You’re viewing a text-only version of this website that uses less data. View the main version of the website including all images and videos.
ਪੱਛਮੀ ਬੰਗਾਲ 'ਚ ਜੇਪੀ ਨੱਡਾ ਦੇ ਕਾਫ਼ਲੇ ਉੱਤੇ ਪੱਥਰਬਾਜ਼ੀ, ਦਿੱਲੀ ਵਿਚ ਮਨੀਸ਼ ਸਿਸੋਦੀਆ ਦੇ ਘਰ ਦੀ ਭੰਨਤੋੜ - ਅਹਿਮ ਖ਼ਬਰਾਂ
ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਕੈਲਾਸ਼ ਵਿਜੇਵਰਗੀਆ ਦੇ ਕਾਫਲੇ ਉੱਤੇ ਡਾਇਮੰਡ ਹਾਰਬਰ ਲਿਖੇ ਵਿਚ ਪੱਥਰਬਾਜ਼ੀ ਹੋਈ ਹੈ। ਪੱਥਰਬਾਜ਼ੀ ਹੋਣ ਸਮੇਂ ਉਹ ਦੱਖਣੀ 24 ਪਰਗਨਾ ਜਾ ਰਹੇ ਸਨ। ਮੁਜ਼ਾਹਰਾਕਾਰੀਆਂ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਕਾਫ਼ਲੇ ਦਾ ਵੀ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ।
ਖ਼ਬਰ ਏਜੰਸੀ ਏਐੱਨਆਈ ਵਲੋਂ ਟਵੀਟ ਕੀਤੀਆਂ ਗਈਆਂ ਫੋਟੋਆਂ ਵਿਚ ਭਾਜਪਾ ਆਗੂ ਦੀਪੰਜਨ ਗੁਆ ਦੀ ਗੱਡੀਆਂ ਉੱਤੇ ਮਾਰੇ ਗਏ ਪੱਥਰਾਂ ਵਿਚੋਂ ਇੱਕ ਗੱਡੀ ਵਿਚ ਵੀ ਪਿਆ ਦਿਖਾਇਆ ਗਿਆ।
ਵਿਜੇਵਰਗੀਆ ਨੇ ਮੀਡੀਆ ਨਾਲ ਗੱਲਾਬਤ ਵਿਚ ਉਨ੍ਹਾਂ ਦੇ ਕਾਫ਼ਲੇ ਉੱਤੇ ਹਮਲਾ ਹੋਣ ਅਤੇ ਉਨ੍ਹਾਂ ਦੇ ਜ਼ਖ਼ਮੀ ਹੋਣ ਦੀ ਗੱਲ ਕਹੀ ਹੈ।ਉਨ੍ਹਾਂ ਮੁਤਾਬਕ ਭਾਜਪਾ ਦੇ ਕੌਮੀ ਪ੍ਰਧਾਨ ਦੇ ਕਾਫ਼ਲੇ ਉੱਤੇ ਵੀ ਹਮਲਾ ਕੀਤਾ ਗਿਆ। ਜਿਸਦੀ ਉਹ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ।
ਹਿੰਸਕ ਮੁਜ਼ਾਹਰਿਆਂ ਤੋਂ ਬਾਅਦ ਰੈਲੀ ਵਿਚ ਸੰਬੋਧਨ ਕਰਦਿਆਂ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਸਾਡੇ ਕਾਫ਼ਲੇ ਦੀ ਕੋਈ ਕਾਰ ਅਜਿਹੀ ਨਹੀਂ ਸੀ ਜਿਸ ਉੱਤੇ ਹਮਲਾ ਨਾ ਹੋਇਆ ਹੋਵੇ। ਮੈਂ ਇਸ ਲਈ ਬਚ ਗਿਆ ਕਿਉਂ ਕਿ ਮੇਰੀ ਕਾਰ ਬੁਲਟ ਪਰੂਫ਼ ਸੀ। ਸੂਬੇ ਵਿਚ ਅਜਿਹੀ ਅਰਾਜਕਤਾ ਨਾ ਸਹਿਣਯੋਗ ਹੈ।
ਇਸੇ ਦੌਰਾਨ ਪੱਛਮੀ ਬੰਗਾਲ ਪੁਲਿਸ ਨੇ ਟਵੀਟ ਕਰਕੇ ਹਾਲਾਤ ਕੰਟਰੋਲ ਹੇਠ ਹੋਣ ਦਾ ਦਾਅਵਾ ਕੀਤਾ ਹੈ। ਆਪਣੇ ਟਵੀਟ ਵਿਚ ਪੁਲਿਸ ਨੇ ਦਾਅਵਾ ਕੀਤਾ ਕਿ ਜੇਪੀ ਨੱਡਾ ਅਤੇ ਦੂਜੇ ਸਾਰੇ ਆਗੂ ਸੁਰੱਖਿਅਤ ਹਨ।
ਭਾਜਪਾ ਆਗੂ ਅੰਜ਼ੁਮ ਹਜ਼ਾਰਾ ਨੇ ਇਸਨੂੰ ਪਹਿਲਾਂ ਬਣੀ ਯੋਜਨਾ ਤਹਿਤ ਹੋਇਆ ਹਮਲਾ ਕਰਾਰ ਦਿੱਤਾ ਹੈ।
ਰਾਜਪਾਲ ਨੇ ਕੀਤੀ ਨਿਖੇਧੀ
ਪੱਛਮੀ ਬੰਗਾਲ ਦੇ ਰਾਜਪਾਲ ਨੇ ਕਿਹਾ ਕਿ ਅਰਾਜਕਤਾ ਅਤੇ ਕਾਨੂੰਨ ਭੰਗ ਹੋਣ ਦੀਆਂ ਚਿੰਤਾਜਨਕ ਰਿਪੋਰਟਾਂ ਮਿਲੀਆਂ ਹਨ।
ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਇੱਕ ਟਵੀਟ ਰਾਹੀ ਇਲਜ਼ਾਮ ਲਾਇਆ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਕਾਫਲ਼ੇ ਉੱਤੇ ਹੁੱਲੜਬਾਜ਼ੀ ਮਮਤਾ ਬੈਨਰਜੀ ਦੀ ਸੱਤਾਧਾਰੀ ਪਾਰਟੀ ਅਤੇ ਪੁਲਿਸ ਦੇ ਸਿਆਸੀਕਰਨ ਵੱਲ ਇਸ਼ਾਰਾ ਕਰਦੇ ਹਨ।
ਉਨ੍ਹਾਂ ਲਿਖਿਆ ਪੱਛਮੀ ਬੰਗਾਲ ਪੁਲਿਸ ਨੇ ਸਮਰਥਨ ਕੀਤਾ... ਮੈਂ ਤੁਹਾਡੇ ਹਵਾਲੇ ਸ਼ੁਰੂ ਕਰਵਾਏ ਗਏ ਇਸ ਘਟੀਆ ਕਾਰੇ ਉੱਤੇ ਸ਼ਰਮਿੰਦਗੀ ਜ਼ਾਹਰ ਕਰਦੀ ਹਾਂ।
ਇਹ ਵੀ ਪੜ੍ਹੋ:
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜੇਪੀ ਨੱਡਾ ਉੱਤੇ ਹੋਏ ਹਮਲੇ ਜਾਂਚ ਦੇ ਹੁਕਮ ਤਾਂ ਦਿੱਤੇ ਪਰ ਇਸ ਉੱਤੇ ਕਈ ਸਵਾਲ ਵੀ ਖੜ੍ਹੇ ਕੀਤੇ।
ਇੱਕ ਟਵੀਟ ਵਿਚ ਮਮਤਾ ਨੇ ਲਿਖਿਆ, ''ਤੁਹਾਡੇ ਨਾਲ ਸੁਰੱਖਿਆ ਹੈ, ਤੁਹਾਡੇ ਉੱਤੇ ਹਮਲਾ ਕਿਵੇਂ ਹੋ ਸਕਦਾ ਹੈ? ਸੂਬੇ ਉੱਤੇ ਨਿਰਭਰ ਹੋਣ ਦੀ ਬਜਾਇ ਤੁਸੀਂ ਕੇਂਦਰੀ ਬਲਾਂ ਉੱਤੇ ਨਿਰਭਰ ਹੋ। ਇਹ ਹਮਲਾਂ ਸਾਜ਼ਿਸ ਵੀ ਹੋ ਸਕਦੀ ਹੈ। ਮੈਂ ਪੁਲਿਸ ਨੂੰ ਇਸ ਦੀ ਜਾਂਚ ਕਰਨ ਲਈ ਕਿਹਾ ਹੈ। ਪਰ ਮੈਂ ਹਰ ਵਾਰ ਝੂਠ ਨਹੀਂ ਚੱਲਣ ਦੇਵਾਂਗੀ।''
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜੇਪੀ ਨੱਡਾ ਉੱਤੇ ਹੋਏ ਹਮਲੇ ਜਾਂਚ ਦੇ ਹੁਕਮ ਤਾਂ ਦਿੱਤੇ ਪਰ ਇਸ ਉੱਤੇ ਕਈ ਸਵਾਲ ਵੀ ਖੜ੍ਹੇ ਕੀਤੇ।
ਮਨੀਸ਼ ਸਿਸੋਦੀਆ ਦੇ ਘਰ ਵਿਚ ਭੰਨਤੋੜ
''ਭਾਰਤੀ ਜਨਤਾ ਪਾਰਟੀ ਦੇ ਗੁੰਡਿਆਂ ਨੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਵਿਚ ਭੰਨਤੋੜ ਕੀਤੀ ਅਤੇ ਅਮਿਤ ਸ਼ਾਹ ਨੇ ਇਨ੍ਹਾਂ ਗੁੰਡਿਆਂ ਨੂੰ ਬਚਾਉਣ ਲਈ ਪੁਲਿਸ ਭੇਜੀ'', ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਨੇ ਇੱਕ ਵੀਡੀਓ ਟਵੀਟ ਕਰਕੇ ਇਹ ਇਲਜ਼ਾਮ ਲਾਇਆ ਹੈ।
ਇਨ੍ਹਾਂ ਇਲਜ਼ਾਮਾਂ ਦੇ ਸਬੂਤਾਂ ਬਾਰੇ ਪੁੱਛੇ ਬਾਰੇ ਰਹੇ ਜਾਣ ਉੱਤੇ ਰਾਘਵ ਚੱਢਾ ਨੇ ਕਿਹਾ ਕਿ ਪੁਲਿਸ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੰਡਰ ਹੈ ਅਤੇ ਵੀਡੀਓ ਵਿਚ ਪੁਲਿਸ ਹਿੰਸਾ ਦੌਰਾਨ ਮੂਕ ਦਰਸ਼ਕ ਬਣੀ ਦਿਖਦੀ ਹੈ।
ਰਾਘਵ ਚੱਢਾ ਨੇ ਕਿਹਾ ਕਿ ਉੱਪ ਮੁੱਖ ਮੰਤਰੀ ਹਿੰਸਾ ਦੌਰਾਨ ਘਰ ਨਹੀਂ ਸੀ , ਪਰ ਉਨ੍ਹਾਂ ਦੇ ਕਰੀਬ ਅੱਧੇ ਘਰ ਨੂੰ ਤੋੜ ਦਿੱਤਾ ਗਿਆ ਅਤੇ ਪਰਿਵਾਰ ਮੈਂਬਰਾਂ ਦੀ ਖਿੱਚਧੂਹ ਕੀਤੀ ਗਈ। ''ਭਾਰਤੀ ਜਨਤਾ ਪਾਰਟੀ ਦੇ ਗੁੰਡਿਆਂ ਨੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਵਿਚ ਭੰਨਤੋੜ ਕੀਤੀ ਅਤੇ ਅਮਿਤ ਸ਼ਾਹ ਨੇ ਇਨ੍ਹਾਂ ਗੁੰਡਿਆਂ ਨੂੰ ਬਚਾਉਣ ਲਈ ਪੁਲਿਸ ਭੇਜੀ'', ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਨੇ ਇੱਕ ਵੀਡੀਓ ਟਵੀਟ ਕਰਕੇ ਇਹ ਇਲਜ਼ਾਮ ਲਾਇਆ ਹੈ।
ਤਨ ਢੇਸੀ ਦਾ ਸਵਾਲ ਕਿਸਾਨਾਂ ਉੱਤੇ ਬੋਰਿਸ ਦਾ ਜਵਾਬ ਪਾਕਿਸਤਾਨ ਉੱਤੇ
ਬੁੱਧਵਾਰ ਨੂੰ ਭਾਰਤ ਵਿਚਲੇ ਕਿਸਾਨ ਅੰਦੋਲਨ ਦਾ ਮੁੱਦਾ ਬ੍ਰਿਟੇਨ ਦੀ ਸੰਸਦ ਵਿੱਚ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਚੁੱਕਿਆ ਗਿਆ।
ਉਨ੍ਹਾਂ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਇਸ ਬਾਰੇ ਸਿੱਧਾ ਸਵਾਲ ਪੁੱਛਿਆ ਤਾਂ ਪ੍ਰਧਾਨ ਮੰਤਰੀ ਅਣਜਾਣ ਨਜ਼ਰੀਂ ਆਏ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਕੋਈ ਮਸਲਾ ਹੈ ਜਿਸ ਨੂੰ ਦੋਵਾਂ ਦੇਸ਼ਾਂ ਨੂੰ ਗੱਲਬਾਤ ਜ਼ਰੀਏ ਸੁਲਝਾਉਣਾ ਚਾਹੀਦਾ ਹੈ।
ਬ੍ਰਿਟੇਨ ਵਿੱਚ ਢੇਸੀ ਭਾਰਤ ਦੀ ਮੋਦੀ ਸਰਕਾਰ ਦੀਆਂ ਕਿਸਾਨ ਨੀਤੀਆਂ ਦੀ ਖੁੱਲ੍ਹੀ ਆਲੋਚਨਾ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਨਾਗਰਿਕਤਾ ਸੋਧ ਕਾਨੂੰਨ ਦਾ ਸਮਲਾ ਵੀ ਬ੍ਰਿਟਿਸ਼ ਸੰਸਦ ਵਿੱਚ ਚੁੱਕ ਚੁੱਕੇ ਹਨ।
ਬੁੱਧਵਾਰ ਨੂੰ ਢੇਸੀ ਨੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਪੁੱਛਿਆ, "ਭਾਰਤ ਵਿੱਚ ਕਈ ਇਲਾਕਿਆਂ ਅਤੇ ਖ਼ਾਸਕਰ ਪੰਜਾਬ ਦੇ ਕਿਸਾਨ, ਜੋ ਕਿ ਸ਼ਾਂਤਮਈ ਵਿਰੋਧ-ਮੁਜ਼ਾਹਰੇ ਕਰ ਰਹੇ ਹਨ ਉਨ੍ਹਾਂ ਉੱਪਰ ਜਲ ਤੋਪਾਂ ਅਤੇ ਹੰਝੂ ਗੈਸ ਦੀ ਵਰਤੋਂ ਦਾ ਫੁਟੈਜ ਪਰੇਸ਼ਾਨ ਕਰਨ ਵਾਲਾ ਹੈ।"
"ਕੀ ਬ੍ਰਿਟਿਸ਼ ਪੀਐੱਮ ਭਾਰਤੀ ਪ੍ਰਧਾਨ ਮੰਤਰੀ ਨੂੰ ਸਾਡੀਆਂ ਚਿੰਤਾਵਾਂ ਤੋਂ ਜਾਣੂ ਕਰਵਾਉਣਗੇ? ਅਸੀਂ ਉਮੀਦ ਕਰਦੇ ਹਾਂ ਕਿ ਮੌਜੂਦਾ ਟਕਰਾਅ ਦਾ ਕੋਈ ਹੱਲ ਨਿਕਲੇਗਾ। ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਸ਼ਾਂਤਮਈ ਮੁਜ਼ਾਹਰਾ ਕਰਨਾ ਸਾਰਿਆਂ ਦਾ ਮੌਲਿਕ ਹੱਕ ਹੁੰਦਾ ਹੈ।"
ਜੌਹਨਸਨ ਜਦੋਂ ਜਵਾਬ ਦੇਣ ਲੱਗੇ ਤਾਂ ਜਿਵੇਂ ਉਹ ਇਸ ਲਈ ਬਿਲਕੁਲ ਵੀ ਤਿਆਰ ਨਹੀਂ ਸਨ।
ਉਨ੍ਹਾਂ ਨੇ ਕਿਹਾ, "ਸਾਫ਼ ਹੈ ਭਾਰਤ ਅਤੇ ਪਾਕਿਸਤਾਨ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਚਿੰਤਾਜਨਕ ਹੈ। ਇਹ ਇੱਕ ਵਿਵਾਦਿਤ ਮੁੱਦਾ ਹੈ ਅਤੇ ਦੋਵਾਂ ਸਰਕਾਰਾਂ ਨੂੰ ਮਿਲ ਕੇ ਹੱਲ ਕੱਢਣਾ ਚਾਹੀਦਾ ਹੈ।"
ਪ੍ਰਧਾਨ ਮੰਤਰੀ ਦਾ ਜਵਾਬ ਸੁਣ ਕੇ ਤਨਮਨਜੀਤ ਸਿੰਘ ਢੇਸੀ ਚੁੱਪ ਕਰ ਕੇ ਰਹਿ ਗਏ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਫ਼ੋਨ ਵਿੱਚ ਇੰਝ ਲਿਆਓ
ਤਨਮਨਜੀਤ ਸਿੰਘ ਭਾਰਤ ਵਿੱਚ ਕਿਸਾਨ ਅੰਦੋਲਨ ਬਾਰੇ ਬ੍ਰਿਟੇਨ ਵਿੱਚ ਕਾਫ਼ੀ ਸਰਗਰਮ ਹਨ। ਉਹ ਕਿਸਾਨਾਂ ਦੀ ਹਮਾਇਤ ਵਿੱਚ 35 ਹੋਰ ਸੰਸਦ ਮੈਂਬਰਾਂ ਨਾਲ ਮਿਲ ਕੇ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਉੱਪਰ ਦਸਤਖ਼ਤ ਵੀ ਕਰ ਚੁੱਕੇ ਹਨ।
ਬੋਰਿਸ ਜੌਹਨਸਨ ਦੇ ਜਵਾਬ ਦੀ ਉਨ੍ਹਾਂ ਨੇ ਟਵਿੱਟਰ ਉੱਪਰ ਆਲੋਚਨਾ ਕੀਤੀ ਹੈ। ਢੇਸੀ ਨੇ ਲਿਖਿਆ, "ਜੇ ਸਾਡੇ ਪ੍ਰਧਾਨ ਮੰਤਰੀ ਨੂੰ ਪਤਾ ਹੁੰਦਾ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ ਤਾਂ ਵਧੀਆ ਹੁੰਦਾ।"
ਸਿਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਦਿ ਗਾਰਡੀਅਨ ਅਖ਼ਬਾਰ ਨੂੰ ਕਿਹਾ ਹੈ, "ਅਸੀਂ ਇਸ ਗੱਲ ਤੋਂ ਨਿਰਾਸ਼ ਹਾਂ ਕਿ ਸਾਡੇ ਪ੍ਰਧਾਨ ਮੰਤਰੀ ਭਾਰਤ ਵਿੱਚ ਕਿਸਾਨਾਂ ਦੇ ਅੰਦੋਲਨ ਅਤੇ ਭਾਰਤ-ਪਾਕਿਸਤਾਨ ਦੇ ਵਿਚਕਾਰ ਸਰਹੱਦੀ ਵਿਵਾਦ ਵਿੱਚ ਉਲਝੇ ਹੋਏ ਹਨ।"
"ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਹੈ ਅਤੇ ਪ੍ਰਧਾਨ ਮੰਤਰੀ ਨੂੰ ਇਸ ਉੱਪਰ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਵਿੱਚ ਹਾਲਾਤ ਠੀਕ ਨਹੀਂ ਹਨ। ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਨੂੰ ਜ਼ਬਰਨ ਕੁਚਲਿਆ ਜਾ ਰਿਹਾ ਹੈ।"
ਬ੍ਰਿਟਿਸ਼ ਸਰਕਾਰ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਕੁਝ ਵੀ ਕਹਿਣ ਤੋਂ ਮਨ੍ਹਾਂ ਕਰ ਦਿੱਤਾ ਹੈ। ਉੱਥੋਂ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਇਹ ਭਾਰਤ ਦਾ ਅੰਦਰੂਨੀ ਮਸਲਾ ਹੈ।
ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਕਿਸਾਨ ਅੰਦੋਲਨ ਬਾਰੇ ਬੋਲ ਚੁੱਕੇ ਹਨ ਅਤੇ ਭਾਰਤ ਨੇ ਇਸ ਬਾਰੇ ਸਖ਼ਤ ਇਤਰਾਜ਼ ਵੀ ਜਤਾਇਆ ਸੀ।
ਇਹ ਵੀ ਪੜ੍ਹੋ: