ਦਿਲੀਪ ਕੁਮਾਰ ਦੇ 100ਵੇਂ ਜਨਮ ਦਿਨ ਮੌਕੇ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਦੁਰਲੱਭ ਤਸਵੀਰਾਂ

ਵੀਡੀਓ ਕੈਪਸ਼ਨ, ਦਿਲੀਪ ਕੁਮਾਰ ਦੇ 50 ਸਾਲ ਪੁਰਾਣੇ ਬੀਬੀਸੀ ਇੰਟਰਵਿਊ ਦੀ ਹਰ ਗੱਲ ਸੁਣਨ ਵਾਲੀ ਹੈ

ਟਰੈਜਿਡੀ ਕਿੰਗ ਜਾਣੀ ਦੁਖਾਂਤ ਦੇ ਸਮਰਾਟ ਵਜੋਂ ਜਾਣੇ ਜਾਂਦੇ ਉੱਘੇ ਫ਼ਿਲਮ ਅਦਾਕਾਰ ਦਿਲੀਪ ਕੁਮਾਰ ਦਾ ਅੱਜ 100ਵਾਂ ਜਨਮ ਦਿਨ ਹੈ।

ਦਿਲੀਪ ਕੁਮਾਰ ਦੀ ਯਾਦ ਵਿੱਚ ਪੇਸ਼ ਹਨ ਉਨ੍ਹਾਂ ਦੀਆਂ ਕੁਝ ਦੁਰਲੱਭ ਤਸਵੀਰਾਂ। ਬੀਬੀਸੀ ਨੂੰ ਇਹ ਤਸਵੀਰਾਂ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ, ਦਿਲੀਪ ਕੁਮਾਰ ਦੇ ਦੋਸਤਾਂ ਅਤੇ ਕੁਝ ਪ੍ਰਕਾਸ਼ਕਾਂ ਨੇ ਮੁਹੱਈਆ ਕਰਵਾਈਆਂ ਹਨ।

ਇਹ ਤਸਵੀਰ 1950 ਦੇ ਦਹਾਕੇ ਦੀ ਹੈ, ਜਿਸ ਵਿੱਚ ਦਿਲੀਪ ਕੁਮਾਰ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਨਜ਼ਰ ਆ ਰਹੇ ਹਨ

ਤਸਵੀਰ ਸਰੋਤ, Saira Bano

ਤਸਵੀਰ ਕੈਪਸ਼ਨ, ਇਹ ਤਸਵੀਰ 1950 ਦੇ ਦਹਾਕੇ ਦੀ ਹੈ, ਜਿਸ ਵਿੱਚ ਦਿਲੀਪ ਕੁਮਾਰ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਨਜ਼ਰ ਆ ਰਹੇ ਹਨ
ਦਿਲੀਪ ਕੁਮਾਰ

ਤਸਵੀਰ ਸਰੋਤ, Saira Bano

ਤਸਵੀਰ ਕੈਪਸ਼ਨ, ਆਪਣੇ ਚਾਹੁਣ ਵਾਲਿਆਂ ਵਿੱਚ ਘਿਰੇ ਹੋਏ ਦਿਲੀਪ ਸਾਹਿਬ -ਦਿਲੀਪ ਕੁਮਾਰ ਨੇ ਆਪਣੇ ਫ਼ਿਲਮੀ ਸਫਰ ਦੀ ਸ਼ੁਰੂਆਤ ਹਿੰਦੀ ਫ਼ਿਲਮ ਜਵਾਰ ਭਾਟਾ ਤੋਂ ਕੀਤੀ
ਦਿਲੀਪ ਕੁਮਾਰ

ਤਸਵੀਰ ਸਰੋਤ, Mohan Churiwala

ਤਸਵੀਰ ਕੈਪਸ਼ਨ, ਦਿਲੀਪ ਕੁਮਾਰ ਦਾ ਜਨਮ ਅਜੋਕੇ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਹੋਇਆ ਸੀ ਅਤੇ ਉੱਥੇ ਵੀ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ ਸੀ। ਸਾਲ 1997 ਵਿੱਚ ਉਨ੍ਹਾਂ ਨੂੰ ਪਾਕਿਸਤਾਨ ਦਾ ਸਰਬਉੱਚ ਨਾਗਰਿਕ ਸਨਮਾਨ - ਨਿਸ਼ਾਨ ਏ ਪਾਕਿਸਤਾਨ ਦਿੱਤਾ ਗਿਆ ਸੀ।
ਸਾਇਰਾ ਬਾਨੋ ਦਾ ਨਾਲ ਦਿਲੀਪ ਕੁਮਾਰ

ਤਸਵੀਰ ਸਰੋਤ, Saira Bano

ਤਸਵੀਰ ਕੈਪਸ਼ਨ, ਸਾਇਰਾ ਬਾਨੋ ਦਾ ਨਾਲ ਸਾਲ 1970 ਦੀ ਫ਼ਿਲਮ ਗੋਪੀ ਵਿੱਚ ਦਿਲੀਪ ਕੁਮਾਰ। ਸਾਇਰਾ ਨੇ ਦਿਲੀਪ ਕੁਮਾਰ ਦੇ ਨਾਲ ਸੰਗੀਨ ਅਤੇ ਬੈਰਾਗ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਸੀ
ਦਿਲੀਪ ਕੁਮਾਰ ਅਤੇ ਅਦਾਕਾਰ ਮਨੋਜ ਕੁਮਾਰ

ਤਸਵੀਰ ਸਰੋਤ, Manoj Kumar

ਤਸਵੀਰ ਕੈਪਸ਼ਨ, ਦਿਲੀਪ ਕੁਮਾਰ ਦੇ ਨਾਲ ਅਦਾਕਾਰ ਮਨੋਜ ਕੁਮਾਰ, ਦੋਵਾਂ ਨੇ ਹਿੰਦੀ ਫ਼ਿਲਮ ਕ੍ਰਾਂਤੀ ਵਿੱਚ ਬਿਹਤਰੀਨ ਕੰਮ ਕੀਤਾ ਸੀ। ਫਿਲਮ ਨਿਰਦੇਸ਼ਕ ਸਤਿਆਜੀਤ ਨੇ ਦਿਲੀਪ ਕੁਮਾਰ ਨੂੰ ਉਨ੍ਹਾਂ ਦੇ ਕੰਮ ਲਈ ਸਭ ਤੋਂ ਵੱਡਾ ‘ਮੈਥਡ ਐਕਟਰ’ ਕਹਿੰਦੇ ਸਨ
ਮੁ਼ਗ਼ਲ-ਏ-ਆਜ਼ਮ

ਤਸਵੀਰ ਸਰੋਤ, MUGHAL-E-AZAM

ਤਸਵੀਰ ਕੈਪਸ਼ਨ, ਮੁਗ਼ਲ-ਏ-ਆਜ਼ਮ ਉਨ੍ਹਾਂ ਦੀ ਸਭ ਤੋਂ ਮਸ਼ਹੂਰ ਫ਼ਿਲਮ ਹੈ
1950 ਅਤੇ 1960 ਦੇ ਦਹਾਕੇ ਦੇ ਮਸ਼ਹੂਰ ਖਲਨਾਇਕ ਪ੍ਰੇਮਨਾਥ (ਸੱਜੇ) ਦਿਲੀਪ ਕੁਮਾਰ

ਤਸਵੀਰ ਸਰੋਤ, Saira Bano

ਤਸਵੀਰ ਕੈਪਸ਼ਨ, 1950 ਅਤੇ 1960 ਦੇ ਦਹਾਕੇ ਦੇ ਮਸ਼ਹੂਰ ਖਲਨਾਇਕ ਪ੍ਰੇਮਨਾਥ (ਸੱਜੇ) ਨਾਲ ਦਿਲੀਪ ਕੁਮਾਰ
ਦੇਵ ਆਨੰਦ, ਰਾਜ ਕਪੂਰ ਅਤੇ ਦਿਲੀਪ ਕੁਮਾਰ

ਤਸਵੀਰ ਸਰੋਤ, Mohan Churiwala

ਤਸਵੀਰ ਕੈਪਸ਼ਨ, ਭਾਰਤੀ ਸਿਨੇਮਾ ਦੀ ਮਸ਼ਹੂਰ ਤਿਕੱੜੀ- ਦੇਵ ਆਨੰਦ, ਰਾਜ ਕਪੂਰ ਅਤੇ ਦਿਲੀਪ ਕੁਮਾਰ। ਰਾਜ ਕਪੂਰ ਅਤੇ ਦਿਲੀਪ ਕੁਮਾਰ ਵਿੱਚ ਨਿੱਘੀ ਦੋਸਤੀ ਸੀ ਅਤੇ ਰਾਜ ਕਪੂਰ ਦਿਲੀਪ ਕੁਮਾਰ ਦੀ ਅਦਾਕਾਰੀ ਬਹੁਤ ਪਸੰਦ ਕਰਦੇ ਸਨ।
1940, 1950 ਅਤੇ 1960 ਦੇ ਦਹਾਕੇ ਵਿੱਚ ਤਿੰਨੇ ਜਣੇ (ਦੇਵ ਅਨੰਦ, ਰਾਜ ਕਪੂਰ ਅਤੇ ਦਿਲੀਪ ਕੁਮਾਰ) ਦਾ ਬੌਕਸ ਆਫ਼ਿਸ ਤੇ ਮੁਕਾਬਲਾ ਮਸ਼ਹੂਰ ਸੀ ਪਰ ਤਿੰਨੋਂ ਇੱਕ ਦੂਜੇ ਦੇ ਵਧੀਆ ਦੋਸਤ ਸਨ

ਤਸਵੀਰ ਸਰੋਤ, Mohan Churiwala

ਤਸਵੀਰ ਕੈਪਸ਼ਨ, 1940, 1950 ਅਤੇ 1960 ਦੇ ਦਹਾਕੇ ਵਿੱਚ ਤਿੰਨੇ ਜਣੇ (ਦੇਵ ਅਨੰਦ, ਰਾਜ ਕਪੂਰ ਅਤੇ ਦਿਲੀਪ ਕੁਮਾਰ) ਦਾ ਬੌਕਸ ਆਫ਼ਿਸ ਤੇ ਮੁਕਾਬਲਾ ਮਸ਼ਹੂਰ ਸੀ ਪਰ ਤਿੰਨੋਂ ਇੱਕ ਦੂਜੇ ਦੇ ਵਧੀਆ ਦੋਸਤ ਸਨ
ਦਿਲੀਪ ਕੁਮਾਰ ਅਤੇ ਸਾਇਰਾ ਬਾਨੋ

ਤਸਵੀਰ ਸਰੋਤ, Twitter/@THEDILIPKUMAR

ਤਸਵੀਰ ਕੈਪਸ਼ਨ, ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਦਾ ਵਿਆਹ 1966 ਵਿੱਚ ਹੋਇਆ ਸੀ। ਸਾਇਰਾ ਦਿਲੀਪ ਤੋਂ 22 ਸਾਲ ਛੋਟੇ ਹਨ। ਸਾਲ 2018 ਵਿੱਚ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸਾਇਰਾ ਨੇ ਕਿਹਾ ਸੀ ਕਿ ਉਹ ਹਾਲੇ ਵੀ ਦਿਲੀਪ ਦੀ ਨਜ਼ਰ ਉਤਾਰਦੇ ਰਹਿੰਦੇ ਹਨ
ਅਮਿਤਾਭ ਬਚਨ ਅਤੇ ਦਿਲੀਪ ਕੁਮਾਰ ਅਤੇ ਜੈ ਬਚਨ

ਤਸਵੀਰ ਸਰੋਤ, Saira Bano

ਤਸਵੀਰ ਕੈਪਸ਼ਨ, ਦਿਲੀਪ ਕੁਮਾਰ ਅਮਿਤਾਭ ਬਚਨ ਤੇ ਜਯਾ ਬਚਨ ਦੇ ਨਾਲ
ਅਮਿਤਾਭ ਬਚੱਨ ਅਤੇ ਦਿਲੀਪ ਕੁਮਾਰ

ਤਸਵੀਰ ਸਰੋਤ, Saira Bano

ਤਸਵੀਰ ਕੈਪਸ਼ਨ, ਅਮਿਤਾਭ ਬੱਚਨ ਸਦਾ ਹੀ ਦਿਲੀਪ ਕੁਮਾਰ ਨੂੰ ਆਪਣਾ ਆਦਰਸ਼ ਮੰਨਦੇ ਹਨ। ਹਾਲਾਂਕਿ ਦੋਹਾਂ ਨੇ ਸਿਰਫ਼ ਇੱਕ ਹੀ ਫ਼ਿਲਮ ਵਿੱਚ ਇਕੱਠਿਆਂ ਕੰਮ ਕੀਤਾ ਸੀ। ਸਾਲ 1982 ਦੀ ਨਿਰਦੇਸ਼ਨਾ ਹੇਠ ਬਣੀ ਫ਼ਿਲਮ ਸ਼ਕਤੀ ਵਿੱਚ ਦੋਵੇਂ ਇਕੱਠੇ ਨਜ਼ਰ ਆਏ ਸਨ
ਸ਼ਾਹ ਰੁਖ਼ ਖਾਨ ਅਤੇ ਦਿਲੀਪ ਕੁਮਾਰ
ਤਸਵੀਰ ਕੈਪਸ਼ਨ, ਇਹ ਤਸਵੀਰ ਸਾਲ 2011 ਦੀ ਹੈ, ਇੱਕ ਸਮਾਗਮ ਦੌਰਾਨ ਅਦਾਕਾਰ ਆਮਿਰ ਖਾਨ ਦਿਲੀਪ ਕੁਮਾਰ ਨੂੰ ਮਿਲਦੇ ਹੋਏ
ਸਲਮਾਨ ਖ਼ਾਨ,ਆਮਿਰ ਖ਼ਾਨ ਅਤੇ ਸ਼ਤਰੂਘਨ ਸਿਨਹਾ ਦੇ ਨਾਲ ਨਾਲ ਦਿਲੀਪ ਕੁਮਾਰ
ਤਸਵੀਰ ਕੈਪਸ਼ਨ, ਇੱਕ ਸਮਾਗਮ ਦੌਰਾਨ ਸਲਮਾਨ ਖ਼ਾਨ, ਆਮਿਰ ਖ਼ਾਨ ਅਤੇ ਸ਼ਤਰੂਘਨ ਸਿਨਹਾ ਦੇ ਨਾਲ ਨਾਲ ਦਿਲੀਪ ਕੁਮਾਰ। ਦਿਲੀਪ ਕੁਮਾਰ ਦੇ ਜਨਮ ਦਿਨ ਮੌਕੇ ਲਗਭਗ ਸਾਰੇ ਮਸ਼ਹੂਰ ਅਦਾਕਾਰ ਉਨ੍ਹਾਂ ਦੇ ਘਰ ਇਕੱਠਾ ਹੁੰਦੇ ਸਨ
अभिनेता शाहरुख़ ख़ान के साथ दिलीप कुमार.
ਤਸਵੀਰ ਕੈਪਸ਼ਨ, ਸ਼ਾਹਰੁਖ ਖ਼ਾਨ ਨੇ ਕਈ ਵਾਰ ਮੰਨਿਆ ਹੈ ਕਿ ਦਿਲੀਪ ਕੁਮਾਰ ਉਨ੍ਹਾਂ ਦੇ ਸਭ ਤੋਂ ਪਸੰਦੀਦਾ ਕਲਾਕਾਰ ਰਹੇ ਹਨ। ਇੱਖ ਵਾਰ ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਨੇ ਵੀ ਕਿਹਾ ਸੀ ਕਿ ਜੇ ਉਨ੍ਹਾਂ ਦਾ ਪੁੱਤਰ ਹੁੰਦਾ ਤਾਂ ਸ਼ਾਹਰੁਖ਼ ਖਾਨ ਵਰਗਾ ਹੀ ਹੁੰਦਾ
ਸਾਲ 1991 ਵਿੱਚ ਦਿਲੀਪ ਕੁਮਾਰ ਨੂੰ ਪਦਮ ਭੂਸ਼ਣ ਅਤੇ ਫਿਰ ਸਾਲ 2016 ਵਿੱਚ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 1991 ਵਿੱਚ ਦਿਲੀਪ ਕੁਮਾਰ ਨੂੰ ਪਦਮ ਭੂਸ਼ਣ ਅਤੇ ਫਿਰ ਸਾਲ 2016 ਵਿੱਚ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ
ਦਿਲੀਪ ਕੁਮਾਰ ਦੇ ਦੇਹਾਂਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਹਮੇਸ਼ਾ ਸਿਨੇਮਾ ਦੇ ਲਿਜੈਂਡ ਵਜੋਂ ਯਾਦ ਰੱਖੇ ਜਾਣਗੇ

ਤਸਵੀਰ ਸਰੋਤ, SOURCE BLOOMSBURY BOOKS

ਤਸਵੀਰ ਕੈਪਸ਼ਨ, ਦਿਲੀਪ ਕੁਮਾਰ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਹਮੇਸ਼ਾ ਸਿਨੇਮਾ ਦੇ ਲਿਜੈਂਡ ਵਜੋਂ ਯਾਦ ਰੱਖੇ ਜਾਣਗੇ
VIMAL THAKKER

ਤਸਵੀਰ ਸਰੋਤ, VIMAL THAKKER

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, ਦਿਲੀਪ ਕੁਮਾਰ: ਪੇਸ਼ਾਵਰ ਰਹਿੰਦੇ ਦਿਲੀਪ ਕੁਮਾਰ ਦੇ ਫੈਨ ਤੇ ਗੁਆਂਢੀ ਉਨ੍ਹਾਂ ਦੇ ਕਿੰਨੇ ਦੀਵਾਨੇ (ਵੀਡੀਓ 7 ਜੁਲਾਈ 2021 ਦਾ ਹੈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)