ਜੂਡੀ ਹਿਉਮਨ : ਕੁੜੀ ਜੋ ਅਪਾਹਜ ਹੋਣ ਕਰਕੇ ਸਕੂਲ ਨਹੀਂ ਜਾ ਸਕਦੀ ਸੀ ਪਰ ਉਸਨੇ ਅਮਰੀਕੀ ਇਤਿਹਾਸ ਨੂੰ ਕਿਵੇਂ ਬਦਲ ਦਿੱਤਾ

ਜੂਡੀ ਹਿਉਮਨ ਉਹ ਔਰਤ ਹੈ, ਜਿਨ੍ਹਾਂ ਨੇ ਇੱਕ ਰਿਕਾਰਡ ਤੋੜਨ ਵਾਲੇ ਧਰਨੇ ਨਾਲ, ਅਮਰੀਕਾ ਵਿੱਚ ਅਪਾਹਜਾਂ ਦੇ ਅਧਿਕਾਰਾਂ ਦਾ ਇਤਿਹਾਸ ਬਦਲ ਦਿੱਤਾ।

ਸਾਲ 1977 ਵਿੱਚ ਡਿਸਅਬਲਿਟੀ ਰਾਈਟਸ ਦੇ ਕਾਰਕੁਨਾਂ ਨੇ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਲਈ ਇੱਕ ਫ਼ੈਡਰਲ ਇਮਾਰਤ ਨੂੰ ਕਬਜ਼ੇ ਵਿੱਚ ਲੈ ਲਿਆ।

ਨਤੀਜੇ ਵਜੋਂ ਕਾਨੂੰਨ ਵਿੱਚ ਨਵੀਆਂ ਸੋਧਾਂ 'ਤੇ ਹਸਤਾਖ਼ਰ ਹੋਏ। ਜਿਸ ਨੇ ਅਪਾਹਜਾਂ ਨਾਲ ਕਿਸੇ ਵੀ ਕਿਸਮ ਦੇ ਭੇਦਭਾਵ ਨੂੰ ਗ਼ੈਰ ਕਾਨੂੰਨੀ ਕਰ ਦਿੱਤਾ। ਜੂਡੀ ਹਿਉਮਨ ਇਸ ਰਿਕਾਰਡ ਤੋੜ ਮੁਹਿੰਮ ਦੇ ਆਗੂਆਂ ਵਿੱਚੋਂ ਇੱਕ ਸੀ।

ਜੂਡੀ 18 ਮਹੀਨਿਆਂ ਦੀ ਸੀ ਜਦੋਂ ਉਸਨੂੰ ਪੋਲੀਓ ਹੋ ਗਿਆ। ਇਸ ਬਿਮਾਰੀ ਨਾਲ ਉਸ ਦੀਆਂ ਲੱਤਾਂ ਹਮੇਸ਼ਾਂ ਲਈ ਰੁਕ ਗਈਆਂ ਅਤੇ ਨਤੀਜੇ ਵੱਜੋਂ ਉਨ੍ਹਾਂ ਨੇ ਆਪਣੀ ਬਹੁਤੀ ਜ਼ਿੰਦਗੀ ਇੱਕ ਵੀਲਚੇਅਰ ਵਰਤੋਂ ਕੀਤੀ।

ਇਹ ਵੀ ਪੜ੍ਹੋ:

ਕਦੇ ਵੀ ਨਹੀਂ ਮੰਨੀ ਹਾਰ

ਉਹ ਸਮਾਜਿਕ ਵਖਰੇਵੇਂ ਅਤੇ ਕਾਨੂੰਨੀ ਦਿੱਕਤਾਂ ਕਰਕੇ ਅਲੱਗ ਰਹਿਣ ਤੋਂ ਮੁਨਕਰ ਹੋ ਗਏ ਅਤੇ ਅਮਰੀਕਾ ਵਿੱਚ ਡਿਸਅਬਲਿਟੀ ਅਧਿਕਾਰਾਂ ਲਈ ਲੜਾਈ ਵਿੱਚ ਇੱਕ ਆਗੂ ਬਣਨ ਤੁਰ ਪਈ।

ਉਨ੍ਹਾਂ ਨੇ ਇੱਕ ਵਾਰ ਅਧਿਆਪਨ ਦਾ ਕਿੱਤਾ ਅਪਣਾਉਣ ਲਈ ਨਿਊਯਾਰਕ ਬੋਰਡ ਆਫ਼ ਐਜੂਕੇਸ਼ਨ ਵਿਰੁੱਧ ਮੁਕੱਦਮਾ ਕਰ ਦਿੱਤਾ।

ਉਨ੍ਹਾਂ ਨੇ ਇੱਕ ਏਅਰਲਾਈਨ ਕੰਪਨੀ ਨੂੰ ਵੀ ਲੰਬੇ ਹੱਥੀਂ ਲਿਆ, ਜਿਸਨੇ ਕਿਸੇ ਸਹਿਯੋਗੀ ਬਿਨ੍ਹਾਂ ਉਸ ਨੂੰ ਸਫ਼਼ਰ ਕਰਨ ਦੀ ਇਜ਼ਾਜਤ ਨਹੀਂ ਸੀ ਦਿੱਤੀ।

ਇੱਕ ਮੀਲਪੱਥਰ ਕਾਨੂੰਨੀ ਬਦਲਾਅ ਲਈ ਉਸਨੇ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਲਈ ਇੱਕ ਫ਼ੈਡਰਲ ਇਮਾਰਤ ਨੂੰ ਕਬਜ਼ੇ ਵਿੱਚ ਲੈਣ ਦਾ ਪ੍ਰੋਗਰਾਮ ਉਲੀਕਿਆ।

ਉਹ ਇੱਕ ਨਹੀਂ ਬਲਕਿ ਦੋ-ਦੋ ਅਮਰੀਕੀ ਰਾਸ਼ਟਰਪਤੀਆਂ ਦੀ ਸਲਾਹਕਾਰ ਰਹੇ।

ਇਹ ਸਾਲ ਜਦੋਂ ਟਾਈਮਜ਼ ਮੈਗਜ਼ੀਨ ਨੇ ਆਪਣਾ ਕਵਰ ਪੇਜ਼ ਦੁਨੀਆਂ ਸਿਰਜਣ ਵਾਲੀਆਂ 100 ਔਰਤਾਂ ਨੂੰ ਸਮਰਪਿਤ ਕੀਤਾਂ ਤਾਂ ਮਿਸ਼ੈੱਲ ਉਬਾਮਾ ਅਤੇ ਗ੍ਰੇਟਾ ਥਮਬਰਗ ਦੇ ਨਾਲ ਜੂਡੀ ਵੀ ਸ਼ਾਮਲ ਸੀ।

ਗੁੱਸੇ ਨੂੰ ਅਸਲ ਬਦਲਾਅ ਵਿੱਚ ਬਦਲਣ ਦੀ ਉਨ੍ਹਾਂ ਦੀ ਯੋਗਤਾ ਕਰਕੇ ਹੀ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਮੈਕਸੀਕਨ ਸਪੈਨਿਸ਼ ਉਪ-ਨਾਮ "ਸ਼ਿਨਗੋਨਾ" ਦਿੱਤਾ।

ਉਹ ਹੱਸਦਿਆਂ ਕਹਿੰਦੇ ਹਨ, "ਅਸਲ ਵਿੱਚ ਇਸਦਾ ਮਤਲਬ ਹੈ ਤੁਹਾਡੇ ਕੋਲ ਬਾਲ ਹੈ ਅਤੇ ਤੁਸੀਂ ਤਾਕਤਵਰ ਹੋ।"

ਪਹਿਲੀਆਂ ਲੜਾਈਆਂ

ਹਾਲ ਹੀ ਵਿੱਚ ਹਿਊਮਨ ਨੇ ਬੀਬੀਸੀ ਦੇ ਪ੍ਰੋਗਰਾਮ ਆਊਟਲੁਕ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਸੌਖੀ ਨਹੀਂ ਸੀ।

ਉਨ੍ਹਾਂ ਦੇ ਮਾਤਾ ਪਿਤਾ ਜਰਮਨ ਯਹੂਦੀ ਮੂਲ ਦੇ ਸਨ, ਜੋ ਕਿ ਯਤੀਮ ਸਨ ਅਤੇ ਅਮਰੀਕਾ ਚਲੇ ਗਏ। ਨਿਊਯਾਰਕ ਵਿੱਚ ਜੰਗ ਤੋਂ ਬਾਅਦ ਜਨਮੀ ਬੱਚੀ ਵਜੋਂ ਉਨ੍ਹਾਂ ਨੇ ਪੰਜ ਸਾਲ ਦੀ ਉਮਰ ਵਿੱਚ ਇੱਕ ਯਹੂਦੀ ਸਕੂਲ ਵਿੱਚ ਦਾਖਲਾ ਲੈਣ ਲਈ ਬਹੁਤ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕੀਤਾ।

ਉਹ ਯਾਦ ਕਰਦੇ ਹਨ, "ਸਕੂਲ ਦੇ ਪ੍ਰਿਸੀਪਲ ਨੇ ਕਿਹਾ ਸੀ, ਮੈਂ ਹੀਬਰੂ (ਇੱਕ ਭਾਸ਼ਾ) ਨਹੀਂ ਜਾਣਦੀ।"

ਉਨ੍ਹਾਂ ਦੀ ਮਾਂ ਨੇ ਉਸੇ ਵੇਲੇ ਉਸ ਲਈ ਇੱਕ ਅਧਿਆਪਕ ਦਾ ਪ੍ਰਬੰਧ ਕੀਤਾ ਜਿਹੜਾ ਉਸ ਦੀਆਂ ਭਾਸ਼ਾਵਾਂ ਵਿੱਚ ਪਕੜ ਬਣਵਾ ਸਕੇ। ਬਿਨ੍ਹਾਂ ਇਹ ਜਾਣੇ ਕਿ ਅਸਲ ਵਿੱਚ ਸਕੂਲ ਦਾ ਉਸਨੂੰ ਦਾਖਲਾ ਦੇਣ ਦਾ ਕੋਈ ਇਰਾਦਾ ਹੀ ਨਹੀਂ ਹੈ।

ਉਨ੍ਹਾਂ ਦੀ ਮਾਂ ਵੱਲੋਂ ਉਨ੍ਹਾਂ ਨੂੰ ਇੱਕ ਪਬਲਿਕ ਸਕੂਲ ਵਿੱਚ ਦਾਖਲ ਕਰਵਾਏ ਜਾਣ ਤੋਂ ਪਹਿਲਾਂ ਜੂਡੀ ਨੇ ਚਾਰ ਸਾਲ ਘਰ ਵਿੱਚ ਪੜ੍ਹਾਈ ਕੀਤੀ। ਫ਼ਿਰ ਵੀ ਉਨ੍ਹਾਂ ਨੂੰ ਉਚੇਚੇ ਤੌਰ 'ਤੇ ਅਪਾਹਜ ਬੱਚਿਆਂ ਵਾਲੀ ਕਲਾਸ ਵਿੱਚ ਜਾਣਾ ਪਿਆ।

"ਅਸੀਂ ਲੰਚ ਲਈ ਵੀ ਨਾ-ਅਪਾਹਜ ਬੱਚਿਆ ਨਾਲ ਨਹੀਂ ਸੀ ਜਾਂਦੇ, ਸਵਾਏ ਹਫ਼ਤੇ ਵਿੱਚ ਇੱਕ ਵਾਰ ਜਦੋਂ ਅਸੀਂ ਜਾਂਦੇ ਸੀ, ਜਿਸ ਨੂੰ ਉਹ ਅਸੈਂਬਲੀ ਕਹਿੰਦੇ ਸੀ। ਅਸੀਂ ਪੂਰੀ ਤਰ੍ਹਾਂ ਅਲੱਗ ਸੀ।"

ਵਖਰੇਵੇਂ ਭਰਿਆ ਵਿਵਹਾਰ

ਹੁਣ ਵੀ ਜਦੋਂ ਉਹ ਆਪਣੇ ਸੱਤਰਵਿਆਂ ਵਿੱਚ ਹੈ ਕਈ ਅਜਿਹੀਆਂ ਘਟਨਾਵਾਂ ਹਨ ਜੋ ਉਨ੍ਹਾਂ ਦੀ ਯਾਦਾਸ਼ਤ ਵਿੱਚ ਅਟਕੀਆਂ ਹੋਈਆਂ ਹਨ।

"ਮੈਂ ਅਤੇ ਮੈਰੀ ਨੇ ਦੁਕਾਨ ਉੱਤੇ ਜਾਣ ਲਈ ਆਪਣਾ ਬਲਾਕ ਛੱਡਿਆ, ਅਤੇ ਇੱਕ ਬੱਚਾ ਆਇਆ ਤੇ ਉਸਨੇ ਪੁੱਛਿਆ ਕੀ ਮੈਂ ਬਿਮਾਰ ਹਾਂ।

ਮੈਨੂੰ ਲੱਗਦਾ ਹੈ ਸ਼ਾਇਦ ਉਹ ਪਹਿਲੀ ਵਾਰ ਸੀ ਜਦੋਂ ਮੈਂ ਸੋਚਿਆ ਸੀ ਕਿ ਲੋਕ ਮੈਨੂੰ ਵੱਖਰੇ ਤੌਰ 'ਤੇ ਦੇਖਦੇ ਹਨ।"

ਉਨ੍ਹਾਂ ਨੇ ਬਹੁਤ ਪਰੇਸ਼ਾਨ ਮਹਿਸੂਸ ਕੀਤਾ।

"ਮੈਂ ਬਿਮਾਰ ਸੀ। ਮੈਨੂੰ ਸੁਭਾਵਕ ਹੀ ਇਹ ਸਪੱਸ਼ਟ ਤੌਰ 'ਤੇ ਯਾਦ ਹੈ, ਇਸ ਤਰ੍ਹਾਂ ਇਸਦਾ ਮੇਰੀ ਜ਼ਿੰਦਗੀ ਦੇ ਬਹੁਤ ਪ੍ਰਭਾਵ ਪਿਆ।"

ਜੂਡੀ ਨੇ ਸਕੂਲ ਵਿੱਚ ਚੰਗਾ ਕੰਮ ਕੀਤਾ ਅਤੇ ਉਹ ਅਧਿਆਪਕ ਬਣਨਾ ਚਾਹੁੰਦੇ ਸਨ, ਪਰ ਅਪਾਹਜ ਲੋਕਾਂ ਨੂੰ ਬਹੁਤ ਘੱਟ ਕਿੱਤਿਆਂ ਲਈ ਫੰਡ ਮਿਲਦੇ ਸਨ।

ਇਸ ਲਈ ਉਸ ਨੇ ਸਪੀਚ ਥੈਰੇਪੀ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਉਸਨੇ ਹੌਲੀ ਹੌਲੀ ਅਧਿਆਪਨ ਲਈ ਲੋੜੀਂਦੇ ਪੈਸੇ ਜੁਟਾ ਲਏ।

ਉਨ੍ਹਾਂ ਦੇ ਕਾਲਜ ਦੇ ਦਿਨਾਂ ਵਿੱਚ ਵੀ ਉਨ੍ਹਾਂ ਨੂੰ ਕੁਝ ਔਖੇ ਤਜ਼ਰਬਿਆਂ ਦਾ ਸਾਹਮਣਾ ਕਰਨਾ ਪਿਆ।

"ਇਹ ਸ਼ੁਕਰਵਾਰ ਦਾ ਦਿਨ ਸੀ ਅਤੇ ਕਿਸੇ ਨੇ ਦਰਵਾਜ਼ਾ ਖੜ੍ਹਕਾਇਆ।"

ਉਥੇ ਤਿੰਨ ਲੜਕੇ ਅਤੇ ਦੋ ਔਰਤਾਂ ਸਨ।

ਉਨ੍ਹਾਂ ਵਿੱਚੋਂ ਇੱਕ ਨੇ ਦੱਸਿਆ ਉਹ 'ਟ੍ਰਿਪਲ ਡੇਟ' ਲਈ ਜਾਣ ਲਈ ਇੱਕ ਕੁੜੀ ਜਿਸ ਨੇ ਉਨ੍ਹਾਂ ਦੇ ਨਾਲ ਜਾਣਾ ਸੀ, ਨਹੀਂ ਜਾ ਸਕਦੀ।

ਉਨ੍ਹਾਂ ਜੂਡੀ ਨੂੰ ਪੁੱਛਿਆ ਕਿ ਕੀ ਉਹ ਕਿਸੇ ਅਜਿਹੀ ਕੁੜੀ ਨੂੰ ਜਾਣਦੀ ਹੈ ਜੋ ਉਸਦੀ ਜਗ੍ਹਾ ਉਨ੍ਹਾਂ ਨਾਲ ਜਾ ਸਕੇ।

ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਜੂਡੀ ਨੂੰ ਉਸ ਕੁੜੀ ਦੇ ਬਦਲ ਦੇ ਰੂਪ ਵਿੱਚ ਵੀ ਨਹੀਂ ਵਿਚਾਰਿਆ ਜਾਂਦਾ, ਜਿਸ ਨਾਲ ਉਹ ਨਾਈਟ ਆਊਟ 'ਤੇ ਜਾਣ ਵਾਲੇ ਸੀ।

ਉਹ ਯਾਦ ਕਰਦੇ ਹਨ, "ਮੈਂ ਰੋਈ ਨਹੀਂ। ਮੈਂ ਚੀਕੀ ਨਹੀਂ, ਸਿਰਫ਼ 'ਨਹੀਂ' ਕਿਹਾ।"

ਜੂਡੀ ਕਹਿੰਦੇ ਹਨ,"ਸਾਫ਼ ਤੌਰ 'ਤੇ ਕਿਸੇ ਵੀ ਅਜਿਹੀ ਔਰਤ ਦੀ ਤਰ੍ਹਾਂ ਨਹੀਂ ਦੇਖਿਆ ਗਿਆ...ਜੋ ਆਕਰਸ਼ਿਤ ਹੋਵੇ, ਜਾਂ ਜਿਸ ਵਿੱਚ ਕੋਈ ਮੁੰਡਾ ਦਿਲਚਸਪੀ ਦਿਖਾਵੇ...ਇੰਨਾਂ ਵਿੱਚੋਂ ਕੁਝ ਚੀਜ਼ਾਂ ਸੱਚੀਂ ਹੀ ਤਕਲੀਫ਼ਦੇਹ ਹਨ, ਇੱਕ ਬਾਲਗ ਵੱਜੋਂ ਵੀ।"

ਡਾਕਟਰੀ ਜਾਂਚ

ਕਾਲਜ ਤੋਂ ਆਪਣੀ ਗਰੈਜੂਏਸ਼ਨ ਖ਼ਤਮ ਕਰਨ ਤੋਂ ਬਾਅਦ, ਹਿਉਮਨ ਨੂੰ ਸਾਲ 1970 ਵਿਚ ਅਧਿਆਪਨ ਲਈ ਲਾਈਸੈਂਸ ਲੈਣ ਲਈ ਡਾਕਟਰੀ ਜਾਂਚ ਕਰਵਾਉਣੀ ਪਈ।

"ਉਨ੍ਹਾਂ ਨੂੰ (ਡਾਕਟਰ) ਅਪਾਹਜਪਣ ਨਾਲ ਸੱਚੀਂ ਕੋਈ ਮਸਲਾ ਸੀ। ਉਨ੍ਹਾਂ ਨੇ ਮੈਨੂੰ ਪ੍ਰਸ਼ਨ ਪੁੱਛੇ ਜਿਵੇਂ ਕਿ, ਕੀ ਤੁਸੀਂ ਮੈਂਨੂੰ ਦਿਖਾਉਂਗੇ ਤੁਸੀਂ ਬਾਥਰੂਮ ਕਿਵੇਂ ਜਾਂਦੇ ਹੋ?"

ਪਹਿਲੀ ਵਾਰ ਉਨ੍ਹਾਂ ਦਾ ਲਾਇਸੈਂਸ ਲੈਣ ਲਈ ਆਗਿਆ ਪੱਤਰ ਠੁਕਰਾ ਦਿੱਤਾ ਗਿਆ। ਆਪਣੇ ਅਪਾਹਜ ਦੋਸਤਾਂ ਦੀ ਸਹਾਇਤਾ ਨਾਲ ਉਨ੍ਹਾਂ ਨੇ ਫ਼ੈਸਲੇ ਵਿਰੁੱਧ ਲੜਨ ਦਾ ਨਿਰਣਾ ਲਿਆ। ਨਿਊ ਯਾਰਕ ਟਾਈਮਜ਼ ਨੇ ਉਨ੍ਹਾਂ ਦੀ ਖ਼ਬਰ ਛਾਪੀ ਅਤੇ ਜਲਦ ਹੀ ਉਨ੍ਹਾਂ ਨੂੰ ਲੋਕਾਂ ਦਾ ਸਹਿਯੋਗ ਮਿਲ ਗਿਆ।

ਉਨ੍ਹਾਂ ਕਿਹਾ, "ਮੈਨੂੰ ਇੱਕ ਸਿਵਿਲ ਅਧਿਕਾਰਾਂ ਦੇ ਵਕੀਲ ਵੱਲੋਂ ਫ਼ੋਨ ਕਾਲ ਆਈ ਅਤੇ ਮੈਂ ਉਨ੍ਹਾਂ ਨੂੰ ਪੁੱਛਿਆ ਕੀ ਉਹ ਮੇਰੀ ਪ੍ਰਤੀਨਿਧਤਾ ਕਰੇਗਾ 'ਤੇ ਉਨ੍ਹਾਂ ਨੇ ਕਿਹਾ ਹਾਂ। ਇਸਤੋਂ ਅਗਲੇ ਦਿਨ ਮੇਰੇ ਪਿਤਾ ਦੀ ਦੁਕਾਨ 'ਤੇ ਇੱਕ ਗਾਹਕ ਆਇਆ ਅਤੇ ਉਸਨੇ ਕਿਹਾ ਉਹ ਮੇਰੀ ਪ੍ਰਤੀਨਿਧਤਾ ਕਰੇਗਾ। ਇਸ ਤਰ੍ਹਾਂ ਮੇਰੇ ਕੋਲ ਵਕੀਲਾਂ ਦੀ ਇੱਕ ਟੀਮ ਸੀ ਜੋ ਆਪਣੀਆਂ ਸੇਵਾਂਵਾਂ ਮੁਫ਼ਤ ਵਿੱਚ ਪ੍ਰਦਾਨ ਕਰ ਰਹੇ ਸਨ।"

ਇਹ ਉਸਦਾ ਹਾਈ ਪ੍ਰੋਫ਼ਾਈਲ ਐਕਟਵਿਜ਼ਮ ਦਾ ਪਹਿਲਾ ਮਾਮਲਾ ਸੀ ਅਤੇ ਅੰਤ ਨੂੰ ਜਿੱਤ ਹੋਈ।

ਜੂਡੀ ਹਿਉਮਨ 22 ਸਾਲ ਦੀ ਉਮਰ ਨਿਊਯਾਰਕ ਸ਼ਹਿਰ ਦੇ ਸਕੂਲਾਂ ਵਿੱਚ ਵੀਲਚੇਅਰ ਇਸਤੇਮਾਲ ਕਰਨ ਵਾਲੀ ਪਹਿਲੀ ਅਧਿਆਪਕ ਬਣ ਗਈ।

ਇਹ ਵੀ ਪੜ੍ਹੋ

ਇੱਕ ਜ਼ਹਾਜ ਵਿੱਚ ਗ੍ਰਿਫ਼ਤਾਰੀ

ਹੋਰ ਵੀ ਲੜਾਈਆਂ ਅਤੇ ਜਿੱਤਾਂ ਦਾ ਸਿਲਸਿਲਾ ਚੱਲਿਆ।

ਸਾਲ 1975 ਵਿੱਚ ਜੂਡੀ ਵਾਸ਼ਿੰਗਟਨ ਡੀਸੀ ਤੋਂ ਇੱਕ ਜਹਾਜ਼ ਵਿੱਚ ਬੈਠੇ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਕਿਸੇ ਨਿਗਰਾਨ ਤੋਂ ਬਿਨ੍ਹਾਂ ਜਹਾਜ਼ ਵਿੱਚ ਨਹੀਂ ਉੱਡ ਸਕਦੇ।

ਉਨ੍ਹਾਂ ਦੱਸਿਆ, "ਇੱਕ ਸਟ੍ਰਿਊਡੈਸ (ਏਅਰ ਹੋਸਟੇਸ) ਆਈ ਅਤੇ ਮੈਨੂੰ ਕਹਿਣ ਲੱਗੀ ਕਿ ਕੈਪਟਨ ਨੇ ਕਿਹਾ ਹੈ ਕਿ ਮੈਂ ਕਿਸੇ ਸਹਾਇਕ ਬਿਨ੍ਹਾਂ ਉੱਡ ਨਹੀਂ ਸਕਦੀ।"

ਉਨ੍ਹਾਂ ਨੇ ਫਲਾਈਟ ਅਟੈਂਡੈਂਟ ਨੂੰ ਕਿਹਾ ਕਿ ਉਹ ਜਾਣਦੀ ਹੈ ਹੈ ਪਲੇਨ ਲਈ ਅਜਿਹੇ ਕੋਈ ਵੀ ਨਿਯਮ ਨਹੀਂ ਹਨ।

ਬਹਿਸ ਵੱਧ ਗਈ ਅਤੇ ਪੁਲਿਸ ਨੂੰ ਸੱਦਿਆ ਗਿਆ। ਉਨ੍ਹਾਂ ਨੂੰ ਧੱਕੇ ਨਾਲ ਜਹਾਜ ਤੋਂ ਉਤਾਰਿਆ ਗਿਆ ਅਤੇ ਗ੍ਰਿਫ਼ਤਾਰ ਕਰ ਲਿਆ ਗਿਆ।

ਜਦੋਂ ਉਨ੍ਹਾਂ ਨੇ ਆਪਣੇ ਕਾਗਜ ਦਿਖਾਏ ਜਿੰਨਾਂ ਤੋਂ ਇਹ ਸਾਬਤ ਹੁੰਦਾ ਸੀ ਕਿ ਉਹ ਨਿਊ ਜਰਸੀ ਦੇ ਸੈਨੇਟਰ ਲਈ ਕੰਮ ਕਰਦੀ ਹੈ, ਪੁਲਿਸ ਅਧਿਕਾਰੀਆਂ ਨੇ ਕੋਈ ਚਾਰਜ ਨਾ ਲਗਾਏ।

ਉਨ੍ਹਾਂ ਕਿਹਾ, "ਮੈਂ ਮੁਕੱਦਮਾਂ ਕੀਤਾ...ਮੈਂ ਉਨ੍ਹਾਂ ਨੂੰ ਜਾਣ ਨਹੀਂ ਦੇ ਸਕੀਂ ਕਿਉਂਕਿ ਮੈਨੂੰ ਸੱਚੀਂ ਗੁੱਸਾ ਆਇਆ ਸੀ।"

ਇੱਕ ਮੁਹਿੰਮ ਜਿਸਨੇ ਇਤਿਹਾਸ ਬਦਲ ਦਿੱਤਾ

ਉਨ੍ਹਾਂ ਦੀਆਂ ਭੇਦਭਾਵ ਵਿਰੁੱਧ ਲੜਾਈਆਂ ਵਿੱਚੋਂ ਸਭ ਤੋਂ ਵੱਡੀ ਜੰਗ ਹਾਲੇ ਬਾਕੀ ਸੀ।

ਇਹ 1964 ਦੇ ਸਿਵਲ ਰਾਈਟਜ਼ ਐਕਟ ਤੋਂ ਕੁਝ ਸਾਲ ਬਾਅਦ ਹੋਇਆ ਜਿਸਨੇ ਅਧਿਕਾਰਤ ਤੌਰ 'ਤੇ ਅਫ਼ਰੀਕੀ ਅਮਰੀਕੀਆਂ ਲਈ ਜਨਤਕਰ ਥਾਵਾਂ 'ਤੇ ਹੋਣ ਵਾਲੇ ਵਿਤਕਰੇ ਨੂੰ ਖ਼ਤਮ ਕਰ ਦਿੱਤਾ ਅਤੇ ਨਸਲ, ਰੰਗ, ਧਰਮ. ਲਿੰਗ ਜਾਂ ਰਾਸ਼ਟਰੀ ਮੂਲ ਦੇ ਅਧਾਰ 'ਤੇ ਰੋਜਗਾਰ ਲਈ ਹੋਣ ਵਾਲੇ ਭੇਦਭਾਵ 'ਤੇ ਪਾਬੰਦੀ ਲਗਾ ਦਿੱਤੀ। ਹੋਰ ਉੱਭਰ ਰਹੇ ਅੰਦੋਲਨ ਬਦਲਾਅ ਦੀ ਮੰਗ ਕਰ ਰਹੇ ਸਨ।

ਇਸੇ ਪਿੱਠਭੂਮੀ ਦੇ ਵਿਰੁੱਧ, ਕੁਝ ਸਾਲ ਬਾਅਦ ਜੂਡੀ ਨੇ ਇੱਕ ਸੰਸਥਾ 'ਡਿਸਏਬਲਡ ਇਨ ਐਕਸ਼ਨ' ਬਣਾਈ।

ਇਸਨੇ ਰੀਹੈਬਲੀਟੇਸ਼ਨ ਐਕਟ 1973 ਦੇ ਸੈਕਸ਼ਨ 504 ਨੂੰ ਲਾਗੂ ਕਰਨ ਲਈ ਮੁਹਿੰਮ ਚਲਾਈ। ਇਹ ਐਕਟ ਅਪਾਹਜਾਂ ਪ੍ਰਤੀ ਫੈਡਰਲ ਵਿੱਤੀ ਸਹਾਇਤਾ ਪ੍ਰਾਪਤ ਲਈ ਕਿਸੇ ਵੀ ਕਿਸਮ ਦੀ ਗਤੀਵਿਧੀ ਜਾਂ ਪ੍ਰੋਗਰਾਮ ਦੌਰਾਨ ਕੀਤੇ ਜਾਣ ਵਾਲੇ ਵਿਤਰਕੇ ਨੂੰ ਗ਼ੈਰ ਕਾਨੂੰਨੀ ਬਣਾਉਂਦਾ ਸੀ। ਇਹ ਸੰਯੁਕਤ ਰਾਜ ਵਿੱਚ ਅਪਾਹਜਾਂ ਲਈ ਸਭ ਤੋਂ ਪਹਿਲਾ ਫ਼ੈਡਰਲ ਸਿਵਿਲ ਰਾਈਟਜ਼ ਪ੍ਰੋਟੈਕਸ਼ਨ ਐਕਟ ਸੀ।

ਚਾਰ ਸਾਲ ਤੱਕ ਲਟਕਾਏ ਜਾਣ ਤੋਂ ਬਾਅਦ ਗਰੁੱਪ ਨੇ ਐਕਟ ਨੂੰ ਕਾਨੂੰਨ ਬਣਾਉਣ ਦੀ ਮੰਗ ਕੀਤੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

5 ਅਪ੍ਰੈਲ, 1977 ਨੂੰ ਜੂਡੀ ਅਤੇ ਹੋਰ ਸੈਂਕੜੇ ਵਿਰੋਧੀ ਸਿਹਤ, ਸਿੱਖਿਆ ਅਤੇ ਭਲਾਈ ਵਿਭਾਗ ਦੀ ਸੈਨ ਫ਼ਰਾਂਸਿਸਕੋਂ ਵਿਚਲੀ ਇਮਾਰਤ ਦੇ ਸਾਹਮਣੇ ਇਕੱਠੇ ਹੋਏ। ਇਹ ਇੱਕ ਅਜਿਹੇ ਧਰਨੇ ਦੀ ਸ਼ੁਰੂਆਤ ਸੀ ਜਿਸਨੇ ਇਤਿਹਾਸ ਰਚਿਆ।

ਲਗਭਗ 150 ਕਾਰਕੂਨਾਂ ਨੇ ਇਮਾਰਤ ਦੇ ਅੰਦਰ ਕੈਂਪ ਲਾਉਣ ਲਈ ਆਪ ਸਹਿਮਤੀ ਦਿੱਤੀ। ਜਿਵੇਂ ਜਿਵੇਂ ਦਿਨ ਬੀਤਦੇ ਗਏ ਅਧਿਕਾਰੀਆਂ ਨੇ ਸੰਪਰਕ ਤੋੜਨ ਲਈ ਫ਼ੋਨ ਲਾਈਨਾਂ ਕੱਟ ਦਿੱਤੀਆਂ। ਇਮਾਰਤ ਦੇ ਅੰਦਰ ਨਹਾਉਣ ਦਾ ਪ੍ਰਬੰਧ ਨਹੀਂ ਸੀ, ਬਿਸਤਰੇ ਨਹੀਂ ਸਨ।

ਕਾਰਕੁਨ ਕਹਿੰਦੀ ਹੈ,"ਸਾਡੇ ਕੋਲ ਭੋਜਨ ਰੋਜ਼ ਆਉਂਦਾ ਸੀ। ਜੇ ਕੋਈ ਬਿਮਾਰ ਹੋ ਜਾਂਦਾ ਤਾਂ ਸਾਡੇ ਕੋਲ ਡਾਕਟਰੀ ਨਾਲ ਸੰਬੰਧਿਤ ਲੋਕ ਸਨ ਜੋਂ ਹੋਰ ਵਲੰਟੀਅਰ ਸੰਸਥਾਵਾਂ ਲਈ ਕੰਮ ਕਰ ਰਹੇ ਸਨ। ਇਹ ਅਦਭੁੱਤ ਤਜ਼ਰਬਾ ਸੀ।

ਹਿਉਮਨ ਨੇ ਕਿਹਾ," ਸਭ ਤੋਂ ਅਹਿਮ ਹੈ ਕਿ ਅਸੀਂ ਜੋ ਕਰ ਰਹ ਸੀ ਉਸ ਤੇ ਅਪਾਹਜ ਲੋਕਾਂ ਨੂੰ ਅਸਲ ਵਿੱਚ ਮਾਣ ਸੀ।"

ਜੂਡੀ ਜ਼ਮੀਨ 'ਤੇ ਸੌਂਦੇ ਸਨ ਅਤੇ ਉਨ੍ਹਾਂ ਦੇ ਇੱਕ ਦੋਸਤ ਨੇ ਉੱਠਣ ਬੈਠਣ ਵਿੱਚ ਉਨ੍ਹਾਂ ਦੀ ਮਦਦ ਕੀਤੀ। ਉਨ੍ਹਾਂ ਸਭ ਨੂੰ ਇੱਕ ਦੂਸਰੇ 'ਤੇ ਭਰੋਸਾ ਕਰਨਾ ਪੈਣਾ ਸੀ-ਧਰਨੇ ਨੇ ਬੋਲ੍ਹੇ ਲੋਕ, ਅੰਨੇ ਲੋਕ ਅਤੇ ਸਰੀਰਕ ਪੱਖੋਂ ਅਪਾਹਜ ਲੋਕਾਂ ਨੂੰ ਇਕੱਠਾ ਕਰ ਦਿੱਤਾ।"

ਆਖ਼ਰਕਰ ਇਮਾਰਤ ਦੇ ਅੰਦਰ ਇੱਕ ਵਿਸ਼ੇਸ਼ ਕਾਂਗਰਸ ਦੀ ਸੁਣਵਾਈ ਹੋਈ ਜਿਸ ਵਿੱਚ ਜੂਡੀ ਨੇ ਇੱਕ ਭਾਵੁਕ ਭਾਸ਼ਨ ਦਿੱਤਾ।

ਉਨ੍ਹਾਂ ਕਿਹਾ, "ਮੈਂ ਆਪਣੀ ਆਵਾਜ਼ ਨੂੰ ਕੰਬਣ ਤੋਂ ਨਾ ਰੋਕ ਸਕੀ। ਹਰ ਸ਼ਬਦ ਨਾਲ ਮੈਂ ਮਹਿਸੂਸ ਕੀਤਾ ਯਾਦਾਸ਼ਤ 'ਤੇ ਭਾਰ ਪਾ ਰਹੀ ਸੀ। ਲਿਵਿੰਗ ਰੂਮ ਵਿੱਚ ਆਪਣੇ ਨਾਲ ਹੀ ਰਹਿਣਾ, ਖਿੜਕੀ ਵਿੱਚੋਂ ਆਪਣੇ ਦੋਸਤਾਂ ਨੂੰ ਸਕੂਲ ਜਾਂਦਿਆਂ ਦੇਖਣਾ।"

ਆਪਣੇ ਕਮਰੇ ਦੇ ਦਰਵਾਜ਼ੇ ਖੜਕਾਉਣਾ, ਬਾਥਰੂਮ ਜਾਣ ਲਈ ਕਿਸੇ ਨੂੰ ਮਦਦ ਲਈ ਦੇਖਣਾ। ਫਲਾਈਟ ਨਿਗਰਾਨ ਵੱਲੋਂ ਮੈਨੂੰ ਜਹਾਜ਼ ਵਿੱਚੋ ਲਾਹੁਣਾ ਅਤੇ ਸਾਰੇ ਯਾਤਰੀਆਂ ਦੀਆਂ ਅੱਖਾਂ ਮੇਰੇ ਤੋ ਹੋਣਾ।"

ਕਿਉਂਕਿ ਧਰਨਾ ਚੱਲਦਾ ਰਿਹਾ ਅਤੇ ਜਲਦ ਹੀ ਗਰੁੱਪ ਨੇ ਇੱਕ ਵਫ਼ਦ ਵਾਸ਼ਿੰਗਟਨ ਡੀਸੀ ਨੂੰ ਭੇਜਿਆ।

ਇਹ ਵੀ ਪੜ੍ਹੋ

ਜੂਡੀ ਅਤੇ ਇੱਕ ਸਾਥੀ ਪ੍ਰਦਰਸ਼ਨਕਰਤਾ ਵਾਸ਼ਿੰਗਟਨ ਵਿੱਚ ਇੱਕ ਬਾਰ ਵਿੱਚ ਬੈਠੇ ਆਪਣੇ ਅਗਲੇ ਕਦਮ ਬਾਰੇ ਵਿਚਾਰ ਕਰ ਰਹੇ ਸਨ, ਜਦੋਂ ਇੱਕ ਪੱਤਰਕਾਰ ਨੇ ਆ ਕੇ ਉਨ੍ਹਾਂ ਨੂੰ ਦੱਸਿਆ ਸਰਕਾਰ ਨੇ ਸੈਕਸ਼ਨ 504 ਦੇ ਹਸਤਾਖ਼ਰ ਕਰ ਦਿੱਤੇ ਹਨ। ਇਹ 28 ਅਪ੍ਰੈਲ ਮੰਗਲਵਾਰ ਦਾ ਦਿਨ ਸੀ, ਧਰਨੇ ਦਾ ਚੌਵੀਵਾਂ ਦਿਨ।

ਅਗਲੇ ਦਿਨ ਧਰਨਾਕਾਰੀਆਂ ਨੇ ਇਮਾਰਤ ਛੱਡ ਦਿੱਤੀ। ਇਹ ਯੂਐਸ ਫ਼ੈਡਰਲ ਇਮਾਰਤ ਵਿੱਚ ਉਸ ਸਮੇਂ ਤੱਕ ਦਾ ਸਭ ਤੋਂ ਲੰਬਾ ਧਰਨਾ ਸੀ।

ਇਸ ਕਾਨੂੰਨ ਨੇ ਅਮਰੀਕਾ ਦੇ 1990 ਦੇ ਡਿਸਅਬੀਲੀਟੀਜ਼ ਐਕਟ ਲਈ ਰਾਹ ਸਿੱਧਾ ਕਰ ਦਿੱਤਾ ਜਿਸ ਤਹਿਤ ਸਮਾਜਿਕ ਜੀਵਨ ਦੇ ਕਿਸੇ ਵੀ ਖੇਤਰ ਵਿੱਚ ਵਿਤਕਰੇ ਦੀ ਮਨਾਹੀ ਸੀ।

ਇਸ ਤੋਂ ਬਾਅਦ ਹਿਉਮਨ ਨੂੰ ਕਲਿੰਟਨ ਪ੍ਰਸ਼ਾਸਨ ਵੱਲੋਂ 1993 ਤੋਂ 2001 ਤੱਕ ਸਿਖਿਆ ਲਈ ਸਲਾਹਕਾਰ ਵੱਜੋਂ ਕੰਮ ਕਰਨ ਲਈ ਬੁਲਾਇਆ ਗਿਆ। ਸਾਲ 2010 ਵਿੱਚ ਉਹ ਰਾਸ਼ਟਰਪਤੀ ਬਰਾਕ ਉਬਾਮਾ ਵੱਲੋਂ ਇੰਟਰਨੈਸ਼ਨਲ ਡਿਸਅਬਿਲੀਟੀ ਰਾਈਟਜ਼ ਦੀ ਵਿਸ਼ੇਸ਼ ਸਲਾਹਕਾਰ ਨਿਯੁਕਤ ਕੀਤੇ ਗਏ।

ਗ਼ੈਰ ਗੋਰੇ ਅਪਾਹਜ

ਉਨ੍ਹਾਂ ਦੀ ਅਣਥੱਕ ਕਾਰਜਸ਼ੀਲਤਾ ਨੇ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਬਦਲੀਆਂ ਅਤੇ ਹੁਣ ਉਹ ਗ਼ੈਰ-ਗੋਰੇ ਅਪਾਹਜ ਲੋਕਾਂ ਦੀ ਮਦਦ ਕਰਨਾ ਚਾਹੁੰਦੀ ਹੈ।

ਉਨ੍ਹਾਂ ਦਾ ਕਹਿਣਾ ਹੈ, "ਕਾਲੇ ਅਤੇ ਭੂਰੇ ਲੋਕਾਂ ਨੂੰ ਉਸ ਪੱਧਰ ਦੇ ਲਾਭ ਪ੍ਰਾਪਤ ਨਹੀਂ ਹੋਏ ਜਿਸ ਕਿਸਮ ਦੇ ਕਈ ਕਾਨੂੰਨਾਂ ਦੀ ਸਹਾਇਤਾ ਨਾਲ ਚਿੱਟੇ ਲੋਕਾਂ ਨੂੰ ਹੋਏ ਹਨ।"

ਜੂਡੀ ਕਹਿੰਦੇ ਹਨ, ਸਮਾਜ ਦੇ ਅਪਾਹਜ ਲੋਕਾਂ ਪ੍ਰਤੀ ਨਜ਼ਰੀਏ ਵਿੱਚ ਤਬਦੀਲੀ ਬਹੁਤ ਹੌਲੀ ਹੈ।

"ਬਹੁਤ ਸਾਰੇ ਲੋਕ ਇਹ ਦੇਖਦੇ ਹੀ ਨਹੀਂ ਜੋਂ ਅਸੀਂ ਵਿਤਕਰੇ ਵੱਜੋਂ ਝੱਲਦੇ ਹਾਂ ਕਿਉਂਕਿ ਉਨ੍ਹਾਂ ਨੂੰ ਸਾਡੀਆਂ ਸੀਮਾਂਵਾਂ ਬਾਰੇ ਬਹੁਤ ਘੱਟ ਪਤਾ ਹੈ।"

ਹੁਣ ਉਹ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਜੋ ਬਾਈਡਨ ਦਾ ਪੂਰੀ ਸਰਗਰਮੀ ਨਾਲ ਸਮਰਥਨ ਕਰ ਰਹੀ ਹੈ ਅਤੇ ਚਾਹੁੰਦੇ ਹਨ ਕਿ ਉਮੀਦਵਾਰ ਮੌਜੂਦਾ ਡਿਸਅਬਿਲੀਟੀ ਕਾਨੂੰਨਾਂ ਨੂੰ ਮੁੜ ਵਿਚਾਰਣ ਅਤੇ ਉਨਾਂ ਨੂੰ ਹੋਰ ਸਟੀਕ ਬਣਾਉਣ। ਉਹ ਇਹ ਵੀ ਚਾਹੁੰਦੇ ਹਨ ਕਿ ਅਗਲਾ ਰਾਸ਼ਟਰਪਤੀ ਅਹਿਮ ਰਾਜਨੀਤਿਕ ਅਹੁਦਿਆਂ ਲਈ ਵੱਧ ਅਪਾਹਜ ਲੋਕਾਂ ਨੂੰ ਨਿਯੁਕਤ ਕਰੇ।

ਉਨ੍ਹਾਂ ਕਿਹਾ,"ਰਾਸ਼ਟਰਪਤੀ ਨੂੰ ਅਪਾਹਜ ਲੋਕਾਂ ਦੀ ਗਰਮਜੋਸ਼ੀ ਨਾਲ ਭਰਤੀ ਲਈ ਵਚਨਬੱਧ ਹੋਣ ਦੀ ਲੋੜ ਹੈ, ਤਾਂ ਜੋ ਅਸੀਂ ਸਮਾਜ ਨੂੰ ਆਪਣਾ ਮੁੱਲ ਦੱਸਣ ਯੋਗ ਹੋ ਸਕੀਏ।"

ਇਹ ਵੀ ਪੜ੍ਹੋ

ਵੀਡੀਓ: ਡਾ਼ ਕਫ਼ੀਲ ਕੌਣ ਹਨ ਜਿਨ੍ਹਾਂ ਨੂੰ ਹਾਈ ਕੋਰਟ ਨੇ ਕਿਹਾ ਤੁਰੰਤ ਰਿਹਾਅ ਕੀਤਾ ਜਾਵੇ

ਵੀਡੀਓ: ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ 'ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ

ਵੀਡੀਓ: ਕਿਵੇਂ ਪਹੁੰਚੇਗੀ ਦਿੱਲੀ ਤੋਂ ਲੰਡਨ ਇਹ ਬੱਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)