ਅਫ਼ਗਾਨਿਸਤਾਨ ਤੇ ਤਾਲੀਬਾਨ : 'ਮੈਂ ਜਾਣਦੀ ਹਾਂ ਕਿ ਤਾਲਿਬਾਨ ਕੁੜੀਆਂ ਨੂੰ ਸਕੂਲ 'ਚ ਪੜ੍ਹਨ ਦੀ ਇਜਾਜ਼ਤ ਨਹੀਂ ਦੇਵੇਗਾ'

ਪ੍ਰਤੀਕਾਤਮਕ ਚਿੱਤਰ
    • ਲੇਖਕ, ਜ਼ੁਹਾਲ ਅਹਿਦ
    • ਰੋਲ, ਬੀਬੀਸੀ

ਅਫ਼ਗਾਨਿਸਤਾਨ 'ਚ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਅਤੇ ਨਾਟੋ ਦੀਆਂ ਫੌਜਾਂ ਵਾਪਸ ਪਰਤ ਰਹੀਆਂ ਹਨ ਅਤੇ ਇਸ ਦੇ ਮੱਦੇਨਜ਼ਰ ਬੀਬੀਸੀ ਨੇ ਤਿੰਨ ਪੀੜ੍ਹੀਆਂ ਦੀਆਂ ਵੱਖ-ਵੱਖ ਤਿੰਨ ਅੋਰਤਾਂ ਨਾਲ ਭਵਿੱਖ ਦੇ ਲਈ ਉਨ੍ਹਾਂ ਦੇ ਡਰ ਬਾਰੇ ਗੱਲਬਾਤ ਕੀਤੀ।

ਇੱਕ ਤਜਰਬੇਕਾਰ ਅਧਿਆਪਕ, ਇੱਕ ਯੂਨੀਵਰਸਿਟੀ ਗ੍ਰੈਜੂਏਟ ਅਤੇ ਇੱਕ ਸਕੂਲੀ ਵਿਦਿਆਰਥਣ...ਇੰਨ੍ਹਾਂ ਤਿੰਨਾਂ ਨੇ ਹੀ ਦੱਸਿਆ ਹੈ ਕਿ ਇਸ ਮਹਾਂਮਾਰੀ ਕਾਲ ਦੌਰਾਨ ਕਿਵੇਂ ਉਨ੍ਹਾਂ ਨੇ ਨਾ ਸਿਰਫ ਡਿਜੀਟਲ ਪਾੜੇ ਦਾ ਸਾਹਮਣਾ ਕੀਤਾ, ਬਲਕਿ ਉਨ੍ਹਾਂ ਨੂੰ ਲਿੰਗ ਅਸਮਾਨਤਾ, ਸੱਭਿਆਚਾਰ ਅਤੇ ਸੰਘਰਸ਼ ਨਾਲ ਵੀ ਨਜਿੱਠਣਾ ਪਿਆ ਹੈ।

ਇਹ ਪਹਿਲੀ ਵਾਰ ਨਹੀਂ ਸੀ ਜਦੋਂ ਸ਼ਾਹਿਲਾ ਫਰੀਦ ਨੇ ਕਿਤਾਬਾਂ ਨੂੰ ਲੁਕਾਉਣਾ ਸ਼ੁਰੂ ਕੀਤਾ ਅਤੇ ਨਾ ਹੀ ਇਹ ਪਹਿਲੀ ਵਾਰ ਸੀ ਜਦੋਂ ਉਸ ਨੇ ਕਿਸੇ ਗੁਪਤ ਸਕੂਲ 'ਚ ਜਾਣ ਦੀ ਯੋਜਨਾ ਬਣਾਉਣੀ ਸ਼ੁਰੂ ਕੀਤੀ ਸੀ।

ਇਹ ਵੀ ਪੜ੍ਹੋ:

ਅਫਗਾਨਿਸਤਾਨ 'ਚ ਸ਼ਾਹਿਲਾ ਵਰਗੀਆਂ ਹੋਰ ਕਈਆਂ ਔਰਤਾਂ ਦੇ ਲਈ ਆਪਣੀਆਂ ਧੀਆਂ ਲਈ ਸਿੱਖਿਆ ਹਾਸਲ ਕਰਨਾ ਇੱਕ ਵਾਰ ਫ਼ਿਰ ਖ਼ਤਰੇ 'ਚ ਹੈ।

ਇੱਕ ਅਧਿਆਪਕ

ਸ਼ਾਹਿਲਾ ਪਹਿਲਾਂ ਇੱਕ ਸਕੂਲ 'ਚ ਅਧਿਆਪਕਾ ਸਨ, ਉਹ ਹੁਣ ਦੇਸ਼ ਦੀ ਰਾਜਧਾਨੀ ਕਾਬੁਲ ਵਿਖੇ ਸਥਿਤ ਕਾਬੁਲ ਯੁਨੀਵਰਸਿਟੀ 'ਚ ਲੈਕਚਰਾਰ ਵੱਜੋਂ ਸੇਵਾਵਾਂ ਨਿਭਾ ਰਹੇ ਹਨ।

ਲੌਕਡਾਊਨ ਦੌਰਾਨ ਉਨ੍ਹਾਂ ਨੇ ਵਰਚੂਅਲੀ ਪੜਾਉਣਾ ਜਾਰੀ ਰੱਖਿਆ। ਪਰ ਉਨ੍ਹਾਂ ਮੁਤਾਬਕ ਕਈ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਨ ਲਈ ਜੱਦੋ ਜਹਿਦ ਕਰਨੀ ਪਈ ਹੈ।

"ਮੇਰੀਆਂ ਬਹੁਤ ਸਾਰੀਆਂ ਵਿਦਿਆਰਥਣਾਂ ਕੋਲ ਸਮਾਰਟਫੋਨ ਵੀ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਨੂੰ ਇੰਟਰਨੈੱਟ ਦੀ ਵਰਤੋਂ ਕਰਨ ਦੀ ਇਜ਼ਾਜਤ ਦਿੰਦੇ ਹਨ।"

"ਉਹ ਆਪਣੇ ਪਰਿਵਾਰ ਦੇ ਕਿਸੇ ਮਰਦ ਮੈਂਬਰ ਦੇ ਫੋਨ ਦੀ ਵਰਤੋਂ ਕਰਦੀਆਂ ਸਨ, ਉਨ੍ਹਾਂ ਨੂੰ ਅਕਸਰ ਹੀ ਕਲਾਸ ਦੌਰਾਨ ਵਾਰ-ਵਾਰ ਵੇਖਿਆ ਜਾਂਦਾ ਸੀ ਕਿ ਉਹ ਕਿਸ ਨਾਲ ਗੱਲ ਕਰ ਰਹੀਆਂ ਹਨ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪਰ ਇਹ ਸਿਰਫ ਔਰਤਾਂ ਨੂੰ ਪਿੱਛੇ ਰੱਖਣ ਦਾ ਡਿਜੀਟਲ ਪਾੜਾ ਨਹੀਂ ਹੈ।

ਅਫ਼ਗਾਨਿਸਤਾਨ ਦੀ ਸਰਕਾਰ ਅਤੇ ਤਾਲਿਬਾਨ ਲੜਾਕੂਆਂ ਵਿਚਾਲੇ ਚੱਲ ਰਹੇ ਟਕਰਾਅ ਨੇ ਹੁਣ ਇਕ ਨਾਜ਼ੁਕ ਮੋੜ ਲੈ ਲਿਆ ਹੈ।

ਦੇਸ਼ 'ਚ ਅਮਰੀਕੀ ਅਗਵਾਈ ਵਾਲੀ ਫੌਜ ਦੀ ਵਾਪਸੀ ਜਾਰੀ ਹੈ, ਜਿਸ ਕਰਕੇ ਕਈਆਂ ਨੂੰ ਕੱਟੜਪੰਥੀ ਇਸਲਾਮਿਕ ਸਮੂਹ ਦੇ ਮੁੜ ਉਭਰਨ ਦਾ ਖੌਫ਼ ਹੈ।

ਪਿਛਲੇ ਕੁਝ ਮਹੀਨਿਆਂ ਦੌਰਾਨ ਤਾਲਿਬਾਨ ਨੇ ਕੁਝ ਖੇਤਰੀ ਇਲਾਕਿਆਂ ਨੂੰ ਆਪਣੇ ਕਬਜ਼ੇ ਹੇਠ ਕਰਨ ਦਾ ਦਾਅਵਾ ਠੋਕਿਆ ਹੈ।

ਪੜ੍ਹਾਈ

ਤਾਲਿਬਾਨ ਜੋ ਕਿ ਪੁਰਸ਼ਵਾਦੀ ਨੇਮਾਂ ਨੂੰ ਥੋਪਣ ਲਈ ਮਸ਼ਹੂਰ ਹੈ, ਉਸ ਨੇ ਪਹਿਲਾਂ ਹਰ ਉਮਰ ਦੀਆਂ ਅੋਰਤਾਂ ਦੀ ਪੜ੍ਹਾਈ 'ਤੇ ਪਾਬੰਦੀ ਦਾ ਐਲਾਨ ਕੀਤਾ ਅਤੇ ਨਾਲ ਹੀ ਹਦਾਇਤ ਜਾਰੀ ਕੀਤੀ ਕਿ ਕੋਈ ਵੀ ਔਰਤ ਕੰਮ ਨਹੀਂ ਕਰੇਗੀ ਅਤੇ ਘਰ ਤੋਂ ਬਾਹਰ ਨਿਕਲਣ ਮੌਕੇ ਵੀ ਉਹ ਆਪਣੇ ਪਰਿਵਾਰ ਦੇ ਕਿਸੇ ਮਰਦ ਮੈਂਬਰ ਦੇ ਨਾਲ ਹੀ ਜਾਵੇਗੀ।

ਇਸ ਕੱਟੜਪੰਥੀ ਸਮੂਹ ਨੇ ਕਿਹਾ ਹੈ ਕਿ ਉਹ ਹੁਣ ਕੁੜੀਆਂ ਦੀ ਸਿੱਖਿਆ ਦੇ ਖ਼ਿਲਾਫ਼ ਨਹੀਂ ਹੈ। ਤਾਲਿਬਾਨ ਵੱਲੋਂ ਬੀਬੀਸੀ ਨਾਲ ਗੱਲਬਾਤ ਕਰਦਿਆਂ ਸਮੂਹ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ, "ਆਦਮੀ ਅਤੇ ਔਰਤ ਦੌਵਾਂ ਨੂੰ ਹੀ ਸਿੱਖਿਆ ਹਾਸਲ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਇਹ ਬਹੁਤ ਮਹੱਤਵਪੂਰਨ ਹੈ। ਪਰ ਇਸ ਦੇ ਨਾਲ ਹੀ ਔਰਤਾਂ ਲਈ ਇੱਕ ਵਿਸ਼ੇਸ਼ ਅਤੇ ਸੁਰੱਖਿਅਤ ਮਾਹੌਲ ਵੀ ਤਿਆਰ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਲਈ ਮਹਿਲਾ ਅਧਿਆਪਕਾਂ ਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ।"

ਹਾਲਾਂਕਿ ਸ਼ਾਹਿਲਾ ਸਮੇਤ ਹੋਰ ਕਈ ਔਰਤਾਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਵਾਲਿਆਂ ਨੂੰ ਡਰ ਹੈ ਕਿ ਇੱਕ ਵਾਰ ਫਿਰ ਔਰਤਾਂ ਦੀ ਸਿੱਖਿਆ ਨੂੰ ਪੂਰੀ ਤਰ੍ਹਾਂ ਨਾਲ ਨਕਾਰਿਆ ਜਾ ਸਕਦਾ ਹੈ।

ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ ਦੇ ਗੁਰਦੁਆਰੇ ਪਹੁੰਚੇ ਭਾਰਤੀ ਨੇ ਦੱਸਿਆ ਅਫ਼ਗਾਨਿਸਤਾਨ 'ਚ ਕਿੰਨਾ ਖ਼ਤਰਾ

ਹੁਣ ਆਪਣੇ 60 ਦੇ ਦਹਾਕੇ 'ਚ ਪਹੁੰਚ ਚੁੱਕੀ ਸ਼ਾਹਿਲਾ ਦੱਸਦੇ ਹਨ ਕਿ ਕਿਵੇਂ 1970 'ਚ ਉਨ੍ਹਾਂ ਨੇ ਕੁੜੀਆਂ ਲਈ ਇੱਕ ਗੁਪਤ ਸਕੂਲ ਖੋਲ੍ਹਿਆ ਸੀ। ਇਹ ਉਹ ਸਮਾਂ ਸੀ ਜਦੋਂ ਤਾਲਿਬਾਨ ਦਾ ਪੂਰੇ ਦੇਸ਼ 'ਤੇ ਹੀ ਕਬਜ਼ਾ ਹੋ ਗਿਆ ਸੀ।

9 ਤੋਂ 10 ਸਾਲ ਦੀ ਉਮਰ ਦੀਆਂ ਬਹੁਤ ਸਾਰੀਆਂ ਉਨ੍ਹਾਂ ਦੀਆਂ ਵਿਦਿਆਰਥਣਾਂ ਰਵਾਇਤੀ ਨੀਲੇ ਬੁਰਕੇ 'ਚ ਉਨ੍ਹਾਂ ਕੋਲ ਪਹੁੰਚਦੀਆਂ ਸਨ।

ਉਹ ਹਮੇਸ਼ਾਂ ਉਨ੍ਹਾਂ ਨੂੰ ਆਪਣੀਆਂ ਅੰਗ੍ਰੇਜ਼ੀ ਦੀਆਂ ਕਿਤਾਬਾਂ ਨੂੰ ਦੂਜੀਆਂ ਇਸਲਾਮੀ ਕਿਤਾਬਾਂ ਦੇ ਕਵਰ ਹੇਠ ਛਪਾਉਣ ਲਈ ਕਹਿੰਦੇ ਸੀ ਤਾਂ ਕਿ ਪੜ੍ਹਾਈ 'ਤੇ ਪਾਬੰਦੀ ਲਗਾਉਣ ਵਾਲਿਆਂ ਦੀ ਨਜ਼ਰਾਂ ਤੋਂ ਬਚਿਆ ਜਾ ਸਕੇ।

ਸ਼ਾਹਿਲਾ ਆਪਣੇ ਘਰ ਦੇ ਪਿੱਛੇ ਪੈਂਦੇ ਗਾਰਡਨ 'ਚ ਇੱਕ ਦਰਖ਼਼ਤ ਦੀ ਛਾਂ ਹੇਠਾਂ ਬੈਠ ਕੇ ਇੱਕ ਛੋਟੀ ਸਲੇਟ ਬਲੈਕ ਬੋਰਡ ਦੀ ਵਰਤੋਂ ਕਰਕੇ ਪੜ੍ਹਾ ਰਹੇ ਸੀ।

ਇਹ ਵੀ ਪੜ੍ਹੋ:

ਸ਼ਾਹਿਲਾ ਦੱਸਦੇ ਹਨ, "ਮੈਂ 20 ਕੁੜ੍ਹੀਆਂ ਦੇ ਨਾਲ ਆਪਣੇ ਇਸ ਸਕੂਲ ਦੀ ਸ਼ੁਰੂਆਤ ਕੀਤੀ ਸੀ ਪਰ ਅਖੀਰ ਤੱਕ ਸਿਰਫ ਚਾਰ ਕੁੜ੍ਹੀਆਂ ਹੀ ਰਹਿ ਗਈਆਂ ਸਨ। ਜਿੰਨ੍ਹਾਂ 'ਚੋਂ ਦੋ ਮੇਰੀਆਂ ਹੀ ਧੀਆਂ ਸਨ। ਉਸ ਸਮੇਂ ਕੁੜੀਆਂ ਦੀ ਪੜ੍ਹਾਈ ਜਾਰੀ ਰੱਖਣਾ ਬਹੁਤ ਹੀ ਮੁਸ਼ਕਲ ਸੀ।"

ਉਹ ਅੱਗੇ ਦੱਸਦੇ ਹਨ ਕਿ ਤਾਲਿਬਾਨ ਅਕਸਰ ਹੀ ਉਨ੍ਹਾਂ ਦੇ ਘਰ ਦੀ ਤਲਾਸ਼ੀ ਲੈਣ ਲਈ ਆਉਂਦੇ ਸਨ ਤਾਂ ਜੋ ਸਕੂਲ ਦੇ ਹੋਣ ਦੇ ਸਬੂਤ ਮਿਲ ਸਕਣ ਪਰ ਉਹ ਸਿਰਫ ਇਕ ਵਾਰ ਹੀ ਸਕੂਲ ਨੂੰ ਬੰਦ ਕਰਨ 'ਚ ਕਾਮਯਾਬ ਹੋਏ, ਉਹ ਵੀ ਅਸਥਾਈ ਤੌਰ 'ਤੇ।

ਸ਼ਾਹਿਲਾ ਕਹਿੰਦੇ ਹਨ ਕਿ ਹੁਣ 50 ਸਾਲ ਬਾਅਦ ਵੀ ਉਹ ਬਹੁਤ ਨਿਰਾਸ਼ ਹਨ ਕਿ ਉਨ੍ਹਾਂ ਨੂੰ ਮੁੜ ਤੋਂ ਕਿਤਾਬਾਂ ਇੱਕਠੀਆਂ ਕਰਨੀਆਂ ਪਈਆਂ ਹਨ, ਕਿਉਂਕਿ ਗੁਪਤ ਸਕੂਲ ਖੋਲ੍ਹਣ ਦੀ ਜ਼ਰੂਰਤ ਫਿਰ ਤੋਂ ਪੈ ਗਈ ਹੈ।

ਵਿਦਿਆਰਥੀ

16 ਸਾਲ ਦੀ ਵਹੀਦਾ ਸ਼ਾਹਿਲਾ ਦੇ ਘਰ ਤੋਂ ਦੱਖਣ ਵੱਲ ਸੱਤ ਘੰਟੇ ਦੀ ਡਰਾਈਵ 'ਤੇ ਰਹਿੰਦੇ ਹਨ।

ਹਰ ਹਫ਼ਤੇ ਵਾਹੀਦਾ ਆਪਣੇ ਵੱਡੇ ਭਰਾ ਨਾਲ ਸਕੂਲ ਜਾਂਦੇ ਹਨ, ਪਰ ਉਨ੍ਹਾਂ ਦੇ ਸਕੂਲ ਜਾਣ ਦੀ ਇੱਛਾ ਪਰਿਵਾਰ ਲਈ ਵੱਡੀ ਚਿੰਤਾ ਦਾ ਕਾਰਨ ਬਣ ਰਹੀ ਹੈ। ਵਾਹੀਦਾ ਦੀ ਇਸ ਇੱਛਾ ਨੇ ਪਰਿਵਾਰ ਨੂੰ ਵੰਡ ਕੇ ਰੱਖ ਦਿੱਤਾ ਹੈ।

ਪੜ੍ਹਾਈ

ਵਾਹੀਦਾ ਦੇ ਪਿਤਾ ਅਤੇ ਦਾਦਾ ਜੀ ਨੇ ਬਿਲਕੁੱਲ ਗੱਲ ਕਰਨੀ ਬੰਦ ਕਰ ਦਿੱਤੀ ਹੈ।

ਵਾਹੀਦਾ ਦੱਸਦੇ ਹਨ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਮੈਨੂੰ ਪੜ੍ਹਾਈ ਛੱਡ ਕੇ ਵਿਆਹ ਕਰਵਾ ਲੈਣਾ ਚਾਹੀਦਾ ਹੈ।

ਵਾਹੀਦਾ ਆਪਣੇ ਪਰਿਵਾਰ ਨਾਲ ਕੰਧਾਰ ਸੂਬੇ 'ਚ ਰਹਿੰਦੀ ਹੈ, ਜੋ ਤਾਲਿਬਾਨ ਦੀ ਜਨਮ ਭੁਮੀ ਹੈ ਅਤੇ ਇੱਥੋਂ ਦੇ ਬਹੁਤ ਸਾਰੇ ਜ਼ਿਲ੍ਹੇ ਅਜੇ ਵੀ ਉਨ੍ਹਾਂ ਦੇ ਕੰਟਰੋਲ ਹੇਠ ਹਨ।

ਸੂਬੇ ਦੇ ਸਾਰੇ 17 ਜ਼ਿਲ੍ਹਿਆਂ 'ਚੋਂ ਸਿਰਫ ਤਿੰਨ 'ਚ ਹੀ ਕੁੜੀਆਂ ਲਈ ਸਕੂਲ ਮੌਜੂਦ ਹਨ।

ਜਦੋਂ ਬੀਬੀਸੀ ਨੇ ਪੁੱਛਿਆ ਕਿ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਅੋਰਤਾਂ ਦੀ ਸਿੱਖਿਆ ਦੇ ਪ੍ਰਬੰਧਾਂ ਦੀ ਘਾਟ ਕਿਉਂ ਹੈ ਤਾਂ ਤਾਲਿਬਾਨ ਵੱਲੋਂ ਬੀਬੀਸੀ ਨਾਲ ਗੱਲਬਾਤ ਕਰਦਿਆਂ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ, "ਕੰਧਾਰ ਅਤੇ ਹੇਲਮਾਨ 'ਚ ਜੰਗ ਆਪਣੇ ਸਿਖਰ 'ਤੇ ਹੈ, ਜਿਸ ਕਰਕੇ ਸਕੂਲ ਬੰਦ ਹਨ। ਇੱਥੋਂ ਤੱਕ ਕਿ ਕੁਝ ਮਰਦਾਂ ਦੇ ਸਕੂਲ ਵੀ ਬੰਦ ਹਨ।"

"ਇਸ ਦੇ ਨਾਲ ਹੀ ਇਹ ਲੋਕਾਂ ਦੀ ਮਾਨਸਿਕਤਾ ਵੀ ਹੈ, ਕਿਉਂਕਿ ਸਥਾਨਕ ਅਤੇ ਸੱਭਿਆਚਾਰਕ ਨਿਯਮਾਂ ਦਾ ਮਤਲਬ ਹੈ ਕਿ ਬਹੁਤ ਘੱਟ ਲੋਕ ਆਪਣੀਆਂ ਧੀਆਂ ਨੂੰ ਸਕੂਲ ਭੇਜਣਾ ਚਾਹੁੰਦੇ ਹਨ। ਇਸ ਸਭ ਦੇ ਠੀਕ ਹੋਣ ਲਈ ਥੋੜਾ ਸਮਾਂ ਲੱਗੇਗਾ, ਪਰ ਸਾਡੇ ਵੱਲੋਂ ਕੋਈ ਸਮੱਸਿਆ ਨਹੀਂ ਹੈ।"

ਵਾਹੀਦਾ ਕਹਿੰਦੇ ਹਨ ਕਿ ਇਹ ਸਿਰਫ ਉਨ੍ਹਾਂ ਦੀ ਮਾਂ ਅਤੇ ਵੱਡੇ ਭਰਾ ਦੇ ਸਮਰਥਨ ਦਾ ਨਤੀਜਾ ਹੈ ਕਿ ਉਹ ਪੜ੍ਹਾਈ ਜਾਰੀ ਰੱਖਣ 'ਚ ਸਫਲ ਹੋਏ ਹਨ।

ਵਹੀਦਾ ਦੀ ਮਾਂ ਨੂੰ ਕਦੇ ਵੀ ਸਕੂਲ ਜਾਣ ਦੀ ਇਜਾਜ਼ਤ ਨਹੀਂ ਮਿਲੀ ਸੀ, ਉਨ੍ਹਾਂ ਨੇ ਆਪਣੀ ਧੀ ਨੂੰ ਕਿਹਾ ਕਿ ਇਸ ਵੱਧਦੇ ਸੰਘਰਸ਼ ਦੇ ਬਾਵਜੂਦ ਉਸ ਨੂੰ ਅੋਰਤਾਂ ਦੇ ਹੱਕਾਂ ਲਈ ਆਪਣੀ ਲੜਾਈ ਜਾਰੀ ਰੱਖਣੀ ਚਾਹੀਦੀ ਹੈ।

ਵੀਡੀਓ ਕੈਪਸ਼ਨ, ਅਫ਼ਗਾਨ ਜੰਗ: 'ਸਾਰੇ ਬੱਚੇ ਮਿੱਟੀ ਨਾਲ ਢਕੇ ਹੋਏ ਸੁੰਨ ਪਏ ਸੀ'

ਵਾਹਿਦਾ ਕਹਿੰਦੇ ਹਨ, "ਮੈਂ ਉਮੀਦ ਕਰਦੀ ਹਾਂ ਕਿ ਮੈਂ ਮਾਂ ਦੇ ਇਸ ਸੁਪਨੇ ਨੂੰ ਜ਼ਰੂਰ ਸਾਕਾਰ ਕਰ ਸਕਦੀ ਹਾਂ। ਪਰ ਇਸ ਮੌਜੂਦਾ ਸਥਿਤੀ 'ਚ ਮੈਂ ਬਹੁਤ ਚਿੰਤਿਤ ਹਾਂ ਕਿ ਮੈਂ ਆਪਣਾ ਸਕੂਲੀ ਪੜ੍ਹਾਈ ਪੂਰੀ ਕਰ ਪਾਵਾਂਗੀ ਜਾਂ ਨਹੀਂ। ਯੂਨੀਵਰਸਿਟੀ ਜਾਣ ਅਤੇ ਦੂਜਿਆਂ ਦੀ ਵਕਾਲਤ ਕਰਨ ਦੀ ਗੱਲ ਤਾਂ ਬਹੁਤ ਦੂਰ ਹੈ।"

ਪਰ ਸ਼ਮਸੀਆ ਅਲੀਜਾਦਾ ਵਰਗੀਆਂ ਕਹਾਣੀਆਂ ਦੇ ਕਾਰਨ ਵਾਹੀਦਾ ਦੀ ਉਮੀਦ ਕਾਇਮ ਹੈ।

ਗ੍ਰੈਜੂਏਟ

ਇੱਥੇ ਕੁਝ ਨੌਜਵਾਨ ਔਰਤਾਂ ਹਨ ਜੋ ਡਿਜੀਟਲ ਪਾੜੇ, ਦੇਸ਼ ਅੰਦਰ ਲਗਾਤਾਰ ਜਾਰੀ ਸੰਘਰਸ਼, ਲਿੰਗ ਅਸਮਾਨਤਾ ਅਤੇ ਕੋਵਿਡ-19 ਦੇ ਬਾਵਜੂਦ ਅਜੇ ਵੀ ਪ੍ਰੇਰਣਾਦਾਇਕ ਹੋਣ ਦੀ ਰਾਹ 'ਤੇ ਅੱਗੇ ਵੱਧ ਰਹੀਆਂ ਹਨ।

ਪਿਛਲੇ ਸਾਲ ਸ਼ਮਸੀਆ ਨੇ ਅਫ਼ਗਾਨਿਸਤਾਨ ਦੀ ਯੂਨੀਵਰਸਿਟੀ ਦਾਖਲਾ ਪ੍ਰੀਖਿਆਵਾਂ 'ਚ ਬੈਠੇ 170,000 ਬਿਨੈਕਾਰਾਂ 'ਚੋਂ ਸਭ ਤੋਂ ਵੱਧ ਅੰਕ ਹਾਸਲ ਕੀਤੇ ਸਨ।

Artistic image of the attack upon the Kabul university

ਉਹ ਇੱਕ ਕੋਲ ਮਾਈਨਰ ਦੀ ਧੀ ਹਨ ਅਤੇ ਕਾਬੁਲ ਦੇ ਸਭ ਤੋਂ ਵੰਚਿਤ ਅਤੇ ਕਮਜ਼ੋਰ ਖੇਤਰਾਂ 'ਚ ਵੱਡੇ ਹੋਏ ਹਨ।

ਸਾਲ 2018 'ਚ ਉਨ੍ਹਾਂ ਦੇ ਸਕੂਲ 'ਤੇ ਇਸਲਾਮਿਕ ਰਾਜ, ਆਈਐਸਆਈਐਸ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ 'ਚ ਉਨ੍ਹਾਂ ਦੇ 46 ਤੋਂ ਵੱਧ ਸਹਿਪਾਠੀ ਮਾਰੇ ਗਏ ਸਨ।

ਫਿਰ ਸਾਲ 2020 'ਚ ਇੱਕ ਨਵੀਂ ਜਗ੍ਹਾ 'ਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਸਕੂਲ 'ਤੇ ਮੁੜ ਇਲਾਮਿਕ ਰਾਜ ਵੱਲੋਂ ਹਮਲਾ ਕੀਤਾ ਗਿਆ।

ਸ਼ਮਸੀਆ ਦੱਸਦੇ ਹਨ, "ਅਫ਼ਗਾਨਿਸਤਾਨ ਵਰਗੇ ਦੇਸ਼ 'ਚ ਪੜ੍ਹਾਈ ਕਰਨਾ ਬਹੁਤ ਹੀ ਔਖਾ ਕਾਰਜ ਹੈ ਅਤੇ ਮੈਨੂੰ ਬਹੁਤ ਸਾਰੇ ਡਰ ਸਤਾਉਂਦੇ ਹਨ। ਪਰ ਸਾਡੇ ਵਿਦਿਅਕ ਕੇਂਦਰ ਨੇ ਕੁਝ ਸੁਰੱਖਿਆ ਉਪਾਅ ਦਾ ਪ੍ਰਬੰਧ ਕੀਤਾ ਹੈ, ਜਿਸ ਕਰਕੇ ਅਸੀਂ ਕੁਝ ਸੁਰੱਖਿਅਤ ਮਹਿਸੂਸ ਕਰ ਰਹੇ ਹਾਂ।"

"ਜਦੋਂ ਤੁਸੀਂ ਆਪਣੀ ਪੜ੍ਹਾਈ 'ਚ ਪੂਰੀ ਤਰ੍ਹਾਂ ਨਾਲ ਰੁੱਝ ਜਾਂਦੇ ਹੋ ਤਾਂ ਤੁਹਾਨੂੰ ਸੁਰੱਖਿਆ ਦੇ ਬਾਰੇ 'ਚ ਸੋਚਣ ਦਾ ਵੀ ਸਮਾਂ ਨਹੀਂ ਮਿਲਦਾ ਹੈ।"

ਤੁਰਕੀ 'ਚ ਪੜ੍ਹਾਈ ਕਰਨ ਲਈ ਵਜ਼ੀਫਾ ਹਾਸਲ ਕਰਨ ਤੋਂ ਬਾਅਦ ਸ਼ਮਸੀਆ ਹੁਣ ਡਾਕਟਰ ਬਣਨ ਦੀ ਸਿਖਲਾਈ ਲੈ ਰਹੇ ਹਨ।

ISIS - ਇੱਕ ਨਵਾਂ ਖ਼ਤਰਾ

ਪਿਛਲੇ ਸਾਲ ਨਵੰਬਰ ਮਹੀਨੇ ਸ਼ਾਹਿਲਾ ਕਾਬੁਲ ਯੂਨੀਵਰਸਿਟੀ ਵਿਖੇ ਪੜ੍ਹਾ ਰਹੇ ਸੀ ਕਿ ਉਸ ਸਮੇਂ ਕਈ ਬੰਦੂਕਧਾਰੀਆਂ ਨੇ ਕੈਂਪਸ 'ਤੇ ਹਮਲਾ ਕਰ ਦਿੱਤਾ ਅਤੇ ਕਲਾਸ ਦੇ ਨਾਲ ਦੇ ਦਰਵਾਜ਼ੇ 'ਤੇ ਗੋਲੀਆਂ ਚਲਾ ਦਿੱਤੀਆਂ ਸਨ।

ਸ਼ਾਹਿਲਾ ਦੱਸਦੇ ਹਨ, "ਮੈਂ ਇਕ ਕਿਤਾਬ ਪ੍ਰਦਰਸ਼ਨੀ 'ਚ ਸੀ ਜਦੋਂ ਅਚਾਨਕ ਹੀ ਗੋਲੀਆਂ ਦੇ ਚੱਲਣ ਦੀ ਆਵਾਜ਼ ਸੁਣੀ। ਵਿਦਿਆਰਥੀ ਡਰ ਨਾਲ ਚਾਰੇ ਪਾਸੇ ਭੱਜ ਰਹੇ ਸਨ, ਕੁਝ ਤਾਂ ਰੋ ਰਹੇ ਸਨ। ਕਈ ਫੋਨ 'ਤੇ ਗੱਲ ਕਰ ਰਹੇ ਸਨ ਅਤੇ ਮੁੱਖ ਗੇਟ ਵੱਲ ਭੱਜ ਰਹੇ ਸਨ।"

ਪੜ੍ਹਾਈ

ਜਿਵੇਂ ਹੀ ਸਰਕਾਰੀ ਸੁਰੱਖਿਆ ਬਲ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਾਂ ਦੋਵਾਂ ਧਿਰਾਂ ਦਰਮਿਆਨ ਘੰਟਿਆਂ ਬੱਧੀ ਲੜਾਈ ਜਾਰੀ ਰਹੀ।

ਇਸ ਹਮਲੇ 'ਚ 22 ਲੋਕਾਂ ਦੀ ਮੌਤ ਹੋ ਗਈ ਸੀ ਅਤੇ 22 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ।

ਸ਼ਾਹਿਲਾ ਦੱਸਦੇ ਹਨ, "ਇਸ ਹਾਦਸੇ ਦਾ ਸ਼ਿਕਾਰ ਵਧੇਰੇਤਰ ਕੁੜੀਆਂ ਹੋਈਆਂ ਸਨ। ਇੱਥੋਂ ਤੱਕ ਕਿ ਪੁਲਿਸ ਵੀ ਜ਼ਖਮੀ ਅੋਰਤਾਂ ਨੂੰ ਉੱਥੋਂ ਬਾਹਰ ਲਿਆਉਣ 'ਚ ਮਦਦ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸਲਾਮ ਮੁਤਾਬਕ ਅੋਰਤਾਂ ਨੂੰ ਛੂਹਣਾ ਹਰਾਮ ਹੈ।

ਪਰ ਜਦੋਂ ਬਾਅਦ 'ਚ ਵਿਸ਼ੇਸ਼ ਸੁਰੱਖਿਆ ਬਲ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਜ਼ਖਮੀ ਕੁੜ੍ਹੀਆਂ ਨੂੰ ਬਾਹਰ ਕੱਢਿਆ।"

ਬਾਅਦ 'ਚ ਆਈਐਸਆਈਐਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਉਨ੍ਹਾਂ ਨੇ "ਧਰਮ ਤਿਆਗ ਚੁੱਕੀ ਅਫਗਾਨ ਸਰਕਾਰ ਲਈ ਕੰਮ ਕਰ ਰਹੇ ਜੱਜਾਂ ਅਤੇ ਜਾਂਚਕਰਤਾਵਾਂ, ਤਫ਼ਤੀਸ਼ਕਾਰਾਂ ਦੀ ਗ੍ਰੈਜੂਏਸ਼ਨ ਪੱਧਰ ਦੀ ਪੜ੍ਹਾਈ ਨੂੰ ਨਿਸ਼ਾਨਾ ਬਣਾਇਆ ਹੈ।"

ਆਈਐਸਆਈਐਸ-ਕੇ, ਜਿਹਾਦੀ ਬਗ਼ਾਵਤ ਸਮੂਹ ਦੀ ਇੱਕ ਸ਼ਾਖਾ ਹੈ। ਇਸ ਦਾ ਗਠਨ ਸਾਲ 2014 'ਚ ਅਫਗਾਨਿਸਤਾਨ 'ਚ ਕੀਤਾ ਗਿਆ ਸੀ।

ਉਦੋਂ ਤੋਂ ਹੀ ਇਸ ਸ਼ਾਖਾ ਨੇ ਵਿਦਿਅਕ ਅਦਾਰਿਆਂ ਅਤੇ ਸਕੂਲਾਂ ਸਮੇਤ ਰਾਜਧਾਨੀ ਕਾਬੁਲ 'ਤੇ ਮਾਰੂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।

ਪਿਛਲੇ ਸਾਲ ਇਸਲਾਮਿਕ ਰਾਜ ਵੱਲੋਂ ਦਾਅਵੇ ਕੀਤ ਗਏ ਸਭ ਤੋਂ ਜਾਨਲੇਵਾ ਹਮਲਿਆਂ 'ਚ ਅੋਰਤਾਂ, ਬੱਚੇ, ਇੱਥੋਂ ਤੱਕ ਕਿ ਨਵ-ਜੰਮੇ ਬੱਚੇ ਨਿਸ਼ਾਨੇ 'ਤੇ ਸਨ।

ਇਹ ਹਮਲਾ ਹਸਪਤਾਲ ਦੇ ਜਣੇਪਾ ਵਾਰਡ 'ਤੇ ਕੀਤਾ ਗਿਆ ਸੀ, ਜਿਸ 'ਚ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ 16 ਹੋਰ ਜ਼ਖਮੀ ਹੋ ਗਏ ਸਨ।

ਅਧਿਆਪਕ ਸ਼ਾਹਿਲਾ ਨੇ ਇਸਲਾਮਿਕ ਰਾਜ ਵਰਗੇ ਵਿਦਰੋਹੀ ਸਮੂਹਾਂ ਵੱਲੋਂ ਹਿੰਸਾ 'ਚ ਵਾਧਾ ਅਤੇ ਤਾਲਿਬਾਨ ਦੇ ਖੇਤਰ ਦੇ ਵਿਸਥਾਰ ਦੇ ਕਾਰਨ ਹੀ ਕਿਹਾ ਹੈ ਕਿ ਹੁਣ ਉਨ੍ਹਾਂ ਨੂੰ ਇੱਕ ਵਾਰ ਫਿਰ ਕਿਤਾਬਾਂ ਇੱਕਠੀਆਂ ਕਰਨੀਆਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ।

ਉਹ ਕਹਿੰਦੇ ਹਨ, "ਮੈਨੂੰ ਇਹ ਲਾਜ਼ਮੀ ਤੌਰ 'ਤੇ ਯਕੀਨੀ ਬਣਾਉਣਾ ਪਵੇਗਾ ਕਿ ਮੇਰੇ ਕੋਲ ਟੈਂਟ, ਕਿਤਾਬਾਂ, ਨੋਟਪੇਡ ਅਤੇ ਪੈੱਨ ਲੈਣ ਲਈ ਲੋੜੀਂਦੇ ਪੈਸੇ ਹੋਣ, ਕਿਉਂਕਿ ਮੈਨੂੰ ਪਤਾ ਹੈ ਕਿ ਤਾਲਿਬਾਨ ਕੁੜੀਆਂ ਨੂੰ ਸਕੂਲ 'ਚ ਪੜ੍ਹਣ ਦੀ ਇਜਾਜ਼ਤ ਨਹੀਂ ਦੇਣਗੇ। ਹੁਣ ਜਦੋਂ ਉਹ ਕਿਸੇ ਵੀ ਜ਼ਿਲ੍ਹੇ 'ਤੇ ਕਬਜ਼ਾ ਕਰਦੇ ਹਨ ਤਾਂ ਉਹ ਸਭ ਤੋਂ ਪਹਿਲਾਂ ਕੁੜੀਆਂ ਦੇ ਸਕੂਲ ਹੀ ਬੰਦ ਕਰਵਾਉਂਦੇ ਹਨ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)