ਕਰੀਮਾ ਬਲੂਚ : ਜਸਵੰਤ ਸਿੰਘ ਖਾਲੜਾ ਵਾਂਗ ਲਾਪਤਾ ਲੋਕਾਂ ਦੀ ਅਵਾਜ਼ ਬਣੀ ਪਾਕਿਸਤਾਨੀ ਕਾਰਕੁਨ ਦੀ ਲਾਸ਼ ਮਿਲੀ

ਕਰੀਮਾ ਬਲੋਚ

ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁਨ ਕਰੀਮਾ ਬਲੂਚ ਦੀ ਭੇਦਭਰੇ ਢੰਗ ਨਾਲ ਮੌਤ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਕੈਨੇਡਾ ਦੇ ਟੋਰਾਂਟੋ ਖੇਤਰ ਵਿਚ ਮਿਲੀ ਹੈ। ਉਹ ਪਿਛਲੇ 5 ਸਾਲਾਂ ਤੋਂ ਇੱਥੇ ਜਲਾਵਤਨੀ ਕੱਟ ਰਹੀ ਸੀ।

ਭਾਰਤੀ ਪੰਜਾਬ ਵਿਚ 1980ਵਿਆਂ ਦੌਰਾਨ ਚੱਲੀ ਖਾਲਿਸਤਾਨੀ ਲਹਿਰ ਵਿਚ ਲਾਵਾਰਿਸ ਕਹਿ ਕੇ ਸਾੜੇ ਗਏ ਲੋਕਾਂ ਦੀ ਅਵਾਜ਼ ਬਣਨ ਵਾਲੇ ਮਰਹੂਮ ਜਸਵੰਤ ਸਿੰਘ ਖਾਲੜਾ ਵਾਂਗ ਕਰੀਮਾ ਬਲੂਚ ਨੂੰ ਬਲੂਚ ਵੱਖਵਾਦੀ ਲਹਿਰ ਦੇ ਲਾਪਤਾ ਲੋਕਾਂ ਦੀ ਅਵਾਜ਼ ਸਮਝਿਆ ਜਾਂਦਾ ਸੀ।

37 ਸਾਲਾ ਕਰੀਮਾ ਬਲੂਚ ਦਾ ਪਿਛੋਕੜ ਪੱਛਮੀ ਪਾਕਿਸਤਾਨ ਦੇ ਬਲੂਚਿਸਚਾਨ ਦਾ ਸੀ ਅਤੇ ਉਹ ਪਾਕਿਸਤਾਨੀ ਫੌਜ਼ ਅਤੇ ਸਟੇਟ ਦੀ ਤਿੱਖੀ ਆਲੋਚਕ ਸੀ।

ਐਤਵਾਰ ਨੂੰ ਕਰੀਮਾ ਦੇ ਗੁੰਮ ਹੋਣ ਤੋਂ ਬਾਅਦ ਟੋਰਾਂਟੋ ਪੁਲਿਸ ਨੇ ਭਾਲ ਲਈ ਪਬਲਿਕ ਅਪੀਲ ਕੀਤੀ ਸੀ, ਪਰ ਬਾਅਦ ਵਿਚ ਉਨ੍ਹਾਂ ਦੀ ਹੋਣ ਅਤੇ ਮ੍ਰਿਤਕ ਦੇਹ ਬਰਾਮਦ ਕਰ ਲੈਣ ਦੀ ਪੁਸ਼ਟੀ ਕਰ ਦਿੱਤੀ ਗਈ।

ਪੁਲਿਸ ਮੁਤਾਬਕ ਅਜੇ ਤੱਕ 'ਕਿਸੇ ਤਰ੍ਹਾਂ ਦੀ ਸ਼ੱਕੀ ਹਾਲਾਤ ਬਾਰੇ ਕੋਈ ਸਬੂਤ' ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ

2016 ਵਿਚ ਕਰੀਮਾ ਬਲੂਚ ਨੂੰ ਬੀਬੀਸੀ ਦੀ 100 ਵੂਮੈਨ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ।

ਮਿਲ ਰਹੀਆਂ ਸਨ ਧਮਕੀਆਂ

ਉਨ੍ਹਾਂ ਦੇ ਔਰਤਾਂ ਲਈ ਪ੍ਰੇਰਣਾਦਾਇਕ ਤੇ ਪ੍ਰਭਾਵਸ਼ਾਲੀ ਕਾਰਕੁਨ ਹੋਣ ਕਾਰਨ ਇਸ ਸੂਚੀ ਵਿਚ ਥਾਂ ਮਿਲੀ ਸੀ। ਕਰੀਮਾ ਨੇ 2015 ਵਿਚ ਆਪਣੇ ਖ਼ਿਲਾਫ਼ ਅੱਤਵਾਦ ਵਿਰੋਧੀ ਇਲਜ਼ਾਮ ਲਾਏ ਜਾਣ ਤੋਂ ਬਾਅਦ ਆਪਣਾ ਮੁਲਕ ਛੱਡ ਦਿੱਤਾ ਸੀ।

ਟੋਰਾਂਟੋ ਵਿਚ ਹੀ ਵੱਸਦੇ ਮਰਹੂਮ ਕਾਰਕੁਨ ਦੇ ਸਾਥੀ ਜੋਹਰ ਬਲੂਚ ਨੇ ਦੱਸਿਆ ਕਿ ਕਰੀਮਾ ਆਪਣੇ ਜਲਾਵਤਨੀ ਤੋਂ ਬਾਅਦ ਵੀ ਸੋਸ਼ਲ ਮੀਡੀਆ ਅਤੇ ਨਿੱਜੀ ਪੱਧਰ ਉੱਤੇ ਲੋਕਾਂ ਦੇ ਅਧਿਕਾਰਾਂ ਦੀ ਅਵਾਜ਼ ਬੁਲੰਦ ਕਰਦੇ ਰਹੇ ਅਤੇ ਧਮਕੀਆਂ ਉਨ੍ਹਾਂ ਦਾ ਪਿੱਛਾ ਕਰਦੀਆਂ ਰਹੀਆਂ।

ਕਰੀਮਾ ਬਲੋਚ

ਤਸਵੀਰ ਸਰੋਤ, TWITTER/@@HELASHAMS

ਤਸਵੀਰ ਕੈਪਸ਼ਨ, ਵਿਦਿਆਰਥੀ ਜਥੇਬੰਦੀ ਬਲੂਚ ਸਟੂਡੈਂਟ ਆਰਗੇਨਾਈਜੇਸ਼ਨ ਦੀ ਪਹਿਲੀ ਔਰਤ ਪ੍ਰਧਾਨ ਸੀ।

ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਉਨ੍ਹਾਂ ਨੂੰ ਅਣਪਛਾਤੇ ਲੋਕਾਂ ਵਲੋਂ ਧਮਕੀਆਂ ਮਿਲ ਰਹੀਆਂ ਸਨ ਕਿ ਉਨ੍ਹਾਂ ਲਈ ''ਕ੍ਰਿਸਮਸ ਦਾ ਤੋਹਫ਼ਾ'' ਭੇਜਿਆ ਜਾਵੇਗਾ ਅਤੇ ਉਸ ਨੂੰ ''ਸਬਕ ਸਿਖਾਇਆ'' ਜਾਵੇਗਾ।

ਕਰੀਮਾ ਦੀ ਭੈਣ ਮੇਗੰਜ ਬਲੂਚ ਨੇ ਮੰਗਲਵਾਰ ਨੂੰ ਬੀਬੀਸੀ ਉਰਦੂ ਨੂੰ ਦੱਸਿਆ ਕਿ ਉਸ ਦੀ ਮੌਤ ਨਾਲ ਨਾ ਸਿਰਫ਼ ਪਰਿਵਾਰ ਬਲਕਿ ਬਲੂਚ ਦੀ ਕੌਮੀ ਲਹਿਰ ਨੂੰ ਵੱਡਾ ਘਾਟਾ ਪਿਆ ਹੈ।

ਕਰੀਮਾ ਬਲੂਚ ਕੌਣ ਸੀ

ਬਲੂਚਿਸਤਾਨ ਵਿਚ ਲੰਬੇ ਸਮੇਂ ਤੋਂ ਵੱਖਵਾਦੀ ਲਹਿਰ ਚੱਲ ਰਹੀ ਹੈ ਅਤੇ ਕਰੀਮਾ ਇੱਥੋਂ ਦੀ ਜਾਣੀ ਪਛਾਣੀ ਕਾਰਕੁਨ ਸੀ। ਉਹ ਪਾਕਿਸਤਾਨ ਵਿਚ ਪਾਬੰਦੀਸ਼ੁਦਾ ਵਿਦਿਆਰਥੀ ਜਥੇਬੰਦੀ ਬਲੂਚ ਸਟੂਡੈਂਟ ਆਰਗੇਨਾਈਜੇਸ਼ਨ ਦੀ ਪਹਿਲੀ ਔਰਤ ਪ੍ਰਧਾਨ ਸੀ।

ਕਰੀਮਾ 2005 ਵਿਚ ਉਦੋਂ ਚਰਚਾ ਵਿਚ ਆਈ ਸੀ ਜਦੋਂ ਉਸ ਨੇ ਬਲੂਚਿਸਤਾਨ ਦੇ ਤਰਬਤ ਖੇਤਰ ਵਿਚ ਲਾਪਤਾ ਹੋਏ ਲੋਕਾਂ ਦੀ ਅਵਾਜ਼ ਉਠਾਈ ਤੇ ਉਹ ਲਾਪਤਾ ਲੋਕਾਂ ਦੀਆਂ ਤਸਵੀਰਾਂ ਲ਼ਈ ਬੈਠੇ ਮਾਪਿਆ ਨਾ ਦਿਖਾਈ ਦਿੱਤੀ।

ਬਲੂਚਿਸਤਾਨ ਵਿਚ ਕਾਰਕੁਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੌਰਾਨ ਹਜ਼ਾਰਾਂ ਕਾਰਕੁਨ ਲਾਪਤਾ ਕਰ ਦਿੱਤੇ ਗਏ। ਪਰ ਪਾਕਿਸਤਾਨ ਦੀ ਫੌਜ ਖੁਦਮੁਖਤਿਆਰੀ ਮੰਗ ਰਹੇ ਇਸ ਖਿੱਤੇ ਵਿਚ ਕਿਸੇ ਵੀ ਤਰ੍ਹਾਂ ਦੇ ਜ਼ੁਲਮ ਤੇ ਦਮਨ ਦੇ ਇਲਜ਼ਾਮਾਂ ਨੂੰ ਰੱਦ ਕਰਦੀ ਆਈ ਹੈ।

ਕਰੀਮਾ ਬਲੋਚ

ਤਸਵੀਰ ਸਰੋਤ, INSTAGRAM/HAMMAL_HAIDAR

ਤਸਵੀਰ ਕੈਪਸ਼ਨ, 2015 ਵਿਚ ਕਰੀਮਾ ਉੱਤੇ ਅੱਤਵਾਦ ਵਿਰੋਧੀ ਇਲਜ਼ਾਮ ਲਾਏ ਜਾਣ ਤੋਂ ਬਾਅਦ ਉਹ ਜਲਾਵਤਨ ਹੋ ਗਏ।

ਕਰੀਮਾ ਬਲੂਚ ਦੇ ਪਰਿਵਾਰ ਅਤੇ ਰਿਸ਼ਤੇਦਾਰੀ ਵਿਚੋਂ ਕਈ ਜਣੇ ਲਾਪਤਾ ਹੋਏ ਜਿਨ੍ਹਾਂ ਦੀਆਂ ਬਾਅਦ ਵਿਚ ਲਾਂਸ਼ਾ ਮਿਲੀਆਂ। ਇਨ੍ਹਾਂ ਵਿਚ ਉਸ ਦੇ ਦੋ ਮਾਮੇ, ਇੱਕ ਚਾਚਾ ਸ਼ਾਮਲ ਸੀ।

ਕਰੀਮਾ ਵਿਦਿਆਰਥੀ ਸੰਗਠਨ ਦੀ 2006 ਵਿਚ ਮੁਖੀ ਬਣੀ ਸੀ ਪਰ ਇਸ ਸੰਗਠਨ ਦੇ ਬਹੁਤ ਸਾਰੇ ਮੈਂਬਰ ਲਾਪਤਾ ਹੋ ਗਏ ਅਤੇ ਬਹੁਤ ਸਾਰੇ ਗੁਪਤਵਾਸ ਵਿਚ ਚਲੇ ਗਏ ਅਤੇ 2013 ਵਿਚ ਸਰਕਾਰ ਨੇ ਇਸ ਸੰਗਠਨ ਉੱਤੇ ਪਾਬੰਦੀ ਲਾ ਦਿੱਤੀ।

2015 ਵਿਚ ਕਰੀਮਾ ਉੱਤੇ ਅੱਤਵਾਦ ਵਿਰੋਧੀ ਇਲਜ਼ਾਮ ਲਾਏ ਜਾਣ ਤੋਂ ਬਾਅਦ ਉਹ ਜਲਾਵਤਨ ਹੋ ਗਏ। ਕੁਝ ਸਮੇਂ ਬਾਅਦ ਉਸ ਨੇ ਇੱਕ ਸਾਥੀ ਕਾਰਕੁਨ ਹਾਮਲ ਬਲੂਚ ਨਾਲ ਵਿਆਹ ਕਰਵਾ ਲਿਆ ਅਤੇ ਉਹ ਟੋਰਾਂਟੋ ਆ ਗਈ। ਇੱਥੋਂ ਉਹ ਸੋਸ਼ਲ ਤੇ ਨਿੱਜੀ ਤੌਰ ਉੱਤੇ ਬਲੂਚ ਹੱਕਾ ਲ਼ਈ ਕੈਨੇਡਾ ਤੇ ਯੂਰਪ ਵਿਚ ਮੁਹਿੰਮ ਚਲਾਉਂਦੀ ਰਹੀ।

ਕਰੀਮਾ ਦੀ ਮੌਤ ਦੀ ਖ਼ਬਰ ਤੋਂ ਬਾਅਦ ਬਲੂਚਿਸਤਾਨ ਨੈਸ਼ਨਲ ਮੂਵਮੈਂਟ ਨੇ 40 ਦਿਨ ਦੇ ਸੋਗ ਦਾ ਐਲਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)