ਇਸ਼ਕ ਲਈ ਸ਼ਾਹੀ ਰੁਤਬੇ ਨੂੰ ਠੋਕਰ ਮਾਰਨ ਵਾਲੀ ਰਾਜਕੁਮਾਰੀ

ਜਪਾਨ ਦੀ ਰਾਜਕੁਮਾਰੀ ਮਾਕੋ ਨੇ ਆਪਣੇ ਕਾਲਜ ਦੇ ਬੁਆਏਫਰੈਂਡ ਕੀ ਕੋਮੂਰੋ ਨਾਲ ਵਿਆਹ ਕਰਵਾ ਲਿਆ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਸ਼ਾਹੀ ਦਰਜਾ ਖ਼ਤਮ ਹੋ ਗਿਆ ਹੈ।

ਜਪਾਨੀ ਕਾਨੂੰਨ ਤਹਿਤ, ਸ਼ਾਹੀ ਪਰਿਵਾਰ ਦੀ ਔਰਤ ਮੈਂਬਰ ਜੇਕਰ "ਆਮ" ਨਾਗਰਿਕ ਨਾਲ ਵਿਆਹ ਕਰਵਾ ਲੈਂਦੀ ਹੈ ਤਾਂ ਆਪਣਾ ਸ਼ਾਹੀ ਦਰਜਾ ਗੁਆ ਲੈਂਦੀ ਹੈ।

ਹਾਲਾਂਕਿ, ਪੁਰਸ਼ ਮੈਂਬਰਾਂ ਨਾਲ ਅਜਿਹਾ ਨਹੀਂ ਹੈ।

ਉਨ੍ਹਾਂ ਨੇ ਸ਼ਾਹੀ ਵਿਆਹ ਦੇ ਰੀਤੀ-ਰਿਵਾਜ ਵੀ ਛੱਡ ਦਿੱਤੇ ਅਤੇ ਸ਼ਾਹੀ ਔਰਤਾਂ ਨੂੰ ਪਰਿਵਾਰ ਤੋਂ ਜਾਣ ਵੇਲੇ ਦਿੱਤੇ ਜਾਣ ਵਾਲੀ ਭੁਗਤਾਨ ਲੈਣ ਤੋਂ ਵੀ ਮਨ੍ਹਾਂ ਕਰ ਦਿੱਤਾ।

ਉਹ ਇਸ ਤਰ੍ਹਾਂ ਦੋਵੇਂ ਚੀਜ਼ਾਂ ਨੂੰ ਇਨਕਾਰ ਨੂੰ ਕਰਨ ਵਾਲੀ ਸ਼ਾਹੀ ਪਰਿਵਾਰ ਦੀ ਪਹਿਲੀ ਔਰਤ ਹੈ।

ਜੋੜਾ ਵਿਆਹ ਤੋਂ ਬਾਅਦ ਅਮਰੀਕਾ ਜਾ ਸਕਦਾ ਹੈ, ਜਿੱਥੇ ਕੋਮੂਰੋ ਇੱਕ ਵਕੀਲ ਵਜੋਂ ਕੰਮ ਕਰਦੇ ਹਨ।

ਇਸ ਤਰ੍ਹਾਂ ਇਸ ਜੋੜੇ ਦੀ ਤੁਲਨਾ ਬ੍ਰਿਟੇਨ ਦੇ ਸ਼ਾਹੀ ਜੋੜੇ ਮੇਘਨ ਮਾਰਕਲ ਅਤੇ ਪ੍ਰਿੰਸ ਹੈਰੀ ਨਾਲ ਕੀਤੀ ਜਾ ਰਹੀ ਹੈ। ਜਾਪਾਨ ਵਿੱਚ ਉਨ੍ਹਾਂ ਨੂੰ "ਜਾਪਾਨ ਦੇ ਹੈਰੀ ਅਤੇ ਮੇਘਨ" ਦਾ ਨਾਮ ਦਿੱਤਾ ਜਾ ਰਿਹਾ ਹੈ।

ਮਾਰਕਲ ਵਾਂਗ, ਮਾਕੋ ਨਾਲ ਆਪਣੇ ਸਬੰਧਾਂ ਦੇ ਐਲਾਨ ਤੋਂ ਬਾਅਦ ਕੋਮੂਰੋ ਵੀ ਡੂੰਘੀ ਜਾਂਚ ਦੇ ਦਾਇਰੇ ਵਿੱਚ ਆ ਗਏ ਹਨ। ਹਾਲ ਹੀ ਵਿੱਚ ਜਾਪਾਨ ਪਰਤਣ 'ਤੇ ਪੋਨੀਟੇਲ ਕਰਕੇ ਉਨ੍ਹਾਂ ਦੀ ਆਲੋਚਨਾ ਹੋਈ।

ਕੁਝ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਯੂਜ਼ਰਾਂ ਨੇ ਉਨ੍ਹਾਂ ਦੇ ਹੇਅਰਸਟਾਇਲ ਨੂੰ ਨੋਟ ਕੀਤਾ, ਜਿਸ ਨੂੰ ਜਾਪਾਨ ਵਿੱਚ ਗ਼ੈਰ-ਰਵਾਇਤੀ ਮੰਨਿਆ ਜਾਂਦਾ ਹੈ।

ਉਨ੍ਹਾਂ ਦੇ ਹਿਸਾਬ ਨਾਲ ਉਹ ਰਾਜਕੁਮਾਰੀ ਲਈ ਅਜੇ ਤਿਆਰ ਨਹੀਂ ਹਨ। ਉਧਰ, ਮੰਗਲਵਾਰ ਨੂੰ ਜੋੜੇ ਵਿਆਹ ਦੌਰਾਨ ਪ੍ਰਦਰਸ਼ਨ ਵੀ ਕੀਤਾ ਗਿਆ।

'ਉਸ ਦੀ ਥਾਂ ਕੋਈ ਨਹੀਂ ਲੈ ਸਕਦਾ'

ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮਾਕੋ ਨੇ ਆਪਣੇ ਵਿਆਹ ਕਾਰਨ ਕਈ ਲੋਕਾਂ ਨੂੰ ਆਈ ਪਰੇਸ਼ਾਨੀ ਲਈ ਮੁਆਫ਼ੀ ਵੀ ਮੰਗੀ।

ਐੱਨਐੱਚਕੇ ਰਿਪੋਰਟ ਮੁਤਾਬਕ, "ਅਸੁਵਿਧਾ ਲਈ ਮੈਨੂੰ ਖ਼ੇਦ ਹੈ ਅਤੇ ਮੈਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਕਰਦੀ ਹਾਂ, ਜਿਨ੍ਹਾਂ ਨੇ ਲਗਾਤਾਰ ਮੇਰਾ ਸਮਰਥਨ ਕੀਤਾ। "ਮੇਰੇ ਲਈ ਕੀ ਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ, ਸਾਡੇ ਵਿਆਹ ਇੱਕ ਲਾਜ਼ਮੀ ਬਦਲ ਸੀ।"

ਕੋਮੂਰੋ ਨੇ ਅੱਗੇ ਕਿਹਾ ਕਿ ਉਹ ਮਾਕੋ ਨੂੰ ਬੇਹੱਦ ਪਿਆਰ ਕਰਦੇ ਹਨ ਅਤੇ ਆਪਣੀ ਜ਼ਿੰਦਗੀ ਉਨ੍ਹਾਂ ਨਾਲ ਬਿਤਾਉਣੀ ਚਾਹੁੰਦੇ ਹਨ।

ਏਐੱਫਪੀ ਰਿਪੋਰਟ ਮੁਤਾਬਕ, ਕੋਮੂਰੋ ਨੇ ਕਿਹਾ, "ਮੈਂ ਮਾਕੋ ਨੂੰ ਪਿਆਰ ਕਰਦਾ ਹਾਂ। ਸਾਡੇ ਕੋਲ ਇੱਕ ਹੀ ਜ਼ਿੰਦਗੀ ਹੈ ਅਤੇ ਮੈਂ ਇਸ ਨੂੰ ਉਸ ਨਾਲ ਬਿਤਾਉਣਾ ਚਾਹੁੰਦਾ ਹਾਂ, ਜਿਸ ਨੂੰ ਮੈਂ ਪਿਆਰ ਕਰਦਾ ਹਾਂ।"

"ਮੈਨੂੰ ਬੁਰਾ ਲੱਗ ਰਿਹਾ ਹੈ ਕਿ ਮਾਕੋ, ਗ਼ਲਤ ਝੂਠੇ ਇਲਜ਼ਾਮਾਂ ਕਰਕੇ ਮਾਨਸਿਕ ਅਤੇ ਸਰੀਰਕ ਤੌਰ 'ਤੇ ਬੁਰੀ ਹਾਲਤ ਵਿੱਚ ਹੈ।"

ਰਾਜਕੁਮਾਰੀ ਮਾਕੋ ਨੇ ਆਪਣੇ ਮਾਤਾ-ਪਿਤਾ, ਕ੍ਰਾਊਨ ਪ੍ਰਿੰਸ ਫੁਮੀਹਿਤੋ ਅਤੇ ਕ੍ਰਾਊ ਪ੍ਰਿੰਸੈਸ ਕੀਕੋ ਨੂੰ ਕਈ ਵਾਰ ਨਮਨ ਕਰਦਿਆਂ ਹੋਇਆ, ਆਪਣੇ ਵਿਆਹ ਦੀ ਰਜਿਟ੍ਰੇਸ਼ਨ ਲਈ ਮੰਗਲਵਾਰ ਨੂੰ ਸਥਾਨਕ ਸਮੇਂ ਮੁਤਾਬਕ 10 ਵਜੇ ਆਪਣਾ ਟੋਕੀਓ ਨਿਵਾਸ ਛੱਡਿਆ।

ਸਮਾਚਾਰ ਆਊਟਲੈਟ ਕਿਓਡੋ ਨੇ ਮੁਤਾਬਕ, ਜਾਣ ਤੋਂ ਪਹਿਲਾਂ ਉਸ ਨੇ ਆਪਣੀ ਛੋਟੀ ਭੈਣ ਨੂੰ ਵੀ ਗਲੇ ਲਗਾਇਆ।

ਇੰਪੀਰੀਅਲ ਹਾਊਸ ਏਜੰਸੀ (ਆਈਐੱਚਏ) ਨੇ ਪਹਿਲਾ ਕਿਹਾ ਸੀ ਕਿ ਪਿਛਲੇ ਕੁਝ ਸਾਲਾਂ ਵਿੱਚ ਜੋੜੇ ਦੇ ਆਲੇ-ਦੁਆਲੇ ਵਧੇਰੇ ਮੀਡੀਆ ਕਵਰੇਜ ਹੋਇਆ ਹੈ।

ਜਿਸ ਕਾਰਨ ਰਾਜਕੁਮਾਰੀ ਨੂੰ ਪੋਸਟ ਟ੍ਰੋਮੈਟਿਕ ਸਟ੍ਰੈਸ ਡਿਸੋਡਰ, (ਮਾਨਸਿਕ ਪਰੇਸ਼ਾਨੀ) ਦਾ ਸ਼ਿਕਾਰ ਹੋਣਾ ਪਿਆ।

ਉਨ੍ਹਾਂ ਦੇ ਰਿਸ਼ਤੇ ਨੂੰ ਦੇਸ਼ ਵਿੱਚ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ।

ਮੰਗਲਵਾਰ ਨੂੰ ਜਾਪਾਨ ਦੇ ਇੱਕ ਪਾਰਕ ਵਿੱਚ ਲੋਕਾਂ ਨੇ ਵਿਆਹ ਦਾ ਵਿਰੋਧ ਕਰਦਿਆਂ ਹੋਇਆ ਤਸਵੀਰਾਂ ਖਿਚਵਾਈਆਂ।

ਇਹ ਵੀ ਪੜ੍ਹੋ-

ਕਈ ਨਾਅਰਿਆਂ ਵਿੱਚ ਕੋਮੂਰੋ ਦੇ ਪਰਿਵਾਰ ਅਤੇ ਖ਼ਾਸ ਕਰਕੇ ਉਨ੍ਹਾਂ ਦੀ ਮਾਂ ਦੇ ਵਿੱਤੀ ਮੁੱਦਿਆਂ ਨੂੰ ਉਜਾਗਰ ਕਰਦੇ ਨਜ਼ਰ ਆਏ।

ਸਾਬਕਾ ਰਾਜਕੁਮਾਰੀ ਨੇ 2017 ਵਿੱਚ ਕੋਮੂਰੋ ਨਾਲ ਮੰਗਣੀ ਕਰ ਲਈ ਸੀ ਅਤੇ ਦੋਵੇਂ ਅਗਲੇ ਸਾਲ ਵਿਆਹ ਕਰਨ ਵਾਲੇ ਸਨ।

ਪਰ ਇਸ ਦਾਅਵੇ ਨਾਲ ਵਿਆਹ ਵਿੱਚ ਦੇਰੀ ਹੋਈ ਕਿ ਕੋਮੂਰੋ ਦੀ ਮਾਂ ਨੂੰ ਵਿੱਤੀ ਸਮੱਸਿਆਵਾਂ ਸਨ।

ਉਨ੍ਹਾਂ ਨੇ ਕਥਿਤ ਤੌਰ 'ਤੇ ਆਪਣੇ ਸਾਬਕਾ ਮੰਗੇਤਰ ਕੋਲੋਂ ਕਰਜ਼ਾ ਲਿਆ ਸੀ ਅਤੇ ਉਸ ਨੂੰ ਵਾਪਸ ਨਹੀਂ ਕੀਤਾ ਸੀ।

ਹਾਲਾਂਕਿ, ਮਹਿਲ ਨੇ ਇਨਕਾਰ ਕੀਤਾ ਕਿ ਦੇਰੀ ਇਸ ਕਾਰਨ ਹੋਈ ਸੀ, ਕ੍ਰਾਊਨ ਪ੍ਰਿੰਸ ਫੁਮੀਹਿਤੋ ਨੇ ਕਿਹਾ ਕਿ ਜੋੜੇ ਦੇ ਵਿਆਹ ਤੋਂ ਪਹਿਲਾਂ ਪੈਸੇ ਦੇ ਮੁੱਦੇ ਨਾਲ ਨਜਿੱਠਣਾ ਜ਼ਰੂਰੀ ਸੀ।

ਬੀਬੀਸੀ ਦੀ ਟੋਕੀਓ ਪੱਤਰਕਾਰ ਰੁਪਰਟ ਵਿੰਗਫੀਲਡ ਹੇਯੇਸ ਮੁਤਾਬਕ, ਕੋਮੂਰੋ ਪ੍ਰਤੀ ਵੈਰ ਦਾ ਅਸਲ ਕਾਰਨ ਰੂੜੀਵਾਦੀ ਲੋਕਾਂ ਨੂੰ ਲੈ ਕੇ ਹੈ, ਜਿਨ੍ਹਾਂ ਦਾ ਮੰਨਣਾ ਹੈ ਕਿ ਉਹ ਸਮਰਾਟ ਦੀ ਭਤੀਜੀ ਦੇ ਲਾਇਕ ਨਹੀਂ ਹਨ।

ਕੋਮੂਰੋ ਨੂੰ ਅਮਰੀਕਾ ਵਿੱਚੋਂ ਨਿਊ ਯਾਰਕ ਦੀ ਇੱਕ ਮੋਹਰੀ ਫਰਮ ਵੱਲੋਂ ਨੌਕਰੀ ਦੀ ਪੇਸ਼ਕਸ਼ ਹੈ।

ਵਿਸ਼ਲੇਸ਼ਣ¬ ਹਿਡੇਹਾਰੂ ਤਾਮੂਰਾ, ਬੀਬੀਸੀ ਨਿਊਜ਼ ਟੋਕੀਓ

ਜਾਪਾਨ ਵਿੱਚ ਕੁਝ ਮੀਡੀਆ ਅਤੇ ਲੋਕਾਂ ਵੱਲੋਂ ਰਾਜਕੁਮਾਰੀ ਮਾਕੋ ਅਤੇ ਕੋਮੂਰੋ ਦੇ ਸਬੰਧਾਂ 'ਤੇ ਪ੍ਰਤੀਕਿਰਿਆ ਨੇ ਜਾਪਾਨ ਜਾਪਾਨ ਦੇ ਸ਼ਾਹੀ ਪਰਿਵਾਰ 'ਤੇ ਇੱਕ ਦਬਾਅ ਪਾਉਣ ਵਾਲੀਆਂ ਔਰਤਾਂ ਨੂੰ ਉਜਾਗਰ ਕੀਤਾ ਹੈ।

ਇੰਪੀਰੀਅਲ ਹਾਊਸਹੋਲਡ ਏਜੰਸੀ ਨੇ ਕਿਹਾ ਹੈ ਕਿ ਰਾਜਕੁਮਾਰੀ ਨੂੰ ਪੋਸਟ ਟ੍ਰੋਮੈਟਿਕ ਸਟ੍ਰੈਸ ਡਿਸੋਡਰ, ਦਾ ਸਾਹਮਣਾ ਕਰਨਾ ਗਿਆ ਕਿਉਂਕਿ ਕਰੀਬ ਚਾਰ ਪਹਿਲਾ ਮੀਡੀਆ ਅਤੇ ਸੋਸ਼ਮ ਮੀਡੀਆ 'ਤੇ ਉਨ੍ਹਾਂ ਦੀ ਮੰਗਣੀ ਬਾਰੇ ਸਖ਼ਤ ਆਲੋਚਨਾ ਕਾਰਨ ਹੋਈ ਸੀ।

ਇਸ ਤਰ੍ਹਾਂ ਪ੍ਰਭਾਵਿਤ ਹੋਣ ਵਾਲੀ ਉਹ ਕੋਈ ਸ਼ਾਹੀ ਪਰਿਵਾਰ ਦੀ ਪਹਿਲੀ ਔਰਤ ਨਹੀਂ ਹੈ।

ਉਨ੍ਹਾਂ ਦੀ ਦਾਦੀ ਮਹਾਰਾਣੀ ਐਪੇਰੀਟਾ ਮਿਹੀਕੋ ਨੇ ਕਰੀਬ 20 ਸਾਲ ਪਹਿਲਾਂ ਅਸਥਾਈ ਤੌਰ 'ਤੇ ਆਵਾਜ਼ ਗੁਆ ਦਿੱਤੀ ਸੀ।

ਮੀਡੀਆ ਨੇ ਆਲੋਚਨਾ ਕੀਤੀ ਸੀ ਕਿ ਉਹ ਸਮਰਾਟ ਦੀ ਪਤਨੀ ਬਣਨ ਦੇ ਲਾਇਕ ਨਹੀਂ ਹਨ।

ਉਨ੍ਹਾਂ ਦੀ ਇੱਕ ਹੋਰ ਰਿਸ਼ਤੇ ਮਾਸਾਕੋ ਨੂੰ ਇੱਕ ਪੁੱਤਰ ਉੱਤਰਾਧਿਕਾਰੀ ਪੈਦਾ ਕਰਨ ਵਿੱਚ ਅਸਫ਼ਲ ਰਹਿਣ ਲਈ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਡਿਪਰੈਸ਼ਨ ਵਿੱਚੋਂ ਲੰਘਣਾ ਪਿਆ।

ਸ਼ਾਹੀ ਔਰਤਾਂ ਨੂੰ ਕੁਝ ਗੱਲਾਂ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਮਜਬੂਰ ਕੀਤਾ ਗਿਆ, ਜਿਵੇਂ ਉਨ੍ਹਾਂ ਨੂੰ ਆਪਣੇ ਪਤੀ ਦਾ ਸਮਰਥਨ ਕਰਨਾ ਚਾਹੀਦਾ ਹੈ, ਇੱਕ ਵਾਰਿਸ ਪੈਦਾ ਕਰਨਾ ਚਾਹੀਦਾ ਹੈ ਅਤੇ ਜਾਪਾਨ ਦੀਆਂ ਪਰੰਪਰਾਵਾਂ ਦਾ ਸਰਪ੍ਰਸਤ ਹੋਣਾ ਚਾਹੀਦਾ ਹੈ।

ਜੇ ਕਿਤੇ ਉਨ੍ਹਾਂ ਕੋਲੋਂ ਕੋਈ ਕਮੀ ਜਾਂ ਕੁਤਾਹੀ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)