You’re viewing a text-only version of this website that uses less data. View the main version of the website including all images and videos.
ਯੂਕਰੇਨ-ਰੂਸ ਜੰਗ: ਜੰਗ ਦੌਰਾਨ ਮੁਲਕ ਨਾ ਛੱਡਣ ਵਾਲੀ ਯੂਕਰੇਨ ਦੇ ਰਾਸ਼ਟਰਪਤੀ ਦੀ ਪਤਨੀ ਓਲੇਨਾ ਜ਼ੇਲੇਂਸਕਾ ਕੌਣ ਹੈ
- ਲੇਖਕ, ਡਰਾਫਟਿੰਗ
- ਰੋਲ, ਬੀਬੀਸੀ ਨਿਊਜ਼ ਵਰਲਡ
ਜਦੋਂ ਰੂਸ ਯੂਕਰੇਨ ਜੰਗ ਦੀ ਸ਼ੁਰੂਆਤ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਕਥਿਤ ਤੌਰ 'ਤੇ ਦੇਸ਼ ਛੱਡਣ ਦਾ ਵਿਕਲਪ ਮਿਲਿਆ ਸੀ ਤਾਂ ਉਹਨਾਂ ਨੇ ਸਪੱਸ਼ਟ ਤੌਰ ਤੇ ਆਖਿਆ ਸੀ ਕਿ ਉਨ੍ਹਾਂ ਨੂੰ ਹਥਿਆਰ ਚਾਹੀਦੇ ਹਨ ਨਾ ਕਿ ਬਾਹਰ ਨਿਕਲਣ ਲਈ ਰਾਹ।
ਉਨ੍ਹਾਂ ਦੀ ਪਤਨੀ ਓਲੇਨਾ ਜ਼ੇਲੇਂਸਕੀ ਅਤੇ ਦੋ ਬੱਚੇ ਸਾਸ਼ਾ ਅਤੇ ਸੀਰਲ ਨੇ ਵੀ ਦੇਸ਼ ਵਿੱਚ ਹੀ ਰਹਿਣ ਦਾ ਫ਼ੈਸਲਾ ਕੀਤਾ ਸੀ।
ਹੁਣ ਯੂਕਰੇਨ ਦੇ ਰਾਸ਼ਟਰਪਤੀ ਨੇ ਆਖਿਆ ਹੈ ਕਿ ਉਨ੍ਹਾਂ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਰੂਸ ਦੇ ਨਿਸ਼ਾਨੇ 'ਤੇ ਹੈ ਤਾਂ ਸਾਰੀਆਂ ਨਜ਼ਰਾਂ ਦੇਸ਼ ਦੀ ਪ੍ਰਥਮ ਮਹਿਲਾ ਵੱਲ ਹਨ। ਸੁਰੱਖਿਆ ਕਾਰਨਾਂ ਕਰ ਕੇ ਉਨ੍ਹਾਂ ਦੇ ਠਿਕਾਣਿਆਂ ਬਾਰੇ ਨਹੀਂ ਦੱਸਿਆ ਜਾ ਰਿਹਾ।
ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੇ ਸਾਫ ਕਰ ਦਿੱਤਾ ਹੈ ਕੀ ਉਹ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਨਾਲ ਖੜ੍ਹੇ ਹਨ।
ਦੁਨੀਆਂ ਨੂੰ ਸੱਚ ਦੱਸੋ
ਪਿਛਲੇ ਹਫ਼ਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ,"ਅੱਜ ਮੈਂ ਰੋਣਾ ਜਾਂ ਘਬਰਾਉਣਾ ਨਹੀਂ ਹੈ। ਮੈਂ ਸ਼ਾਂਤ ਰਹਿਣਾ ਹੈ ਕਿਉਂਕਿ ਮੇਰੇ ਬੱਚੇ ਮੇਰੇ ਤੋਂ ਪ੍ਰੇਰਨਾ ਲੈ ਰਹੇ ਹਨ। ਮੈਂ ਉਨ੍ਹਾਂ ਦੇ,ਆਪਣੇ ਪਤੀ ਦੇ ਅਤੇ ਤੁਹਾਡੇ ਸਭ ਦੇ ਨਾਲ ਰਹਿਣਾ ਹੈ।"
ਇਸ ਦੇ ਨਾਲ ਹੀ ਇਕ ਹੋਰ ਸੁਨੇਹਾ ਵੀ ਸਾਂਝਾ ਕੀਤਾ ਗਿਆ। ਇਹ ਸੁਨੇਹਾ ਦੂਸਰੇ ਦੇਸ਼ਾਂ ਦੀਆਂ ਪ੍ਰਥਮ ਮਹਿਲਾਵਾਂ ਦੇ ਨਾਮ ਸੀ।
ਓਲੇਨਾ ਨੇ ਲਿਖਿਆ,"ਮੈਨੂੰ ਕਈ ਮਹਿਲਾਵਾਂ ਨੇ ਪੁੱਛਿਆ ਹੈ ਕਿ ਉਹ ਕਿਸ ਤਰ੍ਹਾਂ ਯੂਕਰੇਨ ਦੀ ਸਹਾਇਤਾ ਕਰ ਸਕਦੀਆਂ ਹਨ।"
"ਮੇਰਾ ਜਵਾਬ ਹੈ-ਦੁਨੀਆਂ ਨੂੰ ਸੱਚ ਦੱਸ ਕੇ"
44 ਸਾਲਾ ਓਲੇਨਾ ਬਾਰੇ ਦੁਨੀਆਂ ਹੋਰ ਕੀ ਜਾਂਦੀ ਹੈ, ਜਿਨ੍ਹਾਂ ਦੇ ਇੰਸਟਾਗ੍ਰਾਮ 'ਤੇ ਵੀਹ ਲੱਖ ਫਾਲੋਅਰ ਹਨ।
ਇਹ ਵੀ ਪੜ੍ਹੋ:
ਜਦੋਂ ਚੋਣਾਂ ਲੜਨ ਬਾਰੇ ਦੱਸਣਾ ਭੁੱਲੇ ਪਤੀ
ਓਲੇਨਾ ਦਾ ਪਾਲਣ ਪੋਸ਼ਣ ਕਰੀਵੀ ਰਿਹ ਸ਼ਹਿਰ ਵਿਖੇ ਹੋਇਆ ਹੈ। ਉਨ੍ਹਾਂ ਦੇ ਪਤੀ ਵੀ ਇੱਥੋਂ ਦੇ ਹੀ ਹਨ।
ਦੋਹੇਂ ਇੱਕ ਦੂਜੇ ਨੂੰ ਕਾਲਜ ਦੇ ਦਿਨਾਂ ਤੋਂ ਜਾਣਦੇ ਹਨ। ਓਲੇਨਾ ਨੇ ਆਰਕੀਟੈਕਚਰ ਦੀ ਪੜ੍ਹਾਈ ਕੀਤੀ ਹੈ ਅਤੇ ਉਨ੍ਹਾਂ ਦੇ ਪਤੀ ਨੇ ਕਾਨੂੰਨ ਦੀ।
ਇਹ ਗੱਲ ਹੋਰ ਹੈ ਕਿ ਬਾਅਦ ਵਿੱਚ ਦੋਨਾਂ ਨੇ ਆਪਣੀ ਆਪਣੀ ਪੜ੍ਹਾਈ ਤੋਂ ਵੱਖਰਾ ਰਾਹ ਚੁਣਿਆ ਜੋ ਸੀ ਕਾਮੇਡੀ ਦਾ।
ਉਨ੍ਹਾਂ ਨੇ ਆਪਣੇ ਆਪ ਨੂੰ ਵੋਲੋਦੀਮੀਰ ਜ਼ੇਲੇਂਸਕੀ ਦੀ ਕੰਪਨੀ ਕਵਾਟਲ 95 ਦੇ ਲੇਖੇ ਲਗਾ ਦਿੱਤਾ ਜਿੱਥੇ ਉਹ ਸਕ੍ਰੀਨ ਪਲੇਅ ਲਿਖਦੇ ਸਨ।
2013 ਵਿੱਚ ਅੱਠ ਸਾਲਾਂ ਦੇ ਪਿਆਰ ਤੋਂ ਬਾਅਦ ਦੋਹਾਂ ਦਾ ਵਿਆਹ ਹੋ ਗਿਆ ਅਤੇ ਇਕ ਸਾਲ ਬਾਅਦ ਉਨ੍ਹਾਂ ਦੀ ਬੇਟੀ ਹੋਈ। 2013 ਵਿੱਚ ਉਨ੍ਹਾਂ ਦੇ ਬੇਟੇ ਦਾ ਜਨਮ ਹੋਇਆ।
ਜ਼ੇਲੇਂਸਕਾ ਨੂੰ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ਸੀ ਪਰ ਉਨ੍ਹਾਂ ਦੇ ਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ 2019 ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਜਿੱਤੀਆਂ। 73 ਫ਼ੀਸਦ ਤੋਂ ਵੱਧ ਵੋਟਾਂ ਉਨ੍ਹਾਂ ਦੇ ਪਤੀ ਨੂੰ ਮਿਲੀਆਂ ਸਨ।
ਜ਼ੇਲੇਂਸਕਾ ਨੂੰ ਆਪਣੇ ਪਤੀ ਦੇ ਚੋਣ ਲੜਨ ਬਾਰੇ ਵੀ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਿਆ ਸੀ।
"ਮੈਨੂੰ ਚੋਣਾਂ ਲੜਨ ਬਾਰੇ ਕਿਉਂ ਨਹੀਂ ਦੱਸਿਆ?" ਜ਼ੇਲੇਂਸਕਾ ਨੇ ਪੁੱਛਿਆ ਤਾਂ ਅੱਗੋਂ ਜ਼ੇਲੇਂਸਕੀ ਨੇ ਜਵਾਬ ਦਿੱਤਾ ਕਿ ਉਹ ਭੁੱਲ ਗਏ।
ਜ਼ੇਲੇਂਸਕੀ ਮੁਤਾਬਕ ਬਾਅਦ ਵਿੱਚ ਉਨ੍ਹਾਂ ਦੀ ਪਤਨੀ ਨੇ ਇਸ ਬਾਰੇ ਉਨ੍ਹਾਂ ਦੀ ਬਹੁਤ ਸਹਾਇਤਾ ਕੀਤੀ।
ਹਾਲਾਂਕਿ ਜ਼ੇਲੇਂਸਕਾ ਮੀਡੀਆ ਵਿੱਚ ਯਾਦ ਆਉਣਾ ਪਸੰਦ ਨਹੀਂ ਕਰਦੇ ਪਰ ਹੁਣ ਉਹ ਸੋਸ਼ਲ ਮੀਡੀਆ ਦੀ ਪਹੁੰਚ ਦੀ ਵਰਤੋਂ ਕਰਕੇ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਲਈ ਸਹਾਇਤਾ ਇਕੱਠੀ ਕਰ ਰਹੇ ਹਨ।
ਪਰਦੇ ਪਿੱਛੇ ਰਹਿਣਾ ਹੈ ਪਸੰਦ
2019 ਵਿੱਚ ਫੋਕਸ ਮੈਗਜ਼ੀਨ ਨੇ ਉਨ੍ਹਾਂ ਨੂੰ 100 ਸਭ ਤੋਂ ਵੱਧ ਪ੍ਰਭਾਵਸ਼ਾਲੀ ਯੂਕਰੇਨੀ ਨਾਗਰਿਕਾਂ ਦੀ ਸੂਚੀ ਚ' ਰੱਖਿਆ ਸੀ।
ਜ਼ੇਲੇਂਸਕਾ ਯੂਕਰੇਨ ਦੇ ਵੋਗ ਮੈਗਜ਼ੀਨ ਦੇ ਕਵਰ ਉੱਤੇ ਵੀ ਆ ਚੁੱਕੇ ਹਨ। ਆਪਣੀ ਇੰਟਰਵਿਊ ਵਿਚ ਉਨ੍ਹਾਂ ਨੇ ਦੇਸ਼ ਦੇ ਪ੍ਰਥਮ ਮਹਿਲਾ ਹੋਣ ਬਾਰੇ ਆਪਣੇ ਮਿਸ਼ਨ ਅਤੇ ਰਹਿਣ ਸਹਿਣ ਬਾਰੇ ਵੀ ਗੱਲ ਕੀਤੀ ਸੀ।
ਦੇਸ਼ ਦੀ ਪ੍ਰਥਮ ਮਹਿਲਾ ਬਣਨ ਤਬਾਦਲੇ ਨਾਲ ਆਪਣੇ ਜੀਵਨ ਵਿੱਚ ਜੋ ਬਦਲਾਅ ਲੈ ਕੇ ਆਉਣੇ ਪਏ ਇਸ ਦਾ ਜ਼ਿਕਰ ਵੀ ਉਨ੍ਹਾਂ ਨੇ ਕੀਤਾ ਸੀ।
ਉਨ੍ਹਾਂ ਨੇ ਆਖਿਆ ਸੀ,"ਮੈਨੂੰ ਪਰਦੇ ਦੇ ਪਿੱਛੇ ਰਹਿਣਾ ਪਸੰਦ ਹੈ। ਜ਼ੇਲੇਂਸਕੀ ਸਭ ਕੁਝ ਅੱਗੇ ਹੋ ਕੇ ਸੰਭਾਲਦੇ ਹਨ।"
"ਮੈਨੂੰ ਜੋਕ ਦੱਸਣੇ ਪਸੰਦ ਨਹੀਂ ਹਨ। ਇਹ ਮੇਰੀ ਸ਼ਖ਼ਸੀਅਤ ਦਾ ਹਿੱਸਾ ਨਹੀਂ ਹਨ ਪਰ ਲੋਕਾਂ ਨਾਲ ਘੁਲਣਾ ਮਿਲਣਾ ਪਸੰਦ ਹੈ। ਸਮਾਜ ਦੇ ਮੁੱਦਿਆਂ ਉਪਰ ਲੋਕਾਂ ਦਾ ਧਿਆਨ ਖਿੱਚਨਾ ਵਧੀਆ ਹੈ।"
ਜਿਨ੍ਹਾਂ ਸਮਾਜਿਕ ਮੁੱਦਿਆਂ ਨਾਲ ਉਹ ਜੁੜੇ ਹਨ ਉਨ੍ਹਾਂ ਵਿਚ ਬੱਚਿਆਂ ਦਾ ਪੋਸ਼ਣ,ਘਰੇਲੂ ਹਿੰਸਾ ਵਿਰੁੱਧ ਲੜਾਈ ਅਤੇ ਪੈਰਾਲੰਪਿਕਸ ਸ਼ਾਮਿਲ ਹਨ।
ਇਹ ਵੀ ਪੜ੍ਹੋ: