You’re viewing a text-only version of this website that uses less data. View the main version of the website including all images and videos.
ਰਾਸ਼ਟਰਮੰਡਲ ਖੇਡਾਂ 2022: ਭਾਰਤੀ ਮਹਿਲਾ ਹਾਕੀ ਟੀਮ ਦੀ ਚੰਗੀ ਸ਼ੁਰੂਆਤ, ਘਾਨਾ ਤੋਂ 5-0 ਨਾਲ ਜਿੱਤਿਆ ਮੈਚ
ਰਾਸ਼ਟਰਮੰਡਲ ਖੇਡਾਂ 2022 ਦੇ ਮੁਕਾਬਲੇ ਸ਼ੁਰੂ ਹੋ ਗਏ ਹਨ। ਇਹ ਖੇਡਾਂ ਇੰਗਲੈਂਡ ਦੇ ਬਰਮਿੰਘਮ ਵਿੱਚ ਹੋ ਰਹੀਆਂ ਹਨ। ਬੀਬੀਸੀ ਪੰਜਾਬੀ ਦੇ ਇਸ ਪੰਨੇ ਰਾਹੀਂ ਤੁਹਾਨੂੰ ਰਾਸ਼ਟਰਮੰਡਲ ਖੇਡਾਂ ਨਾਲ ਜੁੜੀ ਅੱਜ ਦੀ ਸਾਰੀ ਜਾਣਕਾਰੀ ਮਿਲਦੀ ਰਹੇਗੀ।
ਪਹਿਲਾਂ ਮੁਕਾਬਲਾ ਕ੍ਰਿਕਟ ਮੈਚ ਦਾ ਹੋਇਆ ਹੈ। ਭਾਰਤ ਅਤੇ ਆਸਟਰੇਲੀਆ ਦੀ ਮਹਿਲਾ ਟੀਮ ਵਿਚਾਲੇ ਖੇਡੇ ਗਏ ਇਸ ਮੈਚ ਆਸਟਰੇਲੀਆ ਦੀ ਟੀਮ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ।
ਟੀਮ ਇੰਡੀਆ ਨੇ ਆਸਟਰੇਲੀਆ ਨੂੰ ਜਿੱਤ ਦੇ ਲਈ 155 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤ ਲਈ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਰਧ ਸੈਂਕੜਾ ਜੜਿਆ ਸੀ।
ਇਸ ਦੇ ਜਵਾਬ ਵਿੱਚ ਆਸਟੇਰਲੀਆ ਨੇ 19 ਓਵਰਾਂ ਵਿੱਚ 7 ਵਿਕਟਾਂ ਗੁਆ 157 ਦੌੜਾਂ ਬਣਾ ਕੇ ਭਾਰਤ ਨੂੰ ਹਰਾ ਦਿੱਤਾ ਹੈ।
ਹਰਮਨਪ੍ਰੀਤ ਦੀ ਰਾਸ਼ਟਰਮੰਡਲ ਖੇਡਾਂ 2022 ਦੀ ਪਹਿਲੀ ਹਾਫ ਸੈਂਚੁਰੀ ਹੈ। ਹਰਮਨਪ੍ਰੀਤ ਨੇ 34 ਗੇਂਦਾਂ ਦਾ ਸਾਹਮਣਾ ਕਰਦੇ ਹੋਏ 52 ਦੌੜਾਂ ਬਣਾਈਆਂ। ਉਨ੍ਹਾਂ ਦੀ ਇਸ ਪਾਰੀ ਵਿੱਚ 8 ਚੌਕੇ ਅਤੇ ਇੱਕ ਛੱਕਾ ਸ਼ਾਮਲ ਰਿਹਾ।
ਇੱਕ ਵੇਲਾ ਅਜਿਹਾ ਆਇਾ ਜਦੋਂ ਆਸਟੇਰਲੀਆ ਨੇ ਮਹਿਜ਼ ਅੱਠ ਓਵਰਾਂ ਵਿੱਚ ਪੰਜ ਵਿਕਟਾਂ ਗੁਆ ਦਿੱਤੀਆਂ ਸਨ। ਉਦੋਂ ਲੱਗਾ ਭਾਰਤੀ ਟੀਮ ਸ਼ਾਇਦ ਹੁਣ ਮੈਚ ਜਿੱਤ ਲਵੇਗੀ ਪਰ ਏਸ਼ਲੇ ਗਾਰਡਨਰ ਦੀ ਨਾਬਾਦ 52 ਪਾਰੀ ਅਤੇ ਗ੍ਰੇਸ ਹੈਰਿਸ ਨੇ ਗੇਮ ਆਪਣੇ ਖੇਮੇ ਵਿੱਚ ਕਰ ਲਈ।
ਭਾਰਤੀ ਟੀਮ ਦਾ ਪਹਿਲਾ ਵਿਕੇਟ ਸਮ੍ਰਿਤੀ ਮੰਧਾਨਾ ਦੇ ਵੱਲੋਂ ਡਿੱਗਿਆ। ਉਹ 17 ਗੇਂਦਾਂ ਵਿੱਚ 24 ਦੌੜਾਂ ਬਣਾ ਕੇ ਆਊਟ ਹੋਈ। ਉਨ੍ਹਾਂ ਨੇ ਆਪਣੀ ਪਾਰੀ ਵਿੱਚ 5 ਚੌਕੇ ਲਗਾਏ।
ਟੀਮ ਇੰਡੀਆ ਦਾ ਦੂਜਾ ਵਿਕੇਟ ਯਾਸਟਿਕਾ ਭਾਟੀਆ ਦੇ ਰੂਪ ਵਿੱਚ ਡਿੱਗਿਆ। ਉਹ 12 ਗੇਂਦਾਂ ਦਾ ਸਾਹਮਣਾ ਕਰਦੇ ਹੋਏ 8 ਦੌੜਾਂ ਬਣਾ ਕੇ ਆਊਟ ਹੋਈ।
ਟੀਮ ਇੰਡੀਆ ਦਾ ਤੀਜਾ ਵਿਕੇਟ ਸ਼ੇਫਾਲੀ ਵਰਮਾ ਨੇ ਲਿਆ ਸੀ। ਉਹ ਅਰਧ ਸੈਂਕੜਾ ਬਣਾਉਣ ਤੋਂ ਥੋੜ੍ਹਾ ਹੀ ਪਿੱਛੇ ਰਹਿ ਗਈ ਸੀ। ਉਨ੍ਹਾਂ ਨੇ 33 ਗੇਂਦਾਂ ਦਾ ਸਾਹਮਣਾ ਕਰਦੇ ਹੋਏ 9 ਚੌਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ ਸਨ।
ਇਹ ਵੀ ਪੜ੍ਹੋ:
ਭਾਰਤੀ ਮਹਿਲਾ ਹਾਕੀ ਟੀਮ ਨੇ ਘਾਨਾ ਖ਼ਿਲਾਫ਼ 5-0 ਨਾਲ ਦਰਜ ਕੀਤੀ ਜਿੱਤ
ਬਰਮਿੰਘਮ ਵਿੱਚ ਹੋ ਰਹੀਆਂ ਕਾਮਨਵੈਲਥ ਗੇਮਜ਼ ਵਿੱਚ ਅੱਜ ਭਾਰਤੀ ਮਹਿਲਾ ਹਾਕੀ ਖਿਡਾਰਨਾਂ ਦਾ ਮੁਕਾਬਲਾ ਘਾਨਾ ਦੀਆਂ ਖਿਡਾਰਨਾਂ ਨਾਲ ਹੋਇਆ।
ਇਸ ਮੁਕਾਬਲੇ ਵਿੱਚ ਭਾਰਤ ਨੇ ਘਾਨਾ ਨੂੰ 5-0 ਨਾਲ ਮਾਤ ਦੇ ਕੇ ਜਿੱਤ ਹਾਸਿਲ ਕੀਤੀ ਹੈ।
ਸਵਿਤਾ ਪੁਨੀਆ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਬੇਸ਼ੱਕ ਹੀ ਮੈਚ ਦੇ ਸਾਰੇ ਪੱਖਾਂ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਪਰ ਪਹਿਲਾਂ ਦੋ ਕੁਆਟਰ ਵਿੱਚ ਉਨ੍ਹਾਂ ਦੀ ਪੇਸ਼ਕਾਰੀ ਉਸ ਪੱਧਰ ਦੀ ਨਹੀ ਸੀ।
ਘਾਨਾ ਦੀਆਂ ਖਿਡਾਰਨਾਂ ਨੇ ਵੀ ਉਨ੍ਹਾਂ ਨੂੰ ਸਖ਼ਤ ਟੱਕਰ ਦਿੱਤੀ।
ਭਾਰਤ ਲਈ ਸਭ ਤੋਂ ਕਮਜ਼ੋਰ ਪੱਖ ਮਿਡਫੀਲਡ ਅਤੇ ਫਾਰਵਰਡਲਾਈਨ ਵਿਚਾਲੇ ਕਮਜ਼ੋਰ ਲਿੰਕ-ਅਪ ਦਾ ਰਿਹਾ।
ਹਾਕੀ ਟੀਮ ਨੂੰ ਵਧਾਈ ਦਿੰਦਿਆਂ ਹੋਇਆ ਸਾਬਕਾ ਹਾਕੀ ਖਿਡਾਰੀ ਅਤੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਟਵੀਟ ਕੀਤਾ ਹੈ, "ਟੀਮ ਇੰਡੀਆ ਨੂੰ ਵਧਾਈ,ਘਾਨਾ 'ਤੇ 5-0 ਨਾਲ ਜਿੱਤ, ਬਰਮਿੰਘਮ ਦੇ ਆਪਣੇ ਪਹਿਲੇ ਮੈਚ ਵਿੱਚ 5-0 ਨਾਲ ਸ਼ਾਨਦਾਰ ਜਿੱਤ ਲਈ ਮਹਿਲਾ ਹਾਕੀ ਟੀਮ ਨੂੰ ਵਧਾਈ...।"
ਬੈਡਮਿੰਟਨ- ਪੀਵੀ ਸਿੰਧੂ ਨੇ ਪਾਕਿਸਤਾਨ ਦੀ ਮਹੂਰ ਸ਼ਹਿਜ਼ਾਦ ਨੂੰ ਹਰਾਇਆ
ਭਾਰਤ ਨੇ ਮਿਕਸ ਟੀਮ ਈਵੈਂਟ ਦੇ ਗਰੁੱਪ ਪੜਾਅ ਦੇ ਸ਼ੁਰੂਆਤੀ ਮੈਚ ਵਿੱਚ ਪਾਕਿਸਤਾਨ ਨੂੰ 3-0 ਨਾਲ ਹਰਾਇਆ। ਪੀਵੀ ਸਿੰਧੂ ਨੇ ਪਾਕਿਸਤਾਨ ਦੀ ਮਹੂਰ ਸ਼ਹਿਜ਼ਾਦ ਨੂੰ 21-7, 21-6 ਨਾਲ ਹਰਾਇਆ।
ਕਿਦਾਂਬੀ ਸ਼੍ਰੀਕਾਂਤ ਨੇ ਪਾਕਿ ਦੇ ਮੁਰਾਦ ਅਲੀ ਨੂੰ 21-7, 21-12 ਨਾਲ ਹਰਾਇਆ ਅਤੇ ਅਸ਼ਵਨੀ ਪੋਨੱਪਾ/ਸੁਮੀਤ ਰੈੱਡੀ ਨੇ ਪਾਕਿਸਤਾਨ ਦੀ ਜੋੜੀ ਨੂੰ 21-9, 21-12 ਨਾਲ ਹਰਾਇਆ।
ਟੇਬਲ ਟੈਨਿਸ- ਬਾਰਾਬਡੋਸ 'ਤੇ ਭਾਰਤ ਦੀ ਜਿੱਤ
ਟੇਬਲ ਟੈਨਿਸ ਵਿੱਚ ਭਾਰਤੀ ਪੁਰਸ਼ ਸਿੰਗਲ ਟੀਮ ਨੇ ਬਾਰਬਾਡੋਸ ਨੂੰ 3-0 ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਆਸਾਨੀ ਨਾਲ ਜਿੱਤ ਦਰਜ ਕਰਵਾਈ ਹੈ।
ਬਾਰਬਾਡੋਸ ਖ਼ਿਲਾਫ਼ ਗਰੁੱਪ ਤਿੰਨ ਦੇ ਮੁਕਾਬਲੇ ਵਿੱਚ ਹਰਮੀਤ ਦੇਸਾਈ ਅਤੇ ਜੀ ਸਾਥੀਆਨ ਦੀ ਟੀਮ ਨੇ ਕੇਵਿਨ ਫਾਰਲੇ ਅਤੇ ਟਾਈਰੀਸ ਨਾਈਟ ਨੂੰ ਹਰਾਇਆ ਹੈ।
ਉਧਰ ਸ਼ਰਤ ਕਮਲ ਨੇ ਰੇਮਨ ਮੈਕਸਵੈੱਲ ਨੂੰ 15 ਮਿੰਟ ਤੋਂ ਘੱਟ ਸਮੇਂ ਵਿੱਚ ਮਾਤ ਦਿੱਤੀ।
ਮੁੱਕੇਬਾਜ਼ੀ ਵਿੱਚ ਭਾਰਤ ਦੀ ਜਿੱਤ, ਪਾਕਿਸਤਾਨ ਦੇ ਸੁਲੇਮਾਨ ਨੂੰ ਹਰਾਇਆ
ਭਾਰਤ ਦੇ ਮੁੱਕੇਬਾਜ਼ ਸ਼ਿਵ ਥਾਪਾ ਨੇ ਪਾਕਿਸਤਾਨ ਦੇ ਸੁਲੇਮਾਨ ਬਲੋਚ ਨੂੰ 5-0 ਨਾਲ ਹਰਾ ਦਿੱਤਾ ਹੈ।
ਬਰਮਿੰਘਮ ਵਿੱਚ ਕਿੱਥੇ ਕਿੱਥੇ ਹੋਣਗੇ ਰਾਸ਼ਟਰਮੰਡਲ ਖੇਡਾਂ ਦੇ ਮੁਕਾਬਲੇ
- ਅਲੈਗਜ਼ੈਂਡਰ ਸਟੇਡੀਅਮ-ਅਥਲੈਟਿਕਸ ਪੈਰਾ ਅਥਲੈਟਿਕਸ ਓਪਨਿੰਗ ਅਤੇ ਕਲੋਜ਼ਿੰਗ ਸੈਰੇਮਨੀ
- ਅਰੀਨਾ ਬਰਮਿੰਘਮ-ਜਿਮਨਾਸਟਿਕਸ
- ਕੈਨੇਕ ਚੇਸ ਫੋਰਸਟ-ਸਾਈਕਲਿੰਗ
- ਕੋਵੈਂਟਰੀ ਅਰੀਨਾ -ਜੂਡੋ ਅਤੇ ਰੈਸਲਿੰਗ
- ਕੁਵੈਂਟਰੀ ਸਟੇਡੀਅਮ ਰਗਬੀ
- ਐਜਬੈਸਟਨ ਸਟੇਡੀਅਮ-ਕ੍ਰਿਕਟ ਟੀ- 20
- ਲੀ ਵੈਲੀਵੇਲੋਪਾਰਕ-ਸਾਈਕਲਿੰਗ
- ਦਿ ਐਨ ਆਈ ਸੀ- ਬੈਡਮਿੰਟਨ ਬਾਕਸਿੰਗ ਬਾਸਕਟਬਾਲ ਟੇਬਲ ਟੈਨਿਸ ਪੈਰਾ ਟੇਬਲ ਟੈਨਿਸ ਅਤੇ ਵੇਟਲਿਫਟਿੰਗ
- ਸੈਂਡਵੈੱਲ ਸੈਂਟਰ- ਡਾਈਵਿੰਗ,ਤੈਰਾਕੀ,ਪੈਰਾ ਤੈਰਾਕੀ
- ਸਮਿੱਥ ਫੀਲਡ- ਬਾਸਕਿਟਬਾਲ, ਵ੍ਹੀਲਚੇਅਰ ਬਾਸਕਟਬਾਲ
- ਯੂਨੀਵਰਸਿਟੀ ਆਫ ਬਰਮਿੰਘਮ ਮੌਕੇ ਅਤੇ ਸਕੁਐਸ਼ ਸੈੱਟਰ- ਹਾਕੀ,ਸਕੁਐਸ਼
- ਵਿਕਟੋਰੀਆ ਪਾਰਕ- ਲਾਨ ਬਾਲਜ਼, ਪੈਰਾ ਲਾਨ ਬਾਲਜ਼
- ਵਿਕਟੋਰੀਆ ਸਕੁਏਅਰ-ਅਥਲੈਟਿਕਸ
- ਵਾਰਵਿਕ ਸਾਈਕਲਿੰਗ
- ਵੈਸਟ ਪਾਰਕ ਸਾਈਕਲਿੰਗ
ਰਾਸ਼ਟਰਮੰਡਲ ਖੇਡਾਂ 2022 ਵਿੱਚ ਹਿੱਸਾ ਲੈਣ ਵਾਲੀ ਭਾਰਤੀ ਟੀਮ
ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦੇ ਕੁੱਲ 215 ਖਿਡਾਰੀਆਂ ਨੇ ਭਾਗ ਲਿਆ ਹੈ।। ਇਨ੍ਹਾਂ ਵਿੱਚ ਮੀਰਾਬਾਈ ਚਾਨੂ,ਲਵਲੀਨਾ ਬੋਰਗੋਹਾਈ, ਪੀਵੀ ਸਿੰਧੂ, ਸਾਕਸ਼ੀ ਮਲਿਕ,ਬਜਰੰਗ ਪੂਨੀਆ,ਨਿਖ਼ਤ ਜ਼ਰੀਨ ਵਰਗੇ ਨਾਮ ਸ਼ਾਮਿਲ ਹਨ।
ਭਾਰਤੀ ਟੀਮ ਕੁਸ਼ਤੀ, ਹਾਕੀ ਬੈਡਮਿੰਟਨ ਅਥਲੈਟਿਕਸ ਮਹਿਲਾ ਕ੍ਰਿਕਟ ਟੇਬਲ ਟੈਨਿਸ ਵਰਗੀਆਂ ਖੇਡਾਂ ਵਿੱਚ ਸ਼ਾਮਿਲ ਹਨ।
ਕਿਨ੍ਹਾਂ ਖੇਡਾਂ ਉੱਪਰ ਹੋਵੇਗੀ ਭਾਰਤ ਦੀ ਨਜ਼ਰ
ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ ਕੁਸ਼ਤੀ, ਭਾਰਤੋਲਨ, ਮੁੱਕੇਬਾਜ਼ੀ ਵਿੱਚ ਚੰਗੇ ਤਮਗੇ ਜਿੱਤਣ ਦੀ ਉਮੀਦ ਹੈ। ਭਾਰਤ ਨੇ ਪਹਿਲਾਂ ਵੀ ਇਨ੍ਹਾਂ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ।
ਹਾਕੀ ਵਿੱਚ ਭਾਰਤੀ ਟੀਮ ਤੋਂ ਉਮੀਦਾਂ ਹਨ ਅਤੇ ਇਸ ਨਾਲ ਹੀ ਬੈਡਮਿੰਟਨ ਵਿੱਚ ਭਾਰਤ ਆਪਣਾ ਕਮਾਲ ਦਿਖਾ ਸਕਦਾ ਹੈ।
ਕਿਨ੍ਹਾਂ ਖਿਡਾਰੀਆਂ ਉਪਰ ਹੋਵੇਗੀ ਭਾਰਤ ਦੀ ਨਜ਼ਰ
- ਪੀਵੀ ਸਿੰਧੂ
- ਲਕਸ਼ੈ ਸੇਨ
- ਕਿਦਾਂਬਰੀ ਸ੍ਰੀਕਾਂਤ
- ਅਮਿਤ ਪੰਘਲ
- ਨਿਖ਼ਤ ਜ਼ਰੀਨ
- ਮੀਰਾਬਾਈ ਚਾਨੂ
- ਵਿਨੇਸ਼ ਫੋਗਟ
- ਸਾਕਸ਼ੀ ਮਲਿਕ
- ਰਵੀ ਕੁਮਾਰ ਦਾਹੀਆ
- ਬਜਰੰਗ ਪੂਨੀਆ
ਇਹ ਵੀ ਪੜ੍ਹੋ-