You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦੌਰਾਨ ਕਿਵੇਂ ਗਰੀਬਾਂ ਦੀਆਂ ਨੌਕਰੀਆਂ ਗਈਆਂ ਤੇ ਅਮੀਰਾਂ ਦੀ ਬਚਤ ਵਧ ਗਈ
- ਲੇਖਕ, ਪੇਬਲੋ ਉਚਾਓ
- ਰੋਲ, ਬੀਬੀਸੀ ਵਰਲਡ ਸਰਵਿਸ
ਜੇ ਤੁਸੀਂ ਕੋਰੋਨਾ ਮਹਾਂਮਾਰੀ ਦੇ ਦੌਰਾਨ ਘਰੋਂ ਕੰਮ ਕਰ ਰਹੇ ਹੋ, ਤਾਂ ਇਸਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਤੁਸੀਂ ਦਫਤਰ ਜਾਣ ਅਤੇ ਖਾਣ ਪੀਣ ਦੇ ਖਰਚਿਆਂ ਨੂੰ ਬਚਾ ਰਹੇ ਹੋ।
ਪਰ ਦੂਜੇ ਪਾਸੇ ਇਸ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ ਲਗਾਏ ਗਏ ਲੌਕਡਾਊਨ ਨੇ ਹਜ਼ਾਰਾਂ ਗਰੀਬ ਮਜ਼ਦੂਰਾਂ ਦੀਆਂ ਨੌਕਰੀਆਂ ਗੁਆ ਦਿੱਤੀਆਂ ਹਨ ਅਤੇ ਆਮਦਨੀ ਦੇ ਸਰੋਤ ਪੂਰੀ ਤਰ੍ਹਾਂ ਅਲੋਪ ਹੋ ਗਏ ਹਨ।
ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਸ ਮਹਾਂਮਾਰੀ ਦੇ ਕਾਰਨ ਅਜਿਹੀ ਅਜੀਬ ਸਥਿਤੀ ਪੈਦਾ ਹੋ ਗਈ ਹੈ ਜੋ ਅੱਜ ਤੋਂ ਪਹਿਲਾਂ ਕਿਸੇ ਮਹਾਂਮਾਰੀ ਦੌਰਾਨ ਨਹੀਂ ਹੋਈ ਸੀ।
ਕੈਪੀਟਲ ਇਕਨਾਮਿਕਸ ਦੇ ਮੁੱਖ ਅਰਥ ਸ਼ਾਸਤਰੀ ਨੀਲ ਸ਼ੀਅਰਿੰਗ ਦਾ ਕਹਿਣਾ ਹੈ ਕਿ ਮਹਾਂਮਾਰੀ ਨੇ "ਅਜੀਬ ਢੰਗ ਨਾਲ ਪਰਿਵਾਰਾਂ ਦੀ ਆਮਦਨੀ ਨੂੰ ਬਦਲ ਦਿੱਤਾ ਹੈ।"
ਉਹ ਕਹਿੰਦੇ ਹਨ, "ਇਕ ਪਾਸੇ, ਹਜ਼ਾਰਾਂ ਲੋਕ ਆਪਣੀ ਆਮਦਨੀ ਦਾ ਸਰੋਤ ਗੁਆ ਚੁੱਕੇ ਹਨ ਜਾਂ ਇਸ ਡਰ ਨਾਲ ਜ਼ਿੰਦਗੀ ਜੀ ਰਹੇ ਹਨ ਕਿ ਉਨ੍ਹਾਂ ਦੀਆਂ ਨੌਕਰੀਆਂ ਕਿਸੇ ਵੀ ਸਮੇਂ ਚਲੀ ਜਾ ਸਕਦੀਆਂ ਹਨ ਅਤੇ ਦੂਜੇ ਪਾਸੇ ਕੁਝ ਲੋਕਾਂ ਦੀ ਆਪਣੀ ਆਮਦਨੀ ਸਵੈ-ਇੱਛਾ ਨਾਲ ਵਧੀ ਹੈ, ਉਨ੍ਹਾਂ ਦੇ ਖਰਚੇ ਘੱਟ ਗਏ ਹਨ ਅਤੇ ਸਵਾਰਥਾਂ ਵਿੱਚ ਵਾਧਾ ਹੋਇਆ ਹੈ। ”
ਬਚਤ ਅਚਾਨਕ ਵੱਧ ਰਹੀ ਹੈ
ਰੇਬੇਕਾ ਓ ਕੋਨਰ ਗੁਡ ਵਿਦ ਮਨੀ ਵੈਬਸਾਈਟ ਦੀ ਸੰਸਥਾਪਕ ਹੈ ਅਤੇ ਰਾਇਲ ਲੰਡਨ ਵਿੱਚ ਇੱਕ ਪਰਸਨਲ ਫਾਈਨੈਂਸ ਸਪੈਸ਼ਲਿਸਟ ਦੇ ਤੌਰ 'ਤੇ ਕੰਮ ਕਰਦੀ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਆਰਥਿਕ ਪੱਧਰ 'ਤੇ ਹੁਣ ਲੋਕਾਂ ਦੀ ਸਥਿਤੀ ਬਦਲ ਗਈ ਹੈ। ਕੁਝ ਲੋਕਾਂ ਲਈ ਤਾਂ ਥੋੜ੍ਹੀ ਜਿਹੀ ਰਕਮ ਜਮ੍ਹਾ ਕਰਨਾ ਵੀ ਮੁਸ਼ਕਲ ਹੋ ਗਿਆ ਹੈ।"
ਹਾਲਾਂਕਿ, ਰੇਬੇਕਾ ਦੀ ਤਰ੍ਹਾਂ, ਮੌਜੂਦਾ ਯੁੱਗ ਵਿੱਚ ਬਹੁਤ ਸਾਰੇ ਪੇਸ਼ੇਵਰਾਂ ਦੇ ਖਰਚੇ ਬਹੁਤ ਘੱਟ ਗਏ ਹਨ।
ਉਨ੍ਹਾਂ ਲਈ, ਬੱਚਿਆਂ ਨੂੰ ਸਕੂਲ ਛੱਡਣ ਨਾ ਜਾਣਾ ਅਤੇ ਦਫ਼ਤਰ ਲਈ ਜਨਤਕ ਟ੍ਰਾਂਸਪੋਰਟ ਵਿੱਚ ਦੋ ਘੰਟੇ ਦੀ ਯਾਤਰਾ ਨਾ ਕਰਨਾ, ਹਰ ਮਹੀਨੇ ਕਰੀਬ 34 ਹਜ਼ਾਰ ਰੁਪਏ ਦੀ ਬਚਤ ਕਰਦਾ ਹੈ। ਇਸਦੇ ਨਾਲ, ਉਹ ਰਸਤੇ ਵਿੱਚ ਕੌਫੀ ਨਾ ਖਰੀਦਣ, ਆਪਣੇ ਦਫਤਰ ਦੇ ਦੋਸਤਾਂ ਨਾਲ ਡ੍ਰਿੰਕ ਅਤੇ ਦੁਪਹਿਰ ਦਾ ਖਾਣਾ ਨਾ ਖਾਣ ਨਾਲ 100 ਡਾਲਰ ਹੋਰ ਬਚਾ ਰਹੇ ਹਨ।
ਨਾਲ ਹੀ, ਸੁਪਰ ਮਾਰਕੀਟ ਤੋਂ ਸਾਮਾਨ ਨਾ ਲਿਆਉਣ ਕਾਰਨ, ਇਸ 'ਤੇ ਆਉਣ ਵਾਲੇ ਖਰਚਿਆਂ ਨੂੰ ਵੀ ਬਚਾਇਆ ਜਾ ਰਿਹਾ ਹੈ।
ਵੱਖ-ਵੱਖ ਲੋਕਾਂ ਲਈ ਲੌਕਡਾਊਨ ਦੀਆਂ ਵੱਖਰੀਆਂ ਸੱਚਾਈਆਂ
ਰੇਬੇਕਾ ਇਕਲੌਤੀ ਨਹੀਂ ਹੈ ਜਿਸ ਨੇ ਲੌਕਡਾਊਨ ਦੌਰਾਨ ਪੈਸੇ ਦੀ ਬਚਤ ਕੀਤੀ ਹੈ। ਬਹੁਤ ਸਾਰੇ ਹੋਰ ਲੋਕ ਹਨ ਜੋ ਬ੍ਰਿਟੇਨ ਵਿਚ ਲੌਕਡਾਊਨ ਕਾਰਨ ਪੈਸੇ ਦੀ ਬਚਤ ਕਰ ਰਹੇ ਹਨ, ਜੋ ਹੁਣ ਕਹਿੰਦੇ ਹਨ ਕਿ ਉਹ ਵਿਦੇਸ਼ ਜਾਣ ਅਤੇ ਸ਼ਾਨਦਾਰ ਵਿਆਹ ਕਰਾਉਣ ਦੇ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੇ ਹਨ।
ਯੂਕੇ ਵਿਚ ਇਸ ਮੁੱਦੇ 'ਤੇ ਇਕ ਵਿਸ਼ਲੇਸ਼ਣ ਵਿਚ, ਰੈਜ਼ੋਲੂਸ਼ਨ ਫਾਉਂਡੇਸ਼ਨ ਨੇ ਸਿੱਟਾ ਕੱਢਿਆ ਹੈ ਕਿ ਹਰ ਤਿੰਨ ਵਿਚੋਂ ਇਕ ਉੱਚ ਆਮਦਨੀ ਵਾਲੇ ਪਰਿਵਾਰਾਂ ਨੇ ਆਪਣੀ ਮਾਸਿਕ ਆਮਦਨੀ ਵਿਚ ਵਾਧਾ ਦਰਜ ਕੀਤਾ ਹੈ, ਜਦਕਿ ਪੰਜ ਵਿਚੋਂ ਇਕ ਪਰਿਵਾਰ ਵਿਚ ਕਮੀ ਦੀ ਰਿਪੋਰਟ ਕੀਤੀ ਗਈ ਹੈ।
ਅਜੋਕੇ ਯੁੱਗ ਵਿਚ ਜਿਹੜੇ ਪਰਿਵਾਰ ਘਰ ਤੋਂ ਕੰਮ ਕਰ ਸਕਣ ਦੇ ਯੋਗ ਹਨ, ਉਹ ਵਧੇਰੇ ਪੈਸੇ ਦੀ ਬਚਤ ਕਰਨ ਦੇ ਵੀ ਯੋਗ ਹਨ। ਜਦੋਂਕਿ ਘੱਟ ਤੋਂ ਘੱਟ ਦਰਮਿਆਨੀ ਆਮਦਨੀ ਵਾਲੇ 20 ਫੀਸਦੀ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਉਧਾਰ ਮਹਾਂਮਾਰੀ ਦੇ ਸਮੇਂ ਵਧਿਆ ਹੈ, ਉਹ ਜਾਂ ਤਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਰਹੇ ਹਨ ਜਾਂ ਕ੍ਰੈਡਿਟ 'ਤੇ ਖਰੀਦਦਾਰੀ ਕਰ ਰਹੇ ਹਨ।
ਪਰ ਰੇਬੇਕਾ ਦਾ ਕਹਿਣਾ ਹੈ, "ਬਚੇ ਹੋਏ ਪੈਸਿਆਂ ਨਾਲ ਸਭ ਤੋਂ ਵਧੀਆ ਚੀਜ਼ ਹੈ ਕਿ ਤੁਸੀਂ ਇਸ ਨੂੰ ਕਿਤੇ ਪੈਸੇ ਬਚਾਓ ਤਾਂ ਜਦੋਂ ਤੁਸੀ ਜ਼ਰੂਰਤ ਪੈਣ ਤੇ ਇਸਦੀ ਵਰਤੋਂ ਕਰ ਸਕਦੇ ਹੋ।"
ਕੋਰੋਨਾ ਸੰਕਟ ਪ੍ਰਭਾਵ
ਅੰਤਰਰਾਸ਼ਟਰੀ ਲੇਬਰ ਆਰਗੇਨਾਈਜ਼ੇਸ਼ਨ ਦੇ ਖੋਜਕਰਤਾ ਸਟੀਵਨ ਕਪਾਸੋਸ ਦਾ ਕਹਿਣਾ ਹੈ, "ਮੌਜੂਦਾ ਸੰਕਟ ਪਹਿਲੇ ਆਰਥਿਕ ਸੰਕਟ ਨਾਲੋਂ ਬਹੁਤ ਵੱਖਰਾ ਹੈ, ਕਿਉਂਕਿ ਮਹਾਂਮਾਰੀ ਨੇ ਕਿਰਤ ਮੰਡੀ ਉੱਤੇ ਸਿੱਧਾ ਹਮਲਾ ਕੀਤਾ ਹੈ।"
ਜਦੋਂ ਕਿ ਆਰਥਿਕਤਾ ਕਾਰਨ ਬਹੁਤ ਸਾਰੇ ਸੈਕਟਰਾਂ ਵਿਚ ਕੰਮ ਪੂਰੀ ਤਰ੍ਹਾਂ ਰੁਕ ਗਿਆ ਹੈ, ਕੁਝ ਸੈਕਟਰਾਂ ਵਿਚ ਅਜਿਹਾ ਨਹੀਂ ਹੋਇਆ। ਸੰਗਠਨ ਦੇ ਅਨੁਸਾਰ, ਪ੍ਰਚੂਨ, ਨਿਰਮਾਣ ਕਾਰਜ, ਉਤਪਾਦਨ, ਪ੍ਰਾਹੁਣਚਾਰੀ ਅਤੇ ਭੋਜਨ ਮਾਰਕੀਟ ਤਾਲਾਬੰਦੀ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹਨ।
ਕਪਾਸੋਸ ਕਹਿੰਦਾ ਹੈ, "ਵਰਕਰ ਜੋ ਪਾਬੰਦੀਆਂ ਤੋਂ ਪਹਿਲਾਂ ਕੰਮ ਕਰ ਰਹੇ ਸਨ, ਉਨ੍ਹਾਂ ਨੂੰ ਅਚਾਨਕ ਰੋਕ ਦਿੱਤਾ ਗਿਆ।"
ਸੰਗਠਨ ਦੇ ਅਨੁਸਾਰ, ਇਸ ਸਮੇਂ ਦੌਰਾਨ ਕੰਮ ਕਰਨ ਦੇ ਜੋ ਘੰਟੇ ਬਰਬਾਦ ਹੋਏ ਹਨ ਉਹ 30 ਕਰੋੜ ਪੂਰੇ ਸਮੇਂ ਦੀਆਂ ਨੌਕਰੀਆਂ ਦੇ ਬਰਾਬਰ ਸਨ। ਅਮਰੀਕਾ ਅਤੇ ਮੱਧ ਏਸ਼ੀਆ ਵਿੱਚ, ਕੰਮ ਦੇ ਘੰਟਿਆਂ ਵਿੱਚ ਲਗਭਗ 13 ਫੀਸਦੀ ਦੀ ਕਮੀ ਆਈ ਹੈ, ਜਦੋਂ ਕਿ ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਵਿੱਚ ਵੀ ਕੰਮ ਕਰਨ ਦੇ ਸਮੇਂ ਵਿੱਚ ਭਾਰੀ ਕਮੀ ਦਰਜ ਕੀਤੀ ਗਈ ਹੈ।
ਪਰ ਇਸ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ 1.6 ਅਰਬ ਵਰਕਰ ਹਨ ਜੋ ਗੈਰ ਰਸਮੀ ਖੇਤਰਾਂ ਵਿੱਚ ਕੰਮ ਕਰ ਰਹੇ ਸਨ।
35 ਸਾਲਾਂ ਦੀ ਲੂਸੀਮਾਰਾ ਰਾਡਰਿਗ ਉਨ੍ਹਾਂ ਵਿਚੋਂ ਇਕ ਹੈ। ਅਸਲ ਵਿੱਚ, ਬ੍ਰਾਜ਼ੀਲ ਤੋਂ ਲੂਸੀਮਾਰਾ 16 ਸਾਲ ਪਹਿਲਾਂ ਅਮਰੀਕਾ ਆਈ ਸੀ। ਉਹ ਹੁਣ ਬੋਸਟਨ ਵਿੱਚ ਘਰਾਂ ਦੀ ਸਫਾਈ ਦਾ ਕੰਮ ਕਰਦੀ ਹੈ।
ਲੂਸੀਮਾਰਾ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਕੁਝ ਅਮੀਰ ਪਰਿਵਾਰਾਂ ਵਿਚ ਕੰਮ ਕਰਦੀ ਸੀ ਅਤੇ ਮਹੀਨੇ ਵਿਚ 3500 ਤੋਂ 4000 ਡਾਲਰ ਦੀ ਕਮਾਈ ਕਰਦੀ ਸੀ, ਪਰ ਤਾਲਾਬੰਦੀ ਕਾਰਨ ਉਸਦਾ ਕੰਮ ਰੁਕ ਗਿਆ।
ਉਹ ਕਹਿੰਦੀ ਹੈ, "ਮੇਰੇ ਵਰਗੇ ਲੋਕਾਂ ਲਈ ਇਹ ਹੈਰਾਨੀ ਵਾਲੀ ਗੱਲ ਸੀ। ਇਸ ਤੋਂ ਪਹਿਲਾਂ ਮੈਨੂੰ ਕਦੇ ਦੋ ਮਹੀਨੇ ਤੱਕ ਕੰਮ ਤੋਂ ਬਿਨਾਂ ਆਪਣੇ ਘਰ ਨਹੀਂ ਰਹਿਣਾ ਪਿਆ।"
ਲੂਸੀਮਾਰਾ ਦਾ ਪਤੀ ਉਸਾਰੀ ਕਿਰਤੀ ਹੈ ਅਤੇ ਲੌਕਡਾਊਨ ਕਾਰਨ ਉਸਦਾ ਕੰਮ ਵੀ ਬੰਦ ਹੈ। ਉਨ੍ਹਾਂ ਦੋਹਾਂ ਦੇ ਦੋ ਬੱਚੇ ਹਨ।
ਉਹ ਕਹਿੰਦੀ ਹੈ ਕਿ ਉਸਦੇ ਕੁਝ ਅਹੁਦੇਦਾਰਾਂ ਨੇ ਆਪਣੀ ਚੰਗਿਆਈ ਦਿਖਾਉਂਦੇ ਹੋਏ ਉਨ੍ਹਾਂ ਨੂੰ ਪੈਸੇ ਅਦਾ ਕਰਨਾ ਜਾਰੀ ਰੱਖਿਆ ਹੈ, ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਹੁਣ ਹਰ ਪੈਸੇ ਦੀ ਬਚਤ ਕਰਨੀ ਪਏਗੀ।
'ਆਪਣਾ ਰਾਹ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ'
ਹੈਯਯੰਗ ਯੂਨ, ਜੋ ਨੈਸ਼ਨਲ ਡੋਮੈਸਟਿਕ ਵਰਕਰਜ਼ ਅਲਾਈਂਸ ਵਿੱਚ ਇੱਕ ਸੀਨੀਅਰ ਨੀਤੀ ਨਿਰਦੇਸ਼ਕ ਦੇ ਤੌਰ 'ਤੇ ਕੰਮ ਕਰਦੇ ਹਨ। ਉਹ ਕਹਿੰਦੇ ਹਨ ਕਿ ਅਮਰੀਕਾ ਵਿੱਚ ਘਰ ਵਿੱਚ ਕੰਮ ਕਰਨ ਵਾਲੇ ਬਹੁਤੇ ਲੋਕ ਜਾਂ ਤਾਂ ਲਾਤੀਨੀ ਪਰਦੇਸੀ ਹਨ ਜਾਂ ਕਾਲੇ ਲੋਕ। ਉਹ ਕਹਿੰਦੇ ਹਨ ਕਿ ਲੌਕਡਾਊਨ ਕਾਰਨ, ਇਹ ਲੋਕ "ਹੁਣ ਆਪਣੇ ਭਰੋਸੇ ਹਨ।"
ਇਸ ਸੰਸਥਾ ਨੇ ਲੌਕਡਾਊਨ ਤੋਂ ਪ੍ਰਭਾਵਤ ਦਸ ਹਜ਼ਾਰ ਪਰਿਵਾਰਾਂ ਨੂੰ 34 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ।
ਘਰ ਵਿਚ ਕੰਮ ਕਰਨ ਵਾਲੇ ਲੋਕਾਂ ਕੋਲ ਛੁੱਟੀ, ਬਿਮਾਰ ਛੁੱਟੀ ਜਾਂ ਸਿਹਤ ਬੀਮਾ ਵੀ ਨਹੀਂ ਹੁੰਦਾ, ਜਿਸ ਨੂੰ ਉਹ ਲੋੜ ਪੈਣ 'ਤੇ ਇਸਤੇਮਾਲ ਕਰ ਸਕਣ।
ਇਕ ਤਾਜ਼ਾ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਕਿ ਘਰਾਂ ਵਿਚ ਕੰਮ ਕਰਨ ਵਾਲੇ ਤਕਰੀਬਨ 70 ਫੀਸਦੀ ਕਾਲੇ ਲੋਕਾਂ ਨੇ ਕਿਹਾ ਕਿ ਲੌਕਡਾਊਨ ਕਾਰਨ ਜਾਂ ਤਾਂ ਉਨ੍ਹਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ ਜਾਂ ਉਨ੍ਹਾਂ ਦੀ ਤਨਖਾਹ ਘਟੀ ਹੈ।
ਇਸ ਦੇ ਬਾਵਜੂਦ, ਉਸਨੂੰ ਰਾਸ਼ਟਰਪਤੀ ਡੌਨਲਡ ਟਰੰਪ ਦੇ ਦੋ ਖਰਬ ਡਾਲਰ ਦੇ ਰਾਹਤ ਪੈਕੇਜ ਦਾ ਕੋਈ ਲਾਭ ਨਹੀਂ ਮਿਲਿਆ। ਇਸਦਾ ਕਾਰਨ ਇਹ ਹੈ ਕਿ ਇਸ ਪੈਕੇਜ ਵਿੱਚ ਪਰਵਾਸੀ ਕਾਮਿਆਂ ਅਤੇ ਰਜਿਸਟਰਡ ਮਜ਼ਦੂਰਾਂ ਲਈ ਕੋਈ ਸਹੂਲਤ ਸ਼ਾਮਲ ਨਹੀਂ ਸੀ।
ਹੇਯਯੰਗ ਯੂਨ ਦਾ ਕਹਿਣਾ ਹੈ ਕਿ "ਵਾਇਰਸ ਲੋਕਾਂ ਨਾਲ ਪੱਖਪਾਤ ਨਹੀਂ ਕਰਦਾ ਪਰ ਇਸ ਦੇਸ਼ ਦੇ ਨੀਤੀ ਨਿਰਮਾਤਾ ਇਸ ਨੂੰ ਕਰਦੇ ਹਨ।"
ਮਹਾਮਾਰੀ ਅਸਮਾਨਤਾ ਨੂੰ ਵਧਾਉਂਦੀ ਹੈ
ਵਿਸ਼ਵ ਬੈਂਕ ਦੇ ਇੱਕ ਮੁਲਾਂਕਣ ਦੇ ਅਨੁਸਾਰ, ਦੁਨੀਆ ਭਰ ਦੇ ਲਗਭਗ 10 ਕਰੋੜ ਲੋਕਾਂ ਦੇ ਕੋਰੋਨਾ ਮਹਾਂਮਾਰੀ ਦੇ ਕਾਰਨ ਬਹੁਤ ਗਰੀਬ ਹੋਣ ਦਾ ਜੋਖਮ ਵੱਧ ਗਿਆ ਹੈ।
ਅੰਤਰਰਾਸ਼ਟਰੀ ਮੁਦਰਾ ਫੰਡ ਨੇ ਅਪੀਲ ਕੀਤੀ ਹੈ ਕਿ ਮਹਾਂਮਾਰੀ ਨੂੰ ਦੂਰ ਕਰਨ ਲਈ ਬਣੀਆਂ ਨੀਤੀਆਂ ਵਿਚ ਅਸਮਾਨਤਾ ਖਤਮ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਦੁਨੀਆ ਭਰ ਦੀਆਂ ਸਰਕਾਰਾਂ ਨੇ ਆਪਣੀ ਆਰਥਿਕਤਾ ਨੂੰ ਕੋਰੋਨਾ ਮਹਾਂਮਾਰੀ ਤੋਂ ਮੁੜ ਪ੍ਰਾਪਤ ਕਰਨ ਲਈ ਲੱਖਾਂ ਡਾਲਰ ਖਰਚ ਕੀਤੇ ਹਨ। ਹਾਲਾਂਕਿ, ਅੰਤਰਰਾਸ਼ਟਰੀ ਮੁਦਰਾ ਫੰਡ ਦਾ ਕਹਿਣਾ ਹੈ ਕਿ ਗਰੀਬਾਂ ਦੀ ਸੁਰੱਖਿਆ ਲਈ ਵਿਸ਼ੇਸ਼ ਕਦਮ ਚੁੱਕੇ ਜਾਣ ਦੀ ਲੋੜ ਹੈ ਅਤੇ ਸਰਕਾਰਾਂ ਨੂੰ ਭੋਜਨ ਸੁਰੱਖਿਆ ਲਈ ਪ੍ਰਬੰਧ ਕਰਨ ਅਤੇ ਲੋਕਾਂ ਦੇ ਹੱਥਾਂ ਵਿਚ ਪੈਸੇ ਪਾਉਣ ਦੀ ਜ਼ਰੂਰਤ ਹੈ।
ਲੂਸੀਮਾਰਾ ਦਾ ਕਹਿਣਾ ਹੈ ਕਿ ਫਿਲਹਾਲ ਉਸ ਲਈ ਮੁਸ਼ਕਲਾਂ ਨਹੀਂ ਵਧੀਆਂ ਕਿਉਂਕਿ ਉਸ ਦੀ ਮਾਂ ਜੋ ਪੈਸਾ ਛੱਡ ਗਈ ਸੀ ਉਹ ਮਹਾਮਾਰੀ ਦੇ ਦੌਰਾਨ ਉਨ੍ਹਾਂ ਦੀ ਵਰਤੋਂ ਕਰ ਰਹੀ ਹੈ।
ਹਾਲਾਂਕਿ, ਉਹ ਕਹਿੰਦੇ ਹਨ ਕਿ ਇਹ ਬਚਤ ਜਲਦੀ ਹੀ ਖਤਮ ਹੋਣ ਜਾ ਰਹੀ ਹੈ ਅਤੇ ਉਹ ਨਹੀਂ ਜਾਣਦੇ ਕਿ ਉਹ ਪਰਿਵਾਰ ਚਲਾਉਣ ਲਈ ਕੀ ਕਰਨਗੇ।
ਉਹ ਕਹਿੰਦੀ ਹੈ, "ਮੇਰੇ ਬਹੁਤ ਸਾਰੇ ਦੋਸਤ ਹਨ ਜਿਨ੍ਹਾਂ ਦੀ ਕੁਝ ਬਚਤ ਵੀ ਹੈ, ਪਰ ਉਨ੍ਹਾਂ ਦੀ ਬਚਤ ਵੀ ਹੁਣ ਖ਼ਤਮ ਹੋ ਰਹੀ ਹੈ। ਤੁਸੀਂ ਮੈਨੂੰ ਦੱਸੋ ਕਿ ਮਹਾਂਮਾਰੀ ਕਦੋਂ ਖਤਮ ਹੋਵੇਗੀ। ਮੈਨੂੰ ਨਹੀਂ ਪਤਾ ਕਿ ਇਹ ਕਦੋਂ ਖਤਮ ਹੋਵੇਗੀ।"
ਇਹ ਵੀਡੀਓ ਵੀ ਦੇਖੋ