ਜਵਾਨ ਉਮਰੇ ਕਿਉਂ ਆਉਂਦੇ ਹਨ ਧੌਲੇ ਤੇ ਕੀ ਇਹ ਦੁਬਾਰਾ ਕਾਲੇ ਹੋ ਸਕਦੇ ਹਨ

    • ਲੇਖਕ, ਬੀਬੀਸੀ
    • ਰੋਲ, ਨਿਊਜ਼ ਵਰਲਡ

ਕੀ ਤਣਾਅ ਨਾਲ ਸਮੇਂ ਤੋਂ ਪਹਿਲਾਂ ਵਾਲ ਚਿੱਟੇ ਹੁੰਦੇ ਹਨ?

ਇਸ ਗੱਲ ਦਾ ਵਿਗਿਆਨਕ ਆਧਾਰ ਵੀ ਹੈ।

ਅਤੇ ਇਹ ਹੀ ਨਹੀਂ, ਈ-ਲਾਈਫ ਦੇ ਜਰਨਲ ਵਿੱਚ ਪ੍ਰਕਾਸ਼ਤ ਇੱਕ ਨਵੇਂ ਕੋਲੰਬੀਆ ਯੂਨੀਵਰਸਿਟੀ ਦੇ ਅਧਿਐਨ ਦੇ ਅਨੁਸਾਰ ਜਦੋਂ ਤਣਾਅ ਦਾ ਕਾਰਨ ਖਤਮ ਕਰ ਦਿੱਤਾ ਜਾਂਦਾ ਹੈ ਤਾਂ ਵਾਲ ਆਪਣੇ ਪਹਿਲੇ ਵਾਲੇ ਰੰਗ ਵਿੱਚ ਵਾਪਸ ਆ ਸਕਦੇ ਹਨ।

ਇਹ ਵੀ ਪੜ੍ਹੋ:

ਬੀਬੀਸੀ ਮੁੰਡੋ ਨੂੰ ਕੋਲੰਬੀਆ ਯੂਨੀਵਰਸਿਟੀ ਦੇ ਵੈਗੇਲੋਸ ਕਾਲਜ ਆਫ਼ ਫਿਜ਼ੀਸ਼ੀਅਨ ਐਂਡ ਸਰਜਨਜ਼, ਅਤੇ ਅਧਿਐਨ ਦੇ ਸਹਿ-ਲੇਖਕ ਪ੍ਰੋਫੈਸਰ ਮਾਰਟਿਨ ਪਿਕਾਰਡ ਦੱਸਦੇ ਹਨ, "ਦਹਾਕਿਆਂ ਤੋਂ ਅਸੀਂ ਚਿੱਟੇ ਵਾਲਾਂ ਦੀ ਤਬਦੀਲੀ ਦੀ ਪ੍ਰਕਿਰਿਆ 'ਤੇ ਤਣਾਅ ਦੇ ਪ੍ਰਭਾਵ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਪਹਿਲਾ ਅਧਿਐਨ ਹੈ ਜੋ ਮਨੋਵਿਗਿਆਨਕ ਤਣਾਅ ਅਤੇ ਚਿੱਟੇ ਵਾਲਾਂ ਵਿਚਕਾਰ ਇੱਕ ਸਪਸ਼ਟ ਸੰਬੰਧ ਦਰਸਾਉਂਦਾ ਹੈ।"

ਟੀਮ ਇੱਕ ਖ਼ਾਸ ਤਰੀਕਾ ਵਿਕਸਤ ਕਰਕੇ ਦੋਵਾਂ ਵਿਚਾਲੇ ਸੰਬੰਧ ਨੂੰ ਪ੍ਰਦਰਸ਼ਤ ਕਰਨ ਵਿੱਚ ਕਾਮਯਾਬ ਰਹੀ ਜਿਸ ਨਾਲ ਉਨ੍ਹਾਂ ਨੇ ਹਰੇਕ ਵਾਲਾਂ ਦੇ ਰੰਗ ਦਾ ਬਹੁਤ ਵਿਸਥਾਰ ਨਾਲ ਅਧਿਐਨ ਕਰਨ ਅਤੇ ਰੰਗ ਦੇ ਨੁਕਸਾਨ ਦੀ ਮਾਤਰਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।

ਛੁੱਟੀਆਂ ਦਾ ਪ੍ਰਭਾਵ

ਖੋਜਕਰਤਾਵਾਂ ਨੇ ਵੱਖ-ਵੱਖ ਉਮਰਾਂ ਦੇ 14 ਵਲੰਟੀਅਰਾਂ ਦੇ ਸਮੂਹ ਦੇ ਸਰੀਰ ਦੇ ਵੱਖ ਵੱਖ ਹਿੱਸਿਆਂ ਦੇ ਵਿਅਕਤੀਗਤ ਵਾਲਾਂ ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ ਨੂੰ ਹਫ਼ਤਾਵਾਰੀ ਤਣਾਅ ਦੇ ਪੱਧਰ ਨੂੰ ਇੱਕ ਡਾਇਰੀ ਵਿੱਚ ਰਿਕਾਰਡ ਕਰਨ ਲਈ ਕਿਹਾ ਗਿਆ ਸੀ।

ਇਸ ਤਰ੍ਹਾਂ, ਉਨ੍ਹਾਂ ਨੇ ਪਾਇਆ ਕਿ ਉਮਰ 'ਚ ਸਭ ਤੋਂ ਘੱਟ ਲੋਕਾਂ ਵਿੱਚ ਜਦੋਂ ਤਣਾਅ ਅਲੋਪ ਹੋ ਜਾਂਦਾ ਹੈ ਤਾਂ ਵਾਲਾਂ ਦਾ ਰੰਗ ਪਹਿਲਾਂ ਵਾਲਾ ਹੋ ਜਾਂਦਾ ਹੈ।

ਸਭ ਤੋਂ ਹੈਰਾਨ ਕਰਨ ਵਾਲੀ ਉਦਾਹਰਣ ਇੱਕ ਆਦਮੀ ਦੀ ਸੀ ਜਿਸਨੇ ਦੋ ਹਫ਼ਤੇ ਛੁੱਟੀ 'ਤੇ ਬਿਤਾਉਣ ਤੋਂ ਬਾਅਦ ਵਾਲਾਂ ਦਾ ਰੰਗ ਮੁੜ ਹਾਸਲ ਕੀਤਾ।

ਪਿਕਾਰਡ ਨੇ ਸਪੱਸ਼ਟ ਕੀਤਾ ਕਿ ਜਦੋਂ ਇੱਕ ਵਾਰ ਵਾਲ ਆਪਣੇ ਕੂਪਾਂ 'ਚੋਂ ਬਾਹਰ ਆ ਜਾਂਦੇ ਹਨ ਤਾਂ ਰੰਗ ਦਾ ਬਦਲਣਾ ਅਸੰਭਵ ਹੋ ਜਾਂਦਾ ਹੈ। ਇਹ ਉਦੋਂ ਹੀ ਹੋ ਸਕਦੇ ਹਨ ਜਦੋਂ ਵਾਲ ਚਮੜੀ ਦੇ ਅੰਦਰ ਹੋਣ।"

ਖੋਜਕਰਤਾ ਦੇ ਅਨੁਸਾਰ, ਰੰਗ ਦਾ ਜਾਣਾ ਸ਼ਾਇਦ ਮਾਈਟੋਕੌਂਡਰੀਆ ਨਾਂਅ ਦੇ ਸੈੱਲਾਂ ਕਰਕੇ ਹੀ ਹੈ ਜੋ ਸੈੱਲ ਦੇ ਬਾਇਓਕੈਮੀਕਲ ਪ੍ਰਤੀਕ੍ਰਿਆਵਾਂ ਨੂੰ ਕਿਰਿਆਸ਼ੀਲ ਕਰਨ ਲਈ ਜ਼ਿੰਮੇਵਾਰ ਹੈ।

ਉਹ ਕਹਿੰਦੇ ਹਨ, "ਮਨੋਵਿਗਿਆਨਕ ਤਣਾਅ ਮਾਈਟੋਕੌਂਡਰੀਆ ਵਿੱਚ ਊਰਜਾ ਪ੍ਰਕਿਰਿਆਵਾਂ ਨੂੰ ਪ੍ਰਭਾਵਤ ਕਰਦਾ ਹੈ ਅਤੇ ਜਦੋਂ ਮਾਈਟੋਕੌਂਡਰੀਆ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ, ਤਾਂ ਵਾਲ ਆਪਣਾ ਰੰਗ ਖੋਹਣ ਲੱਗਦੇ ਹਨ।"

ਅਜਿਹਾ ਹਮੇਸ਼ਾ ਨਹੀਂ ਹੁੰਦਾ

ਹਾਲਾਂਕਿ ਕੁਝ ਮਾਮਲਿਆਂ ਵਿੱਚ ਵਾਲ ਅਸਥਾਈ ਤੌਰ 'ਤੇ ਰੰਗ ਮੁੜ ਪ੍ਰਾਪਤ ਕਰ ਸਕਦੇ ਹਨ, ਪਰ ਇਹ ਸਾਰੇ ਮਾਮਲਿਆਂ ਵਿੱਚ ਨਹੀਂ ਹੁੰਦਾ, ਖ਼ਾਸਕਰ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਦੇ ਲੰਬੇ ਸਮੇਂ ਤੋਂ ਵਾਲ ਚਿੱਟੇ ਹਨ।

ਖੋਜਕਰਤਾ ਦੱਸਦੇ ਹਨ, "ਇੱਥੇ ਇੱਕ ਕਿਸਮ ਦਾ ਬਾਇਓਲੋਜੀਕਲ ਥ੍ਰੈਸ਼ੋਲਡ ਹੁੰਦਾ ਹੈ ਅਤੇ ਜਦੋਂ ਵਾਲ ਉਸ ਥ੍ਰੈਸ਼ੋਲਡ ਦੇ ਨੇੜੇ ਹੁੰਦੇ ਹਨ, ਤਣਾਅ ਵਾਲਾਂ ਨੂੰ ਇਸਦੇ ਉੱਪਰ ਧੱਕ ਸਕਦਾ ਹੈ ਅਤੇ ਇਸ ਨੂੰ ਚਿੱਟਾ ਕਰ ਸਕਦਾ ਹੈ।"

"ਜਦੋਂ ਤਣਾਅ ਦਾ ਸਰੋਤ ਹਟਾ ਦਿੱਤਾ ਜਾਂਦਾ ਹੈ, ਤਾਂ ਵਾਲ ਵਾਪਸ ਆ ਸਕਦੇ ਹਨ ਅਤੇ ਇਸਦੇ ਪਹਿਲੇ ਵਾਲੇ ਰੰਗ ਨੂੰ ਮੁੜ ਪ੍ਰਾਪਤ ਕਰ ਸਕਦੇ ਹਨ।"

"ਪਰ ਜਦੋਂ ਦਹਾਕਿਆਂ ਤੋਂ ਵਾਲ ਉਸ ਥ੍ਰੈਸ਼ੋਲਡ ਨੂੰ ਪਾਰ ਕਰ ਜਾਣ ਤਾਂ ਇਸ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਇਹ ਵਾਪਸ ਪਹਿਲਾਂ ਵਾਂਗ ਹੋ ਜਾਣਗੇ।"

ਇਸਦਾ ਮਤਲਬ ਹੈ ਕਿ ਤਣਾਅ ਨੂੰ ਘਟਾਉਣ ਦੇ ਫਾਇਦੇ ਜ਼ਰੂਰੀ ਨਹੀਂ ਕਿ ਹਰ ਇੱਕ ਦੇ ਵਾਲਾਂ ਦੇ ਰੰਗ ਬਦਲਾਵ ਵਿੱਚ ਨਜ਼ਰ ਆਉਣ।

ਪਿਕਾਰਡ ਕਹਿੰਦਾ ਹੈ ਕਿ ਅਧਿਐਨ ਵਿੱਚ ਇਹ ਜਾਂਚ ਕੀਤੀ ਗਈ ਕਿ ਬੁਡਾਪੇ ਨਾਲ ਜੁੜੀਆਂ ਹੋਰ ਕਿਹੜੀਆਂ ਪ੍ਰਕਿਰਿਆਵਾਂ ਤਣਾਅ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਕਿਵੇਂ ਵਾਪਸ ਸਹੀ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)