ਦੁਸ਼ਹਿਰਾ : ਰਾਮ, ਰਾਵਣ ਤੇ ਸੀਤਾ ਸਣੇ ਹਰ ਪਾਤਰ ਨਿਭਾ ਰਹੀਆਂ ਬੀਬੀਆਂ

ਪੰਜਾਬ ਦੇ ਜ਼ੀਰਕਪੁਰ ਵਿੱਚ ਚੱਲ ਰਹੀ ਰਾਮਲੀਲਾ ਜ਼ਰਾ ਖ਼ਾਸ ਹੈ। ਇਸ ਰਾਮਲੀਲਾ 'ਚ ਹਰ ਕਿਰਦਾਰ ਔਰਤਾਂ ਵੱਲੋਂ ਹੀ ਅਦਾ ਕੀਤਾ ਜਾ ਰਿਹਾ ਹੈ। ਬੱਚੀਆਂ ਤੋਂ ਲੈ ਕੇ ਵੱਡੀ ਉਮਰ ਦੀਆਂ ਔਰਤਾਂ ਇਸ ਰਾਮਲੀਲਾ 'ਚ ਪੇਸ਼ਕਾਰੀਆਂ ਦੇ ਰਹੀਆਂ ਹਨ।

32 ਔਰਤਾਂ ਇਸ ਰਾਮਲੀਲਾ 'ਚ ਕੰਮ ਕਰ ਰਹੀਆਂ ਹਨ ਤੇ ਵੱਖੋ-ਵੱਖ ਪੇਸ਼ੇ ਨਾਲ ਜੁੜੀਆਂ ਹਨ।

ਰਾਵਣ ਦਾ ਕਿਰਦਾਰ ਪੇਸ਼ੇ ਤੋਂ ਪ੍ਰਾਪਰਟੀ ਦੇ ਕੰਮ ਵਿੱਚ ਲੱਗੇ ਰੇਣੂ ਚਾਵਲਾ ਨੇ ਕੀਤਾ ਹੈ, ਇਸੇ ਤਰ੍ਹਾਂ ਕੁੰਭਕਰਨ ਤੇ ਤਾੜਕਾ ਦਾ ਕਿਰਦਾਰ ਪੇਸ਼ੇ ਤੋਂ ਵਕੀਲ ਕੁਲਵੰਤ ਕੌਰ ਅਦਾ ਕਰ ਰਹੇ ਹਨ। ਨਿੱਜੀ ਬੈਂਕ 'ਚ ਕੰਮ ਕਰਨ ਵਾਲੀ ਪ੍ਰਤੀਭਾ ਰਾਮ ਦੇ ਕਿਰਦਾਰ 'ਚ ਹਨ।

ਔਰਤਾਂ ਦੀ ਇਸ ਖ਼ਾਸ ਰਾਮਲੀਲਾ ਦਾ ਪ੍ਰਬੰਧ 'ਜੜਾਂ ਨਾਲ ਜੁੜੋ' ਸੰਸਥਾ ਵੱਲੋਂ ਮਹਿਲਾ ਸਸ਼ਕਤੀਕਰਨ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ।

(ਰਿਪੋਰਟ - ਸਰਬਜੀਤ ਸਿੰਘ ਧਾਲੀਵਾਲ, ਸ਼ੂਟ - ਮਯੰਕ ਮੋਂਗੀਆ, ਐਡਿਟ - ਅਸਮਾ ਹਾਫ਼ਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)