ਕਿਸਾਨ ਅੰਦੋਲਨ ਵੱਲ ਲੋਕਾਂ ਦਾ ਧਿਆਨ ਖਿੱਚਦੇ ਯੂਕੇ ਦੇ ਇਹ ਬੱਚੇ

ਕਿਸਾਨ

ਤਸਵੀਰ ਸਰੋਤ, AVEER SINGH/ VAUGHN SINGH NAGI

ਤਸਵੀਰ ਕੈਪਸ਼ਨ, ਯੂਕੇ ਦੇ ਕਈ ਸਕੂਲਾਂ ਵਿੱਚ ਕਈ ਬੱਚੇ #istandwithfarmers ਦਾ ਉਪਯੋਗ ਕਰਕੇ ਔਨਲਾਈਨ ਵਿਰੋਧ ਕਰ ਰਹੇ ਹਨ
    • ਲੇਖਕ, ਮਨਰੀਤ ਕੌਰ
    • ਰੋਲ, ਬੀਬੀਸੀ ਪੱਤਰਕਾਰ

ਸਮੁੱਚੇ ਬ੍ਰਿਟੇਨ ਵਿੱਚ ਬੱਚੇ ਭਾਰਤ ਦੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਸਿੱਖ ਭਾਈਚਾਰੇ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਜਾਗਰੂਕਤਾ ਫੈਲਾ ਰਹੇ ਹਨ।

ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਮੁੱਖ ਰੂਪ ਨਾਲ ਪੰਜਾਬ ਅਤੇ ਹਰਿਆਣਾ ਦੇ ਹਜ਼ਾਰਾਂ ਕਿਸਾਨ ਦੇਸ਼ ਵਿੱਚ ਸਰਕਾਰ ਵੱਲੋਂ ਖੇਤੀ ਸੁਧਾਰਾਂ 'ਤੇ ਲਿਆਂਦੇ ਗਏ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਵਿੱਚ ਵਿਭਿੰਨ ਸਰਹੱਦਾਂ 'ਤੇ ਡੇਰਾ ਲਾ ਕੇ ਬੈਠੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਇਹ ਤਿੰਨੋਂ ਖੇਤੀ ਕਾਨੂੰਨ ਬਿਨਾਂ ਕਿਸੇ ਸਲਾਹ ਮਸ਼ਵਰੇ ਦੇ ਬਣਾਏ ਗਏ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਕਾਰਨ ਆਪਣੀ ਜੀਵਕਾ ਖੋਣ ਅਤੇ ਗਰੰਟੀਸ਼ੁਦਾ ਕੀਮਤਾਂ (ਐਮਐਸਪੀ) ਦੀ ਸੁਰੱਖਿਆ ਨਾ ਹੋਣ ਦਾ ਡਰ ਹੈ।

ਇਹ ਵੀ ਪੜ੍ਹੋ

ਫਿਰ ਵੀ ਭਾਰਤੀ ਜਨਤਾ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਖੇਤੀਬਾੜੀ ਦੀ ਆਮਦਨ ਅਤੇ ਉਤਪਾਦਕਤਾ ਵਧਾਉਣ ਲਈ ਇਹ ਸੁਧਾਰ ਲਾਜ਼ਮੀ ਹਨ।

ਸਰਕਾਰ ਦੇ ਇਸ ਕਦਮ ਨੇ ਲੰਡਨ, ਲੈਸਟਰ, ਬਰਮਿੰਘਮ ਸਮੇਤ ਬ੍ਰਿਟੇਨ ਵਿੱਚ ਪ੍ਰਦਰਸ਼ਨਾਂ ਨੂੰ ਤੇਜ਼ ਕਰ ਦਿੱਤਾ ਹੈ।

ਇਹ ਯੂਕੇ ਦੇ ਕਈ ਸਕੂਲਾਂ ਵਿੱਚ ਗੱਲਬਾਤ ਦਾ ਮੁੱਖ ਮੁੱਦਾ ਬਣ ਗਿਆ ਹੈ ਜਿਸ ਵਿੱਚ ਕਈ ਸਿੱਖ ਬੱਚੇ #istandwithfarmers ਦਾ ਉਪਯੋਗ ਕਰਕੇ ਔਨਲਾਈਨ ਵਿਰੋਧ ਕਰ ਰਹੇ ਹਨ।

ਕਿਉਂ ਹਜ਼ਾਰਾਂ ਮੀਲ ਦੂਰ ਬੈਠਿਆਂ ਦਾ ਉਨ੍ਹਾਂ ਦਾ ਧਿਆਨ ਖਿੱਚਿਆ ਗਿਆ ਅਤੇ ਜਾਗਰੂਕਤਾ ਵਧਾਉਣ ਲਈ ਉਹ ਕਲਾਕ੍ਰਿਤੀਆਂ ਅਤੇ ਹੋਰਡਿੰਗਾਂ ਦਾ ਉਪਯੋਗ ਕਿਵੇਂ ਕਰ ਰਹੇ ਹਨ?

ਯੂਕੇ

ਤਸਵੀਰ ਸਰੋਤ, JAGDEEP SINGH GILL

ਤਸਵੀਰ ਕੈਪਸ਼ਨ, ਅੱਠ ਸਾਲ ਦੀ ਅਸ਼ਲੀਨ ਕੌਰ ਗਿੱਲ ਵਿੰਡਸਰ ਤੋਂ ਹੈ ਅਤੇ ਉਸ ਦਾ ਪਰਿਵਾਰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਹੈ

'ਮੈਂ ਪ੍ਰਧਾਨ ਮੰਤਰ ਨੂੰ ਪੱਤਰ ਲਿਖਿਆ'

ਅੱਠ ਸਾਲ ਦੀ ਅਸ਼ਲੀਨ ਕੌਰ ਗਿੱਲ ਵਿੰਡਸਰ ਤੋਂ ਹੈ ਅਤੇ ਉਸ ਦਾ ਪਰਿਵਾਰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਹੈ, ਜਿਹੜੇ ਆਪਣੀ ਮੁੱਖ ਆਮਦਨ ਦੇ ਰੂਪ ਵਿੱਚ ਕਣਕ ਅਤੇ ਧਾਨ ਦੀ ਖੇਤੀ 'ਤੇ ਨਿਰਭਰ ਹਨ।

ਉਹ ਜਾਗਰੂਕਤਾ ਵਧਾਉਣ ਲਈ ਸੋਸ਼ਲ ਮੀਡੀਆ 'ਤੇ ਵੀਡਿਓ ਪੋਸਟ ਕਰਦੀ ਰਹੀ ਹੈ ਅਤੇ ਉਸ ਨੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਵੀ ਪੱਤਰ ਲਿਖ ਕੇ ਬ੍ਰਿਟੇਨ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਲਈ ਕਿਹਾ ਹੈ।

ਉਸ ਨੇ ਕਿਹਾ, ''ਸਾਨੂੰ ਉਨ੍ਹਾਂ ਦੀ ਮਦਦ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਨੂੰ ਰੋਕਣ ਦੀ ਜ਼ਰੂਰਤ ਹੈ।

''ਇਹ ਦੇਖ ਕੇ ਦੁਖ ਹੁੰਦਾ ਹੈ ਕਿ ਉਨ੍ਹਾਂ (ਕਿਸਾਨਾਂ) ਨਾਲ ਉਚਿੱਤ ਵਿਵਹਾਰ ਨਹੀਂ ਕੀਤਾ ਜਾ ਰਿਹਾ ਹੈ...ਇਸ ਨਾਲ ਮੇਰੇ ਪਰਿਵਾਰ 'ਤੇ ਬਹੁਤ ਅਸਰ ਪਵੇਗਾ ਅਤੇ ਇਸ ਨਾਲ ਛੋਟੇ ਕਿਸਾਨਾਂ ਲਈ ਖੇਤੀ ਖਤਮ ਹੋ ਸਕਦੀ ਹੈ।''

''ਮੈਂ ਆਪਣੇ ਪਰਿਵਾਰ ਨੂੰ ਦੇਖਣ ਅਤੇ ਖੇਤੀਬਾੜੀ ਦੇ ਲੰਬੇ ਜੀਵਨ ਦੀ ਕਾਮਨਾ ਕਰਨ ਲਈ ਭਾਰਤ ਵਾਪਸ ਜਾਣ ਵਿੱਚ ਸਮਰੱਥ ਹੋਣਾ ਚਾਹੁੰਦੀ ਹਾਂ। ਇਸ ਦੀ ਵਜ੍ਹਾ ਹੈ ਕਿ ਮੈਂ ਆਪਣੀ ਪਲੇਟ ਵਿੱਚ ਖਾਣਾ ਮਿਲਣ ਲਈ ਸ਼ੁਕਰਗੁਜ਼ਾਰ ਹਾਂ।''

ਕਿਸਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਕਾਨੂੰਨਾਂ ਕਾਰਨ ਆਪਣੀ ਜੀਵਕਾ ਖੋਣ ਅਤੇ ਗਰੰਟੀਸ਼ੁਦਾ ਕੀਮਤਾਂ ਦੀ ਸੁਰੱਖਿਆ ਨਾ ਹੋਣ ਦਾ ਡਰ ਹੈ

ਇਸ ਸਕੂਲ ਵਿਦਿਆਰਥਣ ਦੀ ਦਾਦੀ ਜਿਸ ਨੇ ਖੁਦ ਦੇ ਪਛਾਣੇ ਨਾ ਜਾਣ ਲਈ ਇੱਥੇ ਸਿਰਫ਼ ਕੌਰ ਵਜੋਂ ਸੰਬੋਧਿਤ ਕਰਨ ਲਈ ਕਿਹਾ ਹੈ, ਉਹ ਭਾਰਤ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ, ''ਅਸੀਂ ਬਹਾਦਰ ਹਾਂ, ਦਲੇਰ ਔਰਤਾਂ ਹਾਂ, ਅਸੀਂ ਜਾਂ ਤਾਂ ਜਿੱਤਾਂਗੇ ਅਤੇ ਘਰ ਵਾਪਸ ਜਾਵਾਂਗੇ ਜਾਂ ਅਸੀਂ ਨਿਆਂ ਪ੍ਰਾਪਤੀ ਲਈ ਲੜਾਂਗੇ।''

ਅਸ਼ਲੀਨ ਦੇ ਪਿਤਾ, ਜਗਦੀਪ ਸਿੰਘ ਗਿੱਲ ਨੇ ਕਿਹਾ ਕਿ ਪਿਤਾ ਹੋਣ ਦੇ ਰੂਪ ਵਿੱਚ ਇਹ ਉਨ੍ਹਾਂ ਦਾ 'ਫਰਜ਼' ਸੀ ਕਿ ਉਹ ਆਪਣੇ ਬੱਚਿਆਂ ਨਾਲ ਇਸ ਵਿਰੋਧ ਪ੍ਰਦਰਸ਼ਨ ਬਾਰੇ ਗੱਲ ਕਰੇ ਅਤੇ ਕਿਸਾਨਾਂ ਨਾਲ ਖੜ੍ਹੇ ਹੋਣ ਲਈ ਉਹ ਅਸ਼ਲੀਨ ਦੇ 'ਜਨੂੰਨ ਅਤੇ ਉਤਸ਼ਾਹ' ਤੋਂ 'ਬਹੁਤ ਹੈਰਾਨ' ਹਨ।

ਉਨ੍ਹਾਂ ਨੇ ਕਿਹਾ, ''ਭਾਰਤ ਵਿੱਚ ਕਈ ਲੋਕਾਂ ਲਈ ਖੇਤੀਬਾੜੀ ਹੀ ਇੱਕਮਾਤਰ ਆਮਦਨ ਦਾ ਸਾਧਨ ਹੈ ਅਤੇ ਇਸ ਦੇ ਬਿਨਾਂ ਉਹ ਆਪਣੀ ਜ਼ਮੀਨ ਵੇਚਣ ਲਈ ਮਜਬੂਰ ਹੋਣਗੇ, ਉਹ ਇੱਕ ਆਰਾਮਦਾਇਕ ਜੀਵਨ ਬਸਰ ਨਹੀਂ ਕਰ ਸਕਣਗੇ।''

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਯੂਕੇ

ਤਸਵੀਰ ਸਰੋਤ, LIL RAY RAY

ਤਸਵੀਰ ਕੈਪਸ਼ਨ, ਇਹ ਛੇ ਸਾਲਾ ਬੱਚਾ ਇੰਸਟਾਗ੍ਰਾਮ ਪਲੈਟਫਾਰਮ ਨੂੰ ਇਸ ਮੁੱਦੇ 'ਤੇ ਵੀਡਿਓ ਬਣਾਉਣ ਲਈ ਵਰਤ ਰਿਹਾ ਹੈ

'ਉੱਭਰ ਰਹੇ ਪ੍ਰਭਾਵਕ'

ਵੋਲਵਰਹੈਂਪਟਨ ਦੇ ਲਿਲ ਰੇ ਰੇ ਨੇ ਕਿਹਾ, ''ਜੇ ਕਿਸਾਨ ਭੋਜਨ ਉਗਾ ਨਹੀਂ ਸਕਦਾ ਅਤੇ ਭੋਜਨ ਵੇਚ ਨਹੀਂ ਸਕਦਾ ਤਾਂ ਮੈਨੂੰ ਭੋਜਨ ਨਹੀਂ ਮਿਲੇਗਾ।'' ਉਸ ਦੇ ਇੰਸਟਾਗ੍ਰਾਮ 'ਤੇ 26,000 ਫਾਲੋਅਰਜ਼ ਹਨ ਜਿਸ ਨੂੰ ਉਸ ਦੇ ਪਿਤਾ ਡੀਜੇ ਨਿਕੂ ਵੱਲੋਂ ਚਲਾਇਆ ਜਾਂਦਾ ਹੈ।

ਇਹ ਛੇ ਸਾਲਾ ਬੱਚਾ ਇਸ ਪਲੈਟਫਾਰਮ ਨੂੰ ਇਸ ਮੁੱਦੇ 'ਤੇ ਵੀਡਿਓ ਬਣਾਉਣ ਲਈ ਵਰਤ ਰਿਹਾ ਹੈ ਅਤੇ ਕਿਸਾਨਾਂ ਦੇ ਸਮਰਥਨ ਵਿੱਚ ਵੈਸਟ ਮਿਲਲੈਂਡਜ਼ ਵਿੱਚ ਇੱਕ ਬਿਲਬੋਰਡ ਮੁਹਿੰਮ ਦੇ ਚਿਹਰੇ ਦੇ ਰੂਪ ਵਿੱਚ ਚੁਣਿਆ ਗਿਆ ਹੈ।

ਉਸ ਨੇ ਕਿਹਾ, ''ਮੇਰਾ ਪਰਿਵਾਰ ਪੰਜਾਬ ਰਾਜ ਵਿੱਚ ਬਿਲਗਾ ਅਤੇ ਨਕੋਦਰ ਤੋਂ ਹੈ।''

''ਖੇਤੀਬਾੜੀ ਸਾਡੀਆਂ ਜੜ੍ਹਾਂ ਹਨ, ਅਸੀਂ ਫ਼ਲ ਅਤੇ ਸਬਜ਼ੀਆਂ ਉਗਾਉਂਦੇ ਹਾਂ।''

ਯੂਕੇ

ਤਸਵੀਰ ਸਰੋਤ, DJ NICKU

ਤਸਵੀਰ ਕੈਪਸ਼ਨ, ਵੋਲਵਰਹੈਂਪਟਨ ਦੇ ਲਿਲ ਰੇ ਰੇ ਨੇ ਕਿਹਾ, ''ਜੇ ਕਿਸਾਨ ਭੋਜਨ ਉਗਾ ਨਹੀਂ ਸਕਦਾ ਅਤੇ ਭੋਜਨ ਵੇਚ ਨਹੀਂ ਸਕਦਾ ਤਾਂ ਮੈਨੂੰ ਭੋਜਨ ਨਹੀਂ ਮਿਲੇਗਾ।''

ਇਹ ਵੀ ਪੜ੍ਹੋ

''ਮੈਨੂੰ ਇਹ ਦੇਖ ਕੇ ਪਰੇਸ਼ਾਨੀ ਅਤੇ ਦੁਖ ਹੁੰਦਾ ਹੈ ਕਿ ਵਿਰੋਧ ਪ੍ਰਦਰਸ਼ਨ ਵਿੱਚ ਕਿਸਾਨਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਰਿਹਾ ਹੈ।''

''ਮੇਰੇ ਦਾਦਾ-ਪੜਦਾਦਾ ਕਿਸਾਨ ਸਨ ਅਤੇ ਉਨ੍ਹਾਂ ਦੀ ਵਜ੍ਹਾ ਨਾਲ ਮੈਂ ਅੱਜ ਇੱਥੇ ਹਾਂ।''

ਉਹ ਜਿਸ ਬਿਲਬੋਰਡ 'ਤੇ ਦਿਖਾਈ ਦਿੰਦਾ ਹੈ, ਉਹ ਲਾਈਟਹਾਊਸ ਆਊਟਡੋਰ ਡਿਜੀਟਲ ਮੀਡੀਆ ਦੀ ਮਲਕੀਅਤ ਹੈ, ਜਿਸ ਦਾ ਸੰਦੇਸ਼ ਹੈ 'ਕਿਸਾਨ ਏਕਤਾ ਮਜ਼ਦੂਰ ਜ਼ਿੰਦਾਬਾਦ'।

ਲਿਲ ਰੇ ਰੇ ਨੂੰ ਇੱਕ 'ਉੱਭਰ ਰਹੇ ਪ੍ਰਭਾਵਕ' ਦੇ ਰੂਪ ਵਿੱਚ ਵਰਣਨ ਕਰਦੇ ਹੋਏ ਉਕਤ ਕੰਪਨੀ ਨੇ ਕਿਹਾ: ''ਸਾਨੂੰ ਉਮੀਦ ਹੈ ਕਿ ਅਜਿਹੇ ਮਹੱਤਵਪੂਰਨ ਕਾਰਨ ਲਈ ਵਧੇਰੇ ਐਕਸਪੋਜ਼ਰ ਮਿਲਿਆ ਹੈ, ਖਾਸ ਕਰਕੇ ਇਸ ਮੁਸ਼ਕਿਲ ਦੌਰਾਨ।''

ਯੂਕੇ

ਤਸਵੀਰ ਸਰੋਤ, MUNSIMAR KAUR

ਤਸਵੀਰ ਕੈਪਸ਼ਨ, 11 ਸਾਲਾ ਮੁਨਸਿਮਰ ਕੌਰ ਨੇ ਕਿਹਾ, 'ਇਹ ਸਾਡੇ ਲੋਕ ਹਨ ਅਤੇ ਪੰਜਾਬ ਸਾਡੀ ਮਾਂ ਧਰਤੀ ਹੈ।''

''ਖੇਤੀ ਸਾਡੀਆਂ ਜੜ੍ਹਾਂ ਹਨ''

ਪੂਰਬੀ ਲੰਡਨ ਦੇ ਵੂਲਵਿਚ ਦੀ ਰਹਿਣ ਵਾਲੀ 11 ਸਾਲਾ ਮੁਨਸਿਮਰ ਕੌਰ ਨੇ ਕਿਹਾ, "ਇਹ ਸਾਡੇ ਲੋਕ ਹਨ ਅਤੇ ਪੰਜਾਬ ਸਾਡੀ ਮਾਂ ਧਰਤੀ ਹੈ।"

ਉਹ ਆਪਣੇ ਸੋਸ਼ਲ ਮੀਡੀਆ 'ਤੇ ਆਪਣੀਆਂ ਰਚਨਾਤਮਕ ਕਲਾਕ੍ਰਿਤਾਂ ਵਾਲੀਆਂ ਤਸਵੀਰਾਂ ਨੂੰ ਸੰਦੇਸ਼ ਜ਼ਰੀਏ ਪੋਸਟ ਕਰ ਰਹੀ ਹੈ: ''ਅਸੀਂ ਉਨ੍ਹਾਂ ਕਿਸਾਨਾਂ ਨਾਲ ਖੜ੍ਹੇ ਹਾਂ ਜੋ ਸਾਡੀ ਵਿਰਾਸਤ ਨੂੰ ਬਚਾਉਣ ਲਈ ਵਿਰੋਧ ਕਰ ਰਹੇ ਹਨ।''

ਉਸ ਦੀ ਦਾਦੀ ਜੋ ਕਿ 90 ਸਾਲ ਦੇ ਹਨ, ਹੁਣ ਤੱਕ ਭਾਰਤ ਵਿੱਚ ਆਪਣੇ ਪਰਿਵਾਰ ਦੀ ਜ਼ਮੀਨ 'ਤੇ ਖੇਤੀ ਕਰ ਰਹੇ ਸਨ।

ਮੁਨਸਿਮਰ ਨੇ ਕਿਹਾ, ''ਖੇਤੀ ਸਾਡੇ ਪਰਿਵਾਰ ਲਈ ਬੇਹੱਦ ਮਹੱਤਵਪੂਰਨ ਹੈ। ਮੇਰੇ ਦਾਦਾ-ਦਾਦੀ ਉਸ ਮਾਹੌਲ ਵਿੱਚ ਪੈਦਾ ਹੋਏ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਵੀ ਉਸ ਤਰ੍ਹਾਂ ਹੋਇਆ ਹੈ। ਇਹ ਇੱਕ ਅਜਿਹਾ ਪੇਸ਼ਾ ਹੈ ਜੋ ਸਾਡੇ ਪਰਿਵਾਰ ਵਿੱਚ ਕਈ ਪੀੜ੍ਹੀਆਂ ਤੋਂ ਚੱਲਿਆ ਆ ਰਿਹਾ ਹੈ।''

"ਮੈਨੂੰ ਲੱਗਦਾ ਹੈ ਕਿ ਇਹ ਬਹੁਤ ਬੇਇਨਸਾਫੀ ਹੈ ਕਿ ਜਿਹੜੇ ਲੋਕ ਇਨ੍ਹਾਂ ਕਾਨੂੰਨਾਂ ਤੋਂ ਲਾਭ ਲੈਣਗੇ, ਉਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਕਦੇ ਵੀ ਆਪਣੇ ਮੇਜ਼ 'ਤੇ ਖਾਣੇ ਦੀ ਚਿੰਤਾ ਨਹੀਂ ਕਰਨੀ ਪਵੇਗੀ।"

"ਪਰ ਇਨ੍ਹਾਂ ਲੋਕਾਂ ਦੇ ਹੱਥੋਂ ਭਾਰਤ ਦੇ ਕਿਸਾਨ ਇਹ ਨਹੀਂ ਜਾਣ ਸਕਣਗੇ ਕਿ ਉਨ੍ਹਾਂ ਦਾ ਅਗਲਾ ਖਾਣਾ ਕਿੱਥੋਂ ਆਵੇਗਾ।''

ਬਰਮਿੰਘਮ ਤੋਂ ਸੰਸਦ ਮੈਂਬਰ ਅਜਬੈਸਟਨ ਪ੍ਰੀਤ ਗਿੱਲ ਨੇ ਕਿਹਾ ਕਿ ਬ੍ਰਿਟੇਨ ਵਿੱਚ ਬੱਚਿਆਂ ਦੀ ਪ੍ਰਤੀਕਿਰਿਆ ਨੇ ਉਸ ਨੂੰ 'ਸੱਚਮੁੱਚ ਉਤਸ਼ਾਹਿਤ' ਕੀਤਾ ਹੈ।

ਉਨ੍ਹਾਂ ਨੇ ਕਿਹਾ, ''ਨੌਜਵਾਨ ਪੀੜ੍ਹੀ ਦੀ ਇਸ ਪ੍ਰਤੀਕਿਰਿਆ ਨੂੰ ਦੇਖ ਕੇ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਅਸੀਂ ਇਸ ਨੂੰ 'ਬਲੈਕ ਲਾਈਵਜ਼ ਮੈਟਰ' ਨਾਲ ਦੇਖਿਆ ਅਤੇ ਦੁਨੀਆ ਦੇ ਸਾਰੇ ਕੋਨਿਆਂ ਨੇ ਅਨਿਆਂ ਬਾਰੇ ਗੱਲ ਕੀਤੀ ਹੈ।''

''ਕੋਵਿਡ ਨੇ ਲੋਕਾਂ ਨੂੰ ਆਪਣੇ ਇਤਿਹਾਸ ਦਾ ਅਹਿਸਾਸ ਕਰਾਇਆ ਹੈ ਅਤੇ ਅਸਮਾਨਤਾ, ਅਨਿਆਂ ਅਤੇ ਗਰੀਬੀ ਵਰਗੀਆਂ ਚੀਜ਼ਾਂ ਨੂੰ ਦਰਸਾਇਆ ਹੈ।''

ਗਿੱਲ ਨੇ ਲੇਬਰ ਪਾਰਟੀ ਵੱਲੋਂ ਵਿਦੇਸ਼ ਸਕੱਤਰ ਡੋਮੀਨਿਕ ਰੈਬ ਨੂੰ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ਪ੍ਰਦਰਸ਼ਨਕਾਰੀਆਂ ਨਾਲ ਜਿਸ ਤਰ੍ਹਾਂ ਨਾਲ ਵਿਵਹਾਰ ਕੀਤਾ ਜਾ ਰਿਹਾ ਹੈ, ਉਸ ਨਾਲ ਮਨੁੱਖੀ ਅਧਿਕਾਰਾਂ ਦੀ ਚਿੰਤਾ ਜ਼ਾਹਰ ਹੋਈ ਹੈ। ਕਈ ਥਾਵਾਂ 'ਤੇ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ।

ਉਨ੍ਹਾਂ ਨੇ ਕਿਹਾ, ''ਇਹ ਮਨੁੱਖੀ ਅਧਿਕਾਰਾਂ ਦਾ ਮੁੱਦਾ ਹੈ ਜਿਸ ਵੱਲ ਧਿਆਨ ਦੇਣ ਦੀ ਲੋੜ ਹੈ।''

ਵਿਦੇਸ਼ ਦਫ਼ਤਰ ਨੇ ਪਹਿਲਾਂ ਕਿਹਾ ਸੀ ਕਿ ਵਿਰੋਧ ਪ੍ਰਦਰਸ਼ਨ ਭਾਰਤ ਸਰਕਾਰ ਦਾ ਆਪਣਾ ਮਾਮਲਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)