ਕਿਸਾਨ ਅੰਦੋਲਨ: ਕੌਣ ਹਨ ਬਾਬਾ ਲੱਖਾ ਸਿੰਘ ਜੋ ਕੇਂਦਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦਾ ਸਾਲਸ ਬਣ ਰਹੇ

ਬਾਬਾ ਲੱਖਾ ਸਿੰਘ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਬਾਬਾ ਲੱਖਾ ਸਿੰਘ ਜਿੱਥੇ ਨਾਨਕਸਰ ਸੰਪ੍ਰਦਾਇ ਕਲੇਰਾਂ ਵਿਚ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ

ਨਾਨਕਸਰ ਕਲੇਰਾਂ ਦੇ ਮੌਜੂਦਾ ਮੁੱਖ ਸੇਵਾਦਾਰ ਬਾਬਾ ਲੱਖਾ ਸਿੰਘ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਦਾ ਸਾਲਸ ਬਣਨ ਲਈ ਕਿਹਾ ਹੈ।

ਨਾਨਕਸਰ ਸੰਪ੍ਰਦਾਇ ਨਾਲ ਸਬੰਧਤ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦਿੱਲੀ ਦੇ ਮੁੱਖ ਸੇਵਾਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਬਾਬਾ ਲੱਖਾ ਸਿੰਘ ਜਿੱਥੇ ਨਾਨਕਸਰ ਸੰਪ੍ਰਦਾਇ ਕਲੇਰਾਂ ਵਿੱਚ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ, ਉੱਥੇ ਉਹ ਸਰਬ-ਧਰਮ ਸੰਮੇਲਨਾਂ ਰਾਹੀ ਦੁਨੀਆਂ ਭਰ ਵਿੱਚ ਘੁੰਮ ਕੇ ਧਰਮ ਦਾ ਪ੍ਰਚਾਰ ਵੀ ਕਰਦੇ ਹਨ।

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਕਸਬੇ ਜਗਰਾਵਾਂ ਵਿੱਚ ਨਾਨਕਸਰ ਸੰਪ੍ਰਦਾਇ ਦਾ ਮੁੱਖ ਗੁਰਦੁਆਰਾ ਹੈ, ਜਿਸ ਨੂੰ ਇਹ ਠਾਠ ਕਹਿੰਦੇ ਹਨ।

ਇਹ ਵੀ ਪੜ੍ਹੋ

ਇਹ ਓਹੀ ਸੰਪ੍ਰਦਾਇ ਹੈ ਜਿਸ ਦੇ ਬਾਬਾ ਰਾਮ ਸਿੰਘ ਨੇ ਪਿਛਲੇ ਦਿਨੀ ਕੁੰਡਲੀ ਬਾਰਡਰ ਉੱਤੇ ਕਿਸਾਨ ਸੰਘਰਸ਼ ਦੌਰਾਨ ਕਥਿਕ ਤੌਰ ਉੱਤੇ ਆਪਣੀ ਜਾਨ ਲੈ ਲਈ ਸੀ।

ਵੀਡੀਓ ਕੈਪਸ਼ਨ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੇ ਬਾਬਾ ਲੱਖਾ ਸਿੰਘ 'ਚ ਕੀ ਹੋਈ ਗੱਲਬਾਤ

ਚਰਨਜੀਤ ਸਿੰਘ ਨੇ ਦੱਸਿਆ ਕਿ ਨਾਨਕਸਰ ਸੰਪ੍ਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਸਨ, ਉਨ੍ਹਾਂ ਤੋਂ ਬਾਅਦ ਸੰਤ ਈਸ਼ਰ ਸਿੰਘ ਨੇ ਇਸ ਸੰਪ੍ਰਦਾਇ ਨੂੰ ਵਿਸਥਾਰ ਦਿੱਤਾ।

ਇਹ ਸੰਪ੍ਰਦਾਇ ਧਰਮ ਪ੍ਰਚਾਰ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮਾਂ ਲਈ ਕਾਫੀ ਯੋਗਦਾਨ ਦੇ ਰਿਹਾ ਹੈ ਅਤੇ ਇਸ ਦਾ ਇਕੱਲੇ ਪੰਜਾਬ ਹੀ ਨਹੀਂ ਭਾਰਤ ਤੋਂ ਬਾਹਰ ਪੰਜਾਬੀ ਪਰਵਾਸੀ ਭਾਈਚਾਰੇ ਵਿੱਚ ਵੀ ਚੰਗਾ ਅਸਰ ਰਸੂਖ਼ ਹੈ।

ਸਿੰਘੂ ਬੂਾਰਡਰ ਤੋਂ ਕਰ ਚੁੱਕੇ ਹਨ ਸੰਬੋਧਨ

ਬਾਬਾ ਲੱਖਾ ਸਿੰਘ ਵੀ 22 ਦਸੰਬਰ ਨੂੰ ਸਿੰਘੂ ਬਾਰਡਰ ਦੀ ਮੁੱਖ ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਕਰ ਚੁੱਕੇ ਹਨ।

ਉਸ ਦਿਨ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਸੀ, ''ਜੈ ਜਵਾਨ ਅਤੇ ਜੈ ਕਿਸਾਨ ਦਾ ਨਾਅਰਾ ਦੇਸ ਵਿੱਚ ਦੋਵਾਂ ਪਾਸੇ ਖ਼ਤਮ ਹੋ ਚੁੱਕਾ ਹੈ। ਸਰਕਾਰ ਨੇ ਸਿੱਖ ਫੌਜੀਆਂ ਦੀਆਂ ਕੁਰਬਾਨੀਆਂ ਦਾ ਕੋਈ ਮੁੱਲ ਨਹੀਂ ਪਾਇਆ। ਜਿਸ ਨੇ ਦੇਸ ਦੁਨੀਆਂ ਦਾ ਪੇਟ ਪਾਲਣਾ ਏ ,ਅੱਜ ਉਹ ਸੜ੍ਹਕਾਂ ਉੱਤੇ ਰੁਲ਼ਿਆ ਫਿਰਦਾ ਏ।''

ਉਨ੍ਹਾਂ ਕਿਸਾਨਾਂ ਨੂੰ ਖਾਲਿਸਤਾਨੀ ਕਹਿਣ ਦਾ ਵੀ ਸਖ਼ਤ ਨੋਟਿਸ ਲਿਆ ਸੀ।

ਉਨ੍ਹਾਂ ਕਿਹਾ ਸੀ, ''ਆ ਖਾਲਿਸਤਾਨ ਤਾਂ ਬਣ ਚੁੱਕਾ ਹੈ, ਇਹ ਖਾਲਸਾ ਉਸ ਨੂੰ ਕਹਿੰਦੇ ਹਨ ਜਿਸ ਵਿਚ ਕੋਈ ਮਿਲਾਵਟ ਨਾ ਹੋਵੇ, ਅੱਜ ਸਾਰੀਆਂ ਮਿਲਾਵਟਾਂ ਖ਼ਤਮ ਹੋ ਗਈਆਂ ਹਨ। ਸਾਰੇ ਹਿੰਦੂ ਸਿੱਖ ਮੁਸਲਿਮ ਤੇ ਇਸਾਈ ਇੱਕ ਮੰਚ ਉੱਤੇ ਆ ਗਏ ਹਨ।''

ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਾਲ ਮੁਲਾਕਾਤ

ਜਗਰਾਓਂ ਦੇ ਕਲੇਰਾਂ ਦੇ ਗੁਰਦੁਆਰਾ ਨਾਨਕਸਰ ਦੇ ਮੁਖੀ ਬਾਬਾ ਲੱਖਾ ਸਿੰਘ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮੁਲਾਕਾਤ ਕੀਤੀ ਗਈ।

ਬਾਬਾ ਲੱਖਾ ਸਿੰਘ

ਤਸਵੀਰ ਸਰੋਤ, Ani

ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਇਹ ਮੁਲਾਕਾਤ ਹੋਈ। ਜਿਸ ਵਿੱਚ ਇਸਦੇ ਹੱਲ ਨੂੰ ਲੈ ਕੇ ਚਰਚਾ ਹੋਈ।

ਬੈਠਕ ਤੋਂ ਬਾਅਦ ਬਾਬਾ ਲੱਖਾ ਸਿੰਘ ਨੇ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ, ''ਕਿਸਾਨ ਅੰਦੋਲਨ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਮੌਤ ਹੋ ਰਹੀ ਹੈ, ਬਹੁਤ ਸਾਰੇ ਬਜ਼ੁਰਗ ਅਤੇ ਬੱਚੇ ਸੜਕਾਂ 'ਤੇ ਬੈਠੇ ਹਨ। ਮੇਰੇ ਕੋਲ ਇਹ ਸਭ ਦੇਖਿਆ ਨਹੀਂ ਜਾ ਰਿਹਾ।''

''ਮੁਲਾਕਾਤ ਦੌਰਾਨ ਕੋਸ਼ਿਸ਼ ਕੀਤੀ ਗਈ ਕਿ ਕਿਸੇ ਤਰ੍ਹਾਂ ਮਸਲਾ ਹੱਲ ਹੋ ਸਕੇ, ਬਹੁਤ ਚੰਗੀ ਗੱਲਬਾਤ ਹੋਈ।''

ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਹੌਸਲਾ ਦਿੱਤਾ ਕਿ ''ਨਵੇਂ ਪ੍ਰਸਤਾਵ ਭੇਜ ਕੇ ਮਸਲਾ ਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਨੇ ਭਰੋਸਾ ਦਵਾਇਆ ਕਿ ਉਹ ਹਰ ਫ਼ੈਸਲੇ ਵਿੱਚ ਸਾਡੇ ਨਾਲ ਹਨ।''

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)