You’re viewing a text-only version of this website that uses less data. View the main version of the website including all images and videos.
ਤਾਲਿਬਾਨ: ਅਮਰੀਕੀ ਸੈਨਾ ਦੀ ਵਾਪਸੀ ਤੋਂ ਬਾਅਦ ਅਫ਼ਗਾਨਿਸਤਾਨ 'ਚ ਕਿਹੋ-ਜਿਹੀ ਜ਼ਿੰਦਗੀ, ਕੀ ਕੁੜੀਆਂ ਹੁਣ ਸਕੂਲ ਜਾ ਸਕਦੀਆਂ ਹਨ
- ਲੇਖਕ, ਵੀਜੂਅਲ ਜਰਨਲਿਸਮ ਟੀਮ
- ਰੋਲ, ਬੀਬੀਸੀ
20 ਸਾਲਾਂ ਦੀ ਜੰਗ ਤੋਂ ਬਾਅਦ ਆਖ਼ਰਕਾਰ ਅਮਰੀਕੀ ਅਤੇ ਨਾਟੋ ਸੈਨਿਕਾਂ ਨੇ ਅਫ਼ਗਾਨਿਸਤਾਨ ਤੋਂ ਪੈਰ ਪੁੱਟ ਲਏ।
ਤਾਲਿਬਾਨ, ਜਿਸ ਨੂੰ ਉਹ ਮਾਤ ਦੇਣ ਆਏ ਸਨ, ਖੇਤਰ 'ਤੇ ਤੇਜ਼ੀ ਨਾਲ ਕਬਜ਼ਾ ਕਰ ਰਿਹਾ ਹੈ।
ਜੰਗ ਨੇ ਅਫ਼ਗਾਨਿਸਤਾਨ 'ਚ ਬਦਲਾਅ ਲਿਆਂਦਾ ਅਤੇ ਅੱਗੇ ਕੀ ਹੋਵੇਗਾ?
ਇਹ ਵੀ ਪੜ੍ਹੋ-
ਕੀ ਤਾਲਿਬਾਨ ਵਾਪਸ ਆ ਜਾਵੇਗਾ?
ਜਦੋਂ ਸਾਲ 2001 ਵਿੱਚ ਅਮਰੀਕੀ ਸੈਨਿਕਾਂ ਨੇ ਹਮਲਾ ਕੀਤਾ ਤਾਂ ਕੱਟੜਪੰਥੀ ਇਸਲਾਮੀ ਮਿਲੀਸ਼ੀਆ ਤਾਲੀਬਾਨ ਸੱਤਾ ਤੋਂ ਹਟਣ ਲਈ ਮਜਬੂਰ ਹੋ ਗਿਆ।
ਲੋਕਤਾਂਤਰਿਕ ਰਾਸ਼ਟਰਪਤੀ ਚੋਣਾਂ ਅਤੇ ਇੱਕ ਨਵਾਂ ਸਿਥਾਂਤ ਪੇਸ਼ ਕੀਤਾ ਗਿਆ ਸੀ ਪਰ ਤਾਲਿਬਾਨ ਨੇ ਲੰਬੇ ਸਮੇਂ ਤੱਕ ਵਿਦਰੋਹ ਕੀਤਾ, ਹੌਲੀ-ਹੌਲੀ ਤਾਕਤ ਜੁਟਾਈ ਅਤੇ ਸੰਘਰਸ਼ ਵਿੱਚ ਵਧੇਰੇ ਅਮਰੀਕੀਆਂ ਅਤੇ ਨਾਟੋ ਨੂੰ ਖਿੱਚਿਆ।
ਹੁਣ, ਜਦੋਂ ਅਮਰੀਕਾ ਨੇ ਆਖ਼ਰੀ ਸੈਨਿਕ ਟੁਕੜੀ ਵੀ ਵਾਪਸ ਬੁਲਾ ਲਈ ਹੈ ਤਾਂ ਸਮੂਹ (ਤਾਲਿਬਾਨ) ਨੇ ਕਈ ਜ਼ਿਲ੍ਹਿਆਂ 'ਤੇ ਕਬਜ਼ਾ ਕਰ ਲਿਆ ਹੈ, ਉਹ ਆਪਣੇ ਸ਼ਰੀਆ ਦੇ ਕੱਟੜ ਕਾਨੂੰਨਾਂ ਨੂੰ ਮੁੜ ਤੋਂ ਲਾਗੂ ਕਰ ਰਿਹਾ ਹੈ।
ਬੀਬੀਸੀ ਅਫ਼ਗਾਨ ਸੇਵਾ ਨੇ 12 ਜੁਲਾਈ ਨੂੰ ਦੇਸ਼ ਭਰ ਦੇ ਹਾਲਾਤ ਦੀ ਤਸਦੀਕ ਕੀਤੀ, ਜਿਸ ਵਿੱਚ ਦੱਸਿਆ ਗਿਆ ਕਿ ਕਿਹੜੇ ਇਲਾਕੇ ਤਾਲਿਬਾਨ ਅਤੇ ਸਰਕਾਰ ਦੇ ਅਧੀਨ ਹਨ।
ਚੋਣਾਂ ਲੜੇ ਗਏ ਖੇਤਰ ਹਨ ਜਿੱਥੇ ਲੜਾਈ ਹੋ ਰਹੀ ਹੈ ਜਾਂ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਤਾਲਿਬਾਨ ਦੀ ਮਜ਼ਬੂਤ ਮੌਜੂਦਗੀ ਹੈ।
ਜ਼ਮੀਨੀ ਪੱਧਰ 'ਤੇ ਹਾਲਾਤ ਤਰਲ ਹਨ ਅਤੇ ਦੇਸ਼ ਦੇ ਕੁਝ ਹਿੱਸਿਆਂ ਤੱਕ ਸੀਮਿਤ ਪਹੁੰਚ ਕਾਰਨ ਰਿਪੋਰਟਾਂ ਦੀ ਤਸਦੀਕ ਕਰਨਾ ਮੁਸ਼ਕਲ ਹੋ ਜਾਂਦਾ ਹੈ, ਪਰ ਇਹ ਸਪੱਸ਼ਟ ਹੈ ਕਿ ਤਾਲਿਬਾਨ ਮਹੱਤਵਪੂਰਨ ਲਾਭ ਲੈ ਰਿਹਾ ਹੈ।
ਮੰਨਿਆ ਜਾ ਰਿਹਾ ਹੈ ਉਨ੍ਹਾਂ ਨੇ ਦੇਸ਼ ਦੇ ਤੀਜੇ ਹਿੱਸੇ 'ਤੇ ਕਬਜ਼ਾ ਕਰ ਲਿਆ ਹੈ।
2001 ਤੋਂ ਬਾਅਦ ਹੁਣ ਤੱਕ ਕਿੰਨੇ ਲੋਕ ਮਰੇ?
20 ਸਾਲਾਂ ਦੀ ਜੰਗ ਦੌਰਾਨ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਸੀਮਾ ਪਾਰ ਦੋਵੇਂ ਪਾਸਿਆਂ ਦੇ ਹਜ਼ਾਰਾਂ ਲੜਾਕੇ ਮਾਰੇ ਗਏ ਸਨ।
ਨਾਗਰਿਕ ਵੀ ਸੰਘਰਸ਼ ਵਿੱਚ ਫਸੇ ਹੋਏ ਹਨ, ਸਾਂਝੇ ਹਵਾਈ ਹਮਲਿਆਂ ਅਤੇ ਤਾਲਿਬਾਨ ਵੱਲੋਂ ਸਾਧੇ ਹੋਏ ਹਮਲਿਆਂ ਵਿੱਚ ਮਰ ਰਹੇ ਹਨ।
ਸਾਲ 2021 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਮਰਨ ਵਾਲੇ ਨਾਗਰਿਕਾਂ ਦੀ ਗਿਣਤੀ ਇੱਕ ਸਾਲ ਨਾਲੋਂ "ਕਾਫੀ ਵੱਧ" ਸੀ, ਸੰਯੁਕਤ ਰਾਸ਼ਟਰ ਨੇ ਇਸ ਲਈ ਤਤਕਾਲੀ ਵਿਸਫੋਟਕ ਉਪਕਰਨਾਂ ਆਈਈਡੀ ਨੂੰ ਜ਼ਿੰਮੇਵਾਰ ਦੱਸਿਆ।
ਸਾਲ 2020 ਵਿੱਚ ਮਰਨ ਵਾਲਿਆਂ ਵਿੱਚ ਔਰਤਾਂ ਅਤੇ ਬੱਚਿਆਂ ਦੀ ਪ੍ਰਤੀਸ਼ਤ 43 ਸੀ।
ਇਹ ਵੀ ਪੜ੍ਹੋ-
ਅਫ਼ਗਾਨਿਸਤਾਨ ਤੋਂ ਕਿੰਨੇ ਲੋਕ ਭੱਜੇ?
ਸੰਘਰਸ਼ ਨੇ ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣ ਲਈ ਮਜਬੂਰ ਕੀਤਾ, ਕਈਆਂ ਨੇ ਗੁਆਂਢੀ ਮੁਲਕਾਂ ਵਿੱਚ ਸ਼ਰਨ ਲਈ ਜਾਂ ਅੱਗੇ ਸ਼ਰਨ ਮੰਗੀ।
ਅਫ਼ਗਾਨਿਸਤਾਨ ਵਿੱਚ ਕਈਆਂ ਨੂੰ ਘਰ ਛੱਡਣੇ ਪਏ ਅਤੇ ਕਈ ਬੇਘਰ ਹੋ ਗਏ, ਇਸ ਦੇ ਨਾਲ ਲੱਖਾਂ ਲੋਕਾਂ ਭੁੱਖਮਰੀ ਅਤੇ ਔਕੜਾਂ ਦਾ ਸਾਹਮਣਾ ਕਰ ਰਹੇ ਹਨ।
ਪਿਛਲੇ ਸਾਲ ਸੰਘਰਸ਼ ਦੌਰਾਨ 4 ਲੱਖ ਲੋਕ ਬੇਘਰ ਹੋਏ। ਸਾਲ 2012 ਵੱਚ ਕਰੀਬ 5 ਲੱਖ ਲੋਕ ਘਰੋ ਬੇਘਰ ਹੋਏ ਅਤੇ ਵਾਪਸ ਨਾ ਆ ਸਕੇ।
ਸੰਯੁਕਤ ਰਾਸ਼ਟਰ ਦੇ ਮਨੁਖੀ ਹੱਕਾਂ ਲਈ ਕੰਮ ਕਰਨ ਵਾਲੀ ਏਜੰਸੀ ਮੁਤਾਬਕ, ਘਰੋਂ ਉਜੜਨ ਵਾਲੇ ਲੋਕਾਂ ਨੂੰ ਲੈ ਕੇ ਅਫ਼ਗਾਨਿਸਤਾਨ ਦੁਨੀਆਂ ਵਿੱਚੋਂ ਤੀਜੇ ਨੰਬਰ 'ਤੇ ਹੈ।
ਕੋਰੋਨਾਵਾਇਰਸ ਮਹਾਮਾਰੀ ਨੇ ਅਫ਼ਗਾਨਿਸਤਾਨ ਦੇ ਰਾਸ਼ਟਰ-ਵਿਆਪੀ ਸੰਸਾਧਨਾਂ 'ਤੇ ਇੱਕ ਵਧੇਰੇ ਦਬਾਅ ਪਾਇਆ ਹੈ ਅਤੇ ਲੌਕਡਾਊਨ ਕਾਰਨ ਮੁਹਿੰਮ ਵੱਲੋਂ ਪੈਸੇ ਇਕੱਠੇ ਕਰਨ ਵਿੱਚ ਰੁਕਾਵਟ ਆਈ ਹੈ, ਖ਼ਾਸ ਕਰਕੇ ਪੇਂਡੂ ਇਲਾਕਿਆਂ ਵਿੱਚ।
ਸੰਯੁਕਤ ਰਾਸ਼ਟਰ ਦੇ ਹਿਊਮੈਨੀਟੇਰੀਅਨ ਅਫੇਅਰਸ ਮੁਤਾਬਕ, 30 ਫੀਸਦ ਆਬਾਦੀ ਐਮਰਜੈਂਸੀ ਜਾਂ ਸੰਕਟ ਦੇ ਪੱਧਰ ਤੱਕ ਦਾ ਸਾਹਮਣਾ ਕਰ ਰਹੀ ਹੈ।
ਕੀ ਕੁੜੀਆਂ ਹੁਣ ਸਕੂਲ ਜਾ ਸਕਦੀਆਂ ਹਨ?
ਤਾਲਿਬਾਨ ਸ਼ਾਸਨ ਦੇ ਪਤਨ ਨੇ ਔਰਤਾਂ ਨੂੰ ਅਧਿਕਾਰਾਂ ਅਤੇ ਸਿੱਖਿਆ ਦੇ ਮਾਮਲੇ ਵਿੱਚ ਕੁਝ ਮਹੱਤਵਪੂਰਨ ਬਦਲਾਅ ਅਤੇ ਵਿਕਾਸ ਦੀ ਆਗਿਆ ਮਿਲੀ।
ਸਾਲ 1999 ਵਿੱਚ, ਸਕੈਂਡਰੀ ਸਕੂਲ ਵਿੱਚ ਇੱਕ ਵੀ ਕੁੜੀ ਦਾਖ਼ਲ ਨਹੀਂ ਸੀ ਅਤੇ ਕੇਵਲ 9 ਹਜ਼ਾਰ ਪ੍ਰਾਥਮਿਕ ਸਕੂਲਾਂ ਵਿੱਚ ਸਨ।
ਸਾਲ 2003 ਤੱਕ, 24 ਲੱਖ ਕੁੜੀਆਂ ਸਕੂਲ ਜਾਂਦੀਆਂ ਸਨ।
ਇਹ ਅੰਕੜਾ ਹੁਣ ਲਗਭਗ 35 ਲੱਖ ਹੈ ਅਤੇ ਪਬਲਿਕ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਇੱਕ ਤਿਹਾਈ ਵਿਦਿਆਰਥੀ ਕੁੜੀਆਂ ਹਨ।
ਪਰ ਬੱਚਿਆਂ ਦੀ ਚੈਰਿਟੀ ਯੂਨੀਸੈਫ ਮੁਤਾਬਕ, ਇੱਥੇ ਅਜੇ ਵੀ 37 ਲੱਖ ਤੋਂ ਵੱਧ ਵਿਦਿਆਰਥੀ ਸਕੂਲੋਂ ਬਾਹਰ ਹਨ ਅਤੇ ਇਨ੍ਹਾਂ ਵਿੱਚੋਂ 60 ਫੀਸਦ ਕੁੜੀਆਂ ਹਨ।
ਇਸ ਦਾ ਮੁੱਖ ਕਾਰਨ ਚੱਲ ਰਿਹਾ ਸੰਘਰਸ਼ ਹੈ ਅਤੇ ਲੋੜੀਂਦੀਆਂ ਸਹੂਲਤਾਂ ਤੇ ਔਰਤ ਅਧਿਆਪਕਾਂ ਕਾਰਨ।
ਤਾਲਿਬਾਨ ਦਾ ਕਹਿਣਾ ਹੈ ਕਿ ਉਹ ਕੁੜੀਆਂ ਦੀ ਸਿੱਖਿਆ ਦਾ ਵਿਰੋਧ ਨਹੀਂ ਕਰਦੇ ਹਨ।
ਪਰ ਹਿਊਮਨ ਰਾਈਟਸ ਵਾਚ ਮੁਤਾਬਕ ਜਿਨ੍ਹਾਂ ਇਲਾਕਿਆਂ 'ਤੇ ਇਨ੍ਹਾਂ ਦਾ ਕੰਟ੍ਰੋਲ ਹੈ ਉੱਥੇ ਤਾਲਿਬਾਨ ਦੇ ਬਹੁਤ ਘੱਟ ਅਧਿਕਾਰੀ ਅਸਲ ਵਿੱਚ ਕੁੜੀਆਂ ਨੂੰ ਸਕੂਲ ਜਾਣ ਦੀ ਇਜਾਜ਼ਤ ਦਿੰਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਔਰਤਾਂ ਲਈ ਹੋਰ ਮੌਕੇ
ਔਰਤਾਂ ਜਨਤਕ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰ ਰਹੀਆਂ, ਸਿਆਸੀ ਦਫ਼ਤਰਾਂ ਵਿੱਚ ਜਾ ਰਹੀਆਂ ਤੇ ਕਾਰੋਬਾਰੀ ਮੌਕੇ ਭਾਲ ਰਹੀਆਂ ਹਨ।
ਸਾਲ 2019 ਤੱਕ ਇੱਕ ਹਜ਼ਾਰ ਤੋਂ ਵੱਧ ਅਫ਼ਗਾਨੀ ਔਰਤਾਂ ਨੇ ਆਪਣੇ ਕਾਰੋਬਾਰ ਸ਼ੁਰੂ ਕੀਤੇ ਹਨ, ਇਹ ਸਾਰੀਆਂ ਗੱਲਾਂ ਤਾਲਿਬਾਨ ਦੇ ਰਾਜ ਵਿੱਚ ਪਾਬੰਦੀਸ਼ੁਦਾ ਸਨ।
ਸੰਵਿਧਾਨ ਹੁਣ ਕਹਿੰਦਾ ਹੈ ਕਿ ਸੰਸਦ ਦੇ ਹੇਠਲੇ ਸਦਨ ਵਿੱਚ ਔਰਤਾਂ ਕੋਲ ਹੁਣ 27 ਫੀਸਦ ਸੀਟਾਂ ਹੋਣੀਆਂ ਚਾਹੀਦਆਂ ਹਨ ਅਤੇ ਉਹ ਵਰਤਮਾਨ ਵਿੱਚ 249 ਸੀਟਾਂ ਵਿੱਚੋਂ 69 ਬਣਦੀਆਂ ਹਨ।
ਹੋਰ ਕਿਵੇਂ ਜ਼ਿੰਦਗੀ ਬਦਲੀ?
ਦੇਸ਼ ਭਰ ਵਿੱਚ ਕਈ ਬੁਨਿਆਦੀ ਢਾਂਚਿਆਂ ਦੇ ਮੁੱਦਿਆਂ ਬਾਵਜੂਦ ਮੋਬਾਈਲ ਫੋਨ ਅਤੇ ਇੰਟਰਨੈੱਟ ਦੀ ਵਰਤੋਂ ਵੱਧ ਰਹੀ ਹੈ।
ਜਨਵਰੀ 2021 ਤੱਕ 86 ਲੱਖ ਤੋਂ ਵੱਧ ਲੋਕਾਂ ਕੋਲ ਜਾਂ ਆਬਾਦੀ ਦੇ ਕਰੀਬ 22 ਫੀਸਦ ਹਿੱਸੇ ਕੋਲ ਇੰਟਰਨੈੱਟ ਕਨੈਕਸ਼ਨ ਹਨ ਅਤੇ ਹੁਣ ਲੱਖਾਂ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ।
ਮੋਬਾਈਲ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ, ਕਰੀਬ 68 ਫੀਸਦ ਲੋਕਾਂ ਕੋਲ ਆਪਣੇ ਮੋਬਾਈਲ ਫੋਨ ਹਨ ਪਰ ਸੰਯੁਕਤ ਰਾਸ਼ਟਰ ਮੁਤਾਬਕ ਮੋਬਾਈਲ ਸੇਵਾ ਸੰਚਾਰ ਪ੍ਰਭਾਵਿਤ ਹੁੰਦਾ ਹੈ।
ਅਫ਼ਗਾਨਿਤਸਾਨ ਵਿੱਚ ਲੋਕਾਂ ਕੋਲ ਬੈਂਕ ਅਕਾਊਂਟ ਨਹੀਂ ਹਨ, ਕਰੀਬ 80 ਫੀਸਦ ਨੌਜਵਾਨ, ਜੋ ਘੱਟ ਆਮਦਨੀ ਵਾਲੇ ਦੇਸ਼ਾਂ ਦੇ ਔਸਤ ਤੋਂ ਵੱਧ ਹੈ।
ਸੁਰੱਖਿਆ ਚਿੰਤਾਵਾਂ ਦੇ ਨਾਲ-ਨਾਲ ਵਿਸ਼ਵ ਬੈਂਕ ਦਾ ਕਹਿਣਾ ਹੈ ਕਿ ਇਹ ਮੁੱਖ ਤੌਰ 'ਤੇ ਧਰਮ ਅਤੇ ਸੱਭਿਆਚਾਰਕ ਮਾਨਤਾਵਾਂ, ਵਿੱਤੀ ਖੇਤਰ ਵਿੱਚ ਵਿਸ਼ਵਾਸ਼ ਦੀ ਕਮੀ ਤੇ ਸਾਖਰਤਾ ਦੀ ਘੱਟ ਦਰਾਂ ਕਾਰਨ ਹੈ।
ਪੇਂਡੂ ਆਰਥਿਕਤਾ ਲਈ ਅਫ਼ੀਮ ਕੇਂਦਰ 'ਚ
ਅਫ਼ਗਾਨਿਸਤਾਨ ਅਜੇ ਦੁਨੀਆਂ ਵਿੱਚ ਸਭ ਤੋਂ ਵੱਡਾ ਅਫ਼ੀਮ ਦਾ ਉਤਪਾਦਕ ਹੈ ਅਤੇ ਬ੍ਰਟਿਸ਼ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਬ੍ਰਿਟੇਨ ਵਿੱਚ ਆਉਣ ਵਾਲੀ ਲਗਭਗ 95 ਫੀਸਦ ਹੈਰੋਈਨ ਅਫ਼ਗਾਨਿਸਤਾਨ ਤੋਂ ਆਉਂਦੀ ਹੈ।
ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ, ਪਿਛਲੇ 20 ਸਾਲਾਂ ਵਿੱਚ ਅਫ਼ਗਾਨਿਸਤਾਨ ਵਿੱਚ ਅਫ਼ੀਮ ਦੀ ਖੇਤੀ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਦੇਸ਼ ਦੇ 34 ਪ੍ਰਾਂਤਾਂ ਵਿੱਚੋਂ ਕੇਵਲ 12 ਹੀ ਅਫੀਮ ਦੀ ਖੇਤੀ ਤੋਂ ਮੁਕਤ ਹਨ।
ਖੇਤੀ ਦੇ ਵਿਕਾਸ ਅਤੇ ਕਿਸਾਨਾਂ ਨੂੰ ਕੇਸਰ ਵਰਗੀਆਂ ਫ਼ਸਲਾਂ ਲਈ ਉਤਸ਼ਾਹਿਤ ਕੀਤੇ ਜਾਣ ਦੇ ਬਾਵਜੂਦ ਵੀ ਇਹ ਵੱਧ ਹੈ।
ਇਹ ਵੀ ਪੜ੍ਹੋ :