ਬਰਾਕ ਓਬਾਮਾ: ਅਮਰੀਕਾ ’ਚ ਕਿਵੇਂ ਪਈਆਂ ਵੰਡੀਆਂ, ਹਾਲਾਤ ਤੇ ਕਾਰਨਾਂ ਦਾ ਉਬਾਮਾ ਨੇ ਕੀਤਾ ਖ਼ੁਲਾਸਾ

ਬਰਾਕ ਓਬਾਮਾ

ਤਸਵੀਰ ਸਰੋਤ, Getty Images

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਦੇਸ਼ ਵਿੱਚ 'ਸਨਕੀ ਸਾਜ਼ਿਸ਼ੀ ਸਿਧਾਂਤ' ਜਿਸ ਨੇ ਦੇਸ਼ ਵਿੱਚ ਵੰਡ ਨੂੰ ਵਧਾ ਦਿੱਤਾ ਹੈ, ਦੇ ਅਸਰ ਨੂੰ ਪੁੱਠਾ ਗੇੜਾ ਦੇਣਾ ਇੱਕ ਵੱਡਾ ਕਾਰਜ ਹੈ।

ਬੀਬੀਸੀ ਨਾਲ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਜਦੋਂ ਡੋਨਲਡ ਟਰੰਪ ਨੇ ਰਾਸ਼ਟਰਪਤੀ ਚੋਣ ਜਿੱਤੀ ਸੀ, ਦੀ ਤੁਲਨਾ ਵਿੱਚ ਅਮਰੀਕਾ ਵਿੱਚ ਵੰਡ ਜ਼ਿਆਦਾ ਤਿੱਖੀ ਹੋਈ ਹੈ।

ਓਬਾਮਾ ਨੇ ਕਿਹਾ ਕਿ 2020 ਦੀਆਂ ਅਮਰੀਕੀ ਚੋਣਾਂ ਵਿੱਚ ਜੋਅ ਬਾਇਡਨ ਦੀ ਜਿੱਤ ਉਨ੍ਹਾਂ ਪਾੜਿਆਂ ਨੂੰ ਭਰਨ ਦੀ ਮਹਿਜ਼ ਸ਼ੁਰੂਆਤ ਭਰ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ, "ਉਨ੍ਹਾਂ ਰੁਝਾਨਾਂ ਨੂੰ ਉਲਟਾਉਣ ਲਈ ਇੱਕ ਤੋਂ ਵਧੇਰੇ ਚੋਣਾਂ ਲੱਗਣਗੀਆਂ।"

ਇੱਕ ਵੰਡੇ ਰਾਸ਼ਟਰ ਨਾਲ ਨਜਿੱਠਣ ਲਈ ਉਨ੍ਹਾਂ ਦਾ ਤਰਕ ਹੈ ਕਿ ਇਸ ਕੰਮ ਨੂੰ ਸਿਰਫ਼ ਸਿਆਸਤਦਾਨਾਂ ਦੇ ਫੈਸਲਿਆਂ 'ਤੇ ਹੀ ਨਹੀਂ ਛੱਡਿਆ ਜਾ ਸਕਦਾ, ਸਗੋਂ ਇਸ ਲਈ ਜ਼ਰੂਰੀ ਹੈ ਕਿ ਲੋਕ ਇੱਕ-ਦੂਜੇ ਦੀ ਸੁਣਨ ਅਤੇ ਅੱਗੇ ਕੀ ਕਰਨਾ ਹੈ ਇਸ ਦਾ ਨਿਰਣਾ ਕਰਨ ਤੋਂ ਪਹਿਲਾਂ 'ਕੁਝ ਸਾਂਝੇ ਤੱਥਾਂ' ਬਾਰੇ ਸਹਿਮਤ ਹੋਣ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਹਾਲਾਂਕਿ ਉਹ ਕਹਿੰਦੇ ਹਨ ਕਿ ਉਹ ਅਗਲੀ ਪੀੜ੍ਹੀ ਦੇ 'ਸੂਝਵਾਨੀ ਭਰਪੂਰ ਦ੍ਰਿਸ਼ਟੀਕੋਣ' ਵਿੱਚ 'ਬੇਹੱਦ ਉਮੀਦ' ਦੇਖਦੇ ਹਨ।

ਉਨ੍ਹਾਂ ਨੇ ਨੌਜਵਾਨਾਂ ਨੂੰ ਅਜਿਹਾ ਸੁਚੇਤ ਸਕਾਰਾਤਮਕ ਰਵੱਈਆ ਪੈਦਾ ਕਰਨ ਦੀ ਅਪੀਲ ਕੀਤੀ ਜੋ ਦੁਨੀਆਂ ਬਦਲ ਸਕਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਉਸ ਤਬਦੀਲੀ ਦਾ ਹਿੱਸਾ ਬਣਨ ਦੀ ਅਪੀਲ ਕੀਤੀ।

ਅਮਰੀਕਾ ਵਿੱਚ ਵੰਡੀਆਂ ਮਜ਼ਬੂਤ ਕਿਵੇਂ ਹੋਈਆਂ?

ਓਬਾਮਾ ਨੇ ਆਪਣੀ ਨਵੀਂ ਕਿਤਾਬ ਦੇ ਪ੍ਰਚਾਰ ਲਈ ਬੀਬੀਸੀ ਆਰਟਸ ਲਈ ਇਤਿਹਾਸਕਾਰ ਡੇਵਿਡ ਓਲਸੋਗਾ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਪੇਂਡੂ ਅਤੇ ਸ਼ਹਿਰੀ ਅਮਰੀਕਨਾਂ ਵਿਚਕਾਰ ਗੁੱਸਾ ਅਤੇ ਨਾਰਾਜ਼ਗੀ, ਇਮੀਗ੍ਰੇਰਸ਼ਨ, ਗੈਰ-ਬਾਰਬਰੀ ਵਰਗੇ ਅਤੇ 'ਸਨਕੀ ਸਾਜ਼ਿਸ਼ੀ ਸਿਧਾਂਤ-ਜਿਸ ਨੂੰ ਕੁਝ ਨੇ ਸੱਚ ਦੀ ਅਧੋਗਤੀ' ਕਿਹਾ ਨੂੰ ਕੁਝ ਅਮਰੀਕੀ ਮੀਡੀਆ ਅਦਾਰਿਆਂ ਅਤੇ ਸੋਸ਼ਲ ਮੀਡੀਆ ਵੱਲੋਂ ਤੇਜ਼ੀ ਨਾਲ ਪ੍ਰਚਾਰਿਆ ਗਿਆ ਹੈ।

ਬਰਾਕ ਓਬਾਮਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਓਬਾਮਾ ਨੇ ਕਿਹਾ ਕਿ ਬਾਇਡਨ ਵਿੱਚ ਉਹ ਸਭ ਕੁਝ ਹੋ ਜੋ ਅਮਰੀਕੀ ਰਾਸ਼ਟਰਪਤੀ ਵਿੱਚ ਹੁਣ ਦੀ ਸਥਿਤੀ ਦੇ ਹਿਸਾਬ ਨਾਲ ਹੋਣਾ ਚਾਹੀਦਾ ਹੈ

ਸਾਬਕਾ ਰਾਸ਼ਟਰਪਤੀ ਦਾ ਕਹਿਣਾ ਹੈ, "ਉਸ ਸਮੇਂ ਨਾਲੋਂ ਜਦੋਂ ਮੈਂ 2007 ਵਿੱਚ ਪਹਿਲੀ ਵਾਰ ਚੋਣਾਂ ਲੜਿਆ ਅਤੇ 2008 ਵਿੱਚ ਰਾਸ਼ਟਰਪਤੀ ਚੋਣਾਂ ਜਿੱਤਆ ਨਾਲੋਂ ਨਿਸ਼ਚਤ ਹੀ ਇਸ ਸਮੇਂ ਅਸੀਂ ਬਹੁਤ ਵੰਡੇ ਹੋਏ ਹਾਂ।"

ਉਨ੍ਹਾਂ ਨੇ ਕਿਹਾ ਕਿ ਇਹ ਕੁਝ ਹੱਦ ਤੱਕ ਟਰੰਪ ਦੀ 'ਵੰਡ ਨੂੰ ਹਵਾ ਦੇਣ ਦੀ ਇੱਛਾ" ਵੀ ਕੁਝ ਹੱਦ ਤੱਕ ਜ਼ਿੰਮੇਵਾਰ ਹੈ "ਕਿਉਂਕਿ ਇਹ ਉਨ੍ਹਾਂ ਦੀ ਸਿਆਸਤ ਲਈ ਚੰਗਾ ਸੀ"।

ਉਨ੍ਹਾਂ ਮੁਤਾਬਕ ਇਸ ਵਿੱਚ ਇੰਟਰਨੈਟ ਉੱਪਰ ਗਲਤ ਸੂਚਨਾ ਦੇ ਪਸਾਰ ਜਿੱਥੇ "ਤੱਥ ਮਾਅਨੇ ਨਹੀਂ ਰੱਖਦੇ ਹਨ" ਵੀ ਕੁਝ ਹੱਦ ਤੱਕ ਜ਼ਿੰਮੇਵਾਰ ਹੈ।

ਉਨ੍ਹਾਂ ਨੇ ਕਿਹਾ, "ਲੱਖਾਂ ਲੋਕ ਹਨ ਜੋ ਮੰਨਦੇ ਹਨ ਕਿ ਜੋਅ ਬਾਇਡਨ ਇੱਕ ਸਮਾਜਵਾਦੀ ਹਨ, ਜੋ ਇਸ ਧਾਰਨਾ ਨੂੰ ਮੰਨਦੇ ਹਨ ਕਿ ਹਿਲੇਰੀ ਕਲਿੰਟਨ ਇੱਕ ਬੁਰੇ ਸਮੂਹ ਦਾ ਹਿੱਸਾ ਹੈ, ਜੋ ਬੱਚਿਆਂ ਦੇ ਜਿਣਸੀ ਸ਼ੋਸ਼ਣ ਵਿੱਚ ਸ਼ਾਮਲ ਸੀ।"

ਉਨ੍ਹਾਂ ਨੇ ਸ੍ਰੀਮਤੀ ਕਲਿੰਟਨ ਬਾਰੇ ਜੋ ਮਿਸਾਲ ਦਿੱਤੀ ਹੈ ਉਹ ਇੱਕ ਫਰਜ਼ੀ ਧਾਰਨਾ ਸਬੰਧਿਤ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਡੈਮੋਕਰੈਟਿਕ ਸਿਆਸਤਦਾਨ ਵਾਸ਼ਿੰਗਟਨ ਦੇ ਇੱਕ ਪੀਜ਼ਾ ਰੇਸਟੋਰੈਂਟ ਵਿੱਚੋਂ ਬੱਚਿਆਂ ਦੇ ਜਿਣਸੀ ਸ਼ੋਸ਼ਣ ਨਾਲ ਜੁੜੀਆਂ ਸਰਗਰਮੀਆਂ ਵਿੱਚ ਸ਼ਾਮਲ ਸਨ।

''ਮੈਨੂੰ ਲੱਗਦਾ ਹੈ ਕਿ ਕਿਸੇ ਸਮੇਂ ਸਨਅਤਾਂ ਦੇ ਅੰਦਰ ਨਿਯਮਾਂ ਅਤੇ ਮਾਪਦੰਡਾਂ ਦੇ ਸੁਮੇਲ ਦੀ ਜ਼ਰੂਰਤ ਹੋਵੇਗੀ ਤਾਂ ਜੋ ਸਾਨੂੰ ਉਸ ਬਿੰਦੂ 'ਤੇ ਵਾਪਸ ਲਿਆਇਆ ਜਾ ਸਕੇ ਜਿੱਥੇ ਘੱਟੋ-ਘੱਟ ਅਸੀਂ ਤੱਥਾਂ ਬਾਰੇ ਕੀ ਕਰਨਾ ਚਾਹੀਦਾ ਹੈ ਬਾਰੇ ਬਹਿਸਣ ਤੋਂ ਪਹਿਲਾਂ ਤੱਥਾਂ ਦੇ ਇੱਕ ਸਾਂਝੇ ਸਮੂਹ ਨੂੰ ਪਛਾਣਦੇ ਹੋਈਏ।''

ਬਰਾਕ ਓਬਾਮਾ

ਤਸਵੀਰ ਸਰੋਤ, Getty Images

ਓਬਾਮਾ ਦਾ ਕਹਿਣਾ ਹੈ ਕਿ ਜਿੱਥੇ ਕਈ ਰਵਾਇਤੀ ਮੁੱਖਧਾਰਾ ਦੇ ਮੀਡੀਆ ਅਦਾਰਿਆਂ ਨੇ ਹਾਲ ਹੀ ਦੇ ਸਾਲਾਂ ਵਿੱਚ ਗਲਤ ਸੂਚਨਾ ਦੇ ਪਸਾਰ ਨਾਲ ਨਜਿੱਠਣ ਦੇ ਯਤਨ ਵਜੋਂ ਤੱਥਾਂ ਦੀ ਜਾਂਚ ਨੂੰ ਅਪਣਾਇਆ ਹੈ। ਇਹ ਅਕਸਰ ਕਾਫ਼ੀ ਨਹੀਂ ਹੁੰਦਾ ਕਿਉਂਕਿ "ਸੱਚ ਦੇ ਬੂਹਾ ਟੱਪਣ ਤੋਂ ਪਹਿਲਾਂ ਹੀ ਝੂਠ ਦੁਨੀਆ ਦੇ ਚੱਕਰ ਲਾ ਚੁੱਕਿਆ ਹੁੰਦਾ ਹੈ।"

ਉਨ੍ਹਾਂ ਦਾ ਕਹਿਣਾ ਹੈ ਕਿ ਵੰਡ ਸਮਾਜਿਕ-ਆਰਥਿਕ ਕਾਰਕਾਂ ਜਿਵੇਂ ਗੈਰ-ਬਰਾਬਰੀ ਅਤੇ ਪੇਂਡੂ ਅਤੇ ਸ਼ਹਿਰੀ ਅਮਰੀਕਾ ਵਿਚਕਾਰ ਅਸਮਾਨਤਾ ਦਾ ਵੀ ਨਤੀਜਾ ਹੈ।

ਉਹ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਮੁੱਦੇ, 'ਬ੍ਰਿਟੇਨ ਅਤੇ ਦੁਨੀਆ ਭਰ ਵਿੱਚ' ਹਨ। "ਲੋਕਾਂ ਨੂੰ ਲਗਦਾ ਹੈ ਕਿ ਉਹ ਆਰਥਿਕ ਉੱਨਤੀ ਦੀ ਪੌੜੀ 'ਤੇ ਆਪਣੀ ਪਕੜ ਗੁਆ ਰਹੇ ਹਨ ਅਤੇ ਪ੍ਰਤੀਕਿਰਿਆ ਦਿੰਦੇ ਹਨ। ਉਨ੍ਹਾਂ ਨੂੰ ਮਨਾਇਆ ਜਾ ਸਕਦਾ ਹੈ ਕਿ ਇਸ ਵਿੱਚ ਇਸ ਸਮੂਹ ਦੀ ਗਲਤੀ ਹੈ ਜਾਂ ਉਸ ਸਮੂਹ ਦੀ ਗਲਤੀ ਹੈ।"

ਗਲਤ ਜਾਣਕਾਰੀ ਦੀ ਸਮੱਸਿਆ ਵਿਆਪਕ ਹੈ

(ਡਿਸਇਨਫਰਮੇਸ਼ਨ ਬਾਰੇ ਖ਼ਾਸ ਪੱਤਰਕਾਰ ਮਾਰਿਆਨਾ ਸਪਰਿੰਗ ਦੀ ਕਲਮ ਤੋਂ)

ਵਾਇਰਲ ਸਾਜ਼ਿਸ਼ੀ ਸਿਧਾਂਤ ਇਸ ਸਾਲ ਦੀਆਂ ਰਾਸ਼ਟਰਪਤੀ ਚੋਣਾਂ ਦੀ ਇੱਕ ਮੁੱਖ ਵਿਸ਼ੇਸ਼ਤਾ ਰਹੇ ਹਨ। ਟਰੰਪ ਦੇ ਰਾਸ਼ਟਰਪਤੀ ਹੁੰਦਿਆਂ ਇਹ ਮੁੱਖ ਧਾਰਾ ਦਾ ਮਤ ਰਿਹਾ ਹੈ।

ਬਰਾਕ ਓਬਾਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਓਬਾਮਾ ਨੇ ਕਿਹਾ ਕਿ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਜੋ ਕੁਝ ਹੋਇਆ ਉਸ ਨੇ ਇੱਕੋ-ਜਿਹੀ ਉਮੀਦ ਅਤ ਨਿਰਾਸ਼ਾ ਪੈਦਾ ਕੀਤੀ ਹੈ।

ਅਜਿਹਾ ਇਸ ਲਈ ਹੈ ਕਿਉਂਕਿ ਗਲਤ ਜਾਣਕਾਰੀ ਅਤੇ ਸਾਜ਼ਿਸ਼ੀ ਸੁਰਾਂ ਹੁਣ ਇੰਟਰਨੈਟ ਦੇ ਹਨੇਰੇ ਖੂਜਿੰਆਂ ਤੱਕ ਹੀ ਸੀਮਤ ਨਹੀਂ ਰਹੇ ਹਨ। ਹੁਣ ਇਸ ਨੂੰ ਵੱਡੇ-ਵੱਡੇ ਲੋਕ ਹਵਾ ਦਿੰਦੇ ਹਨ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਫੌਲੋ ਕਰਦੇ ਹਨ। ਮਿਸਾਲ ਵਜੋਂ ਵ੍ਹਾਈਟ ਹਾਊਸ ਸਮੇਤ ਪੂਰੀ ਦੁਨੀਆਂ ਦੇ ਰਾਸ਼ਟਰ ਪ੍ਰਮੁੱਖ।

ਇੰਟਰਨੈੱਟ ਦੀ ਵੰਡੀ ਹੋਈ ਦੁਨੀਆਂ-ਜਿੱਥੇ ਸਭ ਕੁਝ ਤੱਥਾਂ ਦੀ ਬਜਾਏ ਰਾਇ ਦਾ ਵਿਸ਼ਾ ਹੁੰਦਾ ਹੈ ਅਤੇ ਅਸੀਂ ਆਪਣੇ ਕਬੀਲੇ ਦੀ ਚੋਣ ਕਰਦੇ ਹਾਂ। ਉਸ ਨੇ ਸਾਜ਼ਿਸ਼ਾਂ ਅਤੇ ਗਲਤ ਸੂਚਨਾ ਲਈ ਉਪਜਾਊ ਜ਼ਮੀਨ ਤਿਆਰ ਕੀਤੀ ਹੈ।

ਅਜਿਹੇ ਲੋਕ ਜੋ ਨਿੱਜੀ ਖੋਜ ਕਰਨ ਕਰਦੇ ਹਨ, ਅਕਸਰ ਗੁਮਰਾਹਕੁਨ ਨਤੀਜਿਆਂ 'ਤੇ ਪਹੁੰਚਦੇ ਹਨ। ਜਿਨ੍ਹਾਂ ਨੂੰ ਧੜੇਬਾਜ਼ ਮੀਡੀਆ ਵੱਲੋਂ ਇੱਕ ਪਾਸੜ ਕਹਾਣੀਆਂ ਸੁਣਾ ਕੇ ਹੋਰ ਗੰਭੀਰ ਬਣਾ ਦਿੱਤਾ ਜਾਂਦਾ ਹੈ।

ਜਿਵੇਂ ਕਿ ਬਰਾਕ ਓਬਾਮਾ ਕਹਿੰਦੇ ਹਨ ਕਿ ਇਹ ਝੂਠ ਜਾਂ ਗੁਮਰਾਹਕੁੰਨ ਦਾਅਵਿਆਂ ਨੂੰ ਜਦੋ ਮੀਡੀਆ ਜਾਂ ਜਨਤਕ ਸ਼ਖ਼ਸੀਅਤਾਂ ਵੱਲੋਂ ਪ੍ਰਮੋਟ ਕੀਤਾ ਜਾਂਦਾ ਹੈ ਤਾਂ ਇਹ ਝੂਠ ਅਤੇ ਗੁਮਰਾਹਕੁੰਨ ਦਾਅਵੇ ਆਪਣੇ ਬਾਰੇ ਕੀਤੀਆਂ ਜਾਂਦੀਆਂ ਪੜਤਾਲਾਂ ਤੋਂ ਜ਼ਿਆਦਾ ਮਸ਼ਹੂਰ ਹੋ ਜਾਂਦੇ ਹਨ।

ਇਸ ਦਾ ਹੱਲ ਸਿਰਫ਼ ਤੱਥਾਂ ਉੱਪਰ ਜ਼ੋਰ ਦੇਣ ਵਿੱਚ ਹੀ ਨਹੀਂ ਹੈ ਸਗੋਂ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਲੋਕ ਇਨ੍ਹਾਂ ਸਾਜਿਸ਼ੀ ਸਿਧਾਂਤਾਂ ਵਿੱਚ ਵਿਸ਼ਵਾਸ ਕਿਉਂ ਕਰਦੇ ਹਨ ਅਤੇ ਉਨ੍ਹਾਂ ਤੱਕ ਇਹ ਵਾਰ-ਵਾਰ ਕਿਵੇਂ ਪਹੁੰਚਾਏ ਜਾਂਦੇ ਹਨ।

ਮੈਂ ਅਕਸਰ ਔਨਲਾਈਨ ਸਾਜ਼ਿਸ਼ੀ ਸਿਧਾਂਤਾਂ ਤੋਂ ਪੀੜਤਾਂ ਨਾਲ ਉਨ੍ਹਾਂ ਦੇ ਹੋਏ ਨੁਕਸਾਨ ਅਤੇ ਉਨ੍ਹਾਂ ਸਦਕਾ ਪਈ ਵੰਡ ਬਾਰੇ ਗੱਲਬਾਤ ਕਰਦੀ ਹਾਂ। ਉਸ ਤੋਂ ਪਤਾ ਚਲਦਾ ਹੈ ਇਸ ਨੁਕਸਾਨ ਨੂੰ ਠੀਕ ਕਰਨਾ ਕਿੰਨਾ ਮੁਸ਼ਕਿਲ ਅਤੇ ਗੁੰਝਲਦਾਰ ਹੈ।

ਬਰਾਕ ਓਬਾਮਾ

ਤਸਵੀਰ ਸਰੋਤ, Getty Images

ਬਲੈਕ ਲਾਈਵਜ਼ ਮੈਟਰ ਅਤੇ ਨਸਲ ਬਾਰੇ ਕੀ ਕਿਹਾ ?

ਅਮਰੀਕਾ ਦੇ ਪਹਿਲੇ ਸਿਆਹਫਾਮ ਰਾਸ਼ਟਰਪਤੀ ਵਜੋਂ ਇਤਿਹਾਸ ਰਚਣ ਵਾਲੇ ਓਬਾਮਾ ਦਾ ਕਹਿਣਾ ਹੈ ਕਿ ਨਸਲ ਦਾ ਮੁੱਦਾ "ਅਮਰੀਕੀ ਇਤਿਹਾਸ ਵਿੱਚ ਕੇਂਦਰੀ ਫਾਲਟ ਲਾਈਨਾਂ ਵਿੱਚੋਂ ਇੱਕ ਹੈ-ਸਾਡਾ ਮੌਲਿਕ ਪਾਪ।"

ਉਹ ਕਹਿੰਦੇ ਹਨ ਕਿ ਪਿਛਲੀਆਂ ਗਰਮੀਆਂ ਵਿੱਚ ਸਿਆਹਫ਼ਾਮ ਜੌਰਜ ਫਲਾਇਡ ਦੀ ਮੌਤ ਸਮੇਤ ਹੋਈਆਂ ਹੋਰ ਘਟਨਾਵਾਂ ਬਾਰੇ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਨਾ ਸਿਰਫ਼ ਅਮਰੀਕਾ ਸਗੋਂ ਪੂਰੀ ਦੁਨੀਆਂ ਵਿੱਚੋਂ ਆਈ- ਉਸ ਨੇ ਆਸ਼ਾ ਅਤੇ ਨਿਰਾਸ਼ਾ ਦੋਵੇਂ ਕਿਸਮ ਦੀਆਂ ਯਾਦਾਂ ਸਿਰਜੀਆਂ ਹਨ।

ਨਿਰਾਸ਼ਾ ਕਿ ਨਸਲ ਅਤੇ ਪੱਖਪਾਤ ਦਾ ਸਾਡੀ ਅਪਰਾਧਕ ਨਿਆਂ ਪ੍ਰਣਾਲੀ ਵਿੱਚ ਲੰਬੀ ਭੂਮਿਕਾ ਅਜਿਹੇ ਸਪਸ਼ਟ ਰੂਪ ਵਿੱਚ ਜਾਰੀ ਹੈ...ਬਹੁਤ ਜ਼ਿਆਦਾ ਆਸ਼ਾਵਾਦ ਇਹ ਹੈ ਕਿ ਤੁਸੀਂ ਮੁਜ਼ਾਹਰਿਆਂ ਵਾਲੇ ਐਕਟਿਵਿਜ਼ਮ ਦਾ ਇੱਕ ਵਹਾਉ ਦੇਖਿਆ ਜੋ ਉਸ ਨਾਲੋਂ ਕਿਤੇ ਵਧੇਰੇ ਸੀ ਜੋ ਅਸੀਂ ਪਹਿਲਾਂ ਦੇਖਿਆ ਸੀ- ਅਤੇ ਸ਼ਾਂਤਮਈ ਸੀ।

ਵਿਰੋਧ ਦਾ ਬਹੁ ਨਸਲੀ ਹੋਣਾ ਮਹੱਤਵਪੂਰਨ ਸੀ, ਉਹ ਕਹਿੰਦੇ ਹਨ ਕਿ ਪ੍ਰਤੀਕਿਰਿਆ ਇਹ ਹੈ ਕਿ ਟ੍ਰਾਵੋਨ ਮਾਰਟਿਨ ਦੇ 2012 ਦੇ ਕਤਲ ਦੀ ਪ੍ਰਤੀਕਿਰਿਆ ਅਲੱਗ ਸੀ।

ਟ੍ਰਾਵੋਨ ਮਾਰਟਿਨ ਫਲੋਰਿਡਾ ਦਾਂ ਇੱਕ ਨਿਹੱਥਾ ਅਲ੍ਹੱੜ ਸੀ ਜਿਸ ਨੂੰ ਗੁਆਂਢੀ ਵਾਚ ਵਾਲੰਟੀਅਰ ਜਾਰਜ ਜ਼ਿਮਰਮੈਨ ਵੱਲੋਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਬਾਅਦ ਵਿੱਚ ਜ਼ਿਮਰਮੈਨ ਨੂੰ 17 ਸਾਲਾ ਮੁੰਡੇ ਦੇ ਕਤਲ ਦੇ ਇਸ ਚਰਚਿਤ ਕੇਸ ਵਿੱਚੋਂ ਤੋਂ ਬਰੀ ਕਰ ਦਿੱਤਾ ਗਿਆ ਸੀ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਓਬਾਮਾ ਨੇ 18 ਸਾਲਾ ਨਿਹੱਥੇ ਸਿਆਹਫ਼ਾਮ ਵਿਅਕਤੀ ਮਾਈਕਲ ਬ੍ਰਾਊਨ ਦੀ 2014 ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਵੀ ਜ਼ਿਕਰ ਕੀਤਾ ਜਿਸ ਨੂੰ ਮਿਸੂਰੀ ਦੇ ਫਰਗੂਸਨ ਵਿੱਚ ਇੱਕ ਗੋਰੇ ਪੁਲਿਸ ਅਫ਼ਸਰ ਨੇ ਛੇ ਗੋਲੀਆਂ ਮਾਰੀਆਂ ਸਨ।

ਉਹ ਕਹਿੰਦੇ ਹਨ ਕਿ ਭਾਵੇਂ ਇਨ੍ਹਾਂ ਘਟਨਾਵਾਂ ਨੇ ਸਮੁੱਚੇ ਅਮਰੀਕਾ ਵਿੱਚ ਰੋਹ ਭੜਕਾਇਆ ਅਤੇ ਨਸਲ ਅਤੇ ਨਿਆਂ ਬਾਰੇ ਬਹਿਸ ਛੇੜ ਦਿੱਤੀ। ਫਿਰ ਵੀ 'ਗੋਰੇ ਭਾਈਚਾਰੇ ਦੇ ਵੱਡੇ ਹਿੱਸਿਆਂ ਵਿੱਚ ਇਸ ਧਾਰਨਾ ਪ੍ਰਤੀ ਸ਼ਸ਼ੋਪੰਜ ਦੇਖੀ ਗਈ ਕਿ ਇਹ ਸਿਰਫ਼ ਇੱਕ ਘਟਨਾ ਹੈ ਜਾਂ ਬੁਰੇ ਸੇਬਾਂ ਦਾ ਮਾਮਲਾ ਹੈ"।

"ਤੁਸੀਂ ਜੋ ਇਸ ਗਰਮੀ ਵਿੱਚ ਵੇਖਿਆ ਕਿ ਕੁਝ ਭਾਈਚਾਰੇ ਜਿਨ੍ਹਾਂ ਵਿੱਚ ਬਹੁਤ ਥੋੜ੍ਹੀ ਸਿਆਹਫ਼ਾਮ ਆਬਾਦੀ ਸੀ, ਲੋਕ ਬਾਹ ਆ ਰਹੇ ਸਨ ਕਿ ਤੇ ਕਹਿ ਰਹੇ ਸਨ ਕਿ ਸਿਆਫ਼ਾਮ ਜ਼ਿੰਦਗੀਆਂ ਮਾਅਨੇ ਰਖਦੀਆਂ ਹਨ ਅਕੇ ਇਸ ਧਾਰਨਾ ਨੂੰ ਅਪਣਾ ਰਹੇ ਸਨ ਕਿ ਅਸਲ ਤਬਦੀਲੀ ਆਉਣੀ ਹੀ ਹੈ।"

ਓਬਾਮਾ ਆਪਣੀ ਨਵੀਂ ਕਿਤਾਬ 'ਏ ਪ੍ਰੌਮਿਸਡ ਲੈਂਡ' (ਇੱਕ ਵਾਅਦੇ ਦੀ ਭੂਮੀ) ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਬੋਲ ਰਹੇ ਸਨ। ਕਿਤਾਬ ਵਿੱਚ ਅਮਰੀਕੀ ਸੈਨੇਟ ਵਿੱਚ ਉਨ੍ਹਾਂ ਦੇ ਪਹੁੰਚਣ ਅਤੇ ਰਾਸ਼ਟਰਪਤੀ ਵਜੋਂ ਉਨ੍ਹਾਂ ਪਹਿਲੇ ਕਾਰਜਕਾਲ ਨੂੰ ਉਲੀਕਦੀ ਹੈ। 17 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਇਹ ਕਿਤਾਬ ਬਰਾਬ ਓਬਾਮਾ ਵੱਲੋਂ ਅਮਰੀਕਾ ਦੇ ਰਸ਼ਟਰਪਤੀ ਵਜੋਂ ਵ੍ਹਾਈਟ ਹਾਊਸ ਵਿੱਚ ਗੁਜ਼ਾਰੇ ਸਮੇਂ ਬਾਰੇ ਉਨ੍ਹਾਂ ਦੀਆਂ ਆ ਰਹੀਆਂ ਦੋ ਕਿਤਾਬਾਂ ਵਿੱਚੋਂ ਪਹਿਲੀ ਕਿਤਾਬ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)