ਕਿੰਗ ਚਾਰਲਸ III, ਬ੍ਰਿਟੇਨ ਦੇ ਨਵੇਂ ਰਾਜਾ

ਤਸਵੀਰ ਸਰੋਤ, © Nadav Kander
ਮਹਾਰਾਣੀ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਗੱਦੀ ਬਗੈਰ ਕਿਸੇ ਰਸਮ ਦੇ ਅਗਲੇ ਉੱਤਰਾਧਿਕਾਰੀ, ਵੇਲਸ ਦੇ ਸਾਬਕਾ ਰਾਜਕੁਮਾਰ ਚਾਰਲਸ ਨੂੰ ਮਿਲ ਗਈ ਹੈ।
ਪਰ ਮਹਾਰਾਜਾ ਵਜੋਂ ਤਾਜਪੋਸ਼ੀ ਤੋਂ ਪਹਿਲਾਂ ਚਾਰਲਸ ਨੂੰ ਕਈ ਰਵਾਇਤੀ ਅਤੇ ਵਿਹਾਰਕ ਕਦਮ ਚੁੱਕਣੇ ਪੈਣਗੇ।
ਉਨ੍ਹਾਂ ਨੂੰ ਕੀ ਕਿਹਾ ਜਾਵੇਗਾ?
ਉਹ ਕਿੰਗ ਚਾਰਲਸ III ਵਜੋਂ ਜਾਣੇ ਜਾਣਗੇ।
ਚਾਰਲਸ ਆਪਣੇ ਚਾਰ ਨਾਵਾਂ ਵਿੱਚੋਂ ਕੋਈ ਵੀ ਚੁਣ ਸਕਦੇ ਹਨ- ਚਾਰਲਸ ਫਿਲਿਪ ਆਰਥਰ ਜੌਰਜ।
ਉਹ ਇਕੱਲੇ ਨਹੀਂ ਹਨ ਜਿਨ੍ਹਾਂ ਦਾ ਨਾਂ ਬਦਲੇਗਾ।
ਚਾਰਲਸ ਗੱਦੀ ਦੇ ਵਾਰਸ ਹਨ, ਪ੍ਰਿੰਸ ਵਿਲਿਅਮ ਆਪਣੇ ਆਪ ਪ੍ਰਿੰਸ ਆਫ ਵੇਲਸ ਨਹੀਂ ਬਣ ਜਾਣਗੇ। ਹਾਲਾਂਕਿ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੇ ਪਿਤਾ ਦੀ ਉਪਾਧੀ ਡਿਊਕ ਆਫ਼ ਕੌਰਨਵਾਲ ਮਿਲ ਗਈ ਹੈ। ਉਨ੍ਹਾਂ ਦੀ ਪਤਨੀ ਕੈਥਰੀਨ ਡਚਸ ਆਫ਼ ਕੌਰਨਵਾਲ ਦੇ ਨਾਮ ਨਾਲ ਜਾਣੇ ਜਾਣਗੇ।
ਚਾਰਲਸ ਦੀ ਪਤਨੀ ਕਮਿਲਾ ਕੁਈਨ ਕੌਨਸੋਰਟ ਦੇ ਨਾਮ ਨਾਲ ਜਾਣੇ ਜਾਣਗੇ। ਕੌਨਸੋਰਟ ਸ਼ਬਦ ਰਾਜਾ ਦੀ ਪਤਨੀ ਲਈ ਵਰਤਿਆ ਜਾਂਦਾ ਹੈ।
ਰਸਮੀ ਸਮਾਗਮ
ਆਪਣੀ ਮਾਤਾ ਦੇ ਦੇਹਾਂਤ ਦੇ 24 ਘੰਟੇ ਦੇ ਅੰਦਰ ਚਾਰਲਸ ਅਧਿਕਾਰਤ ਤੌਰ 'ਤੇ ਰਾਜਾ ਬਣ ਜਾਣਗੇ। ਇਹ ਸਮਾਗਮ ਲੰਡਨ ਦੇ ਸੇਂਟ ਜੇਮਸ ਪੈਲੇਸ ਵਿੱਚ ਐਕਸੇਸ਼ਨ ਕਾਉਂਸਿਲ ਦੇ ਸਾਹਮਣੇ ਹੁੰਦਾ ਹੈ।
ਇਹ ਪ੍ਰਿਵੀ ਕਾਉਂਸਿਲ ਦੇ ਮੈਂਬਰਾਂ ਨਾਲ ਬਣੀ ਹੁੰਦੀ ਹੈ- ਇਸ ਵਿੱਚ ਸੀਨੀਅਰ ਸੰਸਦ ਮੈਂਬਰ, ਕੁਝ ਸੀਨੀਅਰ ਸਿਵਲ ਸਰਵੈਂਟ, ਕਾਮਨਵੈਲਥ ਦੇ ਹਾਈ ਕਮਿਸ਼ਨਰ ਅਤੇ ਲੰਡਨ ਦਾ ਮੇਅਰ ਹੁੰਦੇ ਹਨ।

ਤਸਵੀਰ ਸਰੋਤ, PA Media
700 ਤੋਂ ਵੱਧ ਇਸ ਤਰ੍ਹਾਂ ਦੇ ਲੋਕ ਹਨ ਜੋ ਸਮਾਗਮ ਵਿੱਚ ਆ ਸਕਦੇ ਹੈ, ਪਰ ਇੰਨੇ ਘੱਟ ਸਮੇਂ ਵਿੱਚ ਅਸਲ ਗਿਣਤੀ ਕਿਤੇ ਘੱਟ ਹੋ ਸਕਦੀ ਹੈ। 1952 ਵਾਲੇ ਸਮਾਗਮ ਵਿੱਚ ਸਿਰਫ਼ 200 ਲੋਕ ਹੀ ਪਹੁੰਚੇ ਸਨ।
ਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ ਦਾ ਐਲਾਨ ਪ੍ਰਿਵੀ ਕਾਉਂਸਿਲ ਦੇ ਲੌਰਡ ਪ੍ਰੈਜ਼ੀਡੈਂਟ ਕਰਨਗੇ। ਉਸ ਤੋਂ ਬਾਅਦ ਐਲਾਨ ਕੀਤਾ ਜਾਵੇਗਾ।
ਇਸ ਐਲਾਨ ਦੀ ਸ਼ਬਦਾਵਲੀ ਬਦਲ ਸਕਦੀ ਹੈ, ਇਸ ਵਿੱਚ ਕਈ ਪ੍ਰਾਰਥਨਾਵਾਂ ਅਤੇ ਅਹਿਦ ਸ਼ਾਮਲ ਹੁੰਦੇ ਹਨ।
ਇਸ ਐਲਾਨ 'ਤੇ ਪ੍ਰਧਾਨ ਮੰਤਰੀ, ਆਰਚਬਿਸ਼ਪ ਆਫ਼ ਕੈਂਟਰਬਰੀ, ਲੌਰਡ ਚਾਂਸਲਰ ਸਣੇ ਮੰਨੀਆਂ ਪਰਮੰਨੀਆਂ ਹਸਤੀਆਂ ਹਸਤਾਖਰ ਕਰਦੀਆਂ ਹਨ।
ਰਾਜਾ ਦਾ ਪਹਿਲਾ ਐਲਾਨ
ਅਕਸੈਸ਼ਨ ਕਾਉਂਸਿਲ ਦੁਬਾਰਾ ਮਿਲਦੀ ਹੈ- ਆਮਤੌਰ 'ਤੇ ਇੱਕ ਦਿਨ ਬਾਅਦ ਅਤੇ ਇਸ ਵਿੱਚ ਪ੍ਰਿਵੀ ਕਾਉਂਸਿਲ ਦੇ ਨਾਲ ਰਾਜਾ ਵੀ ਸ਼ਾਮਲ ਹੁੰਦਾ ਹੈ।
ਅਮਰੀਕਾ ਦੇ ਰਾਸ਼ਟਰਪਤੀ ਵਾਂਗ ਬ੍ਰਿਟਿਸ਼ ਰਾਜਸ਼ਾਹੀ ਵਿੱਚ ਸਹੁੰ ਚੁੱਕ ਸਮਾਗਮ ਨਹੀਂ ਹੁੰਦਾ। ਪਰ ਨਵੇਂ ਕਿੰਗ ਜਾਂ ਰਾਜਾ ਵੱਲੋਂ ਐਲਾਨ ਕੀਤਾ ਜਾਂਦਾ ਹੈ ਕਿ ਉਹ ਚਰਚ ਆਫ਼ ਸਕਾਟਲੈਂਡ ਦੀ ਰੱਖਿਆ ਦੀ ਸਹੁੰ ਚੁੱਕਣਗੇ।
ਇਸਤੋਂ ਬਾਅਦ ਇੱਕ ਜਨਤਕ ਸਮਾਗਮ ਹੋਵੇਗਾ ਜਿਸ ਵਿੱਚ ਚਾਰਲਸ ਦੇ ਨਵੇਂ ਰਾਜਾ ਵਜੋਂ ਐਲਾਨ ਕੀਤਾ ਜਾਵੇਗਾ।
ਇਹ ਐਲਾਨ ਇੱਕ ਅਧਿਕਾਰੀ ਗਾਰਟਰ ਕਿੰਗ ਆਫ਼ ਆਰਮਜ਼ ਵਲੋਂ ਸੇਂਟ ਜੇਮਸ ਪੈਲੇਸ ਦੇ ਫ੍ਰੇਰੀ ਕੋਰਟ ਦੀ ਬਾਲਕਨੀ ਵਿੱਚੋਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ:-

ਤਸਵੀਰ ਸਰੋਤ, Getty Images

ਉਹ ਕਹਿਣਗੇ: ''ਈਸ਼ਵਰ ਮਹਾਰਾਜਾ ਦੀ ਰੱਖਿਆ ਕਰਨ''
ਹਾਈਡ ਪਾਰਕ ਵਿੱਚ ਬੰਦੂਕਾਂ ਨਾਲ ਸਲਾਮੀ, ਲੰਡਨ ਟਾਵਰ, ਨੇਵੀ ਦੇ ਜਹਾਜ਼ ਸਣੇ ਐਡਿਨਬਰਾ, ਕਾਰਡਿਫ ਅਤੇ ਬੈਲਫਾਸਟ ਵਿੱਚ ਚਾਰਲਸ ਨੂੰ ਰਾਜਾ ਵਜੋਂ ਐਲਾਨਿਆ ਜਾਵੇਗਾ।
ਤਾਜਪੋਸ਼ੀ
ਤਾਜਪੋਸ਼ੀ ਸਮਾਗਮ ਦੌਰਾਨ ਚਾਰਲਸ ਨੂੰ ਰਸਮੀ ਤੌਰ 'ਤੇ ਮਹਾਰਾਜਾ ਬਣਾ ਦਿੱਤਾ ਜਾਵੇਗਾ।
ਇਸ ਵਿੱਚ ਬਹੁਤ ਤਿਆਰੀ ਦੀ ਲੋੜ ਪੈਂਦੀ ਹੈ, ਤਾਜਪੋਸ਼ੀ ਬਹੁਤ ਜਲਦੀ ਹੋਣ ਦੀ ਆਸ ਨਹੀਂ ਹੈ।
ਮਹਾਰਾਣੀ ਐਲਿਜ਼ਾਬੈਥ ਨੇ ਫਰਵਰੀ 1952 ਵਿੱਚ ਰਾਜ ਸਾਂਭਿਆ ਸੀ, ਪਰ ਉਨ੍ਹਾਂ ਦੀ ਤਾਜਪੋਸ਼ੀ ਜੂਨ 1953 ਵਿੱਚ ਹੋਈ ਸੀ।
ਪਿਛਲੇ 900 ਸਾਲਾਂ ਤੋਂ ਤਾਜਪੋਸ਼ੀ ਦਾ ਸਮਾਗਮ ਵੈਸਟਮਿੰਸਟਰ ਐਬੇ ਵਿੱਚ ਹੁੰਦਾ ਰਿਹਾ ਹੈ। ਚਾਰਲਸ 40ਵੇਂ ਸ਼ਖਸ ਹੋਣਗੇ ਜਿਨ੍ਹਾਂ ਦੀ ਤਾਜਪੋਸ਼ੀ ਹੋਵੇਗੀ।
ਇਸ ਸਮਾਗਮ ਦੌਰਾਨ 1661 ਵਿੱਚ ਸੋਨੇ ਦਾ ਬਣਿਆ ਤਾਜ ਚਾਰਲਸ ਦੇ ਸਿਰ ਉੱਤੇ ਸਜਾਇਆ ਜਾਵੇਗਾ। ਇਸਦਾ ਭਾਰ 2.23 ਕਿੱਲੋ ਹੋਵੇਗਾ।

ਤਸਵੀਰ ਸਰੋਤ, Mirrorpix / Getty Images

ਇਸ ਮੌਕੇ ਫੁੱਲ ਹੋਣਗੇ, ਸੰਗੀਤ ਹੋਵੇਗਾ ਅਤੇ ਹੋਰ ਰਸਮ ਰਿਵਾਜ਼ ਹੋਣਗੇ ਅਤੇ ਨਵੇਂ ਰਾਜਾ ਦੀ ਤਾਜਪੋਸ਼ੀ ਹੋਵੇਗੀ।
ਕਾਮਨਵੈਲਥ ਦੇ ਮੁਖੀ
ਚਾਰਲਸ ਕਾਮਨਵੈਲਥ ਦੇ ਮੁਖੀ ਬਣ ਗਏ ਹਨ। ਕਾਮਵੈਲਥ 56 ਆਜ਼ਾਦ ਮੁਲਕਾਂ ਦਾ ਸਮੂਹ ਹੈ। ਯੂਕੇ ਸਣੇ 14 ਮੁਲਕਾਂ ਦੇ ਉਹ ਮੁਖੀ ਹੋਣਗੇ।
ਇਹ ਮੁਲਕ ਹਨ- ਆਸਟਰੇਲੀਆ, ਐਂਟੀਗੁਆ ਅਤੇ ਬਰਬੂਡਾ, ਦਿ ਬਾਹਾਮਾਸ, ਬੇਲੀਜ਼, ਕੈਨੇਡਾ, ਗ੍ਰੇਨਾਡਾ, ਜਮੈਕਾ, ਪਪੁਆ ਨਿਊ ਗਿਨੀ, ਸੇਂਟ ਕ੍ਰਿਸਟੋਫਰ ਅਤੇ ਨੇਵਿਸ, ਸੇਂਟ ਲੁਸੀਆ, ਸੇਂਟ ਵਿਨਸੇਂਟ ਅਤੇ ਜੇਰਨਾਡਾਈਨਸ, ਨਿਊਜ਼ੀਲੈਂਡ, ਸੋਲੋਮਨ ਆਇਲੈਂਡਸ ਅਤੇ ਤੁਵਾਲੂ ਹਨ।

ਤਸਵੀਰ ਸਰੋਤ, Getty Images
©All photographs are copyright












