ਹਾਂ ਪੱਖੀ ਰਹਿਣ ਦੇ 7 ਤਰੀਕੇ ਜੋ ਜ਼ਿੰਦਗੀ ਨੂੰ ਸੁਖਾਵਾਂ ਤੇ ਲਮੇਰਾ ਬਣਾਉਦੇ ਹਨ

ਸਾਲ 2022 ਦੇ ਨਾਲ ਪਿਛਲੇ ਦੋ ਸਾਲਾਂ ਤੋਂ ਪੂਰੀ ਦੁਨੀਆਂ ਉੱਪਰੋਂ ਵਿਸ਼ਵੀ ਮਹਾਮਾਰੀ ਦੀ ਜਕੜ ਵੀ ਢਿੱਲੀ ਪੈ ਰਹੀ ਹੈ।

ਹਾਲਾਂਕਿ ਜਦੋਂ ਲੱਗ ਰਿਹਾ ਸੀ ਕਿ ਸੰਸਾਰ ਪਹਿਲਾਂ ਨਾਲੋਂ ਹੋਰ ਦਿਆਲੂ ਅਤੇ ਸਹਿਣਸ਼ੀਲ ਬਣੇਗਾ ਤਾਂ ਰੂਸ ਦਾ ਯੂਕਰੇਨ ਉੱਪਰ ਹਮਲਾ ਸੁਰਖੀਆਂ ਵਿੱਚ ਆ ਗਿਆ ਹੈ।

ਪਹਿਲਾਂ ਮਹਾਮਾਰੀ ਅਤੇ ਹੁਣ ਜੰਗ ਦਾ ਸਾਇਆ। ਵਧ ਰਹੀ ਮਹਿੰਗਾਈ ਅਤੇ ਘਟਦੀ ਆਮਦਨੀ ਦੇ ਵਿੱਚ ਅਸੀਂ ਸਚਾਈ ਤੋਂ ਕਬੂਤਰ ਵਾਂਗ ਅੱਖਾਂ ਨਹੀਂ ਮੀਚ ਸਕਦੇ।

ਅਜਿਹੇ ਵਿੱਚ ਇੱਕ ਤੋਂ ਬਾਅਦ ਇੱਕ ਅਧਿਐਨ ਇਨ੍ਹਾਂ ਨਿਰਾਸ਼ਾਜਨਕ ਹਾਲਾਤ ਵਿੱਚ ਸਕਾਰਾਤਮਿਕ ਬਣੇ ਰਹਿਣ ਦਾ ਮਹੱਤਵ ਉਜਾਗਰ ਕਰ ਰਹੇ ਹਨ।

ਬੌਸਟਨ ਸਕੂਲ ਆਫ਼ ਮੈਡੀਸਨ ਦੇ ਅਧਿਐਨ ਮੁਤਾਬਕ ਜ਼ਿੰਦਗੀ ਪ੍ਰਤੀ ਸਕਾਰਤਮਿਕ ਰਵੀਏ ਵਾਲੇ ਲੋਕਾਂ ਦੇ ਮੁਰਝਾਏ ਰਹਿਣ ਵਾਲਿਆਂ ਦੇ ਮੁਕਾਬਲੇ 11 ਤੋਂ 15 ਫ਼ੀਸਦੀ ਜ਼ਿਆਦਾ ਦੇਰ ਜ਼ਿੰਦਾ ਰਹਿਣ ਦੀ ਸੰਭਾਵਨਾ ਹੁੰਦੀ ਹੈ।

ਕਿਉਂਕਿ ਉਹ ਲੋਕ ਜ਼ਿੰਦਗੀ ਦੇ ਚੰਗੇ ਪਹਿਲੂਆਂ ਦੀ ਕਦਰ ਕਰਦੇ ਹਨ, ਉਨ੍ਹਾਂ ਦੇ ਬੀਮਾਰ ਰਹਿਣ ਦੀ ਸੰਭਾਵਨਾ ਘੱਟ ਹੁੰਦੀ ਹੈ। ਉਹ ਲੋਕ ਨਕਾਰਮਿਕ ਲੋਕਾਂ ਨਾਲੋਂ ਜ਼ਿੰਦਗੀ ਵਿੱਚ ਵਧੀਆ ਰਿਸ਼ਤੇ ਹੰਢਾਉਂਦੇ ਹਨ। ਦੇਖਿਆ ਗਿਆ ਹੈ ਕਿ ਉਹ ਪੈਸੇ ਵੀ ਜ਼ਿਆਦਾ ਕਮਾਉਂਦੇ ਹਨ।

ਅਮੈਰੀਕਨ ਜਨਰਲ ਆਫ਼ ਐਪੀਡਿਮੌਲੋਜੀ ਵਿੱਚ ਸਾਲ 2016 ਵਿੱਚ ਛਪੇ ਇੱਕ ਅਧਿਐਨ ਮੁਤਾਬਕ ਹਾਲਾਂਕਿ 25 ਫ਼ੀਸਦੀ ਸਕਾਰਤਮਿਕ ਰਵਈਆ ਸਾਨੂੰ ਜ਼ੱਦ ਵਿੱਚ ਮਿਲਦਾ ਹੈ ਪਰ 75% ਅਸੀਂ ਇਸ ਨੂੰ ਖ਼ੁਦ ਵੀ ਵਿਕਸਿਤ ਕਰਦੇ ਹਾਂ।

ਇਸ ਲਈ ਕਿਹਾ ਜਾਵੇ ਤਾਂ ਸੁਧਾਰ ਦੀ ਗੁੰਜਾਇਸ਼ ਬਹੁਤ ਜ਼ਿਆਦਾ ਹੈ। ਇਸ ਲਈ ਜੇ ਤੁਸੀਂ ਨਿਰਾਸ਼ਾ ਦੇ ਹਨੇਰੇ ਵਿੱਚੋਂ ਨਿਕਲਣਾ ਚਾਹੁੰਦੇ ਹੋ ਤਾਂ ਇਹ ਸੁਝਾਅ ਮਦਦਗਾਰ ਹੋ ਸਕਦੇ ਹਨ-

ਪਹਿਲਾ: ਆਪਣੀ ਮੁਸ਼ਕਲ ਸਵੀਕਾਰ ਕਰੋ

ਕਿਸੇ ਵੀ ਮੁਸ਼ਕਲ ਨੂੰ ਹੱਲ ਕਰਨ ਦਾ ਪਹਿਲਾ ਕਦਮ ਹੁੰਦਾ ਹੈ, ਉਸ ਨੂੰ ਮੰਨ ਲੈਣਾ।

ਅਮੈਰੀਕਨ ਇੰਸਟੀਚਿਊਟ ਆਫ਼ ਕੌਗਨਿਟਿਵ ਥੈਰਿਪੀ ਦੇ ਐਲੀਸਨ ਫੰਕ ਨੇ ਬੀਬੀਸੀ ਮੁੰਡੋ ਨੂੰ ਦੱਸਿਆ, '' ਕਈ ਨਿਰਾਸ਼ਾਵਾਦੀ ਲੋਕ ਸੋਚਦੇ ਹਨ ਕਿ ਕੁਝ ਬੁਰਾ ਹੋਣ ਦੀ ਸੰਭਾਵਨਾ ਬਾਰੇ ਉਨ੍ਹਾਂ ਦੀ ਧਾਰਨਾ ਸਹੀ ਹੈ।

ਉਨ੍ਹਾਂ ਦੀ ਰਾਇ ਹੁੰਦੀ ਹੈ ਕਿ ਬੁਰੇ ਵਿਚਾਰ ਸਥਾਈ ਹਨ, ਸਾਰਿਆਂ ਵਿੱਚ ਹੁੰਦੇ ਹਨ ਪਰ ਹਰ ਕਿਸੇ ਵਿੱਚ ਵੱਖੋ-ਵੱਖ ਹੁੰਦੇ ਹਨ।''

ਉਹ ਕਹਿੰਦੇ ਹਨ ਕਿ ਜੇ ਤੁਹਾਨੂੰ ਹੇਠ ਲਿਖੇ ਵਿਚਾਰ ਅਕਸਰ ਆਉਂਦੇ ਹਨ ਤਾਂ ਸਾਵਧਾਨ ਹੋ ਜਾਓ-

ਮੇਰਾ ਨਾਲ ਹਮੇਸ਼ਾ ਇਹੀ ਹੁੰਦਾ ਹੈ

ਇਸ ਵਿੱਚ ਮੇਰਾ ਹੀ ਕਸੂਰ ਹੈ

ਮੈਨੂੰ ਹਮੇਸ਼ਾ ਇਦਾਂ ਹੀ ਮਹਿਸੂਸ ਹੁੰਦਾ ਰਹੇਗਾ

ਉਹ ਕਹਿੰਦੇ ਹਨ ਕਿ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਵਿੱਚ ਹਰ ਚੀਜ਼ ਸਾਡੇ ਕੰਟਰੋਲ ਵਿੱਚ ਨਹੀਂ ਹੈ।

ਇਹ ਵੀ ਪੜ੍ਹੋ:

ਦੂਜਾ: ਧੰਨਵਾਦੀ ਰਹਿਣ ਦਾ ਅਭਿਆਸ ਕਰੋ

ਜ਼ਿੰਦਗੀਆਂ ਦੀਆਂ ਨਿਆਮਤਾਂ ਲਈ ਧੰਨਵਾਦੀ ਰਹੋ। ਇਸ ਨੂੰ ਇੱਕ ਅਭਿਆਸ ਬਣਾ ਲਓ।

ਫੰਕ ਕਹਿੰਦੇ ਹਨ ਕਿ ਉਹ ਚੀਜ਼ਾਂ ਜੋ ਤੁਹਾਡੇ ਜੀਵਨ ਵਿੱਚ ਸਕਾਰਤਮਿਕ ਹਨ ਅਤੇ ਤੁਹਾਨੀਂ ਚੰਗੇ ਭਵਿੱਖ ਦੀ ਉਮੀਦ ਦਿੰਦੀਆਂ ਹਨ ਉਨ੍ਹਾਂ ਬਾਰੇ ਸੁਚੇਤ ਬਣੋ।

ਆਪਣੇ ਕਿਸੇ ਦੋਸਤ ਨੂੰ ਨਿਯਮਤ ਤੌਰ 'ਤੇ ਆਪਣੇ ''ਜੀਵਨ ਦੀਆਂ ਪੰਜ ਨਿਆਮਤਾਂ ਲਿਖ ਕੇ ਭੇਜੋ''। ਇਸ ਨਾਲ ਤੁਸੀਂ ਜ਼ਿਆਦ ਜਵਾਬਦੇਹ ਬਣੋਗੇ।

ਸਪੇਨ ਦੀ ਮਨੋਵਿਗਿਆਨੀ ਲੌਰਾ ਰੋਜਾਸ-ਮਾਰਕੋ, ਨਿੱਜੀ ਵਿਕਾਸ ਉੱਪਰ ਕਈ ਕਿਤਾਬਾਂ ਦੇ ਲੇਖਕ ਹਨ। ਉਹ ਕਹਿੰਦੇ ਹਨ ਕਿ ਮਹਾਮਾਰੀ ਦੌਰਾਨ ਆਪਣੇ ਮਰੀਜ਼ਾਂ ਨਾਲ ਕੰਮ ਕਰਦੇ ਹੋਏ ਉਨ੍ਹਾਂ ਨੇ ਆਪ ਵੀ ਅਜਿਹਾ ਹੀ ਕੀਤਾ ਸੀ।

ਉਨ੍ਹਾਂ ਨੇ ਬੀਬੀਸੀ ਮੁੰਡੋ ਨੂੰ ਦੱਸਿਆ ਕਿ ਕਿਵੇਂ ਦਿਨ ਵਿੱਚ 15 ਘੰਟੇ ਦੁੱਖਾਂ ਵਿੱਚ ਘਿਰੇ ਲੋਕਾਂ ਨਾਲ ਕੰਮ ਕਰਨ ਤੋਂ ਬਾਅਦ ਉਹ ਆਪਣੀ ਕਾਪੀ ਵਿੱਚ ਦਿਨ ਦੀਆਂ ਸਕਾਰਤਮਿਕ ਗੱਲਾਂ ਲਿਖਿਆ ਕਰਦੇ ਸਨ।

ਤੀਜਾ: ਨਿਰਾਸ਼ਾ ਲਈ ਵੀ ਥਾਂ ਰੱਖੋ

ਵਾਕਈ ਸਕਾਰਤਮਿਕ ਰਹਿਣ ਦਾ ਇੱਕ ਪਹਿਲੂ ਹੈ ਕਿ ਮੰਨ ਕੇ ਚੱਲੋ ਕਿ ਜ਼ਿੰਦਗੀ ਵਿੱਚ ਬੁਰੀਆਂ ਘਟਨਾਵਾਂ ਵੀ ਹੋਣਗੀਆਂ

ਇਸ ਦਾ ਮਤਲਬ ਇਹ ਨਹੀਂ ਹੈ ਕਿ ਹਰ ਰੋਜ਼ ਬਹੁਤ ਵਧੀਆ ਲੰਘੇਗਾ ਸਗੋਂ ਇਹ ਮੰਨਣਾ ਹੈ ਕਿ ਚੜ੍ਹਾਈਆਂ ਦੇ ਨਾਲ-ਨਾਲ ਨਿਵਾਣਾਂ ਵੀ ਜਿੰਦਗੀ ਵਿੱਚ ਆਉਂਦੀਆਂ ਰਹਿਣਗੀਆਂ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਹੋਣ ਵਾਲੇ ਦੇ ਫਿਕਰ ਕਰਦੇ ਰਹਿਣ ਨਾਲੋਂ ਆਪਣੇ-ਆਪ ਨੂੰ ਦੱਸੋ ਕਿ ਜੋ ''ਹੋਵੇਗਾ ਦੇਖ ਲਿਆ ਜਾਵੇਗਾ''।

ਚੌਥਾ: ਉਤਸ਼ਾਹਿਤ ਕਰਨ ਵਾਲੀਆਂ ਗਤੀਵਿਧੀਆਂ ਉਲੀਕੋ

ਫੰਕ ਕਹਿੰਦੇ ਹਨ, ''ਆਪਣੇ ਸ਼ਡਿਊਲ ਵਿੱਚ ਵਿਉਂਤੀਆਂ ਹੋਈਆਂ ਛੁੱਟੀਆਂ ਹੋਣ ਤਾਂ ਚੰਗਾ ਹੈ ਪਰ ਤੁਹਾਨੂੰ ਸੰਤੁਸ਼ਟ ਦੇਣ ਵਾਲੀਆਂ ਛੋਟੀਆਂ ਚੀਜ਼ਾਂ ਵੀ ਹੋ ਸਕਦੀਆਂ ਹਨ।''

ਮਨੋਵਿਗਿਆਨੀ ਕੁਝ ਮਿਸਾਲਾਂ ਦੇ ਦਿੰਦੇ ਹਨ, ''ਆਪਣੇ ਕਿਸੇ ਦੋਸਤ ਨਾਲ ਕੌਫ਼ੀ ਪੀਣ ਦਾ ਪਲਾਨ ਬਣਾਓ ਜਿਸ ਨੂੰ ਤੁਸੀਂ ਕਾਫ਼ੀ ਤੋਂ ਮਿਲੇ ਨਹੀਂ। ਬਾਹਰ ਜਾਣ ਬਾਰੇ ਕੁਝ ਪਲਾਨ ਕਰੋ।''

ਇਹ ਮੂਡ ਸਹੀ ਰੱਖਣ ਦੇ ਵੀ ਵਧੀਆ ਤਰੀਕੇ ਹਨ।

ਉਹ ਕਹਿੰਦੇ ਹਨ, ''ਸਾਨੂੰ ਪਤਾ ਹੈ ਕਿ ਸਕਾਰਤਮਿਕ ਮੂਡ ਅਤੇ ਚੰਗੀ ਨੀਂਦ, ਚੰਗੇ ਖਾਣੇ, ਨੁਕਸਾਨਦਾਇਕ ਚੀਜ਼ਾਂ ਤੋਂ ਪ੍ਰਰਹੇਜ਼ ਅਤੇ ਸਰੀਰਕ ਬੀਮਾਰੀਆਂ ਦੇ ਇਲਾਜ ਵਿੱਚ ਮਜ਼ਬੂਤ ਸਹਿ ਸੰਬੰਧ ਹੈ।''

ਪੰਜ: ਕਲਪਨਾ ਕਰੋ ਕਿ ਕਿਵੇਂ ਚੀਜ਼ਾਂ ਠੀਕ ਹੋਣਗੀਆਂ

ਮਨੋਵਿਗਿਆਨੀ ਲੌਰਾ ਰੋਜਾਸ-ਮਾਰਕੋ ਮੁਤਾਬਕ ''ਕਲਪਨਾ ਕਰਨਾ ਇੱਕ ਵਧੀਆ ਮਿੱਤਰ ਹੈ'' ਪਰ ''ਇਹ ਯਥਾਰਥਕ ਕਲਪਨਾ ਹੋਣੀ ਚਾਹੀਦੀ ਹੈ''।

ਉਹ ਕਹਿੰਦੇ ਹਨ, 'ਜੇ ਤੁਸੀਂ ਅਜਿਹੀ ਚੀਜ਼ ਦੀ ਕਲਪਨਾ ਕਰਦੇ ਹੋ ਜੋ ਤੁਸੀਂ ਚਾਹੁੰਦੇ ਹੋ ਤੁਹਾਡੇ ਨਾਲ ਹੋਵੇ ਤਾਂ ਇਸ ਨਾਲ ਤੁਹਾਡੇ ਦਿਮਾਗ ਵਿੱਚ ਸਕਾਰਾਤਮਿਕ ਰਵੀਆ ਪੈਦਾ ਹੋਵੇਗਾ।''

ਮਨੋਵਿਗਿਆਨਕ ਦਾ ਕਹਿਣਾ ਹੈ ਕਿ ਕਿਸੇ ਅਜਿਹੀ ਚੀਜ਼ ਵੱਲ ਵਧਣਾ ਜ਼ਿਆਦਾ ਸੁਖਾਲਾ ਹੁੰਦਾ ਹੈ। ਬਨਸਪਤ ਉਸਦੇ ਜੋ ਅਸੰਭਵ ਜਾਪਦੀ ਹੋਵੇ।

ਉਹ ਦੱਸਦੇ ਹਨ ਕਿ ਕਲੀਨੀਕਲ ਮਨੋਵਿਗਿਆਨ ਵਿੱਚ ਇਸ ਤਕਨੀਕ ਦੀ ਵਰਤੋਂ ਅਕਸਰ ਕੀਤੀ ਜਾਂਦੀ ਹੈ।

ਉਹ ਦੱਸਦੇ ਹਨ ਕਿ ਕਲਪਨਾ ਕਰੋ ਕਿ ਤੁਸੀਂ ਆਪਣੀਆਂ ਸ਼ਰਤਾਂ ਉੱਪਰ ਜ਼ਿੰਦਗੀ ਜੀਅ ਰਹੇ ਹੋ।

ਕਿਉਂਕਿ ਜਦੋਂ ਲੋਕ ''ਖੁਦ ਨੂੰ ਆਪਣੇ ਆਦਰਸ਼ ਵਜੋਂ ਦੇਖਦੇ ਹਨ ਤਾਂ ਉਹ ਉਨ੍ਹਾਂ ਮਿੱਥੇ ਮਾਨਕਾਂ ਵੱਲ ਵਧਣ ਲਈ ਆਪਣੇ ਆਪ ਨੂੰ ਧੱਕਾ ਦਿੰਦੇ ਹਨ।''

ਕਲਪਨਾ ਕਰਨਾ ਉਦੇਸ਼ ਮਿੱਥਣ ਵਿੱਚ ਵੀ ਲਾਭਦਾਇਕ ਹੈ।

ਇਸ ਤੋਂ ਇਲਵਾ ''ਹਾਸਲ ਕੀਤੇ ਜਾ ਸਕਣ ਵਾਲੇ ਉਦੇਸ਼ਾਂ ਵੱਲ ਵਧਣ ਨਾਲ ਸਾਡੇ ਵਿੱਚ ਪ੍ਰਪਤੀ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਅਸੀਂ ਹੋਰ ਚੜ੍ਹਦੀਕਲਾ ਵਿੱਚ ਮਹਿਸੂਸ ਕਰਦੇ ਹਾਂ।''

ਛੇਵਾਂ: ਖੁਦ ਨਾਲ ਤਰਕ ਕਰੋ

ਸਕਾਰਾਤਮਿਕ ਮਨੋਵਿਗਿਆਨ ਦੇ ਸੰਸਥਾਪਕ ਅਤੇ ਅਮਰੀਕੀ ਮਨੋਵਿਗਿਆਨੀ ਮਾਰਟਿਨ ਸੈਲੀਗਮੈਨ ਕਹਿੰਦੇ ਹਨ ਕਿ ਜਦੋਂ ਤੁਸੀਂ ਅਜਿਹੇ ਖੂਹ ਵਿੱਚ ਡਿੱਗ ਪੈਂਦੇ ਹੋ ਜਿੱਥੇ ਤੁਹਾਨੂੰ ਸਭ ਕੁਝ ਨਜ਼ਰ ਦਿਸਦਾ ਹੈ।

ਉਸ ਸਮੇਂ ਸਭ ਤੋਂ ਪਹਿਲਾ ਕਦਮ ਉਸ ਅਵਾਜ਼ ਨੂੰ ਪਛਾਨਣਾ ਹੁੰਦਾ ਹੈ ਜੋ ਨਕਾਰਤਮਿਕ ਟਿੱਪਣੀ ਕਰਦੀ ਹੈ। ਕੀ ਇਹ ਕੋਈ ਬਾਹਰੀ ਵਿਅਕਤੀ ਹੈ ਜੋ ਤੁਹਾਨੂੰ ਬੁਰਾ ਮਹਿਸੂਸ ਕਰਵਾਉਣਾ ਚਾਹੁੰਦਾ ਹੈ। ਉਸ ਨਾਲ ਇਸ ਬਾਰੇ ਦਲੀਲ ਕਰੋ।

ਇਸ ਅਵਾਜ਼ ਨਾਲ ਅੰਦਰੂਨੀ ਸੰਵਾਦ ਕਾਇਮ ਕਰਨਾ ਅਹਿਮ ਹੈ। ਉਸ ਅਵਾਜ਼ ਨੂੰ ਸਵਾਲ ਕਰੋ।

ਸੱਤਵਾਂ: ਜੋ ਤੁਹਾਡੇ ਕੰਟਰੋਲ ਵਿੱਚ ਨਹੀਂ ਹੈ ਉਸ ਨੂੰ ਸਵੀਕਾਰ ਕਰੋ

ਜਿੱਥੇ ਇਹ ਸੱਚ ਹੈ ਕਿ ਆਪਣੇ ਰਵੀਏ ਬਾਰੇ ਬਹੁਤ ਕੁਝ ਕੀਤੇ ਜਾ ਸਕਣ ਦੀ ਗੁੰਜਾਇਸ਼ ਹੁੰਦੀ ਹੈ। ਉੱਥੇ ਇਹ ਵੀ ਸਹੀ ਹੈ ਕਿ ਕਈ ਵਾਰ ਦੁਨੀਆਂ ਵਿੱਚ ਜੋ ਕੁਝ ਸਾਡੇ ਵੱਸੋਂ ਬਾਹਰ ਤੋਂ ਹੋ ਰਿਹਾ ਹੋਵੇ ਉਸ ਦੌਰਾਨ ਸਕਾਰਾਤਮਿਕ ਬਣੇ ਰਹਿਣਾ ਵੀ ਬਹੁਤ ਮੁਸ਼ਕਲ ਹੁੰਦਾ ਹੈ।

ਖਰਾਬ ਹੁੰਦਾ ਵਾਤਾਵਰਣ, ਹਥਿਆਰਬੰਦ ਸੰਘਰਸ਼ ਵਰਗੀਆਂ ਕਈ ਖ਼ਬਰਾਂ ਸਾਡੇ ਵਿੱਚ ਨਿਰਾਸ਼ਾ ਅਤੇ ਬੇਉਮੀਦੀ ਪੈਦਾ ਕਰਦੀਆਂ ਹਨ।

ਫੈਂਕ ਕਹਿੰਦੇ ਹਨ ਕਿ ਇਹ ਸਮਝਣਾ ਅਹਿਮ ਹੈ ਕਿ ਦੁਨੀਆਂ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਨਾਲ ਨਕਾਰਾਤਮਿਕ ਭਾਵਨਾਵਾਂ ਆਉਣੀਆਂ ਸੁਭਾਵਿਕ ਹਨ।

ਇਹ ਸਮਝਣਾ ਵੀ ਅਹਿਮ ਹੈ ਕਿ ਇਸ ਤਰ੍ਹਾਂ ਮਹਿਸੂਸ ਕਰਕੇ ਅਸੀਂ ਕਿਵੇਂ ਵੀ ਸਥਿਤੀ ਨੂੰ ਬਿਹਤਰ ਨਹੀਂ ਬਣਾ ਰਹੇ।

ਕਈ ਵਾਰ ਅਸੀਂ ਨਿਤਾਣਾ ਅਤੇ ਅਸਪਸ਼ਟ ਮਹਿਸੂਸ ਕਰਦੇ ਹਾਂ ਕਿ ਦੁਨੀਆਂ ਦਾ ਕੀ ਬਣੇਗਾ ਪਰ ਸਿਰਫ਼ ਇੱਕ ਹੀ ਚੀਜ਼ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ ਉਹ ਹੈ ਸਾਡਾ ਵਤੀਰਾ।

ਫੰਕ ਕਹਿੰਦੇ ਹਨ, ''ਆਪਣੀਆਂ ਭਾਵਨਾਵਾਂ ਨੂੰ ਵੀ ਉਵੇਂ ਹੀ ਪੇਸ਼ ਆਓ ਜਿਵੇਂ ਤੁਸੀਂ ਦੂਜਿਆਂ ਸਾਹਮਣੇ ਖੁਦ ਨੂੰ ਪੇਸ਼ ਕਰਦੇ ਹੋ। ਇਹੀ ਇਸਦਾ ਸਭ ਤੋਂ ਵਧੀਆ ਇਲਾਜ ਹੈ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)