ਮੈਟਾਵਰਸ ਕੀ ਹੈ, ਜਿਸ ਨੂੰ ਇੰਟਰਨੈੱਟ ਦਾ ਭਵਿੱਖ ਕਿਹਾ ਜਾ ਰਿਹਾ ਹੈ

ਮੈਟਾਵਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਲੋਕ ਅਜਿਹੇ ਵੀ ਹਨ ਜੋ ਇਹ ਮੰਨਦੇ ਹਨ ਕਿ ਮੈਟਾਵਰਸ ਇੰਟਰਨੈਟ ਦਾ ਭਵਿੱਖ ਹੋ ਸਕਦਾ ਹੈ

ਹਾਲ ਹੀ ਵਿੱਚ ਫੇਸਬੁੱਕ ਨੇ ਐਲਾਨ ਕੀਤਾ ਹੈ ਕਿ ਉਹ "ਮੈਟਾਵਰਸ" ਵਿਕਸਤ ਕਰਨ ਲਈ ਯੂਰਪ ਵਿੱਚ 10,000 ਲੋਕਾਂ ਦੀ ਨਿਯੁਕਤੀ ਕਰਨ ਜਾ ਰਿਹਾ ਹੈ।

ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਵਿਚਾਰ ਜਾਂ ਕੌਂਸੈਪਟ, ਇੰਟਰਨੈੱਟ ਦਾ ਭਵਿੱਖ ਹੈ। ਪਰ ਇਹ ਅਸਲ ਵਿੱਚ ਹੈ ਕੀ?

ਵੀਡੀਓ ਕੈਪਸ਼ਨ, ਕੀ ਹੈ ਮੈਟਾਵਰਸ, ਜਿਸ ਨੂੰ ਇੰਟਰਨੈੱਟ ਦਾ ਭਵਿੱਖ ਦੱਸਿਆ ਜਾ ਰਿਹਾ ਹੈ

ਮੈਟਾਵਰਸ ਕੀ ਹੈ?

ਕਿਸੇ ਅਣਜਾਣ ਵਿਅਕਤੀ ਲਈ ਇਹ ਵਰਚੂਅਲ ਰਿਐਲਿਟੀ (ਵੀਆਰ) ਦੇ ਇੱਕ ਸੂਪ-ਅਪ ਵਰਜ਼ਨ (ਵੱਧ ਤਕਨੀਕ ਵਾਲੇ ਸੰਸਕਰਨ) ਵਰਗਾ ਲੱਗ ਸਕਦਾ ਹੈ - ਪਰ ਕੁਝ ਲੋਕ ਅਜਿਹੇ ਵੀ ਹਨ ਜੋ ਇਹ ਮੰਨਦੇ ਹਨ ਕਿ ਮੈਟਾਵਰਸ ਇੰਟਰਨੈਟ ਦਾ ਭਵਿੱਖ ਹੋ ਸਕਦਾ ਹੈ।

ਬਲਕਿ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਵੀਆਰ ਦੇ ਲਈ ਉਸੇ ਤਰ੍ਹਾਂ ਹੋ ਸਕਦਾ ਹੈ ਜਿਵੇਂ ਕਿ ਆਧੁਨਿਕ ਸਮਾਰਟਫੋਨ 1980 ਦੇ ਪਹਿਲੇ ਗੁੰਝਲਦਾਰ ਮੋਬਾਈਲ ਫੋਨਾਂ ਲਈ ਸੀ।

ਵੀਡੀਓ ਕੈਪਸ਼ਨ, ਇੰਜ ਦੇਖਿਆ ਇਨ੍ਹਾਂ ਨੇ ਆਪੋ-ਆਪਣਾ ਭਾਰਤ-ਪਾਕਿਸਤਾਨ

ਕੰਪਿਊਟਰ 'ਤੇ ਹੋਣ ਦੀ ਥਾਂ, ਮੈਟਾਵਰਸ ਵਿੱਚ ਤੁਸੀਂ ਹਰ ਕਿਸਮ ਦੇ ਡਿਜੀਟਲ ਵਾਤਾਵਰਨ (ਆਲੇ-ਦੁਆਲੇ) ਨਾਲ ਜੋੜਨ ਵਾਲੀ ਇੱਕ ਵਰਚੂਅਲ (ਆਭਾਸੀ) ਦੁਨੀਆਂ ਵਿੱਚ ਦਾਖ਼ਲ ਹੋਣ ਲਈ ਇੱਕ ਹੈੱਡਸੈੱਟ ਦੀ ਵਰਤੋਂ ਕਰ ਸਕਦੇ ਹੋ।

ਮੌਜੂਦਾ ਵੀਆਰ ਦਾ ਜ਼ਿਆਦਾਤਰ ਇਸਤੇਮਾਲ ਗੇਮਜ਼ ਖੇਡਣ ਲਈ ਕੀਤਾ ਜਾਂਦਾ ਹੈ ਪਰ ਇਸ ਦੇ ਉਲਟ, ਇਸ ਵਰਚੂਅਲ ਵਰਲਡ ਨੂੰ ਅਮਲੀ ਤੌਰ 'ਤੇ ਕਿਸੇ ਵੀ ਚੀਜ਼ - ਕੰਮ, ਖੇਡ, ਸਮਾਰੋਹ, ਸਿਨੇਮਾ ਜਾਂ ਬਾਹਰ ਘੁੰਮਣ ਆਦਿ ਲਈ ਵਰਤਿਆ ਜਾ ਸਕਦਾ ਹੈ।

ਬਹੁਤੇ ਲੋਕ ਕਲਪਨਾ ਕਰਦੇ ਹਨ ਕਿ ਤੁਹਾਡੇ ਕੋਲ ਤੁਹਾਡੀ ਆਪਣੀ ਪ੍ਰਤੀਨਿਧਤਾ ਵਾਲਾ, ਇੱਕ 3D ਅਵਤਾਰ ਹੋਵੇਗਾ।

ਪਰ ਕਿਉਂਕਿ ਇਹ ਅਜੇ ਵੀ ਸਿਰਫ ਇੱਕ ਵਿਚਾਰ ਹੀ ਹੈ, ਇਸ ਲਈ ਮੈਟਾਵਰਸ ਦੀ ਕੋਈ ਇੱਕ ਪਰਿਭਾਸ਼ਾ ਨਹੀਂ ਹੈ, ਜਿਸ 'ਤੇ ਸਹਿਮਤੀ ਹੋਵੇ।

ਇਹ ਵੀ ਪੜ੍ਹੋ:

ਮੈਟਾਵਰਸ ਅਚਾਨਕ ਇੱਕ ਵੱਡੀ ਚੀਜ਼ ਕਿਉਂ ਬਣ ਗਿਆ?

ਕੁਝ-ਕੁਝ ਸਾਲਾਂ ਬਾਅਦ, ਡਿਜੀਟਲ ਦੁਨੀਆ ਅਤੇ ਸੋਧੀ ਹੋਈ ਰਿਐਲਟੀ (ਔਗਿਊਮੈਂਟਿਡ ਰਿਐਲਿਟੀ) ਬਾਰੇ ਪ੍ਰਚਾਰ ਸਾਹਮਣੇ ਆਉਂਦਾ ਰਹਿੰਦਾ ਹੈ, ਪਰ ਆਮ ਤੌਰ 'ਤੇ ਇਹ ਛੇਤੀ ਹੀ ਖਤਮ ਵੀ ਹੋ ਜਾਂਦਾ ਹੈ।

ਵਰਚੂਅਲ ਰਿਐਲਿਟੀ

ਤਸਵੀਰ ਸਰੋਤ, Oculus

ਹਾਲਾਂਕਿ, ਅਮੀਰ ਨਿਵੇਸ਼ਕਾਂ ਅਤੇ ਵੱਡੀਆਂ ਤਕਨੀਕੀ ਕੰਪਨੀਆਂ ਵਿੱਚ ਮੈਟਾਵਰਸ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਹੈ ਅਤੇ ਜੇ ਵਾਕਈ ਇਹ ਇੰਟਰਨੈਟ ਦਾ ਭਵਿੱਖ ਬਣ ਜਾਂਦਾ ਹੈ ਤਾਂ ਕੋਈ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦਾ।

ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪਹਿਲੀ ਵਾਰ ਤਕਨਾਲੋਜੀ ਲਗਭਗ ਉੱਥੇ ਪਹੁੰਚ ਗਈ ਹੈ, ਵੀਆਰ ਗੇਮਿੰਗ ਵਿੱਚ ਹੋਏ ਵਿਕਾਸ/ਤਰੱਕੀ ਅਤੇ ਕਨੈਕਟੀਵਿਟੀ ਉਸ ਦੇ ਨੇੜੇ ਆ ਰਹੀ ਹੈ, ਜਿਸ ਦੀ ਜ਼ਰੂਰਤ ਹੋ ਸਕਦੀ ਹੈ।

ਫੇਸਬੁੱਕ ਕਿਉਂ ਸ਼ਾਮਲ ਹੈ?

ਫੇਸਬੁੱਕ ਨੇ ਮੈਟਾਵਰਸ ਵਿਕਸਿਤ ਕਰਨ ਨੂੰ ਆਪਣੀਆਂ ਵੱਡੀਆਂ ਤਰਜੀਹਾਂ ਵਿੱਚੋਂ ਇੱਕ ਬਣਾਇਆ ਹੈ।

ਕੁਝ ਵਿਸ਼ਲੇਸ਼ਕਾਂ ਅਨੁਸਾਰ, ਇਸ ਨੇ ਆਕੂਲਸ ਹੈੱਡਸੈੱਟਾਂ ਦੁਆਰਾ ਵਰਚੂਅਲ ਰਿਐਲਿਟੀ ਵਿੱਚ ਬਹੁਤ ਜ਼ਿਆਦਾ ਨਿਵੇਸ਼ ਕੀਤਾ ਹੈ, ਜਿਸ ਨਾਲ ਉਹ ਵਿਰੋਧੀਆਂ ਦੇ ਮੁਕਾਬਲੇ ਸਸਤੀ ਬਣੇ ਜਾਂ ਸ਼ਾਇਦ ਘਾਟੇ ਵਿੱਚ ਵੀ ਰਹੇ।

ਇਹ ਸੋਸ਼ਲ ਹੈਂਗਆਉਟਸ (ਲੋਕਾਂ ਨਾਲ ਮੇਲ-ਜੋਲ) ਅਤੇ ਵਰਕਪਲੇਸ (ਕਾਰਜ ਖੇਤਰ) ਲਈ ਵੀਆਰ ਐਪਸ ਦਾ ਨਿਰਮਾਣ ਵੀ ਕਰ ਰਹੀ ਹੈ, ਜਿਸ ਵਿੱਚ ਉਹ ਐਪਸ ਵੀ ਸ਼ਾਮਲ ਹਨ, ਜੋ ਅਸਲ ਦੁਨੀਆ ਨਾਲ ਗੱਲਬਾਤ ਕਰਦੇ ਹਨ।

ਵੀਡੀਓ ਕੈਪਸ਼ਨ, ਜਣੇਪੇ ਦੇ ਦਰਦ ਤੋਂ ਧਿਆਨ ਭਟਕਾਉਣ ਲਈ ਤਕਨੀਕ

ਫੇਸਬੁੱਕ ਦਾ ਇਤਿਹਾਸ ਕੁਝ ਅਜਿਹਾ ਰਿਹਾ ਹੈ ਕਿ ਇਹ ਕੰਪਨੀ ਆਪਣੀ ਵਿਰੋਧੀ ਕੰਪਨੀਆਂ ਨੂੰ ਖਰੀਦ ਲੈਂਦੀ ਹੈ।

ਪਰ ਇਸ ਵਾਰ ਫੇਸਬੁੱਕ ਦਾ ਦਾਅਵਾ ਹੈ ਕਿ ਮੈਟਾਵਰਸ "ਕਿਸੇ ਇੱਕ ਕੰਪਨੀ ਦੁਆਰਾ ਰਾਤੋ-ਰਾਤ ਨਹੀਂ ਬਣਾਇਆ ਜਾਏਗਾ" ਅਤੇ ਕੰਪਨੀ ਨੇ ਇਸ ਦੇ ਲਈ ਮਿਲ ਕੇ ਕੰਮ ਕਰਨ ਦਾ ਵਾਅਦਾ ਵੀ ਕੀਤਾ ਹੈ।

ਹਾਲ ਹੀ ਵਿੱਚ ਕੰਪਨੀ ਨੇ ਗੈਰ-ਮੁਨਾਫਾ ਸਮੂਹਾਂ ਦੀ ਫੰਡਿੰਗ ਵਿੱਚ 50 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ ਤਾਂ ਜੋ "ਜ਼ਿੰਮੇਵਾਰੀ ਨਾਲ ਮੈਟਾਵਰਸ ਬਣਾਇਆ" ਜਾ ਸਕੇ।

ਪਰ ਇਸ ਦਾ ਸੋਚਣਾ ਹੈ ਕਿ ਮੈਟਾਵਰਸ ਦੇ ਅਸਲ ਵਿਚਾਰ ਵਿੱਚ ਹੋਰ 10 ਤੋਂ 15 ਸਾਲ ਲੱਗਣਗੇ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਮੈਟਾਵਰਸ ਵਿੱਚ ਹੋਰ ਕਿਸ ਦੀ ਦਿਲਚਸਪੀ ਹੈ?

ਐਪਿਕ ਗੇਮਜ਼ (ਜੋ ਫੋਰਟਨਾਇਟ ਬਣਾਉਂਦੀ ਹੈ) ਦੇ ਮੁਖੀ, ਸਵੀਨੀ ਵੀ ਲੰਮੇ ਸਮੇਂ ਤੋਂ ਮੈਟਾਵਰਸ ਨੂੰ ਲੈ ਕੇ ਆਪਣੀਆਂ ਇੱਛਾਵਾਂ ਬਾਰੇ ਗੱਲ ਕਰਦੇ ਰਹੇ ਹਨ।

ਵਰਚੂਅਲ ਰਿਐਲਿਟੀ

ਤਸਵੀਰ ਸਰੋਤ, Reuters

ਆਨਲਾਈਨ ਮਲਟੀਪਲੇਅਰ ਗੇਮਾਂ ਨੇ ਕਈ ਦਹਾਕਿਆਂ ਤੋਂ ਚੱਲ ਰਹੀ ਇੰਟਰ ਐਕਟਿਵ (ਪਰਸਪਰ ਪ੍ਰਭਾਵਸ਼ੀਲ) ਦੁਨੀਆ ਸਾਂਝੀ ਕੀਤੀ ਹੈ। ਉਹ ਮੈਟਾਵਰਸ ਨਹੀਂ ਹਨ, ਪਰ ਦੋਵਾਂ ਦੇ ਵਿਚਾਰ ਵਿੱਚ ਕੁਝ ਸਮਾਨਤਾ ਜ਼ਰੂਰ ਹੈ।

ਹਾਲ ਹੀ ਦੇ ਸਾਲਾਂ ਵਿੱਚ ਫੋਰਟਨੇਟ ਨੇ ਆਪਣੇ ਉਤਪਾਦ ਦਾ ਵਿਸਤਾਰ ਕੀਤਾ, ਸਮਾਰੋਹ ਆਯੋਜਿਤ ਕੀਤੇ, ਬ੍ਰਾਂਡ ਸਮਾਗਮ ਕੀਤੇ ਅਤੇ ਆਪਣੀ ਡਿਜੀਟਲ ਦੁਨੀਆ ਦੇ ਅੰਦਰ ਹੀ ਹੋਰ ਬਹੁਤ ਕੁਝ ਕੀਤਾ।

ਇਸ ਗੱਲ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਕਿ ਇੰਨਾ ਕੁਝ ਸੰਭਵ ਸੀ ਅਤੇ ਸਵੀਨੀ ਦੇ ਮੈਟਾਵਰਸ ਦੇ ਸੁਪਨੇ 'ਤੇ ਵੀ ਰੌਸ਼ਨੀ ਪਾਈ।

ਹੋਰ ਖੇਡਾਂ ਵੀ ਮੈਟਾਵਰਸ ਵਿਚਾਰ ਦੇ ਨੇੜੇ ਆ ਰਹੀਆਂ ਹਨ। ਮਿਸਾਲ ਵਜੋਂ, ਰੋਬਲੋਕਸ ਇੱਕ ਮੰਚ ਹੈ, ਜਿੱਥੇ ਹਜ਼ਾਰਾਂ ਵਿਅਕਤੀਗਤ ਖੇਡਾਂ ਇੱਕ ਵੱਡੇ ਇਕੋ-ਸਿਸਟਮ ਨਾਲ ਜੁੜੀਆਂ ਹੋਈਆਂ ਹਨ।

ਇਸੇ ਤਰ੍ਹਾਂ, ਯੂਨਿਟੀ ਇੱਕ 3ਡੀ ਵਿਕਾਸ ਮੰਚ ਹੈ, ਜੋ "ਡਿਜੀਟਲ ਟਵਿਨਜ਼" ਵਿੱਚ ਨਿਵੇਸ਼ ਕਰ ਰਿਹਾ ਹੈ - ਡਿਜੀਟਲ ਟਵਿਨਜ਼, ਅਸਲ ਦੁਨੀਆ ਦੀਆਂ ਡਿਜੀਟਲ ਕਾਪੀਆਂ ਹੁੰਦੀਆਂ ਹਨ।

ਇੱਕ ਹੋਰ ਥ੍ਰੀ ਡੀ ਗ੍ਰਾਫਿਕਸ ਕੰਪਨੀ, ਐਨਵੀਡੀਆ ਆਪਣਾ "ਓਮਨੀਵਰਸ" ਬਣਾ ਰਹੀ ਹੈ, ਕੰਪਨੀ ਦਾ ਕਹਿਣਾ ਹੈ ਕਿ ਇਹ ਇੱਕ ਮੰਚ ਵਜੋਂ 3ਡੀ ਵਰਚੂਅਲ ਵਰਲਡਜ਼ ਨੂੰ ਜੋੜਨ ਦਾ ਕੰਮ ਕਰੇਗਾ।

ਤਾਂ ਕੀ ਇਹ ਸਭ ਗੇਮਜ਼ ਬਾਰੇ ਹੈ?

ਨਹੀਂ, ਹਾਲਾਂਕਿ ਇਸ ਬਾਰੇ ਬਹੁਤ ਸਾਰੇ ਵਿਚਾਰ ਹਨ ਕਿ ਮੈਟਾਵਰਸ ਕੀ ਹੋ ਸਕਦਾ ਹੈ, ਪਰ ਜ਼ਿਆਦਾਤਰ ਵਿਚਾਰਾਂ ਵਿੱਚ ਸਮਾਜਿਕ ਮਨੁੱਖੀ ਸੰਚਾਰ ਨੂੰ ਮੁੱਖ ਉਦੇਸ਼ ਵਜੋਂ ਦੇਖਿਆ ਜਾ ਰਿਹਾ ਹੈ।

ਮਿਸਾਲ ਵਜੋਂ, ਫੇਸਬੁੱਕ ਵਰਕਪਲੇਸ ਨਾਮਕ ਇੱਕ ਵੀਆਰ ਮੀਟਿੰਗ ਐਪ, ਅਤੇ ਹੋਰੀਜ਼ੋਨਸ ਨਾਮਕ ਇੱਕ ਸੋਸ਼ਲ ਸਪੇਸ ਨੂੰ ਲੈ ਕੇ ਪ੍ਰਯੋਗ ਕਰ ਰਹੀ ਹੈ। ਇਹ ਦੋਵੇਂ ਹੀ ਆਪਣੀਆਂ ਵਰਚੂਅਲ ਅਵਤਾਰ ਪ੍ਰਣਾਲੀਆਂ ਦੀ ਵਰਤੋਂ ਕਰਦੇ ਹਨ।

ਇੱਕ ਹੋਰ ਵੀਆਰ ਐਪ, ਜਿਸ ਦਾ ਨਾਮ ਵੀ ਆਰ ਚੈਟ ਹੈ, ਪੂਰੀ ਤਰ੍ਹਾਂ ਨਾਲ ਆਨਲਾਈਨ ਘੁੰਮਣ ਅਤੇ ਗੱਲਬਾਤ ਕਰਨ 'ਤੇ ਕੇਂਦਰਤ ਹੈ, ਆਲੇ-ਦੁਆਲੇ ਦੀ ਖੋਜ ਕਰਨ ਅਤੇ ਲੋਕਾਂ ਨੂੰ ਮਿਲਣ ਤੋਂ ਇਲਾਵਾ ਇਸ ਦਾ ਹੋਰ ਕੋਈ ਉਦੇਸ਼ ਨਹੀਂ ਹੈ।

ਵੀਡੀਓ ਕੈਪਸ਼ਨ, ਗੁਡਬਾਏ ਫਾਦਰ: ਪਿਓ-ਧੀ ਦੀ ਦਿਲ ਛੂਹਣ ਵਾਲੀ ਕਹਾਣੀ

ਹੋਰ ਐਪਲੀਕੇਸ਼ਨਾਂ ਸ਼ਾਇਦ ਆਪਣੇ ਖੋਜੇ ਜਾਣ ਦੀ ਉਡੀਕ ਕਰ ਰਹੀਆਂ ਹਨ।

ਸਵੀਨੀ ਨੇ ਹਾਲ ਹੀ ਵਿੱਚ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਸੀ ਕਿ ਉਹ ਇੱਕ ਅਜਿਹੀ ਦੁਨੀਆਂ ਦੀ ਕਲਪਨਾ ਕਰਦੇ ਹਨ ਜਿੱਥੇ ਇੱਕ ਕਾਰ ਨਿਰਮਾਤਾ ਨਵੇਂ ਮਾਡਲ ਦਾ ਇਸ਼ਤਿਹਾਰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਦੇ ਲਈ ਉਹ "ਉਸ ਕਾਰ ਨੂੰ ਰੀਅਲ ਟਾਈਮ ਦੀ ਦੁਨੀਆ ਵਿੱਚ ਪਾ ਦੇਵੇਗਾ ਅਤੇ ਤੁਸੀਂ ਇਸ ਨੂੰ ਚਲਾ ਸਕੋਗੇ"।

ਸ਼ਾਇਦ ਜਦੋਂ ਤੁਸੀਂ ਆਨਲਾਈਨ ਖਰੀਦਦਾਰੀ ਕਰੋ, ਤਾਂ ਸਭ ਤੋਂ ਪਹਿਲਾਂ ਤੁਸੀਂ ਡਿਜੀਟਲ ਕੱਪੜਿਆਂ ਨੂੰ ਟਰਾਈ ਕਰਨ ਦੀ ਕੋਸ਼ਿਸ਼ ਕਰੋਗੇ ਅਤੇ ਫਿਰ ਉਨ੍ਹਾਂ ਨੂੰ ਅਸਲ ਵਿੱਚ ਮੰਗਵਾਉਣ ਲਈ ਆਰਡਰ ਕਰ ਦੇਵੋਗੇ।

ਕੀ ਇਹ ਤਕਨਾਲੋਜੀ ਮੌਜੂਦ ਹੈ?

ਹਾਲ ਹੀ ਦੇ ਸਾਲਾਂ ਵਿੱਚ ਵੀਆਰ ਨੇ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। ਉੱਚ ਪੱਧਰੀ ਹੈੱਡਸੈੱਟਾਂ ਦੇ ਨਾਲ ਇਸ ਨੇ ਵਰਚੂਅਲ ਦੁਨੀਆ ਵਿੱਚ ਮਨੁੱਖ ਨੂੰ 3ਡੀ ਵਿੱਚ ਵੇਖਣ ਦਾ ਮਜ਼ਾ ਦਿੱਤਾ ਹੈ। ਇਸ ਦਾ ਰੁਝਾਨ ਕਾਫੀ ਵਧਿਆ ਹੈ - ਸਾਲ 2020 ਵਿੱਚ ਓਕੁਲਸ ਕੁਐਸਟ 2 ਵੀਆਰ ਗੇਮਿੰਗ ਹੈੱਡਸੈੱਟ ਨੂੰ ਕ੍ਰਿਸਮਿਸ ਲਈ ਸਭ ਤੋਂ ਚੰਗੇ ਤੋਹਫੇ ਵਜੋਂ ਪੰਸਦ ਕੀਤਾ ਗਿਆ।

ਵਰਚੂਅਲ ਰਿਐਲਿਟੀ

ਤਸਵੀਰ ਸਰੋਤ, Getty Images

ਐਨਐਫਟੀਜ਼ ਵਿੱਚ ਲੋਕਾਂ ਦੀ ਜ਼ਬਰਦਸਤ ਦਿਲਚਸਪੀ, ਜੋ ਡਿਜੀਟਲ ਸਮਾਨ ਦੀ ਮਲਕੀਅਤ ਨੂੰ ਭਰੋਸੇਯੋਗ ਢੰਗ ਨਾਲ ਟਰੈਕ ਕਰਨ ਦਾ ਇੱਕ ਤਰੀਕਾ ਪ੍ਰਦਾਨ ਕਰ ਸਕਦਾ ਹੈ, ਇਹ ਦੱਸ ਸਕਦੀ ਹੈ ਕਿ ਵਰਚੂਅਲ ਅਰਥ ਵਿਵਸਥਾ ਕਿਵੇਂ ਕੰਮ ਕਰੇਗੀ।

ਅਤੇ ਵਧੇਰੇ ਉੱਨਤ ਡਿਜੀਟਲ ਦੁਨੀਆ ਨੂੰ ਜ਼ਿਆਦਾ ਬਿਹਤਰ, ਜ਼ਿਆਦਾ ਸਥਿਰ ਅਤੇ ਜ਼ਿਆਦਾ ਮੋਬਾਈਲ ਕਨੈਕਟੀਵਿਟੀ ਦੀ ਜ਼ਰੂਰਤ ਹੋਏਗੀ - ਜਿਸ ਦਾ ਹੱਲ 5ਜੀ ਦੇ ਸ਼ੁਰੂ ਹੋਣ ਨਾਲ ਹੋ ਸਕਦਾ ਹੈ।

ਫਿਲਹਾਲ, ਹਾਲਾਂਕਿ ਸਭ ਕੁਝ ਸ਼ੁਰੂਆਤੀ ਪੜਾਵਾਂ ਵਿੱਚ ਹੈ। ਮੈਟਾਵਰਸ ਦਾ ਵਿਕਾਸ ਜੇ ਹੋ ਜਾਂਦਾ ਹੈ ਤਾਂ ਅਗਲੇ ਦਹਾਕੇ ਜਾਂ ਸ਼ਾਇਦ ਇਸ ਤੋਂ ਵੀ ਲੰਬੇ ਸਮੇਂ ਲਈ ਤਕਨੀਕੀ ਦਿੱਗਜ਼ਾਂ ਵਿੱਚ ਲੜਿਆ ਜਾਵੇਗਾ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)