਿ ਪ੍ਰਣਾਲੀ ਲਾਏ ਜਾਣ ਤੋਂ ਬਾਅਦ ਵੀ ਤੁਲਸੀਦਾਸ ਸੋਨੂਲੇ ਦੀ ਮੌਤ ਤੇਂਦੂ ਦੇ ਪੱਤੇ ਤੋੜਨ ਦੌਰਾਨ ਬਾਘ ਦੇ ਹਮਲੇ ਕਾਰਨ ਹੋ ਗਈ।

ਤਸਵੀਰ ਸਰੋਤ, Getty Images
ਜਦੋਂ ਉਨ੍ਹਾਂ ਨੇ ਘਰ ਛੱਡਿਆ ਤੋਂ ਉਹ ਪਿੰਡ ਦੇ ਨਜ਼ਦੀਕ ਇੱਕ ਕੈਮਰੇ ਵਿੱਚ ਦੇਖੇ ਗਏ। ਉਨ੍ਹਾਂ ਨੂੰ ਵਣ ਪਹਿਰੇਦਾਰ ਨੇ ਰੋਕਿਆ। ਇੱਕ ਘੰਟੇ ਤੱਕ ਉਡੀਕ ਕਰਨ ਤੋਂ ਬਾਅਦ ਉਨ੍ਹਾਂ ਨੇ ਆਖਰ ਕਾਗਜ਼ਾਂ ਉੱਤੇ ਦਸਤਖ਼ਤ ਕੀਤੇ ਅਤੇ ਆਪਣੀ ਪਤਨੀ ਸਮੇਤ ਜੰਗਲ ਵਿੱਚ ਚਲੇ ਗਏ। ਤੁਲਸੀਦਾਸ ਦੀ ਪਤਨੀ ਨੇ ਆਪਣੇ ਪਤੀ ਨੂੰ ਬਾਘ ਤੋਂ ਮਰਦਿਆਂ ਦੇਖਿਆ ਹੈ।
ਉਰਮਿਲਾ ਜਦੋਂ ਆਪਣੇ ਪਤੀ ਉੱਤੇ ਹੋਏ ਹਮਲੇ ਬਾਰੇ ਦੱਸਦਿਆਂ ਰੋ ਪੈਂਦੇ ਹਨ।
ਉਹ ਦੱਸਦੇ ਹਨ,“ਜਦੋਂ ਅਸੀਂ ਸ਼ਾਮ ਸਾਢੇ ਪੰਜ ਵਜੇ ਘਰੋਂ ਨਿਕਲੇ ਤਾਂ ਸਾਨੂੰ ਗਾਰਡਨ ਹੱਟ ਦੇ ਕੋਲ ਰੋਕਿਆ ਗਿਆ ਅਤੇ ਜੰਗਲ ਵਿੱਚ ਨਾ ਜਾਣ ਲਈ ਕਿਹਾ ਗਿਆ। ਦਸਤਖ਼ਤ ਲੈਣ ਤੋਂ ਬਾਅਦ ਉਨ੍ਹਾਂ ਨੂੰ ਜੰਗਲ ਵਿੱਚ ਛੱਡ ਦਿੱਤਾ ਗਿਆ। ਜਦੋਂ ਸਾਢੇ ਛੇ ਵਜੇ ਅਸੀਂ ਜੰਗਲ ਵਿੱਚ ਪਹੁੰਚੇ ਅਤੇ ਪੌੜੀ ਦੀ ਮਦਦ ਨਾਲ ਤੇਂਦੂ ਦੇ ਪੱਤੇ ਤੋੜਨੇ ਸ਼ੂਰ ਕਰ ਦਿੱਤੇ। ਇੱਕ ਬਾਘ ਨੇ ਮੇਰੇ ਉੱਤੇ ਹਮਲਾ ਕਰ ਦਿੱਤਾ। ਬਾਘ ਨੇ ਉਨ੍ਹਾਂ ਦਾ ਸਿਰ ਫੜ ਲਿਆ। ਮੈਂ ਦੇਖਿਆ ਕਿ ਬਾਘ ਨੇ ਉਨ੍ਹਾਂ ਦੀ ਗਰਦਨ ਤੋੜ ਦਿੱਤੀ ਸੀ ਅਤੇ ਘੜੀਸ ਕੇ ਪਰ੍ਹੇ ਲੈ ਗਿਆ। ਮੈਂ ਚੀਕਾਂ ਮਾਰੀਆਂ ਪਰ ਅੱਗੇ ਜਾਣ ਦੀ ਹਿੰਮਤ ਨਹੀਂ ਕਰ ਸਕੀ।”
ਤੁਲਸੀਦਾਸ ਦੀਆਂ ਦੋ ਛੋਟੀਆਂ ਬੱਚੀਆਂ ਆਪਣੇ ਤਿੰਨ ਸਾਲ ਦੇ ਭਰਾ ਨਾਲ ਆਪਣੇ ਬੁੱਢੇ ਦਾਦਾ-ਦਾਦੀ ਕੋਲ ਰਹਿ ਰਹਿ ਰਹੀਆਂ ਹਨ। ਹੁਣ ਪਰਿਵਾਰ ਦੇ ਸਾਹਮਣੇ ਸਵਾਲ ਹੈ ਕਿ ਜੀਵਨ ਕਿਵੇਂ ਚਲਾਇਆ ਜਾਵੇ।
ਜੁਨਾਰ ਵਿੱਚ ਪ੍ਰਣਾਲੀ ਲੱਗਣ ਤੋਂ ਬਾਅਦ 17 ਚੇਤਾਵਨੀਆਂ ਜਾਰੀ ਹੋਈਆਂ ਪਰ ਕੋਈ ਹਮਲਾ ਨਹੀਂ ਹੋਇਆ।

ਚੇਤਵਨੀ ਤੋਂ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਤਾਂ ਚੀਤੇ ਦੀ ਸਥਿਤੀ ਬਾਰੇ ਪਤਾ ਲੱਗ ਜਾਂਦਾ ਹੈ ਪਰ ਪਿੰਡ ਵਾਸੀਆਂ ਨੂੰ ਇਸ ਬਾਰੇ ਉਦੋਂ ਤੱਕ ਪਤਾ ਨਹੀਂ ਚੱਲਦਾ, ਜਦੋਂ ਤੱਕ ਕਿ ਅਸੀਂ ਉਨ੍ਹਾਂ ਨੂੰ ਦੱਸੀਏ।
ਬੋਰੀ ਦੇ ਇੱਕ ਪਿੰਡ ਵਾਸੀ ਨੇ ਕਿਹਾ, “ਹੂਟਰਾਂ ਦੀ ਅਵਾਜ਼ ਥੋੜ੍ਹੀ ਹੈ। ਹੋ ਸਕਦਾ ਹੈ ਇਹ ਤਾਂ ਘੱਟ ਰੱਖੀ ਗਈ ਹੋਵੇ ਕਿ ਬਾਘ ਡਰ ਨਾ ਜਾਵੇ ਪਰ ਜਦੋਂ ਤੱਕ ਸਾਨੂੰ ਦੱਸਿਆ ਨਹੀਂ ਜਾਂਦਾ, ਉਦੋਂ ਤੱਕ ਸਾਨੂੰ ਪਤਾ ਨਹੀਂ ਲਗਦਾ।“
ਇੱਕ ਹੋਰ ਪਿੰਡ ਵਾਸੀ ਅਸ਼ੋਕ ਕੋਰਡੇ ਨੇ ਦੱਸਿਆ ਕਿ ਕਿਉਂਕਿ ਕੈਮਰਾ ਇੱਕ ਹੀ ਦਿਸ਼ਾ ਵਿੱਚ ਹੈ ਅਤੇ ਜੇ ਬਾਘ ਦੂਜੇ ਪਾਸੇ ਤੋਂ ਆ ਜਾਵੇ ਤਾਂ ਪਤਾ ਨਹੀਂ ਲਗਦਾ।
ਬੀਐੱਚਐੱਨਐੱਸ ਦੇ ਨਿਰਦੇਸ਼ਕ ਨੇ ਹਮਲਿਆਂ ਦੇ ਕਾਰਨ ਬਾਰੇ ਦੱਸਦਿਆਂ ਕਿਹਾ, ਜੁਨਾਰ ਵਿੱਚ, ਗੰਨੇ ਦੇ ਖੇਤ ਚੀਤੇ ਦੀ ਛੁਪਣਗਾਹ ਬਣ ਗਏ ਹਨ। ਬਾਘ ਸਥਿਤੀ ਪ੍ਰਤੀ ਢਲ ਵੀ ਗਿਆ ਹੈ। ਇੱਥੇ ਹੀ ਬੱਚੇ ਜਨਮਦੇ ਹਨ।“
ਉਹ ਦੱਸਦੇ ਹਨ,“ਵਿਧਰਭ ਵਿੱਚ 15-20 ਸਾਲ ਬਾਘ ਦੀ ਵਸੋਂ ਸੀਮਤ ਸੀ। ਹੁਣ ਇਹ ਵਧ ਗਈ ਹੈ। ਉਨ੍ਹਾਂ ਨੂੰ ਪ੍ਰਜਨਣ ਲਈ ਢੁਕਵੀਆਂ ਸਥਿਤੀਆਂ ਅਤੇ ਥਾਂ ਮੁਹਈਆ ਕਰਵਾਈ ਗਈ ਹੈ।
ਜਾਨਵਰ ਤਾਂ ਵਧ ਰਹੇ ਹਨ ਪਰ ਮਨੁੱਖਾਂ ਦਾ ਵਤੀਰਾ ਉਸੇ ਤਰ੍ਹਾਂ ਹੈ। ਇਹ ਜਾਨਵਰ ਉਦੋਂ ਹੀ ਹਮਲਾ ਕਰਦੇ ਹਨ ਜਦੋਂ ਮਨੁੱਖ ਬਾਘ ਜਾਂ ਚੀਤੇ ਦੇ ਇਲਾਕੇ ਵਿੱਚ ਜਾਂਦੇ ਹਨ।”
ਏਆਈ ਦੀ ਉਪਯੋਗਤਾ ਬਾਰੇ ਉਹ ਕਹਿੰਦੇ ਹਨ, “ਏਆਈ ਡੇਟਾ ਇਕੱਠਾ ਕਰ ਰਹੀ ਹੈ। ਉਸੇ ਮੁਤਾਬਕ ਜਿੱਥੇ ਹਮਲੇ ਜ਼ਿਆਦਾ ਹੋ ਰਹੇ ਹਨ, ਉੱਥੇ ਲਾਲ ਖੇਤਰ ਬਣਾਏ ਜਾ ਰਹੇ ਹਨ। ਇਹ ਸਪਸ਼ਟ ਹੈ ਕਿ ਜੇ ਤੁਸੀਂ ਇਨ੍ਹਾਂ ਇਲਾਕਿਆਂ ਵਿੱਚ ਜਾਓਗੇ ਤਾਂ ਹਮਲਾ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਲੇਕਿਨ ਉਸਤੋਂ ਵੀ ਅਹਿਮ ਹੈ ਲੋਕਾਂ ਦੇ ਵਿਹਾਰ ਵਿੱਚ ਤਬਦੀਲੀ ਲੈ ਕੇ ਆਉਣੀ ਕਿ ਜਦੋਂ ਕੋਈ ਖੇਤਰ ਨੋਟੀਫਾਈ ਹੋ ਜਾਂਦਾ ਹੈ ਤਾਂ ਉਹ ਉਧਰ ਨਾ ਜਾਣ।”








