You’re viewing a text-only version of this website that uses less data. View the main version of the website including all images and videos.
#familiesbelongtogether: ਗੈਰ-ਮੁਲਕਾਂ ਦੇ ਬੱਚਿਆਂ ਲਈ ਸੜਕਾਂ 'ਤੇ ਉੱਤਰੇ ਅਮਰੀਕੀ
ਅਮਰੀਕਾ ਵਿੱਚ ਹਜ਼ਾਰਾਂ ਲੋਕਾਂ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਦਾ ਸੜਕਾਂ ਉੱਤੇ ਉਤਰ ਕੇ ਵਿਰੋਧ ਕੀਤਾ। ਅਮਰੀਕੀ ਲੋਕ ਦੂਜੇ ਮੁਲਕਾਂ ਤੋਂ ਆਏ ਗੈਰ- ਕਾਨੂੰਨੀ ਪਰਵਾਸੀਆਂ ਦੇ ਬੱਚਿਆਂ ਨੂੰ ਮਾਪਿਆਂ ਤੋਂ ਵੱਖ ਕਰਨ ਦਾ ਵਿਰੋਧ ਕਰ ਰਹੇ ਹਨ। ਇਸ ਮਸਲੇ ਉੱਤੇ ਪੂਰਾ ਅਮਰੀਕਾ ਵੰਡਿਆ ਗਿਆ ਹੈ।
ਅਮਰੀਕੀ ਸਰਹੱਦ ਉੱਤੇ ਮਾਪਿਆਂ ਤੋਂ ਵਿਛੋੜੇ ਗਏ ਬੱਚਿਆਂ ਨੂੰ ਉਨ੍ਹਾਂ ਦੇ ਮਾਂ-ਬਾਪ ਨਾਲ ਰੱਖਣ ਦੀ ਮੰਗ ਨੂੰ ਲੈ ਕੇ 630 ਥਾਵਾਂ ਉੱਤੇ ਰੋਸ ਮੁਜ਼ਾਹਰੇ ਕੀਤੇ ਗਏ।
ਹੈਰਾਨੀ ਦੀ ਗੱਲ ਇਹ ਹੈ ਕਿ ਦੇਸ਼ ਵਿਦੇਸ਼ ਤੋਂ ਵਧੇ ਜਨਤਕ ਦਬਾਅ ਕਾਰਨ ਟਰੰਪ ਨੀਤੀ ਨੂੰ ਲੈ ਕੇ ਕੁਝ ਨਰਮ ਪਏ ਸਨ ਅਤੇ ਉਨ੍ਹਾਂ ਨੀਤੀ ਵਿਚ ਬਦਲਾਅ ਦਾ ਐਲਾਨ ਕੀਤਾ ਸੀ, ਪਰ ਇਸ ਦੇ ਬਾਵਜੂਦ 2000 ਬੱਚੇ ਆਪਣੇ ਮਾਤਾ-ਪਿਤਾ ਤੋਂ ਵੱਖ ਰਹਿ ਰਹੇ ਹਨ।
ਇਹ ਵੀ ਪੜ੍ਹੋ:
ਵਿਵਾਦਗ੍ਰਸਤ ਇਮੀਗ੍ਰੇਸ਼ਨ ਨੀਤੀ ਦੇ ਕਾਰਨ ਰਾਸ਼ਟਰਪਤੀ ਟਰੰਪ ਨੂੰ ਦੇਸ਼ ਦੇ ਅੰਦਰ ਅਤੇ ਬਾਹਰ ਦਬਾਅ ਦੇ ਕਾਰਨ ਝੁਕਣਾ ਪਿਆ ਸੀ।
ਮੈਕਸੀਕੋ ਰਾਹੀ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਵਾਲਿਆਂ ਖਿਲਾਫ਼ ਟਰੰਪ ਨੇ 'ਜ਼ੀਰੋ ਸਹਿਣਸ਼ੀਲਤਾ' ਦੀ ਨੀਤੀ ਅਖਤਿਆਰ ਕੀਤੀ ਸੀ। ਇਸ ਤਹਿਤ ਉਨ੍ਹਾਂ ਉੱਤੇ ਫੌਜਦਾਰੀ ਕੇਸ ਚੱਲ ਸ਼ੁਰੂ ਕੀਤੇ ਗਏ ਹਨ ਤੇ ਉਨ੍ਹਾਂ ਦੇ ਬੱਚਿਆਂ ਨੂੰ ਮਾਪਿਆਂ ਤੋਂ ਵੱਖ ਕੀਤਾ ਗਿਆ ਸੀ।
ਵਿਵਾਦ ਤੋਂ ਬਾਅਦ ਟਰੰਪ ਨੇ ਇੱਕ ਕਾਰਜਕਾਰੀ ਹੁਕਮ ਰਾਹੀ ਇਸ ਨੀਤੀ ਉੱਤੇ ਰੋਕ ਲਾ ਦਿੱਤੀ ਸੀ।
ਪਰਵਾਸੀ ਹਿਰਾਸਤੀ ਕੇਂਦਰ ਵਿੱਚ ਪਰਿਵਾਰਾਂ ਨੂੰ ਇਕੱਠੇ ਰੱਖਣ ਦੇ ਹੁਕਮ ਦੇ ਬਾਵਜੂਦ, ਲੋਕ ਕਹਿੰਦੇ ਹਨ ਕਿ ਟਰੰਪ ਦੇ ਆਦੇਸ਼ ਦਾ ਉਨ੍ਹਾਂ ਪਰਿਵਾਰਾਂ ਜਿੰਨ੍ਹਾਂ ਨੂੰ ਵੱਖ ਕੀਤਾ ਗਿਆ ਹੈ, 'ਤੇ ਕੋਈ ਅਸਰ ਨਹੀਂ ਪਿਆ ਹੈ।
ਮਈ 5 ਤੋਂ 9 ਜੂਨ ਤੱਕ, 2,342 ਬੱਚੇ ਆਪਣੇ ਮਾਪਿਆਂ ਤੋਂ ਵੱਖ ਕੀਤੇ ਗਏ ਸਨ। ਇਸ ਹਫ਼ਤੇ ਦੀ ਸ਼ੁਰੂਆਤ ਵਿਚ ਕੈਲੀਫੋਰਨੀਆ ਦੇ ਇੱਕ ਜੱਜ ਨੇ ਹੁਕਮ ਦਿੱਤਾ ਸੀ ਕਿ ਸਾਰੇ ਪਰਿਵਾਰ 30 ਦਿਨਾਂ ਵਿੱਚ ਇਕੱਠੇ ਕੀਤੇ ਜਾਣ।
ਲਾਸ ਏਂਜਲਸ ਵਿਚ ਬੀਬੀਸੀ ਦੇ ਪੱਤਰਕਾਰ ਡੇਵਿਡ ਵਿਲਿਸ ਦਾ ਕਹਿਣਾ ਹੈ ਕਿ ਸੰਯੁਕਤ ਰਾਜ ਵਿਚ ਸਭ ਤੋਂ ਵੱਡਾ ਮੁਜ਼ਾਹਰਾ ਹੈ, ਟਰੰਪ ਨੀਤੀ ਬਾਰੇ ਅਮਰੀਕੀ ਵਿੱਚ ਕਾਫੀ ਮਤਭੇਦ ਹਨ। ਮੁੱਖ ਮੁਜ਼ਾਹਰੇ ਵਾਸ਼ਿੰਗਟਨ ਡੀਸੀ, ਨਿਊਯਾਰਕ ਅਤੇ ਹੋਰ ਪ੍ਰਮੁੱਖ ਸ਼ਹਿਰਾਂ ਵਿਚ ਹੋਏ ਹਨ।
ਕੀ ਹੈ ਵਿਵਾਦਤ ਕਾਨੂੰਨ
ਵਿਵਾਦਪੂਰਨ ਕਾਨੂੰਨ ਅਨੁਸਾਰ ਅਮਰੀਕਾ ਦੀ ਸਰਹੱਦ ਵਿਚ ਗ਼ੈਰਕਾਨੂੰਨੀ ਤੌਰ ' ਤੇ ਦਾਖਲ ਹੋਣ ਵਾਲਿਆਂ ਉੱਤੇ ਅਪਰਾਧਿਕ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਅਜਿਹੇ ਪਰਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਅਤੇ ਉਨ੍ਹਾਂ ਨੂੰ ਵੱਖਰਾ ਰੱਖਿਆ ਜਾਂਦਾ ਹੈ।
ਇਨ੍ਹਾਂ ਬੱਚਿਆਂ ਦੀ ਦੇਖਭਾਲ ਅਮਰੀਕਾ ਦਾ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਕਰਦਾ ਹੈ । ਪਹਿਲਾਂ ਕਾਗਜ਼ਾਂ ਤੋਂ ਪਹਿਲੀ ਵਾਰ ਅਮਰੀਕਾ ਵਿਚ ਦਾਖਲ ਹੋਣ ਵਾਲੇ ਪਰਵਾਸੀ ਉਨ੍ਹਾਂ ਨੂੰ ਅਦਾਲਤ ਵਿਚ ਬੁਲਾਇਆ ਗਿਆ ਸੀ।
ਇਹ ਵੀ ਪੜੋ:
ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੰਮਨ ਭੇਜੇ ਜਾਣ ਤੋਂ ਬਾਅਦ ਵੀ ਇਹ ਪਰਵਾਸੀ ਅਦਾਲਤ ਵਿਚ ਹਾਜ਼ਰ ਨਹੀਂ ਹੁੰਦੇ, ਇਸ ਲਈ ਉਨ੍ਹਾਂ ਉੱਤੇ ਸਿੱਧੇ ਤੌਰ 'ਤੇ ਫੌਜਦਾਰੀ ਕੇਸ ਦਰਜ ਕਰਨ ਦਾ ਨਿਯਮ ਨੂੰ ਲਾਗੂ ਕਰਨਾ ਪਿਆ ਹੈ।
ਨਵੇਂ ਕਾਨੂੰਨ ਅਨੁਸਾਰ ਗ਼ੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲੇ ਲੋਕਾਂ ਨੂੰ ਹਿਰਾਸਤ ਵਿਚ ਲਿਆ ਜਾਂਦਾ ਹੈ ਅਤੇ ਜੇਲ ਭੇਜ ਦਿੱਤਾ ਜਾਂਦਾ ਹੈ। ਟਰੰਪ ਦੇ ਨਵੇਂ ਹੁਕਮਾਂ ਤੋਂ ਸਾਫ਼ ਹੈ ਅਮਰੀਕਾ ਦੀ 'ਜ਼ੀਰੋ ਟੌਲਰੈਂਸ ਪਾਲਿਸੀ' ਪਹਿਲਾਂ ਵਾਂਗ ਹੀ ਗੈਰ ਕਾਨੂੰਨੀ ਪਰਵਾਸੀਆਂ 'ਤੇ ਲਾਗੂ ਰਹੇਗੀ।
ਲੋਕਾਂ ਦੀ ਕੀ ਹੈ ਮੰਗ
- #familiesbelongtogether ਦੇ ਬੈਨਰ ਹੇਠ ਲੋਕ ਟਰੰਪ ਦੀ ਨੀਤੀ ਖ਼ਿਲਾਫ਼ ਜੁਟ ਗਏ ਹਨ। ਉਹ ਹੱਥਾਂ ਵਿਚ ਤਖ਼ਤੀਆਂ ਤੇ ਬੈਨਰ ਫ਼ੜੀ ਵਿਵਾਦਤ ਨਿਯਮਾਂ ਨੂੰ ਖਤਮ ਕਰਨ ਅਤੇ ਬੱਚਿਆਂ ਨੂੰ ਮਾਪਿਆਂ ਨਾਲ ਮਿਲਾਉਣ ਦੀ ਮੰਗ ਕਰ ਰਹੇ ਹਨ।
- ਵਾਸ਼ਿੰਗਟਨ ਵਿਚ ਪ੍ਰਾਜ਼ੀਡੈਂਟ ਰਿਸੋਰਟ ਅੱਗੇ ਮੁਜ਼ਾਹਰਾਕਾਰੀਆਂ ਵਿਚੋਂ ਇੱਕ ਪਾਉਲ਼ਾ ਫਲੋਰਜ਼ ਨੇ ਕਿਹਾ, 'ਇਹ ਇੱਕ ਮੁਲਕ ਵਜੋਂ ਸਾਡੀਆਂ ਸਾਂਝੀਆਂ ਕਦਰਾਂ ਕੀਮਤਾਂ ਦੇ ਖ਼ਿਲਾਫ਼ ਹੈ'।
- ਨਿਉਯਾਰਕ ਵਿਚ ਲੋਕ ਨਾਅਰੇ ਲਾ ਰਹੇ ਸਨ, 'ਉੱਚੀ ਕਹੋ, ਸਪੱਸ਼ਟ ਕਹੋ, ਸ਼ਰਨਾਰਥੀਆਂ ਦਾ ਇੱਥੇ ਸਵਾਗਤ ਹੈ'।ਸ਼ਿਕਾਗੋ ਵਿਚ ਲੋਕਾਂ ਨੇ ਫੈਡਰਲ ਇੰਮੀਗਰੇਸ਼ਨ ਅਥਾਰਟੀ ਦੇ ਦਫ਼ਤਰ ਵੱਲ ਰੋਸ ਮਾਰਚ ਕੀਤਾ।
- ਲੋਕਾਂ ਦਾ ਕਹਿਣਾ ਹੈ ਕਿ ਟਰੰਪ ਪ੍ਰਸਾਸ਼ਨ ਨੂੰ ਤੁਰੰਤ ਅਦਾਲਤੀ ਹੁਕਮ ਮੰਨ ਕੇ ਮਾਪਿਆਂ ਤੇ ਬੱਚਿਆਂ ਨੂੰ ਮਿਲਾਉਣਾ ਚਾਹੀਦਾ ਹੈ। ਅਦਾਲਤੀ ਹੁਕਮਾਂ ਨੂੰ ਆੜ ਬਣਾ ਕੇ ਇਸ ਵਿਚ ਇੱਕ ਮਹੀਨੇ ਦੀ ਦੇਰੀ ਸਹਿਨ ਨਹੀਂ ਕੀਤੀ ਜਾ ਸਕਦੀ।