ਰਾਸ਼ਟਰਮੰਡਲ ਖੇਡਾਂ 2022: ਵਿੱਚ ਮੀਰਾਬਾਈ ਚਾਨੂ ਨੇ ਭਾਰਤ ਲਈ ਜਿੱਤਿਆ ਪਹਿਲਾ ਗੋਲਡ

ਮੀਰਾ ਬਾਈਚਾਨੂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਝੋਲੀ ਪਹਿਲਾ ਸੋਨ ਤਮਗਾ ਪਾਇਆ ਹੈ। ਉਨ੍ਹਾਂ ਨੇ 49 ਕਿਲੋ ਭਾਰ ਵਰਗ ਵਿੱਚ ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ ਹੈ। ਚਾਨੂ ਨੇ ਸਨੈਚ ਰਾਊਂਡ ਤੋਂ ਬਾਅਦ 12 ਕਿਲੋ ਭਾਰ ਵਧਾਇਆ। ਉਨ੍ਹਾਂ ਨੇ 201 ਕਿੱਲੋ ਦਾ ਗੇਮ ਰਿਕਾਰਡ ਵੀ ਬਣਾਇਆ ਹੈ।

ਉਨ੍ਹਾਂ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 84 ਕਿਲੋ ਭਾਰ ਚੁੱਕਿਆ। ਦੂਜੀ ਕੋਸ਼ਿਸ਼ ਵਿੱਚ ਉਸ ਨੇ 88 ਕਿਲੋ ਭਾਰ ਚੁੱਕ ਕੇ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਦੀ ਬਰਾਬਰੀ ਕੀਤੀ।

ਉਹ ਸੋਨ ਤਗਮੇ ਦੀ ਸਥਿਤੀ 'ਤੇ ਰਹੇ। ਇਹ ਇਸ ਸ਼੍ਰੇਣੀ ਵਿੱਚ ਸਨੈਚ ਖੇਡਾਂ ਦਾ ਰਿਕਾਰਡ ਵੀ ਹੈ। ਤੀਜੀ ਕੋਸ਼ਿਸ਼ 'ਚ ਉਨ੍ਹਾਂ ਨੇ 90 ਕਿਲੋ ਭਾਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ।

ਮੀਰਾਬਾਈ ਨੇ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਰਾਸ਼ਟਰਮੰਡਲ ਖੇਡਾਂ ਵਿੱਚ ਉਨ੍ਹਾਂ ਤੋਂ 49 ਕਿਲੋ ਭਾਰ ਵਰਗ ਵਿੱਚ ਉਸ ਤੋਂ ਸੋਨੇ ਦੀ ਉਮੀਦ ਸੀ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਭਾਰਤ ਦਾ ਮੈਡਲ ਖਾਤਾ ਖੁੱਲ੍ਹਿਆ ਸੀ। ਵੇਟਲਿਫਟਰ ਸੰਕੇਤ ਮਹਾਦੇਵ ਨੇ ਸ਼ਨੀਵਾਰ ਨੂੰ ਪੁਰਸ਼ਾਂ ਦੇ 55 ਕਿਲੋਗ੍ਰਾਮ ਭਾਰ ਵਰਗ 'ਚ ਦੇਸ਼ ਲਈ ਚਾਂਦੀ ਦਾ ਤਗਮਾ ਜਿੱਤਿਆ। ਇਸ ਤਰ੍ਹਾਂ ਭਾਰਤ ਦੇ ਹਿੱਸੇ ਤਿੰਨ ਮੈਡਲ ਆ ਗਏ ਹਨ, ਜੋ ਕਿ ਸਾਰੇ ਹੀ ਭਾਰਤ ਤੋਲਣ ਵਿੱਚ ਹਨ।

ਮੀਰਾ ਨੇ 2017 ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਆਪਣਾ ਭਾਰ ਲਗਭਗ ਚਾਰ ਗੁਣਾ ਭਾਵ 194 ਕਿਲੋਗ੍ਰਾਮ ਚੁੱਕ ਕੇ ਸੋਨ ਤਮਗਾ ਜਿੱਤਿਆ।

ਮੀਰਾਬਾਈ ਚਾਨੂੰ ਬਾਰੇ ਕੁਝ ਦਿਲਚਸਪ ਤੱਥ

  • 4 ਫੁੱਟ 11 ਇੰਚ ਦੀ ਮੀਰਾਬਾਈ ਚਾਨੂ ਨੂੰ ਦੇਖ ਕੇ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ ਕਿ ਉਹ ਵੱਡੇ-ਵੱਡਿਆਂ ਦੇ ਛੱਕੇ ਛੁਡਾ ਸਕਦੀ ਹੈ।
  • ਆਪਣੇ ਤੋਂ ਕਰੀਬ 4 ਗੁਣਾ ਵੱਧ ਭਾਰ ਯਾਨਿ 194 ਕਿੱਲੋਗ੍ਰਾਮ ਭਾਰ ਚੁੱਕ ਕੇ ਮੀਰਾ ਨੇ 2017 ਵਿੱਚ ਵਰਲਡ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ।
  • 2016 ਉਲੰਪਿਕ ਵਿੱਚ ਮੈਡਲ ਹੱਥੋਂ ਡਿੱਗ ਜਾਣ ਕਾਰਨ ਉਹ ਤਣਾਅ ਵਿੱਚ ਚਲੇ ਗਏ ਸਨ ਤੇ ਸੰਨਿਆਸ ਲੈਣ ਦਾ ਮਨ ਵੀ ਬਣਾ ਲਿਆ ਸੀ।
  • 2007 ਵਿੱਚ ਜਦੋਂ ਪ੍ਰੈਕਟਿਸ ਸ਼ੁਰੂ ਕੀਤੀ ਤਾਂ ਉਨ੍ਹਾਂ ਕੋਲ ਲੋਹੇ ਦਾ ਬਾਰ ਨਹੀਂ ਸੀ ਤਾਂ ਉਹ ਬਾਂਸ ਨਾਲ ਹੀ ਪ੍ਰੈਕਟਿਸ ਕਰਦੇ ਸੀ।
  • ਰੀਓ ਉਲੰਪਿਕ ਤੱਕ ਤੰਗੀਆਂ ਇੰਨੀਆਂ ਵਧ ਗਈਆਂ ਸਨ ਕਿ ਜੇਕਰ ਉਹ ਕੁਆਲੀਫਾਈ ਨਹੀਂ ਕਰ ਸਕੇ ਤਾਂ ਉਹ ਖੇਡ ਛੱਡ ਦੇਣਗੇ।
  • ਉਂਝ ਵੇਟਲਿਫਟਿੰਗ ਤੋਂ ਇਲਾਵਾ ਮੀਰਾ ਨੂੰ ਡਾਂਸ ਕਰਨ ਦਾ ਵੀ ਸ਼ੌਕ ਹੈ।

ਮੀਰਾਬਾਈ ਪਿਛਲੇ 22 ਸਾਲਾਂ ਵਿੱਚ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।

ਰਾਸ਼ਟਰ ਮੰਡਲ ਖੇਡਾਂ ਵਿੱਚ ਉਨ੍ਹਾਂ ਦਾ ਇਹ ਦੂਜਾ ਸੋਨਾ ਹੈ ਅਤੇ ਇਸ ਤੋਂ ਇਲਾਵਾ ਇੱਕ ਚਾਂਦੀ ਦਾ ਮੈਡਲ ਵੀ ਉਹ ਜਿੱਤ ਚੁੱਕੇ ਹਨ।

ਇਸ ਦਿਨ ਦੀ ਤਿਆਰੀ ਲਈ ਮੀਰਾਬਾਈ ਪਿਛਲੇ ਸਾਲ ਆਪਣੀ ਅਸਲੀ ਭੈਣ ਦੇ ਵਿਆਹ ਵਿੱਚ ਵੀ ਸ਼ਾਮਲ ਨਹੀਂ ਹੋਏ ਸੀ।

ਇਹ ਵੀ ਪੜ੍ਹੋ:

11 ਸਾਲਾਂ ਵਿੱਚ ਉਹ ਅੰਡਰ-15 ਚੈਂਪੀਅਨ ਬਣੀ ਅਤੇ 17 ਸਾਲਾਂ ਵਿੱਚ ਉਹ ਜੂਨੀਅਰ ਚੈਂਪੀਅਨ ਬਣੀ। ਕੁੰਜੁਰਾਨੀ ਨੂੰ ਦੇਖ ਕੇ ਮੀਰਾ ਦਾ ਚੈਂਪੀਅਨ ਬਣਨ ਦਾ ਸੁਪਨਾ ਸੀ, ਮੀਰਾ ਨੇ 2016 'ਚ 192 ਕਿਲੋਗ੍ਰਾਮ ਭਾਰ ਚੁੱਕ ਕੇ ਆਪਣੇ ਇਸੇ ਬੁੱਤ ਦਾ 12 ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ।

ਵੀਡੀਓ: ਕਿਹੜੀ ਫ਼ਿਲਮ ਨੇ ਮੀਰਾਬਾਈ ਚਾਨੂ ਨੂੰ ਓਲੰਪਿਕ ਲਈ ਪ੍ਰੇਰਿਆ ਸੀ

2016 ਰੀਓ ਓਲੰਪਿਕ 'ਚ ਬੇਹੱਦ ਖਰਾਬ ਪ੍ਰਦਰਸ਼ਨ ਤੋਂ ਲੈ ਕੇ ਟੋਕੀਓ ਓਲੰਪਿਕ 'ਚ ਤਮਗਾ ਜਿੱਤਣ ਤੱਕ ਚਾਨੂ ਦਾ ਸਫਰ ਸ਼ਾਨਦਾਰ ਰਿਹਾ।

ਜਦੋਂ ਉਹ ਪਿਛਲੀ ਵਾਰ ਰੀਓ ਓਲੰਪਿਕ ਲਈ ਗਈ ਸੀ ਤਾਂ ਕਹਾਣੀ ਵੱਖਰੀ ਸੀ।

ਦੂਜੀ ਸਫ਼ਲਤਾ ਵੀ ਭਾਰ ਤੋਲਣ ਵਿੱਚ ਮਿਲੀ

ਬਰਮਿੰਘਮ 'ਚ ਖੇਡੀਆਂ ਜਾ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਅੱਜ ਭਾਰਤ ਦੁੱਗਣਾ ਖੁਸ਼ ਹੈ। ਸੰਕੇਤ ਸਰਗਰ ਤੋਂ ਬਾਅਦ ਗੁਰੂਰਾਜ ਪੁਜਾਰੀ ਨੇ ਵੇਟਲਿਫਟਿੰਗ ਵਰਗ ਵਿੱਚ ਹੀ ਕਾਂਸੀ ਦਾ ਤਗਮਾ ਜਿੱਤਿਆ ਹੈ।

ਗੁਰੂਰਾਜ ਨੇ ਇਹ ਤਗਮਾ 61 ਕਿਲੋਗ੍ਰਾਮ ਵਰਗ ਵਿੱਚ ਹਾਸਲ ਕੀਤਾ। ਉਸ ਨੇ ਕੁੱਲ 269 ਕਿਲੋ ਭਾਰ ਚੁੱਕਿਆ।

ਇਸ ਤੋਂ ਪਹਿਲਾਂ ਸੰਕੇਤ ਸਰਗਰ ਨੇ 55 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇੰਗਲੈਂਡ ਦੇ ਬਰਮਿੰਘਮ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਹੁਣ ਤੱਕ ਭਾਰਤ ਨੇ ਦੋ ਤਗਮੇ ਜਿੱਤੇ ਹਨ।

ਰਾਸ਼ਟਰਮੰਡਲ ਖੇਡਾਂ ਵਿੱਚ ਗੁਰੂਰਾਜ ਦਾ ਇਹ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਸਾਲ 2018 ਵਿੱਚ, ਉਸਨੇ ਗੋਲਡ ਕੋਸਟ, ਆਸਟਰੇਲੀਆ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੂੰ ਇਹ ਤਮਗਾ ਦਿਵਾਉਣ ਵਾਲੇ ਗੁਰੂਰਾਜ ਪੁਜਾਰੀ ਨੂੰ ਵਧਾਈ ਦਿੱਤੀ ਹੈ।

ਉਨ੍ਹਾਂ ਨੇ ਲਿਖਿਆ, ''ਮੈਂ ਗੁਰੂਰਾਜ ਪੁਜਾਰੀ ਦੀ ਪ੍ਰਪਤੀ ਤੋਂ ਬੇਹੱਦ ਖੁਸ਼ ਹਾਂ। ਰਾਸ਼ਟਰਮੰਡਲ ਖੇਡਾਂ ਵਿੱਚ ਤਾਂਬੇ ਦਾ ਤਮਗਾ ਜਿੱਤਣ ਲਈ ਉਨ੍ਹਾਂ ਨੂੰ ਵਧਾਈਆਂ। ਉਨ੍ਹਾਂ ਨੇ ਮਹਾਨ ਪੱਕੇ ਇਰਾਦੇ ਦਾ ਮੁਜ਼ਾਹਰਾ ਕੀਤਾ ਹੈ। ਮੈਂ ਉਨ੍ਹਾਂ ਲਈ ਆਪਣੇ ਖੇਡ ਜੀਵਨ ਵਿੱਚ ਅਜਿਹੇ ਹੋਰ ਕਈ ਮੀਲ ਪੱਥਰਾਂ ਦੀ ਕਾਮਨਾ ਕਰਦਾ ਹਾਂ।''

ਸੰਕੇਤ ਸਰਗਰ: ਰਾਸ਼ਟਰਮੰਡਲ ਵਿੱਚ ਭਾਰਤ ਦੀ ਪਹਿਲੀ ਸਫ਼ਲਤਾ

ਇੰਗਲੈਂਡ ਦੇ ਬਰਮਿੰਘਮ ਵਿੱਚ ਜਾਰੀ 22ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਨਿੱਚਰਵਾਰ ਨੂੰ ਭਾਰਤ ਨੂੰ ਪਹਿਲਾ ਤਗ਼ਮਾ ਮਿਲਿਆ ਹੈ।

ਵੇਟਲਿਫਟਰ ਸੰਕੇਤ ਸਰਗਰ ਨੇ 55 ਕਿਲੋ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੂੰ ਪਹਿਲਾ ਤਮਗਾ ਦਿਵਾਉਣ ਵਾਲੇ ਸੰਕੇਤ ਸਰਗਰ ਨੂੰ ਵਧਾਈ ਦਿੱਤੀ ਹੈ।

55 ਕਿਲੋਗ੍ਰਾਮ ਵੇਟਲਿਫਟਿੰਗ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਸੰਕੇਤ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਸੰਕੇਤ ਸਰਗਰ ਦੀ ਅਸਾਧਾਰਨ ਕੋਸ਼ਿਸ਼। ਰਾਸ਼ਟਰਮੰਡਲ ਖੇਡਾਂ ਵਿੱਚ ਉਸ ਦਾ ਚਾਂਦੀ ਦਾ ਤਗਮਾ ਭਾਰਤ ਲਈ ਚੰਗੀ ਸ਼ੁਰੂਆਤ ਹੈ। ਉਸ ਨੂੰ ਵਧਾਈਆਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ।"

ਸੰਕੇਤ ਸਰਗਰ ਨੇ ਕੁੱਲ 208 ਕਿਲੋ ਭਾਰ ਚੁੱਕ ਕੇ ਤਗਮਾ ਜਿੱਤਿਆ ਹੈ।

ਫਾਈਨਲ ਮੁਕਾਬਲਾ ਮਲੇਸ਼ੀਆ ਦੇ ਬੀਬ ਅਨੀਕ ਅਤੇ ਭਾਰਤ ਦੇ ਸੰਕੇਤ ਸਰਗਰ ਵਿਚਕਾਰ ਹੋਇਆ।

ਇਸ ਮੈਚ ਵਿੱਚ ਬੀਬੀ ਅਨੀਕ ਨੇ ਜਿੱਥੇ ਸੋਨ ਤਗ਼ਮਾ ਜਿੱਤਿਆ, ਉਥੇ ਹੀ ਸੰਕੇਤ ਨੂੰ ਸਿਰਫ਼ ਇੱਕ ਕਿਲੋਗ੍ਰਾਮ ਦੇ ਫ਼ਰਕ ਕਾਰਨ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ।

ਦੂਜੇ ਦੌਰ ਦੇ ਅੰਤ ਵਿੱਚ ਸੰਕੇਤ ਜ਼ਖਮੀ ਹੋ ਗਏ ਸਨ। ਸ਼੍ਰੀਲੰਕਾ ਦੀ ਦਿਲੰਕਾ ਯੋਦਾਗੇ ਨੇ ਕਾਂਸੀ ਦਾ ਤਗਮਾ ਜਿੱਤਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)