ਪਾਕਿਸਤਾਨੀ ਟੀਵੀ ਐਂਕਰ ਨੇ ਭਾਰਤ ਦੀ ਤਾਰੀਫ਼ ਕਰਦਿਆਂ ਕੀ ਕਿਹਾ ਕਿ ਨਿਸ਼ਾਨੇ 'ਤੇ ਆ ਗਏ

ਇਕਰਾਰ ਉਲ ਹਸਨ

ਤਸਵੀਰ ਸਰੋਤ, Twitter @iqrarulhassan

ਤਸਵੀਰ ਕੈਪਸ਼ਨ, 'ਸਰ-ਏ-ਆਮ' ਨਾਮ ਦੇ ਪਾਕਿਸਤਾਨੀ ਟੀਵੀ ਸ਼ੋਅ ਦੇ ਹੋਸਟ ਇਕਰਾਰ ਉਲ ਹਸਨ

ਪਾਕਿਸਤਾਨੀ ਟੀਵੀ ਐਂਕਰ ਸਈਦ ਇਕਰਾਰ ਉਲ ਹਸਨ ਸੋਮਵਾਰ 18 ਜਨਵਰੀ ਨੂੰ ਆਪਣੇ ਕੁਝ ਟਵੀਟ ਕਾਰਨ ਨਿਸ਼ਾਨੇ 'ਤੇ ਆ ਗਏ। ਉਨ੍ਹਾਂ ਨੂੰ ਦੇਸ਼ਧ੍ਰੋਹੀ ਤੱਕ ਕਿਹਾ ਜਾਣ ਲੱਗਿਆ।

'ਸਰ-ਏ-ਆਮ' ਨਾਮ ਦੇ ਪਾਕਿਸਤਾਨੀ ਟੀਵੀ ਸ਼ੋਅ ਦੇ ਹੋਸਟ ਹਸਨ ਨੇ 17 ਜਨਵਰੀ ਨੂੰ ਭਾਰਤ ਦੇ ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਦੇ ਇੱਕ ਟਵੀਟ ਨੂੰ ਰੀ-ਟਵੀਟ ਕੀਤਾ ਸੀ।

ਇਹ ਵੀ ਪੜ੍ਹੋ:

ਅਮਿਤਾਭ ਕਾਂਤ ਨੇ ਆਪਣੇ ਟਵੀਟ ਵਿੱਚ ਭਾਰਤ ਨੂੰ ਦੁਨੀਆਂ ਦਾ ਵੈਕਸੀਨ ਹੱਬ ਦੱਸਿਆ ਸੀ। ਇਸੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਹਸਨ ਨੇ ਲਿਖਿਆ ਸੀ, ''ਇੰਡੀਆ ਬਨਾਮ ਪਾਕਿਸਤਾਨ - ਅਜੇ ਤੱਕ ਤੈਅ ਨਹੀਂ ਹੈ ਕਿ ਪਾਕਿਸਤਾਨ ਵੈਕਸੀਨ ਮੰਗਵਾਏ ਜਾਂ ਨਹੀਂ।"

"ਬਣਾਉਣਾ ਤਾਂ ਦੂਰ ਦੀ ਗੱਲ ਹੈ, ਮੁਕਾਬਲਾ ਕਰਨਾ ਹੈ ਤਾਂ ਤਲੀਮ ਵਿੱਚ ਕਰੋ, ਸਾਈਂਸ, ਖੇਡ, ਇਨਫਰਾਸਟ੍ਰਕਚਰ, ਅਰਥਚਾਰੇ, ਤਕਨੀਕ 'ਚ ਕਰੋ....ਅਤੇ ਸੱਚ ਦਾ ਸਾਹਮਣਾ ਕਰੋ।''

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਇਸ ਤੋਂ ਪਹਿਲਾਂ ਸਈਦ ਇਕਰਾਰ ਉਲ ਹਸਨ ਨੇ ਦੋ ਤਸਵੀਰਾਂ ਵੀ ਪੋਸਟ ਕੀਤੀਆਂ ਸਨ। ਦੋਵਾਂ ਵਿੱਚ ਪਾਕਿਸਤਾਨ ਅਤੇ ਭਾਰਤ ਦੀ ਪਬਲਿਕ ਟਰਾਂਸਪੋਰਟ ਦੀ ਤੁਲਨਾ ਕੀਤੀ ਗਈ ਹੈ।

ਪਾਕਿਸਤਾਨ ਨਾਲ ਜੁੜੀ ਤਸਵੀਰ ਵਿੱਚ ਸੜਕ ਉੱਤੇ ਚੱਲਦੀ ਇੱਕ ਖ਼ਸਤਾ ਹਾਥ ਗੱਡੀ ਹੈ ਜਿਸ ਵਿੱਚ ਪਾਕਿਸਤਾਨੀ ਖੜ੍ਹੇ ਅਤੇ ਬੈਠੇ ਹਨ। ਦੂਜੇ ਪਾਸੇ ਭਾਰਤ ਨਾਲ ਜੁੜੀ ਤਸਵੀਰ 'ਚ ਜਨ ਸ਼ਤਾਬਦੀ ਐਕਸਪ੍ਰੈੱਸ ਦੇ ਅੰਦਰ ਦਾ ਨਜ਼ਾਰਾ ਹੈ, ਜਿਸ 'ਚ ਆਰਾਮਦਾਇਕ ਸੀਟਾਂ ਚਮਕ ਰਹੀਆਂ ਹਨ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਇਸ ਤਸਵੀਰ ਨੂੰ ਪੀਐਮ ਮੋਦੀ ਨੇ 16 ਜਨਵਰੀ ਨੂੰ ਟਵੀਟ ਕੀਤਾ ਸੀ। ਪੀਐਮ ਮੋਦੀ ਨੇ ਇਸ ਦੀਆਂ ਤਿੰਨ ਤਸਵੀਰਾਂ ਪੋਸਟ ਕੀਤੀਆਂ ਸਨ ਅਤੇ ਲਿਖਿਆ ਸੀ ਇਹ ਅਹਿਮਦਾਬਾਦ ਤੋਂ ਕੇਵੜਿਆ ਜਾਣ ਵਾਲੀ ਜਨ ਸ਼ਤਾਬਦੀ ਐਕਸਪ੍ਰੈੱਸ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਕਰਾਰ ਉਲ ਹਸਨ ਇੱਥੇ ਨਹੀਂ ਰੁਕੇ। ਉਨ੍ਹਾਂ ਨੇ ਪਾਕਿਸਤਾਨੀ ਪਾਸਪੋਰਟ ਅਤੇ ਮੁਦਰਾ ਦੀ ਕਮਜ਼ੋਰ ਹਾਲਤ ਦਾ ਵੀ ਜ਼ਿਕਰ ਕੀਤਾ।

ਉਨ੍ਹਾਂ ਨੇ ਆਪਣੇ ਇਸ ਟਵੀਟ ਵਿੱਚ ਲਿਖਿਆ, ''ਬਦਕਿਸਮਤੀ ਨਾਲ ਪਾਕਿਸਤਾਨੀ ਪਾਸਪੋਰਟ ਦੀ ਹਾਲਤ ਸਿਰਫ਼ ਸੋਮਾਲੀਆ ਅਤੇ ਅਫ਼ਗਾਨਿਸਤਾਨ ਤੋਂ ਬਿਹਤਰ ਹੈ। ਪਾਕਿਸਤਾਨੀ ਰੁਪਈਆ ਬੰਗਲਾਦੇਸ਼ ਦੇ ਇੱਕ ਟਕਾ ਦੇ ਬਦਲੇ 1.90 ਦੇ ਬਰਾਬਰ ਅਤੇ ਭਾਰਤ ਦੇ ਇੱਕ ਰੁਪਏ ਦੇ ਬਦਲੇ ਪਾਕਿਸਤਾਨ ਨੂੰ 2.20 ਦੇਣੇ ਪੈਂਦੇ ਹਨ। ਅੱਲ੍ਹਾ ਸਾਨੂੰ ਤਾਕਤ ਦੇਵੇ ਕਿ ਅਸੀਂ ਪਾਕਿਸਤਾਨ ਨੂੰ ਅਸਲ ਮਾਅਨੇ 'ਚ ਜ਼ਿੰਦਾਬਾਦ ਕਰ ਸਕੀਏ।''

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਇਕਰਾਰ ਉਲ ਹਸਨ ਦੀਆਂ ਇਨ੍ਹਾਂ ਟਿੱਪਣੀਆਂ ਉੱਤੇ ਕਈ ਪਾਕਿਸਤਾਨੀ ਭੜਕ ਗਏ। ਕਈਆਂ ਨੇ ਤਾਂ ਇਨ੍ਹਾਂ ਨੂੰ ਗੱਦਾਰ ਤੱਕ ਕਿਹਾ। ਇਕਰਾਰ ਨੂੰ ਮਾਫ਼ੀ ਮੰਗਣ ਲਈ ਕਿਹਾ ਗਿਆ। ਪਾਕਿਸਤਾਨ ਵਿੱਚ ਟਵਿੱਟਰ ਉੱਤੇ #ApologiseToTheCountry ਟ੍ਰੈਂਡ ਕਰਨ ਲੱਗਿਆ।

ਪਾਕਿਸਤਾਨੀ ਪੀਐਮ ਇਮਰਾਨ ਖ਼ਾਨ ਦੀ ਤਹਰੀਕ-ਏ-ਇਨਸਾਫ਼ ਪਾਰਟੀ ਦੇ ਆਗੂ ਹੰਸ ਮਸਰੂਰ ਬਦਵੀ ਨੇ ਇਕਰਾਰ ਉਲ ਹਸਨ ਦੇ ਟਵੀਟ ਉੱਤੇ ਇਤਰਾਜ਼ ਜਤਾਉਂਦੇ ਹੋਏ ਕਿਹਾ, ''ਕੀ ਤੁਸੀਂ ਭਾਰਤ ਵਿੱਚ ਪਨਾਹ ਚਾਹੁੰਦੇ ਹੋ? ਜੇ ਨਹੀਂ ਤਾਂ ਪਾਕਿਸਤਾਨ ਦੀ ਖ਼ੂਬਸੂਰਤੀ ਦਿਖਾਓ।''

ਪਰ ਅਜਿਹਾ ਨਹੀਂ ਹੈ ਕਿ ਇਕਰਾਰ ਉਲ ਦਾ ਸਿਰਫ਼ ਵਿਰੋਧ ਹੀ ਹੋਇਆ। ਪਾਕਿਸਤਾਨ ਦੀਆਂ ਕਈ ਵੱਡੀਆਂ ਹਸਤੀਆਂ ਉਨ੍ਹਾਂ ਦੇ ਸਮਰਥਨ ਵਿੱਚ ਵੀ ਆਈਆਂ। ਇਕਰਾਰ ਦੇ ਸਮਰਥਨ ਵਿੱਚ #WeSupportIqrar ਚੱਲਣ ਲੱਗਿਆ।

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਅਖ਼ਤਰ ਨੇ ਇਕਰਾਰ ਉਲ ਹਸਨ ਦਾ ਬਚਾਅ ਕਰਦਿਆਂ ਲਿਖਿਆ, ''ਕਿਸੇ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਉਸ ਸੰਦਰਭ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਕਹਿਣਾ ਕੀ ਚਾਹੁੰਦਾ ਹੈ। ਇਕਰਾਰ ਉਲ ਹਸਨ ਦਾ ਆਪਣੇ ਪਾਕਿਸਤਾਨ ਦੇ ਪ੍ਰਤੀ ਜਿਨਾਂ ਪਿਆਰ ਅਤੇ ਸਮਰਪਣ ਹੈ, ਉਸ ਉੱਤੇ ਨਾ ਤਾਂ ਕੋਈ ਵਿਵਾਦ ਹੈ ਅਤੇ ਨਾ ਹੀ ਸਵਾਲ ਖੜ੍ਹਾ ਕੀਤਾ ਜਾ ਸਕਦਾ ਹੈ।''

Skip X post, 5
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 5

ਸਾਬਕਾ ਕ੍ਰਿਕਟਰ ਕਾਮਰਾਨ ਅਕਮਲ ਵੀ ਹਸਨ ਦੇ ਸਮਰਥਨ ਵਿੱਚ ਆਏ। ਉਨ੍ਹਾਂ ਨੇ ਲਿਖਿਆ, ''ਜੋ ਵਿਅਕਤੀ ਆਪਣੇ ਮੁਲਕ ਵਿੱਚ ਆਪਣੇ ਲੋਕਾਂ ਦੇ ਲਈ ਚੰਗੀ ਟਰਾਂਸਪੋਰਟ ਵਿਵਸਥਾ ਚਾਹੁੰਦਾ ਹੈ, ਉਸ ਦੀ ਇੱਕ ਪੋਸਟ ਦੇ ਆਧਾਰ ਉੱਤੇ ਅਸੀਂ ਦੇਸ਼ ਦੇ ਪ੍ਰਤੀ ਉਸ ਦੇ ਪਿਆਰ ਨੂੰ ਸਵਾਲ ਦੇ ਘੇਰੇ ਵਿੱਚ ਨਹੀਂ ਲਿਆ ਸਕਦੇ।''

Skip X post, 6
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 6

ਪਾਕਿਸਤਾਨੀ ਗਾਇਕ ਤੇ ਅਦਾਕਾਰ ਅਲੀ ਜ਼ਫ਼ਰ ਨੇ ਵੀ ਇਕਰਾਰ ਉਲ ਹਸਨ ਦੇ ਸਮਰਥਨ ਵਿੱਚ ਟਵੀਟ ਕੀਤਾ ਤੇ ਲਿਖਿਆ, ''ਜਿਸ ਵਿਅਕਤੀ ਨੇ ਆਪਣੇ ਮੁਲਕ ਤੇ ਲੋਕਾਂ ਲਈ ਕਈ ਵਾਰ ਆਪਣੀ ਜਾਨ ਖ਼ਤਰੇ ਵਿੱਚ ਪਾਈ, ਬਿਨਾਂ ਥਕੇ ਕੰਮ ਕੀਤਾ। ਉਸਦੀ ਇੱਕ ਪੋਸਟ ਨੂੰ ਲੈ ਕੇ ਸ਼ੱਕ ਕੀਤਾ ਜਾ ਰਿਹਾ ਹੈ, ਜਿਸ 'ਚ ਉਹ ਸ਼ਾਇਦ ਚੰਗੀ ਆਵਾਜਾਈ ਵਿਵਸਥਾ ਦੀ ਗੱਲ ਕਰ ਰਿਹਾ ਹੈ।''

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)