ਮਹਾਰਾਣੀ ਐਲਿਜ਼ਾਬੈਥ II ਦੀ ਜ਼ਿੰਦਗੀ ਤਸਵੀਰਾਂ ਦੀ ਜ਼ਬਾਨੀ

ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਸਾਲ 1977 ਵਿੱਚ ਮਹਾਰਾਣੀ ਦੀ ਤਾਜਪੋਸ਼ੀ ਦੀ 25ਵੀਂ ਸਾਲਗਿਰ੍ਹਾ ਮਨਾਈ ਗਈ

ਮਹਾਰਾਣੀ ਐਲਿਜ਼ਾਬੈਥ II ਨੇ ਆਪਣਾ ਲਗਭਗ ਸਾਰਾ ਜੀਵਨ ਜਨਤਕ ਨਜ਼ਰਾਂ ਵਿੱਚ ਜੀਵਿਆ। ਇੱਥੇ ਅਸੀਂ ਤਸਵੀਰਾਂ ਰਾਹੀਂ ਉਨ੍ਹਾਂ ਦੀ ਜ਼ਿੰਦਗੀ ਉੱਪਰ ਬਾਲਪਨ ਤੋਂ ਲੈ ਕੇ ਬ੍ਰਿਟੇਨ ਦੀ ਸਭ ਤੋਂ ਲੰਬੇ ਰਾਜਕਾਲ ਵਾਲੇ ਸ਼ਾਸਕ ਵਜੋਂ ਝਾਤ ਪਾ ਰਹੇ ਹਾਂ।

ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਐਲਿਜ਼ਾਬੈਥ ਐਲਗਜ਼ੈਂਡਰਾ ਮੇਰੀ ਵਿੰਡਸਰ ਦਾ ਜਨਮ 21 ਅਪ੍ਰੈਲ 1926 ਨੂੰ ਲੰਡਨ ਦੇ ਬਰਕਲੇ ਸਕੁਏਰ ਕੋਲ ਇੱਕ ਘਰ ਵਿੱਚ ਹੋਇਆ। ਉਹ ਜੌਰਜ ਪੰਜਵੇਂ ਦੇ ਦੂਜੇ ਪੁੱਤਰ ਡਿਊਕ ਆਫ਼ ਯੌਰਕ ਅਤੇ ਉਨ੍ਹਾਂ ਦੀ ਪਤਨੀ ਸਾਬਕਾ ਲੇਡੀ ਐਲਿਜ਼ਾਬੈਥ ਬੌਵਿਸ-ਲਿਓਨ ਦੀ ਪਹਿਲੀ ਸੰਤਾਨ ਸਨ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੁਰੂਆਤੀ ਬਾਲਪਨ ਵਿੱਚ ਉਹ ਬ੍ਰਿਟੇਨ ਦੇ ਮਹਾਰਾਣੀ ਬਣਨਗੇ ਇਹ ਕਿਸੇ ਨੂੰ ਪਤਾ ਨਹੀਂ ਸੀ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲਾਂਕਿ ਉਹ ਬਚਪਨ ਤੋਂ ਹੀ ਜ਼ਿੰਮੇਵਾਰੀ ਦੀ ਭਾਵਨਾ ਲਈ ਜਾਣੇ ਜਾਂਦੇ ਸਨ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਲਿਜ਼ਾਬੈਥ ਅਤੇ ਸਾਲ 1930 ਵਿੱਚ ਜਨਮੀ ਉਨ੍ਹਾਂ ਦੀ ਛੋਟੀ ਭੈਣ ਮਾਰਗਰੇਟ ਰੋਜ਼- ਦੋਵਾਂ ਦੀ ਸਿੱਖਿਆ ਘਰ ਵਿੱਚ ਹੀ ਕਰਵਾਈ ਗਈ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਾਰਾਜ ਐਡਵਰਡ ਅੱਠਵੇਂ ਵੱਲੋਂ 1936 ਵਿੱਚ ਗੱਦੀ ਛੱਡਣ ਮਗਰੋਂ ਐਲਿਜ਼ਾਬੈਥ ਦੇ ਪਿਤਾ ਜੌਰਜ ਛੇਵੇਂ ਗੱਦੀ ਉੱਪਰ ਬੈਠੇ ਅਤੇ ਐਲਿਜ਼ਾਬੈਥ ਉਨ੍ਹਾਂ ਦੇ ਵਾਰਸ ਬਣ ਗਏ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਵਿਸ਼ਵ ਯੁੱਧ ਦੇ ਆਖਰੀ ਸਮੇਂ ਦੌਰਾਨ ਰਾਜਕੁਮਾਰੀ ਨੇ ਥੋੜ੍ਹੇ ਸਮੇਂ ਲਈ ਔਗਜ਼ਲਰੀ ਟੈਰੀਟੋਰੀਅਲ ਸਰਵਸਿਜ਼ ਵਿੱਚ ਬਿਤਾਏ ਅਤੇ ਮੋਟਰ ਮਕੈਨਿਕ ਦੇ ਬੁਨਿਆਦੀ ਕੌਸ਼ਲ ਅਤੇ ਡਰਾਈਵਰੀ ਸਿੱਖੀ।
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, BERT HARDY / GETTY IMAGES

ਤਸਵੀਰ ਕੈਪਸ਼ਨ, ਸਾਲ 1947 ਵਿੱਚ ਉਨ੍ਹਾਂ ਨੇ ਦੂਰ ਦੇ ਰਿਸ਼ਤੇਦਾਰ ਫਿਲਿਪ ਮਾਊਂਟਬੈਟਨ ਨਾਲ ਵਿਆਹ ਕਰਵਾਇਆ ਜੋ ਕਿ ਬਾਅਦ ਵਿੱਚ ਡਿਊਕ ਆਫ਼ ਐਡਨਬਰਾ ਬਣੇ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਉਨ੍ਹਾਂ ਦੇ ਵੱਡੇ ਪੁੱਤਰ ਚਾਰਲਸ ਦਾ ਜਨਮ 1948 ਵਿੱਚ ਹੋਇਆ (ਜੋ ਤਸਵੀਰ ਵਿੱਚ ਹਨ) ਅਤੇ ਉਸ ਤੋਂ ਬਾਅਦ ਧੀ ਐਨੀ ਦਾ ਜਨਮ 1950 ਵਿੱਚ ਹੋਇਆ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਜਨਵਰੀ 1952 ਵਿੱਚ ਪਿਤਾ ਦੀ ਥਾਂ ਉਨ੍ਹਾਂ ਨੇ ਵਿਦੇਸ਼ ਯਾਤਰਾ ਕੀਤੀ। ਉਨ੍ਹਾਂ ਦੇ ਪਿਤਾ ਉਸ ਸਮੇਂ ਬਿਮਾਰ ਚੱਲ ਰਹੇ ਸਨ। ਮਹਾਰਾਜ ਦੀ ਸੁੱਤੇ ਪਿਆਂ ਦੀ ਹੀ ਕੁਝ ਦਿਨ ਬਾਅਦ ਹੀ ਮੌਤ ਹੋ ਗਈ ਸੀ।
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਲਿਜ਼ਾਬੈਥ ਤੁਰੰਤ ਹੀ ਦੇਸ਼ ਵਾਪਸ ਆ ਗਏ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, UNIVERSAL HISTORY ARCHIVE

ਤਸਵੀਰ ਕੈਪਸ਼ਨ, ਸਾਲ 1953 ਵਿੱਚ ਐਲਿਜ਼ਾਬੈਥ ਦੀ ਵੈਸਟਮਿੰਸਟਰ ਐਬੇ ਵਿੱਚ ਤਾਜਪੋਸ਼ੀ ਹੋਈ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, 1957 ਵਿੱਚ ਮਹਾਰਾਣੀ ਨੇ ਆਪਣੇ ਪਹਿਲੀ ਵਾਰ ਟੀਵੀ 'ਤੇ ਕ੍ਰਿਸਮਿਸ ਬਰਾਡਕਾਸਟ ਕੀਤਾ ਅਤੇ ਦੇਸ਼ ਨੂੰ ਸੰਬੋਧਨ ਕੀਤਾ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਆਪਣੀਆਂ ਅਧਿਕਾਰਿਤ ਗਤੀਵਿਧੀਆਂ ਦੇ ਦੌਰਾਨ ਮਹਾਰਾਣੀ ਆਪਣੇ ਪਰਿਵਾਰ ਲਈ ਵੀ ਸਮਾਂ ਕੱਢ ਲੈਂਦੇ ਸਨ। ਤਸਵੀਰ ਵਿੱਚ ਆਪਣੀ ਛੋਟੀ ਬੇਟੀ ਰਾਜਕੁਮਾਰੀ ਐਨ ਦੇ ਨਾਲ, ਵਿੰਡਸਰ ਕਾਸਲ ਵਿੱਚ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 1966 ਵਿੱਚ 29 ਅਕਤੂਬਰ ਦੇ ਦਿਨ ਲੈਂਡ ਸਲਾਈਡ ਤੋਂ ਬਾਅਦ ਵੇਲਜ਼ ਦੇ ਪ੍ਰਭਾਵਿਤ ਪਿੰਡ ਐਬਰਫਿਨ ਦਾ ਦੌਰਾ ਕੀਤਾ। ਇਸ ਵਿੱਚ 116 ਬੱਚਿਆਂ ਸਣੇ 144 ਲੋਕਾਂ ਦੀ ਮੌਤ ਹੋਈ ਸੀ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, MIRRORPIX / GETTY IMAGES

ਤਸਵੀਰ ਕੈਪਸ਼ਨ, ਸਾਲ 1969 ਵਿੱਚ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਬਾਰੇ ਬਣੀ ਦਸਤਾਵੇਜ਼ੀ ਫ਼ਿਲਮ ਦਾ ਪਹਿਲੀ ਵਾਰ ਪ੍ਰਸਾਰਣ ਕੀਤਾ ਗਿਆ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਮਹਾਰਾਣੀ ਨੇ ਰਾਜਕੁਮਾਰ ਚਾਰਲਸ ਨੂੰ 9 ਸਾਲ ਦੀ ਉਮਰ ਵਿੱਚ ਪ੍ਰਿੰਸ ਆਫ਼ ਵੇਲਜ਼ ਦੀ ਉਪਾਧੀ ਦਿੱਤੀ। ਉਨ੍ਹਾਂ ਦਾ ਮੰਨਣਾ ਸੀ ਕਿ ਜਦੋਂ ਤੱਕ ਰਾਜਕੁਮਾਰ ਇਸ ਦੇ ਮਹੱਤਵ ਨੂੰ ਨਹੀਂ ਸਮਝ ਜਾਂਦੇ ਉਦੋਂ ਤੱਕ ਰਸਮ ਨਹੀਂ ਕੀਤੀ ਜਾਣੀ ਚਾਹੀਦੀ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, LICHFIELD VIA GETTY IMAGES

ਤਸਵੀਰ ਕੈਪਸ਼ਨ, ਆਪਣੇ ਵਿਆਹ ਦੀ 25ਵੀਂ ਸਾਲ ਗਿਰ੍ਹਾ ਦੇ ਜਸ਼ਨਾਂ ਦੌਰਾਨ ਵਰਤੀਆਂ ਜਾਣ ਵਾਲੀਆਂ ਤਸਵੀਰਾਂ ਵਿੱਚੋਂ ਇੱਕ ਤਸਵੀਰ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਮਹਾਰਾਣੀ ਆਪਣੇ ਸਾਰੇ ਰਾਜਕਾਲ ਦੌਰਾਨ ਆਪਣੇ ਕੁੱਤਿਆਂ ਨਾਲ ਨਜ਼ਰ ਆਏ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਸਾਲ 1977 ਵਿੱਚ ਮਹਾਰਾਣੀ ਦੀ ਤਾਜਪੋਸ਼ੀ ਦੀ 25ਵੀਂ ਸਾਲਗਿਰ੍ਹਾ ਮਨਾਈ ਗਈ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 1981 ਵਿੱਚ ਮਹਾਰਾਣੀ ਦੇ ਵੱਡੇ ਪੁੱਤਰ ਸ਼ਹਿਜ਼ਾਦਾ ਚਾਰਲਸ ਨੇ ਲੇਡੀ ਡਾਇਨਾ ਸਪੈਂਸਰ ਨਾਲ ਵਿਆਹ ਕਰਵਾਇਆ। ਦੋਵਾਂ ਦੇ ਦੋ ਪੁੱਤਰ ਵਿਲੀਅਮ ਅਤੇ ਹੈਰੀ ਹਨ। ਡਾਇਨਾ ਦੀ ਪੈਰਿਸ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 1992 ਵਿੱਚ ਵਿੰਡਸਰ ਕੈਸਲ 'ਚ ਲੱਗੀ ਅੱਗ ਅਤੇ ਆਪਣੇ ਤਿੰਨੇ ਬੱਚਿਆਂ ਦੇ ਵਿਆਹ ਟੁੱਟਣ ਕਾਰਨ ਮਹਾਰਾਣੀ ਨੇ ਆਪਣੀ ਕ੍ਰਿਸਮਸ ਸਪੀਚ ਵਿੱਚ ਉਸ ਸਾਲ ਨੂੰ ''ਮੁਸੀਬਤਾਂ ਦਾ ਸਾਲ'' ਕਿਹਾ ਸੀ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, DAVID COOPER/ALAMY

ਤਸਵੀਰ ਕੈਪਸ਼ਨ, ਪੈਲੇਸ ਦੀ ਮੁਰੰਮਤ ਲਈ ਸਰਕਾਰ ਦੇ ਪੈਸੇ ਇਸਤੇਮਾਲ ਹੋਣ ਦਾ ਜਨਤਾ ਨੇ ਵਿਰੋਧ ਕੀਤਾ। ਫੰਡ ਇਕੱਠੇ ਕਰਨ ਲਈ ਬਕਿੰਘਮ ਪੈਲੇਸ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਸੀ। ਮਹਾਰਾਣੀ ਨੇ ਬਿਸਲੇ ਵਿਖੇ ਆਰਮੀ ਰਾਈਫਲ ਐਸੋਸੀਏਸ਼ਨ ਨਾਲ ਸਟੈਂਡਰਡ SA80 ਰਾਈਫਲ 'ਤੇ ਆਖਰੀ ਗੋਲੀ ਦਾਗੀ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਸਾਲ 1997 ਵਿੱਚ ਪ੍ਰਿੰਸੇਸ ਆਫ਼ ਵੇਲਜ਼, ਡਾਇਨਾ ਦੀ ਮੌਤ ਤੋਂ ਬਾਅਦ ਮਹਾਰਾਣੀ ਨੂੰ ਜਨਤਕ ਤੌਰ 'ਤੇ ਨਾ ਆਉਣ ਲਈ ਆਲੋਚਨਾ ਝੱਲਣੀ ਪਈ। ਆਖਿਰਕਾਰ ਉਨ੍ਹਾਂ ਨੇ ਬਕਿੰਘਮ ਪੈਲੇਸ ਤੋਂ ਬਾਹਰ ਆ ਕੇ ਡਾਇਨਾ ਲਈ ਆਏ ਸ਼ਰਧਾਂਜਲੀ ਸੰਦੇਸ਼ ਦੇਖੇ ਅਤੇ ਦੇਸ਼ ਦੇ ਨਾਮ ਇੱਕ ਲਾਈਵ ਬ੍ਰਾਡਕਾਸਟ ਵੀ ਕੀਤਾ
2002 ਵਿੱਚ, ਮਹਿਜ਼ 7 ਹਫਤਿਆਂ ਦੇ ਅੰਤਰਾਲ ਨਾਲ ਮਹਾਰਾਣੀ ਦੇ ਮਾਤਾ ਜੀ ਅਤੇ ਉਨ੍ਹਾਂ ਦੀ ਭੈਣ ਮਾਰਗਰੇਟ ਦਾ ਦੇਹਾਂਤ ਹੋ ਗਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2002 ਵਿੱਚ, ਮਹਿਜ਼ 7 ਹਫਤਿਆਂ ਦੇ ਅੰਤਰਾਲ ਨਾਲ ਮਹਾਰਾਣੀ ਦੇ ਮਾਤਾ ਜੀ ਅਤੇ ਉਨ੍ਹਾਂ ਦੀ ਭੈਣ ਮਾਰਗਰੇਟ ਦਾ ਦੇਹਾਂਤ ਹੋ ਗਿਆ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 4 ਜੂਨ ਨੂੰ ਮਹਾਰਾਣੀ ਵਜੋਂ ਉਨ੍ਹਾਂ ਦੇ 50 ਸਾਲ ਪੂਰੇ ਕਰਨ ਦੇ ਮੌਕੇ 'ਤੇ ਦਿ ਮਾਲ 'ਤੇ ਲੱਖਾਂ ਲੋਕ ਇਕੱਠੇ ਹੋਏ ਅਤੇ ਜਸ਼ਨ ਮਨਾਇਆ ਗਿਆ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, 2005 ਵਿੱਚ ਉਨ੍ਹਾਂ ਦੇ ਵੱਡੇ ਪੁੱਤਰ ਪ੍ਰਿੰਸ ਚਾਰਲਸ ਨੇ ਕਮਿਲਾ ਪਾਰਕਰ ਨਾਲ ਦੂਜਾ ਵਿਆਹ ਕਰਵਾਇਆ। ਇਹ ਸਮਾਗਮ ਵਿੰਡਸਰ ਗਿਲਡਹਾਲ ਵਿਖੇ ਰੱਖਿਆ ਗਿਆ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਆਪਣੀ ਅਧਿਕਾਰਿਤ 80ਵੀਂ ਵਰ੍ਹੇਗੰਢ ਮੌਕੇ ਮਹਾਰਾਣੀ ਨੇ ਗ੍ਰੋਉਚੋ ਮਾਰਕਸ ਦੇ ਉਮਰ ਸਬੰਧੀ ਵਾਕ ਨੂੰ ਦੁਹਰਾਉਂਦੇ ਹੋਏ ਕਿਹਾ ਸੀ: ''ਹਰ ਕੋਈ ਬੁੱਢਾ ਹੋ ਸਕਦਾ ਹੈ; ਤੁਸੀਂ ਸਿਰਫ਼ ਇਹ ਕਰਨਾ ਹੈ ਕਿ ਲੰਮਾ ਜਿਉਣਾ ਹੈ''
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਸਾਲ 2011 ਵਿੱਚ ਪੋਤੇ ਪ੍ਰਿੰਸ ਵਿਲੀਅਮ ਅਤੇ ਕੈਥਰੀਨ ਮਿਡਲਟਨ ਦਾ ਵਿਆਹ ਮਹਾਰਾਣੀ ਲਈ ਖੁਸ਼ੀ ਦਾ ਮੌਕਾ ਰਿਹਾ। ਤਸਵੀਰ ਵਿੱਚ, ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੇ ਪਤਨੀ ਕੈਥਰੀਨ ਮਹਾਰਾਣੀ ਨੂੰ ਮਿਲਦੇ ਹੋਏ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, 9 ਸਤੰਬਰ 2015 ਨੂੰ 17:30 (ਬ੍ਰਿਟਿਸ਼ ਸਟੈਂਡਰਡ ਟਾਈਮ) 'ਤੇ, ਮਹਾਰਾਣੀ ਐਲਿਜ਼ਾਬੈਥ ਦਾ ਸ਼ਾਸਨ ਕਾਲ 23,226 ਦਿਨ, 16 ਘੰਟੇ ਅਤੇ ਲਗਭਗ 30 ਮਿੰਟ ਦਾ ਹੋਇਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪੜਦਾਦੀ, ਮਹਾਰਾਣੀ ਵਿਕਟੋਰੀਆ ਦੇ ਸ਼ਾਸਨ ਕਾਲ ਦੀ ਸਮਾਂ ਅਵਧੀ ਨੂੰ ਪਛਾੜ ਦਿੱਤਾ। ਇਸ ਦਿਨ ਉਨ੍ਹਾਂ ਨੇ ਸਕਾਟਲੈਂਡ ਵਿੱਚ ਨਵੇਂ ਰੇਲਵੇ ਦਾ ਉਦਘਾਟਨ ਕੀਤਾ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਸਾਲ 2016 ਵਿੱਚ ਮਹਾਰਾਣੀ ਨੇ ਆਪਣੀ 90ਵੀਂ ਵਰ੍ਹੇਗੰਢ ਮਨਾਈ। ਉਸ ਮੌਕੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਜਸ਼ਨ ਮਨਾਉਂਦੇ ਹੋਏ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, CHRIS ALLERTON / SUSSEXROYAL

ਤਸਵੀਰ ਕੈਪਸ਼ਨ, ਸਸੇਕਸ ਦੇ ਡਿਊਕ ਅਤੇ ਡਚੇਸ, ਪ੍ਰਿੰਸ ਹੈਰੀ ਤੇ ਮੇਘਨ ਮਾਰਕਲ ਦੇ ਪੁੱਤਰ ਆਰਚੀ ਦੇ ਜਨਮ ਸਮੇਂ ਆਪਣੇ ਪਰਿਵਾਰ ਦੇ ਨਵੇਂ ਮੈਂਬਰ ਨੂੰ ਦੇਖ ਕੇ ਖੁਸ਼ੀ ਮਨਾਉਂਦੇ ਮਹਾਰਾਣੀ। ਤਸਵੀਰ ਵਿੱਚ ਡਚੇਸ ਦੀ ਮਾਂ ਡੋਰੀਆ ਰੈਗਲੈਂਡ ਵੀ ਸ਼ਾਮਲ ਹੈ। ਹਾਲਾਂਕਿ, ਇਸ ਦੌਰਾਨ ਪਰਿਵਾਰ 'ਚ ਕਈ ਤਣਾਅ ਵੀ ਸਨ - ਜਿਸ ਵਿੱਚ ਪ੍ਰਿੰਸ ਐਂਡਰਿਊ ਦੀ ਯੂਐਸ ਫਾਈਨਾਂਸਰ ਅਤੇ ਦੋਸ਼ੀ ਯੌਨ ਅਪਰਾਧੀ ਜੇਫ਼ਰੀ ਐਪਸਟੀਨ ਨਾਲ ਦੋਸਤੀ ਤੇ ਸ਼ਾਹੀ ਪਰਿਵਾਰ ਵਾਲੇ ਜੀਵਨ ਪ੍ਰਤੀ ਪ੍ਰਿੰਸ ਹੈਰੀ ਦਾ ਵੱਧ ਰਿਹਾ ਮੋਹ ਭੰਗ ਸ਼ਾਮਲ ਹੈ
ਮਹਾਰਾਣੀ ਐਲਿਜ਼ਾਬੈਥ-II

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, 9 ਅਪ੍ਰੈਲ 2021 ਨੂੰ ਮਹਾਰਾਣੀ ਐਲਿਜ਼ਾਬੈਥ ਦੇ ਪਤੀ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਦੋਵਾਂ ਨੇ ਜ਼ਿੰਦਗੀ ਦੇ ਲਗਭਗ 60 ਸਾਲ ਇਕੱਠੇ ਬਿਤਾਏ। ਕੋਵਿਡ ਮਹਾਂਮਾਰੀ ਦੌਰਾਨ ਆਪਣੇ ਪਤੀ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਏ ਮਹਾਰਾਣੀ ਦੀ ਤਸਵੀਰ