ਮਹਿੰਗਾਈ ਦੇ ਦੌਰ ਵਿੱਚ ਕੀ ਲੋਕ ਚੀਜ਼ਾਂ ਦੇ ਕਫ਼ਾਇਤੀ ਬਦਲ ਲੱਭ ਰਹੇ ਹਨ ਜਾਂ ਦਿਖਾਵੇ ਲਈ ਕਰਜ਼ਾ ਚੜ੍ਹਾ ਰਹੇ ਹਨ

    • ਲੇਖਕ, ਨਿਕੋਲਾ ਬ੍ਰਾਇਨ
    • ਰੋਲ, ਬੀਬੀਸੀ ਨਿਊਜ਼

ਕੀ ਅਸੀਂ ਮੰਦੀ ਦੇ ਦੌਰ 'ਚ ਬਹੁਤ ਘੱਟ ਕੀਮਤ ਵਾਲੀਆਂ ਲਗਜ਼ਰੀ ਚੀਜ਼ਾਂ ਖਰੀਦ ਰਹੇ ਹਾਂ?

ਕੌਸਮੈਟਿਕ ਕੰਪਨੀ ਐੱਸਟੀ ਲਾਡਰ ਦੇ ਲਿਓਨਾਰਡ ਲੌਡਰ ਵੱਲੋਂ ਸਥਾਪਿਤ ਕੀਤਾ ਗਿਆ ਅਖੌਤੀ ਲਿਪਸਟਿਕ ਇੰਡੈਕਸ ਦਾ ਸਿਧਾਂਤ ਹੈ ਕਿ ਆਰਥਿਕ ਮੰਦੀ 'ਚ ਕਫ਼ਾਇਤੀ ਲਗਜ਼ਰੀ ਚੀਜ਼ਾਂ ਦੀ ਵਿਕਰੀ 'ਚ ਵਾਧਾ ਹੁੰਦਾ ਹੈ।

ਉਪਭੋਗਤਾ ਮਨੋਵਿਗਿਆਨੀ ਡਾ. ਕੈਥਰੀਨ ਜੈਨਸਨ-ਬੋਇਡ ਨੇ ਕਿਹਾ ਹੈ ਕਿ ਇਸ ਗੱਲ ਦੇ ਸਬੂਤ ਹਨ ਕਿ ਲੋਕ ਮੁਸ਼ਕਲ ਸਮੇਂ 'ਚ ਛੋਟੀਆਂ-ਛੋਟੀਆਂ ਖੁਸ਼ੀਂਆਂ ਨਾਲ ਆਪਣੇ ਆਪ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ।

ਪਰ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਜੋ ਕੁਝ ਵੀ ਖਰੀਦਦੇ ਹਾਂ ਉਸ 'ਚ ਇੱਕ ਵੱਡਾ ਕਾਰਕ ਇੱਕ ਅਵਚੇਤਨ ਫ਼ੈਸਲਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਲੋਕ ਸਾਨੂੰ ਕਿਵੇਂ ਵੇਖਣ।

ਐਂਗਲੀਆ ਰਸਕਿਨ ਯੂਨੀਵਰਸਿਟੀ 'ਚ ਕੰਜ਼ਿਊਮਰ ਮਨੋਵਿਗਿਆਨੀ ਵਿਭਾਗ ਵਿੱਚ ਇੱਕ ਸਹਾਇਕ ਪ੍ਰੋਫੈਸਰ ਡਾ. ਜੈਨਸਨ-ਬੌਇਡ ਦਾ ਕਹਿਣਾ ਹੈ, "ਲੋਕਾਂ ਲਈ ਪੈਸੇ ਦੀ ਕਮੀ ਮਨੋਵਿਗਿਆਨਕ ਤੌਰ 'ਤੇ ਚੁਣੌਤੀ ਭਰੀ ਹੁੰਦੀ ਹੈ ਅਤੇ ਖ਼ੁਦ ਨੂੰ ਬਿਹਤਰ ਮਹਿਸੂਸ ਕਰਨ ਲਈ ਕੁਝ ਅਜਿਹਾ ਖਰੀਦਣਾ ਜੋ ਕਿ ਤੁਹਾਨੂੰ ਖੁਸ਼ ਕਰ ਦੇਵੇ।"

"ਬੇਸ਼ੱਕ ਉਹ ਥੋੜ੍ਹੇ ਸਮੇਂ ਲਈ ਹੀ ਕਿਉਂ ਨਾ ਹੋਵੇ।"

ਉਨ੍ਹਾਂ ਅੱਗੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਕੋਵਿਡ ਲੌਕਡਾਊਨ ਦੌਰਾਨ ਸ਼ਰਾਬ ਅਤੇ ਚਾਕਲੇਟ ਦੀ ਵਿਕਰੀ ਕਿਉਂ ਇੰਨੀ ਵਧੀ ਸੀ।

ਡਾ. ਕੈਥਰੀਨ ਨੇ ਅੱਗੇ ਕਿਹਾ, "ਇਹ ਖਰੀਦਦਾਰੀ ਤੁਹਾਡੀ ਸ਼ਖਸੀਅਤ ਦੇ ਅਧਾਰ 'ਤੇ ਆਪਣੇ ਆਪ 'ਚ ਵੱਖਰੀ ਹੋ ਸਕਦੀ ਹੈ।"

ਕਾਰਡਿਫ ਫੈਸ਼ਨ ਬਲੌਗਰ ਕ੍ਰਿਸਟੀ ਲੇਵੇਲਿਨ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਅਖੌਤੀ ਲਿਪਸਟਿਕ ਇੰਡੈਕਸ ਤੋਂ ਨਿਸ਼ਚਿਤ ਤੌਰ 'ਤੇ ਫਾਇਦਾ ਹੋ ਰਿਹਾ ਹੈ।

ਇਹ ਵੀ ਪੜ੍ਹੋ-

ਛੇ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਆਪਣਾ ਕਾਰੋਬਾਰ ਲੋਸਟੇ ਸ਼ੁਰੂ ਕੀਤਾ ਹੈ, ਜੋ ਕਿ ਨਕਲੀ ਨਹੁੰ ਵੇਚਣ ਦਾ ਕਾਰੋਬਾਰ ਹੈ।

ਇਹ ਲੋਕਾਂ ਨੂੰ ਸੈਲੂਨ ਨਾ ਜਾ ਕੇ ਘਰ 'ਚ ਹੀ ਆਪਣੇ ਆਪ ਨਕਲੀ ਨਹੁੰ ਲਗਾਉਣ ਦੀ ਸਹੂਲਤਾਂ ਦਿੰਦਾ ਹੈ।

ਲੇਵੇਲਿਨ ਦਾ ਕਹਿਣਾ ਹੈ, "ਲੋਕ ਸਲੂਨ ਤੋਂ ਇਹ ਸਰਵਿਸ ਲੈਣ ਦੇ ਸਮਰੱਥ ਨਹੀਂ ਹਨ ਕਿਉਂਕਿ ਸੈਲੂਨ ਜਾਣਾ ਮਹਿੰਗਾ ਹੋ ਰਿਹਾ ਹੈ।"

"ਜਦੋਂ ਪਤਾ ਲੱਗਾ ਕੀਮਤਾਂ ਵੱਧਣ ਵਾਲੀਆਂ ਹਨ ਤਾਂ ਵਿਕਰੀ 'ਚ ਵੱਡਾ ਉਛਾਲ ਵੇਖਣ ਨੂੰ ਮਿਲਿਆ ਸੀ, ਜੋ ਦਿਲਚਸਪ ਸੀ।" ਬਲੌਗਰ ਕ੍ਰਿਸਟੀ ਨੂੰ ਲੋਕ ਸਸਤੀਆਂ ਚੀਜ਼ਾਂ ਖਰੀਦਣ ਵਜੋਂ ਜਾਣਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੀ ਖੁਸ਼ੀ ਵਧੇਰੇ ਇੱਕ ਮਹਿੰਗੀ ਲਿਪਸਟਿਕ ਖਰੀਦਣ ਦੀ ਬਜਾਇ ਕਿਸੇ ਕੌਫੀ ਸ਼ੌਪ ਦੀ ਕੌਫੀ ਪੀਣ ਜਾਂ ਮਸਕਾਰਾ ਖਰੀਦਣ ਵਿੱਚ ਹੋ ਸਕਦੀ ਹੈ।

ਉਨ੍ਹਾਂ ਨੇ ਅੱਗੇ ਕਿਹਾ, "ਇਹ ਕੋਈ ਛੁੱਟੀਆਂ 'ਤੇ ਜਾਣ, ਨਵੀਂ ਕਾਰ ਖਰੀਦਣ, ਨਵੀਂ ਜੁੱਤੀ ਲੈਣ ਵਾਂਗ ਜਾਂ ਕੋਈ ਹੋਰ ਮਹਿੰਗੀ ਚੀਜ਼ ਖਰੀਦਣ ਉੱਤੇ ਪੈਸੇ ਲਗਾਉਣਾ ਨਹੀਂ ਹੋਵੇਗਾ।"

ਯੂਐੱਸ ਮਾਰਕਿਟ ਰਿਸਰਚ ਗਰੁੱਪ ਐੱਨਪੀਡੀ ਨੇ ਜੁਲਾਈ ਮਹੀਨੇ ਵਿੱਚ ਕਿਹਾ ਸੀ ਕਿ ਇਸ ਸਾਲ ਯੂਨਿਟ ਵਿਕਰੀ 'ਚ ਹੋਏ ਵਾਧੇ ਕਾਰਨ ਬਿਊਟੀ ਇੱਕਮਾਤਰ ਉਦਯੋਗ ਦੇ ਰੂਪ 'ਚ ਇੱਕਲਾ ਖੜ੍ਹਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਕੀ ਇਹ ਇੱਕ ਖੁਸ਼ੀ ਦਾ ਮੌਕਾ ਹੈ?

ਕਾਰੀਗਰ ਬੇਕਰ ਅਲੈਕਸ ਗੂਚ ਦੀਆਂ ਦੋ ਕੌਫੀ ਦੀਆਂ ਦੁਕਾਨਾਂ, ਇੱਕ ਪਿੱਜ਼ਾ ਦੀ ਦੁਕਾਨ ਹੈ।

ਇਸ ਤੋਂ ਇਲਾਵਾ ਵੇਲਜ਼ ਅਤੇ ਸਰਹੱਦੀ ਇਲਾਕੇ 'ਚ ਸੱਤ ਵੇਟਰੋਜ਼ ਸਟੋਰਾਂ ਦੇ ਨਾਲ-ਨਾਲ ਉਹ ਰੈਸਟੋਰੈਂਟ ਅਤੇ ਹੋਟਲਾਂ ਨੂੰ ਬ੍ਰੈੱਡ ਡਿਲੀਵਰ ਕਰਦੇ ਹਨ।

ਜ਼ਿੰਦਗੀ ਜਿਉਣ ਦੀ ਲਾਗਤ ਦੇ ਸੰਕਟ ਦੇ ਬਾਵਜੂਦ ਉਨ੍ਹਾਂ ਦਾ ਕਹਿਣਾ ਹੈ ਕਿ ਕਾਰੋਬਾਰ 'ਚ ਵਾਧਾ ਹੋ ਰਿਹਾ ਹੈ ਕਿਉਂਕਿ ਗਾਹਕ ਅਜੇ ਵੀ ਉਨ੍ਹਾਂ ਦੇ ਖਾਣੇ ਦੇ ਸਵਾਦ ਨੂੰ ਚੱਖਣ ਲਈ ਪੂਰੀ ਕੀਮਤ ਅਦਾ ਕਰਨ ਨੂੰ ਤਿਆਰ ਹਨ।

ਵੇਲ ਆਫ ਗਲੈਮੋਰਗਨ ਵਿੱਚ ਪੇਨਾਰਥ ਦੇ ਰਹਿਣ ਵਾਲੇ ਅਲੈਕਸ ਦਾ ਕਹਿਣਾ ਹੈ, "ਲੋਕਾਂ ਨੂੰ ਆਪਣੀ ਮਨਪਸੰਦ ਕੌਫੀ ਦੀ ਦੁਕਾਨ 'ਤੇ ਜਾਣ, ਪੇਪਰ ਪੜ੍ਹਨ, ਕਿਸੇ ਯਾਰਾਂ-ਦੋਸਤਾਂ ਨੂੰ ਮਿਲਣ ਨਾਲ ਬਹੁਤ ਕੁਝ ਮਿਲਦਾ ਹੈ ਅਤੇ ਇਹ ਸਿਹਤਯਾਬੀ ਦਾ ਅਨਿੱਖੜਵਾਂ ਅੰਗ ਹੈ।"

"ਇਹ ਆਖਰੀ ਚੀਜ਼ ਹੈ ਜਿਸ ਨੂੰ ਲੋਕ ਹੌਲੀ-ਹੌਲੀ ਛੱਡੀ ਜਾ ਰਹੇ ਹਨ।"

ਦਰਅਸਲ, ਉਸ ਕੋਲ ਆਸ਼ਾਵਾਦੀ ਹੋਣ ਦਾ ਵੀ ਕਾਰਨ ਹੈ।

ਅਲੈਕਸ ਨੇ 2008 ਦੇ ਵਿੱਤੀ ਸੰਕਟ ਦੌਰਾਨ ਆਪਣਾ ਕਾਰੋਬਾਰ ਸਥਾਪਤ ਕੀਤਾ ਸੀ ਅਤੇ ਮੌਜੂਦਾ ਦੌਰ 'ਚ ਕਮਜ਼ੋਰ ਹੋ ਰਹੀ ਆਰਥਿਕ ਸਥਿਤੀ ਦੇ ਬਾਵਜੂਦ ਉਹ ਦੋ ਨਵੀਆਂ ਦੁਕਾਨਾਂ ਖੋਲ੍ਹਣ ਜਾ ਰਹੇ ਹਨ।

ਅਲੈਕਸ ਦਾ ਕਹਿਣਾ ਹੈ ਕਿ ਲੋਕ ਮਹਿੰਗੇ ਖਰਚ ਕਰਨ ਲਈ ਦੋ ਵਾਰ ਸੋਚਦੇ ਹਨ, ਜਦਕਿ ਕਿਤੇ ਬੈਠ ਕੇ ਕੌਫੀ ਨਾਲ ਕੁਝ ਖਾਣਾ ਕਿਤੇ ਸਸਤਾ ਹੈ।"

"ਇਹ ਬਹੁਤ ਹੀ ਆਮ ਗੱਲ ਹੈ, ਜੋ ਕਿ ਅਸਲ 'ਚ ਲੋਕਾਂ ਲਈ ਬਹੁਤ ਮਹੱਤਵਪੂਰਨ ਵੀ ਹੈ। ਇਹ ਇੱਕ ਖੁਸ਼ੀ ਹੈ, ਹੈ ਨਾ! ਜੀ ਹਾਂ ਇੱਕ ਵੱਡੀ ਖੁਸ਼ੀ।"

ਹਾਲ ਹੀ ਦੇ ਮਹੀਨਿਆਂ 'ਚ ਈਂਧਣ, ਪੈਟਰੋਲ ਅਤੇ ਕਰਿਆਨੇ ਦੀਆਂ ਲਾਗਤਾਂ 'ਚ ਵਾਧਾ ਵੇਖਿਆ ਗਿਆ ਹੈ, ਉਸ ਤੋਂ ਬਾਅਦ ਪਿਛਲੇ ਹਫ਼ਤੇ ਦੇ ਮਿਨੀ-ਬਜਟ ਨੇ ਪੌਂਡ 'ਚ ਗਿਰਾਵਟ ਦਰਜ ਹੋਈ ਅਤੇ ਨਾਲ ਹੀ ਕਰਜ਼ਾ ਲੈਣ ਵਾਲਿਆਂ ਦੀ ਵੀ ਗਿਣਤੀ ਵਧੀ ਹੈ।

ਡਾ. ਕੈਥਲੀਨ ਦਾ ਕਹਿਣਾ ਹੈ, "ਲੋਕ ਸੱਚਮੁੱਚ ਹੀ ਉਲਝਣ 'ਚ ਹਨ। ਪਰ ਮੇਰਾ ਮੰਨਣਾ ਹੈ ਕਿ ਉਨ੍ਹਾਂ ਲਈ ਕੀ ਸੌਖਾ ਅਤੇ ਔਖਾ, ਤੱਥ ਇਹ ਹੈ ਕਿ ਉਨ੍ਹਾਂ ਕੋਲ ਪੈਸੇ ਘੱਟ ਹੁੰਦੇ ਹਨ।"

ਉਨ੍ਹਾਂ ਦਾ ਕਹਿਣਾ ਹੈ ਕਿ 'ਜੇਕਰ ਤੁਹਾਡੇ ਕੋਲ ਖਰਚ ਕਰਨ ਲਈ ਪੈਸੇ ਨਹੀਂ ਹਨ ਤਾਂ ਹਮੇਸ਼ਾ ਹੀ ਕੀਮਤ ਸੰਤੁਲਨ ਦੇ ਘੇਰੇ 'ਚ ਆਉਂਦੀ ਹੈ, ਪਰ ਲੋਕ ਅਸਲ 'ਚ ਦਿਖਾਵੇ ਲਈ ਚੀਜ਼ਾਂ ਖਰੀਦਦੇ ਹਨ।"

"ਜ਼ਿਆਦਾਤਰ ਚੀਜ਼ਾਂ ਹੁਣ ਉਨ੍ਹਾਂ ਦੀ ਵਿਹਾਰਕਤਾ ਲਈ ਨਹੀਂ ਖਰੀਦੀਆਂ ਜਾਂਦੀਆਂ ਹਨ। ਉਹ ਦਿਖਾਵੇ ਲਈ ਖਰੀਰਦਾਰੀ ਕਰਦੇ ਹਨ।"

"ਲੋਕ ਇਹ ਦੇਖਦੇ ਹਨ ਕਿ ਤੁਸੀਂ ਕੀ ਪਹਿਨਦੇ ਹੋ, ਤੁਹਾਡੇ ਕੋਲ ਕਿਸ ਬ੍ਰਾਂਡ ਦੀਆਂ ਚੀਜ਼ਾਂ ਹਨ, ਤੁਸੀਂ ਕਿਹੜੀ ਕਾਰ ਚਲਾਉਂਦੇ ਹੋ, ਤੁਹਾਡੇ ਕੋਲ ਕਿਹੜਾ ਹੈਂਡਬੈਗ ਹੈ, ਇੱਥੋਂ ਤੱਕ ਕਿ ਤੁਹਾਡੇ ਕੋਲ ਕਿਹੜਾ ਸੂਟਕੇਸ ਹੈ।"

"ਇੰਨ੍ਹਾਂ ਸਾਰੀਆਂ ਚੀਜ਼ਾਂ ਤੋਂ ਹੀ ਅਸੀਂ ਤੁਹਾਡੇ ਸਟੇਟਸ ਦਾ ਅੰਦਾਜ਼ਾ ਲਗਾਉਂਦੇ ਹਾਂ। ਅਸੀਂ ਅਜਿਹੇ ਫੈਸਲੇ ਜਾਂ ਅੰਦਾਜ਼ੇ ਲਗਾਉਣ ਬਾਰੇ ਜਾਗਰੂਕ ਨਹੀਂ ਹਾਂ, ਕਿਉਂਕਿ ਇਹ ਅਚਨਚੇਤ ਵਾਪਰਦੇ ਹਨ।"

ਉਨ੍ਹਾਂ ਅੱਗੇ ਕਿਹਾ ਕਿ ਮੰਦੀ ਦੇ ਦੌਰ 'ਚ ਲੋਕਾਂ ਨੇ ਵਧੇਰੇ ਵਿਆਪਕ ਤੌਰ 'ਤੇ ਪਛਾਣੇ ਜਾਣ ਵਾਲੇ ਬ੍ਰਾਂਡਾਂ ਅਤੇ ਚੀਜ਼ਾਂ 'ਚ ਖਰੀਦਣ 'ਚ ਰੁਝਾਨ ਦਿਖਾਇਆ ਹੈ, ਤਾਂ ਜੋ ਉਹ ਲੋਕ ਦਿਖਾਵਾ ਕਰ ਸਕਣ।

ਇਸ ਲਈ ਉਹ ਇੱਕ ਬ੍ਰਾਂਡਿਡ ਲਿਪਸਟਿਕ ਖਰੀਦ ਸਕਦੇ ਹਨ ਅਤੇ ਉਸ ਨੂੰ ਲਗਾ ਕੇ ਬਾਹਰ ਜਾਂਦੇ ਹਨ।

ਹਾਲਾਂਕਿ, ਇਸ ਦੀ ਥਾਂ 'ਤੇ ਉਹ ਆਮ ਲਿਪਸਟਿਕ ਵੀ ਲਗਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਜਿੰਨ੍ਹਾਂ ਤੁਸੀਂ ਪੈਸਾ ਖਰਚ ਕੀਤਾ, ਉਨ੍ਹਾਂ ਹੁਣ ਤੁਹਾਡੇ ਕੋਲ ਨਹੀਂ ਹੈ, ਇਸ ਦਾ ਭਾਵਨਾਤਮਕ ਪ੍ਰਭਾਵ ਵੀ ਪਿਆ।

ਇਸ ਨਾਲ 'ਅਵਿਵਹਾਰਕ ਬਦਲ' ਪੈਦਾ ਹੋ ਸਕਦੇ ਹਨ ਜਿਵੇਂ ਕਿ ਜ਼ਰੂਰਤ ਤੋਂ ਬਿਨ੍ਹਾਂ ਹੀ ਖਰੀਦਦਾਰੀ ਅਤੇ ਕ੍ਰੈਡਿਟ ਕਾਰਡ ਦਾ ਕਰਜ਼ਾ ਚੜ੍ਹਨਾ।

"ਉਹ ਸਹੀ-ਗ਼ਲਤ ਬਾਰੇ ਕੁਝ ਵੀ ਨਹੀਂ ਸੋਚ ਰਹੇ ਹਨ, ਉਹ ਤਾਂ ਸਿਰਫ ਤੁਰੰਤ ਹਾਸਿਲ ਕਰਨਾ ਚਾਹੁੰਦੇ ਹਨ।"

"ਇਹ ਵਤੀਰਾ ਚਿੰਤਾਜਨਕ ਹੈ, ਕਿਉਂਕਿ ਚੜੇ ਕਰਜ਼ੇ ਵਿਆਜ਼ ਦਰਾਂ ਨਾਲ ਲੋਕ ਫਸ ਜਾਂਦੇ ਹਨ। ਇਸ ਲਈ ਇਹ ਚਿੰਤਾ ਦਾ ਵਿਸ਼ਾ ਹੈ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)