ਕਾਬੁਲ 'ਚ ਤਾਲਿਬਾਨ ਹੇਠਾਂ ਜ਼ਿੰਦਗੀ: ਜਦੋਂ ਇੱਕ ਔਰਤ ਨੂੰ ਪੁੱਛਿਆ ਗਿਆ, 'ਤੁਸੀਂ ਮਹਿਰਮ ਤੋਂ ਬਗੈਰ ਕਿੱਥੇ ਸਫ਼ਰ ਕਰ ਰਹੇ ਹੋ?'

ਕਾਬੁਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਬੁਲ ਦੇ ਬਾਜ਼ਾਰ ਵਿੱਚ ਦੋ ਔਰਤਾਂ ਜਾਂਦੀਆਂ ਹੋਈਆਂ
    • ਲੇਖਕ, ਲੀਸ ਡੂਸੇ
    • ਰੋਲ, ਚੀਫ਼ ਇੰਟਰਨੈਸ਼ਨਲ ਰਿਪੋਰਟਰ, ਕਾਬੁਲ

''ਤੁਸੀਂ ਮਹਿਰਮ ਤੋਂ ਬਗੈਰ ਕਿੱਥੇ ਸਫ਼ਰ ਕਰ ਰਹੇ ਹੋ?'' - ਤਾਲਿਬਾਨ ਦੇ ਗਾਰਡ ਨੇ ਇੱਕ ਨੌਜਵਾਨ ਅਫ਼ਗਾਨ ਔਰਤ ਨੂੰ ਉਨ੍ਹਾਂ ਨਾਲ ਮਰਦ ਸਹਾਇਕ ਨਾ ਹੋਣ ਬਾਰੇ ਪੁੱਛਿਆ।

ਇਹ ਔਰਤ ਕਾਬੁਲ ਵਿੱਚ ਇੱਕ ਪੀਲੀ ਟੈਕਸੀ ਦੇ ਮਗਰ ਬੈਠੀ ਸੀ ਜਦੋਂ ਚੈਕ ਪੁਆਇੰਟ ਉੱਤੇ ਟੈਕਸੀ ਰੁਕੀ, ਹੱਥਾਂ ਵਿੱਚ ਚਿੱਟੇ ਰੰਗ ਦੇ ਤਾਲਿਬਾਨ ਦੇ ਝੰਡੇ ਸਨ ਜਿਸ ਉੱਤੇ ਕਾਲੇ ਰੰਗ ਦੀ ਲਿਖਤ ਸੀ।

ਕਾਬੁਲ ਵਿੱਚ ਹੁਣ ਕਿਸ ਚੀਜ਼ ਦੀ ਇਜਾਜ਼ਤ ਹੈ ਤੇ ਕਿਸ ਦੀ ਨਹੀਂ?

ਦਸਤਾਰ ਸਜਾਈ ਤਾਲਿਬਾਨ ਲੜਾਕੇ ਦੇ ਮੋਢੇ ਉੱਤੇ ਬੰਦੂਕ ਸੀ, ਇਸ ਲੜਾਕੇ ਨੇ ਔਰਤ ਨੂੰ ਆਪਣੇ ਪਤੀ ਨੂੰ ਸੱਦਣ ਲਈ ਕਿਹਾ।

ਜਦੋਂ ਔਰਤ ਨੇ ਦੱਸਿਆ ਕਿ ਉਸ ਕੋਲ ਫ਼ੋਨ ਨਹੀਂ ਹੈ ਤਾਂ ਲੜਾਕੇ ਨੇ ਇੱਕ ਟੈਕਸੀ ਡਰਾਇਵਰ ਨੂੰ ਕਿਹਾ ਕਿ ਇਸ ਨੂੰ ਘਰ ਲੈ ਕੇ ਜਾਓ ਤੇ ਪਤੀ ਸਣੇ ਵਾਪਸ ਲੈ ਕੇ ਆਓ। ਜਦੋਂ ਇਹ ਕੰਮ ਹੋ ਜਾਵੇਗਾ ਤਾਂ ਮਸਲਾ ਹੱਲ ਹੋ ਜਾਵੇਗਾ।

ਕਾਬੁਲ ਵਿੱਚ ਅਜੇ ਵੀ ਕਾਫ਼ੀ ਟ੍ਰੈਫ਼ਿਕ ਹੈ, ਲੱਕੜ ਦੀਆਂ ਰਿਹੜੀਆਂ ਹਰੇ ਅਫ਼ਗਾਨ ਅੰਗੂਰਾਂ ਅਤੇ ਜਾਮਨੀ ਬੇਰਾਂ ਨਾਲ ਲੈਸ ਹਨ। ਗਲੀ ਦੇ ਬੱਚੇ ਫਟੇ ਕੱਪੜਿਆਂ ਵਿੱਚ ਕੰਮ ਕਰ ਰਹੇ ਹਨ।

ਉਪਰੋਂ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਸ਼ਹਿਰ ਵਿੱਚ ਕੁਝ ਨਹੀਂ ਬਦਲਿਆ। ਪਰ ਐਸਾ ਨਹੀਂ ਹੈ।

ਇਹ ਵੀ ਪੜ੍ਹੋ:

ਕਾਬੁਲ
ਤਸਵੀਰ ਕੈਪਸ਼ਨ, ਕਾਬੁਲ ਦੀਆਂ ਸੜਕਾਂ ਉੱਤੇ ਰੋਜ਼ੀ-ਰੋਟੀ ਲਈ ਕੰਮ ਕਰਦਾ ਮੁੰਡਾ

ਰਾਜਧਾਨੀ ਕਾਬੁਲ ਤਾਲਿਬਾਨ ਵੱਲੋਂ ਦਿੱਤੇ ਬਿਆਨਾਂ ਉੱਤੇ ਚੱਲ ਰਹੀ ਹੈ ਅਤੇ ਕੁਝ ਤਾਲਿਬਾਨ ਸੜਕਾਂ ਉੱਤੇ ਹਨ।

ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਅਮਰੀਕੀ ਫ਼ੌਜ ਦੇ ਵਾਪਸ ਜਾਣ ਤੋਂ ਇੱਕ ਦਿਨ ਬਾਅਦ ਹੀ ਆਪਣੇ ਲੜਾਕਿਆਂ ਨੂੰ ਅਪੀਲ ਕੀਤੀ ਸੀ ਕਿ, ''ਲੋਕਾਂ ਨਾਲ ਪੇਸ਼ ਆਉਣ ਸਮੇਂ ਸਾਵਧਾਨੀ ਵਰਤੋ। ਇਸ ਦੇਸ਼ ਨੇ ਪਹਿਲਾਂ ਹੀ ਬਹੁਤ ਕੁਝ ਹੰਢਾ ਲਿਆ ਹੈ। ਚੰਗਾ ਵਤੀਰਾ ਰੱਖੋ।''

ਕੁਝ ਮਾਮਲਿਆਂ ਵਿੱਚ ਕੁਝ ਕਹਿਣ ਦੀ ਲੋੜ ਨਹੀਂ ਹੈ। ਜਿਵੇਂ ਹੀ ਤਾਲਿਬਾਨ ਨੇ ਤੇਜ਼ ਰਫ਼ਤਾਰ ਨਾਲ ਸ਼ਹਿਰ ਉੱਤੇ ਕਬਜ਼ਾ ਕੀਤਾ, ਅਫ਼ਗਾਨ ਲੋਕਾਂ ਨੂੰ ਪਤਾ ਸੀ ਕਿ ਤਾਲਿਬਾਨ ਦੇ ਦੂਜੇ ਰਾਜ ਦੌਰਾਨ ਕੀ ਕਰਨਾ ਹੈ।

ਮਰਦਾਂ ਨੇ ਸ਼ੇਵ ਕਰਨੀ ਬੰਦ ਕੀਤੀ ਅਤੇ ਦਾੜ੍ਹੀ ਵਧਾਉਣੀ ਸ਼ੁਰੂ ਕਰ ਦਿੱਤੀ, ਔਰਤਾਂ ਨੇ ਕਾਲੇ ਰੰਗ ਦੇ ਬੁਰਕੇ ਅਪਨਾ ਲਏ ਅਤੇ ਨਾਲ ਹੀ ਆਪਣੇ ਸੂਟਾਂ ਦੀ ਲੰਬਾਈ ਦੇਖਣੀ ਸ਼ੁਰੂ ਕਰ ਦਿੱਤੀ।

ਹੋਰ ਬਹੁਤ ਕੁਝ ਅਨਿਸ਼ਚਿਤ ਤੇ ਚਿੰਤਾਜਨਕ ਹੈ।

ਵੀਡੀਓ ਕੈਪਸ਼ਨ, ਅਫਗਾਨਿਸਤਾਨ ਵਿੱਚ ਜੀਂਸ ਵਿਕਣੀ ਬੰਦ, ਸਕਾਰਫ਼ ਦੀ ਮੰਗ ਵਿੱਚ ਤੇਜ਼ੀ

'ਸੁਪਨੇ ਢਹਿ-ਢੇਰੀ ਹੋਏ'

''ਮੈਨੂੰ ਕੀ ਕਰਨਾ ਚਾਹੀਦਾ ਹੈ?'' - ਬਹੁਤ ਸਾਰੇ ਅਫ਼ਗਾਨ ਲੋਕ ਮੇਰੇ ਫ਼ੋਨ ਅਤੇ ਕੰਪਿਊਟਰ 'ਤੇ ਘੰਟਿਆਂਬੱਧੀ ਝੁੱਕਦੇ ਹੋਏ ਅਤੇ ਦੁਨੀਆਂ ਭਰ ਦੇ ਹੋਰ ਲੋਕਾਂ ਦੀ ਸਲਾਹ ਅਤੇ ਬਚਣ ਲਈ ਸਹਾਇਤਾ ਦੀ ਮੰਗ ਕਰਦੇ ਹਨ।

ਮਰੀਅਮ ਰਾਜੀ ਨੂੰ ਪਤਾ ਸੀ ਕਿ ਜਦੋਂ ਕਾਬੁਲ 'ਢਹਿ-ਢੇਰੀ' ਹੋਵੇਗਾ ਤਾਂ ਕੀ ਕਰਨਾ ਹੈ।

15 ਅਗਸਤ ਨੂੰ ਜਦੋਂ ਤਾਲਿਬਾਨ ਲੜਾਕੇ ਸੜਕਾਂ ਉੱਤੇ ਉੱਤਰ ਆਏ ਤਾਂ ਮਰੀਅਮ ਅਟਾਰਨੀ ਜਨਰਲ ਦੇ ਦਫ਼ਤਰ ਵਿੱਚ ਔਰਤਾਂ ਲਈ ਵਰਕਸ਼ਾਪ ਦਾ ਆਯੋਜਨ ਕਰ ਰਹੇ ਸਨ।

ਮਰੀਅਮ ਰਾਜੀ
ਤਸਵੀਰ ਕੈਪਸ਼ਨ, ਰਾਜੀ ਨੇ ਸਾਨੂੰ ਦੱਸਿਆ, ''ਇਹ ਮੇਰਾ ਅਧਿਕਾਰ ਹੈ ਕਿ ਮੈਂ ਪੜ੍ਹਾਂ, ਤਾਂ ਜੋ ਚੰਗੀ ਨੌਕਰੀ ਹੋਵੇ, ਸਮਾਜ ਵਿੱਚ ਉੱਚ ਪੱਧਰ ਉੱਤੇ ਵਿਚਰਾਂ।''

ਜਦੋਂ ਮਰੀਅਮ ਨੇ ਆਉਣ ਵਾਲੀ ਧਮਕੀ ਬਾਰੇ ਦੱਸਿਆ ਤਾਂ ਉਨ੍ਹਾਂ ਦੇ ਵਿਦਿਆਰਥੀਆਂ ਨੇ ਕੰਮ ''ਜਾਰੀ ਰੱਖਣਾ ਚਾਹੀਦਾ ਹੈ'' ਕਿਹਾ।

ਪਰ ਅਚਾਨਕ ਉਨ੍ਹਾਂ ਦੀ ਵਰਕਸ਼ਾਪ ਕਲਾਸ ਖ਼ੁਦ ਹੀ ਤਿਤਰ-ਬਿਤਰ ਹੋ ਗਈ। ਉਦੋਂ ਤੋਂ ਹੀ ਰਾਜੀ ਆਪਣੇ ਪਰਿਵਾਰ ਅਤੇ ਦੋ ਬੱਚਿਆਂ ਦੇ ਨਾਲ ਇੱਕ ਥਾਂ ਤੋਂ ਦੂਜੀ ਥਾਂ ਭਟਕ ਰਹੇ ਹਨ।

ਰਾਜੀ ਦੀ ਤਿੰਨ ਸਾਲ ਦੀ ਧੀ ਨਿਲੋਫ਼ਰ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਇੰਜੀਨੀਅਰ ਬਣਨਾ ਚਾਹੁੰਦੀ ਹੈ।

ਹਾਲੇ ਵੀ ਕਿਸੇ ਨੂੰ ਪੁਖ਼ਤਾ ਤੌਰ 'ਤੇ ਨਹੀਂ ਪਤਾ ਕਿ ਤਾਲਿਬਾਨ ਲੀਡਰਾਂ ਦੇ ਔਰਤਾਂ ਅਤੇ ਕੁੜੀਆਂ ਨੂੰ ''ਇਸਲਾਮ ਅਧੀਨ ਸਾਰੇ ਅਧਿਕਾਰ ਮਿਲਣਗੇ'' ਦਾ ਕੀ ਮਤਲਬ ਹੈ।

ਰਾਜੀ ਸਣੇ ਕਈ ਔਰਤਾਂ ਨੂੰ ਕਿਹਾ ਗਿਆ ਕਿ ''ਦਫ਼ਤਰ ਮੁੜ ਕੇ ਨਾ ਆਇਓ।'' ਕਈਆਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਕਦੇ ਵੀ ਉਸ ਸ਼ਹਿਰ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗਾ, ਜਿਸ ਨੂੰ ਉਹ ਹੁਣ ਮਹਿਸੂਸ ਨਹੀਂ ਕਰਦੇ ਉਨ੍ਹਾਂ ਦਾ ਆਪਣਾ ਸ਼ਹਿਰ ਹੈ।

ਆਪਣੀ ਯੂਨੀਵਰਸਿਟੀ ਡਿਗਰੀ ਲਈ ਕਿਤਾਬਾਂ ਦੇ ਢੇਰ ਕੋਲ ਬੈਠੀ ਰਾਜੀ ਨੇ ਸਾਨੂੰ ਦੱਸਿਆ, ''ਇਹ ਮੇਰਾ ਅਧਿਕਾਰ ਹੈ ਕਿ ਮੈਂ ਪੜ੍ਹਾਂ, ਤਾਂ ਜੋ ਚੰਗੀ ਨੌਕਰੀ ਹੋਵੇ, ਸਮਾਜ ਵਿੱਚ ਉੱਚ ਪੱਧਰ ਉੱਤੇ ਵਿਚਰਾਂ।''

''ਮੇਰੇ ਸਾਰੇ ਸੁਪਨੇ ਢਹਿ-ਢੇਰੀ ਹੋ ਗਏ ਹਨ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਠੇਕੇਦਾਰ ਪਿੱਛੇ ਰਹਿ ਗਏ

ਦੋ ਦਹਾਕਿਆਂ ਦੀ ਅੰਤਰਰਾਸ਼ਟਰੀ ਸ਼ਮੂਲੀਅਤ ਨੇ ਨਵੇਂ ਵਿਚਾਰਾਂ, ਨਵੀਂ ਪਛਾਣ ਲਈ ਜਗ੍ਹਾ ਬਣਾਈ।

ਹਾਮੀਦ ਕਹਿੰਦੇ ਹਨ, ''ਮੇਰੇ ਕੋਲ ਸਾਡੀ ਕ੍ਰਿਸਮਿਸ ਪਾਰਟੀਆਂ ਦੀਆਂ ਚੰਗੀਆਂ ਯਾਦਾਂ ਹਨ, ਅਸੀਂ ਜ਼ਾਇਕੇਦਾਰ ਖਾਣਾ ਬਣਾਇਆ ਸੀ ਅਤੇ ਸਾਰੇ ਬਹੁਤ ਖ਼ੁਸ਼ ਸੀ।''

ਹਾਮੀਦ ਨੇ 13 ਸਾਲਾਂ ਤੱਕ ਬ੍ਰਿਟਿਸ਼ ਅੰਬੈਸੀ ਵਿੱਚ ਮੁੱਖ ਖ਼ਾਨਸਾਮੇ ਦੇ ਤੌਰ 'ਤੇ ਕੰਮ ਕੀਤਾ।

ਇਹ ਵੀ ਪੜ੍ਹੋ:-

ਅਸੀਂ ਹਾਮੀਦ ਨਾਲ ਚੌਕੜੀ ਮਾਰ ਕੇ ਉਸ ਦੇ ਪੰਜ ਬੱਚਿਆਂ ਦੇ ਨਾਲ ਬੈਠੇ ਅਤੇ ਧੁੰਦਲੀਆਂ ਤਸਵੀਰਾਂ ਦੇ ਨਾਲ-ਨਾਲ ਹਾਮੀਦ ਦੇ ਕੰਮ ਦੇ ਪ੍ਰਸ਼ੰਸਾ ਪੱਤਰਾਂ ਦਾ ਢੇਰ ਪਿਆ ਸੀ।

ਪਰ ਹਾਮੀਦ ਅਤੇ ਲਗਭਗ 60 ਹੋਰ ਕਮਰਚਾਰੀਆਂ ਨੂੰ ਇੱਕ ਨਿੱਜੀ ਠੇਕੇਦਾਰ ਰਾਹੀਂ ਕੰਮ ਮਿਲਿਆ ਸੀ। ਸੂਤਰ ਦੱਸਦੇ ਹਨ ਕਿ ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਵੱਲੋਂ ਸਿੱਧੇ ਤੌਰ ਉੱਤੇ ਕੰਮ ਕਰ ਰਹੇ ਲੋਕ ਤਾਲਿਬਾਨ ਦੇ ਆਉਣ ਤੋਂ ਪਹਿਲਾਂ ਕਾਬੁਲ ਤੋਂ ਜਾਣ ਵਿੱਚ ਸਫ਼ਲ ਰਹੇ, ਠੇਕੇ 'ਤੇ ਕੰਮ ਕਰਨ ਵਾਲੇ ਪਿੱਛੇ ਰਹਿ ਗਏ ਹਨ।

ਹਾਮੀਦ ਕਹਿੰਦੇ ਹਨ, ''ਅਸੀਂ ਕੋਵਿਡ ਲੌਕਡਾਊਨ ਦੌਰਾਨ ਬਹੁਤ ਮਿਹਨਤ ਕੀਤੀ। ਜੇ ਉਹ ਸਾਨੂੰ ਇੱਥੋਂ ਨਹੀਂ ਲੈ ਕੇ ਜਾਂਦੇ ਤਾਂ ਇਹ ਬਹੁਤ ਵੱਡਾ ਧੋਖਾ ਹੋਵੇਗਾ।''

ਹਾਮੀਦ
ਤਸਵੀਰ ਕੈਪਸ਼ਨ, ਹਾਮੀਦ ਨੇ 13 ਸਾਲਾਂ ਤੱਕ ਬ੍ਰਿਟਿਸ਼ ਅੰਬੈਸੀ ਵਿੱਚ ਮੁੱਖ ਖ਼ਾਨਸਾਮੇ ਦੇ ਤੌਰ 'ਤੇ ਕੰਮ ਕੀਤਾ

ਬ੍ਰਿਟੇਨ, ਹੋਰ ਕਈ ਪੱਛਮੀ ਦੇਸ਼ਾਂ ਵਾਂਗ ਕਿਸੇ ਤੀਜੇ ਦੇਸ਼ ਵਿੱਚ ਮਦਦ ਦਾ ਵਾਅਦਾ ਕਰ ਰਿਹਾ ਹੈ, ਪਰ ਬਹੁਤ ਸਾਰੇ ਲੋਕਾਂ ਲਈ ਨਵੇਂ ਰਾਹ ਲੱਭਣ ਦੀ ਇਹ ਇੱਕ ਮੁਸ਼ਕਲ ਅਤੇ ਖ਼ਤਰਨਾਕ ਸੰਭਾਵਨਾ ਹੈ।

ਤਾਲਿਬਾਨ ਨਾਲ ਗੱਲਬਾਤ

ਕੁਝ ਲੋਕ ਪਹਿਲਾਂ ਹੀ ਜਲਦਬਾਜ਼ੀ ਵਿੱਚ ਸ਼ਹਿਰ ਤੋਂ ਭੱਜ ਚੁੱਕੇ ਹਨ ਤੇ ਕੁਝ ਖ਼ੁਸ਼ੀ ਨਾਲ ਆ ਰਹੇ ਹਨ ।

ਤਾਲਿਬਾਨ ਲੜਾਕੇ ਸੂਬਿਆਂ ਤੋਂ ਕਾਬੁਲ ਵਿੱਚ ਆਉਂਦੇ ਹਨ। ਮੱਧ ਅਫ਼ਗਾਨਿਸਤਾਨ ਦੇ ਉਰੂਜ਼ਗਨ ਦਾ ਇੱਕ ਗਰੁੱਪ ਸਾਨੂੰ ਗੱਲਬਾਤ ਲਈ ਸੱਦਾ ਦਿੰਦਾ ਹੈ, ਜਦੋਂ ਅਸੀਂ ਕਾਬੁਲ ਏਅਰਪੋਰਟ ਦੇ ਐਂਟਰੀ ਗੇਟ ਉੱਤੇ ਪਹੁੰਚਦੇ ਹਾਂ।

25 ਸਾਲ ਦੇ ਰਫ਼ੀਉੱਲ੍ਹਾ ਕਹਿੰਦੇ ਹਨ, ''ਮੈਂ ਕਈ ਸਾਲਾਂ ਤੱਕ ਕਾਬੁਲ ਨਹੀਂ ਆ ਸਕਿਆ।''

ਅਸੀਂ ਪੁੱਛਿਆ ਕਿ ਬਹੁਤ ਸਾਰੇ ਅਫ਼ਗਾਨ ਮਹਿਸੂਸ ਕਰਦੇ ਹਨ ਕਿ ਭਵਿੱਖ ਗੁਆਚ ਗਿਆ ਹੈ।

ਤਾਲਿਬਾਨ
ਤਸਵੀਰ ਕੈਪਸ਼ਨ, ਰਫ਼ੀਉੱਲ੍ਹਾ ਨੇ ਕਿਹਾ, ''ਅਸੀਂ ਸਾਰੇ ਅਫ਼ਗਾਨ ਹਾਂ ਅਤੇ ਦੇਸ਼ ਹੁਣ ਸ਼ਾਂਤੀ ਅਤੇ ਖ਼ੁਸ਼ਹਾਲੀ ਦੇ ਚੰਗੇ ਰਾਹ ਵੱਲ ਵੱਧ ਰਿਹਾ ਹੈ।''

ਰਫ਼ੀਉੱਲ੍ਹਾ ਨੇ ਕਿਹਾ, ''ਅਸੀਂ ਸਾਰੇ ਅਫ਼ਗਾਨ ਹਾਂ ਅਤੇ ਦੇਸ਼ ਹੁਣ ਸ਼ਾਂਤੀ ਅਤੇ ਖ਼ੁਸ਼ਹਾਲੀ ਦੇ ਚੰਗੇ ਰਾਹ ਵੱਲ ਵੱਧ ਰਿਹਾ ਹੈ।''

ਕੁਝ ਇਲਾਕਿਆਂ ਵਿੱਚ ਤਾਲਿਬਾਨ ਲੜਾਕੇ ਘਰੋ-ਘਰੀ ਜਾਂਦੇ ਹਨ। ਦਰਵਾਜ਼ਾ ਖੜਕਾਉਂਦੇ ਹਨ ਅਤੇ ਸਰਕਾਰੀ ਫ਼ੋਨ, ਕਾਰਾਂ ਅਤੇ ਹੋਰ ਨੌਕਰੀ ਨਾਲ ਜੁੜੀਆਂ ਚੀਜ਼ਾਂ ਦੇਣ ਨੂੰ ਕਹਿੰਦੇ ਹਨ। ਕਈ ਵਾਰ ਤਾਂ ਨਿੱਜੀ ਕਾਰਾਂ ਵੀ ਤਾਲਿਬਾਨ ਵੱਲੋਂ ਕਬਜ਼ੇ ਵਿੱਚ ਲਈਆਂ ਜਾਂਦੀਆਂ ਹਨ, ਸਿਰਫ਼ ਇਸ ਸ਼ੱਕ 'ਤੇ ਕਿ ਕਿਤੇ ਇਹ ਭ੍ਰਿਸ਼ਟਾਚਾਰ ਕਰ ਕੇ ਨਾ ਲਈਆਂ ਗਈਆਂ ਹੋਣ।

ਇੱਕ ਔਰਤ ਸ਼ਹਿਰ ਵਿੱਚ ਆਪਣੀ ਨੌਕਰੀ ਕਰਨ ਲਈ ਆਉਂਦੀ ਹੈ ਤੇ ਕਹਿੰਦੀ ਹੈ, ''ਮੈਂ ਡਰੀ ਹੋਈ ਹਾਂ। ਅਸੀਂ ਤਾਲਿਬਾਨ ਨੂੰ ਕਹਿ ਰਹੇ ਹਾਂ ਅਸੀਂ ਆਪਣੇ ਪਰਿਵਾਰ ਦੀ ਕਮਾਈ ਦਾ ਇੱਕੋ-ਇੱਕ ਜ਼ਰੀਆ ਹਾਂ ਅਤੇ ਸਾਨੂੰ ਕੰਮ ਉੱਤੇ ਜਾਣਾ ਪਵੇਗਾ।''

ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ ਦੀ ਸਾਬਕਾ ਮੇਅਰ ਜ਼ਰੀਫ਼ਾ ਜਾਫ਼ਰੀ ਨੇ ਤਾਲਿਬਾਨ ਨੂੰ ਕਿਉਂ ਕੀਤੀ ਗੱਲਬਾਤ ਦੀ ਅਪੀਲ?

'ਕੀ ਇਹ ਸੱਚਮੁੱਚ ਹੋ ਰਿਹਾ ਹੈ?'

ਕਾਬੁਲ ਦੇ ਵਿੱਚੋ-ਵਿੱਚ, ਬੈਂਕਾਂ ਦੇ ਬਾਹਰ ਲੰਬੀਆਂ ਕਤਾਰਾਂ ਹਨ। ਬਹੁਤੇ ਬੈਂਕ ਬੰਦ ਹੋ ਚੁੱਕੇ ਹਨ ਅਤੇ ਬਹੁਤਿਆਂ ਕੋਲ ਪੈਸਾ ਹੀ ਨਹੀਂ ਹੈ।

ਭੀੜ ਵਿੱਚ ਮੌਜੂਦ ਇੱਕ ਸ਼ਖ਼ਸ ਨੇ ਕਿਹਾ, ''ਇੱਕ ਹਫ਼ਤਾ ਹੋ ਗਿਆ ਹੈ, ਮੈਂ ਰੋਜ਼ ਕੁਝ ਪੈਸਾ ਲੈਣ ਖ਼ਾਤਰ ਆਉਂਦਾ ਹਾਂ। ਇਹ ਪਿੱਛੇ ਜਾਣ ਵੱਲ ਇੱਕ ਨਵੀਂ ਸ਼ੁਰੂਆਤ ਹੈ।''

ਇਸ ਸ਼ਹਿਰ ਤੋਂ ਬਹੁਤ ਦੂਰ ਪੇਂਡੂ ਖੇਤਰਾਂ ਤੋਂ ਬਹੁਤ ਸਾਰੇ ਤਰੀਕਿਆਂ ਨਾਲ ਰਾਹਤ ਭਰੀਆਂ ਟਿੱਪਣੀਆਂ ਆਉਂਦੀਆਂ ਹਨ ਕਿ ਅਮਰੀਕੀ ਲੜਾਕੂ ਜਹਾਜ਼ਾਂ ਨੇ ਅੰਬਰ ਛੱਡ ਦਿੱਤਾ ਹੈ ਤੇ ਲੜਾਈ ਖਤਮ ਹੋ ਗਈ ਹੈ। ਲੱਖਾਂ ਅਫ਼ਗਾਨ ਲੋਕ ਜੋ ਭੁੱਖ ਅਤੇ ਤੰਗੀ ਨਾਲ ਜੀ ਰਹੇ ਹਨ, ਜ਼ਿੰਦਗੀ ਨੇ ਉਨ੍ਹਾਂ ਲਈ ਸੰਘਰਸ਼ ਦੇ ਰਾਹ ਵਿੱਚ ਜਿਉਣ ਲਈ ਇੱਕ ਕਣ ਵੀ ਨਹੀਂ ਬਦਲਿਆ।

ਇਸ ਸਮੇਂ ਪੁਰਾਣੇ ਹੁਕਮਾਂ ਦੇ ਢਹਿਣ ਅਤੇ ਨਵੇਂ ਹੁਕਮਾਂ ਦੇ ਆਉਣ ਵਿਚਾਲੇ, ਬਹੁਤ ਸਾਰੇ ਲੋਕ ਹਰ ਰੋਜ਼ ਜਿਉਂਦੇ ਹਨ ਜਿਵੇਂ-ਜਿਵੇਂ ਇਹ ਦਿਨ ਚੜ੍ਹਦਾ ਹੈ।

ਕਾਬੁਲ
ਤਸਵੀਰ ਕੈਪਸ਼ਨ, ਬੈਂਕਾਂ ਬਾਹਰ ਭਾਰੀ ਭੀੜ ਦਿਖਦੀ ਹੈ

ਸੁਤੰਤਰ ਅਫ਼ਗਾਨ ਪੱਤਰਕਾਰ ਅਹਿਮਦ ਮੰਗਲੀ ਨੂੰ ਅਸੀਂ ਕਾਬੁਲ ਏਅਰਪੋਰਟ 'ਤੇ ਮਿਲੇ। ਅਹਿਮਦ ਨੇ ਕਿਹਾ, ''ਕੀ ਇਹ ਇਤਿਹਾਸ ਹੈ, ਕੀ ਹੈ ਹਕੀਕਤ ਹੈ, ਮੈਂ ਆਪਣੀਆਂ ਅੱਖਾਂ 'ਤੇ ਭਰੋਸਾ ਨਹੀਂ ਕਰ ਸਕਦਾ ਜੋ ਮੈਂ ਦੇਖ ਰਿਹਾਂ।''

ਅਸੀਂ ਕੂੜੇ ਨਾਲ ਭਰੇ ਇੱਕ ਜ਼ਿਲ੍ਹੇ ਵਿੱਚ ਲੋਕਾਂ ਨਾਲ ਗੱਲ ਕਰਦੇ ਹਾਂ। ਇਸ ਜ਼ਿਲ੍ਹੇ ਵਿੱਚ ਉਨ੍ਹਾਂ ਲੋਕਾਂ ਦਾ ਸਮਾਨ ਨਜ਼ਰ ਆਉਂਦਾ ਹੈ ਜੋ ਅੰਤਰਰਾਸ਼ਟੀ ਏਅਰਲਿਫ਼ਟ ਦੌਰਾਨ ਫਲਾਈਟ ਲੈਣ ਦੀ ਜਲਦੀ ਵਿੱਚ ਇੱਥੇ ਸੁੱਟ ਗਏ।

ਅਹਿਮਦ ਮੰਗਲੀ ਨੇ ਸਭ ਤੋਂ ਪਹਿਲਾਂ ਕਾਬੁਲ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਦੋਂ 20 ਸਾਲ ਪਹਿਲਾਂ ਤਾਲਿਬਾਨ ਦੇਸ਼ ਤੋਂ ਬਾਹਰ ਹੋਏ ਸਨ।

ਅਹਿਮਦ ਨੇ ਦੱਸਿਆ, ''ਤਾਲਿਬਾਨ ਦੇ ਬੁਲਾਰੇ ਮੀਡੀਆ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਹਰ ਕਿਸੇ ਕੋਲ ਹਥਿਆਰ ਹੈ ਅਤੇ ਹਰ ਕੋਈ ਆਪਣੇ ਆਪ ਨੂੰ ਰਾਜਾ ਸਮਝਦਾ ਹੈ।''

''ਮੈਨੂੰ ਨਹੀਂ ਪਤਾ ਇਹ ਰਿਸਕ ਮੈਂ ਕਦੋਂ ਤੱਕ ਲੈ ਸਕਾਂਗਾ ਪਰ ਮੈਂ ਇਸ ਇਤਿਹਾਸ ਦਾ ਹਿੱਸਾ ਬਣਨਾ ਚਾਹੁੰਦਾ ਹਾਂ।''

ਵੀਡੀਓ ਕੈਪਸ਼ਨ, ਅਫ਼ਗਾਨ ਪੌਪ ਸਟਾਰ ਆਰਿਆਨਾ ਸਈਦ ਨੇ ਤਾਲਿਬਾਨ ਤੋਂ ਬਚਣ ਦੀ ਕਹਾਣੀ ਦੱਸੀ

ਇੱਕ ਇਤਿਹਾਸਿਕ ਪਲ ਆ ਰਿਹਾ ਹੈ, ਇੱਕ ਇਤਿਹਾਸਿਕ ਅਤੀਤ ਨੂੰ ਵਾਪਸ ਕੀਤਾ ਜਾ ਰਿਹਾ ਹੈ। ਚਮਕਦਾਰ ਚਿੱਟੇ ਗਾਊਨ ਅਤੇ ਲਾਲ ਸੁਰਖੀ ਦੇ ਬਿਲਬੋਰਡ ਨੂੰ ਕਾਲਾ ਕੀਤਾ ਜਾ ਰਿਹਾ ਹੈ।

ਆਰਟ ਲੋਰਡ ਟੀਮ ਜੋ ਗਲੀ-ਗਲੀ ਬਹਾਦਰ ਪੱਤਰਕਾਰਾਂ, ਵਚਨਬੱਧ ਡਾਕਟਰਾਂ, ਲੜਾਈ ਤੋਂ ਬਾਅਦ ਸ਼ਾਂਤੀ ਦੀਆਂ ਕਹਾਣੀਆਂ ਦੱਸਦੀ ਕਲਾ ਉੱਤੇ ਪੇਂਟ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਤਾਲਿਬਾਨ ਅਤੇ ਅਮਰੀਕਾ ਵਿਚਾਲੇ ਦੋਹਾ ਵਿੱਚ ਇੱਕ ਸਮਝੌਤੇ ਉੱਤੇ ਦਸਤਖ਼ਤ ਕਰਨ ਲਈ ਇੱਕ ਚਿੱਤਰ ਜੋ ਕਾਲੇ ਤੇ ਚਿੱਟੇ ਰੰਗ ਨਾਲ ਪੇਂਟ ਕੀਤਾ ਗਿਆ ਸੀ, ਉਸ ਨੂੰ ਮਿਟਾਇਆ ਜਾਂਦਾ ਹੈ।

ਕਵੀ ਹੁਣ ਸ਼ਬਦਾਂ ਦੀ ਭਾਲ ਵਿੱਚ ਸੰਘਰਸ਼ ਕਰ ਰਹੇ ਹਨ।

ਇੱਕ ਪੁਰਾਣੇ ਦੋਸਤ ਮਸੂਦ ਖਲੀਲੀ ਨੇ ਕਈ ਸਾਲਾਂ ਤੱਕ ਕਈ ਮਾਮਲਿਆਂ ਵਿੱਚ ਲੜਾਈ ਲੜੀ, ਉਨ੍ਹਾਂ ਨੇ ਮੈਨੂੰ ਕੁਝ ਸੱਤਰਾਂ ਭੇਜੀਆਂ ਹਨ।

''ਲੰਘੀ ਰਾਤ ਕਿਸਮਤ ਦੇ ਲੇਖਕ ਨੇ ਮੇਰੇ ਕੰਨ ਵਿੱਚ ਕਿਹਾ, ਸਾਡੇ ਲੇਖਾਂ ਦੀ ਕਿਤਾਬ ਹਾਸੇ ਅਤੇ ਹੰਝੂਆਂ ਨਾਲ ਭਰੀ ਹੋਈ ਹੈ।''

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)