ਵੋਲੋਦੀਮੀਰ ਜ਼ੇਲੇਂਸਕੀ ਬਾਰੇ ਸੋਸ਼ਲ ਮੀਡੀਆ: ‘ਸਾਨੂੰ ਅਜਿਹਾ ਰਾਸ਼ਟਰਪਤੀ ਚਾਹੀਦਾ ਪਰ ਸਾਨੂੰ ਨੇਤਾ ਮਿਲ ਜਾਂਦੇ ਹਨ’

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਸੜਕ 'ਤੇ ਉਤਰੇ ਹੋਏ ਹਨ। ਉਹ ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਜੰਗ ਬਾਰੇ ਲਗਾਤਾਰ ਵੀਡੀਓ ਪੋਸਟ ਕਰ ਰਹੇ ਹਨ।

ਉਨ੍ਹਾਂ ਨੇ ਸ਼ਨੀਵਾਰ ਨੂੰ ਰਾਜਧਾਨੀ ਕੀਵ ਦੀਆਂ ਸੜਕਾਂ ਤੋਂ ਇੱਕ ਵੀਡੀਓ ਜਾਰੀ ਕੀਤਾ। ਵੀਡੀਓ ਵਿੱਚ ਕਹਿ ਰਹੇ ਹਨ ਕਿ ਅਸੀਂ ਹਥਿਆਰ ਨਹੀਂ ਸੁੱਟਾਂਗੇ ਅਤੇ ਲੜਦੇ ਰਹਾਂਗੇ।

ਸ਼ੁੱਕਰਵਾਰ ਰਾਤ ਵੀ ਉਨ੍ਹਾਂ ਯੂਕਰੇਨ ਦੇ ਪੀਐੱਮ ਤੇ ਸਲਾਹਕਾਰਾਂ ਨਾਲ ਇੱਕ ਵੀਡੀਓ ਜਾਰੀ ਕੀਤਾ ਸੀ।

ਸੋਸ਼ਲ ਮੀਡੀਆ 'ਤੇ ਜ਼ੇਲੇਂਸਕੀ ਨੇ ਇਹ ਵੀਡੀਓ ਪਾ ਕੇ ਮੁਲਕ ਦੀ ਰੱਖਿਆ ਹਰ ਹਾਲ ਵਿੱਚ ਕਰਨ ਦੀ ਗੱਲ ਆਖੀ। ਇਸ ਤੋਂ ਪਹਿਲਾਂ ਜ਼ੇਲੇਂਸਕੀ ਮਿਲਟਰੀ ਦੀ ਵਰਦੀ ਵਿੱਚ ਵੀ ਸੈਨਿਕਾਂ ਨਾਲ ਦੇਖੇ ਗਏ ਸਨ।

ਸੋਸ਼ਲ ਮੀਡੀਆ ਉੱਪਰ ਵੋਲਦੀਮੀਰ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਆਪਣੇ ਲੋਕਾਂ ਦੇ ਨਾਲ ਜੰਗ ਦੇ ਮੈਦਾਨ ਵਿੱਚ ਖੜ੍ਹਨ ਅਤੇ ਹੌਂਸਲਾ ਵਧਾਉਣ ਲਈ ਸ਼ਲਾਘਾ ਕਰ ਰਹੇ ਹਨ।

ਸ਼ਨਿੱਚਰਵਾਰ ਸ਼ਾਮ ਨੂੰ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਗੱਲਬਾਤ ਕੀਤੀ ਅਤੇ ਸੰਯੁਕਤ ਰਾਸ਼ਟਰ ਵਿੱਚ ਹਮਾਇਤ ਦੀ ਮੰਗ ਕੀਤੀ।

ਜ਼ੇਲੇਂਸਕੀ ਵੱਲੋਂ ਕੀਵ ਦੀ ਸੜਕ ਤੋਂ ਕੀਤੇ ਵੀਡੀਓ ਟਵੀਟ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ “ਅਸੀਂ ਹਥਿਆਰ ਨਹੀਂ ਸੁੱਟਾਂਗੇ” ਥੱਲੇ ਵੀ ਲੋਕਾਂ ਨੇ ਆਪਣੀ ਰਾਇ ਜ਼ਾਹਰ ਕੀਤੀ।

ਟਵਿੱਟਰ ਉੱਪਰ ਲੋਕਾ ਜ਼ੇਲੇਂਸਕੀ ਨਾਲ ਜੁੜੇ ਕਈ ਹੈਸ਼ਟੈਗ ਵਰਤ ਰਹੇ ਹਨ।

ਇਹ ਵੀ ਪੜ੍ਹੋ:

ਡੋਰੇਨ ਕੋਰੈਲਿਸ ਨੇ ਲਿਖਿਆ ਕਿ, “ਮੈਨੂੰ ਕੁਝ ਪਤਾ ਨਹੀਂ ਕਿ ਤੁਸੀਂ ਕੀ ਕਿਹਾ ਪਰ ਮੈਂ ਤੁਹਾਡੀ ਪ੍ਰਸ਼ੰਸਾ ਕਰਦੀ ਹਾਂ। ਤਕੜੇ ਰਹੋ!”

ਪੌਲ ਮਸੌਰੇ ਨੇ ਲਿਖਿਆ,'ਇਮਾਨਦਾਰੀ ਨਾਲ ਜ਼ਲੈਂਸਕੀ ਮਿਥਕਾਂ ਵਰਗੇ ਨਾਇਕ ਲੱਗਦੇ ਹਨ। ਉਹ ਲੋਕਤੰਤਰ ਬਨਾਮ ਆਟੋਕ੍ਰੇਸੀ ਦੇ ਦੌਰ ਵਿੱਚ ਪਹਿਲੇ ਮਹਾਨ ਨਾਇਕ ਹਨ।’

ਕੀਰਾ ਰੁਡਿਕ ਨੇ ਲਿਖਿਆ,'ਮੈਂ ਕਲਾਸ਼ਨੀਕੋਵ ਚਲਾਉਣੀ ਸਿੱਖੀ ਹੈ ਅਤੇ ਹਥਿਆਰ ਚੁੱਕਣ ਲਈ ਤਿਆਰ ਹਾਂ। ਇਹ ਅਦਭੁਤ ਹੈ ਕਿ ਕੁਝ ਦਿਨ ਪਹਿਲਾਂ ਤੱਕ ਇਹ ਮੇਰੇ ਦਿਮਾਗ ਵਿੱਚ ਨਹੀਂ ਆਉਣਾ ਸੀ। ਸਾਡੀਆਂ ਔੜਤਾਂ ਵੀ ਸਾਡੀ ਮਿੱਟੀ ਦੀ ਸਾਡੇ ਬੰਦਿਆਂ ਵਾਂਗ ਹੀ ਰਾਖੀ ਕਰਨਗੀਆਂ।'

ਇੱਕ ਹੋਰ ਟਵਿੱਟਰ ਯੂਜ਼ਰ ਤਰੁਪਤੀ ਪ੍ਰਕਾਸ਼ ਨੇ ਲਿਖਿਆ, ''ਪਤਾ ਨਹੀਂ ਅਸੀਂ ਇਤਿਹਾਸ ਦੇ ਚੰਗੇ ਪਾਸੇ ਖੜ੍ਹਨ ਵਾਲੇ ਹਾਂ ਜਾਂੜੇਪਾਸੇ ਪਰ ਆਪਣੀ ਕੌਮ ਲਈ ਲੜ ਰਿਹਾ ਇਹ ਨਾਇਕ ਭਾਵੁਕ ਕਰਦਾ ਹੈ''

ਮਨੀਤ ਨੇ ਲਿਖਿਆ,''ਸਾਨੂੰ ਸਾਰਿਆਂ ਨੂੰ ਜ਼ਲੇਂਸਕੀ ਵਰਗਾ ਰਾਸ਼ਟਰਪਤੀ ਚਾਹੀਦਾ ਹੈ ਜਦਕਿ ਸਾਨੂੰ ਮਿਲਦੇ ਸਿਆਸਤਦਾਨ ਹਨ।''

ਡੇਨ ਰਾਥੇਰ ਨੇ ਰੂਸੀ ਟੈਨਿਸ ਖਿਡਾਰੀ ਐਂਡਰੇ ਰੁਬਲੇਵ ਦੀ ਇੱਕ ਵੀਡੀਓ ਰਿਟਵੀਟ ਕੀਤੀ ਅਤੇ ਲਿਖਿਆ- ''ਬਹਾਦਰੀ''

ਵੀਡੀਓ ਵਿੱਚ ਰੁਬਲੇਵ ਦੁਬਈ ਟੈਨਿਸ ਚੈਂਪੀਅਨਸ਼ਿਪ ਦੇ ਮੈਚ ਤੋਂ ਬਾਅਦ ਫਿਲਮਾਂਕਣ ਕਰ ਰਹੇ ਕੈਮਰਾਮੈਨ ਕੋਲ ਜਾਂਦੇ ਹਨ ਅਤੇ ਉਸ ਦੇ ਲੈਂਜ਼ ਉੱਪਰ ਪੈਨ ਨਾਲ ''ਜੰਗ ਨਹੀਂ ਪਲੀਜ਼'' ਲਿਖ ਦਿੰਦੇ ਹਨ।

ਟਵੀਟ ਦੇਖਣ ਲਈ ਇੱਥੇ ਕਲਿੱਕ ਕਰੋ।

ਯੂਕਰੇਨ 'ਤੇ ਰੂਸ ਦੇ ਹਮਲੇ ਨੇ ਇਸ ਰਾਸ਼ਟਰੀ ਨੇਤਾ ਨੂੰ ਇੱਕ ਅੰਤਰਰਾਸ਼ਟਰੀ ਸੰਕਟ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ ਹੈ। ਇੱਕ ਵਾਰ ਫਿਰ ਰੂਸ ਦੇ ਨਾਲ ਪੱਛਮ ਦੇ ਸ਼ੀਤ ਯੁੱਧ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ।

44 ਸਾਲਾ ਰਾਸ਼ਟਰਪਤੀ ਨੇ ਬੇਹੱਦ ਸਾਵਧਾਨੀ ਨਾਲ ਇੱਕ ਪਾਸੇ ਪੱਛਮੀ ਦੇਸਾਂ ਤੋਂ ਸਮਰਥਨ ਮੰਗਿਆ ਤੇ ਨਾਲ ਹੀ ਆਪਣੇ ਹਮਵਤਨੀਆਂ ਵਿੱਚ ਘਬਰਾਹਟ ਨਾ ਫੈਲੇ ਇਸ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)