ਮੋਦੀ ਕੈਬਨਿਟ : ਹਰਦੀਪ ਪੁਰੀ, ਅਨੁਰਾਗ ਠਾਕੁਰ, ਕਿਰਨ ਰਿਜਿਜੂ, ਆਰਕੇ ਸਿੰਘ ਕੈਬਨਿਟ ਮੰਤਰੀ ਬਣਾਏ

ਪੀਐੱਮ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਊਜ਼ ਚੈਨਲ ਡੀਡੀ ਨਿਊਜ਼ ਦੇ ਅਨੁਸਾਰ, 7 ਜੁਲਾਈ ਨੂੰ ਸ਼ਾਮ 6 ਵਜੇ, ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਕੈਬਨਿਟ ਵਿਸਥਾਰ ਹੋਵੇਗਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਗਠਜੋੜ ਦੀ ਸਰਕਾਰ ਦੇ ਮੰਤਰੀ ਮੰਡਲ ਦਾ ਬੁੱਧਵਾਰ ਸ਼ਾਮੀਂ ਵਿਸਥਾਰ ਕੀਤਾ ਗਿਆ।

ਨਵੀਂ ਦਿੱਲੀ ਵਿਚਲੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿਚ ਕੋਵਿਡ ਨਿਯਮਾਂ ਦੀ ਪਾਲਣਾਂ ਨਾਲ ਕੀਤੇ ਗਏ ਸਹੁੰ ਚੁੱਕ ਸਮਾਗਮ ਵਿਚ 43 ਮੰਤਰੀਆ ਸਹੁੰ ਚੁੱਕੀ।

ਇਸ ਵਿਸਥਾਰ ਨਾਲ ਮੋਦੀ ਮੰਤਰੀ ਮੰਡਲ ਵਿਚ ਮੰਤਰੀਆਂ ਦੀ ਕੁੱਲ ਮੰਤਰੀਆਂ ਦੀ ਗਿਣਤੀ 77 ਹੋ ਗਈ ਹੈ।

ਇਸ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕਰੀਬ 12 ਮੰਤਰੀਆਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਨਰਿੰਦਰ ਮੋਦੀ ਨੇ ਜਿੰਨ੍ਹਾਂ ਮੰਤਰੀਆਂ ਦੀ ਛੁੱਟੀ ਕੀਤੀ, ਉਨ੍ਹਾਂ ਵਿਚ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ, ਵਾਤਾਵਰਨ ਮੰਤਰੀ ਪ੍ਰਕਾਸ਼ ਜਾਵਡੇਕਰ, ਸਿਹਤ ਮੰਤਰੀ ਹਰਸ਼ ਵਰਧਨ ਅਤੇ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਦਾ ਨਾਂ ਪ੍ਰਮੁੱਖ ਹੈ।

ਕੇਂਦਰੀ ਮੰਤਰੀ ਮੰਡਲ ਵਿਚ ਜਿੰਨ੍ਹਾਂ ਸੰਸਦ ਮੈਂਬਰਾਂ ਨੂੰ ਥਾਂ ਦਿੱਤੀ ਗਈ , ਉਨ੍ਹਾਂ ਵਿਚ ਜਯੋਤੀਰਾਦਿਤਿਆ ਸਿੰਧੀਆ, ਪਸ਼ੂਪਤੀ ਕੁਮਾਰ ਪਾਰਸ, ਭੁਪਿੰਦਰ ਯਾਦਵ, ਅਨੁਪ੍ਰਿਆ ਪਟੇਲ, ਸ਼ੋਭਾ ਕਾਰਾਂਡਲਾਜੇ, ਮੀਨਾਕਸ਼ੀ ਲੇਖੀ, ਅਜੇ ਭੱਟ, ਅਨੁਰਾਗ ਠਾਕੁਰ ਅਤੇ ਹਰਦੀਪ ਸਿੰਘ ਸ਼ਾਮਲ ਹਨ।

ਅਨੁਰਾਗ ਠਾਕੁਰ, ਹਰਦੀਪ ਪੁਰੀ, ਕਿਰਨ ਰਿਜਿਜੂ, ਆਰਕੇ ਸਿੰਘ ਸਣੇ 7 ਰਾਜ ਮੰਤਰੀਆਂ ਨੂੰ ਤਰੱਕੀ ਦੇਕੇ ਕੈਬਨਿਟ ਮੰਤਰੀ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀ ਮੰਡਲ ਦੇ ਵਿਸਥਾਰ ਤੋਂ ਪਹਿਲਾਂ ਲੋਕ ਕਲਿਆਣ ਮਾਰਗ 'ਤੇ ਭਾਜਪਾ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ

ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਅਜੈ ਕੁਮਾਰ ਸਿੰਘ ਵਲੋਂ ਜਾਰੀ ਪ੍ਰੈਸ ਬਿਆਨ ਰਾਹੀ ਇਹ ਜਾਣਕਾਰੀ ਦਿੱਤੀ ਗਈ ਕਿ 12 ਮੰਤਰੀਆਂ ਦੇ ਅਸਤੀਫ਼ੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਫ਼ਾਰਿਸ਼ ਉੱਤੇ ਸਵਿਕਾਰ ਕਰ ਲਏ ਗਏ ਹਨ।

ਇਨ੍ਹਾਂ ਵਿਚ ਡੀਵੀ ਸਦਾਨੰਦ ਗੌੜਾ, ਰਵੀ ਸ਼ੰਕਰ ਪ੍ਰਸਾਦ, ਥਾਵਰ ਚੰਦ ਗਹਿਲੋਤ, ਰਮੇਸ਼ ਪੋਖਿਆਲ ਨਿਸ਼ੰਕ, ਡਾਕਟਰ ਹਰਸ਼ ਵਰਧਨ, ਪ੍ਰਕਾਸ਼ ਜਾਵਡੇਕਰ, ਸੰਤੋਸ਼ ਕੁਮਾਰ ਗੰਗਵਾਰ, ਬਾਬੁਲ ਸੁਪਰੀਓ, ਧੋਤਰੇ ਸੰਜੇ ਸ਼ਾਮਰਾਵ, ਰਤਨ ਕਟਾਰੀਆ, ਪ੍ਰਤਾਪ ਸਾਰੰਗੀ ਅਤੇ ਦੇਵਸ਼੍ਰੀ ਚੌਧਰੀ ਦੇ ਨਾਂ ਸ਼ਾਮਲ ਹਨ।

ਸਹੁੰ ਚੁੱਕਣ ਵਾਲੇ ਮੰਤਰੀ ਬਾਰੇ ਅਹਿਮ ਬਿੰਦੂ

  • 15 ਕੈਬਿਨਟ ਅਤੇ 28 ਰਾਜ ਮੰਤਰੀਆਂ ਨੇ ਸਹੁੰ ਚੁੱਕੀ ਹੈ।
  • 7 ਮੰਤਰੀਆਂ ਨੂੰ ਰਾਜ ਮੰਤਰੀਆਂ ਤੋਂ ਤਰੱਕੀ ਦੇਕੇ ਕੈਬਿਨਟ ਮੰਤਰੀ ਬਣਾਇਆ ਗਿਆ ਹੈ।
  • 7 ਔਰਤ ਸੰਸਦ ਮੈਂਬਰਾਂ ਨੇ ਮੰਤਰੀ ਵਜੋ ਸਹੁੰ ਚੁੱਕੀ ਹੈ।
  • ਭਾਜਪਾ ਦੇ ਸਹਿਯੋਗੀ ਦਲਾਂ ਦੇ ਵੀ 3 ਮੰਤਰੀਆਂ ਨੇ ਸਹੁੰ ਚੁੱਕੀ ਹੈ।
  • ਮੰਤਰੀ ਮੰਡਲ ਵਿਚ ਪਿਛੜੀ, ਜਨ-ਜਾਤੀ ਤੇ ਅਨੂਸੂਚਿਤ ਜਾਤੀ ਵਰਗ ਨੂੰ ਵਿਸ਼ੇਸ਼ ਥਾਂ ਦਿੱਤੀ ਹੈ।

ਪੂਰੀ ਸੂਚੀ ਇਸ ਤਰ੍ਹਾਂ ਹੈ :

ਰਾਸ਼ਟਰਪਤੀ ਸਕੱਤਰੇਤ ਵਲੋਂ ਜਾਰੀ ਕੀਤੀ ਗਈ ਅਧਿਕਾਰਤ ਸੂਚੀ ਮੁਤਾਬਕ 43 ਮੰਤਰੀਆਂ ਨੂੰ ਸਹੁੰ ਚੁੱਕਣ ਲਈ ਬੁਲਾਇਆ ਗਿਆ।

1. ਨਾਰਾਇਣ ਰਾਣੇ

2. ਸਰਵਨੰਦ ਸੋਨੋਵਾਲ

3. ਡਾ ਵਰਿੰਦਰ ਕੁਮਾਰ

4. ਜੋਤੀਰਾਦਿੱਤਿਆ ਸਿੰਧੀਆ

5. ਰਾਮਚੰਦਰ ਪ੍ਰਸਾਦ ਸਿੰਘ

6. ਅਸ਼ਵਨੀ ਵੈਸ਼ਨਵ

7. ਪਸ਼ੂਪਤੀ ਕੁਮਾਰ ਪਾਰਸ

8. ਕਿਰੇਨ ਰਿਜਿਜੂ

9. ਰਾਜਕੁਮਾਰ ਸਿੰਘ

10. ਹਰਦੀਪ ਸਿੰਘ ਪੁਰੀ

11. ਮਨਸੁਖ ਮੰਡਵੀਆ

12. ਭੁਪੇਂਦਰ ਯਾਦਵ

13. ਪੁਰਸ਼ੋਤਮ ਰੁਪਾਲਾ

14. ਜੀ ਕਿਸ਼ਨ ਰੈਡੀ

15. ਅਨੁਰਾਗ ਠਾਕੁਰ

16. ਪੰਕਜ ਚੌਧਰੀ

17. ਅਨੁਪ੍ਰਿਯਾ ਪਟੇਲ

18. ਸੱਤਿਆਪਾਲ ਸਿੰਘ ਬਘੇਲ

19. ਰਾਜੀਵ ਚੰਦਰਸ਼ੇਖਰ

20. ਸ਼ੋਭਾ ਕਰੰਦਲਾਜੇ

21. ਭਾਨੂ ਪ੍ਰਤਾਪ ਸਿੰਘ ਵਰਮਾ

22. ਦਰਸ਼ਨ ਵਿਕਰਮ ਜੋਸ਼ੀ

23. ਮੀਨਾਕਸ਼ੀ ਲੇਖੀ

24. ਅੰਨਾਪੂਰਣਾ ਦੇਵੀ

25. ਏ. ਨਾਰਾਇਣਸਵਾਮੀ

26. ਕੌਸ਼ਲ ਕਿਸ਼ੋਰ

27. ਅਜੇ ਭੱਟ

28. ਬੀ.ਐਲ. ਵਰਮਾ

29. ਅਜੇ ਕੁਮਾਰ

30. ਚੌਹਾਨ ਦੇਵੀਸਿੰਘ

31. ਭਗਵੰਤ ਖੁਬਾ

32. ਕਪਿਲ ਮਰੇਸ਼ਵਰ ਪਾਟਿਲ

33. ਪ੍ਰਤਿਮਾ ਭੌਮਿਕ

34. ਸੁਭਾਸ਼ ਸਰਕਾਰ

35. ਭਾਗਵਤ ਕਿਸ਼ਨਰਾਓ ਕਰਾੜ

36. ਰਾਜਕੁਮਾਰ ਰੰਜਨ ਸਿੰਘ

37. ਭਾਰਤੀ ਪ੍ਰਵੀਨ ਪਵਾਰ

38. ਬਿਸ਼ੇਸ਼ਵਰ ਟੂਡੂ

39. ਸ਼ਾਂਤਨੂ ਠਾਕੁਰ

40. ਮੁੰਜਾਪਾਰਾ ਮਹਿੰਦਰਭਾਈ

41. ਜੌਨ ਬਾਰਲਾ

42. ਐਲ ਮੁਰਗੁਨ

43. ਨਿਤੀਸ਼ ਪ੍ਰਮਾਣਿਕ

ਜਿੰਨ੍ਹਾਂ ਮੰਤਰੀਆਂ ਦੀ ਛੁੱਟੀ ਹੋਈ

ਬੁੱਧਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਵਿੱਚ ਹੋਏ ਬਦਲਾਅ ਤੋਂ ਪਹਿਲਾਂ ਅੱਧੀ ਦਰਜਨ ਤੋਂ ਵੱਧ ਕੇਂਦਰੀ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ, ਇਹ ਮੰਤਰੀ ਹਨ-

  • ਥਾਵਰਚੰਦ ਗਹਿਲੋਤ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ
  • ਡਾ. ਹਰਸ਼ਵਰਧਨ, ਕੇਂਦਰੀ ਸਿਹਤ ਮੰਤਰਾਲੇ
  • ਸੰਤੋਸ਼ ਗੰਗਵਾਰ, ਕੇਂਦਰੀ ਕਿਰਤ ਮੰਤਰਾਲਾ
  • ਰਮੇਸ਼ ਪੋਖਰਿਆਲ ਨਿਸ਼ੰਕ, ਕੇਂਦਰੀ ਸਿੱਖਿਆ ਮੰਤਰਾਲਾ
  • ਸੰਜੇ ਧੋਤਰੇ, ਰਾਜ ਮੰਤਰੀ, ਕੇਂਦਰੀ ਸਿੱਖਿਆ ਮੰਤਰਾਲਾ
  • ਦੇਬੋਸ਼੍ਰੀ ਚੌਧਰੀ, ਰਾਜ ਮੰਤਰੀ, ਮਹਿਲਾ ਅਤੇ ਬਾਲ ਭਲਾਈ ਮੰਤਰਾਲਾ
  • ਬਾਬੁਲ ਸੁਪ੍ਰੀਯੋ, ਰਾਜ ਮੰਤਰੀ, ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਮੰਤਰਾਲਾ
  • ਸਦਾਨੰਦ ਗੌੜਾ, ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲਾ
  • ਪ੍ਰਤਾਪ ਸਾਰੰਗੀ, ਰਾਜ ਮੰਤਰੀ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ

ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ, ਕੇਂਦਰੀ ਸਿੱਖਿਆ ਮੰਤਰੀ ਪੋਖਿਆਲ ਸੰਸ਼ਾਂਕ ਸਣੇ ਦਰਜਨ ਤੋਂ ਵੱਧ ਮੰਤਰੀਆਂ ਦੀ ਛੁੱਟੀ ਕੀਤੇ ਜਾਣ ਉੱਤੇ ਵਿਰੋਧੀ ਧਿਰ ਨੇ ਟਿੱਪਣੀ ਕੀਤੀ ਕਿ ''ਇਹ ਮੰਤਰੀ ਮੰਡਲ ਦਾ ਨਹੀਂ ਸੱਤਾ ਦੀ ਭੁੱਖ ਦਾ ਵਿਸਥਾਰ ਹੋ ਰਿਹਾ ਹੈ''

ਕਾਂਗਰਸ ਪਾਰਟੀ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲ ਨੇ ਸਵਾਲ ਕੀਤਾ ਕਿ ''ਜਿਸ ਮਹਾਮਾਂਰੀ ਦਾ ਪ੍ਰਬੰਧਨ ਨੈਸ਼ਨਲ ਡਿਜ਼ਾਸਟਰ ਅਥਾਰਟੀ ਦੇ ਰਾਹੀ ਕੀਤਾ ਜਾ ਰਿਹਾ ਹੈ, ਜਿਸ ਦੇ ਚੇਅਰਮੈਨ ਪ੍ਰਧਾਨ ਮੰਤਰੀ ਆਪ ਹਨ।''

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

''ਕੀ ਉਹ ਆਪਣੇ ਗੈਰ ਜ਼ਿੰਮੇਵਾਰ ਵਿਹਾਰ ਦੀ ਜ਼ਿੰਮੇਵਾਰੀ ਲੈਣਗੇ?, ਅਸਤੀਫ਼ਾ ਦੇਣਗੇ? ਜਾਂ ਇਕੱਲੇ ਸਿਹਤ ਮੰਤਰੀ ਨੂੰ ਹੀ ਬਲੀ ਦਾ ਬੱਕਰਾ ਬਣਾਕੇ ਪੱਲਾ ਝਾੜ ਲੈਣਗੇ?''

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)