Farmers Protest: ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਸਰਕਾਰ ਦੇ ਪ੍ਰਸਤਾਵ ਨੂੰ ਠੁਕਰਾਇਆ, ਕੀਤੇ ਇਹ ਵੱਡੇ ਐਲਾਨ

ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਬਾਰੇ ਦਿੱਤੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹੀ ਮੰਗ ਹੈ ਕਿ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।

ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਵੱਲੋਂ ਪੂਰੇ ਦੇਸ ਵਿੱਚ ਭਾਜਪਾ ਦੇ ਦਫ਼ਤਰਾਂ ਤੇ ਆਗੂਆਂ ਦੇ ਘੇਰਾਅ ਕੀਤਾ ਜਾਵੇਗਾ।

ਕਿਸਾਨਾਂ ਵੱਲੋਂ ਕੀਤੇ ਮੁੱਖ ਐਲਾਨ ਇਸ ਪ੍ਰਕਾਰ ਹਨ:

  • ਜੀਓ ਤੇ ਰਿਲਾਇਂਸ ਮਾਲ ਦਾ ਬਾਇਕਾਟ ਕੀਤਾ ਜਾਵੇਗਾ
  • 14 ਦਸੰਬਰ ਸੋਮਵਾਰ ਨੂੰ ਜ਼ਿਲ੍ਹਾ ਹੈਡ ਕੁਆਟਰਾਂ ਨੂੰ ਘੇਰਿਆ ਜਾਵੇਗਾ। ਇਸ ਦੇ ਨਾਲ ਹੀ ਭਾਜਪਾ ਦੇ ਆਗੂਆਂ ਦਾ ਬਾਈਕਾਟ ਕੀਤਾ ਜਾਵੇਗਾ।
  • ਪੂਰੇ ਦੇਸ਼ 'ਚ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ।
  • ਜੈਪੁਰ-ਦਿੱਲੀ ਹਾਈਵੇ 12 ਤਾਰੀਖ਼ ਤੱਕ ਰੋਕਿਆ ਜਾਵੇਗਾ।
  • ਬੀਜੇਪੀ ਮੰਤਰੀਆਂ ਦਾ ਬਾਇਕਾਟ ਕਰਾਂਗੇ।
  • 12 ਦਸੰਬਰ ਨੂੰ ਪੂਰੇ ਦੇਸ਼ ਦੇ ਟੋਲ ਪਲਾਜ਼ਾ ਇਕ ਦਿਨ ਲਈ ਫ੍ਰੀ ਕੀਤੇ ਜਾਣਗੇ।
  • ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵਿਚਾਲੇ ਕਿਸੇ ਤਰੀਕੇ ਦਾ ਕੋਈ ਮਤਭੇਦ ਨਹੀਂ ਹੈ।
  • ਪੰਜਾਬ ਵਿੱਚ ਰੇਲ-ਰੋਕੋ ਅੰਦੋਲਨ ਨੂੰ 10 ਦਿਨਾਂ ਵਾਸਤੇ ਕਿਸਾਨਾਂ ਨੇ ਮੁਲਤਵੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ:

ਯੂਕੇ ਦੀ ਪਾਰਲੀਮੈਂਟ 'ਚ ਐੱਮਪੀ ਢੇਸੀ ਕਿਸਾਨ ਸੰਘਰਸ਼ ਬਾਰੇ ਕੀ ਬੋਲੇ

ਯੂਕੇ ਵਿੱਚ ਐੱਮਪੀ ਤਨਮਨਜੀਤ ਸਿੰਘ ਢੇਸੀ ਨੇ ਯੂਕੇ ਦੀ ਪਾਰਲੀਮੈਂਟ 'ਚ ਭਾਰਤ 'ਚ ਹੋ ਰਹੇ ਕਿਸਾਨੀ ਸੰਘਰਸ਼ ਦਾ ਮੁੱਦਾ ਉਠਾਂਦਿਆਂ ਕਿਹਾ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰਨ, ਅਥਰੂ ਗੈਸ ਦੇ ਗੋਲੇ ਛੱਡਣ ਅਤੇ ਬਲ ਦੀ ਵਰਤੋਂ ਕਰਨ ਦੀਆਂ ਤਸਵੀਰਾਂ ਵੇਖ ਕੇ ਮੈਂ ਕਾਫ਼ੀ ਡਰ ਗਏ।

"ਪਰ ਹੀ ਨਾਲ ਹੀ ਵੇਖਣਾ ਕਿ ਕਿਵੇਂ ਉਹ ਹੀ ਕਿਸਾਨ ਉਨ੍ਹਾਂ 'ਤੇ ਤਸ਼ੱਦਦ ਢਾਹੁਣ ਵਾਲਿਆਂ ਨੂੰ ਖਾਣਾ ਖਵਾ ਰਹੇ ਸਨ ਅਤੇ ਅਜਿਹਾ ਕੁਝ ਖ਼ਾਸ ਲੋਕ ਹੀ ਕਰ ਸਕਦੇ ਹਨ।"

ਉਨ੍ਹਾਂ ਨੇ ਸਵਾਲ ਕੀਤਾ, "ਕੀ ਸਾਡੇ ਪ੍ਰਧਾਨਮੰਤਰੀ ਭਾਰਤ ਦੇ ਪ੍ਰਧਾਨਮੰਤਰੀ ਤੱਕ ਸਾਡੀਆਂ ਚਿੰਤਾਵਾਂ ਅਤੇ ਇਸ ਮੁੱਦੇ ਦੇ ਹਲ ਦੀਆਂ ਉਮੀਦਾਂ ਬਾਰੇ ਜਾਣੂ ਕੀ ਕਰਾਉਣਗੇ? ਅਤੇ ਕੀ ਉਹ ਸ਼ਾਂਤਮਈ ਪ੍ਰਦਰਸ਼ਨ ਦੇ ਹੱਕ ਨਾਲ ਸਹਿਮਤ ਹਨ?"

ਯੂਕੇ ਦੇ ਪ੍ਰਧਾਨਮੰਤਰੀ ਬੋਰਿਸ ਜੌਹਨਸਨ ਨੇ ਇਸ 'ਤੇ ਅਜੀਬ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਵੀ ਅਜਿਹੇ ਹਾਲਾਤਾਂ ਨੂੰ ਲੈ ਕੇ ਚਿਤੰਤ ਹਾਂ ਜੋ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋ ਰਿਹਾ ਹੈ। "ਅਜਿਹੇ ਮੁੱਦੇ ਦੋਹਾਂ ਸਰਕਾਰਾਂ ਦੇ ਆਪਸੀ ਮੁੱਦੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਉਹ ਇਸ ਗੱਲ ਦੀ ਪ੍ਰਸ਼ੰਸਾ ਕਰਨਗੇ।"

ਖ਼ੇਤੀ ਕਾਨੂੰਨਾਂ ਖ਼ਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ

ਸੁਪਰੀਮ ਕੋਰਟ ਦੇ ਵਕੀਲ ਡਾ. ਏ.ਪੀ. ਸਿੰਘ ਨੇ ਤਿੰਨੋਂ ਖ਼ੇਤੀ ਕਾਨੂੰਨਾਂ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਹੈ।

ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦਿੱਲੀ 'ਚ ਸੰਘਰਸ਼ ਕਰ ਰਹੇ ਹਨ। ਕੇਂਦਰ ਸਰਕਾਰ ਅਤੇ ਕਿਸਾਨ ਲੀਡਰਾਂ ਦਰਮਿਆਨ ਗੱਲਬਾਤ ਦਾ ਦੌਰ ਜਾਰੀ ਹੈ ਪਰ ਗੱਲ ਕਿਸੇ ਸਿੱਟੇ 'ਤੇ ਨਹੀਂ ਪਹੁੰਚ ਪਾਈ ਹੈ।

ਰਾਸ਼ਟਰਪਤੀ ਨੂੰ ਮਿਲਣ ਤੋਂ ਬਾਅਦ ਬਾਹਰ ਆਏ ਵਿਰੋਧੀ ਦਲ ਦੇ ਵਫ਼ਦ ਨੇ ਕੀ ਕਿਹਾ?

ਖੇਤੀ ਕਾਨੂੰਨਾਂ ਬਾਰੇ ਆਪਣਾ ਪੱਖ ਰੱਖਣ ਲਈ ਅੱਜ ਵਿਰੋਧੀ ਦਲ ਦੇ ਨੇਤਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਰਾਸ਼ਟਰਪਤੀ ਭਵਨ 'ਚ ਮਿਲੇ।

ਮਿਲਣ ਤੋਂ ਬਾਅਦ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਖੇਤੀ ਕਾਨੂੰਨਾਂ ਬਾਰੇ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਇਹ ਬਿੱਲ ਗਲਤ ਤਰੀਕੇ ਨਾਲ ਬਿਨਾਂ ਡਿਸਕਸ਼ਨ ਦੇ ਪਾਸ ਹੋਏ ਹਨ। ਕਿਸਾਨ ਅਤੇ ਵਿਰੋਧੀ ਦਲ ਨਾਲ ਇਸ ਬਾਰੇ ਕੋਈ ਡਿਸਕਸ਼ਨ ਨਹੀਂ ਹੋਈ।

ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾਂ ਦਾ ਸਰਕਾਰ ਤੋਂ ਵਿਸ਼ਵਾਸ ਚਲਾ ਗਿਆ ਹੈ। "ਕਿਸਾਨ ਡਰੇਗਾ ਨਹੀਂ, ਹਟੇਗਾ ਨਹੀਂ।"

ਉਨ੍ਹਾਂ ਕਿਹਾ, "ਤੁਸੀਂ ਘਬਰਾਓ ਨਹੀਂ, ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਹਾਨੂੰ ਕੋਈ ਤੁਹਾਡੀ ਜਗ੍ਹਾ ਤੋਂ ਨਹੀਂ ਹਿਲਾ ਸਕਦਾ।"

ਸੀਪੀਆਈ-ਐੱਮ ਮੁੱਖੀ ਸੀਤਾਰਾਮ ਯੈਚੂਰੀ ਨੇ ਕਿਹਾ ਕਿ ਅਸੀਂ ਇਨ੍ਹਾਂ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਐਕਟ ਨੂੰ ਵਾਪਸ ਲੈਣ ਲਈ ਕਿਹਾ ਹੈ। "ਇਹ ਬਿੱਲ ਲੋਕਤੰਤਰਿਕ ਢੰਗ ਨਾਲ ਪਾਸ ਨਹੀਂ ਹੋਏ ਹਨ।

ਐਨਸੀਪੀ ਲੀਡਰ ਸ਼ਰਦ ਪਵਾਰ ਨੇ ਕਿਹਾ ਕਿ ਸਿਲੈਕਟ ਕਮੇਟੀ ਕੋਲ ਬਿਲ ਭੇਜਿਆ ਜਾਵੇ।

‘ਅਸੀਂ ਅਮਿਤ ਸ਼ਾਹ ਨੂੰ ਦੋ-ਟੁਕ ਕਿਹਾ, ‘ਕਾਨੂੰਨ ਵਾਪਸ ਲਓ’

ਬੈਠਕ ਤੋਂ ਬਾਅਦ ਬੀਕੇਯੂ ਕ੍ਰਾਂਤੀਕਾਰੀ ਦੇ ਪ੍ਰਧਾਨ ਡਾ. ਦਰਸ਼ਨਪਾਲ ਨੇ ਕਿਹਾ ਕਿ ਇਸ “ਮੀਟਿੰਗ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਮੀਟਿੰਗ ਦਾ ਸੱਦਾ ਨਹੀਂ ਸੀ ਇਸ ਲਈ ਉਹ ਨਹੀਂ ਜਾ ਸਕੇ। ਜਿਸ ਦਾ ਸਾਨੂੰ ਉਥੇ ਜਾਣ ਤੋਂ ਬਾਅਦ ਹੀ ਪਤਾ ਲੱਗਿਆ।”

ਡਾ. ਦਰਸ਼ਨਪਾਲ ਨੇ ਕਿਹਾ ਕਿ ਜਦੋਂ ਅਸੀਂ ਉੱਥੇ ਗਏ ਤਾਂ “ਉਨ੍ਹਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਵਿੱਚ ਜੋ ਮੱਦਾਂ ਹਨ ਆਓ ਇੱਕ-ਇੱਕ ਮੱਦ ਬਾਰੇ ਗੱਲ ਕਰੀਏ ਕਿ ਇਨ੍ਹਾਂ ਵਿੱਚ ਕਿਹੜੀ ਗੱਲ ਕਿਸਾਨ ਵਿਰੋਧੀ ਜਾਂ ਊਣਤਾਈ ਹੈ ਜਿਸ ਨੂੰ ਕੱਢ ਸਕੀਏ।”

“ਕਿਸਾਨ ਜਥੇਬੰਦੀਆਂ ਨੇ ਦੋ-ਟੂਕ ਜਵਾਬ ਦਿੱਤਾ ਕਿ ਅਸੀਂ ਪਹਿਲਾਂ ਹੀ ਸਾਰੀ ਗੱਲ ਕਰ ਚੁੱਕੇ ਹਾਂ ਅਤੇ ਰੱਦ ਕਰਵਾਉਣ ਵਾਸਤੇ ਅਸੀਂ ਪਹਿਲਾਂ ਵੀ ਆਏ ਸੀ ਤੇ ਅੱਜ ਵੀ ਆਏ ਹਾਂ ਕੀ ਤੁਸੀਂ ਰੱਦ ਕਰਨ ਨੂੰ ਤਿਆਰ ਹੋ?”

ਇਸ ਤੋਂ ਬਾਅਦ ਅਮਿਤ ਸ਼ਾਹ ਨੇ “ਤਜਵੀਜ਼ ਰੱਖੀ ਕਿ ਸਾਡੇ ਕੋਲ ਜੋ ਹੈ ਅਸੀਂ ਉਸ ਦੇ ਨੋਟਸ ਬਣਾ ਕੇ ਤੁਹਾਨੂੰ ਭੇਜ ਦਿਆਂਗੇ”। ਇਸ ਮਗਰੋਂ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਅਗਲੀ ਬੈਠਕ ਬਾਰੇ ਫ਼ੈਸਲਾ ਨੋਟਸ ਉੱਪਰ ਵਿਚਾਰ ਕਰਨ ਤੋਂ ਬਾਅਦ ਹੀ ਕਰਾਂਗੇ।”

ਉਨ੍ਹਾਂ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਅਤੇ ਪੰਜਾਬ ਕਿਸਾਨ ਯੂਨੀਅਨ ਮਾਨਸਾ ਦੇ ਆਗੂ ਵੱਖਰੀ ਗੱਡੀ ਵਿੱਚ ਗਏ ਸਨ। ਰਾਹ ਵਿੱਚ ਪੁਲਿਸ ਨਾਲ ਉਨ੍ਹਾਂ ਦੀ ਕੋਈ ਗੱਲਬਾਤ ਹੋਈ ਜਿਸ ਕਾਰਨ ਉਨ੍ਹਾਂ ਨੂੰ ਬੈਠਕ ਵਿੱਚ ਪਹੁੰਚਣ ਵਿੱਚ ਦੇਰੀ ਹੋ ਗਈ।

ਅਮਿਤ ਸ਼ਾਹ ਨੂੰ ਬੈਠਕ ਵਿੱਚ ਅੱਧਾ ਪੌਣਾ ਘੰਟਾ ਉਡੀਕ ਕਰਨੀ ਪਈ ਪਰ ਜਦੋਂ ਤੱਕ ਸਾਰੇ ਕਿਸਾਨ ਇਕੱਠੇ ਨਹੀਂ ਹੋਏ ਗੱਲਬਾਤ ਸ਼ੁਰੂ ਨਹੀਂ ਕੀਤੀ ਗਈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਫ਼ੋਨ ਵਿੱਚ ਇੰਝ ਲਿ

ਮੰਗਲਵਾਰ ਦਾ ਮੁੱਖ ਘਟਨਾਕ੍ਰਮ

  • ਸ਼ਾਮ ਤੋਂ ਦੇਰ ਰਾਤ ਤੱਕ ਚੱਲੀ ਕੇਂਦਰੀ ਗ੍ਰਹਿ ਮੰਤਰੀ ਅਤੇ ਕਿਸਾਨ ਆਗੂਆਂ ਦੀ ਬੈਠਕ ਬੇਸਿੱਟਾ ਰਹੀ।
  • ਬੈਠਕ ਲਈ ਪੰਜਾਬ ਦੀ ਸਭ ਤੋਂ ਵੱਡੀ ਮੰਨੀ ਜਾਂਦੀ ਕਿਸਾਨ ਜਥੇਬੰਦੀ ਉਗਰਾਹਾਂ ਨੂੰ ਬੈਠਕ ਲਈ ਸੱਦਾ ਨਹੀਂ ਦਿੱਤਾ ਗਿਆ।
  • ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੁਝ ਜਥੇਬੰਦੀਆਂ ਨੂੰ ਇਕੱਲਿਆਂ ਗ੍ਰਹਿ ਮੰਤਰੀ ਨੂੰ ਮਿਲਣ ਨਹੀਂ ਜਾਣਾ ਚਾਹੀਦਾ ਸੀ।
  • ਬੈਠਕ ਵਿੱਚ ਸ਼ਾਮਲ ਹੋਏ ਬਲਬੀਰ ਸਿੰਘ ਰਾਜੇਵਾਲ ਨੇ ਉਗਰਾਹਾਂ ਨੂੰ ਬੈਠਕ ਦਾ ਸੱਦਾ ਨਾ ਮਿਲਣ ਤੇ ਹੈਰਾਨੀ ਜਤਾਈ ਅਤੇ ਮੰਨਿਆ ਕਿ ਉਨ੍ਹਾਂ ਦੀ ਉਗਰਾਹਾਂ ਨਾਲ ਬੈਠਕ ਤੋਂ ਪਹਿਲਾਂ ਕੋਈ ਗੱਲ ਨਹੀਂ ਹੋਈ।
  • ਮੰਗਲਵਾਰ ਸਵੇਰ ਤੋਂ ਹੀ ਦਿੱਲੀ ਦੀ ਆਪ ਪਾਰਟੀ ਵੱਲੋਂ ਦਾਅਵੇ ਕੀਤੇ ਜਾਣੇ ਸ਼ੁਰੂ ਹੋ ਗਏ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਦੋਂ ਤੋਂ ਸਿੰਘੂ ਬਾਰਡਰ ਤੋਂ ਮੁੜੇ ਹਨ, ਉਨ੍ਹਾਂ ਨੂੰ ਦਿੱਲੀ ਪੁਲਿਸ ਨੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ।
  • ਰਾਤ ਨੇ ਕੇਜਰੀਵਾਲ ਨੇ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਵੱਲੋਂ ਐਲਾਨੇ ਭਾਰਤ ਬੰਦ ਵਿੱਚ ਇੱਕ ਆਮ ਨਾਗਰਿਕ ਵਾਂਗ ਸ਼ਾਮਲ ਹੋਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਰੋਕ ਦਿੱਤਾ ਗਿਆ।
  • ਦਿੱਲੀ ਪੁਲਿਸ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ।
  • ਕਿਸਾਨਾਂ ਵੱਲੋਂ ਸੱਦੇ ਗਏ ਭਾਰਤ ਬੰਦ ਦਾ ਜਿੱਥੇ ਪੰਜਾਬ ਅਤੇ ਹਰਿਆਣਾ ਵਿੱਚ ਵੱਡਾ ਅਸਰ ਨੂੰ ਦੇਖਣ ਨੂੰ ਮਿਲਿਆ ਉੱਥੇ ਹੀ ਬਾਕੀ ਦੇਸ਼ ਵਿੱਚ ਵੀ ਬੰਦ ਦਾ ਮਿਲਿਆ-ਜੁਲਿਆ ਅਸਰ ਦੇਖਣ ਨੂੰ ਮਿਲਿਆ।
  • ਕਿਸਾਨ ਜਥੇਬੰਦੀਆਂ ਨੇ ਇਸ ਬੰਦ ਨੂੰ ਸਫ਼ਲ ਦੱਸਿਆ ਅਤੇ ਕਿਹਾ ਕਿ ਇਹ ਸਮੁੱਚੇ ਭਾਰਤ ਦਾ ਬੰਦ ਸੀ ਨਾਕਿ ਸਿਰਫ਼ ਕਿਸਾਨਾਂ ਦਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)