ਗ੍ਰਾਊਂਡ ਰਿਪੋਰਟ: ਕਿੰਨਾ ਸਾਫ਼ ਹੋਇਆ ਨਰਿੰਦਰ ਮੋਦੀ ਦਾ ਅਪਣਾ ਘਰ

Vadnagar
    • ਲੇਖਕ, ਪ੍ਰੀਅੰਕਾ ਦੁਬੇ
    • ਰੋਲ, ਬੀਬੀਸੀ ਪੱਤਰਕਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਦੇਸ਼ ਭਰ ਵਿੱਚ ਚੱਲ ਰਹੇ 'ਸਵੱਛ ਭਾਰਤ ਅਭਿਆਨ' ਦੀ ਚਮਕ ਉਨ੍ਹਾਂ ਦੇ ਹੀ ਜੱਦੀ ਨਗਰ ਵਿੱਚ ਫਿੱਕੀ ਨਜ਼ਰ ਆ ਰਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਸਥਾਨ ਹੋਣ ਕਾਰਨ ਗੁਜਰਾਤ ਸਰਕਾਰ ਵੱਲੋਂ ਇੱਕ ਟੂਰਿਸਟ ਥਾਂ ਦੇ ਤੌਰ 'ਤੇ ਇਸਨੂੰ ਵਿਕਸਿਤ ਕੀਤਾ ਜਾ ਰਿਹਾ ਹੈ।

ਵਡਨਗਰ ਦੇ ਦਲਿਤ ਮੋਹੱਲੇ 'ਰੋਹਿਤਵਾਸ' 'ਚ ਵੜਦੇ ਹੀ 'ਵਡਨਗਰ ਵਾਈਫਾਈ' ਦਾ ਸਿਗਨਲ ਤਾਂ ਦਸਤਕ ਦੇਵੇਗਾ ਪਰ ਜਦੋਂ ਤੁਸੀਂ ਟਾਇਲਟ ਜਾਣ ਲਈ ਪੁੱਛੋਗੇ ਤਾਂ ਤੁਹਾਨੂੰ ਖੁੱਲ੍ਹਾ ਮੈਦਾਨ ਦਿਖਾ ਦਿੱਤਾ ਜਾਵੇਗਾ।

ਖੁੱਲ੍ਹੇ ਵਿੱਚ ਟਾਇਲਟ ਜਾਣ ਨੂੰ ਮਜਬੂਰ ਔਰਤਾਂ

ਸੁਮਨ, ਹੇਤਵੀ, ਮੋਨਿਕਾ, ਬਿਸਵਾ, ਅੰਕਿਤਾ ਅਤੇ ਨੇਹਾ ਵਡਨਗਰ ਦੇ ਰੋਹਿਤਵਾਸ ਦੀਆਂ ਰੋਜ਼ਾਨਾ ਸਕੂਲ ਜਾਣ ਵਾਲੀਆਂ ਕੁੜੀਆਂ ਹਨ।

ਟਾਇਲਟ ਬਾਰੇ ਪੁੱਛਣ 'ਤੇ ਇਹ ਸਾਰੀਆਂ ਕੁੜੀਆਂ ਸਾਨੂੰ ਇੱਕ ਵੱਡੇ ਖੁੱਲ੍ਹੇ ਮੈਦਾਨ 'ਚ ਲੈ ਗਈਆਂ ਅਤੇ ਦੱਸਿਆ ਕਿ ਉਨ੍ਹਾਂ ਨੂੰ ਹਰ ਰੋਜ਼ ਟਾਇਲਟ ਜਾਣ ਲਈ ਇੱਥੇ ਆਉਣਾ ਪੈਂਦਾ ਹੈ।

Toilet problem

ਵਡਨਗਰ ਵਾਸੀ 30 ਸਾਲਾ ਦਕਸ਼ਾ ਬੇਨ ਦਾ ਕਹਿਣਾ ਹੈ ਕਿ ਵਡਨਗਰ ਦੇ ਰੋਹਿਤਵਾਸ ਦੇ ਸਾਰੇ ਗਟਰ ਖੁੱਲ੍ਹੇ ਰਹਿੰਦੇ ਹਨ।

ਉਹ ਕਹਿੰਦੀ ਹੈ,'' ਛੋਟੀਆਂ ਵੱਡੀਆਂ ਸਾਰੀਆਂ ਕੁੜੀਆਂ ਨੂੰ ਖੁੱਲ੍ਹੇ ਵਿੱਚ ਟਾਇਲਟ ਜਾਣਾ ਪੈਂਦਾ ਹੈ। ਨਾ ਹੀ ਸਾਡੇ ਕੋਲ ਰਹਿਣ ਲਈ ਕੋਈ ਘਰ ਹੈ ਅਤੇ ਨਾ ਹੀ ਇੱਥੇ ਕੋਈ ਪਖਾਨੇ ਬਣਵਾਉਣ ਲਈ ਆਉਂਦਾ ਹੈ।''

ਵਾਅਦੇ ਨਹੀਂ ਹੋਏ ਪੂਰੇ

ਦਿਕਸ਼ਾ ਦੇ ਨਾਲ ਖੜੀ ਨਿਰਮਲਾ ਬੇਨ ਕਹਿੰਦੀ ਹੈ ਕਿ ਮੋਦੀ ਸਰਕਾਰ ਨੇ ਉਨ੍ਹਾਂ ਨਾਲ ਜੋ ਵੀ ਵਾਅਦੇ ਕੀਤੇ, ਉਹ ਅਜੇ ਤੱਕ ਪੂਰੇ ਨਹੀਂ ਹੋਏ।

ਸਾਨੂੰ ਕਿਹਾ ਗਿਆ ਸੀ, "ਸਭ ਨੂੰ ਰਹਿਣ ਲਈ ਘਰ ਮਿਲੇਗਾ ਅਤੇ ਪਖਾਨੇ ਬਣਵਾਏ ਜਾਣਗੇ ਪਰ ਨਾ ਹੀ ਸਾਨੂੰ ਰਹਿਣ ਲਈ ਘਰ ਮਿਲੇ ਅਤੇ ਨਾ ਹੀ ਟਾਇਲਟ ਬਣਵਾਉਣ ਦਾ ਵਾਅਦਾ ਪੂਰਾ ਕੀਤਾ ਗਿਆ।"

ਬੀਤੇ 8 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਵਡਨਗਰ ਦੇ ਦੌਰੇ ਦਾ ਜ਼ਿਕਰ ਕਰਦੇ ਹੋਏ ਉਹ ਅੱਗੇ ਦੱਸਦੀ ਹੈ, ''ਹੁਣ ਜਦੋਂ ਚੋਣਾਂ ਆ ਗਈਆਂ ਹਨ ਤਾਂ ਉਨ੍ਹਾਂ ਨੂੰ ਯਾਦ ਆ ਗਿਆ ਹੈ ਕਿ ਅਪਣੇ ਪੁਰਾਣੇ ਪਿੰਡ ਵਡਨਗਰ ਵਿੱਚ ਵੀ ਘੁੰਮ ਆਈਏ। ਐਨੇ ਸਾਲਾ ਵਿੱਚ ਕੋਈ ਵੀ ਸਾਡੀ ਫਰਿਆਦ ਸੁਣਨ ਨਹੀਂ ਆਇਆ।''

Toilet problem

ਵਡਨਗਰ ਵਾਸੀਆਂ ਅਨੁਸਾਰ 30 ਹਜ਼ਾਰ ਦੀ ਜਨਸੰਖਿਆ ਵਾਲੀ ਵਡਨਗਰ ਨਗਰ ਪਾਲਿਕਾ 'ਚ ਮੌਜੂਦ ਲਗਭਗ 500 ਘਰਾਂ ਵਿੱਚ ਪਖਾਨਿਆਂ ਦੀ ਵਿਵਸਥਾ ਨਹੀਂ ਹੈ।

ਬਿਨ੍ਹਾਂ ਟਾਇਲਟ ਦੇ ਜ਼ਿਆਦਾਤਰ ਘਰ ਵਡਨਗਰ ਦੇ ਦਲਿਤ ਅਤੇ ਹੋਰ ਪੱਛੜੀ ਜਾਤੀ ਬਹੁਲ ਮਹੱਲੇ ਵਰਗੇ ਰੋਹਿਤਵਾਸ, ਠਾਕੁਰਵਾਸ, ਓਡਵਾਸ, ਭੋਏਵਾਸ ਤੇ ਦੇਵੀਪੂਜਕ ਵਾਸ ਵਿੱਚ ਮੌਜੂਦ ਹਨ।

ਕਰੋੜਾਂ ਦੀਆਂ ਯੋਜਵਾਨਾਂ, ਕਿੰਨਾ ਹੋਇਆ ਵਿਕਾਸ

ਇਸ ਵਿੱਚ 450 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਵਡਨਗਰ ਦਾ ਨਵਾਂ ਹਸਪਤਾਲ ਅਤੇ ਮੈਡੀਕਲ ਕਾਲਜ ਵੀ ਸ਼ਾਮਲ ਹੈ।

bad condition of modi's home town

ਅਪਣੇ ਹੱਥ ਵਿੱਚ ਟਾਇਲਟ ਜਾਂਦੇ ਹੋਏ ਫੜਿਆ ਪੁਰਾਣਾ ਲਾਲ ਡੱਬਾ ਦਿਖਾਉਂਦੀ ਹੋਈ 70 ਸਾਲਾ ਮਾਨੀ ਬੇਨ ਦੇ ਜੀਵਨ ਵਿੱਚ ਇਨ੍ਹਾਂ ਤਮਾਮ ਐਲਾਨਾਂ ਨਾਲ ਹੁਣ ਤੱਕ ਕਈ ਚੰਗਾ ਬਦਲਾਅ ਨਜ਼ਰ ਨਹੀਂ ਆਇਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਦੇ ਪੇਂਡੂ ਇਲਾਕਿਆਂ ਵਿੱਚ ਪਖਾਨੇ ਬਣਾਉਣ ਲਈ 'ਸਵੱਛ ਭਾਰਤ ਅਭਿਆਨ' ਤਹਿਤ ਜਾਰੀ ਕੀਤੇ ਗਏ 1.96 ਲੱਖ ਕਰੋੜ ਦੇ ਫੰਡ ਦਾ ਫਾਇਦਾ ਅਜੇ ਤੱਕ ਉਨ੍ਹਾਂ ਦੇ ਆਪਣੇ ਜੱਦੀ ਨਗਰ ਵਿੱਚ ਨਹੀਂ ਪਹੁੰਚ ਸਕਿਆ।

Toilet problem

ਮਾਨੀ ਬੇਨ ਦੇ ਨਾਲ ਖੜ੍ਹੀ ਲਕਸ਼ਮੀ ਬੇਨ, ਅੜਕੀ ਬੇਨ ਅਤੇ ਅਮੀ ਬੇਨ ਨੂੰ ਵੀ ਵਡਨਗਰ ਦੇ ਨੇੜੇ ਕਿਸੇ ਕੋਨੇ ਵਿੱਚ ਪਈਆਂ ਇਨ੍ਹਾਂ ਚਮਕਦੀਆਂ ਯੋਦਨਾਵਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਮੋਦੀ ਤੋਂ ਕੀ ਚਾਹੁੰਦੀਆਂ ਹਨ ਵਡਨਗਰ ਦੀਆਂ ਔਰਤਾਂ?

ਵਿਕਾਸ ਦੀ ਤੇਜ਼ ਦੌੜ ਤੋਂ ਬੇਖਬਰ ਇਹ ਮਹਿਲਾਵਾਂ ਅੱਜ ਵੀ ਅਪਣੇ ਘਰਾਂ ਵਿੱਚ ਸਿਰਫ਼ ਇੱਕ ਪੱਕੇ ਪਖਾਨੇ ਬਣਨ ਦਾ ਇੰਤਜ਼ਾਰ ਕਰ ਰਹੀਆਂ ਹਨ।

Toilet problem

ਜਦੋਂ ਮੈਂ ਰੋਹਿਤਵਾਸ ਦੀਆਂ ਮਹਿਲਾਵਾਂ ਤੋਂ ਇਹ ਸਵਾਲ ਪੁੱਛਿਆ ਕਿ ਗੁਜਰਾਤ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਲਈ ਕੀ ਸੰਦੇਸ਼ ਦੇਣਾ ਚਾਹੁਣਗੀਆਂ ਤਾਂ ਸਭ ਨੇ ਇੱਕੋਂ ਸੁਰ ਵਿੱਚ ਪਖਾਨੇ ਬਣਾਉਣ ਦੀ ਮੰਗ ਕੀਤੀ।

ਅਖ਼ੀਰ 'ਚ ਆਉਂਦੇ ਵੇਲੇ ਲਕਸ਼ਮੀ ਬੇਨ ਨੇ ਹੌਲੀ ਜਿਹਾ ਕਿਹਾ ਕਿ ਖੁੱਲ੍ਹੇ ਵਿੱਚ ਟਾਇਲਟ ਜਾਣ ਨਾਲ ਉਨ੍ਹਾਂ ਅਤੇ ਹੋਰ ਔਰਤਾਂ ਦੀਆਂ ਕੁੜੀਆਂ ਲਈ ਸ਼ਰਮ ਵਾਲੀ ਗੱਲ ਹੈ।

ਇਸ ਲਈ ਉਨ੍ਹਾਂ ਲਈ ਇਸ ਚੋਣਾਂ ਵਿੱਚ ਸਭ ਤੋਂ ਵੱਡਾ ਮੁੱਦਾ ਟਾਇਲਟ ਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)