ਕਿਸਾਨ ਅੰਦੋਲਨ: ਪ੍ਰਸ਼ਾਂਤ ਭੂਸ਼ਣ ਨੇ ਕਿਹਾ, "ਦੋ ਰੋਜ਼ਾ ਜਨਤਾ ਕਿਸਾਨ ਸੰਸਦ ਦਾ ਪ੍ਰਬੰਧ ਹੋਵੇਗਾ" - ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਦੀ ਅੱਜ ਦੀ ਹਰ ਅਹਿਮ ਅਪਡੇਟ ਅਸੀਂ ਤੁਹਾਨੂੰ ਇਸ ਪੰਨੇ ਰਾਹੀਂ ਦਵਾਂਗੇ।
ਵਕੀਲ ਪ੍ਰਸ਼ਾਂਤ ਭੂਸ਼ਣ ਅਤੇ ਸੋਮਪਾਲ ਸ਼ਾਸਤਰੀ ਨੇ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਜਾਣਕਾਰੀ ਦਿੱਤੀ ਕਿ ਉਹ ਇੱਕ ਕਿਸਾਨ ਸੰਸਦ ਕਰਨ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਕਾਨੂੰਨ ਸੰਸਦ ਵਿੱਚ ਬਿਨਾਂ ਕਿਸੇ ਪਾਰਦਰਸ਼ਿਤਾ ਦੇ ਪਾਸ ਕਰਵਾਏ ਗਏ। ਨਿਯਮਾਂ ਨੂੰ ਕਿੱਲੀ ਟੰਘ, ਬਿਨਾਂ ਕਿਸੇ ਪਾਰਲੀਮੈਂਟ 'ਚ ਮੁਕੰਮਲ ਚਰਚਾ ਦੇ ਅਤੇ ਬਿਨਾਂ ਵੋਟਿੰਗ ਦੇ ਇਸ ਨੂੰ ਜ਼ੁਬਾਨੀ ਵੋਟਿੰਗ ਦੇ ਪਾਸ ਕੀਤਾ ਗਿਆ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਕਿਹਾ, "ਹਾਲ ਹੀ ਵਿੱਚ ਕੋਵਿਡ ਦਾ ਹਵਾਲਾ ਦੇ ਕੇ ਸਰਦ ਰੁੱਤ ਇਜਲਾਸ ਨੂੰ ਰੱਦ ਕੀਤਾ ਗਿਆ। ਇਸ ਪਾਸੇ ਤਾਂ ਚੋਣਾਂ ਹੋ ਰਹੀਆਂ ਹਨ, ਬਿਹਾਰ 'ਚ ਹੋ ਗਈਆਂ ਹਨ ਤੇ ਬੰਗਾਲ 'ਚ ਹੋਣ ਜਾ ਰਹੀਆਂ ਹਨ, ਵੱਡੀਆਂ-ਵੱਡੀਆਂ ਸਭਾਵਾਂ ਹੋ ਰਹੀਆਂ ਹਨ। ਦੂਜੇ ਪਾਸੇ ਪ੍ਰਧਾਨ ਮੰਤਰੀ ਵੈਕਸੀਨ ਦਾ ਪ੍ਰਚਾਰ ਕਰ ਰਹੇ ਹਨ ਹੁਣ ਕੋਵਿਡ ਭੱਜ ਜਾਵੇਗਾ।"
"ਪਰ ਫਿਰ ਵੀ ਕਿਸਾਨਾਂ ਦੇ ਮੁੱਦੇ 'ਤੇ ਪਾਰਲੀਮੈਂਟ ਦਾ ਸੈਸ਼ਨ ਨਹੀਂ ਹੋਣ ਦਿੱਤਾ ਜਾ ਰਿਹਾ। ਇਸੇ ਦੇ ਮੱਦੇ ਨਜ਼ਰ ਸਾਡੇ ਬਹੁਤ ਸਾਰੇ ਸਿਵਿਲ ਸੁਸਾਇਟੀ ਦੇ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਜਨਤਾ ਦੀ ਕਿਸਾਨ ਸੰਸਦ ਦਾ ਪ੍ਰਬੰਧ ਕੀਤਾ ਜਾਵੇ।"
"ਜਿੱਥੇ ਮੌਜੂਦਾ ਪਾਰਲੀਮੈਂਟ ਮੈਂਬਰ, ਸਾਬਕਾ ਪਾਰਲੀਮੈਂਟ ਮੈਂਬਰ ਤੇ ਕੁਝ ਖੇਤੀ ਮਾਹਰ, ਆਰਥਿਕ ਮਾਹਰ ਤੇ ਕੁਝ ਕਿਸਾਨਾਂ ਦੇ ਨੇਤਾਵਾਂ ਨੂੰ ਬੁਲਾਇਆ ਜਾਏ ਤਾਂ ਜੋ ਇਸ ਮੁੱਦੇ 'ਤੇ ਚਰਚਾ ਹੋ ਸਕੇ।"
ਉਨ੍ਹਾਂ ਨੇ ਇਸ ਗੱਲ 'ਤੇ ਹੈਰਾਨੀ ਜਤਾਈ ਕਿ ਦਿੱਲੀ ਪੁਲਿਸ ਸੁਪਰੀਮ ਕੋਰਟ ਵੱਲੋਂ ਮੰਗ ਕਰ ਰਹੀ ਹੈ ਕਿ ਉਹ ਰਿੱਟ ਜਾਰੀ ਕਰੇ ਕਿਸਾਨ 26 ਜਨਵਰੀ ਨੂੰ ਦਿੱਲੀ ਵਿੱਚ ਨਾ ਆਉਣ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਉਨ੍ਹਾਂ ਨੇ ਦੱਸਿਆ ਕਿ ਇਹ ਜਨਤਾ ਕਿਸਾਨ ਸੰਸਦ ਦੀ ਪ੍ਰਬੰਧਕੀ ਕਮੇਟੀ ਵਿੱਚ ਸੁਪਰੀਮ ਕੋਰਟ ਦੇ ਜੱਜ ਜਸਟਿਸ ਗੋਪਾਲ ਗੌੜਾ, ਬੰਬਈ ਹਾਈ ਕੋਰਟ ਦੇ ਜੱਜ ਕੋਲਸੇ ਪਾਟਿਲ, ਨੇਵੀ ਚੀਫ ਐਡਮਿਰਲ ਰਾਮਦਾਸ, ਅਰੁਣਾ ਰਾਏ, ਮੇਧਾ ਪਾਟਕਰ, ਯਸ਼ਵੰਤ ਸਿਨਹਾ, ਪੀ ਸਾਈਨਾਥ, ਸੋਮਪਾਲ ਸ਼ਾਸਤਰੀ, ਭਗਤ ਸਿੰਘ ਦੇ ਭਤੀਜੇ ਪ੍ਰੋਫੈਸਰ ਜਗਮੋਹਨ ਸਿੰਘ, ਆਦਿ ਸ਼ਾਮਲ ਹੋਣਗੇ। ਇਹ ਦੋ ਰੋਜ਼ਾ ਜਨਤਾ ਸੰਸਦ ਸਿੰਘੂ ਬਾਰਡਰ 'ਤੇ ਗੁਰੂ ਤੇਗ ਬਹਾਦੁਰ ਮੈਮੋਰੀਅਲ ਵਿੱਚ 23 ਅਤੇ 24 ਜਨਵਰੀ ਨੂੰ ਹੋਵੇਗੀ।
ਤਨਮਨਜੀਤ ਢੇਸੀ ਨੇ ਯੂਕੇ ਪਾਰਲੀਮੈਂਟ 'ਚ ਨੋਟਿਸਾਂ ਦਾ ਮੁੱਦਾ ਚੁੱਕਿਆ
ਯੂਕੇ ਵਿੱਚ ਐੱਮਪੀ ਤਨਮਨਜੀਤ ਢੇਸੀ ਨੇ ਆਈਐੱਨਏ ਵੱਲੋਂ ਦਿੱਤੇ ਗਏ ਨੋਟਿਸਾਂ ਬਾਰੇ ਯੂਕੇ ਦੀ ਪਾਰਲੀਮੈਂਟ ਵਿੱਚ ਮੁੱਦਾ ਚੁੱਕਿਆ।

ਤਸਵੀਰ ਸਰੋਤ, FACEBOOK/ Tan Dhesi
ਉਨ੍ਹਾਂ ਨੇ ਕਿਹਾ, "ਭਾਰਤ ਵਿੱਚ ਅਧਿਕਾਰੀਆਂ ਵੱਲੋਂ ਡਰਾਉਣ-ਧਮਕਾਉਣ ਦੀਆਂ ਖ਼ਬਰਾਂ ਆ ਰਹੀਆਂ ਹਨ, ਜਿਨ੍ਹਾਂ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਆਗੂਆਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਨੋਟਿਸ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ।
ਸਰਕਾਰ ਨਾ ਤਾਂ ਸੋਚਣਾ ਚਾਹੁੰਦੀ ਹੈ ਅਤੇ ਨਾ ਹੀ ਸਮਝਣਾ ਚਾਹੁੰਦੀ ਹੈ, ਬਸ ਕੇਵਲ ਬੋਲਣਾ ਜਾਣਦੀ ਹੈ: ਰਾਹੁਲ ਗਾਂਧੀ
ਕਾਂਗਰਸ ਨੇ ਅੱਜ 'ਖੇਤੀ ਦਾ ਖ਼ੂਨ' ਨਾਮ ਦੀ ਇੱਕ ਬੁਕਲੇਟ ਜਾਰੀ ਕੀਤੀ, ਇਸ ਦੌਰਾਨ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲ ਨੇ ਕਿਹਾ ਕਿ ਇਹ ਕਿਸਾਨਾਂ ਦੀ ਪੀੜਾ ਨੂੰ ਸਮਰਪਿਤ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਖੇਤੀ ਕਾਨੂੰਨ ਭਾਰਤੀ ਖੇਤੀ ਖੇਤਰ ਬਰਬਾਦ ਕਰ ਦੇਣਗੇ। "ਇਹ ਇੱਕ ਤ੍ਰਾਸਦੀ ਵਾਂਗ ਹੋਵੇਗਾ।"

ਤਸਵੀਰ ਸਰੋਤ, Ani
ਉਨ੍ਹਾਂ ਨੇ ਅੱਗੇ ਕਿਹਾ, "ਅੱਜ ਦੇਸ਼ ਸਾਹਮਣੇ ਤ੍ਰਾਸਦੀ ਖੜ੍ਹੀ ਹੋ ਰਹੀ ਹੈ, ਸਰਕਾਰ ਇਸ ਨੂੰ ਅਣਗੌਲਿਆ ਕਰਨਾ ਚਾਹੁੰਦੀ ਹੈ। ਮੈਂ ਕਿਸਾਨਾਂ ਬਾਰੇ ਬੋਲਣ ਵਾਲਾ ਇਕੱਲਾ ਨਹੀਂ ਹਾਂ। ਇਹ ਤ੍ਰਾਸਦੀ ਦੇ ਹਿੱਸੇ ਵਾਂਗ ਅਤੇ ਨੌਜਵਾਨਾਂ ਦੇ ਭਵਿੱਖ ਬਾਰੇ ਹੈ ਨਾ ਵਰਤਮਾਨ ਬਾਰੇ।"
"ਸਰਕਾਰ ਨੂੰ ਲਗਦਾ ਹੈ ਕਿ ਉਹ ਸਭ ਜਾਣਦੀ ਹੈ ਅਤੇ ਉਹ ਦੂਜਿਆਂ ਨੂੰ ਸਮਝਾਵੇਗੀ।"
ਉਨ੍ਹਾਂ ਨੇ ਕਿਹਾ ਕਿ ਵਿਰੋਧ 'ਚ ਰਹਿਣ ਕਰਕੇ ਸਾਡਾ ਕੰਮ ਸਰਕਾਰ ਨੂੰ ਚਿਤਾਵਨੀ ਦੇਣਾ ਹੈ, ਜੋ ਅਸੀਂ ਉਨ੍ਹਾਂ ਨੂੰ ਲਗਾਤਾਰ ਦੇ ਰਹੇ ਹਾਂ, "ਪਰ ਸਰਕਾਰ ਨਾ ਤਾਂ ਸੋਚਣਾ ਚਾਹੁੰਦੀ ਹੈ ਅਤੇ ਨਾ ਹੀ ਸਮਝਣਾ ਚਾਹੁੰਦੀ ਹੈ। ਸਰਕਾਰ ਬਸ ਬੋਲਣਾ ਜਾਣਦੀ ਹੈ।"
ਉਨ੍ਹਾਂ ਨੇ ਕਿਹਾ, "ਮੈਂ ਸੁਪਰੀਮ ਕੋਰਟ 'ਤੇ ਕੁਝ ਨਹੀਂ ਕਹਿਣਾ ਚਾਹੁੰਦਾ ਅਤੇ ਭਾਰਤ ਸੁਪਰੀਮ ਕੋਰਟ ਦੀ ਸੱਚਾਈ ਦੇਖ ਸਕਦਾ ਹੈ।"
ਹੁਣ ਦੇਸ਼ ਵਿੱਚ 125 ਕਰੋੜ ਲੋਕਾਂ ਦੀ ਸਰਕਾਰ ਚੱਲ ਰਹੀ: ਪ੍ਰਕਾਸ਼ ਜਾਵੜੇਕਰ
ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ਭਾਜਪਾ ਦੇ ਆਗੂ ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ, "ਕਾਂਗਰਸ ਨੂੰ 'ਖ਼ੂਨ' ਸ਼ਬਦ ਨਾ ਬੇਹੱਦ ਪਿਆਰ ਹੈ। ਉਨ੍ਹਾਂ ਇਹ ਸ਼ਬਦ ਕਈ ਵਾਰ ਵਰਤਿਆ ਹੈ।"
ਉਨ੍ਹਾਂ ਨੇ ਕਿਹਾ, "ਤੁਸੀਂ ਜਿਹੜਾ ਵੰਡ ਵੇਲੇ ਖੇਡ-ਖੇਡਿਆ, 1984 ਵੇਲੇ ਸਿੱਖਾਂ ਨੂੰ ਸਾੜਿਆ ਗਿਆ, ਭਾਗਲਪੁਰ 'ਚ ਹਜ਼ਾਰਾਂ ਲੋਕ ਮਾਰੇ ਗਏ, ਲੱਖਾਂ ਕਿਸਾਨਾਂ ਨੇ ਖ਼ੁਦਕੁਸ਼ੀ ਨਹੀਂ ਕੀਤੀ, ਕੀ ਉਹ ਖ਼ੂਨ ਦਾ ਖੇਡ ਨਹੀਂ ਸੀ।"

ਤਸਵੀਰ ਸਰੋਤ, ANI
"50 ਸਾਲ ਜਦੋਂ ਕਾਂਗਰਸ ਨੇ ਸਰਕਾਰ ਚਲਾਈ ਤਾਂ ਇੱਕੋ ਹੀ ਪਰਿਵਾਰ ਦਾ ਰਾਜ਼ ਰਿਹਾ। ਹੁਣ 125 ਕਰੋੜ ਲੋਕਾਂ ਦੀ ਸਰਕਾਰ ਚੱਲ ਰਹੀ ਹੈ।"
ਉਨ੍ਹਾਂ ਰਾਹੁਲ ਗਾਂਧੀ ਨੂੰ ਸਵਾਲ ਪੁੱਛਿਆ ਕਿ ਜੇਕਰ ਅੱਜ ਦੇਸ਼ ਦਾ ਕਿਸਾਨ ਗਰੀਬ ਰਿਹਾ ਤਾਂ ਕਿਸ ਕਰ ਕੇ ਰਿਹਾ। ਕਾਂਗਰਸ ਦੀਆਂ ਨੀਤੀਆਂ ਕਰ ਕੇ ਰਿਹਾ।
ਕਿਸਾਨ ਅੰਦੋਲਨ: ਦਿੱਲੀ ਪੁਲਿਸ ਨਾਲ ਬੈਠਕ ਤੋਂ ਬਾਅਦ ਕਿਸਾਨਾਂ ਦਾ ਦਾਅਵਾ, ਟਰੈਕਟਰ ਪਰੇਡ ਹਰ ਹਾਲ 'ਚ ਹੋਵੇਗੀ
ਦਿੱਲੀ ਪੁਲਿਸ ਅਤੇ ਉੱਤਰ ਪ੍ਰਦੇਸ਼ ਦੇ ਪੁਲਿਸ ਅਧਿਕਾਰੀਆਂ ਨੇ ਸਿੰਘੂ ਬਾਰਡਰ 'ਤੇ ਪਹੁੰਚ ਕੇ ਕਿਸਾਨਾਂ ਨਾਲ ਬੈਠਕ ਕੀਤੀ। ਕਿਸਾਨ ਜਥੇਬੰਦੀਆਂ ਅਤੇ ਪੁਲਿਸ ਵਿਚਾਲੇ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਦੀ ਇਜਾਜ਼ਤ ਨੂੰ ਲੈ ਕੇ ਗੱਲਬਾਤ ਹੋਈ ਹੈ।
ਬੈਠਕ ਤੋਂ ਬਾਹਰ ਆ ਕੇ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਅੱਗੇ ਆਪਣਾ ਪੱਖ ਰਖਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਟਰੈਕਟਰ ਪਰੇਡ ਦਾ ਪਲਾਨ ਪਿਛਲੇ ਕਾਫ਼ੀ ਸਮੇਂ ਤੋਂ ਸੀ।

ਤਸਵੀਰ ਸਰੋਤ, EPA
ਕਿਸਾਨ ਆਗੂਆਂ ਨੇ ਪੁਲਿਸ ਅਧਿਕਾਰੀਆਂ ਅੱਗੇ ਟਰੈਕਟਰ ਪਰੇਡ ਦਾ ਰੋਡ ਮੈਪ ਵੀ ਰੱਖਿਆ। ਉਨ੍ਹਾਂ ਕਿਹਾ ਕਿ ਕੁਝ ਵੀ ਹੋਵੇ 26 ਜਨਵਰੀ ਨੂੰ ਤੈਅ ਕੀਤੀ ਗਈ ਟਰੈਕਟਰ ਹਰ ਹਾਲ ਵਿੱਚ ਹੋਵੇਗੀ ਅਤੇ ਉਹ ਵੀ ਦਿੱਲੀ ਦੇ ਅੰਦਰ।
ਕਿਸਾਨ ਆਗੂਆਂ ਨੇ ਇਸ ਪਰੇਡ ਵਿੱਚ ਲੱਖਾਂ ਟਰੈਕਟਰਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਹੈ।
ਹਾਲਾਂਕਿ ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਮਸਲੇ ਨੂੰ ਲੈ ਕੇ ਇੱਕ ਵਾਰ ਮੁੜ ਉਨ੍ਹਾਂ ਦੀ ਪੁਲਿਸ ਅਧਿਕਾਰੀਆਂ ਨਾਲ ਬੈਠਕ ਹੋਵੇਗੀ।
ਸੋਮਵਾਰ ਨੂੰ ਕਿਸਾਨਾਂ ਦੀ ਟਰੈਕਟਰ ਰੈਲੀ ਦੇ ਮਾਮਲੇ 'ਤੇ ਚੱਲ ਰਹੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਦਿੱਲੀ ਵਿੱਚ ਐਂਟਰੀ ਦਾ ਮਾਮਲਾ ਸੁਰੱਖਿਆ ਪ੍ਰਬੰਧ ਨਾਲ ਜੁੜਿਆ ਹੋਇਆ ਹੈ ਅਤੇ ਕਿਸ ਨੂੰ ਕਿਹੜੀ ਸ਼ਰਤ 'ਤੇ ਐਂਟਰੀ ਦਿੱਤੀ ਜਾਣੀ ਚਾਹੀਦੀ ਹੈ ਇਹ ਪੁਲਿਸ ਤੈਅ ਕਰ ਸਕਦੀ ਹੈ।
ਸੁਪਰੀਮ ਕੋਰਟ ਵਿੱਚ ਇਸ ਮਾਮਲੇ 'ਤੇ ਅੱਗੇ ਦੀ ਸੁਣਵਾਈ ਬੁੱਧਵਾਰ ਨੂੰ ਹੋਵੇਗੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਸਰਕਾਰ ਤੇ ਕਿਸਾਨ ਆਗੂਆਂ ਵਿਚਾਲੇ 10ਵੇਂ ਗੇੜ ਦੀ ਗੱਲਬਾਤ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ ਕਿ ਸਰਕਾਰ ਦੇ ਨਾਲ ਹੋਣ ਵਾਲੀ ਬੈਠਕ 'ਚੋਂ ਕੋਈ ਹੱਲ ਨਿਕਲੇਗਾ।

ਤਸਵੀਰ ਸਰੋਤ, Getty Images
ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦੇ ਹੋਏ ਟਿਕੈਤ ਨੇ ਕਿਹਾ, ''ਸਾਡੀ ਗੱਲਬਾਤ ਸਰਕਾਰ ਨਾਲ ਹੋਣ ਵਾਲੀ ਹੈ, ਪਰ ਇਸ ਦਾ ਕੋਈ ਸਿੱਟਾ ਨਿਕਲੇਗਾ ਇਸ ਦੀ ਸਾਨੂੰ ਉਮੀਦ ਨਹੀਂ ਹੈ।''
ਉਨ੍ਹਾਂ ਨੇ ਕਿਹਾ, ''26 ਜਨਵਰੀ ਨੂੰ ਸਾਡੀ ਹੋਣ ਵਾਲੀ ਟਰੈਕਟਰ ਰੈਲੀ ਰਾਜਧਾਨੀ ਦੇ ਆਉਟਰ ਰਿੰਗ ਰੋਡ ਉੱਤੇ ਹੋਵੇਗੀ ਅਤੇ ਅਸੀਂ ਉੱਥੇ ਨਹੀਂ ਜਾਵਾਂਗੇ ਜਿੱਥੇ ਗਣਤੰਤਰ ਦਿਹਾੜੇ ਦੀ ਪਰੇਡ ਹੋਵੇਗੀ।''
ਹੁਣ 10ਵੇਂ ਗੇੜ ਦੀ ਗੱਲਬਾਤ 20 ਜਨਵਰੀ ਨੂੰ
ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ 10ਵੇਂ ਗੇੜ ਦੀ ਗੱਲਬਾਤ ਹੁਣ 20 ਜਨਵਰੀ ਨੂੰ ਹੋਵੇਗੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
18 ਜਨਵਰੀ ਦੇਰ ਰਾਤ ਕਿਸਾਨ ਏਕਤਾ ਮੋਰਚਾ ਨੇ ਸੋਸ਼ਲ ਮੀਡੀਆ ਉੱਤੇ ਇਸ ਬਾਬਤ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਅਤੇ ਕਿਸਾਨ ਆਗੂਆਂ ਦਰਮਿਆਨ ਬੈਠਕ 20 ਜਨਵਰੀ ਨੂੰ ਦੁਪਹਿਰ 2 ਵਜੇ ਦਿੱਲੀ ਦੇ ਵਿਗਿਆਨ ਭਵਨ ਵਿੱਚ ਹੋਵੇਗੀ।
ਖੇਤੀਬਾੜੀ ਮੰਤਰਾਲੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ।
ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਹੁਣ ਤੱਕ 9 ਗੇੜਾਂ ਦੀਆਂ ਬੈਠਕਾਂ ਹੋ ਚੁੱਕੀਆਂ ਹਨ ਜੋ ਬੇਸਿੱਟਾਂ ਰਹੀਆਂ ਹਨ।
ਗੁਰਨਾਮ ਚਢੂਨੀ ਵਿਵਾਦ 'ਤੇ ਸੰਯੁਕਤ ਮੋਰਚੇ ਨੇ ਕੀ ਕਿਹਾ
ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਵੱਲੋਂ ਸੱਦੀ ਗਈ ਸਮੁੱਚੀ ਸਿਆਸੀ ਪਾਰਟੀਆਂ ਦੀ ਬੈਠਕ ਦੀਆਂ ਆ ਰਹੀਆਂ ਖ਼ਬਰਾਂ ਵਿਚਾਲੇ ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟੀਕਰਨ ਦਿੱਤਾ।

ਤਸਵੀਰ ਸਰੋਤ, ANI
ਪ੍ਰੈੱਸ ਕਾਨਫਰੰਸ ਕਰਦਿਆਂ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ, "ਗੁਰਨਾਮ ਸਿੰਘ ਚਢੂਨੀ ਵੱਲੋਂ ਸੱਦੀ ਗਈ ਬੈਠਕ ਬਾਬਤ ਸੰਯੁਕਤ ਮੋਰਚਾ ਦੀ 7 ਮੈਂਬਰੀ ਕਮੇਟੀ ਦੇ 6 ਮੈਂਬਰਾਂ ਨੇ ਚਢੂਨੀ ਨਾਲ ਗੱਲਬਾਤ ਕੀਤੀ।''
ਉਨ੍ਹਾਂ ਦੱਸਿਆ, ''ਬੈਠਕ ਉਨ੍ਹਾਂ ਨੇ ਨਿੱਜੀ ਹੈਸੀਅਤ ਨਾਲ ਬੁਲਾਈ ਸੀ। ਇਸ ਦਾ ਸੰਯੁਕਤ ਮੋਰਚਾ ਨਾਲ ਸੰਬੰਧ ਨਹੀਂ ਹੈ। ਉਨ੍ਹਾਂ ਨੇ ਭਰੋਸਾ ਦਵਾਇਆ ਕਿ ਕਿਸਾਨੀ ਸੰਘਰਸ਼ ਦੌਰਾਨ ਉਹ ਕਿਸੀ ਰਾਜਨੀਤਿਕ ਬੈਠਕ 'ਚ ਨਹੀਂ ਜਾਣਗੇ। ਉਹ ਕਿਸਾਨਾਂ ਨਾਲ ਹਨ।"
ਉਨ੍ਹਾਂ ਕਿਹਾ ਕਿ ਕਮੇਟੀ ਨੇ ਸਪਸ਼ਟੀਕਰਨ ਦਾ ਸਵਾਗਤ ਕੀਤਾ ਤੇ ਕਿਹਾ ਕਿ ਵਿਵਾਦ ਨੂੰ ਇੱਥੇ ਹੀ ਖ਼ਤਮ ਕੀਤਾ ਜਾਵੇ। ਕੋਈ ਵੀ ਸੰਗਠਨ ਕਿਸਾਨਾਂ ਦੇ ਸੰਘਰਸ਼ 'ਚ ਸਮਰਥਨ ਦੇਣ ਨੂੰ ਆਜ਼ਾਦ ਹੈ, ਪਰ ਅੰਦੋਲਨ ਕਿਸੇ ਵੀ ਪਾਰਟੀ ਨਾਲ ਨਹੀਂ ਜੁੜੇਗਾ।
ਨਾਲ ਹੀ ਉਨ੍ਹਾਂ ਦੱਸਿਆ ਕਿ ਅਗਲੀ ਮੀਟਿੰਗ 'ਚ ਹਮੇਸ਼ਾ ਦੀ ਤਰ੍ਹਾਂ ਗੁਰਨਾਮ ਸਿੰਘ ਚਢੂਨੀ ਵੀ ਨਾਲ ਹੀ ਜਾਣਗੇ।
ਚਢੂਨੀ ਬਾਰੇ ਜਾਂਚ ਲਈ ਕਮੇਟੀ ਵੀ ਬਣਾਈ ਗਈ
ਇਸ ਸਬੰਧੀ ਬੀਤੇ ਦਿਨੀਂ ਹੋਏ ਮੋਰਚੇ ਦੀ ਬੈਠਕ ਵਿੱਚ ਵਿਚਾਰ ਤੋਂ ਬਾਅਦ ਇੱਕ ਕਮੇਟੀ ਬਣਾਈ ਗਈ ਜੋ ਇਸ ਮਾਮਲੇ ਦੀ ਜਾਂਚ ਕਰੇਗੀ ਅਤੇ ਆਪਣੀ ਰਿਪੋਰਟ 3 ਦਿਨਾਂ ਵਿੱਚ ਸੌਂਪੇਂਗੀ।
ਇਲਜ਼ਾਮ ਹੈ ਕਿ ਗੁਰਨਾਮ ਸਿੰਘ ਚਢੂਨੀ ਨੇ ਕੱਲ ਸਿਆਸੀ ਪਾਰਟੀਆਂ ਨਾਲ ਦਿੱਲੀ ਵਿੱਚ ਇੱਕ ਸੰਮੇਲਨ ਕੀਤਾ ਸੀ। ਇਸ ਦੌਰਾਨ ਭਾਜਪਾ ਨੂੰ ਛੱਡ ਕੇ ਬਾਕੀ ਪਾਰਟੀ ਦੇ ਆਗੂਆਂ ਨੇ ਹਿੱਸਾ ਲਿਆ ਸੀ।
ਸੰਯੁਕਤ ਕਿਸਾਨ ਮੋਰਚਾ ਨੂੰ ਉਨ੍ਹਾਂ ਦੀ ਇਸ ਗੱਲ ਉੱਤੇ ਇਤਰਾਜ਼ ਹੈ।
ਇਹ ਖ਼ਬਰਾਂ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













