ਭਾਰਤ ਪਰਤੇਗਾ ਚੀਤਾ: ਮੁਗਲ ਕਾਲ ’ਚ ਚੀਤੇ ਸ਼ਿਕਾਰੀ ਕੁੱਤਿਆਂ ਵਾਂਗ ਵਰਤੇ ਜਾਂਦੇ ਸਨ

ਤਸਵੀਰ ਸਰੋਤ, LEELAVATI JADHAV
28 ਜਨਵਰੀ 2020 ਨੂੰ ਸੁਪਰੀਮ ਕੋਰਟ ਨੇ ਅਫ਼ਰੀਕੀ ਚੀਤੇ ਨੂੰ ਭਾਰਤ ਲਿਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਜਿਸ ਸਦਕਾ ਹੁਣ ਚੀਤੇ ਅਫ਼ਰੀਕਾ ਤੋਂ ਭਾਰਤ ਲਿਆਂਦੇ ਜਾ ਸਕਣਗੇ।
ਭਾਰਤ 'ਚ ਸਦੀਆਂ ਤੱਕ ਚੀਤੇ ਦੀ ਨਸਲ ਮੌਜੂਦ ਰਹੀ ਪਰ 20ਵੀਂ ਸਦੀ 'ਚ ਇਹ ਪੂਰੀ ਤਰ੍ਹਾਂ ਨਾਲ ਲੋਪ ਹੋ ਗਏ। ਹੁਣ ਸੁਪਰੀਮ ਕੋਰਟ ਦੇ ਹੁਕਮਾਂ ਸਦਕਾ ਭਾਰਤੀਆਂ ਨੂੰ ਇੱਕ ਵਾਰ ਮੁੜ ਸਭ ਤੋਂ ਤੇਜ਼ ਰਫ਼ਤਾਰੀ ਜੀਵ ਨੂੰ ਦੇਖਣ ਦਾ ਮੌਕਾ ਮਿਲ ਸਕੇਗਾ।
ਮੁਗਲ ਕਾਲ ਤੋਂ ਹੀ ਭਾਰਤੀ ਬਾਦਸ਼ਾਹ ਚੀਤਿਆਂ ਨੂੰ ਪਾਲਦੇ ਸਨ ਅਤੇ ਸ਼ਿਕਾਰ ਦੌਰਾਨ ਉਨ੍ਹਾਂ ਦੀ ਵਰਤੋਂ ਵੀ ਕੀਤੀ ਜਾਂਦੀ ਸੀ।
ਇਹ ਵੀ ਪੜ੍ਹੋ:
ਮੁਗਲ ਸ਼ਾਸਕਾਂ ਦੀ ਤਰ੍ਹਾਂ ਹੀ ਬਹੁਤ ਸਾਰੀਆਂ ਰਿਆਸਤਾਂ ਵੀ ਚੀਤੇ ਪਾਲਦੀਆਂ ਸਨ।
ਕੋਲ੍ਹਾਪੁਰ, ਬੜੌਦਾ, ਭਾਵਨਗਰ ਅਜਿਹੇ ਪ੍ਰਮੁੱਖ ਰਾਜ ਸਨ , ਜਿੰਨਾਂ 'ਚ ਚੀਤਿਆਂ ਨੂੰ ਪਾਲਿਆ ਜਾਂਦਾ ਸੀ।
ਜੇਕਰ ਇਤਿਹਾਸਕ ਰਿਕਾਰਡਾਂ 'ਤੇ ਝਾਤ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਬਾਦਸ਼ਾਹ ਅਕਬਰ ਦੇ ਰਾਜਕਾਲ ਦੌਰਾਨ ਭਾਰਤ 'ਚ ਚੀਤਿਆਂ ਦੀ ਗਿਣਤੀ ਬਹੁਤ ਸੀ। ਸਮਕਾਲੀ ਚਿੱਤਰਕਾਰੀ 'ਚ ਸ਼ਿਕਾਰ ਮੁਹਿੰਮਾਂ ਨੂੰ ਦਰਸਾਇਆ ਗਿਆ ਹੈ। ਇੰਨ੍ਹਾਂ ਚਿੱਤਰਾਂ 'ਚ ਚੀਤਾ ਸਾਫ਼ ਨਜ਼ਰ ਆਉਂਦਾ ਹੈ।
'ਚਿਤੇਵਾਨ' ਨਾਂ ਦਾ ਨਵਾਂ ਭਾਈਚਾਰਾ
ਕੋਲ੍ਹਾਪੁਰ ਰਾਜ 'ਚ ਛਤਰਪਤੀ ਸ਼ਾਹੂ ਜੀ ਮਹਾਰਾਜ ਤੋਂ ਬਾਅਦ ਰਾਜਾ ਰਾਮ ਮਹਾਰਾਜ ਨੇ ਸ਼ਿਕਾਰ ਦੌਰਾਨ ਚੀਤਿਆਂ ਦੀ ਵਰਤੋਂ ਦੇ ਸ਼ੌਂਕ ਨੂੰ ਜਾਰੀ ਰੱਖਿਆ।
ਭਾਵਨਗਰ ਦੇ ਰਾਜਾ ਭਾਵ ਸਿੰਘ ਸ਼ਾਹੂ ਜੀ ਮਹਾਰਾਜ ਦੇ ਹਮਜਮਾਤੀ ਸਨ। ਇੱਕ ਵਾਰ ਸ਼ਾਹੂ ਮਹਾਰਾਜ ਨੇ ਵੇਖਿਆ ਕਿ ਭਵਨਗਰ 'ਚ ਚੀਤਿਆਂ ਨਾਲ ਸ਼ਿਕਾਰ ਕੀਤਾ ਜਾਂਦਾ ਹੈ। ਇਸ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਵੀ ਕੋਲ੍ਹਾਪੁਰ ਵਿਖੇ ਚੀਤੇ ਲਿਆ ਕੇ ਸ਼ਿਕਾਰ ਦੌਰਾਨ ਇੰਨ੍ਹਾਂ ਦੀ ਵਰਤੋਂ ਕਰਨ ਬਾਰੇ ਸੋਚਿਆ।
ਵੀਡੀਓ:ਰੁੱਸੇ ਪੰਛੀਆਂ ਨੂੰ ਸੱਦਾ ਦਿੰਦੇ ਪੰਜਾਬੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਤਿਹਾਸਕਾਰ ਯਸ਼ੋਧਨ ਜੋਸ਼ੀ ਨੇ ਆਪਣੀ 'ਅਥਾਵਨੀਤਿਲ ਸ਼ਿਕਾਰ' (ਯਾਦਗਾਰੀ ਸ਼ਿਕਾਰ) ਨਾਂ ਦੀ ਕਿਤਾਬ 'ਚ ਲਿਖਿਆ ਹੈ ਕਿ ਕੋਲ੍ਹਾਪੁਰ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਰਾਜ ਦੇ ਚਿੜੀਆ ਘਰ ਦੇ ਸਟਾਫ਼ ਨੂੰ ਚੀਤੇ ਲੈਣ ਅਫ਼ਰੀਕਾ ਭੇਜਿਆ।
ਯਸ਼ੋਧਨ ਜੋਸ਼ੀ ਦੱਸਦੇ ਹਨ ਕਿ ਕੋਲ੍ਹਾਪੁਰ 'ਚ ਇਕ ਅਜਿਹਾ ਭਾਈਚਾਰਾ ਹੈ, ਜਿੰਨ੍ਹਾਂ ਨੂੰ ਚੀਤਿਆਂ ਦੇ ਪਾਲਣ ਪੋਸ਼ਣ 'ਚ ਮੁਹਾਰਤ ਹਾਸਲ ਸੀ। ਇਸ ਭਾਈਚਾਰੇ ਦੇ ਲੋਕਾਂ ਨੂੰ 'ਚਿਤੇਵਾਨ' ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ।ਆਜ਼ਾਦੀ ਤੋਂ ਪਹਿਲਾਂ ਦੇ ਯੁੱਗ 'ਚ ਇਸਮਾਈਲ ਚਿਤੇਵਾਨ, ਧੋਨਡੀ ਲਿਮਬਾਜੀ ਪਾਟਿਲ ਵਰਗੇ ਪ੍ਰਸਿੱਧ ਚਿਤੇਵਾਨ ਸਨ।
ਨੁਮਾਇਸ਼ ਲਗਾਉਣ ਲਈ ਜਾਨਵਰਾਂ ਦੀ ਚਮੜੀ ਇੱਕਠਾ ਕਰਨ ਵਾਲੇ ਬੋਥਾ ਵਾਨ ਇੰਗਨ ਨੇ 1936 'ਚ ਕੋਲ੍ਹਾਪੁਰ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਲਿਖਿਆ ਹੈ ਕਿ ਉਸ ਸਮੇਂ ਕੋਲ੍ਹਾਪੁਰ 'ਚ 35 ਚੀਤੇ ਮੌਜੂਦ ਸਨ।

ਤਸਵੀਰ ਸਰੋਤ, LEELAVATI JADHAV
ਇਸਮਾਈਲ ਚਿਤੇਵਾਨ ਦੇ ਪੋਤੇ, ਸਲੀਮ ਜਮਾਂਦਰ ਨੇ ਬੀਬੀਸੀ ਮਰਾਠੀ ਨਾਲ ਆਪਣੀ ਗੱਲਬਾਤ ਦੌਰਾਨ ਆਪਣੇ ਦਾਦਾ ਜੀ ਬਾਰੇ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਕਿਹਾ, "ਸਾਡੇ ਦਾਦਾ ਅਤੇ ਉਨ੍ਹਾਂ ਤੋਂ ਪਹਿਲਾਂ ਦੀ ਪੀੜ੍ਹੀ ਨੇ ਚੀਤਿਆਂ ਨੂੰ ਪਾਲਣ ਪੋਸ਼ਣ ਦਾ ਕੰਮ ਕੀਤਾ। ਅਸੀਂ ਚੀਤਿਆਂ ਨੂੰ ਫੜਦੇ ਅਤੇ ਫਿਰ ਉਨ੍ਹਾਂ ਨੂੰ ਪਾਲਦੇ ਸਾਂ। ਇਸ ਲਈ ਸਾਨੂੰ 'ਚਿੱਤੇ-ਪਰਧੀ' ਕਿਹਾ ਜਾਣ ਲੱਗਿਆ। ਛੱਤਰਪਤੀ ਸ਼ਾਹੂ ਮਹਾਰਾਜ ਨੇ ਇਸ ਕਲਾ ਨੂੰ ਵੇਖਿਆ ਅਤੇ ਚਿਤੇ ਪਰਧੀ ਭਾਈਚਾਰੇ ਨੂੰ ਸ਼ਾਹੀ ਸਨਮਾਨ ਬਖ਼ਸ਼ਿਆ।
ਰਾਜਾ ਰਾਮ ਮਹਾਰਾਜ ਨੂੰ ਸ਼ਿਕਾਰ ਦਾ ਬਹੁਤ ਸ਼ੌਕ ਸੀ। ਕੋਲ੍ਹਾਪੁਰ ਬੱਸ ਸਟੈਂਡ ਦੇ ਨਜ਼ਦੀਕ ਵਿਕਰਮ ਹਾਈ ਸਕੂਲ ਹੈ, ਜਿੱਥੇ ਕਦੇ 'ਚੀਤੇ-ਖਾਨਾ' ਭਾਵ ਉਹ ਸਥਾਨ ਜਿੱਥੇ ਚੀਤਿਆਂ ਨੂੰ ਪਾਲਿਆ ਜਾਂਦਾ ਸੀ, ਮੌਜੂਦ ਸੀ।
ਵੀਡੀਓ: ਜਲਦੀ ਧਰਤੀ ਨੂੰ ਅਲਵਿਦਾ ਕਹਿ ਜਾਣਗੇ ਇਹ 5 ਜੀਵ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਚੀਤਿਆਂ ਨੂੰ ਕਿਵੇਂ ਪਾਲਿਆ ਜਾਂਦਾ ਸੀ?
ਜਦੋਂ ਕਿਸੇ ਚੀਤੇ ਨੂੰ ਫੜਿਆ ਜਾਂਦਾ ਤਾਂ ਉਹ ਪੂਰੇ ਗੁੱਸੇ 'ਚ ਹੁੰਦਾ ਸੀ। ਉਸ ਵੱਲੋਂ ਪਿੰਜਰਾ ਤੱਕ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ। ਚੀਤੇਵਾਨ ਉਸ ਨੂੰ ਸ਼ਾਂਤ ਕਰਦੇ।
ਲੀਲਾਵਤੀ ਯਾਦਵ ਨੇ ਕਈ ਅਜਿਹੀਆਂ ਸ਼ਿਕਾਰ ਮੁਹਿੰਮਾਂ 'ਚ ਹਿੱਸਾ ਲਿਆ ਸੀ। ਉਨ੍ਹਾਂ ਨੇ ਉਸ ਸਮੇਂ ਦੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਚੀਤੇ ਨੂੰ ਸ਼ਾਂਤ ਅਤੇ ਆਪਣੇ ਕਾਬੂ ਕਰਨ ਲਈ ਉਸ ਦੀ ਲੱਕ 'ਚ ਇੱਕ ੲੱਸੀ ਬੰਨ੍ਹੀ ਜਾਂਦੀ ਸੀ।
ਇੰਨ੍ਹਾਂ ਸ਼ਿਕਾਰੀ ਮੁਹਿੰਮਾਂ 'ਚ ਸ਼ਿਰਕਤ ਕਰਨ ਵਾਲਿਆਂ ਵਿੱਚੋਂ ਲੀਲਾਵਤੀ ਹੀ ਜਿੰਦਾ ਬਚੀ ਹੈ। ਉਨ੍ਹਾਂ ਨੇ ਸ਼ਿਕਾਰ ਬਹੁਤ ਨੇੜਿਓਂ ਦੇਖਿਆ ਹੈ। 'ਅਥਾਵਨੀਤਿਲ ਸ਼ਿਕਾਰ' ਕਿਤਾਬ 'ਚ ਉਨ੍ਹਾਂ ਦੀਆਂ ਕਈ ਇੰਟਵਿਊ ਹਨ।
ਇਹ ਵੀ ਪੜ੍ਹੋ: ਆਦਮਖੋਰ ਬਾਘਣੀ ਦਾ ਇੰਝ ਕੀਤਾ ਗਿਆ ਸ਼ਿਕਾਰ
ਲੀਲਤਵਤੀ ਯਾਦਵ ਨੇ ਇੱਕ ਯਾਦ ਸਾਂਝੀ ਕੀਤੀ,"ਚੀਤੇ ਨੂੰ ਨਾਰੀਅਲ ਦੇ ਬਾਣ ਦੇ ਮੰਜੇ 'ਤੇ ਸੁਆਇਆ ਜਾਂਦਾ ਅਤੇ ਦੋ ਵਿਅਕਤੀ ਉਸ ਦੀ ਪਿੱਠ ਪਲੋਸਦੇ ਰਹਿੰਦੇ। ਉਹ ਲਕੜੀ ਦੇ ਚਮਚ ਨਾਲ ਚੀਤੇ ਨੂੰ ਖਾਣਾ ਖਵਾਉਂਦੇ। ਇਸ ਨੂੰ 'ਤੰਬਾ ਦੇਨੇ' ਕਿਹਾ ਜਾਂਦਾ ਸੀ।"

ਤਸਵੀਰ ਸਰੋਤ, FROM COLLECTION OF LEELAVATI JADHAV
"ਜਦੋਂ ਚੀਤਾ ਕੁੱਝ ਸ਼ਾਂਤ ਹੋ ਜਾਂਦਾ ਤਾਂ ਉਸ ਨੂੰ ਇਕ ਲਕੜੀ ਦੇ ਕਿੱਲੇ ਨਾਲ ਬੰਨ੍ਹ ਦਿੱਤਾ ਜਾਂਦਾ ਸੀ। ਜਿਸ ਨੂੰ ਕਿ 'ਥੋਕਲਾ ਦੇਨੇ' ਕਿਹਾ ਜਾਂਦਾ ਸੀ।"
"ਚੀਤੇ ਨੂੰ ਰੋਜ਼ਾਨਾ ਖੁਰਾਕ ਦੇਣ ਤੋਂ ਪਹਿਲਾਂ ਚੀਤੇਵਾਨ ਆਪਣੇ ਸ਼ਰੀਰ 'ਤੇ ਕਾਲੇ ਕੰਬਲ ਪਾ ਕੇ ਉਸ ਦੇ ਅੱਗੇ ਦੌੜਦੇ। ਇਸ ਦਾ ਮਕਸਦ ਇਹ ਸੀ ਕਿ ਚੀਤਾ ਕਾਲੇ ਰੰਗ ਅਤੇ ਮਾਸ ਵਿਚਲੇ ਸਬੰਧ ਨੂੰ ਸਮਝ ਸਕੇ।"
"ਹਿਰਨ ਦੇ ਸ਼ਿਕਾਰ 'ਚ ਇਸ ਚਾਲ ਦਾ ਪ੍ਰਯੋਗ ਕੀਤਾ ਜਾਣਾ ਫਾਇਦੇਮੰਦ ਸਾਬਤ ਹੁੰਦਾ ਸੀ। ਇਕ ਵਾਰ ਜਦੋਂ ਚੀਤਾ ਕਾਲੇ ਕੰਬਲ ਹੇਠਲੇ ਆਦਮੀ ਪਿੱਛੇ ਭੱਜਣਾ ਸਿੱਖ ਜਾਂਦਾ ਤਾਂ ਸਮਝਿਆ ਜਾਂਦਾ ਕਿ ਉਹ ਸ਼ਿਕਾਰ ਕਰਨ ਲਈ ਪੂਰੀ ਨਾਲ ਤਿਆਰ ਹੈ।"
ਵੀਡੀਓ: ਤਸਕਰਾਂ ਤੋਂ ਇੰਝ ਬਚਾਏ ਗਏ ਇਹ ਜੀਵ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਸ਼ਿਕਾਰ ਮੁਹਿੰਮਾਂ
ਕੋਲ੍ਹਾਪੁਰ ਰਾਜ 'ਚ ਚੀਤੇ ਘੋੜਾ ਗੱਡੇ 'ਤੇ ਖੜ੍ਹੇ ਹੋ ਜਾਂਦੇ ਸਨ ਅਤੇ ਜਿਵੇਂ ਹੀ ਉਨ੍ਹਾਂ ਨੂੰ ਹਿਰਨਾਂ ਦਾ ਝੁੰਡ ਵਿਖਾਈ ਪੈਂਦਾ ਉਹ ਉਨ੍ਹਾਂ ਪਿੱਛੇ ਭੱਜ ਜਾਂਦੇ ਅਤੇ ਹਿਰਨਾਂ ਦਾ ਸ਼ਿਕਾਰ ਕਰ ਲੈਂਦੇ। ਉਨ੍ਹੇ ਸਮੇਂ 'ਚ ਗੱਡਾ ਵੀ ਉੱਥੇ ਪਹੁੰਚ ਜਾਂਦਾ।
ਫਿਰ ਚਿਤੇਵਾਨ ਚੀਤੇ ਨੂੰ ਸ਼ਿਕਾਰ ਤੋਂ ਦੂਰ ਲੈ ਜਾਂਦੇ ਅਤੇ ਉਸ ਦੀ ਗਰਦਨ ਤੇ ਲੱਕ ਦੁਆਲੇ ਰੱਸੀਆਂ ਲਪੇਟ ਦਿੰਦੇ।

ਤਸਵੀਰ ਸਰੋਤ, LEELAVATI JADHAV
ਲੀਲਾਵਤੀ ਯਾਦਵ ਦੱਸਦੀ ਹੈ ਕਿ ਚੀਤਿਆਂ ਸਟਾਰ, ਭਵਾਨੀਸ਼ੰਕਰ, ਵੀਰਮਤੀ, ਲਕਸ਼ਮੀ ਆਦਿ ਨਾਂ ਵੀ ਰੱਖੇ ਜਾਂਦੇ ਸਨ।
ਸ਼ਿਕਾਰ ਲਈ ਜਿੰਨ੍ਹਾਂ ਥਾਵਾਂ ਦੀ ਚੋਣ ਹੁੰਦੀ ਸੀ ਉਹ ਕੋਲ੍ਹਾਪੁਰ ਰਾਜ ਦੇ ਆਸ-ਪਾਸ ਦੇ ਖੇਤਰ 'ਚ ਸਨ। ਜਦੋਂ ਬ੍ਰਿਟਿਸ਼ ਜਾਂ ਕੋਈ ਹੋਰ ਸ਼ਾਹੀ ਮਹਿਮਾਨ ਰਾਜ 'ਚ ਆਉਂਦਾ ਤਾਂ ਅਜਿਹੀਆਂ ਕਈ ਸ਼ਿਕਾਰ ਮੁਹਿੰਮਾਂ ਦਾ ਬੰਦੋਬਸਤ ਕੀਤਾ ਜਾਂਦਾ ਸੀ। ਮਹਿਮਾਨ ਦੂਰਬੀਨ ਨਾਲ ਇਸ ਸ਼ਿਕਾਰ ਦਾ ਨਜ਼ਾਰਾ ਲੈਂਦੇ ਸਨ।
ਲੀਲਤਾਵਤੀ ਨੇ ਦੱਸਿਆ ਕਿ 1960 'ਚ ਕੋਲ੍ਹਾਪੁਰ ਦੇ ਆਖਰੀ ਚੀਤੇ ਦੀ ਮੌਤ ਹੋਈ ਸੀ।
ਜੇ ਭਾਰਤ 'ਚ ਮੁੜ ਚੀਤੇ ਦੀ ਵਾਪਸੀ ਹੁੰਦੀ ਹੈ ਤਾਂ?

ਤਸਵੀਰ ਸਰੋਤ, LEELAVATI JADHAV
ਚੀਤੇ ਨੂੰ ਭਾਰਤ ਵਿੱਚ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਲਗਭਗ ਇੱਕ ਦਹਾਕੇ ਤੋਂ ਚੱਲ ਰਹੀਆਂ ਹਨ। 2010 'ਚ ਭਾਰਤ ਦੀ ਜੰਗਲੀ ਜੀਵ ਸੰਸਥਾ ਅਤੇ ਭਾਰਤ ਦੇ ਜੰਗਲੀ ਜੀਵ ਟਰੱਸਟ ਨੇ ਚੀਤਿਆਂ ਨੂੰ ਰੱਖਣ ਲਈ ਤਿੰਨ ਥਾਵਾਂ ਦਾ ਸੁਝਾਅ ਦਿੱਤਾ ਸੀ।
ਇੰਨ੍ਹਾਂ ਸੰਗਠਨਾਂ ਨੇ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਕਈ ਸਥਾਨਾਂ ਦਾ ਸਰਵੇਖਣ ਕਰਨ ਮਗਰੋਂ ਇਨ੍ਹਾਂ ਥਾਵਾਂ ਦੀ ਸਿਫ਼ਾਰਿਸ਼ ਕੀਤੀ ਸੀ। ਇਨ੍ਹਾਂ ਵਿੱਚ ਮੱਧ ਪ੍ਰਦੇਸ਼ ਸਥਿਤ ਕੂਨੋ ਪਾਲਾਪੁਰ ਅਤੇ ਨੌਰੋਦੇਹੀ ਵਣ ਜੀਵਨ ਰੱਖ ਅਤੇ ਰਾਜਸਥਾਨ ਸਥਿਤ ਸ਼ਾਹਗੜ੍ਹ ਸ਼ਾਮਲ ਹਨ।
ਉਨ੍ਹਾਂ ਨੇ ਸ਼ਿਕਾਰ ਦੀ ਉਪਲੱਬਧਤਾ, ਜੰਗਲੀ ਜੀਵਾਂ ਪ੍ਰਤੀ ਸਥਾਨਕ ਲੋਕਾਂ ਦੀ ਭਾਵਨਾ ਅਤੇ ਰਿਮੋਟ ਸੈਂਸਿੰਗ ਰਾਹੀਂ ਇੱਕਤਰ ਕੀਤੀ ਜਾਣਕਾਰੀ ਦੇ ਅਧਾਰ 'ਤੇ ਇਕ ਰਿਪੋਰਟ ਤਿਆਰ ਕੀਤੀ ਹੈ। ਹੁਣ ਭਾਵੇਂ ਕਿ ਸੁਪਰੀਮ ਕੋਰਟ ਨੇ ਭਾਰਤ 'ਚ ਚੀਤਾ ਲਿਆਉਣ ਦੀ ਇਜਾਜ਼ਤ ਦੇ ਦਿੱਤੀ ਹੈ।
ਵੀਡੀਓ: ਆਪਣੀ ਜ਼ਮੀਨ ਜੰਗਲਾਂ ਦੇ ਨਾਂ ਕਰਨ ਵਾਲਾ ਸ਼ਖ਼ਸ਼
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4
ਹਾਲਾਂਕਿ ਭਾਰਤ 'ਚ ਚੀਤਿਆਂ ਨੂੰ ਕੁਦਰਤੀ ਮਾਹੌਲ ਮਿਲ ਸਕੇਗਾ ਜਾਂ ਨਹੀਂ, ਇਸ ਬਾਰੇ ਕੁਝ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ।
ਵਾਤਾਵਰਣ ਖੋਜਕਰਤਾ ਲਕਸ਼ਮੀਕਾਂਤ ਦੇਸ਼ਪਾਂਡੇ ਨੇ ਚੀਤੇ ਨੂੰ ਭਾਰਤ ਲਿਅਉਣ ਸਬੰਧੀ ਫ਼ੈਸਲੇ ਬਾਰੇ ਕਿਹਾ, "ਭਾਰਤ 'ਚ ਚੀਤੇ ਦੀ ਹੋਂਦ ਬਹੁਤ ਜ਼ਿਆਦਾ ਸੀ। ਚਰਾਗਾਹਾਂ ਬਚਾਉਣ ਲਈ ਚੀਤਿਆਂ ਨੂੰ ਭਾਰਤ ਵਾਪਸ ਲਿਆਂਦਾ ਜਾ ਸਕਦਾ ਹੈ। ਇਸ ਨੂੰ ਪਹਿਲਾਂ ਅਜਿਹੇ ਹਰਿਆਲੇ ਖੇਤਰਾਂ ਦੀ ਲੋੜ ਹੈ। ਚੀਤੇ ਨੂੰ ਸ਼ਿਕਾਰ ਕਰਨ ਮੌਕੇ ਵਧੇਰੇ ਵਿਰੋਧੀਆਂ ਦਾ ਸਾਹਮਣਾ ਨਾ ਕਰਨਾ ਪਵੇ, ਇਹ ਵੀ ਯਕੀਨੀ ਬਣਾਉਣ ਦੀ ਲੋੜ ਹੈ। ਇਸ ਲਈ ਚੀਤਿਆਂ ਲਈ ਢੁਕਵੀਂ ਜਗ੍ਹਾ ਦੀ ਚੋਣ ਤੋਂ ਪਹਿਲਾਂ ਚੰਗੀ ਤਰ੍ਹਾਂ ਅਧਿਐਨ ਕਰਨ ਦੀ ਲੋੜ ਹੈ।"
"ਜੇਕਰ ਅਸੀਂ ਚੀਤਿਆਂ ਨੂੰ ਇੱਕ ਜਾਂ ਫਿਰ ਦੋ ਸਥਾਨਾਂ 'ਤੇ ਰੱਖਾਂਗੇ ਤਾਂ ਇਹ ਜ਼ਰੂਰ ਅਫ਼ਰੀਕਾ ਦੇ ਕੁਦਰਤੀ ਚਿੜੀਆਘਰ ਦੀ ਤਰ੍ਹਾਂ ਹੋਣਗੇ। ਇਹ ਜੰਗਲੀ ਜਾਨਵਰਾਂ ਦੀ ਸਾਂਭ ਸੰਭਾਲ ਦਾ ਗਲਤ ਤਰੀਕਾ ਹੋਵੇਗਾ। ਆਪਣੀ ਸ਼ਾਨ ਦੀ ਖ਼ਾਤਰ ਚੀਤੇ ਨੂੰ ਭਾਰਤ ਲਿਆਉਣਾ ਗਲਤ ਹੋਵੇਗਾ। ਸਾਨੂੰ ਚੀਤਿਆਂ ਦੇ ਪ੍ਰਜਨਨ ਲਈ ਉਪਰਾਲੇ ਕਰਨ ਦੀ ਲੋੜ ਹੈ।"

ਤਸਵੀਰ ਸਰੋਤ, Getty Images
ਚੀਤੇ ਅਤੇ ਤੇਂਦੂਏ (ਲੇਪਰਡ) 'ਚ ਫਰਕ
ਕਈ ਵਾਰ ਚੀਤੇ ਅਤੇ ਤੇਂਦੂਏ ਦੇ ਸਰੀਰ 'ਤੇ ਇੱਕੋ-ਜਿਹੇ ਲਗਦੇ ਦਾਗ਼ ਜਾਂ ਚਟਾਕ ਲੋਕਾਂ 'ਚ ਭੁਲੇਖਾ ਪਾਉਂਦੇ ਹਨ ਕਿ ਦੋਵੇਂ ਇੱਕੋ ਹੀ ਹਨ। ਜਦਕਿ ਇੰਨ੍ਹਾਂ ਦੋਵਾਂ ਜਾਨਵਰਾਂ 'ਚ ਬਹੁਤ ਹੀ ਅਸਾਨੀ ਨਾਲ ਫਰਕ ਲੱਭਿਆ ਜਾ ਸਕਦਾ ਹੈ। ਸਭ ਤੋਂ ਮਹੱਤਵਪੂਰਣ ਤੱਥ ਇਹ ਹੈ ਕਿ ਚੀਤੇ ਦੇ ਸਰੀਰ 'ਤੇ ਚਟਾਕ ਹੁੰਦੇ ਹਨ ਜਦਕਿ ਤੇਂਦੂਆ ਦੇ ਸਰੀਰ 'ਤੇ ਗੋਲਾਕਾਰ ਚਟਾਕ ਹੁੰਦੇ ਹਨ। ਚੀਤੇ ਦੇ ਮੂੰਹ 'ਤੇ ਕਾਲੇ ਦਾਗ਼ ਹੁੰਦੇ ਹਨ ਜਦਕਿ ਤੇਂਦੂਏ ਦਾ ਮੂੰਹ 'ਤੇ ਸਾਫ਼ ਹੁੰਦਾ ਹੈ।
ਚੀਤੇ ਖੁੱਲ੍ਹੇ ਇਲਕਿਆਂ 'ਚ ਰਹਿਣਾ ਪਸੰਦ ਕਰਦੇ ਹਨ, ਪਰ ਤੇਂਦੂਏ ਝਾੜੀਆਂ ਵਾਲੇ ਅਤੇ ਸੰਘਣੇ ਰੁੱਖਾਂ ਵਾਲੇ ਇਲਾਕਿਆਂ ਨੂੰ ਪਹਿਲ ਦਿੰਦੇ ਹਨ। ਤੇਂਦੂਏ ਚੀਤੇ ਦੇ ਮੁਕਾਬਲੇ ਦਰਖ਼ਤਾਂ 'ਤੇ ਵਧੇਰੇ ਸਮਾਂ ਗੁਜ਼ਾਰਦੇ ਹਨ।
ਇਕ ਨਰ ਚੀਤੇ ਦਾ ਭਾਰ ਅੰਦਾਜ਼ਨ 54 ਕਿੱਲੋ ਹੁੰਦਾ ਹੈ ਅਤੇ ਮਾਦਾ ਚੀਤੇ ਦਾ ਭਾਰ ਲਗਭਗ 43 ਕਿੱਲੋ ਹੁੰਦਾ ਹੈ। ਦੂਜੇ ਪਾਸੇ ਨਰ ਤੇਂਦੂਏ ਦਾ ਭਾਰ ਤਕਰੀਬਨ 70 ਕਿੱਲੋ ਅਤੇ ਮਾਦਾ ਤੇਂਦੂਏ ਦਾ ਭਾਰ ਅੰਦਾਜ਼ਨ 30-40 ਕਿੱਲੋ ਹੁੰਦਾ ਹੈ। ਇਸ ਤਰ੍ਹਾਂ ਤੇਂਦੂਆ ਚੀਤੇ ਦੇ ਮੁਕਾਬਲੇ ਭਾਰਾ ਹੁੰਦਾ ਹੈ।
ਇਹ ਵੀ ਪੜ੍ਹੋ:
ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡਿਓ: ਤੁਹਾਡੇ ਅਵਨੀ ਯਾਦ ਹੈ?
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 5
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 6