You’re viewing a text-only version of this website that uses less data. View the main version of the website including all images and videos.
ਯੂਕਰੇਨ-ਰੂਸ ਜੰਗ: ਯੂਕਰੇਨ ਦੇ ਹਸਪਤਾਲ ਵਿੱਚ ਰੂਸੀ ਹਮਲੇ ਦੀ ਸ਼ਿਕਾਰ ਹੋਈ ਔਰਤ ਨੇ ਬੱਚੀ ਨੂੰ ਦਿੱਤਾ ਜਨਮ, ਜਾਣੋ ਕਿੱਸਾ
ਯੂਕਰੇਨ ਦੇ ਇੱਕ ਹਸਪਤਾਲ ਉੱਪਰ ਰੂਸ ਦੇ ਹਮਲੇ ਤੋਂ ਬਾਅਦ ਮਲਵੇ ਵਿੱਚੋਂ ਨਿਕਲ ਕੇ ਬਾਹਰ ਆਉਂਦੀ ਇੱਕ ਗਰਭਵਤੀ ਔਰਤ ਦੀ ਤਸਵੀਰ ਖਿੱਚੀ ਗਈ ਸੀ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉਸ ਔਰਤ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ।
ਆਪਣੇ ਗਰਭ ਦੇ ਆਖਰੀ ਦਿਨਾਂ ਵਿੱਚ ਇਹ ਔਰਤ ਮਾਰੀਆਨਾ ਵਿਸ਼ੇਗੀਰਸਕਿਆ ਸੀ। ਉਨ੍ਹਾਂ ਦੇ ਚਿਹਰੇ ਤੋਂ ਖੂਨ ਵਹਿ ਰਿਹਾ ਸੀ। ਤਸਵੀਰ ਵਿੱਚ ਉਹ ਮਲਵੇ ਨਾਲ ਭਰੀਆਂ ਪੌੜੀਆਂ ਉੱਤਰ ਕੇ ਥੱਲੇ ਆਉਂਦੀ ਦਿਖਾਈ ਦੇ ਰਹੀ ਹੈ। ਰੂਸ ਦੇ ਇਸ ਹਮਲੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ।
ਉਨ੍ਹਾਂ ਦੀ ਭਾਣਜੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਹਮਲੇ ਤੋਂ ਅਗਲੇ ਦਿਨ ਇੱਕ ਬੱਚੀ ਨੂੰ ਜਨਮ ਦਿੱਤਾ।
ਯੂਕਰੇਨ ਦੇ ਸੰਯੁਕਤ ਰਾਸ਼ਟਰ ਵਿੱਚ ਸਫ਼ੀਰ ਨੇ ਦੱਸਿਆ ਕਿ ਬੱਚੀ ਦਾ ਨਾਮ ਵੇਰੋਨਿਕਾ ਰੱਖਿਆ ਗਿਆ ਹੈ।
ਯੂਕਰੇਨ ਦੇ ਸੰਯੁਕਤ ਰਾਸ਼ਟਰ ਵਿੱਚ ਸਫ਼ੀਰ ਸਰਗੇ ਕਾਇਸਲਤਸਿਆ ਜਦੋਂ ਸੰਗਠਨ ਵਿੱਚ ਇਹ ਦੱਸ ਰਹੇ ਸਨ ਤਾਂ ਉਨ੍ਹਾਂ ਨੇ ਇੱਕ ਹੱਥ ਵਿੱਚ ਬੀਬੀ ਅਤੇ ਨਵਜਾਤ ਬੱਚੀ ਦੀ ਤਸਵੀਰ ਫੜੀ ਹੋਈ ਸੀ।
ਮਾਰੀਆਨਾ ਵਿਸ਼ੇਗੀਰਸਕਿਆ ਨੂੰ ਹਮਲੇ ਤੋਂ ਬਾਅਦ ਰੂਸ ਦੇ ਡਿਸਇਨਫਰਮੇਸ਼ਨ ਕੇਂਪੇਨ ਦਾ ਨਿਸ਼ਾਨਾ ਬਣਾਇਆ ਗਿਆ ਸੀ।
ਯੂਕੇ ਵਿੱਚ ਰੂਸੀ ਅੰਬੈਸੀ ਨੇ ਇੱਕ ਟਵੀਟ ਕੀਤਾ ਅਤੇ ਲਿਖਿਆ ਕਿ ਮਾਰੀਆਨਾ ਵਿਸ਼ੇਗੀਰਸਕਿਆ ਇੱਕ ਐਕਟਰਸ ਹਨ ਅਤੇ ਹਮਲੇ ਤੋਂ ਬਾਅਦ ਉਨ੍ਹਾਂ ਦੀ ਇਸ ਤਰ੍ਹਾਂ ਤਸਵੀਰ ਖਿੱਚੀ ਗਈ।
ਇਹ ਵੀ ਪੜ੍ਹੋ:
ਹਾਲਾਂਕਿ ਬੀਬੀਸੀ ਦੀ ਡਿਸਇਨਫਰਮੇਸ਼ਨ ਟੀਮ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਰੂਸ ਦਾ ਇਹ ਦਾਅਵਾ ਝੂਠ ਸੀ।
ਟਵਿੱਟਰ ਨੇ ਬਾਅਦ ਵਿੱਚ ਰੂਸ ਦੇ ਟਵੀਟ ਨੂੰ ''ਹਿੰਸਕ ਹਮਲਿਆਂ ਤੋਂ ਮੁਕਰਨ ਨਾਲ ਜੁੜੀਆਂ'' ਆਪਣੀਆਂ ਗਾਈਡਲਾਈਨਜ਼ ਦੀ ਉਲੰਘਣਾ ਕਹਿੰਦਿਆਂ ਹਟਾ ਦਿੱਤਾ।
ਇਹ ਵੀ ਦਾਅਵੇ ਕੀਤੇ ਗਏ ਕਿ ਮਾਰੀਆਨਾ ਤਾਂ ਗਰਭਵਤੀ ਵੀ ਨਹੀਂ ਸਨ। ਹਾਲਾਂਕਿ ਬਿਊਟੀ ਬਲਾਗ ਲੇਖਕਾ ਨੇ ਜਨਵਰੀ ਵਿੱਚ ਹੀ ਹਮਲੇ ਤੋਂ ਕੁਝ ਹਫ਼ਤੇ ਪਹਿਲਾਂ ਇਹ ਜਨਤਕ ਕੀਤਾ ਸੀ ਕਿ ਉਹ ਗਰਭਵਤੀ ਸਨ।
ਆਪਣੀ ਪੋਸਟ ਵਿੱਚ ਮਾਰੀਆਨਾ ਨੇ ਆਪਣੇ ਫੈਨਜ਼ ਨੂੰ ਪੁੱਛਿਆ ਸੀ ਕਿ ਹੋਣ ਵਾਲਾ ਬੱਚਾ ਮੁੰਡਾ ਹੋਵੇਗਾ ਜਾਂ ਕੁੜੀ।
ਸਰਗੇ ਕਾਇਸਲਤਸਿਆ ਸੰਗਠਨ ਦੀ ਬੈਠਕ ਵਿੱਚ ਮਾਰੀਆਨਾ ਦੀ ਤਸਵੀਰ ਲਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਕੋਲ ਇੱਕ ਖੁਸ਼ਖ਼ਬਰੀ ਹੈ।
''ਮਾਰੀਆਨਾ ਗਰਭਵਤੀ ਔਰਤ ਨੇ ਪਿਛਲੀ ਰਾਤ ਇੱਕ ਤੰਦਰੁਸਤ ਬੱਚੀ ਨੂੰ ਜਨਮ ਦਿੱਤਾ ਹੈ। ਬੱਚੀ ਦਾ ਨਾਮ ਵਿਰੋਨਿਕਾ ਹੈ। ਇੱਥੇ ਉਹ ਆਪਣੇ ਪਿਤਾ ਨਾਲ ਹੈ। ਕੋਈ ਫਰਕ ਨਹੀਂ ਪੈਂਦਾ ਉਸ ਬਾਰੇ, ਪਰਿਵਾਰ ਬਾਰੇ ਅਤੇ ਘਟਨਾ ਬਾਰੇ ਰੂਸੀਆਂ ਦੇ ਕੀ ਝੂਠ ਹਨ।''
ਸਰਗੇ ਨੇ ਅੱਗੇ ਕਿਹਾ ਰੂਸ ਵੱਲੋਂ ਮਾਰੀਓਪੋਲ ਵਿੱਚ 1500 ਨਾਗਰਿਕ ਮਾਰੇ ਗਏ ਹਨ। ਜੋ ਕਈ ਦਿਨਾਂ ਦੇ ਰੂਸੀ ਘੇਰੇ ਕਾਰਨ ਕਈ ਦਿਨਾਂ ਤੋਂ ਬਿਜਲੀ, ਪਾਣੀ ਤੋਂ ਬਿਨਾਂ ਰਹਿ ਰਹੇ ਸਨ। ਜਦਕਿ ਉਨ੍ਹਾਂ ਨੂੰ ਕੱਢਣ ਲਈ ਲਾਂਘਾ ਬਣਾਉਣ ਦੀਆਂ ਕਈ ਕੋਸ਼ਿਸ਼ਾਂ ਨਾਕਮ ਹੋ ਗਈਆਂ ਸਨ। ਯੂਕਰੇਨ ਨੇ ਕਿਹਾ ਸੀ ਕਿ ਇੱਕ ਬੱਚੇ ਸਮੇਤ ਹਸਪਤਾਲ ਉੱਪਰ ਇਸ ਰੂਸੇ ਹਮਲੇ ਦੌਰਾਨ ਤਿੰਨ ਜਣਿਆਂ ਦੀ ਜਾਨ ਗਈ ਸੀ।
ਸਰਗੇ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਯੂਕਰੇਨ ਦੇ ਸ਼ਹਿਰਾਂ ਵਿੱਚ ਲੋਕ ਸਮੂਹਿਕ ਕਬਰਾਂ ਵਿੱਚ ਦਫ਼ਨਾਏ ਜਾ ਰਹੇ ਹਨ।
ਕਈ ਟੈਕ ਕੰਪਨੀਆਂ ਰੂਸ ਵੱਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਨੂੰ ਰੋਕਣ ਲਈ ਰੂਸੀ ਮੀਡੀਆ ਅਦਾਰਿਆਂ ਨੂੰ ਬੈਨ ਕਰ ਰਹੇ ਹਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ: