You’re viewing a text-only version of this website that uses less data. View the main version of the website including all images and videos.
ਰਿਪਬਲਿਕ ਟੀਵੀ ਸਣੇ ਤਿੰਨ ਚੈਨਲਾਂ 'ਤੇ ਮੁੰਬਈ ਪੁਲਿਸ ਦੇ ਇਲਜ਼ਾਮ, ਅਰਨਬ ਨੇ ਕਿਹਾ ਮਾਫੀ ਮੰਗੇ ਪੁਲਿਸ ਕਮਿਸ਼ਨਰ
ਮੁੰਬਈ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇੱਕ ਅਜਿਹੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਜਿਸ ਦੇ ਤਹਿਤ ਨਿਊਜ਼ ਚੈਨਲ ਪੈਸੇ ਦੇ ਕੇ ਆਪਣੇ ਚੈਨਲ ਦੀ ਟੀਆਰਪੀ (ਟਾਰਗੈਟਿੰਗ ਰੇਟਿੰਗ ਪੁਆਇੰਟਸ) ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਸੀ।
ਮੁੰਬਈ ਦੇ ਪੁਲਿਸ ਕਮਿਸ਼ਨਰ ਪਰਮਵੀਰ ਸਿੰਘ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਦੇ ਅਨੁਸਾਰ, ਪੁਲਿਸ ਨੂੰ ਤਿੰਨ ਚੈਨਲਾਂ ਬਾਰੇ ਪਤਾ ਲੱਗਿਆ ਹੈ ਜੋ ਇਸ ਕਥਿਤ ਰੈਕੇਟ ਵਿੱਚ ਸ਼ਾਮਲ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਵਿੱਚ ਰਿਪਬਲਿਕ ਟੀਵੀ ਵੀ ਸ਼ਾਮਲ ਹੈ। ਉਨ੍ਹਾਂ ਦੇ ਅਨੁਸਾਰ ਰਿਪਬਲਿਕ ਟੀਵੀ ਨੇ ਟੀਆਰਪੀ ਸਿਸਟਮ ਨਾਲ ਛੇੜਛਾੜ ਕੀਤੀ ਹੈ।
ਰਿਪਬਲਿਕ ਟੀਵੀ ਨੇ ਪੁਲਿਸ ਦੇ ਸਾਰੇ ਇਲਜ਼ਾਮਾਂ ਨੂੰ ਸਿਰਿਓ ਖਾਰਜ ਕੀਤਾ ਹੈ।
ਅਰਨਬ ਗੋਸਵਾਮੀ ਨੇ ਰੱਦ ਕੀਤੇ ਇਲਜ਼ਾਮ
ਚੈਨਲ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, ''ਮੁੰਬਈ ਪੁਲਿਸ ਕਮਿਸ਼ਨਰ ਪਰਮਵੀਰ ਸਿੰਘ ਨੇ ਰਿਪਬਲਿਕ ਟੀਵੀ ਉੱਤੇ ਝੂਠਾ ਇਲਜ਼ਾਮ ਲਾਇਆ ਹੈ ਕਿਉਂ ਕਿ ਅਸੀਂ ਸੁਸ਼ਾਂਤ ਸਿੰਘ ਮਾਮਲੇ ਵਿਚ ਉਨ੍ਹਾਂ ਉੱਤੇ ਸਵਾਲ ਚੁੱਕੇ ਸਨ। ਰਿਪਬਲਿਕ ਟੀਵੀ ਮੁੰਬਈ ਪੁਲਿਸ ਕਮਿਸ਼ਨਰ ਦੇ ਖਿਲਾਫ਼ ਅਪਰਾਧਿਕ ਮਾਨਹਾਨੀ ਦਾ ਕੇਸ ਦਰਜ ਕਰੇਗਾ। BARC ਦੀ ਇੱਕ ਵੀ ਅਜਿਹੀ ਰਿਪੋਰਟ ਨਹੀਂ ਹੈ ਜਿਸ ਵਿਚ ਰਿਪਬਲਿਕ ਟੀਵੀ ਦਾ ਜ਼ਿਕਰ ਹੋਵੇ । ਮੁੰਬਈ ਪੁਲਿਸ ਕਮਿਸ਼ਨਰ ਨੂੰ ਅਧਿਕਾਰਤ ਤੌਰ ਉੱਤੇ ਮਾਫ਼ੀ ਮੰਗਣੀ ਚਾਹੀਦੀ ਹੈ, ਜਾਂ ਫਿਰ ਸਾਡਾ ਅਦਾਲਤ ਵਿਚ ਸਾਹਮਣਾ ਕਰਨ ਲਈ ਤਿਆਰ ਰਹਿਣ''
ਇਹ ਵੀ ਪੜ੍ਹੋ
ਮੁੰਬਈ ਪੁਲਿਸ ਦੇ ਇਲਜ਼ਾਮ
ਬੀਏਆਰਸੀ ਨਾਮ ਦੀ ਏਜੰਸੀ ਟੀਆਰਪੀ ਤੈਅ ਕਰਦੀ ਹੈ। ਮੁੰਬਈ ਪੁਲਿਸ ਮੁਤਾਬਕ ਬੀਏਆਰਸੀ ਨੇ ਇਹ ਕੰਮ ਅੱਗੇ ਇੱਕ ਏਜੰਸੀ ਨੂੰ ਦਿੱਤਾ ਹੋਇਆ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸ ਏਜੰਸੀ ਦੇ ਕੁਝ ਅਧਿਕਾਰੀਆਂ ਨੇ ਇੱਕ ਖਾਸ ਚੈਨਲ ਤੋਂ ਪੈਸੇ ਲੈ ਕੇ ਆਪਣੀ ਟੀਆਰਪੀ ਵਧਾਉਣ ਦਾ ਸੌਦਾ ਕੀਤਾ ਸੀ।
ਮੁੰਬਈ ਵਿੱਚ ਲਗਭਗ 2000 ਬੈਰੋਮੀਟਰ ਲਗਾਏ ਗਏ ਹਨ। ਪਰ ਪੁਲਿਸ ਦਾ ਕਹਿਣਾ ਹੈ ਕਿ ਜੇ ਮੁੰਬਈ ਵਿਚ ਇਹ ਹੋ ਰਿਹਾ ਹੈ, ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਉਹੀ ਖੇਡ ਦੇਸ਼ ਦੇ ਹੋਰ ਖੇਤਰਾਂ ਵਿਚ ਖੇਡੀ ਜਾ ਰਹੀ ਹੋਵੇ।
ਪੁਲਿਸ ਦੇ ਦਾਅਵੇ ਮੁਤਾਬਕ ਲੋਕਾਂ ਨੂੰ ਹਰ ਮਹੀਨੇ ਆਪਣੇ ਟੀਵੀ ਤੇ ਘਰਾਂ ਵਿੱਚ ਇੱਕ ਖਾਸ ਚੈਨਲ ਲਗਾਉਣ ਲਈ ਲਗਭਗ 400-500 ਰੁਪਏ ਦਿੱਤੇ ਜਾਂਦੇ ਸਨ।
ਕਮਿਸ਼ਨਰ ਅਨੁਸਾਰ ਪੂਰੇ ਮਾਮਲੇ ਦੀ ਜੁਆਇੰਟ ਕਮਿਸ਼ਨਰ ਪੱਧਰ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਕਮਿਸ਼ਨਰ ਦੇ ਅਨੁਸਾਰ ਦੋ ਮਰਾਠੀ ਚੈਨਲਾਂ ਦੇ ਮਾਲਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਚੈਨਲਾਂ ਦੇ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜਾਂਚ ਦੇ ਮੁਤਾਬਕ ਜਿਸ ਨੂੰ ਵੀ ਬੁਲਾਉਣ ਜਾਂ ਪੁੱਛਗਿੱਛ ਕਰਨ ਦੀ ਜ਼ਰੂਰਤ ਹੋਵੇਗੀ, ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ, ਫੇਰ ਚਾਹੇ ਚੈਨਲ ਦਾ ਅਧਿਕਾਰੀ ਕਿੰਨਾ ਵੀ ਵੱਡਾ ਹੋਵੇ।
ਕਮਿਸ਼ਨਰ ਅਨੁਸਾਰ ਇਸ ਪੂਰੇ ਮਾਮਲੇ ਦੀ ਜਾਂਚ ਜੁਆਇੰਟ ਕਮਿਸ਼ਨਰ ਦੇ ਪੱਧਰ ਦੇ ਇਕ ਅਧਿਕਾਰੀ ਦੇ ਹੇਠਾਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: