ਰੋਮਾਂਸ ਫਰਾਡ : 'ਡੇਟਿੰਗ ਐਪ ਉੱਤੇ ਮਿਲਣ ਵਾਲੇ ਦੇ ਹੱਥੋਂ ਮੈਂ ਉਮਰ ਭਰ ਦੀ ਕਮਾਈ ਗੁਆ ਲਈ'

ਤਸਵੀਰ ਸਰੋਤ, Getty Images
- ਲੇਖਕ, ਰੇਚਲ ਗਰਸਾਈਡ
- ਰੋਲ, ਬੀਬੀਸੀ ਵੇਲਜ਼ ਨਿਊਜ਼
ਉਸ ਵਿਧਵਾ ਨੇ ਆਪਣੀ ਜ਼ਿੰਦਗੀ ਭਰ ਦੀ ਬਚਤ ਨੂੰ ਇੱਕ ਅਜਿਹੇ ਮਰਦ ਹੱਥੋਂ ਗਵਾਇਆ ਜਿਸ ਨੂੰ ਉਹ ਡੇਟਿੰਗ ਐਪ ਰਾਹੀਂ ਮਿਲੀ। ਉਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਉਸ ਨੇ ਇੱਕ ਵਾਰ ਫ਼ਿਰ ਤੋਂ ਆਪਣੇ ਕਿਸੇ ਪਿਆਰੇ ਨੂੰ ਗੁਆ ਦਿੱਤਾ ਹੋਵੇ।
ਡਿਫ਼ੈੱਡ-ਪੌਵਿਸ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਰੋਮਾਂਸ ਧੋਖਾਧੜੀ ਦੇ ਮਾਮਲਿਆਂ ਵਿੱਚ ਬਹੁਤ ਵਾਧਾ ਹੋਇਆ ਹੈ।
ਜਨਵਰੀਂ ਤੋਂ ਹੁਣ ਤੱਕ ਪੂਰਬੀ ਵੇਲਜ਼ ਵਿੱਚ ਪੀੜਤ ਲੋਕਾਂ ਨਾਲ ਆਨਲਾਈਨ ਮਿਲਣ ਵਾਲੇ ਲੋਕਾਂ ਦੁਆਰਾ 13 ਲੱਖ ਪੌਂਡ ਤੱਕ ਦੀ ਧੋਖਾਧੜੀ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ-
ਫ਼ੋਰਸਿਜ਼ ਦਾ ਕਹਿਣਾ ਹੈ ਕਿ ਅਪਰਾਧੀ ਲੌਕਡਾਊਨ ਦੌਰਾਨ ਲੋਕਾਂ ਦੀ ਇਕੱਲਤਾ ਦਾ ਫ਼ਾਇਦਾ ਚੁੱਕ ਰਹੇ ਹਨ।
ਰਬੇਕਾ ਜੋਨਸ, ਫ਼ੋਰਸ ਵਿੱਚ ਫ਼ਰੌਡ ਸੇਫ਼ਗਾਰਡ ਅਫ਼ਸਰ ਹਨ, (ਧੋਖਾਧੜੀ ਤੋਂ ਸੁਰੱਖਿਆ ਮੁਹੱਈਆ ਕਰਵਾਉਣ ਵਾਲੀ ਅਫ਼ਸਰ) ਉਹ ਕਹਿੰਦੇ ਹਨ, ਆਨਲਾਈਨ ਪਿਆਰ ਦੀ ਭਾਲ ਕਰਦੇ 18 ਤੋਂ 88 ਸਾਲ ਦੀ ਉਮਰ ਦੇ ਮਰਦ ਅਤੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
ਵੱਧ ਦਰਜ ਹੋਏ ਮਾਮਲੇ
ਉਨ੍ਹਾਂ ਕਿਹਾ, ਬਿਨਾਂ ਸ਼ੱਕ, ਇੰਨਾਂ ਮਾਮਲਿਆਂ ਵਿੱਚ ਅਸੀਂ ਸ਼ੁਰੂਆਤੀ ਲੌਕਡਾਊਨ ਤੋਂ ਵਾਧਾ ਦੇਖ ਰਹੇ ਹਾਂ।
ਇਹ ਮਾਮਲਾ ਇਕੱਲਤਾ ਵੇਲੇ ਆਨਲਾਈਨ ਸੰਬੰਧ ਵੱਲ ਜਾਣ ਦਾ ਹੈ ਅਤੇ ਹੁਣ ਅਸੀਂ ਇਸੇ ਦੇ ਨਤੀਜੇ ਦੇਖ ਰਹੇ ਹਾਂ।

ਤਸਵੀਰ ਸਰੋਤ, Getty Images
ਸਮੁੱਚੇ ਯੂਕੇ ਵਿੱਚ ਅਗਸਤ 2019 ਅਤੇ ਅਗਸਤ 2020 ਦਰਮਿਆਨ ਐਕਸ਼ਨ ਫ਼ਰੌਡ ਕੋਲ ਹਰ ਮਹੀਨੇ ਪਿਆਰ ਦੇ ਨਾਮ 'ਤੇ ਧੋਖਾਧੜੀ ਦੇ ਸ਼ਿਕਾਰ ਲੋਕਾਂ ਦੀਆਂ 400 ਤੋਂ ਵੱਧ ਸ਼ਕਾਇਤਾਂ ਆਈਆਂ। ਇੰਨਾਂ ਰਿਪੋਰਟਾਂ ਮੁਤਾਬਕ ਹਰ ਮਾਮਲੇ ਵਿੱਚ ਪੀੜਤਾਂ ਦੇ ਔਸਤਨ 10ਹਜ਼ਾਰ ਪੌਂਡ ਧੋਖੇ ਨਾਲ ਲੁੱਟੇ ਗਏ।
ਇਸ ਸਾਲ ਜੂਨ, ਜੁਲਾਈ ਅਤੇ ਅਗਸਤ ਵਿੱਚ ਹੌਟਲਾਈਨ 'ਤੇ 600 ਤੋਂ ਵੱਧ ਰਿਪੋਰਟਾਂ ਦਰਜ ਹੋਈਆਂ, ਜੋ ਦਰਸਾਉਂਦੀਆਂ ਹਨ ਕਿ ਮਹਾਂਮਾਰੀ ਦੌਰਾਨ ਘੋਟਾਲਿਆਂ ਵਿੱਚ ਵਾਧਾ ਹੋਇਆ ਹੈ।
ਗ਼ੈਰ ਕਾਨੂੰਨੀ ਪੈਸੇ ਦੇ ਲੈਣ ਦੇਣ ਦਾ ਹਿੱਸਾ ਬਣਾਇਆ ਗਿਆ
ਵਿਧਵਾ ਕੈਰੋਲ (ਅਸਲੀ ਨਾਮ ਨਹੀਂ) ਨੇ ਕਿਹਾ, ਉਹ ਇੱਕ ਸੁਚੇਤ, ਪਿਆਰ ਭਰੇ ਅਤੇ ਮਜ਼ਾਈਆ ਵਿਅਕਤੀ ਨੂੰ ਡੇਟਿੰਗ ਸਾਈਟ ਤੇ ਮਿਲੀ, ਜਿਸ ਨੇ ਉਸ ਨੂੰ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਨੂੰ ਪਿਆਰ ਹੋ ਗਿਆ।
ਉਨ੍ਹਾਂ ਨੇ ਦੱਸਿਆ,ਉਸ ਨੇ ਸਾਡੇ ਇਕੱਠਿਆਂ ਦੇ ਭਵਿੱਖ ਬਾਰੇ ਗੱਲਾਂ ਕੀਤੀਆਂ ਅਤੇ ਉਨ੍ਹਾਂ ਸਭ ਮਜ਼ੇਦਾਰ ਸਮਿਆਂ ਬਾਰੇ ਜਦੋਂ ਅਸੀਂ ਇੱਕਠੇ ਦੁਨੀਆਂ ਘੁੰਮ ਰਹੇ ਹੋਵਾਂਗੇ।
ਪਰ ਪੂਰਬੀ ਵੇਲਜ਼ ਵਿੱਚ ਰਹਿਣ ਵਾਲੇ ਕੈਰੋਲ ਕਹਿੰਦੇ ਹਨ, ਉਸ ਨੇ ਜਲਦ ਹੀ ਇਹ ਦਾਅਵਾ ਕਰਦਿਆਂ ਕਿ ਉਸ ਦਾ ਬੈਂਕ ਕਾਰਡ ਬੰਦ ਹੋ ਗਿਆ ਹੈ, ਉਨ੍ਹਾਂ ਨੂੰ ਕਰਜ਼ੇ ਬਾਰੇ ਪੁੱਛਿਆ।
ਪਰ ਉਸ ਨੂੰ ਪੈਸੇ ਭੇਜਣ ਦੇ ਛੇ ਮਹੀਨੇ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਨੇ ਆਨਲਾਈਨ ਕਿਸੇ ਹੋਰ ਦੀ ਫ਼ੋਟੋ ਲਾਈ ਹੋਈ ਸੀ ਅਤੇ ਉਨ੍ਹਾਂ ਦੀ ਦੁਨੀਆਂ ਬਿਖ਼ਰ ਗਈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਹ ਵਿਅਕਤੀ ਉਨ੍ਹਾਂ ਨੂੰ ਕਿਸੇ ਕਿਸਮ ਦਾ ਧੋਖਾ ਨਾ ਹੋਣ ਦਾ ਭਰੋਸਾ ਦਿਵਾਉਣ ਵਿੱਚ ਕਾਮਯਾਬ ਰਿਹਾ ਅਤੇ ਉਹ ਨੇ ਸ਼ੱਕ ਦੇ ਬਾਵਜੂਦ ਉਸ ਨੂੰ ਲਗਾਤਾਰ ਪੈਸੇ ਭੇਜਦੇ ਰਹੇ।
ਕੈਰੋਲ ਦੱਸਦੇ ਹਨ ਕਿਵੇਂ ਉਸ ਸਮੇਂ ਉਨ੍ਹਾਂ ਨੂੰ "ਮਨੀ ਮਿਊਲ" (ਜੋ ਪੈਸਿਆਂ ਦਾ ਗ਼ੈਰ ਕਾਨੂੰਨੀ ਤਰੀਕੇ ਨਾਲ ਲੈਣ ਦੇਣ ਕਰੇ) ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ। ਉਹ ਉਸ ਨੂੰ ਪੈਸੇ ਭੇਜਦਾ ਅਤੇ ਯੂਰਪ ਵਿੱਚ ਉਸ 'ਤੇ ਨਿਰਭਰ ਕੁਝ ਲੋਕਾਂ ਦੇ ਖ਼ਾਤਿਆਂ ਵਿੱਚ ਭੇਜਣ ਲਈ ਕਹਿੰਦਾ।
ਉਨ੍ਹਾਂ ਨੇ ਦੱਸਿਆ, ਮੈਂ ਬਹੁਤ ਸਾਰਾ ਪੈਸਾ ਗਵਾਇਆ, ਪਰ ਮੈਨੂੰ ਇਹ ਜਾਣ ਕੇ ਸਭ ਤੋਂ ਬੁਰਾ ਮਹਿਸੂਸ ਹੋਇਆ ਕਿ ਮੈਨੂੰ ਪੈਸੇ ਲੁੱਟਣ ਲਈ "ਮਨੀ ਮਿਊਲ" ਵਜੋਂ ਵਰਤਿਆ ਗਿਆ।
ਮੈਨੂੰ ਪਤਾ ਸੀ ਕਿ ਮੈਂ ਆਪਣੇ ਮਨ ਵਿੱਚ ਆਪਣੀ ਇੱਛਾ ਦੇ ਪਿਆਰ ਦੀ ਜਿਸ ਤਰ੍ਹਾਂ ਦੀ ਤਸਵੀਰ ਉਲੀਕੀ ਹੈ ਉਹ ਉਸ ਨਾਲ ਮੇਲ ਨਹੀਂ ਖਾਂਦਾ, ਪਰ ਇਹ ਸਭ ਮੇਰੇ ਲਈ ਸੱਚਾਈ ਸੀ।
ਉਸਦੀ ਬੈਂਕ ਨੇ ਸ਼ੱਕੀ ਧੋਖਾ ਰਿਪੋਰਟ ਕੀਤਾ ਅਤੇ ਇਸ ਬਾਰੇ ਪੁਲਿਸ ਨੂੰ ਦੱਸਿਆ ਅਤੇ ਉਸਦੇ ਖ਼ਾਤੇ ਸੀਲ ਕਰ ਦਿੱਤੇ ਗਏ, ਪਰ ਉਸ ਸਮੇਂ ਤੱਕ ਉਹ ਆਪਣੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਗਵਾ ਚੁੱਕੀ ਸੀ।
ਉਨ੍ਹਾਂ ਨੇ ਦੱਸਿਆ, ਇੰਨਾਂ ਬੇਵਕੂਫ਼, ਦਿਆਲੂ ਅਤੇ ਭਰੋਸਾ ਕਰਨ ਵਾਲਾ ਹੋਣਾ ਮੇਰੀ ਆਪਣੀ ਗ਼ਲਤੀ ਹੈ।
ਵਿਸ਼ਵਾਸ ਅਤੇ ਧੋਖਾ
ਸਾਈਬਰ ਪ੍ਰੋਟੈਕਸ਼ਨ ਅਫ਼ਸਰ ਗੈਰੇਥ ਜੌਰਡਨ ਕਹਿੰਦੇ ਹਨ, ਮਨੀ ਮੀਊਲ ਅਕਸਰ ਅਣਜਾਣੇ ਵਿੱਚ ਅਪਰਾਧ ਦਾ ਹਿੱਸਾ ਬਣ ਜਾਂਦੇ ਹਨ, ਉਨ੍ਹਾਂ ਨੂੰ ਯਕੀਨ ਦਿਵਾਉਣ ਲਈ ਅਪਰਾਧੀਆਂ ਵਲੋਂ ਕੁਝ ਸਮਾਂ ਪੈਸਾ ਆਪਣੇ ਕੋਲ ਰੱਖਣ ਲਈ ਕਿਹਾ ਜਾਂਦਾ ਹੈ।

ਤਸਵੀਰ ਸਰੋਤ, Dyfed Powys Police
ਉਹ ਕਹਿੰਦੇ ਹਨ ਕਿਉਂਕਿ ਇਹ ਇੱਕ ਜ਼ੁਰਮ ਹੈ, ਪੀੜਤਾਂ ਨੂੰ ਇਹ ਯਕੀਨ ਦਵਾਉਣਾ ਚਾਹੀਦਾ ਹੈ ਕਿ ਪੁਲੀਸ ਧੋਖਾ ਦੇਣ ਵਾਲਿਆਂ ਦੀ ਭਾਲ ਕਰ ਰਹੀ ਹੈ ਨਾ ਕਿ ਉਨ੍ਹਾਂ ਨੂੰ ਕਸੂਰਵਾਰ ਠਹਿਰਾ ਰਹੀ ਹੈ।
ਉਹ ਕਹਿੰਦੇ ਹਨ,ਇਹ ਯਕੀਨ ਕਰਨਾ ਔਖਾ ਹੈ, ਕਿ ਅਪਰਾਧੀ ਸਮਾਜਿਕ ਵਿਵਹਾਰ ਦੇ ਹੁਨਰ ਵਿੱਚ ਕਿੰਨੇ ਮਾਹਰ ਹਨ। ਲੋਕਾਂ ਤੋਂ ਵੱਧ ਤੋਂ ਵੱਧ ਫ਼ਾਇਦਾ ਚੁੱਕਣਾ, ਉਸ ਵਿਅਕਤੀ 'ਤੇ ਪਕੜ ਬਣਾਉਣ ਲਈ ਕੰਮ ਕਰਨਾ ਅਤੇ ਉਨ੍ਹਾਂ ਨੂੰ ਰਿਸ਼ਤੇ ਵਿੱਚ ਪਾਉਣਾ।
ਨਾਮਵਰ ਐਪਾਂ ਅਤੇ ਸਾਈਟਾਂ
ਪੁਲਿਸ ਦਾ ਕਹਿਣਾ ਹੈ ਕਿ ਲੌਕਡਾਊਨ ਦੇ ਵਾਧੇ ਨਾਲ ਕੈਰੋਲ ਦੀ ਤਰ੍ਹਾਂ ਹੋਰ ਲੋਕਾਂ ਦੇ ਇਸ ਕਿਸਮ ਦੇ ਧੋਖੇ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਵਧੀ ਹੈ, ਅਤੇ ਉਨ੍ਹਾਂ ਨੇ ਲੋਕਾਂ ਨੂੰ 'ਚੇਤਾਵਨੀ ਸੰਕੇਤਾਂ' ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ ਜਿਵੇਂ ਕਿ ਬਹੁਤ ਹੀ ਵਧੀਆ, ਪ੍ਰੋਫ਼ਾਈਲ ਤਸਵੀਰਾਂ ਹੋਣਾ। ਪੁਲਿਸ ਨੇ ਲੋਕਾਂ ਨੂੰ ਅਤੇ ਨਾਮਵਰ ਐਪਾਂ ਅਤੇ ਸਾਈਟਾਂ ਤੱਕ ਕੇਂਦਰਿਤ ਹੋਣ ਨੂੰ ਵੀ ਕਿਹਾ ਹੈ।

ਤਸਵੀਰ ਸਰੋਤ, Getty Images
ਕੈਰੋਲ ਦਾ ਕਹਿਣਾ ਹੈ, "ਉਸਨੇ, ਸ਼ਰਮਿੰਦਾ, ਕਸੂਰਵਾਰ ਅਤੇ ਅਪਮਾਨਿਤ ਮਹਿਸੂਸ ਕੀਤਾ, ਬੇਵਕੂਫ਼ੀ ਦਾ ਜ਼ਿਕਰ ਨਾ ਹੀ ਕੀਤਾ ਜਾਵੇ। ਉਸਨੂੰ ਲੋਕਾਂ ਨੂੰ ਇਹ ਦੱਸਦਿਆਂ ਕਿ ਕੀ ਹੋਇਆ, ਬਹੁਤ ਹੀ ਸ਼ਰਮ ਮਹਿਸੂਸ ਹੁੰਦੀ ਹੈ।"
ਹੁਣ ਉਸਨੇ ਆਪਣੀ ਕਹਾਣੀ ਇਸ ਉਮੀਦ ਨਾਲ ਸਾਂਝੀ ਕੀਤੀ ਕਿ ਲੋਕਾਂ ਲਈ ਮਦਦ ਕਰ ਸਕੇ। ਲੋਕ ਸੰਕੇਤਾਂ ਨੂੰ ਸਮਝ ਸਕਣ ਅਤੇ ਘੋਟਾਲਿਆਂ ਦਾ ਹਿੱਸਾ ਬਣਨ ਤੋਂ ਬਚ ਸਕਣ।
ਉਹ ਕਹਿੰਦੇ ਹਨ,ਮੇਰਾ ਪਿਆਰ ਸੱਚਾ ਸੀ, ਮੇਰੀਆਂ ਭਾਵਨਾਵਾਂ ਅਸਲ ਸਨ...ਮੈਂ ਫ਼ਿਰ ਤੋਂ ਦਰਦ ਮਹਿਸੂਸ ਕੀਤਾ ਅਤੇ ਇਸ ਸਭ ਨੇ ਮੇਰੇ ਪਤੀ ਨੂੰ ਗਵਾਉਣ ਵੇਲੇ ਦੀਆਂ ਸਾਰੀਆਂ ਮਾੜੀਆਂ ਯਾਦਾਂ ਨੂੰ ਮੁੜ ਯਾਦ ਕਰਵਾ ਦਿੱਤਾ।
ਮੇਰੇ ਵਿੱਚ ਆਤਮ-ਵਿਸ਼ਵਾਸ ਬਾਕੀ ਨਹੀਂ ਰਿਹਾ ਅਤੇ ਮੈਨੂੰ ਕਿਸੇ 'ਤੇ ਫ਼ਿਰ ਤੋਂ ਵਿਸ਼ਵਾਸ ਜਾਂ ਭਰੋਸਾ ਕਰਨ ਵਿੱਚ ਬਹੁਤ ਔਖ ਹੋਵੇਗੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












